JaswantRaiSahriDr7ਵਾਹ! ਬਹੁਤ ਵਧੀਆ ਕਾਕਾ ... ਫਿਰ ਤਾਂ ਤੂੰ ਸਮਝ ਲੈ ਅਧਿਆਪਕ ਬਣ ਗਿਆਂ। ਦੇਰ ਨਾ ਲਾ,ਅੱਖਾਂ ਮੀਟ ਕੇ ਦਾਖ਼ਲ ਹੋ ਜਾ ...
(27 ਫਰਵਰੀ 2024)


ਵਿਦਿਆਰਥੀ ਕਰਨਪ੍ਰੀਤ ਦੇ ਫੋਨ ਨੇ ਮੈਨੂੰ ਤਿੰਨ ਦਹਾਕੇ ਪਿਛਾਂਹ ਭੁਆ ਮਾਰਿਆ
ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਕਰਾਂ ਤੇ ਕੀ ਨਾ ਕਰਾਂਘਰ ਵਿੱਚ ਕੋਈ ਪੜ੍ਹਿਆ ਲਿਖਿਆ ਨਾ ਹੋਣ ਕਰ ਕੇ ਯੋਗ ਅਗਵਾਈ ਪੱਖੋਂ ਮੈਂ ਊਣਾ ਸਾਂਦੁਚਿੱਤੀ ਵਾਲੇ ਇਸ ਮਾਹੌਲ ਵਿੱਚ ਮੇਰੇ ਪੰਜਾਬੀ ਅਧਿਆਪਕ ਡਾ. ਮਨਮੋਹਨ ਸਿੰਘ ਤੀਰ ਮੇਰੇ ਲਈ ਗਾਇਡ ਬਣਕੇ ਬਹੁੜੇਉਨ੍ਹਾਂ ਆਪਣੀ ਧੀ ਦਾ ਈਟੀਟੀ ਦਾ ਦਾਖ਼ਲਾ ਭਰਿਆ ਹੋਇਆ ਸੀ, ਮੇਰਾ ਵੀ ਭਰਾ ਦਿੱਤਾ ਟੈੱਸਟ ਦੀ ਤਿਆਰੀ ਲਈ ਢਾਈ ਸੌ ਰੁਪਏ ਦੀ ਗਾਇਡ ਖਰੀਦਣ ਦੀ ਹਿੰਮਤ ਵੀ ਨਹੀਂ ਸੀਮੈਂ ਆਪਣੇ ਦੋਸਤ ਬਲਬੀਰ, ਜਿਹੜਾ ਘਰੋਂ ਸਰੱਗੀ ਵਾਲਾ ਸੀ, ਨੂੰ ਟੈੱਸਟ ਦੇਣ ਲਈ ਰਾਜ਼ੀ ਕਰ ਲਿਆਅੱਧੇ ਅੱਧੇ ਪੈਸੇ ਪਾ ਕੇ ਟੈੱਸਟ ਦੀ ਤਿਆਰੀ ਲਈ ਅਸੀਂ ਗਾਈਡ ਖਰੀਦ ਲਈਨਵੀਂ ਗਾਈਡ ਅੱਧੋ ਵਿੱਚੀ ਕਰ ਕੇ ਵਾਰੋ-ਵਾਰੀ ਪੜ੍ਹੀਚਾਰ ਮਹੀਨੇ ਬਾਅਦ ਦਿੱਤੇ ਟੈੱਸਟ ਦਾ ਨਤੀਜਾ ਆਇਆਮੇਰਾ ਨਾਂ ਪਾਸ ਵਿਦਿਆਰਥੀਆਂ ਦੀ ਸੂਚੀ ਵਿੱਚ ਉਪਰਲਿਆਂ ਵਿੱਚ ਸੀ

