DavinderKSandhu7ਅਖੀਰ ਇੱਕ ਦਿਨ ਉਹ ਸਵੇਰੇ ਨਾ ਉੱਠੀਗਲੀ ਵਿੱਚ ਰੌਲਾ ਪੈ ਗਿਆ, ਜੀਤੋ ਮੁੱਕ ਗਈ ...
(20 ਜੂਨ 2026)


ਸੁੱਕੀ ਪਤਲੀ ਜਿਹੀ, ਪੱਕੇ ਰੰਗ ਵਾਲੀ ਜੀਤੋ ਚਾਚੀ ਸਾਡੀ ਗਲੀ ਵਿੱਚ ਰਹਿੰਦੀ ਸੀ
ਬਰਾਦਰੀ ਵਿੱਚੋਂ ਉਹ ਮੇਰੇ ਪਿਤਾ ਜੀ ਦੀ ਚਾਚੀ ਲਗਦੀ ਸੀਗਲੀ ਦੇ ਸਾਰੇ ਬੱਚੇ ਉਸ ਨੂੰ ਚਾਚੀ ਹੀ ਕਹਿੰਦੇ ਸਨਮੇਰੇ ਨਾਲ ਉਸਦੀ ਬਹੁਤ ਬਣਦੀ ਸੀ ਮੈਨੂੰ ਉਹ ਬੜੀ ਚੰਗੀ ਲਗਦੀ ਸੀਉਹ ਗਲੀ ਦੇ ਸਾਰੇ ਬੱਚਿਆਂ ਨੂੰ ਬੜਾ ਪਿਆਰ ਕਰਦੀ ਸੀਜੇ ਉਹ ਗੁਰਦੁਆਰੇ ਜਾਂਦੀ ਤਾਂ ਸਾਰੇ ਜਵਾਕਾਂ ਨੂੰ ਨਾਲ ਲੈ ਤੁਰਦੀ ਮੈਨੂੰ ਯਾਦ ਹੈ ਇੱਕ ਵਾਰ ਉਹ ਸਾਨੂੰ ਸੱਤ ਅੱਠ ਜਵਾਕਾਂ ਨੂੰ ਲੈ ਕੇ ਸਰੋਵਰ ਵਾਲੇ ਗੁਰਦੁਆਰੇ ਗਈ ਤਾਂ ਗੁਰਦੁਆਰੇ ਦੇ ਵਿਹੜੇ ਵਿੱਚ ਮੰਜੇ ’ਤੇ ਬੈਠਾ ਅੜਬ ਜਿਹਾ ਬਜ਼ੁਰਗ ਬਾਬਾ ਪ੍ਰਸ਼ਾਦ ਦੇਣ ਲੱਗਿਆਂ ਪੁੱਛਣ ਲੱਗਾ, “ਇਹ ਸਾਰੇ ਜਵਾਕ ਤੇਰੇ ਨੇ?”

