SurinderDhanjal7ਪ੍ਰੋ. ਔਲਖ ਦੇ ਵਡੇਰੇ ਪਰਿਵਾਰ ਦੇ ਗੰਭੀਰ ਸਰੋਕਾਰ --- ਅਮੋਲਕ ਸਿੰਘ
(18 ਮਈ 2017)

 

AjmerAulakhB2ਅੱਜ ਐੱਮ ਆਰ ਆਈ ਸਮੇਤ ਕਿੰਨੇ ਹੀ ਟੈਸਟ ਹੋਏ ਹਨ। ਭਵਿੱਖ ਲਈ ਸ਼ੁਭ ਸੰਕੇਤ ਹਨ। ਆਈ ਸੀ ਯੂ ਅਤੇ ਓ ਟੀ ਕਾਰਨ ਮਿਲਣ ’ਤੇ ਪਾਬੰਦੀ ਹੈ।

ਅੱਜ ਉਹਨਾਂ ਨਾਲ ਮੁੱਲਵਾਨ ਗੱਲਾਂ ਹੋਈਆਂ। ਉਹਨਾਂ ਨੇ ਸਨੇਹੀਆਂ ਦੇ ਜਜ਼ਬਾਤਾਂ ਨੂੰ ਸਲਾਮ ਕੀਤੀ ਹੈ। ਪੈਸੇ ਕਾਰਨ ਇੱਕ ਪਲ ਵੀ ਇਲਾਜ ਨਹੀਂ ਰੁਕਿਆ।

ਔਲਖ ਹੋਰਾਂ ਦਾ ਪਰਿਵਾਰ ਅਤੇ ਉਹਨਾਂ ਦਾ ਹਮਖਿਆਲ ਵਡੇਰਾ ਪਰਿਵਾਰ ਆਪਣੇ ਲੋਕਾਂ ਉੱਪਰ ਭਰੋਸਾ ਮਾਣ ਕਰਦਾ ਕਹਿ ਸਕਦਾ ਕਿ ਔਲਖ ਹੋਰਾਂ ਦੀ ਦੇਣ ਅੱਗੇ ਪੈਸਾ ਕੀ ਚੀਜ਼ ਹੈ। ਪਰਿਵਾਰ ਨੂੰ ਕਈ ਦਿਨ ਪਹਿਲਾਂ ਫਰੀਦਕੋਟ ਹਸਪਤਾਲ ਅਤੇ ਹੁਣ ਚੰਡੀਗੜ੍ਹ ਮਿਲਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨ ਸਕੱਤਰ ਕੰਵਲਜੀਤ ਖੰਨਾ, ਗੁਰਸ਼ਰਨ ਲੋਕ ਕਲਾ ਸਲਾਮ ਕਾਫਲਾ ਦੇ ਕਨਵੀਨਰ ਜਸਪਾਲ ਜੱਸੀ, ਪਵੇਲ, ਬੀਕੇਯੂ ਦੇ ਜੋਗਿੰਦਰ ਉਗਰਾਹਾਂ, ਸੁਖਦੇਵ ਕੋਕਰੀ, ਝੰਡਾ ਸਿੰਘ ਜੇਠੂਕੇ, ਯਸ਼ਪਾਲ ਅਤੇ ਬੂਟਾ ਸਿੰਘ ਫਰੀਦਕੋਟ, ਲਛਮਣ ਸੇਵੇਵਾਲਾ ਵੱਲੋ ਲੋਕਾਂ ਉੱਪਰ ਟੇਕ ਰੱਖਦਿਆਂ ਸਾਰਾ ਖਰਚਾ ਕਰਨ ਦੀ ਸੇਵਾ ਦਾ ਮੌਕਾ ਦੇਣ ਲਈ ਪਰਿਵਾਰ ਨੂੰ ਬੇਨਤੀ ਕੀਤੀ ਹੈ।

ਲੋਕਾਂ ਦੇ ਛਲਕਦੇ ਜਜ਼ਬਾਤਾਂ ਨੂੰ ਸਲਾਮ!