ਉਦੋਂ ਈਟੀਟੀ ਦਾ ਦਾਖ਼ਲਾ ਟੈੱਸਟ ਪਾਸ ਕਰਨ ਦਾ ਮਤਲਬ ਸੀ ਦੋ ਸਾਲ ਬਾਅਦ ਨੌਕਰੀ ਪੱਕੀਚਾਅ ਨਾਲ ਭਰੇ ਹੋਏ ਨੇ ਮੈਂ ਈਟੀਟੀ ਕਾਲਜ ਜਾ ਕੇ ਦਾਖ਼ਲੇ ਲਈ ਲੋੜੀਂਦੇ ਕਾਗਜ਼ਾਤ ਅਤੇ ਦਾਖ਼ਲਾ ਫੀਸ ਬਾਰੇ ਪੁੱਛਿਆਸਾਢੇ ਚਾਰ ਸੌ ਰੁਪਏ ਦਾਖ਼ਲਾ ਫੀਸ ਸੁਣ ਕੇ ਚਾਅ ਮਾਰਿਆ ਗਿਆ, ਦਿਲ ਨੂੰ ਡੋਬੂ ਪੈਣ ਲੱਗੇਇੰਨੀ ਫੀਸ ਕਿਵੇਂ ਭਰਾਂਗਾ? ਮੇਰੇ ਅਤੇ ਘਰਦਿਆਂ ਦੇ ਖ਼ੀਸੇ ਤਾਂ ਖ਼ਾਲੀ ਸਨ

ਸਾਰੇ ਪਾਸੇ ਨਿਗਾਹ ਦੁੜਾਉਣ ਤੋਂ ਬਾਅਦ ਮੈਂ ਅਗਲੇ ਦਿਨ ਪਿੰਡ ਦੇ ਸਰਕਾਰੀ ਹਾਈ ਸਕੂਲ ਦਾ ਰੁਖ਼ ਕੀਤਾਗੇਟ ਅੰਦਰ ਦਾਖ਼ਲ ਹੁੰਦਿਆਂ ਸਾਹਮਣੇ ਆ ਰਹੇ ਆਪਣੇ ਪਸੰਦੀਦਾ ਅਧਿਆਪਕ ਅਤੇ ਜਮਾਤ ਇੰਚਾਰਜ ਰਹੇ ਤਾਰਾ ਸਿੰਘ ਨੂੰ ਦੇਖਦਿਆਂ ਰੂਹ ਖਿੜ ਗਈਗੋਡੀਂ ਹੱਥ ਲਾਉਂਦਿਆਂ ਮੈਂ ਕਿਹਾ, “ਸਰ, ਮੈਂ ਈਟੀਟੀ ਦਾ ਦਾਖ਼ਲਾ ਟੈੱਸਟ ਪਾਸ ਕਰ ਲਿਆ।”

ਵਾਹ! ਬਹੁਤ ਵਧੀਆ ਕਾਕਾ ... ਫਿਰ ਤਾਂ ਤੂੰ ਸਮਝ ਲੈ ਅਧਿਆਪਕ ਬਣ ਗਿਆਂਦੇਰ ਨਾ ਲਾ, ਅੱਖਾਂ ਮੀਟ ਕੇ ਦਾਖ਼ਲ ਹੋ ਜਾ।” ਉਨ੍ਹਾਂ ਥਾਪੜਾ ਦਿੱਤਾ

ਪਰ ਸਰ, ਦਾਖ਼ਲੇ ਲਈ ਸਾਢੇ ਚਾਰ ਸੌ …।” ਮੇਰੇ ਮੂੰਹੋਂ ਇੰਨੇ ਕੁ ਸ਼ਬਦ ਹੀ ਨਿਕਲ ਸਕੇ

ਉਨ੍ਹਾਂ ਨੂੰ ਮੇਰੀ ਮਾਲੀ ਹਾਲਤ ਦਾ ਪਤਾ ਸੀਉਨ੍ਹਾਂ ਉਸੇ ਵਕਤ ਜੇਬ ਵਿੱਚੋਂ ਪੈਸੇ ਕੱਢੇ ਤੇ ਮੇਰੀ ਕਮੀਜ਼ ਦੀ ਸਾਹਮਣਲੀ ਜੇਬ ਵਿੱਚ ਪਾ ਦਿੱਤੇ, “ਜਾਹ, ਜਾ ਕੇ ਦਾਖ਼ਲਾ ਲੈ ਮੇਰਾ ਪੁੱਤ।”

