SulakhanMeetPri7ਸ਼ੁਕਰ ਸੀ ਮਾਪੇ ਮਿਹਨਤ ਮਜ਼ਦੂਰੀ ਕਰ ਕੇ ਮੈਨੂੰ ਪੜ੍ਹਾ ਰਹੇ ਸਨਗੁਰਬਤ ਕਾਰਨ ਮੈਂ ...
(30 ਮਈ 2026)


(ਪ੍ਰਿੰ. ਸੁਲੱਖਣ ਮੀਤ:
ਜਨਮ: 15 ਮਈ 1938 ਦੇਹਾਂਤ: 5 ਮਈ 2021)

ਪ੍ਰਿੰਸੀਪਲ ਸੁਲੱਖਣ ਮੀਤ ਪੰਜ ਕੁ ਵਰ੍ਹੇ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਹਥਲਾ ਆਰਟੀਕਲ ਡਾ. ਅਮਰ ਕੋਮਲ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ “ਸ਼ਬਦ ਸਰਵੁਰ” ਵਿੱਚੋਂ ਹੈ

ਪੇਸ਼ਕਸ: ਸ. ਸ. ਰਮਲਾ, ਸੰਗਰੂਰਸੰਪਰਕ: 98722-50956**

ਮੈਂ 1960 ਵਿੱਚ ਛਪਣਾ ਸ਼ੁਰੂ ਕੀਤਾ ਸੀਭਾਰਤ ਦੀ ਵੰਡ ਹੋਈ ਨੂੰ ਭਾਵੇਂ ਦੀ ਤੇਰਾਂ ਸਾਲ ਹੋ ਗਏ ਸਨ, ਪਰ ਉੱਥੋਂ ਆ ਕੇ ਇੱਧਰ ਸਾਡੇ ਅਜੇ ਵੀ ਪੈਰ ਨਹੀਂ ਸਨ ਲੱਗੇਅਜੇ ਵੀ ਸਾਨੂੰ ਖਾਂਦਿਆਂ ਨੂੰ ਪੂਰਾ ਖਾਣਾ ਨਹੀਂ ਸੀ ਅਤੇ ਪਹਿਨਦਿਆਂ ਨੂੰ ਪੂਰਾ ਪਹਿਨਣ ਨਹੀਂ ਸੀਸਾਡੇ ਰਿਫਿਊਜ਼ੀ ਲੋਕਾਂ ਲਈ ਉਹ ਸਮਾਂ ਤੰਗੀਆਂ ਤੁਰਸ਼ੀਆਂ ਦਾ ਸਮਾਂ ਸੀਇਸ ਗੱਲ ਦਾ ਮੈਨੂੰ ਬੜਾ ਝੋਰਾ ਸੀ, ਦੁੱਖ ਸੀ, ਹਉਕਾ ਸੀਇਨਾਂ ਥੁੜਾਂ ਨੇ ਹੀ ਮੈਨੂੰ ਲਿਖਣ ਲਈ ਮਜਬੂਰ ਕੀਤਾ