ਚਾਚੀ ਜੀਤੋ ਨੇ ਕਿਹਾ, “ਹਾਂ ਮੇਰੇ ਨੇ” ਬਾਬੇ ਨੇ ਬੜੀ ਕੰਜੂਸੀ ਨਾਲ ਇੱਕ ਇੱਕ ਪਤਾਸਾ ਸਾਰੇ ਜਵਾਕਾਂ ਦੇ ਹੱਥ ’ਤੇ ਧਰ ਦਿੱਤਾਘਰ ਵਾਪਸੀ ਤੇ ਚਾਚੀ ਜੀਤੋ ਨੇ ਗਲੀ ਵਿੱਚ ਬੈਠੀਆਂ ਸਾਰੀਆਂ ਬੁੜ੍ਹੀਆਂ ਨੂੰ ਇਹ ਗੱਲ ਦੱਸੀ ਉਹ ਬੜੀਆਂ ਖੁਸ਼ ਹੋਈਆਂ

ਸਾਰੀ ਗਲੀ ਵਿੱਚ ਚਾਚੀ ਜੀਤੋ ਦਾ ਵਿਹੜਾ ਬਹੁਤ ਵੱਡਾ ਸੀਅਸੀਂ ਚਾਰ ਪੰਜ ਕੁੜੀਆਂ ਉਸਦੇ ਘਰ ਖੇਡਦੀਆਂ ਰਹਿੰਦੀਆਂਕਦੀ ਕਦੀ ਉਹ ਸਾਨੂੰ ਕਹਿੰਦੀ, “ਅੱਜ ਤੁਸੀਂ ਗਿੱਧਾ ਪਾ ਲਓ ਉਹ ਚੌਂਕੇ ਵਿੱਚ ਬੈਠੀ ਸਾਨੂੰ ਬੋਲੀਆਂ ਯਾਦ ਕਰਾਉਂਦੀ ਤੇ ਨਾਲ ਨਾਲ ਕੰਮ ਧੰਦਾ ਕਰਦੀ ਫਿਰਦੀਅਸੀਂ ਸਾਰੀਆਂ ਖੂਬ ਗਿੱਧਾ ਪਾਉਂਦੀਆਂਉਸਦਾ ਘਰ ਕੱਚਾ ਸੀਪਰ ਸਾਫ ਬੜਾ ਸੀਉਹ ਕੰਧਾਂ ਲਿੱਪਦੀ, ਬਨੇਰੇ ਅਤੇ ਵਿਹੜੇ ਵਿੱਚ ਗੋਹਾ ਮਿੱਟੀ ਫੇਰਦੀ ਰਹਿੰਦੀਅਸੀਂ ਖੇਡਦੇ ਖੇਡਦੇ ਉਸਦੇ ਚੌਂਕੇ ’ਤੇ ਪਏ ਘੜਿਆਂ ਵਿੱਚੋਂ ਪਾਣੀ ਪੀਂਦੇ, ਉਹ ਕਦੇ ਨਾ ਰੋਕਦੀਸ਼ਾਮ ਨੂੰ ਜਦੋਂ ਕਦੀ ਦੂਜੇ ਬੱਚੇ ਕਿਸੇ ਹੋਰ ਕੰਮ ਵਿੱਚ ਰੁੱਝੇ ਹੁੰਦੇ ਤਾਂ ਉਹ ਮੈਨੂੰ ਲੈ ਗੁਰਦੁਆਰੇ ਚਲੀ ਜਾਂਦੀਉੱਥੇ ਉਹ ਬੜੀ ਸੇਵਾ ਕਰਦੀ ਭਾਂਡੇ ਮਾਂਜਦੀ, ਰੋੜੀ ਕੁੱਟਦੀਮੇਰੀ ਉਸ ਨਾਲ ਬੜੀ ਸਾਂਝ ਸੀਪਹਿਲਾਂ ਪਹਿਲ ਮੈਂ ਰੋਟੀ ਪਕਾਉਣੀ ਉਸਦੇ ਘਰ ਹੀ ਸਿੱਖੀ, ਉਸਦੇ ਚੌਂਕੇ ਵਿੱਚ ਬੈਠ ਕੇਉਹ ਮੈਨੂੰ ਦੱਸਦੀ, ਮੇਰੇ ਦੋ ਭਰਾ ਨੇਉਸਦਾ ਇੱਕ ਭਰਾ ਕਿਸੇ ਕਾਰਨ ਜੇਲ੍ਹ ਵਿੱਚ ਸੀਜਦੋਂ ਉਸਦੀ ਚਿੱਠੀ ਆਉਂਦੀ ਤਾਂ ਸਾਂਭ ਸਾਂਭ ਰੱਖਦੀਉਦੋਂ ਮੈਂ ਸ਼ਾਇਦ ਤੀਸਰੀ ਜਾਂ ਚੌਥੀ ਜਮਾਤ ਵਿੱਚ ਸੀਸ਼ਾਮ ਨੂੰ ਜਦੋਂ ਚਾਚੀ ਦੇ ਘਰ ਖੇਡਣ ਜਾਂਦੀਆਂ, ਉਹ ਮੈਨੂੰ ਆਪਣੇ ਕੋਲ ਬੁਲਾ ਕੇ ਕਹਿੰਦੀ, ਜੈਲ ਦੀ ਚਿੱਠੀ ਆਈ ਹੈ, ਤੂੰ ਮੈਨੂੰ ਪੜ੍ਹ ਕੇ ਸੁਣਾ ਦੇਜਦੋਂ ਮੈਂ ਅੱਖਰ ਜੋੜ ਜੋੜ ਪੜ੍ਹਦੀ ਤਾਂ ਉਹ ਕਹਿੰਦੀ, ਤੈਨੂੰ ਤਾਂ ਬਹੁਤ ਸੋਹਣਾ ਪੜ੍ਹਨਾ ਆਉਂਦਾ ਹੈਤੂੰ ਮੇਰੀ ਬੀਬੀ ਧੀ ਹੈਂ

ਕਦੀ ਕਦੀ ਚਾਚੀ ਜੀਤੋ ਦਾ ਬਾਪ, ਜਿਸ ਨੂੰ ਉਹ ਭਾਈਆ ਕਹਿੰਦੀ ਹੁੰਦੀ ਸੀ, ਉਸ ਨੂੰ ਮਿਲਣ ਆਉਂਦਾਕੁੱਬ ਵਾਲਾ ਉਹ ਬਜ਼ੁਰਗ ਜਦੋਂ ਵੀ ਆਉਂਦਾ ਤਾਂ ਚੌਲ਼, ਗੁੜ ਤੇ ਹੋਰ ਕਈ ਨਿਕ ਸੁਕ ਉਸਨੇ ਝੋਲੇ ਵਿੱਚ ਪਾਇਆ ਹੁੰਦਾਉਹ ਬੜਾ ਚਾਅ ਕਰਦੀ ਕਦੀ ਕਦੀ ਚਾਚੀ ਦੀ ਲੰਮੀ ਇਕਹਿਰੇ ਸਰੀਰ ਵਾਲੀ ਮਾਂ ਵੀ ਆਉਂਦੀਉਸਦਾ ਇੱਕ ਕੱਚਾ ਕੋਠਾ ਸੀਨ ਜਿਸ ਵਿੱਚ ਦੋ ਮੰਜੇ ਡੱਠੇ ਹੁੰਦੇ ਸਨ ਪਿੱਛੇ ਸੰਦੂਕ ਅਤੇ ਕੱਚੀ ਮਿੱਟੀ ਦੇ ਵਾਧਰੇ ’ਤੇ ਪਿੱਤਲ ਦੇ ਭਾਂਡੇ ਚਿਣੇ ਹੁੰਦੇ ਸਨਇੱਕ ਨੁੱਕਰ ਵਿੱਚ ਕਣਕ ਦੀਆਂ ਬੋਰੀਆਂ ਹੇਠਾਂ ਉੱਤੇ ਪਈਆਂ ਹੁੰਦੀਆਂਪਿਛਲੇ ਪਾਸੇ ਡੰਗਰਾਂ ਵਾਲਾ ਅਤੇ ਤੂੜੀ ਵਾਲਾ ਇੱਕ ਕੋਠਾ, ਇੱਕ ਨਿੱਕੀ ਸਬਾਤ ਤੇ ਚੌਂਕਾ ਸੀਇਹੋ ਉਸਦੀ ਕੁੱਲ ਜਾਇਦਾਦ ਸੀਉਸਦੇ ਘਰ ਨਲਕਾ ਨਹੀਂ ਸੀ, ਪੀਣ ਵਾਲਾ ਪਾਣੀ ਉਹ ਆਂਢ-ਗੁਆਂਢ ਦੇ ਘਰੋਂ ਲਿਆਉਂਦੀ ਹੁੰਦੀ ਸੀ

