MalkitRasi7ਜ਼ਿੰਦਗੀ ਵਿੱਚ ਜਦੋਂ ਵੀ ਅਸੀਂ ਕਿਸੇ ਕਾਮਯਾਬ/ਸਫਲ ਇਨਸਾਨ ਵੱਲ ਦੇਖ ਕੇ ਪ੍ਰੇਰਿਤ ...
(24 ਅਗਸਤ 2026)


ਕਾਮਯਾਬ ਜ਼ਿੰਦਗੀ ਦੇ ਜੁੱਤੀ ਵਾਂਗ ਦੋ ਪੱਖ ਹੁੰਦੇ ਹਨ
, ਇੱਕ ਬਾਹਰਲਾ ਪੱਖ ਜੋ ਸਭ ਨੂੰ ਦੂਰੋਂ ਹੀ ਨਜ਼ਰ ਆਉਂਦਾ ਹੈ: ਚਮਕਦਾਰ, ਖਿੱਚਵਾਂ ਅਤੇ ਪ੍ਰਭਾਵਸ਼ਾਲੀ। ਉਹ ਪੱਖ ਹੈ ਜੁੱਤੀ ਦਾ ਉੱਪਰਲਾ ਪਾਲਸ਼ ਹੋਇਆ ਹਿੱਸਾ, ਜੋ ਹਰ ਇੱਕ ਨੂੰ ਨਜ਼ਰ ਆਉਂਦਾ ਹੈ, ਜਿਸ ਤੋਂ ਹਰ ਦੇਖਣ ਵਾਲਾ ਜੁੱਤੀ ਪਾਉਣ ਵਾਲੇ ਦਾ ਕਿਰਦਾਰ, ਆਰਥਿਕ ਸਥਿਤੀ ਅਤੇ ਜੀਵਨ ਢੰਗ ਦਾ ਅੰਦਾਜ਼ਾ ਲਾਉਂਦਾ ਹੈਇਹ ਨਜ਼ਰ ਆਉਣ ਵਾਲਾ ਪੱਖ ਬਹੁਤੀ ਵਾਰ ਸਮਾਜਿਕ ਦਰਜਾਬੰਦੀ ਦਾ ਪੈਮਾਨਾ ਵੀ ਬਣਦਾ ਹੈਪਰ ਹਕੀਕਤ ਇਹ ਵੀ ਹੁੰਦੀ ਹੈ ਕਿ ਕਈ ਵਾਰ ਇਹ ਉੱਪਰਲਾ ਪਾਸਾ ਪੋਚ ਕੇ ਅਸਲੀ ਸਥਿਤੀ ਉੱਪਰ ਪਰਦਾ ਵੀ ਕੱਜ ਦਿੱਤਾ ਜਾਂਦਾ ਹੈਦੂਸਰਾ ਪੱਖ, ਜਿਹੜਾ ਸਭ ਤੋਂ ਅਣਗੌਲਿਆ ਹੋਇਆ ਪੱਖ ਹੁੰਦਾ ਹੈ ਅਤੇ ਜਿਸ ਤੋਂ ਹੋਰ ਕੋਈ ਜਾਣੂ ਨਹੀਂ ਹੁੰਦਾ, ਸਿਰਫ ਜੁੱਤੀ ਪਾਉਣ ਵਾਲਾ ਵਾਕਿਫ ਹੁੰਦਾ ਹੈ। ਉਸ ਵਿਅਲਤੀ ਦੀ ਮੌਜੂਦਾ ਸਥਿਤੀ, ਕਿੰਨੀ ਕੁ ਉਮਰ ਉਸਦੀ ਹੋਰ ਲਮੇਰੀ ਚੱਲੇਗੀਉਹ ਪੱਖ ਹੈ ਜੁੱਤੀ ਦਾ ਤਲਾ ਜਾਂ ਥੱਲਾਇਸ ਤਲੇ ਨੇ ਕਿੰਨੇ ਮੀਲ ਪੈਂਡੇ ਹੰਢਾਏ, ਕਿੰਨੇ ਟੋਏ-ਟਿੱਬੇ, ਬਿਖੜੇ ਪੈਂਡੇ ਸਰ ਕੀਤੇ? ਇਹ ਸਾਰਾ ਇਤਿਹਾਸ ਜੁੱਤੀ ਦਾ ਹੇਠਲਾ ਹਿੱਸਾ ਆਪਣੇ ਵਿੱਚ ਸਮੋਈ ਬੈਠਾ ਹੁੰਦਾ ਹੈ। ਇਹੀ ਜੀਵਨ ਦਾ ਅਸਲ ਹੁੰਦਾ ਹੈਇਹੀ ਗਵਾਹ ਹੈ ਕਿ ਜੁੱਤੀ ਕਿੰਨੇ ਮੀਲ ਚੱਲੀ ਅਤੇ ਕਿਨ੍ਹਾਂ ਰਾਹਾਂ ਉੱਪਰ ਚੱਲੀਇਹੀ ਜੁੱਤੀ ਦੀ ਮੁਕੰਮਲ ਸਥਿਤੀ ਦਾ ਅਸਲ ਸ਼ੀਸ਼ਾ ਹੁੰਦਾ ਹੈ। ਇਹ ਪੱਖ ਉਹ ਹੁੰਦਾ ਹੈ, ਜੋ ਜੁੱਤੀ ਅਸਲ ਵਿੱਚ ਹੁੰਦੀ ਹੈਇਹ ਉਹ ਬਿਲਕੁਲ ਨਹੀਂ ਹੁੰਦਾ ਜੋ ਪਹਿਨਣ ਵਾਲਾ ਵਿਖਾਉਣਾ ਚਾਹੁੰਦਾ ਹੋਵੇ

