ManpreetKminhas8ਸਾਡੇ ਪੰਜਾਬ ਦੀਆਂ ਪਤਾ ਨਹੀਂ ਕਿੰਨੀਆਂ ਧੀਆਂ ਰੋਜ਼ ਦਾਜ ਰੂਪੀ ਦੈਂਤ ਦੀ ਬਲੀ ...
(8 ਮਾਰਚ 2020)

 

ਔਰਤ ਜੱਗ ਦੀ ਜਣਨੀ ਅਖਵਾਉਂਦੀ ਹੈ,
ਕਦੇ ਧੀ, ਕਦੇ ਪਤਨੀ, ਕਦੇ ਮਾਂ ਬਣ,
ਹਰ ਜ਼ਿੰਮੇਵਾਰੀ ਨਿਭਾਉਂਦੀ ਹੈ
ਪਰ ਫਿਰ ਵੀ ਜ਼ਿੰਦਗੀ ਦੇ ਹਰ ਪੜਾਅ ’ਤੇ
ਸ਼ੋਸ਼ਣ, ਵਿਤਕਰਾ ਤੇ ਸੰਤਾਪ ਹੰਢਾਉਂਦੀ ਹੈ

ਔਰਤ ਦੀ ਹੋਂਦ ਤੋਂ ਬਿਨਾ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਪਰ ਅੱਜ ਆਧੁਨਿਕ ਹੋਣ ਦੇ ਬਾਵਜੂਦ ਵੀ ਸਾਡਾ ਸਮਾਜ ਉਸ ਨੂੰ ਬਣਦਾ ਮਾਣ ਸਤਿਕਾਰ ਨਹੀਂ ਦੇ ਰਿਹਾ, ਜਿਸ ਦੀ ਉਹ ਹੱਕਦਾਰ ਹੈਬੇਸ਼ੱਕ ਮਰਦਾਂ ਦੀ ਹਰੇਕ ਗਾਲ੍ਹ ਔਰਤ ਤੋਂ ਬਿਨਾ ਅਧੂਰੀ ਹੈ ਫਿਰ ਉਹ ਅਸਲ ਜਿੰਦਗੀ ਵਿੱਚ ਔਰਤ ਦੇ ਯੋਗਦਾਨ ਤੋਂ ਕਿਉੇਂ ਇਨਕਾਰੀ ਹਨਭਾਵੇਂ ਕੁਦਰਤ ਨੇ ਸਰੀਰਕ ਪੱਖੋਂ ਔਰਤ ਨੂੰ ਮਰਦ ਦੇ ਮੁਕਾਬਲੇ ਕਮਜ਼ੋਰ ਬਣਾਇਆ ਹੈ ਪਰ ਦਿਮਾਗ ਪੱਖੋਂ ਔਰਤ ਕਿਸੇ ਤੋਂ ਘੱਟ ਨਹੀਂਅੱਜ ਭਾਵੇਂ ਔਰਤਾਂ ਹਰੇਕ ਖੇਤਰ ਵਿੱਚ ਮਰਦਾਂ ਤੋਂ ਮੋਹਰੀ ਹਨ ਪਰ ਫਿਰ ਵੀ ਅੱਜ ਵੀ ਜਦੋਂ ਕਿਸੇ ਦੇ ਘਰ ਕੁੜੀ ਜਨਮ ਲੈਂਦੀ ਹੈ ਤਾਂ ਸਭ ਦੇ ਚਿਹਰਿਆਂ ਉੱਤੇ ਨਮੋਸ਼ੀ ਛਾ ਜਾਂਦੀ ਹੈ, ਮਾਹੌਲ ਗਮਗੀਨ ਹੋ ਜਾਂਦਾ ਹੈਅਤੇ ਧੀ ਦੇ ਬਾਪ ਨੂੰ ਕਿਹਾ ਜਾਂਦਾ ਹੈ, “ਲੈ ਬਈ ਬਣ ਗਿਆ ਕਬੀਲਦਾਰ” ਧੀ!” ਜੰਮਣ ਵਾਲੀ ਮਾਂ ਨੂੰ ਕੋਈ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਉਲਟਾ ਤਾਹਨੇ-ਮਿਹਣੇ ਮਾਰੇ ਜਾਂਦੇ ਹਨ ਜਦਕਿ ਸਾਇੰਸਟਿਫਿਕਲੀ ਇਹ ਸਿੱਧ ਹੋ ਚੁੱਕਾ ਹੈ ਕਿ ਪੁੱਤ ਜਾਂ ਧੀ ਦੇ ਜਨਮ ਲਈ ਮਰਦ ਜ਼ਿੰਮੇਵਾਰ ਹੈ ਫਿਰ ਵੀ ਸਾਡਾ ਸਮਾਜ ਇਸ ਲਈ ਔਰਤ ਨੂੰ ਹੀ ਜ਼ਿੰਮੇਵਾਰ ਮੰਨਦਾ ਹੇ

