AvtarTaraksheel7“ਮਰੀਜ਼ ਦੇ ਹਾਲਾਤ ਹੋਰ ਵੀ ਭੈੜੇ ਹੋ ਜਾਂਦੇ ਹਨ ਜਦੋਂ ਇਹੋ ਜਿਹੇ ਰੋਗਾਂ ਦਾ ਇਲਾਜ ਕਰਾਉਣ ਲਈ ਮਰੀਜ਼ ਨੂੰ ਸਾਧਾਂ ...”
(10 ਦਸੰਬਰ 2023)
ਇਸ ਸਮੇਂ ਪਾਠਕ: 330.

 

ਦੁਨੀਆਂ ਪੱਧਰ ’ਤੇ ਜਿੱਥੇ ਤਨ ਦੇ ਰੋਗ ਲਗਾਤਾਰ ਵਧ ਰਹੇ ਹਨ ਉੱਥੇ ਹੀ ਮਨ ਦੇ ਰੋਗ ਵੀ ਲਗਾਤਾਰ ਵਧ ਰਹੇ ਹਨਤਨ ਦੇ ਰੋਗਾਂ ਦਾ ਸਬੰਧ ਜ਼ਿਆਦਾਤਰ ਸਾਡੇ ਖਾਣ ਪੀਣ ਅਤੇ ਕਸਰਤ ਨਾਲ ਹੁੰਦਾ ਹੈਬਹੁਤ ਥੋੜ੍ਹੇ ਤਨ ਦੇ ਰੋਗਾਂ ਦਾ ਸਬੰਧ ਪਿਛਲੀਆਂ ਪੀੜ੍ਹੀਆਂ ਨਾਲ ਵੀ ਜੁੜਦਾ ਹੈ

ਤਨ ਦੇ ਰੋਗਾਂ ਨੂੰ ਮਰੀਜ਼ ਖੁਦ ਪਛਾਣ ਲੈਂਦਾ ਹੈ, ਅਨੁਭਵ ਕਰ ਲੈਂਦਾ ਹੈ। ਜਿਸ ਤਰ੍ਹਾਂ ਬੁਖਾਰ ਚੜ੍ਹੇ ਜਾਂ ਸੱਟ ਲੱਗੇ ਤਾਂ ਮਰੀਜ਼ ਨੂੰ ਖੁਦ ਹੀ ਪਤਾ ਲੱਗ ਜਾਂਦਾ ਹੈ ਅਤੇ ਮਰੀਜ਼ ਖੁਦ ਹੀ ਡਾਕਟਰ ਤੋਂ ਦਵਾਈ ਲੈਣ ਚਲਿਆ ਜਾਂਦਾ ਹੈ ਇਸਦੇ ਉਲਟ ਮਨ ਦੇ ਰੋਗਾਂ ਦਾ ਜ਼ਿਆਦਾਤਰ ਮਰੀਜ਼ ਨੂੰ ਪਤਾ ਨਹੀਂ ਲਗਦਾ ਤੇ ਮਰੀਜ਼ ਖੁਦ ਡਾਕਟਰ ਕੋਲ ਦਵਾਈ ਲੈਣ ਵੀ ਨਹੀਂ ਜਾਂਦਾਮਨ ਦੇ ਰੋਗਾਂ ਵਿੱਚ ਚਿੰਤਾ ਹੋਣੀ, ਵਹਿਮ ਹੋਣਾ, ਉਦਾਸ ਰਹਿਣਾ, ਬੇਲੋੜਾ ਡਰ ਹੋਣਾ, ਕਿਸੇ ਕੰਮ ਵਿੱਚ ਦਿਲ ਨਾ ਲੱਗਣਾ, ਕੰਮ ਕਰਨ ਨੂੰ ਦਿਲ ਨਾ ਕਰਨਾ, ਨੀਂਦ ਨਾ ਆਉਣਾ, ਕਮਜ਼ੋਰੀ ਮਹਿਸੂਸ ਕਰਨਾ, ਸਿਰ ਦਰਦ ਰਹਿਣਾ, ਹਰ ਵਕਤ ਨਾਂਹ ਪੱਖੀ ਗੱਲਾਂ ਕਰਨਾ ਅਤੇ ਹਰ ਵਕਤ ਨਾਂਹ ਪੱਖੀ ਵਿਚਾਰਾਂ ਵਿੱਚ ਉਲਝੇ ਰਹਿਣਾ, ਜਿਊਣ ਦੀ ਆਸ ਛੱਡ ਦੇਣਾ, ਚੰਗੀਆਂ ਚੀਜ਼ਾਂ ਵਿੱਚੋਂ ਵੀ ਮਾੜੀਆਂ ਦਿਖਾਈ ਦੇਣੀਆਂ ਆਦਿ ਲੱਛਣ ਦਿਖਾਈ ਦਿੰਦੇ ਹਨਜਦੋਂ ਇਨ੍ਹਾਂ ਲੱਛਣਾਂ ਦਾ ਇਲਾਜ ਨਹੀਂ ਹੁੰਦਾ ਤਾਂ ਮਰੀਜ਼ ਆਤਮ ਹੱਤਿਆ ਵੀ ਕਰ ਲੈਂਦਾ ਹੈ

ਪਹਿਲਾਂ ਤਾਂ ਮਰੀਜ਼ ਇਨ੍ਹਾਂ ਲੱਛਣਾਂ ਨੂੰ ਬਿਮਾਰੀ ਨਹੀਂ ਮੰਨਦਾਦੂਜਾ, ਮਰੀਜ਼ ਦਾ ਪਰਿਵਾਰ ਅਤੇ ਸਮਾਜ ਵੀ ਇਸ ਨੂੰ ਕੋਈ ਰੋਗ ਨਹੀਂ ਮੰਨਦਾਪਰਿਵਾਰ ਵੱਲੋਂ ਇਹੋ ਜਿਹੇ ਰੋਗਾਂ ਨੂੰ ਸਮਾਜ ਤੋਂ ਲੁਕਾਇਆ ਵੀ ਜਾਂਦਾ ਹੈ ਮਰੀਜ਼ ਦੇ ਹਾਲਾਤ ਹੋਰ ਵੀ ਭੈੜੇ ਹੋ ਜਾਂਦੇ ਹਨ ਜਦੋਂ ਇਹੋ ਜਿਹੇ ਰੋਗਾਂ ਦਾ ਇਲਾਜ ਕਰਾਉਣ ਲਈ ਮਰੀਜ਼ ਨੂੰ ਸਾਧਾਂ ਸੰਤਾਂ ਕੋਲ ਲਿਜਾਇਆ ਜਾਂਦਾ ਹੈਸਚਾਈ ਇਹ ਹੁੰਦੀ ਹੈ ਕਿ ਵੱਡੀ ਗਿਣਤੀ ਵਿੱਚ ਸਾਧ ਸੰਤ ਵੀ ਮਾਨਸਿਕ ਰੋਗੀ ਹੀ ਹੁੰਦੇ ਹਨ ਜਾਂ ਲੋਕਾਂ ਨੂੰ ਲੁੱਟਣਾ ਹੀ ਉਨ੍ਹਾਂ ਦਾ ਧੰਦਾ ਹੁੰਦਾ ਹੈਇਸ ਕਰਕੇ ਮਰੀਜ਼ ਨੂੰ ਉੱਥੋਂ ਕੋਈ ਅਰਾਮ ਨਹੀਂ ਆਉਂਦਾਪਰਿਵਾਰ ਦੀ ਆਰਥਿਕ ਲੁੱਟ ਹੋਣ ਕਾਰਣ ਸਥਿਤੀ ਹੋਰ ਗੰਭੀਰ ਬਣ ਜਾਂਦੀ ਹੈ ਸਾਡਾ ਸਮਾਜ ਧਾਰਮਿਕ ਹੋਣ ਕਾਰਣ ਮਰੀਜ਼ ਨੂੰ ਵੱਖ ਵੱਖ ਤਰ੍ਹਾਂ ਰੱਬ ਦਾ ਨਾਮ ਜਪਣ ਜਾਂ ਰੱਬ ਅੱਗੇ ਪ੍ਰਾਰਥਨਾ ਕਰਨ ਨੂੰ ਕਿਹਾ ਜਾਂਦਾ ਹੈ ਅਤੇ ਸੁੱਖਣਾ ਸੁੱਖੀਆਂ ਜਾਂਦੀਆਂ ਹਨਇਸ ਨਾਲ ਵੀ ਮਰੀਜ਼ ਨੂੰ ਅਰਾਮ ਨਹੀਂ ਆਉਂਦਾ ਹੈ