ਜਦੋਂ ਮੈਂ ਥੋੜ੍ਹੀ ਵੱਡੀ ਹੋਈ ਤਾਂ ਮੈਨੂੰ ਪਤਾ ਲੱਗਿਆ ਚਾਚੀ ਜੀਤੋ ਦਾ ਇਹ ਦੂਸਰਾ ਵਿਆਹ ਸੀਉਸਦੇ ਬਾਪ ਨੇ ਜਦੋਂ ਉਸਨੂੰ ਇੱਥੇ ਵਿਆਹਿਆ ਤਾਂ ਸ਼ਰਤ ਰੱਖੀ ਸੀ ਕਿ ਪਹਿਲਾਂ ਉਸਦੇ ਨਾਂ ਇੱਕ ਕਿੱਲਾ ਜ਼ਮੀਨ ਦਾ ਲਵਾਇਆ ਜਾਵੇਜੋ ਉਸਦੇ ਪਤੀ ਨੇ ਮੰਨ ਲਿਆ ਤੇ ਹੁਣ ਤਿੰਨ ਕਿੱਲੇ ਜ਼ਮੀਨ ਵਿੱਚੋਂ ਇੱਕ ਕਿੱਲਾ ਚਾਚੀ ਜੀਤੋ ਦੇ ਨਾਂ ਸੀਸ਼ਾਇਦ ਬੁੱਢੇ ਬਾਪ ਨੂੰ ਲੱਗਿਆ ਹੋਵੇਗਾ ਕਿ ਮੇਰੀ ਧੀ ਸੁਖੀ ਵਸੇਗੀ ਜ਼ਮੀਨ ਉਸਦੇ ਨਾਮ ’ਤੇ ਹੋਣ ਕਾਰਨ ਕੋਈ ਉਸ ਨੂੰ ਘਰੋਂ ਨਹੀਂ ਕੱਢ ਸਕੇਗਾਹੁਣ ਆਪਣੀ ਜ਼ਿੰਦਗੀ ਪੱਕੇ ਪੈਰੀਂ ਗੁਜ਼ਾਰ ਲਵੇਗੀਪਰ ਕਈ ਵਾਰ ਕੁਝ ਧੀਆਂ ਦੀਆਂ ਕਿਸਮਤਾਂ ਕਦੀ ਨਹੀਂ ਬਦਲਦੀਆਂਉਸਦਾ ਹੁਣ ਵਾਲਾ ਪਤੀ ਵੀ ਰੱਜ ਕੇ ਸ਼ਰਾਬੀ ਸੀ ਉਹ ਕੋਈ ਕੰਮ ਨਹੀਂ ਕਰਦਾ ਸੀਜਦੋਂ ਕਿਧਰੇ ਕਦੀ ਕਦਾਈਂ ਆਪਣੇ ਪੇਕੇ ਜਾਂਦੀ ਤਾਂ ਕਣਕ ਵਾਲੀਆਂ ਬੋਰੀਆਂ ਵਿੱਚੋਂ ਕਣਕ ਘਟ ਜਾਂਦੀ ਤੇ ਕਈ ਵਾਰ ਤਾਂ ਪੂਰੀ ਬੋਰੀ ਹੀ ਘਟ ਜਾਂਦੀਸ਼ਰਾਬੀ ਆਪਣੀ ਸ਼ਰਾਬ ਦੀ ਪੂਰਤੀ ਲਈ ਕਣਕ ਵੇਚ ਦਿੰਦਾ

