JanmejaSJohal 7ਮੈਂ ਸੋਚਿਆ ਹੁਣ ਬਥੇਰੀ ਬੇਇੱਜ਼ਤੀ ਜਿਹੀ ਹੋ ਗਈ ਮੇਰੀ, ਹੁਣ ਫੋਨ ਨਹੀਂ ਚੁੱਕਣਾ ...
(17 ਅਪਰੈਲ 2020)

 

ਜਦ ਪਹਿਲੇ ਦਿਨ ਕ੍ਰਫਿਊ ਲੱਗਿਆ ਤਾਂ ਚਾਅ ਜਿਹਾ ਸੀ, ਇਸ ਤੋਂ ਪਹਿਲੋਂ ਅੱਸੀਵਿਆਂ ਵਿੱਚ ਲੱਗੇ ਕ੍ਰਫਿਊ ਦੀ ਯਾਦ ਫਿੱਕੀ ਪੈ ਚੁੱਕੀ ਸੀਫੇਰ ਅਚਾਨਕ ਇਹ ਕੁਝ ਦਿਨਾਂ ਲਈ ਵਧ ਗਿਆ ਤੇ ਨਾਲ ਹੀ ਵਿਹਲ ਵੀ ਵਧ ਗਿਆਖਿਆਲ ਆਇਆ ਕਿ ਕਿਉਂ ਨਾ ਸਮਾਨ ਨਾਲ ਤੁੰਨੇ ਪਏ ਸਟੋਰ ਦੀ ਛਾਂਟੀ ਹੀ ਕਰ ਲਈ ਜਾਵੇਲਓ ਜੀ, ਸਾਰਾ ਸਮਾਨ ਕੱਢ ਕੇ ਵਿਦੇਸ਼ ਚਲੇ ਗਏ ਬੱਚਿਆਂ ਦੇ ਕਮਰੇ ਵਿੱਚ ਸੁੱਟ ਲਿਆ ਇੱਕ ਦੋ ਦਿਨ ਰੋਜ਼ ਟਾਇਮ ਲਾ ਕੇ ਦੋ ਕੁਇੰਟਲ ਰੱਦੀ ਕੱਢ ਦਿੱਤੀ ਪਰ ਸਮਾਨ ਤਾਂ ਅਜੇ ਵੀ ਮਣਾਂ ਮੂੰਹੀਂ ਪਿਆ ਸੀ ਉੱਧਰੋਂ ਕਰਫਿਊ ਦੇ ਦਿਨ ਵੀ ਵਧ ਗਏ ਤੇ ਆਪਣੇ ਵਿੱਚ ਵੀ ਸੁਸਤੀ ਕਰੋਨੇ ਵਾਂਗ ਵੜ ਗਈਕਮਰੇ ਵੱਲ ਜਾਣ ਨੂੰ ਤਾਂ ਛੱਡੋ, ਦੇਖਣ ਨੂੰ ਦਿਲ ਨਾ ਕਰੇਅੱਜ ਸਵੇਰੇ ਪੱਕਾ ਧਾਰ ਲਿਆ ਕਿ ਇਹ ਕੰਮ ਕਰਨਾ ਹੀ ਕਰਨਾ ਹੈਕਰਦੇ ਕਰਾਉਂਦੇ ਦੁਪਹਿਰ ਹੋ ਗਈਸਕੀਮ ਇਹ ਬਣੀ ਬਈ ਰੋਟੀ ਖਾ ਕੇ, ਥੋੜ੍ਹਾ ਸੁਸਤਾਅ ਕੇ ਫੱਟੇ ਚੱਕ ਦੇਣੇ ਆਉਹ ਸਮਾਂ ਵੀ ਆਖਰ ਆ ਹੀ ਗਿਆਪੂਰੀ ਰਫ਼ਤਾਰ ਨਾਲ ਕਾਗਜ਼ ਛਾਂਟਣੇ ਸ਼ੁਰੂ ਕਰ ਦਿੱਤੇਜਦੇ ਹੀ ਇੱਕ ਫੋਨ ਆ ਗਿਆ, “ਭਾਜੀ, ਕਰਫਿਊ ਦੀ ਫੋਟੋਗਰਾਫੀ ਕਰਨ ਚੱਲੀਏ? ਸੜਕਾਂ ਖਾਲੀ ਪਈਆਂ ਨੇ