ਸਰਕਾਰਾਂ ਅਤੇ ਸਰਮਾਏਦਾਰਾਂ ਦੀਆਂ ਪਾਲਸੀਆਂ ਵੀ ਲੋਕਾਂ ਨੂੰ ਮਾਨਸਿਕ ਰੋਗੀ ਬਣਾਉਂਦੀਆਂ ਹਨਇਨ੍ਹਾਂ ਵਿੱਚੋਂ ਇਕ ਘਰੋਂ ਹੀ ਆਨਲਾਈਨ ਕੰਮ ਕਰਨਾ ਸ਼ਾਮਿਲ ਹੈਆਨਲਾਈਨ ਕੰਮ ਕਰਨ ਨਾਲ ਮਨੁੱਖ ਬਾਕੀ ਸਮਾਜ ਨਾਲੋਂ ਟੁੱਟ ਜਾਂਦਾ ਹੈਉਸ ਦੀ ਕਸਰਤ ਘਟਦੀ ਹੈ ਅਤੇ ਪਰਿਵਾਰਿਕ ਲੜਾਈਆਂ ਵਧਦੀਆਂ ਹਨਮਨੁੱਖ ਸਮਾਜਿਕ ਪ੍ਰਾਣੀ ਹੈਉਸ ਦਾ ਸਮਾਜ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ

ਇਸ ਸਭ ਦਾ ਸਿੱਟਾ ਹੈ ਕਿ ਦੁਨੀਆਂ ਪੱਧਰ ’ਤੇ ਮਨ ਦੇ ਰੋਗ (ਮਾਨਸਿਕ ਰੋਗ) ਲਗਾਤਾਰ ਵਧ ਰਹੇ ਹਨਜਿਸ ਤਰ੍ਹਾਂ ਰੋਗੀਆਂ ਦੀ ਗਿਣਤੀ ਵਧਦੀ ਜਾਂਦੀ ਹੈ, ਸਰਕਾਰਾਂ ਮਾਨਸਿਕ ਰੋਗੀਆਂ ਨੂੰ ਸਾਂਭਣ ਦੇ ਕੇਂਦਰ ਹੋਰ ਬਣਾ ਰਹੀਆਂ ਹਨ ਪਰ ਬਿਮਾਰੀਆਂ ਦੀ ਜੜ੍ਹ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ

ਇਸ ਨੂੰ ਦੇਖਦਿਆਂ ਨਿਊਜ਼ੀਲੈਂਡ ਵਿੱਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸਟ ਔਕਲੈਂਡ ਦੇ ਸੱਦੇ ਤੇ ਡਾਕਟਰ ਰਾਜਾ ਰਾਮ ਹੰਡਿਆਇਆ ਕੌਮੀ ਪ੍ਰਧਾਨ ਤਰਕਸ਼ੀਲ ਸੁਸਾਇਟੀ ਭਾਰਤ ਨੂੰ ਬੁਲਾਇਆ ਗਿਆ ਹੈ ਜੋ ਮਾਨਸਿਕ ਸਮੱਸਿਆਵਾਂ ਨਾਲ ਜੂਝਦੇ ਰੋਗੀਆਂ ਨਾਲ ਵਿਚਾਰ ਵਟਾਂਦਰਾ ਕਰਨਗੇਡਾਕਟਰ ਰਾਜਾ ਰਾਮ ਹੰਡਿਆਇਆ ਇੰਡੀਆ ਵਿੱਚ ਅਨੇਕਾਂ ਮਰੀਜ਼ਾਂ ਨੂੰ ਗੱਲਬਾਤ ਰਾਹੀਂ ਠੀਕ ਕਰ ਚੁੱਕੇ ਹਨ ਤੇ ਕਈ ਕਿਤਾਬਾਂ ਦੇ ਲੇਖਕ ਹਨ

ਇਸ ਸਬੰਧੀ ਲੋੜਵੰਦ ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸਟ ਔਕਲੈਂਡ ਨੂੰ 0800MANAVTA ਜਾਂ 08006262882 ’ਤੇ ਫੋਨ ਕਰ ਸਕਦੇ ਹਨਡਾਕਟਰ ਸਾਹਿਬ ਨੂੰ ਮਿਲਣ ਦਾ ਕੋਈ ਖਰਚਾ ਨਹੀਂ ਹੈਹੇਠ ਲਿਖੇ ਨੰਬਰਤੇ ਵੀ ਸੰਪਰਕ ਕੀਤਾ ਜਾ ਸਕਦਾ ਹੈਇਸ ਜਾਣਕਾਰੀ ਨੂੰ ਹੋਰਾਂ ਤਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਭਾਈਚਾਰੇ ਵਿੱਚ ਲੋੜਵੰਦਾਂ ਦੀ ਮਦਦ ਹੋ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4537)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਵਤਾਰ ਤਰਕਸ਼ੀਲ

ਅਵਤਾਰ ਤਰਕਸ਼ੀਲ

New Zealand.
Phone: (64 - 21392147)
Email: (avtar31@hotmail.com)

More articles from this author