ਇਵੇਂ ਹੀ ਹਰ ਸਫਲ ਅਤੇ ਕਾਮਯਾਬ ਵਿਅਕਤੀ ਦੇ ਜੀਵਨ ਦੇ ਦੋ ਪੱਖ ਹਨਇੱਕ ਉਹ ਪੱਖ, ਜੋ ਉਸਦਾ ਮੌਜੂਦਾ ਰੁਤਬਾ, ਅਹੁਦਾ, ਆਰਥਿਕ, ਰਾਜਨੀਤਕ, ਸਮਾਜਿਕ ਸਥਿਤੀ ਵਾਲਾ ਪੱਖਦੂਸਰਾ ਉਹ ਸੰਘਰਸ਼ ਜਾਂ ਘੋਲ ਜੋ ਵਿਅਕਤੀ ਨੇ ਇਹ ਸਭ ਹਾਸਲ ਕਰਨ ਲਈ ਕੀਤੇ ਹੋਣਹਰ ਇਨਸਾਨ ਦੇ ਮੌਜੂਦਾ ਪੱਖ ਨੂੰ ਦੇਖ ਕੇ ਲੋਕ ਉਸ ਬਾਰੇ ਕਿਆਸੇ ਲਾ ਲੈਂਦੇ ਹਨਉਸ ਬਾਰੇ ਤੁਲਨਾਤਮਕ ਵਿਚਾਰਧਾਰਾਵਾਂ ਪ੍ਰਚਲਿਤ ਕਰਦੇ ਹਨਵਿਅਕਤੀ ਦੇ ਦੂਸਰੇ ਪੱਖ ਨੂੰ ਅਣਗੌਲਿਆ ਕਰਕੇ ਸਾਰੇ ਸਿਰਫ ਉਸਦੀ ਕਾਮਯਾਬੀ ਆਂਕਦੇ ਹਨਉਸ ਵਰਗੀ ਸਥਿਤੀ ਵਿੱਚ ਪਹੁੰਚਣ ਦੇ ਸੁਪਨੇ ਸਜਾਉਂਦੇ ਹਨਪਰ ਉਹ ਲੋਕ ਇਹ ਭੁੱਲ ਜਾਂਦੇ ਹਨ ਕਿ ਉਸ ਮਨੁੱਖ ਦੀ ਮੌਜੂਦਾ ਸਥਿਤੀ ਉਹ ਮੀਲ ਪੱਥਰ ਹੈ ਜਿਸ ਨੂੰ ਹਾਸਲ ਕਰਨ ਲਈ ਉਸਨੇ ਮੀਲਾਂ ਲੰਮਾ ਔਕੜਾਂ, ਪਰੇਸ਼ਾਨੀਆਂ, ਦੁੱਖਾਂ, ਪੀੜਾਂ, ਨਿਹੋਰਿਆਂ ਦਾ ਪੈਂਡਾ ਤੈਅ ਕੀਤਾ ਹੈ ਉਸਦੀ ਕਾਮਯਾਬੀ ਜੁੱਤੀ ਦਾ ਉੱਪਰਲਾ ਪੱਖ ਹੈ ਜਿਸਨੂੰ ਹਾਸਲ ਕਰਨ ਲਈ ਉਸਦੀ ਜੁੱਤੀ ਦਾ ਹੇਠਲਾ ਤਲਾ ਘਸਿਆ-ਪਾਟਿਆ ਹੋਵੇਗਾਉਸਨੇ ਇਸ ਪੈਂਡੇ ਦੌਰਾਨ ਕੀ-ਕੀ ਤਿਆਗ ਕੀਤਾ, ਕੀ-ਕੀ ਸਹਾਰਿਆ, ਕੀ-ਕੀ ਹਾਰਿਆ? ਕੀ-ਕੀ ਦੇਖਿਆ, ਕੀ-ਕੀ ਸਮਝਿਆ, ਕਦੋਂ-ਕਦੋਂ ਉਹ ਨਿਰਾਸ ਹੋਇਆ, ਕਦੋਂ-ਕਦੋਂ ਉਹ ਉਤਸ਼ਾਹਿਤ ਹੋਇਆ, ਕਦ-ਕਦ ਉਸਨੂੰ ਇਹ ਮਹਿਸੂਸ ਹੋਇਆ ਕਿ ਉਹ ਅਸਫਲ ਹੋ ਚੁੱਕਿਆ ਹੈ ਅਤੇ ਉਸਦਾ ਜੀਵਨ ਮਕਸਦਹੀਣ ਹੋ ਚੁੱਕਿਆ ਹੈ; ਕਿਹੜੇ-ਕਿਹੜੇ ਵੇਲੇ ਉਸਨੇ ਆਪਣੇ ਕਰੀਬੀਆਂ ਉੱਪਰ ਭਰੋਸੇ ਕੀਤੇ ਅਤੇ ਉਸਦੇ ਭਰੋਸੇਯੋਗ, ਕਰੀਬੀਆਂ, ਆਪਣਿਆਂ ਨੇ ਉਸਦੀ ਸਥਿਤੀ ਦਾ ਫਾਇਦਾ ਚੁੱਕਦਿਆਂ ਆਪਣੇ ਕੰਮ ਸੁਆਰ ਸਥਿਤੀ ਬਦਲਣ ਉਪਰੰਤ ਉਸ ਵੱਲੋਂ ਪਾਸਾ ਵੱਟ ਲਿਆ? ਕਿਸ-ਕਿਸ ਨੇ ਉਸਦੀ ਵਿਹਲ ਨੂੰ ਆਪਣੀਆਂ ਵਗਾਰਾਂ ਭੁਗਤਾਉਣ ਲਈ ਬੰਧੂਆ ਮਜ਼ਦੂਰਾਂ ਵਾਂਗ ਵਰਤਿਆ? ਕਦੋਂ-ਕਦੋਂ ਸਮਾਜਿਕ ਤਾਕਤਵਰ ਤੱਤਾਂ ਨੇ ਉਸਨੂੰ ਉਸਦੀ ਕਮਜ਼ੋਰ ਸਥਿਤੀ ਲਈ ਸ਼ਰਮਸਾਰ ਕਰਦਿਆਂ ਆਪਣਾ ਵਡੱਪਣ ਪੇਸ਼ ਕੀਤਾ? ਕੀ-ਕੀ ਅਜਿਹਾ ਵਾਪਰਿਆ ਕਿ ਜਦੋਂ ਉਸਨੇ ਆਤਮ-ਦਾਹ ਕਰਨ ਬਾਰੇ ਵੀ ਸੋਚਿਆ? ਕਿਹੜੇ-ਕਿਹੜੇ ਉਹਦੇ ਹੱਕ ਸਨ ਜੋ ਬਾਹੂਬਲੀਆਂ ਦੇ ਬਾਹੂਬਲ ਨੇ ਆਪਣੇ ਹੱਕ ਵਿੱਚ ਭੁਗਤਾ ਕੇ ਉਸਨੂੰ ਫਾਡੀ ਕਰ ਤੋਰਿਆ?

