HarpreetSUppal7ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਬਿਲਡਰਾਂ ਨੇ ...
(12 ਜੁਲਾਈ 2023)

 

ਹੜ੍ਹਾਂ ਦੀ ਮਾਰ

12July2023

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈਪੰਜਾਬ ਦਾ ਮਾਲਵਾ ਤੇ ਕੁਝ ਦੁਆਬਾ ਖੇਤਰ ਹੜ੍ਹਾਂ ਦੀ ਮਾਰ ਹੇਠ ਹਨਘੱਗਰ ਨਦੀ ਵਿੱਚ ਪਹਾੜਾਂ ’ਤੇ ਜ਼ਿਆਦਾ ਬਰਸਾਤ ਹੋਣ ਨਾਲ ਪਾਣੀ ਜ਼ਿਆਦਾ ਹੋਣ ਕਰਕੇ ਪਟਿਆਲਾ ਅਤੇ ਮੋਹਾਲੀ ਜ਼ਿਲ੍ਹੇ ਹੜ੍ਹਾਂ ਨਾਲ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਏ ਹਨਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਕੇ ਵਹਿ ਰਿਹਾ ਹੈ, ਜਿਸ ਨਾਲ ਲੁਧਿਆਣਾ ਅਤੇ ਮੋਗਾ ਜ਼ਿਲ੍ਹੇ ਵੀ ਹੜ੍ਹਾਂ ਦੀ ਮਾਰ ਹੇਠ ਹਨ

ਜੁਲਾਈ 1993 ਤੋਂ ਠੀਕ 30 ਸਾਲ ਬਾਅਦ ਜੁਲਾਈ 2023 ਵਿੱਚ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਹੈਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ ਜਾ ਰਿਹਾ ਹੈਪ੍ਰਸ਼ਾਸਨ ਅਤੇ ਸਥਾਨਕ ਲੋਕ ਆਪੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨਸਮਾਜ ਸੇਵੀ ਸੰਸਥਾਵਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਦਰਅਸਲ ਮੋਹਾਲੀ ਅਤੇ ਇਸਦੇ ਆਸ ਪਾਸ 20-25 ਮੰਜ਼ਿਲਾ ਫਲੈਟ ਉਸਾਰ ਦਿੱਤੇ ਹਨਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਹੈਸਥਾਨਕ ਸਰਕਾਰਾਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਬਿਲਡਰਾਂ ਨੇ ਵੱਡੀ ਗਿਣਤੀ ਵਿੱਚ ਕਲੋਨੀਆਂ ਉਸਾਰ ਦਿੱਤੀਆਂ ਹਨ। ਕੁਝ ਹੀ ਦਿਨਾਂ ਵਿੱਚ ਵੱਡੇ ਵੱਡੇ ਫਲੈਟ ਉਸਾਰ ਦਿੱਤੇਇਹ ਨਹੀਂ ਦੇਖਿਆ ਕਿ ਇੱਥੇ ਰਹਿਣ ਵਾਲਿਆਂ ਦਾ ਬਰਸਾਤਾਂ ਵਿੱਚ ਕੀ ਹਾਲ ਹੋਵੇਗਾਪੈਸੇ ਕਮਾਉਣ ਦੀ ਹੋੜ ਲੱਗੀ ਹੋਈ ਹੈ

ਅੱਜ ਕੁਦਰਤ ਨੇ ਵੀ ਆਪਣਾ ਰੰਗ ਦਿਖਾ ਦਿੱਤਾ ਹੈ, ਜਿਸ ਅੱਗੇ ਸਰਕਾਰ ਅਤੇ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈਚੇਤੇ ਕਰਵਾ ਦੇਈਏ ਕਿ 15-20 ਸਾਲ ਪਹਿਲਾਂ ਜਦੋਂ ਮੀਂਹ ਦੀਆਂ ਝੜੀਆਂ ਕਈ ਕਈ ਦਿਨ ਲੱਗਦੀਆਂ ਸਨ, ਨਦੀਆਂ ਨਾਲੇ ਖੁੱਲ੍ਹੇ ਹੁੰਦੇ ਸਨ, ਜਿਸ ਰਾਹੀਂ ਪਾਣੀ ਦਾ ਨਿਕਾਸ ਹੋ ਜਾਂਦਾ ਸੀਪਟਿਆਲ਼ੇ ਸਾਰੇ ਸ਼ਹਿਰ ਅੰਦਰ 60-70 ਸਾਲ ਪੁਰਾਣਾ ਨਾਲਾ ਸੀ, ਜਿਸ ਵਿੱਚ ਸਾਰਾ ਬਰਸਾਤੀ ਪਾਣੀ ਵਗਦਾ ਸੀਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਨਾਲਾ ਉੱਪਰੋਂ ਦੀ ਬੰਦ ਕਰ ਦਿੱਤਾ ਗਿਆ ਹੈਹੁਣ ਪਾਣੀ ਦੇ ਨਿਕਾਸ ਵਿੱਚ ਵੱਡੇ ਪੱਧਰ ’ਤੇ ਦਿੱਕਤ ਆ ਰਹੀ ਹੈ

