MohanBika7ਮੈਂ ਜਦੋਂ ਹੋਰ ਕੋਲ ਜਾ ਕੇ ਦੇਖਿਆ ਤਾਂ ਆਲੂਆਂ ਵਾਲੇ ਟੋਕਰੇ ਦੇ ਵਿੱਚ ...
(6 ਸਤੰਬਰ 2026)

 

ਲਗਭਗ 16 ਕੁ ਸਾਲ ਪੁਰਾਣੀ ਗੱਲ ਹੈਸਰਦੀਆਂ ਦੇ ਦਿਨ ਸਨ, ਮੈਂ ਸ਼ਾਮ ਨੂੰ 8 ਕੁ ਵਜੇ ਡਿਊਟੀ ਤੋਂ ਘਰ ਆਇਆਸਰਦੀਆਂ ਵਿੱਚ ਹਨੇਰਾ ਜਲਦੀ ਹੋ ਜਾਂਦਾ ਹੈ ਸਾਡੇ ਘਰ ਦੇ ਨਜ਼ਦੀਕ ਸਾਡੇ ਤਾਇਆ ਜੀ ਦੇ ਘਰ ਕਾਫੀ ਲੋਕ ਇਕੱਠੇ ਹੋਏ ਹੋਏ ਸਨਜਦੋਂ ਮੈਂ ਜਾ ਕੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਗੱਲ ਹੋਈ, ਤਾਂ ਉਨ੍ਹਾਂ ਦੱਸਿਆ ਕਿ ਰਸੋਈ ਦੇ ਵਿੱਚ ਇੱਕ ਭੂਤ ਵੜਿਆ ਹੋਇਆ ਹੈਗੈਸ ਸਲੰਡਰ ਦੇ ਵਿੱਚੋਂ ਮੋਬਾਇਲ ਵੱਜਣ ਦੀਆਂ ਅਵਾਜ਼ਾਂ ਆ ਰਹੀਆਂ ਹਨ ਉਨ੍ਹਾਂ ਨੇ ਰਸੋਈ ਦੇ ਕਮਰੇ ਦਰਵਾਜ਼ੇ ਨੂੰ ਬਾਹਰੋਂ ਕੁੰਡੀ ਲਾਈ ਹੋਈ ਸੀ ਤੇ ਕਿਸੇ ਨੂੰ ਵੀ ਰਸੋਈ ਦੇ ਅੰਦਰ ਨਹੀਂ ਸੀ ਜਾਣ ਦੇ ਰਹੇ

ਮੈਂ ਜਦੋਂ ਜਾ ਕੇ ਉੱਥੇ ਖੜ੍ਹਿਆ ਤਾਂ ਮੈਨੂੰ ਸਾਰਿਆਂ ਨੇ ਡਰਾਇਆ ਕਿ ਤੂੰ ਰਸੋਈ ਵਿੱਚ ਨਾ ਜਾਵੀਂ ਮੈਂ ਕੁਝ ਦੇਰ ਦਰਵਾਜ਼ੇ ਅੱਗੇ ਜਾ ਕੇ ਖੜ੍ਹਾ ਰਿਹਾ ਸੱਚਮੁੱਚ ਅੰਦਰੋਂ ਮੋਬਾਇਲ ਦੀ ਘੰਟੀ ਦੀ ਅਵਾਜ਼ ਆ ਰਹੀ ਸੀਘਰ ਦੇ ਮੈਬਰਾਂ ਨੂੰ ਪੁੱਛਿਆ ਕਿ ਤੁਹਾਡੇ ਵਿੱਚੋਂ ਕਿਸੇ ਦਾ ਫੋਨ ਅੰਦਰ ਹੋਵੇਗਾ ਉਨ੍ਹਾਂ ਆਖਿਆ ਕਿ ਸਾਡੇ ਸਭ ਦੇ ਫੋਨ ਤਾਂ ਸਾਡੇ ਕੋਲ ਹਨ ਮੈਂ ਸ਼ਸ਼ੋਪੰਜ ਵਿੱਚ ਪੈ ਗਿਆ