“ਨਹੀਂ ਰਣਜੋਧ, ਮੈਂ ਮਈਅਤ ਦੀਆਂ ਫੋਟੋਆਂ ਨਹੀਂ ਖਿੱਚਦਾ, ਮੈਂ ਧੜਕਦੇ, ਭੁੜਕਦੇ ਜੀਵਨ ਦਾ ਹੀ ਆਸ਼ਕ ਹਾਂ” ਫੋਨ ਬੰਦ ਹੋ ਗਿਆ ਤੇ ਮੈਂ ਫਿਰ ਕਾਗਜ਼ਾਂ ਵਿੱਚ ਗੁੰਮ ਗਿਆਜਦ ਨੂੰ ਫਿਰ ਕਿਸੇ ਹੋਰ ਦਾ ਫੋਨ ਆ ਗਿਆ, “ਹੈਲੋ ਜਨਮੇਜੇ, ਕੀ ਕਰਦਾਂ? ਮੈਂ ਪਾਤਰ ਬੋਲਦਾਂ ...”

“ਸਾਸਰੀ ਕਾਲ ਜੀ, ਬੱਸ ਆਹ ਪੁਰਾਣੇ ਮਾਲ ਨਾਲ ਮੱਥਾ ਮਾਰਦਾਂ ...।”

“ਐਦਾਂ ਕਰ, ਇਸ ਸਾਰੇ ਖਿਲਾਰੇ ਦੀਆਂ ਫੋਟੋਆਂ ਖਿੱਚ ਲੈ, ਆਪਾਂ ‘ਰੂਮ ਆਰਟ’ ਦੇ ਸਿਰਲੇਖ ਥੱਲੇ ਆਰਟ ਕੌਂਸਿਲ ਵਲੋਂ ਨੁਮਾਇਸ਼ ਲਾਵਾਂਗੇ

“ਜਨਾਬ ਤੁਹਾਨੂੰ ਪਤਾ ਤਾਂ ਹੈ, ਮੈਂ ਕਲਾ ਲਈ ਸਰਕਾਰੀ ਸਰਪ੍ਰਸਤੀ ਦੇ ਵਿਰੁੱਧ ਹਾਂ। ਇੱਕ ਵਾਰੀ ਇਸ ਭੈੜੇ ਤਜੁਰਬੇ ਵਿੱਚੋਂ ਲੰਘ ਚੁੱਕਾ ਹਾਂ। ਮੈਂਨੂੰ ਤਾਂ ਲੋਕਾਂ ਦਾ ਹੀ ਸਾਥ ਨਹੀਂ ਮੁੱਕਦਾ ...” ਨਰਾਜ਼ ਜਿਹੇ ਹੋ ਕੇ ਉਹਨਾਂ ਫੋਨ ਬੰਦ ਕਰ ਦਿੱਤਾ

ਮੈਂਨੂੰ ਲੱਗਿਆ ਕਿ ਮੈਂ ਕੁਝ ਜ਼ਿਆਦਾ ਹੀ ਬੋਲ ਗਿਆਂਪਰ ਮੇਰਾ ਕੰਮ ਤਾਂ ਹਾਲੇ ਪਿਆ ਸੀਕੁਝ ਸਮੇਂ ਬਾਅਦ ਹੀ ਫੋਨ ਫੇਰ ਵੱਜ ਪਿਆ। ਇਸ ਵਾਰ ਗੁਰਭਜਨ ਸੀ, “ਪ੍ਰੇਤ ਆਤਮਾ ਕੀ ਕਰ ਰਹੀ ਹੈ?”

“ਕਰਨਾ ਕੀ ਆ ... ਸਟੋਰ ਦਾ ਸਮਾਨ ਖਿਲਾਰੀ ਬੈਠਾਂ, ਸਾਂਭਣ ਦੀ ਕੋਸ਼ਿਸ਼ ਕਰ ਰਿਹਾਂ ...”

