GurmelSunny7ਜਸਵੀਰ ਲਾਡੀ ਨੂੰ ਮਿਹਨਤ ਮੁਸ਼ੱਕਤ ਵਿਰਸੇ ਵਿੱਚ ਮਿਲੀਅੱਠਵੀਂ ਜਮਾਤ ...JasvirLadiShajli
(1 ਅਗਸਤ 2026)


JasvirLadiShajliਸੰਨ ਸੰਤਾਲੀ ਵੇਲੇ ਦੇਸ਼ ਦੇ ਬਟਵਾਰੇ ਨੇ ਇਨਸਾਨੀਅਤ ਨੂੰ ਜੜ੍ਹੋਂ ਉਖਾੜ ਸੁੱਟਿਆ
ਇਨਸਾਨੀਅਤ ਲੀਰੋ ਲੀਰ ਹੋ ਗਈਮੁਲਕ ਦੇ ਵਿਚਾਲੇ ਇੱਕ ਲੰਮੀ ਲੀਕ ਖਿੱਚ ਦਿੱਤੀ ਗਈਲੀਕ ਦੇ ਪਰਲੇ ਪਾਸੇ ਪਾਕਿਸਤਾਨ ਬਣ ਗਿਆ ਤੇ ਲੀਕ ਦੇ ਇੱਧਰਲੇ ਪਾਸੇ ਹਿੰਦੋਸਤਾਨ ਬਣ ਗਿਆਪੰਜਾਬ ਦੋ ਟੁਕੜਿਆਂ ਵਿੱਚ ਵੰਡਿਆ ਗਿਆਪੰਜਾਬ ਦੇ ਨਾਲ ਨਾਲ ਪੰਜ ਆਬ ਵੀ ਵੰਡੇ ਗਏਝਨਾਂ ਦਰਿਆ ਮੁਗਲਾਂ ਨਾਲ ਟੱਕਰ ਲੈਣ ਵਾਲੇ ਦੁੱਲੇ ਭੱਟੀ ਕੋਲ ਕੋਲ ਚਲਾ ਗਿਆ ਤੇ ਸਤਲੁਜ ਸ. ਭਗਤ ਸਿੰਘ ਦੇ ਹਿੱਸੇ ਆ ਗਿਆਦੇਸ਼ ਦੇ ਬਟਵਾਰੇ ਕਰਕੇ ਕੁਝ ਲੋਕ ਇੱਧਰੋਂ ਉੱਧਰ ਚਲੇ ਗਏ ਤੇ ਕੁਝ ਲੋਕ ਉੱਧਰੋਂ ਇੱਧਰ ਆ ਗਏਕੁਝ ਲੋਕ ਕਾਫਲਿਆਂ ਸੰਗ ਚਲਦੇ ਹੋਏ ਆਪਣੇ ਟਿਕਾਣੇ ’ਤੇ ਪਹੁੰਚ ਗਏ ਤੇ ਕੁਝ ਅਧਵਾਟੇ ਦਮ ਤੋੜ ਗਏਕੁਝ ਲੋਕ ਸਤਲੁਜ ਅਤੇ ਬਿਆਸ ਦਰਿਆਵਾਂ ਦੀਆਂ ਪੱਤਣਾਂ ਨੂੰ ਪਾਰ ਕਰਦਿਆਂ ਘੱਗਰ ਦਰਿਆ ਦੇ ਨੇੜੇ ਤੇੜੇ ਵਸ ਗਏ ਪਲਾਂਘਾਂ ਭਰਦਿਆਂ ਭਰਦਿਆਂ ਮੀਲਾਂ ਦੇ ਫਾਸਲੇ ਕਦੋਂ ਤੈਅ ਹੋ ਗਏ, ਪਤਾ ਹੀ ਨਹੀਂ ਲੱਗਿਆਇਸੇ ਦੌਰਾਨ ਜਸਵੀਰ ਲਾਡੀ ਹੋਰਾਂ ਦਾ ਪਰਿਵਾਰ ਵੀ ਪਾਕਿਸਤਾਨ ਤੋਂ ਉੱਜੜ ਕੇ ਪਿੰਡ ਛਾਜਲੀ ਆ ਵਸਿਆ