ਉਸੇ ਸਾਢੇ ਚਾਰ ਸੌ ਰੁਪਏ ਨਾਲ ਦਾਖ਼ਲਾ ਲੈ ਕੇ ਮੈਂ ਈਟੀਟੀ ਪਾਸ ਕਰ ਲਈਕੁਝ ਮਹੀਨਿਆਂ ਬਾਅਦ ਹੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਲੱਗ ਕੇ ਨਾਲ ਨਾਲ ਪੜ੍ਹਾਈ ਜਾਰੀ ਰੱਖੀ; ਪੀਐੱਚਡੀ ਵੀ ਕਰ ਗਿਆਸੋਚਦਾ ਹਾਂ, ਜੇ ਮੇਰੇ ਅਧਿਆਪਕ ਨੇ ਮੇਰੀ ਬਾਂਹ ਨਾ ਫੜੀ ਹੁੰਦੀ ਤਾਂ ਮੈਂ ਵੀ ਕਿਤੇ ਰੁਲ ਜਾਣਾ ਸੀ… ਕਰਨਪ੍ਰੀਤ ਦੇ ਫੋਨ ਕਰਕੇ ਜ਼ਿੰਦਗੀ ਦੀਆਂ ਕਈ ਪਰਤਾਂ ਫਿਲਮਾਂ ਵਾਂਗ ਮੇਰੀਆਂ ਅੱਖਾਂ ਅੱਗੇ ਘੁੰਮ ਗਈਆਂ

ਕਰਨਪ੍ਰੀਤ ਮੇਰੇ ਕੋਲ ਨੌਂਵੀਂ ਜਮਾਤ ਵਿੱਚ ਦਾਖ਼ਲ ਹੋਇਆ ਸੀਘਰੋਂ ਹਮਾਤੜ ਪਰ ਪੜ੍ਹਨ ਨੂੰ ਬੜਾ ਤੇਜ਼ਵਿਹਲੇ ਪੀਰੀਅਡ ਵੀ ਮੇਰੇ ਇਰਦ ਗਿਰਦ ਹੀ ਘੁੰਮਦਾ ਰਹਿੰਦਾਮੈਂ ਇਹਦਾ ਨਵੋਦਿਆ ਦਾ ਟੈੱਸਟ ਦਿਵਾਇਆ ਤੇ ਇਹ ਪਾਸ ਵੀ ਕਰ ਗਿਆ ਨੌਂਵੀਂ ਤੋਂ ਬਾਰ੍ਹਵੀਂ ਤਕ ਨਵੋਦਿਆ ਵਿਦਿਆਲਿਆ ਫਲਾਹੀ (ਜ਼ਿਲ੍ਹਾ ਹੁਸ਼ਿਆਰਪੁਰ) ਪੜ੍ਹਿਆਲਾਇਬਰੇਰੀ ਦੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਨੇ ਉਹਨੂੰ ਹੋਰ ਸਿਆਣਾ ਬਣਾ ਦਿੱਤਾ ਵਿੱਚ-ਵਿਚਾਲੇ ਮੇਰੇ ਕੋਲੋਂ ਕਿਤਾਬਾਂ ਬਾਰੇ ਵੀ ਪੁੱਛਦਾ ਰਹਿੰਦਾਇਉਂ ਉਹਨੇ ਬਾਰ੍ਹਵੀਂ ਚੰਗੇ ਅੰਕਾਂ ਨਾਲ ਪਾਸ ਕਰ ਲਈਮੇਰੇ ਕਹਿਣ ’ਤੇ ਉਹਨੇ ਸੈਂਟਰਲ ਯੂਨੀਵਰਸਿਟੀ ਮਹਾਰਾਸ਼ਟਰ ਵਿੱਚ ਗ੍ਰੈਜੂਏਸ਼ਨ ਲਈ ਟੈੱਸਟ ਦਿੱਤਾ ਤੇ ਪਾਸ ਕਰ ਗਿਆਕਰੋਨਾ ਦੇ ਦੌਰ ਵਿੱਚ ਹੀ ਮਿਹਨਤ ਮੁਸ਼ੱਕਤ ਕਰ ਕੇ ਉਸ ਨੇ ਆਨਲਾਈਨ ਕਲਾਸਾਂ ਲਾ ਕੇ ਸੋਸ਼ਲ ਸਾਇੰਸ ਵਿਸ਼ੇ ਵਿੱਚ ਗ੍ਰੈਜੂਏਸ਼ਨ ਦੇ ਚਾਰ ਸਮੈਸਟਰ ਪਾਸ ਕਰ ਲਏ