ਆਪਣੇ ਨਿੱਜੀ ਸਵਾਰਥਾਂ ਲਈ ਲੋਕਾਂ ਨੇ ਕੁਦਰਤ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਹੈਚਾਰ ਕੁ ਮਹੀਨੇ ਪਹਿਲਾਂ ਵੀ ਉਤਰਾਖੰਡ ਵਿੱਚ ਜ਼ਮੀਨ ਖਿਸਕਣ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੇਘਰ ਹੋਣਾ ਪਿਆ ਸੀਕੁਝ ਘਰਾਂ ਦੀਆਂ ਛੱਤਾਂ ਉੱਪਰ ਦਰਾੜਾਂ ਆ ਗਈ ਸਨਪੱਕੇ ਬਣੇ ਘਰ ਪਾਣੀ ਵਿੱਚ ਰੁੜ੍ਹ ਗਏ ਸਨਇੱਕ ਇਨਸਾਨ ਬੜੀ ਮਿਹਨਤ ਨਾਲ ਪੈਸੇ ਕਮਾ ਕੇ ਆਪਣਾ ਘਰ ਬਣਾਉਂਦਾ ਹੈ ਉਸ ਨੂੰ ਬੜਾ ਚਾਅ ਹੁੰਦਾ ਹੈ ਕਿ ਉਸਦੇ ਸੁਪਨਿਆਂ ਦਾ ਘਰ ਬਣ ਗਿਆਪਰ ਅਜਿਹੇ ਹਾਲਾਤ ਅੱਗੇ ਇਨਸਾਨ ਬੇਵਸ ਨਜ਼ਰ ਆਉਂਦਾ ਹੈ। ਉਸ ਨੂੰ ਆਪਣਾ ਬਣਿਆ ਘਰ ਛੱਡਣਾ ਪੈਂਦਾ ਹੈਆਪਣੇ ਜਾਨ ਮਾਲ ਦੀ ਰਾਖੀ ਲਈ ਉਸ ਨੂੰ ਆਪਣਾ ਘਰ ਛੱਡ ਕੇ ਪਰਿਵਾਰ ਸਮੇਤ ਸੁਰੱਖਿਅਤ ਸਥਾਨਾਂ ’ਤੇ ਜਾਣਾ ਪੈਂਦਾ ਹੈ ਜਦਕਿ ਦਿਲ ਘਰ ਛੱਡਣ ਨੂੰ ਨਹੀਂ ਕਰਦਾ