ਹੁਣ ਚਾਚੀ ਜੀਤੋ ਆਪਣੇ ਪੇਕੇ ਬਹੁਤ ਘੱਟ ਜਾਂਦੀ ਇੱਕ ਵਾਰ ਜਦੋਂ ਉਹ ਇੱਕ ਦਿਨ ਬਾਅਦ ਆਪਣੇ ਪੇਕਿਓਂ ਵਾਪਸ ਮੁੜੀ ਤਾਂ ਸ਼ਰਾਬੀ ਪਤੀ ਨੇ ਸਾਰੀ ਕਣਕ ਵੇਚ ਦਿੱਤੀ ਉਸਦੇ ਗੁੱਸਾ ਕਰਨ ’ਤੇ ਉਸਨੂੰ ਮਾਰਿਆ ਕੁੱਟਿਆ ਵੀਉਸਨੇ ਆਪਣੇ ਪਿੰਡੇ ਦੇ ਨੀਲ ਮੈਨੂੰ ਦਿਖਾਏ ਮੈਨੂੰ ਬਹੁਤ ਦੁੱਖ ਹੋਇਆਉਸ ਵਿਚਾਰੀ ਦਾ ਆਪਣਾ ਕੋਈ ਬੱਚਾ ਨਾ ਹੋਇਆਪਰ ਉਸਨੇ ਆਪਣੇ ਪਤੀ ਦੇ ਪਹਿਲੇ ਪੁੱਤਰ ਨੂੰ ਬਹੁਤ ਪਿਆਰ ਨਾਲ ਪਾਲਿਆਉਹ ਇਕਲੌਤਾ ਪੁੱਤਰ ਉਸਦੀਆਂ ਅੱਖਾਂ ਦਾ ਤਾਰਾ ਸੀਗਲੀ ਵਿਚਲੀਆਂ ਔਰਤਾਂ ਜਦੋਂ ਉਸਦੇ ਸੁੱਕੇ ਜਿਹੇ ਸਰੀਰ ਅਤੇ ਪੱਕੇ ਰੰਗ ’ਤੇ ਹੱਸਦੀਆਂ ਤਾਂ ਮੈਨੂੰ ਬਹੁਤ ਬੁਰਾ ਲਗਦਾਉਹ ਦੱਸਦੀ, ਮੇਰੀ ਨਿੱਕੀ ਭਰਜਾਈ ਬਹੁਤ ਤਿੱਖੀ ਆਇੱਕ ਵਾਰ ਜਦੋਂ ਉਹ ਆਪਣੇ ਪੇਕੇ ਗਈ ਆਪਣੇ ਮਾਂ ਪਿਓ ਨੂੰ ਸ਼ਰਾਬੀ ਪਤੀ ਦੀਆਂ ਕਰਤੂਤਾਂ ਦੱਸ ਰਹੀ ਸੀ ਤਾਂ ਉਸਦੀ ਭਰਜਾਈ ਕਹਿਣ ਲੱਗੀ, ਤੈਨੂੰ ਤਾਂ ਕਿਤੇ ਵੀ ਵਸਣਾ ਨਾ ਆਇਆਇਹ ਗੱਲ ਉਸਦਾ ਕਲੇਜਾ ਚੀਰ ਗਈਪੇਕੇ ਹੁਣ ਉਹ ਘੱਟ ਵੱਧ ਹੀ ਜਾਂਦੀਜਦੋਂ ਚਾਚੀ ਨੇ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਪੁੱਛਿਆ, ਇਹ ਵਸਣਾ ਕੀ ਹੁੰਦਾ? ਕਿਵੇਂ ਵਸਿਆ ਜਾ ਸਕਦਾ? ਚਾਚੀ ਤੂੰ ਤਾਂ ਸਭ ਕੋਸ਼ਿਸ਼ਾਂ ਕਰ ਲਈਆਂਉਹ ਦੱਸਦੀ, ਜੇ ਧਾਕੜ ਤੇ ਸਮਝਦਾਰ ਮਰਦ ਦਾ ਸਾਥ ਹੋਵੇ ਤਾਂ ਔਰਤ ਕਿਤੇ ਵੀ ਵਸ ਸਕਦੀ ਹੈਫਿਰ ਗਰੀਬੀ ਅਮੀਰੀ ਕੋਈ ਚੀਜ਼ ਨਹੀਂ ਹੁੰਦੀਹਕੀਕਤਾਂ ਤੋਂ ਅੱਖਾਂ ਮੀਟਣ ਵਾਲੇ ਬੌਣੇ ਮਰਦ ਕਿਸੇ ਦੇ ਸਾਥੀ ਨਹੀਂ ਹੁੰਦੇਤੇ ਸਮਾਜ ਅਜਿਹੇ ਮਰਦਾਂ ਦੀਆਂ ਔਰਤਾਂ ਨੂੰ ਵਸਣ ਨਾ ਵਸਣ ਦੇ ਮਿਹਣੇ ਦਿੰਦਾ ਹੈ, ਉਹਨਾਂ ਨੂੰ ਕੋਂਹਦਾ, ਪੱਛਦਾ ਰਹਿੰਦਾ ਹੈ

ਫਿਰ ਇੱਕ ਦਿਨ ਚਾਚੀ ਦੇ ਪੇਕਿਓਂ ਸੁਨੇਹਾ ਆਇਆ, ਕਿ ਉਸਦਾ ਬਜ਼ੁਰਗ ਪਿਤਾ ਮਰ ਗਿਆ ਹੈਗਲੀ ਗਵਾਂਢ ਦੀਆਂ ਔਰਤਾਂ ਉਸ ਕੋਲ ਅਫਸੋਸ ਕਰਨ ਆਈਆਂਬੜੇ ਦਿਨ ਉਹ ਰੋਂਦੀ ਰਹੀ ਮੇਰੇ ਨਾਲ ਵੀ ਉਸ ਬਹੁਤੀ ਗੱਲ ਨਾ ਕੀਤੀਅਸੀਂ ਕੁੜੀਆਂ ਸ਼ਾਮ ਨੂੰ ਉਹਦੇ ਕਰਕੇ ਖੇਡਣ ਜਾਂਦੀਆਂ ਤਾਂ ਉਹ ਚੁੱਪ ਚਾਪ ਅੱਥਰੂ ਪੂੰਝਦੀ ਕੰਮਕਾਰ ਕਰਦੀ ਫਿਰਦੀਉਸਦਾ ਸ਼ਰਾਬੀ ਪਤੀ ਇੱਕ ਮੱਝ ਦੇ ਪੱਠੇ ਲਿਆਕੇ ਸਾਰਾ ਦਿਨ ਖੇਸ ਲੈ ਕੇ ਉਸ ਕੱਚੇ ਕਮਰੇ ਵਿੱਚ ਪਿਆ ਰਹਿੰਦਾਉਹ ਵੀ ਹੁਣ ਬਿਮਾਰ ਰਹਿਣ ਲੱਗ ਪਈਜਦੋਂ ਮੈਂ ਉਸ ਨੂੰ ਪੁੱਛਦੀ ਤਾਂ ਉਹ ਕਹਿੰਦੀ, ਮੈਨੂੰ ਤਾਪ ਚੜ੍ਹ ਗਿਆ ਸੀ

ਅਖੀਰ ਇੱਕ ਦਿਨ ਉਹ ਸਵੇਰੇ ਨਾ ਉੱਠੀਗਲੀ ਵਿੱਚ ਰੌਲਾ ਪੈ ਗਿਆ, ਜੀਤੋ ਮੁੱਕ ਗਈ ਹੈਮੈਂ ਭੱਜ ਕੇ ਜਾ ਕੇ ਦੇਖਿਆਕੱਚੇ ਕੋਠੇ ਵਿੱਚ ਔਰਤਾਂ ਦਾ ਝੁਰਮਟ ਸੀਉਸਦਾ ਚਿੱਟਾ ਕਢਾਈ ਵਾਲਾ ਸ਼ਾਲ, ਜੋ ਉਸਨੇ ਆਉਣ ਜਾਣ ਲਈ ਰੱਖਿਆ ਹੁੰਦਾ ਸੀ, ਉਸਦੇ ਸਿਰ੍ਹਾਣੇ ਕੋਲ ਤਹਿ ਲੱਗਾ ਪਿਆ ਸੀਸਿਆਣੀਆਂ ਔਰਤਾਂ ਨੇ ਬੱਚਿਆਂ ਨੂੰ ਉੱਥੋਂ ਜਾਣ ਲਈ ਕਹਿ ਦਿੱਤਾਸ਼ਾਮ ਚਾਰ ਕੁ ਵਜੇ ਉਸਨੂੰ ਸਸਕਾਰ ਲਈ ਲੈ ਗਏਇੱਕ ਅਣਗੌਲੀ ਔਰਤ, ਜੋ ਕਿਤੇ ਨਾ ਵੱਸ ਸਕੀ, ਅਖੀਰ ਇਸ ਦੁਨੀਆਂ ਤੋਂ ਵਿਦਾ ਹੋ ਗਈ

