TarsemSehgal7ਮੇਰੇ ਘਰ ਆਏ ਨਾਲ ਮਾਤਾ ਜੀ ਨੇ ਉਹ ਕੀਤੀ, ਜੋ ਅੱਜ ਤਕ ਕਿਸੇ ਦੇ ਖੇਤ ’ਚ ਵੜੇ ਖੋਤੇ ਨਾਲ ...
(9 ਦਸੰਬਰ 2023)
ਇਸ ਸਮੇਂ ਪਾਠਕ: 225.

 

ਸੰਨ 1989 ਵਿੱਚ ਮੈਂ ਮੋਹਾਲੀ ਇੱਕ ਫੈਕਟਰੀ ਵਿੱਚ ਕੰਮ ’ਤੇ ਲੱਗ ਗਿਆ ਸੀ1989 ਵਿੱਚ ਹੀ ਮੇਰਾ ਵਿਆਹ ਹੋ ਗਿਆਫੈਕਟਰੀ ਵਿੱਚੋਂ ਛੁੱਟੀ ਦੇ ਬਾਅਦ ਮੈਂ ਇੱਧਰ-ਉੱਧਰ ਘੁੰਮਦੇ ਰਹਿਣਾ

ਇੱਕ ਦਿਨ ਮੈਂ ਫੇਜ਼ 6 ਇੰਡਸਟਰੀਅਲ ਏਰੀਆ ਵਿੱਚ ਘੁੰਮ ਰਿਹਾ ਸੀਇੱਕ ਫੈਕਟਰੀ ਦੇ ਗੇਟ ’ਤੇ ਨਿਗਾਹ ਪਈ, ਲਿਖਿਆ ਸੀ, “ਪ੍ਰੇਰਨਾ ਪ੍ਰਿੰਟਿੰਗ ਪ੍ਰੈੱਸ”ਇਸ ਪ੍ਰੈੱਸ ਵਿੱਚ ਛਪੀਆਂ ਮੈਂ ਕਈ ਕਿਤਾਬਾਂ ਪੜ੍ਹ ਚੁੱਕਿਆ ਸੀ ਥੋੜ੍ਹਾ-ਬਹੁਤਾ ਲਿਖਣ ਦਾ ਵੀ ਭੁਸ ਸੀ ਜਲੰਧਰ ਤੋਂ ਛਪਦੇ ਮੈਗਜ਼ੀਨ “ਸਮਰਾਟ ਵੀਕਲੀ” ਵਿੱਚ ਮੇਰੀਆਂ ਕਾਫੀ ਰਚਨਾਵਾਂ ਛਪ ਚੁਕੀਆਂ ਸਨ ਮੈਗਜ਼ੀਨ “ਸਮਰਾਟ ਵੀਕਲੀ” ਵਾਲੇ ਰੁਮਾਂਟਿਕ ਗੀਤ, ਸ਼ਿਅਰੋ-ਸ਼ਾਇਰੀ ਤੇ ਕਹਾਣੀਆਂ ਹੀ ਛਾਪਦੇ ਸਨ ਕਦੇ ਕਦੇ ਮੈਂ ਥੋੜ੍ਹਾ ਬਹੁਤ ਮਜ਼ਾਹੀਆ ਟਾਈਪ ਵੀ ਲਿਖ ਲੈਂਦਾ ਸੀ ਮੈਂ ਉਸ ਫੈਕਟਰੀ ਦੇ ਅੰਦਰ ਚਲਾ ਗਿਆ। ਉੱਥੇ ਪ੍ਰੈੱਸ ਮੈਨੇਜਰ ਮਿਲਿਆ। ਉਸ ਨਾਲ ਗੱਲਬਾਤ ਹੋਈ। ਮੈਂ ਉਸ ਨੂੰ ਦੱਸਿਆ ਕਿ ਮੈਂ ਵੀ ਲਿਖ ਲੈਂਦਾ ਹਾਂ ਉਸ ਨੇ ਮੈਥੋਂ ਕਾਪੀ ਮੰਗ ਲਈ। ਮੈਂ ਦੂਜੇ ਦਿਨ ਉਸ ਨੂੰ ਕਾਪੀ ਲਿਜਾ ਕੇ ਦਿਖਾਈ ਇਸ ਪ੍ਰੈੱਸ ਵਿੱਚ ਇੱਕ ਹਫਤਾਵਾਰੀ ਰਸਾਲਾ “ਖੇਤ ਮਜ਼ਦੂਰ ਏਕਤਾ” ਅਤੇ ਇੱਕ ਮਹੀਨਾਵਾਰੀ ਰਸਾਲਾ “ਸਾਡਾ ਯੁੱਗ” ਵੀ ਛਪਦਾ ਸੀ ਮੈਨੇਜਰ ਸਾਹਿਬ ਨੇ ਕਾਪੀ ਚੈੱਕ ਕਰਕੇ ਮੇਰੀਆਂ ਰਚਨਾਵਾਂ ਆਪਣੇ ਰਸਾਲਿਆਂ ਵਿੱਚ ਛਾਪਣੀਆਂ ਸ਼ੁਰੂ ਕਰ ਦਿੱਤੀਆਂ

ਇਹਨਾਂ ਰਸਾਲਿਆਂ ਵਿੱਚ ਕਾਫੀ ਦੇਰ ਤੱਕ ਛਪਣ ਤੋਂ ਬਾਅਦ ਮੈਂ ਪ੍ਰੈੱਸ ਦੇ ਮੈਨੇਜਰ ਕੋਲ ਆਪਣੀਆਂ ਰਚਨਾਵਾਂ ਦੀ ਕਿਤਾਬ ਛਪਵਾਉਣ ਦੀ ਇੱਛਾ ਜ਼ਾਹਰ ਕੀਤੀ ਮੈਨੇਜਰ ਸਾਹਿਬ ਨੇ ਦੱਸਿਆ ਕਿ ਵਿਅੰਗ ਟਾਈਪ ਦੀਆਂ ਰਚਨਾਵਾਂ ਦੀ ਕਿਤਾਬ ਛਪਵਾ ਕੇ ਵੇਚਣੀ, ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਹੈ ਜੇ ਕਿਤਾਬ ਛਪਵਾਉਣੀ ਹੀ ਚਾਹੁੰਦਾ ਹੈ ਤਾਂ ਕੋਈ ਰੁਮਾਂਟਿਕ ਗੀਤਾਂ ਦੀ ਜਾਂ ਸ਼ੇਅਰੋ-ਸ਼ਾਇਰੀ ਦੀ ਛਪਵਾ ਲੈ, ਵਿਕ ਵੀ ਜਾਊਗੀ ਤੇ ਲੇਖਕ ਹੋਣ ਦਾ ਠੱਪਾ ਵੀ ਲੱਗ ਜਾਊਗਾ

ਪ੍ਰੈੱਸ ਮੈਨੇਜਰ ਦੇ ਕਹਿਣ ’ਤੇ ਮੈਂ ਇੱਕ ਕਿਤਾਬ ਰੁਮਾਂਟਿਕ ਸ਼ੇਅਰੋ-ਸ਼ਾਇਰੀ ਦੀ ਛਪਵਾ ਲਈ ਕਿਤਾਬ ਦਾ ਨਾਂ ਰੱਖਿਆ, “ਹੁਸ਼ਨ ਇਸ਼ਕ ਦੇ ਸ਼ੇਅਰ”। ਕਿਤਾਬ ਦੀ ਗਿਣਤੀ 1000 ਕਾਪੀ ਕਿਤਾਬ ਦੇ ਸਭ ਤੋਂ ਅਖੀਰਲੇ ਸਫ਼ੇ ’ਤੇ ਮੇਰੀ ਫੋਟੋ ਮੇਰੇ ਪਿੰਡ ਦੇ ਪੂਰੇ ਪਤੇ ਸਮੇਤ ਛਪ ਗਈ ਕਿਤਾਬ ਮਾਰਕੀਟ ਵਿੱਚ ਆ ਗਈ, ਧੜਾਧੜਾ ਵਿਕਣੀ ਸ਼ੁਰੂ ਹੋ ਗਈ

ਪਿੰਡ ਵਿੱਚ ਗੱਲਾਂ ਹੋਣ ਲੱਗੀਆਂ ਕਿ ਸਾਡੇ ਪਿੰਡ ਦੇ ਮੁੰਡੇ ਦੀ ਕਿਤਾਬ ਆਈ ਹੈ, ਉਸ ਕਿਤਾਬ ਉੱਤੇ ਉਸ ਦੀ ਫੋਟੋ ਵੀ ਲੱਗੀ ਹੈ ਕਿਤਾਬ ਵਿੱਚ ਕੀ ਲਿਖਿਆ, ਉਸਦੇ ਅਰਥ ਕੀ ਹਨ? ਇਸ ਨਾਲ ਅਨਪੜ ਲੋਕਾਂ ਨੂੰ ਕੋਈ ਮਤਲਬ ਨਹੀਂ ਸੀ, ਬੱਸ ਕਿਤਾਬ ਉੱਤੇ ਲੱਗੀ ਫੋਟੋ ਦੇਖ ਕੇ ਹੀ ਮੇਰੀ ਬੱਲੇ-ਬੱਲੇ ਕਰੀ ਜਾਣ