ਸਾਲ 2012 ਵਿੱਚ ਉਤਰਾਖੰਡ ਹੜ੍ਹਾਂ ਦੀ ਮਾਰ ਹੇਠ ਸੀ। ਉਦੋਂ ਬਹੁਤ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਸੀਹਜ਼ਾਰਾਂ ਮੌਤਾਂ ਹੋਈਆਂਜਿਉਂਦੇ ਜੀਅ ਇਨਸਾਨ ਦਰਿਆਵਾਂ ਦੇ ਪਾਣੀ ਵਿੱਚ ਰੁੜ੍ਹ ਗਏਸਰਕਾਰਾਂ, ਪ੍ਰਸ਼ਾਸਨ ਕੁਦਰਤ ਅੱਗੇ ਲਾਚਾਰ ਸਾਬਤ ਹੋਈਆਂ। ਅਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਨਿੱਜੀ ਸਵਾਰਥਾਂ ਲਈ ਪਹਾੜਾਂ ਉੱਪਰ ਦਰਖ਼ਤਾਂ ਦੀ ਕਟਾਈ, ਮਾਈਨਿੰਗ ਕਰਕੇ ਵੱਡੇ ਵੱਡੇ ਹੋਟਲ ਉਸਾਰੇ ਜਾ ਰਹੇ ਹਨ। ਨਦੀਆਂ ਨਾਲਿਆਂ ਉੱਪਰ ਕਬਜ਼ੇ ਕਰਕੇ ਘਰ ਉਸਾਰੇ ਜਾ ਰਹੇ ਹਨ, ਫਸਲਾਂ ਬੀਜੀਆਂ ਜਾ ਰਹੀਆਂ ਹਨ। ਚੌੜੀਆਂ ਸੜਕਾਂ, ਰੇਲ ਲਾਈਨ ਦਾ ਜਾਲ ਵਿਛਾਉਂਦੇ ਹੋਏ ਅੰਧਾ ਧੁੰਦ ਦਰਖਤਾਂ ਦੀ ਕਟਾਈ ਕੀਤੀ ਜਾਂਦੀ ਹੈਸੀਵਰੇਜ ਦਾ ਵਧੀਆ ਪ੍ਰਬੰਧ ਨਾ ਹੋਣ ਕਰਕੇ ਗੰਦਾ ਪਾਣੀ ਧਰਤੀ ਹੇਠ ਰਿਸਦਾ ਰਹਿੰਦਾ ਹੈ, ਜਿਸ ਨਾਲ ਅਨੇਕਾਂ ਬਿਮਾਰੀਆਂ ਦਾਂ ਲੋਕ ਆਪ ਹੀ ਸ਼ਿਕਾਰ ਹੋ ਰਹੇ ਹਨਫਸਲਾਂ ਉੱਤੇ ਅਨੇਕਾਂ ਪ੍ਰਕਾਰ ਦੀਆਂ ਦਵਾਈਆਂ ਦਾ ਛਿੜਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਹਵਾ ਵੀ ਪ੍ਰਭਾਵਿਤ ਹੁੰਦੀ ਹੈ

ਪਰਾਲੀ ਨੂੰ ਅੱਗ ਲਗਾ ਕੇ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈਵੱਧ ਪੈਸਾ ਕਮਾਉਣ ਦੇ ਚੱਕਰ ਵਿੱਚ ਕੁਦਰਤੀ ਵਸੀਲਿਆਂ ਦਾ ਨਾਸ ਕੀਤਾ ਜਾ ਰਿਹਾ ਹੈਧਰਤੀ ਹੇਠੋਂ ਵੱਡੇ ਪੱਧਰ ’ਤੇ ਪਾਣੀ ਵਾਲੇ ਕੱਢ ਕੇ ਧਰਤੀ ਨੂੰ ਬੰਜਰ ਕੀਤਾ ਜਾ ਰਿਹਾ ਹੈਫੈਕਟਰੀ ਦਾ ਗੰਦਾ ਪਾਣੀ ਬੋਰਾਂ ਰਾਹੀ ਧਰਤੀ ਹੇਠਾਂ ਪਾਇਆ ਜਾ ਰਿਹਾ ਹੈਦਰਿਆਵਾਂ ਨੂੰ ਵੱਡੇ ਪੱਧਰ ’ਤੇ ਫੈਕਟਰੀਆਂ ਦੀ ਰਹਿੰਦੀ ਖੂਹੰਦ ਰਾਹੀਂ ਗੰਦਾ ਕੀਤਾ ਜਾ ਰਿਹਾ ਹੈਕੁਦਰਤ ਨੇ ਜੋ ਇਨਸਾਨ ਦਿੱਤਾ, ਅਸੀਂ ਉਸ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤਦੇ ਹੋਏ ਉਸਦਾ ਘਾਣ ਕੀਤਾਹੁਣ ਜਦੋਂ ਕੁਦਰਤ ਰੰਗ ਦਿਖਾ ਰਹੀ ਹੈ ਤਾਂ ਅਸੀਂ ਆਪਣੀ ਕੀਤੀਆਂ ਗਲਤੀਆਂ ਅੱਗੇ ਬੇਵੱਸ ਹਾਂਸਾਨੂੰ ਕੁਦਰਤੀ ਸਰੋਤਾਂ ਦਾ ਇਸਤੇਮਾਲ ਸੋਚ ਸਮਝਕੇ ਕਰਨਾ ਚਾਹੀਦਾਜੋ ਸਾਨੂੰ ਕੁਦਰਤ ਦੇ ਰਹੀ ਹੈ, ਸਾਨੂੰ ਉਸੇ ਰੂਪ ਵਿੱਚ ਉਸ ਨੂੰ ਮੋੜਨਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4084)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਪ੍ਰੀਤ ਸਿੰਘ ਉੱਪਲ

ਹਰਪ੍ਰੀਤ ਸਿੰਘ ਉੱਪਲ

Phone: (91 -  80540 - 20692)
Email: (sharpreet896@yahoo.in)

More articles from this author