ਮੁੰਡਾ ਜੰਮੇ ਤਾਂ ਨਾਲ ਸ਼ਰਾਬਾਂ ਖੁਸ਼ੀ ਮਨਾਉਂਦੇ ਨੇ,
ਕੁੜੀ ਜੰਮੇ ਤਾਂ ਲੋਕ ਪੱਥਰ ਕਹਿ ਵਡਿਆਉਂਦੇ ਨੇ

ਭਾਵੇਂ ਅੱਜ ਦੀ ਕੁੜੀ ਡਾਕਟਰ ਤੇ ਪਾਇਲਟ ਬਣ ਗਈ ਏ,
ਪੜ੍ਹ ਉੱਚੀ ਤੋਂ ਉੱਚੀ ਵਿੱਦਿਆ ਅਫਸਰ ਬਣ ਗਈ ਏ,
ਪਰ ਫੇਰ ਵੀ ਲੋਕੀਂ ਧੀ ਜੰਮਣ ਤੋਂ ਕਿਉਂ ਘਬਰਾਉਂਦੇ ਨੇ

ਇਹਨਾਂ ਸਭ ਗੱਲਾਂ ਪਿੱਛੇ ਕੋਈ ਕਾਰਨ ਤਾਂ ਹੋਵੇਗਾ ਹੀ ਜਿਸ ਕਰਕੇ ਧੀਆਂ ਨੂੰ ਆਪਣੀ ਹੋਂਦ ਲਈ ਸੰਘਰਸ਼ ਕਰਨਾ ਪੈ ਰਿਹਾ ਹੈਅੱਜ ਸਥਿਤੀ ਇੰਨੀ ਸ਼ਰਮਨਾਕ ਹੋ ਗਈ ਹੈ ਕਿ ਛੋਟੀਆਂ ਬਾਲੜੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਔਰਤਾਂ ਵੀ ਆਪਣੇ ਘਰ, ਸਮਾਜ ਵਿੱਚ ਸੁਰੱਖਿਅਤ ਨਹੀਂਇਹ ਸਭ ਜਾਣਦੇ ਹਨ ਕਿ ਸਾਡਾ ‘ਮਹਾਨ ਭਾਰਤ’ ਅੱਜ ਉਹਨਾਂ ਦੇਸ਼ਾਂ ਵਿੱਚੋਂ ਮੋਹਰੀ ਹੈ ਜਿੱਥੇ ਔਰਤਾਂ ਸੁਰੱਖਿਅਤ ਨਹੀਂ ਇਹਨਾਂ ਹਾਲਤਾਂ ਵਿੱਚ ਕੌਣ ਚਾਹੇਗਾ ਕਿ ਸਾਡੇ ਘਰ ਧੀ ਦਾ ਜਨਮ ਹੋਵੇ