ਇੱਕ ਦਿਨ ਸਾਡੇ ਪਿੰਡ ਦੀਆਂ ਦੋ ਕੁੜੀਆਂ ਮੇਰੀ ਲਿਖੀ ਹੋਈ ਕਿਤਾਬ ਪੜ੍ਹ ਰਹੀਆਂ ਸਨ ਕਿ ਮੇਰੇ ਮਾਤਾ ਜੀ ਵੀ ਉਹਨਾਂ ਕੁੜੀਆਂ ਕੋਲ ਚਲੇ ਗਏ ਉਹ ਕੁੜੀਆਂ ਮੇਰੇ ਮਾਤਾ ਜੀ ਨੂੰ ਕਹਿਣ ਲੱਗੀਆਂ, “ਆਹ ਦੇਖ ਤਾਈ ਜੀ, ਤੇਰੇ ਮੁੰਡੇ ਦੀ ਕਿਤਾਬ।” ਮੇਰੇ ਮਾਤਾ ਜੀ ਕਹਿਣ ਲੱਗੇ, “ਮੇਰੇ ਲਾਇਕ ਪੁੱਤ ਦੀ ਫੋਟੋ ਤਾਂ ਹੁਣ ਕਿਤਾਬਾਂ ’ਤੇ ਵੀ ਛਪਣ ਲੱਗ ਪਈ, ਬਹੁਤ ਲਾਇਕ ਹੈ ਮੇਰਾ ਪੁੱਤ!”

ਹੁਣ ਕੁੜੀਆਂ ਮੇਰੇ ਮਾਤਾ ਜੀ ਨੂੰ ਕਹਿਣ ਲੱਗੀਆਂ, “ਤਾਈ ਜੀ, ਤੇਰੇ ਮੁੰਡੇ ਨੇ ਕਿਤਾਬ ਵਿੱਚ ਕੀ ਲਿਖਿਆ ਹੈ, ਪੜ੍ਹ ਕੇ ਸੁਣਾਈਏ?”

ਮੇਰੇ ਮਾਤਾ ਜੀ ਕਹਿਣ ਲੱਗੇ, “ਸੁਣਾਓ ਪੁੱਤ!”

ਜਦ ਕੁੜੀਆਂ ਨੇ ਮੇਰੇ ਮਾਤਾ ਜੀ ਨੂੰ ਕਿਤਾਬ ਵਿੱਚੋਂ ਮੇਰੀ ਲਿਖੀ ਸ਼ਾਇਰੀ ਪੜ੍ਹ ਕੇ ਸੁਣਾਈ, ਮੇਰੇ ਮਾਤਾ ਜੀ ਲਾਲੋ-ਲਾਲ ਹੋ ਗਏ ਕੁੜੀਆਂ ਤੋਂ ਕਿਤਾਬ ਖੋਹ ਕੇ ਵਰਕਾ-ਵਰਕਾ ਕਰ ਦਿੱਤੀ। ਘਰ ਜੋ ਦਸ ਪੰਦਰਾਂ ਕਾਪੀਆਂ ਪਈਆਂ ਸਨ, ਉਹ ਵੀ ਉਨ੍ਹਾਂ ਨੇ ਅਗਨੀ ਭੇਟਾ ਕਰ ਦਿੱਤੀਆਂ

ਮੇਰੇ ਘਰ ਆਏ ਨਾਲ ਮਾਤਾ ਜੀ ਨੇ ਉਹ ਕੀਤੀ, ਜੋ ਅੱਜ ਤਕ ਕਿਸੇ ਦੇ ਖੇਤ ’ਚ ਵੜੇ ਖੋਤੇ ਨਾਲ ਨਹੀਂ ਹੋਈ ਹੋਣੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4533)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਤਰਸੇਮ ਸਹਿਗਲ

ਤਰਸੇਮ ਸਹਿਗਲ

Phone: (91 - 93578 - 96207)
Email: (tarsemlal0281@gmail.com)