ਇਸ ਘਟਨਾ ਨੂੰ ਹੁਣ ਲੰਮਾ ਅਰਸਾ ਬੀਤ ਚੁੱਕਿਆ ਹੈ ਪਰ ਹੁਣ ਵੀ ਮੈਨੂੰ ਕਦੇ ਕਦੇ ਚਾਚੀ ਜੀਤੋ ਦਾ ਸੁਪਨਾ ਆਉਂਦਾ ਹੈ, ਜਿਸ ਵਿੱਚ ਮੈਂ ਹਮੇਸ਼ਾ ਉਸ ਨੂੰ ਪੁੱਛਦੀ ਹਾਂ, “ਚਾਚੀ ਤੂੰ ਕਿੱਥੇ ਚਲੀ ਗਈ ਸੀ? ਕਿੰਨਾ ਚਿਰ ਹੋ ਗਿਆ ਤੂੰ ਵਾਪਸ ਹੀ ਨਹੀਂ ਆਈ ਕਿਸੇ ਵੀ ਸੁਪਨੇ ਵਿੱਚ ਉਹ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੀਚੁੱਪ ਚਾਪ ਕੰਮ ਕਰਦੀ ਫਿਰਦੀ ਨਜ਼ਰ ਆਉਂਦੀ ਹੈਫਿਰ ਸੁਪਨਾ ਭੁੱਲ ਜਾਂਦਾ ਹੈਮੈਂ ਜਦੋਂ ਵੀ ਉਹਦੇ ਬਾਰੇ ਸੋਚਦੀ ਹਾਂ ਤਾਂ ਮੈਨੂੰ ਲਗਦਾ ਹੈ ਪੈਲੀ ਦਾ ਕਿੱਲਾ ਵੀ ਕਾਗਜ਼ਾਂ ਵਿੱਚ ਹੀ ਰਹਿ ਗਿਆ ਉਹ ਵੀ ਉਸਦੇ ਵਸੇਬੇ ਵਿੱਚ ਸਹਾਈ ਨਹੀਂ ਹੋ ਸਕਿਆਪਤਾ ਨਹੀਂ ਕਿੰਨੀਆਂ ਕੁ ਔਰਤਾਂ ਹੋਣਗੀਆਂ ਜਿਨ੍ਹਾਂ ਦਾ ਸਹਾਰਾ ਮੁੱਢ ਤੋਂ ਅਖੀਰ ਤਕ ਮਾਪੇ ਹੀ ਰਹਿੰਦੇ ਹਨਅਖੀਰ ਮਾਪੇ ਮੁੱਕਣ ਨਾਲ ਇਨ੍ਹਾਂ ਦੀ ਦੁਨੀਆ ਵੀ ਮੁੱਕ ਜਾਂਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਦਵਿੰਦਰ ਕੌਰ ਸੰਧੂ

ਦਵਿੰਦਰ ਕੌਰ ਸੰਧੂ

Whatsapp: (91 - 90233 - 62958)
Email: (davindesandhu555666@gmail.com)