ਸਾਡੇ ਪੰਜਾਬ ਦੀਆਂ ਪਤਾ ਨਹੀਂ ਕਿੰਨੀਆਂ ਧੀਆਂ ਰੋਜ਼ ਦਾਜ ਰੂਪੀ ਦੈਂਤ ਦੀ ਬਲੀ ਚੜ੍ਹਦੀਆਂ ਹਨਇਸ ਕਲਯੁੱਗ ਵਿੱਚ ਸਿਰਫ ਕੁਝ ਦੁਨਿਆਵੀ ਚੀਜ਼ਾਂ ਜਾਂ ਮਾਇਆ ਦੇ ਲਾਲਚ ਵੱਸ ਉਹਨਾਂ ਨੂੰ ਲਾਲਚੀ ਸਹੁਰਿਆਂ ਦੁਆਰਾ ਮਾਰ ਦਿੱਤਾ ਜਾਂਦਾ ਹੈ ਜਾਂ ਮਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈਕਿੰਨੀ ਹਾਸੋਹੀਣੀ ਗੱਲ ਹੈ ਕਿ ਸਹੁਰਿਆਂ ਨੂੰ ਬਿਨਾਂ ਕਿਸੇ ਤਨਖਾਹ ਤੋਂ ਕੰਮ ਕਰਨ ਵਾਲੀ ਨੌਕਰਾਣੀ ਤਾਂ ਮਿਲ ਹੀ ਜਾਂਦੀ ਹੈ ਅਤੇ ਨਾਲ ਹੀ ਦਾਜ ਦੇ ਰੂਪ ਵਿੱਚ ਪਤਾ ਨਹੀਂ ਕਿੰਨੀਆਂ ਚੀਜਾਂ, ਕਿੰਨਾ ਕੈਸ਼ ਮਿਲ ਜਾਂਦਾ ਹੈਪਰ ਫਿਰ ਵੀ ਉਹ ਖੁਸ਼ ਨਹੀਂ ਹੁੰਦੇ ਧੀ ਦੇ ਮਾਪੇ ਚਾਹੇ ਆਪਣੇ ਆਪ ਨੰ ਵੇਚ ਦੇਣ ਪਰ ਦਾਜ ਦੇਣਾ ਜ਼ਰੂਰੀ ਹੈ, ਇੱਕ ਮਜਬੂਰੀ ਹੈਧੀ ਚਾਹੇ ਜਿੰਨੀ ਮਰਜ਼ੀ ਪੜ੍ਹੀ-ਲਿਖੀ ਹੋਵੇ, ਨੌਕਰੀ ਪੇਸ਼ਾ ਹੋਵੇ, ਪਰ ਫਿਰ ਵੀ ਦਾਜ ਬਿਨਾਂ ਉਹ ਅਧੂਰੀ ਹੈਫਿਰ ਵੀ ਇਸਦੀ ਕੋਈ ਗਰੰਟੀ ਨਹੀਂ ਕਿ ਉਹ ਸਹੁਰੇ ਘਰ ਖੁਸ਼ ਹੀ ਰਹੇਗੀਇਸੇ ਲਈ ਅਕਸਰ ਧੀਆਂ ਦੇ ਮਾਪੇ ਕਹਿੰਦੇ ਹਨ ਕਿ ਅਸੀਂ ਧੀਆਂ ਤੋਂ ਨਹੀਂ, ਉਹਨਾਂ ਦੇ ਕਰਮਾਂ ਤੋਂ ਡਰਦੇ ਹਾਂ