ਦੋ ਸਾਲ ਦੇ ਕਰੋਨਾ ਸੰਕਟ ਤੋਂ ਬਾਅਦ ਸਕੂਲ ਕਾਲਜ ਆਮ ਵਾਂਗ ਲੱਗਣ ਲੱਗੇਕਰਨਪ੍ਰੀਤ ਨੂੰ ਵੀ ਯੂਨੀਵਰਸਿਟੀ ਤੋਂ ਸੱਦਾ ਆ ਗਿਆ ਆਫਲਾਈਨ ਕਲਾਸਾਂ ਲਗਾਉਣ ਦਾਅੱਜ ਮੈਨੂੰ ਉਸ ਦਾ ਯੂਨੀਵਰਸਿਟੀ ਤੋਂ ਹੀ ਫੋਨ ਆਇਆ ਸੀ ਕਿ ਉਹਦੇ ਕੋਲੋਂ ਗ੍ਰੈਜੂਏਸ਼ਨ ਪੂਰੀ ਨਹੀਂ ਕਰ ਹੋਣੀ। ਉਹਨੇ ਦੱਸਿਆ, “ਸਾਢੇ ਚੌਦਾਂ ਹਜ਼ਾਰ ਫੀਸ ਹੈ ਸਮੈਸਟਰ ਦੀ, ਘਰਦਿਆਂ ਕੋਲੋਂ ਵੀ ਨਹੀਂ ਮੰਗ ਸਕਦਾ … ਉਨ੍ਹਾਂ ਦਾ ਤਾਂ ਆਪਣਾ ਦਾਲ਼-ਫੁਲਕਾ ਮਸਾਂ ਚੱਲ ਰਿਹਾਨਾਲੇ ਯੂਨੀਵਰਸਿਟੀ ਹੈ ਵੀ ਸ਼ਹਿਰ ਤੋਂ ਬਾਹਰਇੱਥੇ ਨੇੜੇ ਤੇੜੇ ਕੋਈ ਕੰਮਕਾਰ ਵੀ ਨਹੀਂ ਕਰਨ ਨੂੰ ਜਿਹੜਾ ਮੈਂ ਦਿਹਾੜੀ-ਦੱਪਾ ਕਰ ਕੇ ਫੀਸ ਭਰ ਸਕਾਂ

ਮੈਨੂੰ ਆਪਣਾ ਈਟੀਟੀ ਦਾ ਦਾਖ਼ਲਾ ਚੇਤੇ ਆ ਗਿਆ, ਮੈਂ ਕਿਹਾ, ਪੁੱਤਰਾ, ਤੂੰ ਪੜ੍ਹਾਈ ਨਹੀਂ ਛੱਡਣੀਨਾਲੇ ਹੁਣ ਤਾਂ ਹਾਥੀ ਲੰਘ ਗਿਆ, ਬੱਸ ਪੂਛ ਈ ਬਾਕੀ ਆਆਪਾਂ ਕਰਦੇ ਆਂ ਕੋਈ ਹੀਲਾਤੂੰ ਦਿਲ ਨਾ ਛੱਡੀਂ।”

ਮੈਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਵਾਲੇ ਕੁਝ ਦੋਸਤਾਂ ਨਾਲ ਗੱਲ ਕੀਤੀ, ਉਹ ਤਿੰਨ ਚਾਰ ਸਾਥੀ ਸਹਾਇਤਾ ਕਰਨ ਲਈ ਮੰਨ ਗਏਦੋ ਦਿਨਾਂ ਵਿੱਚ ਹੀ ਮੈਂ ਕਰਨਪ੍ਰੀਤ ਕੋਲੋਂ ਉਸ ਦੀ ਬੈਂਕ ਦਾ ਖ਼ਾਤਾ ਨੰਬਰ ਮੰਗਵਾ ਲਿਆਜਦੋਂ ਉਹਦੇ ਖ਼ਾਤੇ ਵਿੱਚ 14550 ਰੁਪਏ ਪਾਉਣ ਲੱਗਾ ਤਾਂ ਕੋਲ ਖੜ੍ਹੀ ਪਤਨੀ ਕਹਿਣ ਲੱਗੀ, “ਇਹ ਕੀ ਗੱਲ ਹੋਈ? ਹੁਣ ਜਦੋਂ ਪੈਸੇ ਭੇਜਣ ਈ ਲੱਗੇ ਹੋ ਤਾਂ ਰਾਊਂਡ ਫਿੱਗਰ ਈ ਭੇਜ ਦਿਓਸਾਢੇ ਚਾਰ ਸੌ ਘੱਟ ਭੇਜਣ ਦੀ ਕੀ ਤੁਕ ਹੋਈ?”

ਉਹਨੂੰ ਇੰਨਾ ਤਾਂ ਪਤਾ ਸੀ ਕਿ ਮੈਂ ਆਪਣੀ ਪੜ੍ਹਾਈ ਬਹੁਤ ਅੜ-ਥੁੜ ਕੇ ਪੂਰੀ ਕੀਤੀ ਸੀ ਪਰ ਇਸ ਸਾਢੇ ਚਾਰ ਸੌ ਵਾਲੇ ਰਾਜ਼ ਦਾ ਨਹੀਂ ਸੀ ਪਤਾਸਿਮਰਤੀਆਂ ਵਿੱਚ ਵਸੇ ਇਸ ਰਾਜ਼ ਨੂੰ ਉਹਦੇ ਨਾਲ ਸਾਂਝਾ ਕਰਦਿਆਂ ਮੈਂ ਕਿਹਾ, “ਬਬੀਤਾ, ਇਹ ਉਸੇ ਸਾਢੇ ਚਾਰ ਸੌ ਰੁਪਏ ਦਾ ਬਿਆਜ ਏ ਜਿਸਦੇ ਆਸਰੇ ਵਰ੍ਹੇ ਛਿਮਾਹੀ ਕੋਈ ਨਾ ਕੋਈ ਕਰਨਪ੍ਰੀਤ ਮਿਲ ਜਾਂਦਾ ਆਪਣੀ ਪੜ੍ਹਾਈ ਪੂਰੀ ਕਰਨ ਲਈਮੈਂ ਚਾਹੁੰਦਾ ਹਾਂ ਕਿ ਇਸ ਸਾਢੇ ਚਾਰ ਸੌ ਰੁਪਏ ਦੇ ਮੂਲ ਦਾ ਮੈਂ ਸਾਰੀ ਉਮਰ ਦੇਣਦਾਰ ਰਹਾਂ ਤੇ ਇਸਦਾ ਬਿਆਜ ਇਵੇਂ ਵਰਤ ਹੁੰਦਾ ਰਹੇ।”

ਮੇਰੀ ਗੱਲ ਸੁਣ ਕੇ ਬਬੀਤਾ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਤੇ ਉਹਨੇ ਮੇਰਾ ਹੱਥ ਆਪਣੇ ਦੋਵਾਂ ਹੱਥਾਂ ਵਿੱਚ ਘੁੱਟ ਲਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4756)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਜਸਵੰਤ ਰਾਏ ਸਾਹਰੀ

ਡਾ. ਜਸਵੰਤ ਰਾਏ ਸਾਹਰੀ

Sahri, Hoshiarpur, Punjab, India.
Phone: (011 - 91 - 98158 - 25999)
Email: (jassi_saifu@rediffmail.com)