ਮਦਦ ਦੀ ਲੋੜ ਪੈਣ ’ਤੇ ਲੋਕਾਂ ਕੋਲ ਆਵਾਂਗੇ। ਅਜੇ ਪਰਿਵਾਰ ਦੀ ਦਿਲੀ ਇੱਛਾ ਆਪ ਮੁੱਢਲਾ ਖਰਚ ਕਰਨ ਦੀ ਹੈ।

ਪਰਿਵਾਰ ਵੱਲੋਂ ਮਦਦ ਲੈਣ ਦੇ ਮਾਮਲੇ ਵਿਚ ਸਮਝਦਾਰੀ ਕਾਬਲੇ ਤਾਰੀਫ ਹੈ।

**

ਪ੍ਰੋ. ਔਲਖ ਦੇ ਵਡੇਰੇ ਪਰਿਵਾਰ ਦੇ ਗੰਭੀਰ ਸਰੋਕਾਰ --- ਅਮੋਲਕ ਸਿੰਘ

(ਪ੍ਰੋ. ਅਜਮੇਰ ਸਿੰਘ ਔਲਖ ਦੇ ਇਲਾਜ ਸਬੰਧੀ)

AjmerAulakhA2ਪੰਜਾਬੀ ਰੰਗ ਮੰਚ ਦੇ ਪ੍ਰਤੀਬੱਧਤ, ਸ਼੍ਰੋਮਣੀ ਇਨਕਲਾਬੀ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਸਿਹਤਯਾਬੀ ਲਈ ਹਰ ਤਰ੍ਹਾਂ ਦੀ ਮਦਦ ਕਰਨ ਵਾਸਤੇ ਪੰਜਾਬ ਦੀ ਜਮਹੂਰੀ, ਇਨਕਲਾਬੀ, ਸਾਹਿਤਕ ਸਭਿਆਚਾਰਕ ਲਹਿਰ ਜ਼ੋਰ ਸ਼ੋਰ ਨਾਲ ਮੈਦਾਨ ਵਿੱਚ ਉਮਡ ਪਈ ਹੈ।

ਨਾਮਵਾਰ ਨਾਟਕਕਾਰ ਗੁਰਸ਼ਰਨ ਭਾਅ ਜੀ 20 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਉਹਨਾਂ ਦੇ ਜਿਓਂਦੇ ਜੀਅ ਪਿੰਡ ਕੁੱਸਾ (ਮੋਗਾ) ਵਿਖੇ ਇਤਿਹਾਸਕ ਸਨਮਾਨ ਵਾਂਗ ਹੀ ਪ੍ਰੋ. ਅਜਮੇਰ ਸਿੰਘ ਔਲਖ ਦਾ ਬਰਨਾਲਾ ਵਿਖੇ ਸਨਮਾਨ ਕਰਨ ਵਾਲੀਆਂ ਸੰਸਥਾਵਾਂ ਵਿਸ਼ੇਸ਼ ਕਰਕੇ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੀ ਸਮੁੱਚੀ ਟੀਮ ਅਤੇ ਉਸ ਦਾ ਵਿਸ਼ਾਲ ਸਹਿਯੋਗੀ ਘੇਰਾ ਪ੍ਰੋ. ਅਜਮੇਰ ਸਿੰਘ ਔਲਖ ਦੇ ਇਲਾਜ ਵਾਸਤੇ ਸਾਰਾ ਜ਼ਿੰਮਾ ਓਟਦਾ ਹੋਇਆ, ਮਾਣ ਮੱਤਾ ਕਾਜ਼ ਹੱਥ ਲੈਣਾ ਆਪਣਾ ਫਰਜ਼ ਸਮਝਦਾ ਹੈ।

ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਕਨਵੀਨਰ (ਜਸਪਾਲ ਜੱਸੀ) ਆਗੂ ਅਮੋਲਕ ਸਿੰਘ, ਸ੍ਰੀ ਮਤੀ ਕੈਲਾਸ਼ ਕੌਰ, ਪਾਵੇਲ ਕੁੱਸਾ, ਝੰਡਾ ਸਿੰਘ ਜੇਠੂਕੇ, ਯਸ਼ਪਾਲ, ਸਮੇਤ ਵਿਸ਼ਾਲ ਟੀਮ ਨੇ ਪ੍ਰੈੱਸ ਅਤੇ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਵੇਂ ਪੰਜਾਬ ਦੇ ਬੁੱਧੀਜੀਵੀਆਂ, ਰੰਗ ਕਰਮੀਆਂ, ਕਵੀਆਂ, ਸਾਹਿਤਕਾਰਾਂ, ਲੇਖਕਾਂ, ਸੰਗੀਤ ਮੰਡਲੀਆਂ, ਤਰਕਸ਼ੀਲਾਂ, ਜਮਹੂਰੀ, ਇਨਕਲਾਬੀ ਸੰਗਰਾਮਾਂ ਨਾਲ ਜੁੜੇ ਪ੍ਰੋ. ਅਜਮੇਰ ਸਿੰਘ ਔਲਖ ਦੇ ਵਡੇਰੇ ਪਰਿਵਾਰ ਨੇ ਪਹਿਲਾਂ ਆਪਣੇ ਮਹਿਬੂਬ ਨਾਟਕਕਾਰ ਨੂੰ ਸੰਭਾਲਿਆ ਸੀ ਹੁਣ ਦੁਬਾਰਾ ਨਾ ਮੁਰਾਦ ਕੈਂਸਰ ਦੀ ਬਿਮਾਰੀ ਵੱਲੋਂ ਬੋਲੇ ਹੱਲੇ ਵੇਲੇ, ਹੱਥਾਂ ਤੇ ਚੁੱਕਣ ਲਈ ਅੱਗੇ ਆਈਆਂ ਹਨ।