ਮੈਂ ਲੰਬੇ ਸਮੇਂ ਤੋਂ ਤਰਕਸ਼ੀਲ ਸੋਸਾਇਟੀ ਨਾਲ ਜੁੜਿਆ ਹੋਣ ਕਾਰਨ ਜਾਣਦਾ ਸੀ ਕਿ ਭੂਤ ਹੁੰਦੇ ਹੀ ਨਹੀਂਮੈਂ ਅਜੇ ਇਨ੍ਹਾਂ ਸੋਚਾਂ ਵਿੱਚ ਹੀ ਸੀ ਕਿ ਫੋਨ ਦੀ ਘੰਟੀ ਬੰਦ ਹੋ ਗਈ ਮੈਂ ਦਰਵਾਜ਼ੇ ਵੱਲ ਵਧਿਆ, ਦਰਵਾਜ਼ਾ ਖੋਲ੍ਹਿਆ ਤੇ ਰਸੋਈ ਵਿੱਚ ਖੜ੍ਹਾ ਹੋ ਕੇ ਘੰਟੀ ਵੱਜਣ ਦੀ ਉਡੀਕ ਕਰਨ ਲੱਗਿਆਕੁਝ ਦੇਰ ਬਾਅਦ ਘੰਟੀ ਫਿਰ ਵੱਜਣੀ ਸ਼ੁਰੂ ਹੋ ਗਈ ਸਭ ਨੇ ਸਾਹ ਰੋਕ ਲਏ ਮੈਂ ਅੱਗੇ ਵਧ ਰਿਹਾ ਸੀ ਤੇ ਦੇਖ ਰਿਹਾ ਸੀ ਕਿ ਅਵਾਜ਼ ਕਿੱਥੋਂ ਆ ਰਹੀ ਹੈ ਸਭ ਡਰੇ ਹੋਏ ਸਨਮੈਂ ਹੌਲੀ ਦੇਣੀ ਸਲੰਡਰ ਦੇ ਕੋਲ ਗਿਆਮੈਂ ਸਲੰਡਰ ਦੇ ਉਸ ਹਿੱਸੇ ਵੱਲ, ਜਿੱਥੇ ਪਾਈਪ ਲੱਗਾ ਹੁੰਦਾ ਹੈ, ਦੇਖਿਆ ਸਲੰਡਰ ਉੱਪਰ ਇੱਕ ਆਲੂਆਂ ਵਾਲਾ ਟੋਕਰਾ ਪਿਆ ਸੀ ਮੈਂ ਜਦੋਂ ਹੋਰ ਕੋਲ ਜਾ ਕੇ ਦੇਖਿਆ ਤਾਂ ਆਲੂਆਂ ਵਾਲੇ ਟੋਕਰੇ ਦੇ ਵਿੱਚ ਆਲੂਆਂ ਦੇ ਥੱਲੇ ਇੱਕ ਛੋਟਾ ਜਿਹਾ ਬਟਨਾਂ ਵਾਲਾ ਫੋਨ ਪਿਆ ਸੀ, ਜਿਸਦੀ ਘੰਟੀ ਵੱਜ ਰਹੀ ਸੀ ਆਲੂਆਂ ਵਾਲਾ ਟੋਕਰਾ ਸਲੰਡਰ ਦੇ ਉੱਪਰ ਪਿਆ ਸੀ, ਇਸ ਲਈ ਇਓਂ ਲੱਗ ਰਿਹਾ ਸੀ ਜਿਵੇਂ ਅਵਾਜ਼ ਸਲੰਡਰ ਦੇ ਵਿੱਚੋਂ ਆ ਰਹੀ ਹੋਵੇਮੈਂ ਜਦੋਂ ਉਹ ਫੋਨ ਸੁਣਿਆ ਤਾਂ ਅੱਗੋਂ ਤਾਇਆ ਜੀ ਦਾ ਦੋਹਤਾ ਬੋਲ ਰਿਹਾ ਸੀ ਤੇ ਇਹ ਫੋਨ ਉਸਦੀ ਮਾਂ, ਜਾਣੀ ਸਾਡੇ ਤਾਇਆ ਜੀ ਦੀ ਬੇਟੀ ਦਾ ਸੀ, ਜਿਹੜੀ ਸਵੇਰੇ ਹੀ ਇੱਥੋਂ ਮਿਲ ਕੇ ਗਈ ਸੀ ਤੇ ਫੋਨ ਇੱਥੇ ਹੀ ਭੁੱਲ ਗਈ ਸੀ, ਪਰ ਉਸਨੂੰ ਪਤਾ ਨਹੀਂ ਸੀ ਕਿ ਫੋਨ ਕਿੱਥੇ ਗੁਆਚ ਗਿਆ ਹੈਘਰ ਜਾ ਕੇ ਉਹ ਆਪਣੇ ਫੋਨ ’ਤੇ ਵਾਰ ਵਾਰ ਘੰਟੀ ਮਾਰ ਰਹੇ ਸਨ ਤਾਂ ਕਿ ਫੋਨ ਛੇਤੀ ਮਿਲ ਜਾਵੇ

ਅੱਜ ਹਰ ਕੋਈ ਇੱਕ ਜਾਂ ਦੋ “ਭੂਤ” ਆਪਣੇ ਨਾਲ ਲਈ ਫਿਰਦਾ ਹੈ ਅਤੇ ਕਈਆਂ ਦੀ ਇਸ “ਭੂਤ” ਨੇ ਭੂਤਨੀ ਭੁਲਾਈ ਹੋਈ ਹੈ।

(ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਬੰਗਾ।)

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਣ ਬੀਕਾ

ਮੋਹਣ ਬੀਕਾ

WhatsApp: (91 - 98720 - 39444)