“ਓਏ ਸਾਂਭਣ ਨੂੰ ਰਹਿਣ ਦੇ, ਇਵੇਂ ਹੀ ਰੱਖ। ਇਹ ਸਾਰਾ ਸੀਨ ਤੇਰੀ ਯਾਦਗਾਰ ਦਾ ਹਿੱਸਾ ਬਣੂ। ਨਾਲੇ ਜਿਹੜਾ ਤੇਰੇ ਨਾਮ ’ਤੇ ਅਵਾਰਡ ਸ਼ੁਰੂ ਕਰਾਂਗੇ ਉਸ ’ਤੇ ਇਹ ਫੋਟੋ ਲਾਵਾਂਗੇ।”

“ਮੈਂ ਤਾਂ ਇਨਾਮਾਂ ਅਵਾਰਡਾਂ ਤੋਂ ਬਚਦਾ ਰਿਹਾਂ, ਜਾਂ ਦੇਣ ਵਾਲੇ ਕਤਰਾਉਂਦੇ ਰਹੇ, ਤੂੰ ਇਹ ਕੰਮ ਨਾ ਕਰੀਂ ...।”

“ਮੂਰਖ ਹੈਂ ਤੂੰ, ... ਤੈਨੂੰ ਨੀ ਕਦੇ ਆਉਣੀ ਦੁਨੀਅਦਾਰੀ ਦੀ ਸਮਝ।” ਉਹਨੇ ਫੋਨ ਕੱਟ ਦਿੱਤਾ

ਮੈਂ ਸੋਚਿਆ ਹੁਣ ਬਥੇਰੀ ਬੇਇੱਜ਼ਤੀ ਜਿਹੀ ਹੋ ਗਈ ਮੇਰੀ, ਹੁਣ ਫੋਨ ਨਹੀਂ ਚੁੱਕਣਾਆਪਾਂ ਫੇਰ ਜੁੱਟ ਗਏ ਕੰਮ ਵਿੱਚਕੁਝ ਖ਼ਤ ਸਾਂਭ ਲਏ, ਕੁਝ ਯਾਦਾਂ ਦੇ ਸਫੇ ਦਿਲ ਕਰੜਾ ਕਰਕੇ ਪਾੜ ਦਿੱਤੇਜਵਾਨੀ ਦੀਆਂ ਫੋਟੋਆਂ ’ਤੇ ਰਸ਼ਕ ਕੀਤਾਅਚਾਨਕ ਫੇਰ ਫੋਨ ਦੀ ਘੰਟੀ ਵੱਜਣ ਲੱਗ ਪਈਇਸ ਵਾਰ ਇਹ ਵੱਜਦੀ ਵੀ ਜ਼ਰਾ ਉੱਚੀ ਸੀ। ਪਰ ਮੇਰਾ ਇਰਾਦਾ ਵੀ ਪੱਕਾ ਸੀ ਕਿ ਹੁਣ ਫੋਨ ਚੁੱਕਣਾ ਨਹੀਂਤਦੇ ਘਰਵਾਲੀ ਦੀ ਉੱਚੀ ਆਵਾਜ਼ ਆਈ, “‘ਫੋਨ ਕਿਉਂ ਨਹੀਂ ਚੁੱਕਦੇ, ਕਦ ਦੀ ਟੈਂ ਟੈਂ ਹੋਈ ਜਾਂਦੀ ਆ?”

ਮੈਂ ਕੀ ਦੱਸਦਾ ਬਈ ਕਿਉਂ ਨਹੀਂ ਚੁੱਕਣਾ? ਜਵਾਬ ਤਾਂ ਦੇਣਾ ਹੀ ਪੈਣਾ ਸੀਮੈਂ ਅੱਖਾਂ ਮੱਲਦੇ ਹੋਏ ਨੇ ਕਿਹਾ, “ਬਥੇਰੇ ਚੁੱਕ ਲਏ, ਹੁਣ ਖਿਲਾਰਾ ਸਾਂਭ ਕੇ ਹੀ ਚੁੱਕੂੰ

“ਕਿਹੜਾ ਖਿਲਾਰਾ ਤੇ ਕਿਹੜੇ ਫੋਨ? ਮੈਂਨੂੰ ਤਾਂ ਘੰਟਾ ਹੋ ਗਿਆ ਤੇਰੇ ਘੁਰਾੜੇ ਸੁਣਦੀ ਨੂੰ ...

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2061)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਨਮੇਜਾ ਸਿੰਘ ਜੌਹਲ

ਜਨਮੇਜਾ ਸਿੰਘ ਜੌਹਲ

Ludhiana, Punjab, India.
Email: (janmeja@gmail.com)