ਉਹਨਾਂ ਦੱਸਿਆ ਪ੍ਰੋ. ਅਜਮੇਰ ਸਿੰਘ ਔਲਖ ਦੀ ਅਮਿੱਟ ਘਾਲਣਾ ‘ਸਾਹਿਤ ਜਗਤ’ ਦੱਬੇ ਕੁਚਲੇ ਲੋਕਾਂ ਅਤੇ ਸੰਘਰਸ਼ਸ਼ੀਲ ਤਾਕਤਾਂ ਲਈ ਅਮੁੱਲਾ ਖ਼ਜਾਨਾ ਹੈ, ਰੌਸ਼ਨ ਮਿਨਾਰ ਹੈ। ਉਹਨਾਂ ਦੇ ਦੇਸ਼ ਵਿਦੇਸ਼ ਵਸਦੇ ਅਨੇਕਾਂ ਸੰਗੀ ਸਾਥੀ ਅਤੇ ਪਾਠਕ, ਦਰਸ਼ਕ, ਸੰਗਰਾਮੀਏਂ ਉਹਨਾਂ ਦੀ ਵਿਸ਼ੇਸ਼ ਆਰਥਕ ਮਦਦ ਕਰਨ ਲਈ ਹਰ ਪਲ ਤਤਪਰ ਰਹੇ ਹਨ। ਇਹ ਤਾਂ ਔਲਖ ਜੀ ਦੇ ਜੱਦੀ ਪਰਿਵਾਰ ਦੀ ਗਹਿਰੀ ਸੰਵੇਦਨਾ, ਦੂਰ ਅੰਦੇਸ਼ੀ ਅਤੇ ਔਲਖ ਹੋਰਾਂ ਦੇ ਹੋਰਨਾਂ ਸਾਥੀਆਂ ਦੀਆਂ ਲੋੜਾਂ ਦਾ ਵੀ ਧਿਆਨ ਰੱਖਣ ਦੀ ਸੂਖ਼ਮ ਜ਼ਿੰਮੇਵਾਰਾਨਾ ਸੋਚ ਦ੍ਰਿਸ਼ਟੀ ਹੈ ਕਿ ਉਹਨਾਂ ਨੇ ਵੱਧ ਤੋਂ ਵੱਧ ਆਪ ਖਰਚੇ ਦੀ ਜ਼ਿੰਮੇਵਾਰੀ ਪਹਿਲ ਦੇ ਆਧਾਰ ’ਤੇ ਅਦਾ ਕਰਨ ਦੀ ਔਲਖ ਦੇ ਵਡੇਰੇ ਪਰਿਵਾਰ ਅੱਗੇ ਗੁਜ਼ਾਰਿਸ਼ ਕੀਤੀ ਹੈ।

ਜਿਸ ਨਾਜ਼ੁਕ ਅਤੇ ਵੱਡੇ ਖਰਚੇ ਤੋਂ ਆਪਾਂ ਹੁਣ ਗੁਜ਼ਰ ਰਹੇ ਹਾਂ, ਆਪਾਂ ਇੱਕ ਵਾਰ ਜਿਵੇਂ ਕਿਵੇਂ ਸਹਾਇਤਾ ਰਾਸ਼ੀ ਵਿੱਚ ਯੋਗਦਾਨ ਪਾ ਰਹੇ ਹਾਂ। ਸੰਸਥਾਵਾਂ ਆਪਣੀ ਲੋੜ ਮੁਤਾਬਿਕ ਜਨਤਕ ਫੰਡ ਇਕੱਤਰ ਕਰਨ ਲਈ ਵਿਚਾਰਕੇ, ਲੋੜ ਅਨੁਸਾਰ ਲੋਕਾਂ ਤੱਕ ਪਹੁੰਚ ਕਰਨਗੀਆਂ।

