HarpreetSUppal7ਕੋਲ ਬੈਠੇ ਗੱਲ ਕਰਨ ਨੂੰ ਤਰਸਦੇ ਰਹਿੰਦੇ ਹਨ ਪਰ ਮਨੁੱਖ ਵਿਦੇਸ਼ਾਂ ਵਿੱਚ ਬੈਠੇ ਮਿੱਤਰਾਂ ਰਿਸ਼ਤੇਦਾਰਾਂ ਨਾਲ ...
(24 ਦਸੰਬਰ 2023)
ਇਸ ਸਮੇਂ ਪਾਠਕ: 482.


ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ
ਸੋਸ਼ਲ ਮੀਡੀਆ ਨੇ ਸੰਸਾਰ ਨੂੰ ਸੰਸਾਰਕ ਪਿੰਡ ਬਣਾ ਦਿੱਤਾ ਹੈ ਤੇ ਲੋਕਾਂ ਦੀ ਨੇੜਤਾ ਇੰਨੀ ਵਧਾ ਦਿੱਤੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਰਿਸ਼ਤੇਦਾਰ, ਮਿੱਤਰ ਇਉਂ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਸਾਹਮਣੇ ਬੈਠੇ ਗੱਲਾਂ ਕਰ ਰਹੇ ਹੋਣਜਿੱਥੇ ਸੋਸ਼ਲ ਮੀਡੀਆ ਨੇ ਵਿਦੇਸ਼ਾਂ ਦੀਆਂ ਦੂਰੀਆਂ ਘਟਾਈਆਂ ਹਨ, ਉੱਥੇ ਇੱਕ ਛੱਤ ਥੱਲੇ ਰਹਿੰਦੇ ਬੱਚਿਆਂ ਦੀਆਂ ਮਾਤਾ ਪਿਤਾ ਨਾਲ ਦੂਰੀਆਂ ਵਧਾ ਦਿੱਤੀਆਂ ਹਨਕੋਲ ਬੈਠੇ ਗੱਲ ਕਰਨ ਨੂੰ ਤਰਸਦੇ ਰਹਿੰਦੇ ਹਨ ਪਰ ਮਨੁੱਖ ਵਿਦੇਸ਼ਾਂ ਵਿੱਚ ਬੈਠੇ ਮਿੱਤਰਾਂ ਰਿਸ਼ਤੇਦਾਰਾਂ ਨਾਲ ਚੈਟ ਕਰਦਾ ਮੁਸਕਰਾਉਂਦਾ ਰਹਿੰਦਾ ਹੈਕਈ ਵਾਰ ਨੇੜੇ ਦੇ ਰਿਸ਼ਤੇ ਅਜਿਹੀ ਆਦਤ ਕਾਰਨ ਬੜਾ ਦੁਖੀ ਹੁੰਦੇ ਹਨਘਰਾਂ ਵਿੱਚ ਅਨੇਕਾਂ ਵਾਰ ਅਜਿਹੀਆਂ ਗੱਲਾਂ ਕਰਕੇ ਰਿਸ਼ਤੇ ਟੁੱਟਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨਅੱਜ ਜਵਾਨੀ ਬੱਸਾਂ, ਗੱਡੀਆਂ, ਪਾਰਕਾਂ ਤੇ ਹੋਰ ਥਾਵਾਂ ਤੇ ਉਂਗਲਾਂ ਰਾਹੀਂ ਚੈਟਿੰਗ ਕਰਦੀ, ਲੜਦੀ ਮੁਸਕਰਾਉਂਦੀ ਆਮ ਦੇਖੀ ਜਾਂਦੀ ਹੈਮੂੰਹ ਖੋਲ੍ਹੇ ਬਿਨਾਂ ਹੀ ਉਂਗਲ਼ ਲਾ ਕੇ ਦੂਜੇ ਨੂੰ ਖੁਸ਼ ਜਾਂ ਨਰਾਜ਼ ਕੀਤਾ ਜਾਂਦਾ ਹੈਫੋਨ ’ਤੇ ਨੌਜਵਾਨ ਲੜਕੇ ਲੜਕੀਆਂ ਆਮ ਹੀ ਦੇਖੇ ਜਾਂਦੇ ਹਨਜਿਵੇਂ ਅਸੀਂ ਬਚਪਨ ਵਿੱਚ ਲੜ ਕੇ ਇੱਕ ਦੂਜੇ ਨੂੰ ਕੱਟੀ-ਕੱਟੀ ਕਹਿ ਕੇ ਛੱਡ ਦਿੰਦੇ ਸੀ, ਉਵੇਂ ਹੀ ਇਹ ਨੌਜਵਾਨ ਪ੍ਰੇਮੀ ਪ੍ਰੇਮਿਕਾ, ਪਤੀ ਪਤਨੀ, ਅਤੇ ਦੋਸਤ ਮਿੱਤਰ ਇੱਕ ਦੂਜੇ ਨੂੰ ਮੋਬਾਇਲ ਫ਼ੋਨ ’ਤੇ ਬਲਾਕ ਕਰ ਦਿੰਦੇ ਹਨਗੱਲਬਾਤ ਕਰਨੀ ਬੰਦ ਕਰ ਦਿੰਦੇ ਹਨਸੋਸ਼ਲ ਮੀਡੀਆ ਦੀਆਂ ਬਣੀਆਂ ਐਪਸ ਅਤੇ ਸਟੇਟਸ ਲਗਾਉਣ ਲੱਗੇ ਇੱਕ ਦੂਜੇ ਨੂੰ ਹਾਈਡ ਕਰ ਦਿੰਦੇ ਹਨਸਟੇਟਸ ਲਗਾਉਣ ਸਮੇਂ ਦਿਖਾਵਾ ਇਸ ਤਰ੍ਹਾਂ ਕੀਤਾ ਜਾਂਦਾ ਜਿਵੇਂ ਸਿਆਣੇ ਕਹਿੰਦੇ ਨੇ, ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾਲੋੜ ਤੋਂ ਵੱਧ ਦਿਖਾਵਾ ਇੱਕ ਦਿਨ ਆਪਣਿਆਂ ਤੋਂ ਵੀ ਦੂਰ ਕਰ ਦਿੰਦਾ ਹੈ

ਬਹੁਤ ਸਾਰੇ ਲੋਕ ਆਪਣੇ ਮਿੱਤਰਾਂ, ਸਹਿ ਕਰਮੀਆਂ, ਜਾਂ ਹੋਰ ਕਿੱਤਿਆਂ ਨਾਲ ਜੁੜੇ ਲੋਕਾਂ ਦਾ ਗਰੁੱਪ ਬਣਾ ਕੇ ਵੱਖ ਵੱਖ ਪੋਸਟਾਂ ਪਾਉਂਦੇ ਹਨ, ਚੈਟਿੰਗ ਕਰਦੇ ਹਨਵਿਅਕਤੀਗਤ ਵਖਰੇਵੇਂ ਕਾਰਨ ਹਰ ਇੱਕ ਦੇ ਵਿਚਾਰ ਦੂਜੇ ਨਾਲ ਮੇਲ ਨਹੀਂ ਖਾਂਦੇਕਈ ਵਾਰ ਅਜਿਹੇ ਗਰੁੱਪਾਂ ਵਿੱਚ ਚੈਟਿੰਗ ਕਰਕੇ ਲੜਾਈ ਹੁੰਦੀ ਵੀ ਵੇਖੀ ਗਈ ਹੈਕਈ ਵਾਰ ਗਰੁੱਪ ਐਡਮਿਨ ਕਸੂਰਵਾਰ ਨੂੰ ਸਜ਼ਾ ਦੇਣ ਲਈ ਗਰੁੱਪ ਵਿੱਚੋਂ ਰਿਮੂਵ ਕਰ ਦਿੰਦੇ ਹਨਜਦੋਂ ਕਦੇ ਸਾਰਿਆਂ ਦਾ ਗ਼ੁੱਸਾ ਸ਼ਾਂਤ ਹੋ ਜਾਵੇ ਤਾਂ ਕੁਝ ਦਿਨਾਂ ਬਾਅਦ ਦੁਬਾਰਾ ਐਡ ਕਰ ਲਿਆ ਜਾਂਦਾ ਹੈ

ਅੱਜ ਦਾ ਜ਼ਮਾਨਾ ਇੰਨਾ ਬਦਲ ਗਿਆ ਹੈ ਕਿ ਰੁੱਸਣ ਮਨਾਉਣ ਦਾ ਢੰਗ ਵੀ ਬਦਲ ਗਿਆ ਹੈਕਈ ਵਾਰ ਸਿਰ ਫਰੇ, ਨਸ਼ੇੜੀ, ਨਿਕੰਮੇ ਜਾਂ ਜਾਣਕਾਰ ਜੋ ਸਾਨੂੰ ਪਸੰਦ ਨਾ ਹੋਣ, ਉਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਵੀ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਜਾਂਦਾ ਹੈਜਿਵੇਂ ਕਹਿੰਦੇ ਹਨ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਰਹਿ ਜਾਵੇਭਾਵ ਅਜਿਹੇ ਇਨਸਾਨ ਤੋਂ ਖਹਿੜਾ ਛੁਡਾਉਣ ਲਈ ਉਸਦਾ ਨੰਬਰ ਬਲਾਕ ਕਰ ਦਿੱਤਾ ਜਾਂਦਾ ਹੈਅਜਿਹਾ ਕਰਕੇ ਖੁੱਲ੍ਹੇਆਮ ਲੜਾਈ ਤੋਂ ਬਚਿਆ ਜਾ ਸਕਦਾ ਹੈਸੋਸ਼ਲ ਮੀਡੀਆ ’ਤੇ ਲੋਕ ਲੜਦੇ, ਮਿਹਣੋ-ਮਿਹਣੀ ਹੁੰਦੇ, ਇੱਕ ਦੂਜੇ ਨੂੰ ਸਵਾਲ ਜਵਾਬ ਕਰਦੇ ਆਮ ਦੇਖੇ ਜਾਂਦੇ ਹਨਜਿੱਥੇ ਸੋਸ਼ਲ ਮੀਡੀਆ ਦੇ ਫਾਇਦੇ ਹਨ ਉੱਥੇ ਇਸਦੇ ਨੁਕਸਾਨ ਵੀ ਹਨਜੇਕਰ ਸੋਸ਼ਲ ਮੀਡੀਆ ਸਮਾਜ ਭਲਾਈ ਦੇ ਕੰਮਾਂ ਨੂੰ ਉਤਸ਼ਾਹਿਤ ਕਰਕੇ ਦੁਖੀਆਂ ਦੇ ਦੁੱਖ ਲਈ ਦਾਨੀ ਸੱਜਣਾਂ ਤਕ ਉਨ੍ਹਾਂ ਦੀ ਪਹੁੰਚ ਬਣਾਉਂਦਾ ਹੈ, ਉੱਥੇ ਨੌਜਵਾਨ ਪੀੜ੍ਹੀ ਝੂਠੇ ਬਹਿਕਾਵੇ ਵਿੱਚ ਆ ਕੇ ਆਪਣੀ ਜ਼ਿੰਦਗੀ ਵੀ ਤਬਾਹ ਕਰਦੀ ਦੇਖੀ ਗਈ ਹੈਦੰਗੇ ਭੜਕਾਉਣ ਵਿੱਚ ਵੀ ਸੋਸ਼ਲ ਮੀਡੀਆ ਬਹੁਤ ਅੱਗੇ ਹੈ

ਆਧੁਨਿਕ ਤਕਨੀਕਾਂ ਵਰਤ ਕੇ ਜਿੱਥੇ ਬਹੁਤ ਲੋਕ ਬਿਮਾਰੀਆਂ ਦੇ ਹੱਲ ਲੱਭਦੇ ਹਨ, ਟੈਸਟਾਂ ਦੀ ਤਿਆਰੀ ਕਰਦੇ ਹਨ, ਵੱਡੇ ਵੱਡੇ ਲੇਖਕਾਂ ਨੂੰ ਪੜ੍ਹਦੇ ਹਨ, ਵੱਖ ਵੱਖ ਅਖ਼ਬਾਰ ਪੜ੍ਹਦੇ ਅਤੇ ਹੋਰ ਲਾਭਦਾਇਕ ਕੰਮ ਕਰਦੇ ਹਨ, ਉੱਥੇ ਦੂਜੇ ਪਾਸੇ ਅੱਜ ਦੀ ਜਵਾਨੀ ਇਸਦੀ ਗਲਤ ਵਰਤੋਂ ਵੀ ਕਰਦੀ ਦੇਖੀ ਗਈ ਹੈਸੋਸ਼ਲ ਮੀਡੀਆ ਦੇ ਜ਼ਰੀਏ ਨੌਜਵਾਨ ਮੁੰਡੇ ਕੁੜੀਆਂ ਨੂੰ ਬਹਿਕਾਵੇ ਵਿੱਚ ਲਿਆ ਕੇ ਉਹਨਾਂ ਦੀ ਜ਼ਿੰਦਗੀ ਨਾਲ ਖੇਲਦੇ ਹਨ ਬਹੁਤ ਲੋਕ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਕੀਤੇ ਗੁਮਰਾਹਕੁੰਨ ਪ੍ਰਚਾਰ ਸਦਕਾ ਠੱਗੀ ਦਾ ਸ਼ਿਕਾਰ ਵੀ ਹੁੰਦੇ ਹਨਨੌਜਵਾਨ ਪੀੜ੍ਹੀ ਸਹਿਣਸ਼ੀਲਤਾ ਤੋਂ ਦੂਰ ਹੁੰਦੀ ਜਾ ਰਹੀ ਹੈਸਾਡੇ ਮਨ ਵਿੱਚ ਹਰ ਸਮੇਂ ਕੋਈ ਨਾ ਕੋਈ ਵਿਚਾਰ ਆਉਂਦਾ ਹੈਅਸੀਂ ਨਕਾਰਾਤਮਕ ਜਾਂ ਸਕਾਰਾਤਮਕ, ਕੋਈ ਵੀ ਵਿਚਾਰ ਮਨ ਵਿੱਚ ਆਇਆ, ਉਦੋਂ ਹੀ ਟਾਈਪ ਕਰਕੇ ਸਬੰਧਤ ਵਿਅਕਤੀ ਨੂੰ ਭੇਜ ਦਿੰਦੇ ਹਾਂਭਾਵ ਵੇਲਾ-ਕੁਵੇਲਾ, ਰਾਤ ਸਵੇਰਾ ਵੀ ਨਹੀਂ ਦੇਖਦੇਇਹਨਾਂ ਗੱਲਾਂ ਕਰਕੇ ਕਈ ਵਾਰ ਪਛਤਾਉਣਾ ਵੀ ਪੈਂਦਾ ਹੈਸੋਸ਼ਲ ਮੀਡੀਆ ਦੀ ਵਰਤੋਂ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਹੀ ਕਰਨੀ ਚਾਹੀਦੀ ਹੈਸੋਸ਼ਲ ਮੀਡੀਆ ਰਾਹੀਂ ਸਾਨੂੰ ਕੁਝ ਨਾ ਕੁਝ ਚੰਗਾ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਕਿ ਸਾਨੂੰ ਪਛਤਾਉਣਾ ਨਾ ਪਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4568)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਪ੍ਰੀਤ ਸਿੰਘ ਉੱਪਲ

ਹਰਪ੍ਰੀਤ ਸਿੰਘ ਉੱਪਲ

Phone: (91 -  80540 - 20692)
Email: (sharpreet896@yahoo.in)