ਮੈਂ ਕਹਾਣੀ, ਮਿਨੀ ਕਹਾਣੀ, ਕਵਿਤਾ, ਗਜ਼ਲ, ਰੁਬਾਈ, ਮਿਨੀ ਕਵਿਤਾ ਚੌਬਰਗੇ, ਗੀਤ, ਟੱਪੇ, ਬਾਲਾਂ ਲਈ ਗੀਤ ਅਤੇ ਕਵਿਤਾਵਾਂ ਅਤੇ ਕਹਾਣੀਆਂ ਲਿਖੀਆਂਮੈਂ ਇੱਕ ਨਾਵਲ ਵੀ ਲਿਖਿਆਮੈਂ ਲਿਖੇ ਇਕਾਂਗੀ ਵੀ ਹਨ ਪਰ ਉਹਨਾਂ ਵਿੱਚੋਂ ਛਪੇ ਇੱਕੜ ਦੁੱਕੜ ਹੀ ਹਨਮੈਂ ਨੈਸ਼ਨਲ ਬੁੱਕ ਟ੍ਰਸਟ ਵੱਲੋਂ ਇੱਕ ਲੰਬੀ ਬਾਲ ਕਵਿਤਾ ‘ਤੇ ਦਾਦੀ ਉਣਦੀ ਹੈ’ ਦਾ ਅਨੁਵਾਦਿ ਵੀ ਕੀਤਾਮੈਂ ਫਿਰ ਬਹੁਤ ਸਾਰੀਆਂ ਪੁਸਤਕਾਂ ਦੇ ਮੁੱਖ ਬੰਧ ਅਤੇ ਰਿਵੀਊ ਵੀ ਕੀਤੇ ਹਨਮੇਰੀ ਬੀਬੀ (ਮਾਂ) ਸ੍ਰੀਮਤੀ ਗੁਰਬਚਨ ਕੌਰ ਘਰ ਦੇ ਵਿਆਹ ਸ਼ਾਦੀਆਂ ਵਿੱਚ ਹੀਰ, ਮਿਰਜ਼ਾ ਅਤੇ ਮਾਹੀਆ ਗਾਉਂਦੀ ਹੁੰਦੀ ਸੀਮੇਰੀ ਛੋਟੀ ਮਾਸੀ ਮਹਿੰਦਰ ਕੌਰ ਉਹਨਾਂ ਨਾਲ ਹੀ ਗਾ ਲੈਂਦੀ ਸੀਮੇਰਾ ਛੋਟਾ ਮਾਮਾ ਗਿਆਨੀ ਪ੍ਰੀਤਮ ਸਿੰਘ ਇੱਕ ਚੰਗਾ ਕੀਰਤਨੀਆ ਸੀਇਸ ਲਈ ਮੈਂ ਵੀ ਗਾਉਣ ਦਾ ਸ਼ੌਕ ਰੱਖਦਾ ਸਾਂਮੈਂ ਦਸਵੀਂ ਤਕ ਡਰਾਇੰਗ ਕੀਤੀ ਸੀ, ਇਸ ਲਈ ਮੈਨੂੰ ਪੇਂਟਿੰਗ ਦਾ ਵੀ ਸ਼ੌਕ ਸੀਮੈਂ ਹੱਥ ਤੰਗ ਹੋਣ ਕਰਕੇ ਚਿੱਟੇ ਕਾਗਜ਼ ਉੱਤੇ ਲੈੱਡ ਪੈਨਸਿਲ ਨਾਲ ਹੀ ਕੰਮ ਕਰਦਾ ਸਾਂਮੈਂ ਦਲੀਪ ਕੌਰ ਟਿਵਾਣਾ ਦੀ ਉਸ ਫੋਟੋ ਦੀ ਨਕਲ ਕੀਤੀ ਸੀ ਜਿਸ ਵਿੱਚ ਉਸਨੇ ਚਿੱਟੀ ਵੇਲ ਵਾਲੀ ਕੰਨੀ ਵਾਲੀ ਕਾਲੀ ਸ਼ਾਲ ਲਈ ਹੋਈ ਹੈਮੈਂ ਸੋਭਾ ਸਿੰਘ ਦੀਆਂ ਸੁਹਣੀ ਮਹੀਂਵਾਲ ਤੋਂ ਬਿਨਾਂ ਹੋਰ ਵੀ ਕਈ ਫ਼ੋਟੋਆਂ ਦੀ ਨਕਲ ਵੀ ਕੀਤੀ ਸੀ

ਮੇਰੇ ਨਾਨਾ ਜੀ, ਹੌਲਦਾਰ ਸੰਗਤ ਸਿੰਘ, ਆਪ ਇੱਕ ਵਧੀਆ ਕਿੱਸਾਕਾਰ ਸਨਉਹਨਾਂ ਨੇ ਢੇਰ ਸਾਰੀਆਂ ਫੁਟਕਲ ਕਵਿਤਾਵਾਂ ਵੀ ਲਿਖੀਆਂ ਸਨਉਹਨਾਂ ਦੀ ਨਜ਼ਰ ਨਾ ਹੋਣ ਕਰਕੇ ਉਹਨਾਂ ਦੀਆਂ ਰਚਨਾਵਾਂ ਮੈਂ ਹੀ ਲਿਖਦਾ ਸਾਂਇਸ ਲਈ ਮੈਨੂੰ ਕਵਿਤਾ ਵੀ ਸਮਝ ਆ ਗਈ ਸੀ