ਉਪਰੋਕਤ ਸਭ ਸਥਿਤੀਆਂ ਜਾਣਨ-ਸਮਝਣ ਉਪਰੰਤ ਹੀ ਅਸੀਂ ਸਾਹਮਣੇ ਵਾਲੀ ਹਸਤੀ ਦੇ ਜੀਵਨ ਦਾ ਨਿਚੋੜ ਸਮਝ ਸਕਦੇ ਹਾਂ? ਇਸ ਲਈ ਜ਼ਿੰਦਗੀ ਵਿੱਚ ਜਦੋਂ ਵੀ ਅਸੀਂ ਕਿਸੇ ਕਾਮਯਾਬ/ਸਫਲ ਇਨਸਾਨ ਵੱਲ ਦੇਖ ਕੇ ਪ੍ਰੇਰਿਤ ਹੋਈਏ ਜਾਂ ਉਸ ਵਰਗੀ ਸਥਿਤੀ ਵਿੱਚ ਪਹੁੰਚਣਾ ਚਾਹੁੰਦੇ ਹੋਈਏ ਤਾਂ ਸਭ ਤੋਂ ਪਹਿਲਾ ਅਤੇ ਅਹਿਮ ਪੱਖ ਇਹ ਵਾਚਣਾ ਹੋਵੇਗਾ ਕਿ ਅਣਗੌਲਿਆ ਚਿਹਰਾ ਕਿਹੜੇ-ਕਿਹੜੇ ਝੱਖੜ, ਮਰੋੜੇ, ਠੱਕੇ, ਔੜਾਂ, ਝੜੀਆਂ ਝੱਲ ਕੇ ਵਰਤਮਾਨ ਵਿੱਚ ਗੌਲਣਯੋਗ ਹੋਇਆ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮਲਕੀਤ ਰਾਸੀ

ਮਲਕੀਤ ਰਾਸੀ

Patti, Tarn Taran Sahib, Punjab, India.
WhatsApp: (91 - 84272 - 33744)
Email: (malkeetraasi@gmail.com)