ਜ਼ਿਲ੍ਹਾ ਮੁਲਤਾਨ ਦੇ 26 ਚੱਕ 9 ਰਸਾਲ ਵਿੱਚ ਉਹਨਾਂ ਕੋਲ ਦੋ ਮੁਰੱਬੇ ਜ਼ਮੀਨ ਸੀਦੇਸ ਦੇ ਬਟਵਾਰੇ ਤੋਂ ਬਾਅਦ ਇਹ ਜ਼ਮੀਨ ਯੂ.ਪੀ. ਵਿਖੇ ਅਲਾਟ ਹੋਈਪਰਿਵਾਰ ਨੇ ਡਰ ਦੇ ਮਾਰਿਆਂ ਯੂ.ਪੀ. ਜਾਣ ਤੋਂ ਇਨਕਾਰ ਕਰ ਦਿੱਤਾਕਾਗਜ਼ਾਂ ਉੱਤੇ ਅੰਗੂਠੇ ਲਾ ਦਿੱਤੇ, ਅਖੇ ਸਾਨੂੰ ਜ਼ਮੀਨ ਨਹੀਂ ਚਾਹੀਦੀਜਦੋਂ ਹੱਲੇ ਪਏ ਜਸਵੀਰ ਲਾਡੀ ਦਾ ਇੱਕ ਚਾਚਾ ਅਤੇ ਇੱਕ ਤਾਇਆ ਡੰਗਰਾਂ ਲਈ ਹਰਾ ਚਾਰਾ ਲੈਣ ਗਏ ਮਾਰ ਦਿੱਤੇ ਗਏਡੰਗਰ ਭੁੱਖੇ ਭਾਣੇ ਰਹਿ ਗਏਜਦੋਂ ਪਾਕਿਸਤਾਨੋਂ ਕਾਫਲੇ ਚੱਲੇ ਤਾਂ ਲਾਡੀ ਦੀ ਭੂਆ ਕਾਫਲੇ ਵਿੱਚੋਂ ਵਿਛੜ ਗਈ ਫਿਰ ਅਰਸੇ ਬਾਅਦ ਪਤਾ ਲੱਗਾ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੰਡੋਰੀ ਵਿੱਚ ਹੈ ਲਾਡੀ ਦੇ ਪਿਤਾ ਜੀ ਪਾਕਿਸਤਾਨ ਤੋਂ ਦੋ ਚੀਜ਼ਾਂ ਨਾਲ ਲੈ ਕੇ ਆਏਇੱਕ ਗੁਰੂਆਂ ਦੀ ਬਖਸ਼ੀ ਹੋਈ ਤਲਵਾਰ ਅਤੇ ਦੂਜਾ ਰੂੰ ਪਿੰਜਣ ਵਾਲਾ ਤਾੜਾ; ਤਲਵਾਰ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਤੇ ਰੂੰ ਪਿੰਜਣ ਵਾਲਾ ਤਾੜਾ ਆਪਣੀ ਕਿਰਤ ਲਈ, ਜੋ ਅੱਜ ਵੀ ਉਨ੍ਹਾਂ ਸਾਂਭ ਕੇ ਰੱਖੇ ਹੋਏ ਹਨ ਲਾਡੀ ਦੇ ਪਿਤਾ ਜੀ ਨੇ ਬਹੁਤ ਮਿਹਨਤ ਕੀਤੀ ਸਵੇਰੇ ਪੰਜ ਵਜੇ ਉੱਠਕੇ ਜਿਮੀਦਾਰਾਂ ਦੇ ਹੱਲ ਵਾਹੁਣਾ ਅਤੇ ਰਾਤ ਨੂੰ ਨੌਂ ਵਜੇ ਆ ਕੇ ਤਾੜੇ ਨਾਲ ਇੱਕ ਰਜਾਈ ਭਰਨੀ