ਸੋ ਅੱਜ ਇਹਨਾਂ ਸਭ ਹਾਲਤਾਂ ਵਿੱਚ ਕੌਣ ਚਾਹੇਗਾ ਕਿ ਸਾਡੇ ਘਰ ਧੀ ਜੰਮੇ? ਜਦੋਂ ਤੱਕ ਸਾਡੀ ਸੋਚ, ਸਾਡਾ ਸਮਾਜ ਇਹਨਾਂ ਕੁਰੀਤੀਆਂ ਦੇ ਵਿਰੁੱਧ ਇਕਜੁੱਟ ਨਹੀਂ ਹੁੰਦਾ, ਭਰੂਣ ਹੱਤਿਆ ਜਿਹੇ ਮਹਾਂ ਪਾਪ ਨਹੀਂ ਰੁਕਣਗੇਇਸਦੀ ਸ਼ੁਰੂਆਤ ਸਭ ਨੂੰ ਆਪਣੇ ਘਰ ਤੋਂ ਕਰਨੀ ਪਵੇਗੀਘਰ ਦੀ ਹਰੇਕ ਇਸਤਰੀ ਨੂੰ ਮਾਣ ਸਨਮਾਣ ਦੇਣਾ ਪਵੇਗਾ ਚਾਹੇ ਉਹ ਧੀ, ਨੂੰਹ, ਪਤਨੀ, ਮਾਂ ਹੋਵੇਸਾਨੂੰ ਆਪਣੇ ਪੁੱਤਰਾਂ ਨੂੰ ਬਚਪਨ ਤੋਂ ਹੀ ਔਰਤ ਦੀ ਇੱਜ਼ਤ ਕਰਨੀ ਸਿਖਾਉਣੀ ਪਵੇਗੀ ਅਤੇ ਆਪਣੀਆਂ ਧੀਆਂਨੂੰ ਮਾਨਸਿਕ ਤੌਰ ਉੱਤੇ ਇੰਨਾ ਮਜ਼ਬੂਤ ਕਰਨਾ ਪਵੇਗਾ ਕਿ ਉਹ ਹਰੇਕ ਵਧੀਕੀ ਅਤੇ ਜ਼ੁਲਮ ਦਾ ਡਟ ਕੇ ਵਿਰੋਧ ਕਰ ਸਕਣ, ਨਾ ਕਿ ਚੁੱਪਚਾਪ ਸਹਿੰਦੀਆਂ ਰਹਿਣਸਭ ਤੋਂ ਵੱਡੀ ਗੱਲ, ਇੱਕ ਔਰਤ ਨੂੰ ਦੂਜੀ ਔਰਤ ਦਾ ਸਨਮਾਨ ਕਰਨਾ ਪਵੇਗਾ ਅਕਸਰ ਮਰਦ ਇਹ ਕਹਿੰਦੇ ਹਨ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈਜੇਕਰ ਔਰਤਾਂ ਚਾਹੁਣ ਤਾਂ ਸਮਾਜ ਵਿੱਚ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ

ਅੱਜ ਸਾਡੇ ਸਮਾਜ ਨੂੰ ਨਸ਼ੇ ਰੂਪੀ ਕੋਹੜ ਨੇ ਜਕੜਿਆ ਪਿਆ ਹੈਚਾਰੇ ਪਾਸੇ ਬੇਰੋਜ਼ਗਾਰੀ ਹੈਇਹਨਾਂ ਸਭ ਹਾਲਾਤ ਨੇ ਸਾਡੇ ਨੌਜਵਾਨਾਂ ਨੂੰ ਨਿਕੰਮੇ ਬਣਾ ਦਿੱਤਾ ਹੈਵਿਹਲਾ ਮਨ ਤਾਂ ਸ਼ੈਤਾਨ ਦਾ ਘਰ ਹੀ ਹੁੰਦਾ ਹੈ ਅਤੇ ਰਹਿੰਦੀ ਕਸਰ ਮੀਡੀਆ ਨੇ ਕੱਢ ਦਿੱਤੀ ਹੈਅਸ਼ਲੀਲਤਾ, ਨੰਗੇਜ਼ ਸਾਡੇ ਸੱਭਿਆਚਾਰਕ ਸਮਾਜ ’ਤੇ ਭਾਰੂ ਹੋ ਗਏ ਹਨ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਗਲਤ ਪਾਸੇ ਲਿਜਾ ਰਹੇ ਹਨਨੈਤਿਕ ਕਦਰਾਂ ਕੀਮਤਾਂ ਕਿਧਰੇ ਗੁਆਚ ਗਈਆਂ ਹਨਮੀਡੀਆ ਵਿੱਚ ਔਰਤ ਨੂੰ ਮੰਡੀ ਦੀ ਇੱਕ ਵਸਤੂ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ

ਅੱਜ ਔਰਤਾਂ ’ਤੇ ਵਧ ਰਹੇ ਜ਼ੁਲਮਾਂ ਦਾ ਇੱਕ ਕਾਰਣ ਇਹ ਵੀ ਹੈ ਕਿ ਦੋਸ਼ੀਆਂ ਨੂੰ ਸਜ਼ਾਵਾਂ ਬਹੁਤ ਲੇਟ ਮਿਲਦੀਆਂ ਹਨਪਤਾ ਨਹੀਂ ਕਿੰਨੇ ਸਾਲ ਕੇਸ ਅਦਾਲਤਾਂ ਵਿੱਚ ਲਟਕਦੇ ਰਹਿੰਦੇ ਹਨ ਅਤੇ ਦੋਸ਼ੀ ਜ਼ਮਾਨਤ ’ਤੇ ਰਿਹਾ ਹੋ ਕੇ ਸ਼ਰੇਆਮ ਘੁੰਮਦੇ ਹਨਸੋ ਕਾਨੂੰਨੀ ਕਾਰਵਾਈ ਵਿੱਚ ਜੇਕਰ ਤੇਜ਼ੀ ਲਿਆਂਦੀ ਜਾਵੇ ਤਾਂ ਥੋੜ੍ਹੀ ਠੱਲ੍ਹ ਪੈ ਸਕਦੀਪੁਲਿਸ ਪ੍ਰਸ਼ਾਸਨ ਇਹਨਾਂ ਮਾਮਲਿਆਂ ਪ੍ਰਤੀ ਜੇਕਰ ਪੂਰੀ ਤਰ੍ਹਾਂ ਨਾਲ ਚੌਕਸ ਅਤੇ ਗੰਭੀਰ ਹੋ ਜਾਵੇ ਤਾਂ ਵੀ ਕੁਝ ਸੁਧਾਰ ਹੋ ਸਕਦਾ ਹੈਦੋਸ਼ੀਆਂ ਨੰ ਵੀ ਅਜਿਹੀਆ ਸਜ਼ਾਵਾਂ ਮਿਲਣ ਕਿ ਦੂਜਿਆਂ ਨੂੰ ਵੀ ਸਬਕ ਮਿਲੇ

ਰਾਜਨੀਤਿਕ ਪਾਰਟੀਆਂ ਉੱਚੀ-ਸੁੱਚੀ ਸੋਚ ਵਾਲੇ ਅਜਿਹੇ ਇਨਸਾਨਾਂ ਨੂੰ ਆਗੂ ਚੁਣਨ ਜੋ ਸਮਾਜ ਲਈ ਉਸਾਰੂ ਕੰਮ ਕਰਨ ਨਾ ਕਿ ਅਜਿਹੇ ਨਸ਼ੇੜੀ, ਗੁੰਡੇ, ਬੁਜ਼ਦਿਲ ਇਨਸਾਨਾਂ ਨੂੰ ਜੋ ਸਾਡੇ ਸਮਾਜ ਦੀ ਇੱਜ਼ਤ ਨਾਲ ਹੀ ਖਿਲਵਾੜ ਕਰਨ

ਆਓ ਰਲ ਕੇ ਸੱਚੇ ਦਿਲੋਂ ਇੱਕ ਨਰੋਆ ਸਮਾਜ ਸਿਰਜਣ ਲਈ ਆਪਣਾ ਬਣਦਾ ਯੋਗਦਾਨ ਪਾਈਏ, ਜਿੱਥੇ ਹਰ ਧੀ, ਭੈਣ ਸੁਰੱਖਿਅਤ ਹੋਵੇਜਿੱਥੇ ਕੋਈ ਵੀ ਧੀ ਜੰਮਣ ਤੋਂ ਨਾ ਡਰੇ ਅਤੇ ਧੀਆਂ ਨੂੰ ਵੀ ਪੁੱਤਾਂ ਵਰਗਾ ਪਿਆਰ ਅਤੇ ਸਤਿਕਾਰ ਮਿਲੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1977)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਮਨਪ੍ਰੀਤ ਕੌਰ ਮਿਨਹਾਸ

ਮਨਪ੍ਰੀਤ ਕੌਰ ਮਿਨਹਾਸ

Bahadurgarh, Fatehgarh Sahib, Punjab, India.
Email: (preetminhas09@gmail.com)

More articles from this author