ਅਜੇ ਖਰਚ ਪ੍ਰਮੁੱਖਤਾ ਨਾਲ ਔਲਖ ਪਰਿਵਾਰ ਆਪ ਕਰ ਰਿਹਾ ਹੈ। ਇੱਕ ਨਿਗੂਣਾ ਜਿਹਾ ਯੋਗਦਾਨ ਸੰਸਥਾਵਾਂ ਵੱਲੋਂ ਪਾ ਰਹੇ ਹਾਂ। ਪ੍ਰੋ. ਅਜਮੇਰ ਸਿੰਘ ਔਲਖ ਜੀ ਦੀ ਵਿਸ਼ੇਸ਼ ਫੌਰੀ ਲੋੜ ਅਤੇ ਹੋਰਨਾਂ ਸਖਸ਼ੀਅਤਾਂ ਦੀਆਂ ਲੋੜਾਂ ਦੇ ਮੱਦੇ ਨਜ਼ਰ ਨਿੱਠਕੇ ਵੀ ਸੰਸਥਾਵਾਂ ਜਨਤਕ ਟੇਕ ਅਤੇ ਪਹੁੰਚ ਅਨੁਸਾਰ ਫੰਡ ਇਕੱਤਰ ਕਰਨਗੀਆਂ।

ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ” ਤੋਂ ਇਲਾਵਾ ਵੱਖੋ ਵੱਖਰੇ ਪ੍ਰੈੱਸ ਬਿਆਨਾਂ ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ (ਪ ਲ ਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਵਿੱਤ ਸਕੱਤਰ ਕਸਤੂਰੀ ਲਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ, ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਜਿਸਦੇ ਕਿ ਪ੍ਰੋ. ਅਜਮੇਰ ਔਲਖ ਸਰਪ੍ਰਸਤ ਹਨ, ਦੇ ਕਨਵੀਨਰ ਡਾ. ਪਰਮਿੰਦਰ, ਪ੍ਰੋ. ਏ ਕੇ ਮਲੇਰੀ, ਯਸ਼ਪਾਲ, ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਕੁਮਾਰ, ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਜਗਮੇਲ ਸਿੰਘ, ਵਰਗ ਚੇਤਨਾ ਮੰਚ ਯਸ਼ਪਾਲ, ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਔਰਤ ਵਿੰਗ ਦੀ ਆਗੂ ਬਿੰਦੂ ਭਗਤੂਆਣਾ ਨੇ ਪ੍ਰੋ. ਅਜਮੇਰ ਸਿੰਘ ਔਲਖ ਦੇ ਇਲਾਜ ਲਈ ਹਰ ਪੱਖੋਂ ਮਦਦ ਕਰਨ ਲਈ ਹੋਰਨਾਂ ਸੰਸਥਾਵਾਂ ਅਤੇ ਵਿਅਕਤੀਆਂ ਸਮੇਤ ਅੱਗੇ ਆਉਣ ਦਾ ਫੈਸਲਾ ਲਿਆ ਹੈ।

ਪ੍ਰੋ. ਅਜਮੇਰ ਸਿੰਘ ਔਲਖ ਦੀ ਜੀਵਨ ਸਾਥਣ ਅਤੇ ਉੱਘੇ ਰੰਗ ਕਰਮੀ ਮਨਜੀਤ ਕੌਰ ਔਲਖ ਨੇ ਸਮੂਹ ਲੋਕ ਸੰਸਥਾਵਾਂ ਵਿਅਕਤੀਆਂ ਦੀ ਮਦਦ ਕਰਨ ਅਤੇ ਪ੍ਰੋ. ਔਲਖ ਨੂੰ ਮਿਲਣ ਦੀ ਤਾਂਘ, ਜਜ਼ਬਾਤਾਂ ਦੀ ਕਦਰ ਕਰਦਿਆਂ ਡਾਕਟਰਾਂ ਦੀ ਹਦਾਇਤ ਦਾ ਪਾਲਣ ਕਰਦਿਆਂ ਫੋਰਟਿਸ ਹਸਪਤਾਲ ਮੋਹਾਲੀ ਦੇ ਆਈ ਸੀ ਯੂ ਦੇ ਨਿਯਮਾਂ ਅਨੁਸਾਰ ਲੋਕਾਂ ਦੇ ਨਾ ਮਿਲ ਸਕਣ ਦੀ ਮਜਬੂਰੀ ਲਈ ਖ਼ਿਮਾ ਮੰਗੀ ਹੈ।

ਅਮੋਲਕ ਸਿੰਘ (ਫੋਨ: 91 94170 - 76735)

*****

About the Author

ਡਾ. ਸੁਰਿੰਦਰ ਧੰਜਲ

ਡਾ. ਸੁਰਿੰਦਰ ਧੰਜਲ

Kamloops, British Columbia, Canada.
Mobile: (250 -572 - 7973)
Email: (surinder.dhanjal@yahoo.ca)