ਜਸਵੀਰ ਲਾਡੀ ਦਾ ਜਨਮ 14 ਜਨਵਰੀ 1966 ਨੂੰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿਤਾ ਸ. ਸੁਖਦੇਵ ਸਿੰਘ ਦੇ ਘਰ ਪਿੰਡ ਛਾਜਲੀ ਵਿਖੇ ਹੋਇਆਪਿਤਾ ਨੇ ਉਸ ਨੂੰ ਛਾਜਲੀ ਸਕੂਲ ਵਿੱਚ ਦਾਖਲ ਕਰਵਾ ਦਿੱਤਾਸਕੂਲ ਵਿੱਚ ਪੜ੍ਹਦਿਆਂ ਲਾਡੀ ਦੇ ਤਨ ਦੀ ਵਿਰਾਨ ਥੇਹ ਉੱਤੇ ਉਸ ਸਮੇਂ ਵਿਚਾਰਾਂ ਦੇ ਗੁ਼ਲਾਬ ਉੱਗ ਆਏ ਜਦੋਂ ਉਸਦਾ ਮਿਲਾਪ ਮਾਸਟਰ ਦੇਸ ਰਾਜ ਛਾਜਲੀ ਨਾਲ ਹੋਇਆਮਾਸਟਰ ਦੇਸ ਰਾਜ ਛਾਜਲੀ ਨੇ ਉਸਦੇ ਗੁਲਾਬ ਦੇ ਬੂਟਿਆਂ ਨੂੰ ਪਾਣੀ ਨਾਲ ਸਿੰਜਿਆ ਅਤੇ ਗੋਡੀ ਕੀਤੀਇੱਕ ਦਿਨ ਦੇਸ ਰਾਜ ਛਾਜਲੀ ਨੇ ਉਸਦੇ ਮਨ ਦੀ ਮਮਟੀ ’ਤੇ ਸੁਪਨਿਆਂ ਦਾ ਦੀਵਾ ਧਰਿਆਜਦੋਂ ਪ੍ਰਭਾਤ ਹੋਈ ਉਹ ਜੁਗਨੂੰ ਬਣ ਉਡਣ ਲੱਗਾਲਾਡੀ ਦੀ ਸੰਗਤ ਨੂੰ ਭਾਗ ਲੱਗ ਗਏਉਹ ਲੋਕ ਸੰਗੀਤ ਮੰਡਲੀ ਛਾਜਲੀ ਦਾ ਮੈਂਬਰ ਬਣ ਗਿਆ

ਦੇਸ ਰਾਜ ਛਾਜਲੀ ਦੀ ਅਗਵਾਈ ਵਿੱਚ ਜਸਵੀਰ ਲਾਡੀ ਨੇ ਲੋਕ ਪੱਖੀ ਗੀਤ, ਕਵੀਸ਼ਰੀ ਅਤੇ ਵਾਰਾਂ ਗਾਈਆਂਉਸਨੇ 1982-83 ਵਿੱਚ ਮਾਸਟਰ ਦੇਸ ਰਾਜ ਦੀ ਬਣਾਈ ਲੋਕ ਸੰਗੀਤ ਮੰਡਲੀ ਛਾਜਲੀ ਵਿੱਚ ਤਾਰਾ ਸਿੰਘ ਨਾਲ ਗਾਉਣਾ ਸ਼ੁਰੂ ਕੀਤਾਫਿਰ ਜਗਦੀਸ਼ ਪਾਪੜਾ, ਜੁਗਰਾਜ ਧੌਲਾ, ਤੇਜਿੰਦਰ ਤੇਜ਼ੀ, ਮਨਪ੍ਰੀਤ ਰੋਕੀ, ਜੋਗਾ ਸਿੰਘ ਲਹਿਰਾਗਾਗਾ, ਓਮ ਪ੍ਰਕਾਸ਼ ਲਹਿਰਾਗਾਗਾ, ਕਿਰਨਪਾਲ ਗਾਗਾ, ਹੰਸ ਰਾਜ ਛਾਜਲੀ, ਕਰਿੰਦਰ ਸਿੰਘ ਖੰਡੇਬਾਦ ਅਤੇ ਹਰਪਾਲ ਸਿੰਘ ਤਬਲਾ ਵਾਦਕ ਆਦਿ ਕਲਾਕਾਰ ਇਸ ਸੰਗੀਤ ਮੰਡਲੀ ਵਿੱਚ ਆਉਂਦੇ ਜਾਂਦੇ ਰਹੇ ਪਰ ਲਾਡੀ ਪੱਕੇ ਤੌਰ ’ਤੇ ਇਸ ਸੰਗੀਤ ਮੰਡਲੀ ਛਾਜਲੀ ਦਾ ਹਿੱਸਾ ਰਿਹਾਮਾਸਟਰ ਦੇਸ ਰਾਜ ਛਾਜਲੀ ਦੀ ਅਗਵਾਈ ਹੇਠ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਬੰਗਾਲ ਅਨੇਕਾਂ ਥਾਂਵਾਂ ’ਤੇ ਵੱਡੇ-ਛੋਟੇ ਪ੍ਰੋਗਰਾਮ ਕੀਤੇਇਸ ਤੋਂ ਇਲਾਵਾ ਉਸਨੇ ਲੋਕ ਕਲਾ ਕੇਂਦਰ ਲਹਿਰਾਗਾਗਾ, ਮਰਹੂਮ ਬਲਦੇਵ ਗਾਗਾ ਦੀ ਅਗਵਾਈ ਹੇਠ ਨਾਟਕ ਖੇਡੇਮਾਨਸਾ ਵਾਲੇ ਸੁਰਜੀਤ ਗਾਮੀ ਨਾਲ ਵੀ ਮੰਚ ’ਤੇ ਪ੍ਰੋਗਰਾਮ ਕੀਤੇਲੋਕ ਸੰਗੀਤ ਮੰਡਲੀ ਛਾਜਲੀ ਵੱਲੋਂ ਖੇਡੇ ਗਏ ਸੈਂਕੜੇ ਨਾਟਕਾਂ ਵਿੱਚ ਵੱਖ ਵੱਖ ਕਿਰਦਾਰਾਂ ਦੀ ਅਦਾਕਾਰੀ ਕੀਤੀਲਾਡੀ ਦੇ ਪਿਤਾ ਜੀ ਵੀ ਅਲਗੋਜ਼ਾ ਵਾਦਕ ਸਨਪਾਕਿਸਤਾਨ ਵਿੱਚ ਕਲਾਕਾਰਾਂ ਨਾਲ ਅਲਗੋਜ਼ੇ ਵਜਾਉਂਦੇ ਰਹੇ ਹਨ

ਜਸਵੀਰ ਲਾਡੀ ਨੂੰ ਮਿਹਨਤ ਮੁਸ਼ੱਕਤ ਵਿਰਸੇ ਵਿੱਚ ਮਿਲੀਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਉਸਨੇ ਕਣਕ ਦੀ ਵਾਢੀ ਕੀਤੀ, ਹੜੰਬੇ ’ਤੇ ਰੁੱਗ ਲਾਏਂ, ਭਰੀਆਂ ਚੁੱਕੀਆਂ, ਜੀਰੀ ਲਾਈ, ਜੀਰੀ ਝਾੜੀਪੱਲੇਦਾਰੀ ਵੀ ਕੀਤੀ ਅਤੇ ਚਾਹ ਦੀ ਦੁਕਾਨ ਵੀਜਿੱਥੋਂ ਵੀ ਚਾਰ ਪੈਸੇ ਬਣੇ, ਬਣਾਏਦਸਵੀਂ ਪਾਸ ਕਰਨ ਤੋਂ ਬਾਅਦ ਆਈ.ਟੀ.ਆਈ. ਸੁਨਾਮ ਵਿੱਚ ਫਿੱਟਰ ਟਰੇਡ ਪਾਸ ਕੀਤੀਉੱਥੇ ਕਮਿਉਨਿਸਟ ਵਿਚਾਰਧਾਰਾ ਵਾਲੇ ਲੋਕਾਂ ਨਾਲ ਵਾਹ ਵਾਸਤਾ ਪਿਆ ਇਨ੍ਹਾਂ ਲੋਕਾਂ ਤੋਂ ਹੀ ਇਨਕਲਾਬੀ ਵਿਚਾਰਾਂ ਦੀ ਚਿਣਗ ਲੱਗੀਜਸਵੀਰ ਲਾਡੀ ਨੇ ਬਹੁਤ ਮਿਹਨਤ ਕੀਤੀ ਪਰ ਗੁ਼ਰਬਤ ਨੂੰ ਆਪਣੇ ਘਰੋਂ ਬਾਹਰ ਨਾ ਕੱਢ ਸਕਿਆ ਉਸਨੇ ਮਹਿਕਦੀਆਂ ਰੋਹੀਆਂ ਵਿੱਚ ਹਉਕਿਆਂ ਦੇ ਬੀਜ ਬੀਜੇਬੀਜਾਂ ਦੇ ਇਨ੍ਹਾਂ ਸਿਆੜਾਂ ਨੂੰ ਪਸੀਨੇ ਦੀਆਂ ਬੂੰਦਾਂ ਨਾਲ ਸਿੰਜਿਆਜੂਸ ਦੀ ਥਾਂਵੇਂ ਨਿੰਮ ਦੀਆਂ ਨੰਮੋਲੀਆਂ ਦਾ ਜ਼ਹਿਰ ਵੀ ਪੀਤਾਗਮਾਂ ਦੇ ਸੂਤ ਕੱਤਦਿਆਂ ਉਹ ਖੱਦਰ ਤੋਂ ਖੇਸ ਤਾਂ ਬਣ ਗਿਆ ਪਰ ਰੇਸ਼ਮ ਦੀ ਫੁਲਕਾਰੀ ਨਾ ਬਣ ਸਕਿਆ ਕਿਉਂਕਿ ਸੁਪਨਿਆਂ ਵਿੱਚ ਖਿੜੇ ਫੁੱਲਾਂ ਤੋਂ ਇੱਤਰ ਨਹੀਂ ਬਣਦਾ, ਨਾ ਇਨ੍ਹਾਂ ਦੀ ਖੁਸ਼ਬੋ ਹੁੰਦੀ ਹੈਸਿਰਤੋੜ ਮਿਹਨਤ ਕਰਦਾ ਰਿਹਾ, ਹਾਲਾਤ ਫਿਰ ਵੀ ਡਾਵਾਂਡੋਲਲਾਡੀ ਨੇ ਦਿਨ ਵੇਲੇ ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਕੀਤੀਰਾਤਾਂ ਜਾਗ ਕੇ ਲੰਘਾਈਆਂ ਪਰ ਉਸਦੀ ਥੱਕੀ ਹੋਈ ਵੇਦਨਾ ਘੁਰਾੜੇ ਮਾਰ ਕੇ ਸੌਂ ਗਈ

ਲਾਡੀ ਸੁਭਾਅ ਦਾ ਬੜਾ ਸਾਊ ਪੁੱਤ ਐਕੋਈ ਕਿਸੇ ਕੰਮ ਨੂੰ ਕਹਿ ਦੇਵੇ, ਆਖੇ ਲੱਗ ਜਾਂਦਾ ਹੈਇੱਕ ਦਿਨ ਉਸਦਾ ਭੂਆ ਦਾ ਪੁੱਤਰ ਕਹਿਣ ਲੱਗਾ, ਲਾਲਾਂ ਵਾਲੇ ਪੀਰ ਦੀ ਦਰਗਾਹ ’ਤੇ ਚਿਰਾਗ ਧਰ ਆਲਾਡੀ ਚਿਰਾਗ ਧਰ ਆਇਆਪਰ ਦੇਸ ਰਾਜ ਛਾਜਲੀ ਦੀ ਸੰਗਤ ਨੇ ਉਸਦੀ ਲਾਲਾਂ ਵਾਲੇ ਪੀਰ ਅਤੇ ਭੂਆ ਦੇ ਪੁੱਤਰ ਨਾਲ ਆੜੀ ਟੁੱਕ ਕਰਵਾ ਦਿੱਤੀਇਸ ਤੋਂ ਲਾਡੀ ਨੇ ਬਾਅਦ ਚੰਗਾ ਸਾਹਿਤ ਪੜ੍ਹਿਆਜ਼ਿੰਦਗੀ ਨੂੰ ਸਕਾਰਾਤਮਕ ਦਿਸ਼ਾ ਵੱਲ ਲੈ ਕੇ ਗਿਆਆਪਣਾ ਦ੍ਰਿਸ਼ਟੀਕੋਣ ਬਦਲਿਆਅੱਜ ਕੱਲ੍ਹ ਜਸਵੀਰ ਲਾਡੀ ਸ਼ੌਰਟ ਫਿਲਮਾਂ ਵੀ ਕਰ ਰਿਹਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਗੁਰਮੇਲ ਸਨੀ

ਗੁਰਮੇਲ ਸਨੀ

WhatsApp: (91 - 98967 - 23031)
Email: (gurmailsunny36@gmail.com)