ਪਰ, ਜਿਵੇਂ ਮੈਂ ਦੱਸਿਆ ਹੈ ਕਿ ਪਾਕਿਸਤਾਨ ਤੋਂ ਉੱਜੜ ਕੇ ਆਉਣ ਕਰਕੇ ਸਾਡੀ ਆਰਥਿਕ ਹਾਲਤ ਬਹੁਤ ਚੰਗੀ ਨਹੀਂ ਸੀਸ਼ੁਕਰ ਸੀ ਮਾਪੇ ਮਿਹਨਤ ਮਜ਼ਦੂਰੀ ਕਰ ਕੇ ਮੈਨੂੰ ਪੜ੍ਹਾ ਰਹੇ ਸਨਗੁਰਬਤ ਕਾਰਨ ਮੈਂ ਸੰਗੀਤ ਅਤੇ ਪੇਟਿੰਗ ਨੂੰ ਮਹਿੰਗਾ ਕੰਮ ਸਮਝ ਕੇ ਲਿਖਣਾ ਹੀ ਚੁਣ ਲਿਆ। ਮੇਰੀ ਸਿਰਜਣ ਪ੍ਰਕਿਰਿਆ ਕਿਵੇਂ ਸੀ? ਉਹ ਇਸ ਤਰ੍ਹਾਂ ਸੀ: ਅਸੀਂ ਸਹਿਜਾਪੁਰ (ਸ਼ਾਹ ਜਹਾਨਪੁਰ) ਜ਼ਿਲ੍ਹਾ ਲੁਧਿਆਣਾ, ਬਰਾਸ (ਜ਼ਿਲ੍ਹਾ ਪਟਿਆਲਾ) ਵਸ ਕੇ ਪੱਕੇ ਤੌਰ ’ਤੇ ਕੰਮੋ ਮਾਜਰਾ ਕਲਾਂ (ਸੰਗਰੂਰ) ਵਿਖੇ ਵਸ ਗਏਉੱਥੇ ਸਾਨੂੰ ਮੁਸਲਮਾਨਾਂ ਦਾ ਘਰ ਮਿਲਿਆਉਹ ਘਰ ਲੋੜ ਨਾਲੋਂ ਘੱਟ ਸੀਉਹਨਾਂ ਦਿਨਾਂ ਵਿੱਚ ਮੈਂ ਕਵਿਤਾ ਅਤੇ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਸੀਮੈਂ ਲਿਖਣ ਪੜ੍ਹਨ ਲਈ ਬਾਹਰ ਖੇਤਾਂ ਵਿੱਚ ਚਲਾ ਜਾਂਦਾਕਾਲਜ ਦੀ ਪੜ੍ਹਾਈ ਕਰਦਿਆਂ ਜੇਕਰ ਮੈਨੂੰ ਕੋਈ ਸਾਹਿਤਕ ਰਚਨਾ ਫੁਰਦੀ ਤਾਂ ਮੈਂ ਆਪਣੀ ਰਫ ਕਾਪੀ ਉੱਤੇ ਹੀ ਪੈਨਸਿਲ ਨਾਲ ਲਿਖ ਲੈਂਦਾਫਿਰ ਮੈਂ ਜਾ ਕੇ ਸਤਰਾਂ ਵਾਲਾ ਲੰਬਾ ਕਾਗਜ਼ ਲੈ ਕੇ, ਸਸਤੇ ਜਿਹੇ ਫਾਉਂਟੇਨ ਪੈੱਨ ਨਾਲ ਉਸ ਰਚਨਾ ਨੂੰ ਉਸ ਉੱਤੇ ਉਤਾਰ ਲੈਂਦਾਹੱਥ ਦੀ ਤੰਗੀ ਕਰਕੇ ਮੈਨੂੰ ਕਾਗਜ਼ ਵੀ ਮਹਿੰਗਾ ਲਗਦਾਮੈਂ ਇੱਕ ਮੋਟੀ ਜਿਹੀ ਖਾਕੀ ਰੰਗ ਦੇ ਕਾਗਜ਼ ਵਾਲੀ ਰਫ ਕਾਪੀ ਲੈ ਲਈਉਸਦੇ ਸਫੇ ਲਗਭਗ ਤਿੰਨ ਸੌ ਸਨਉਹ ਲਕੀਰਾਂ ਵਾਲੀ ਕਾਪੀ ਸੀਮੈਂ ਉਸ ਕਾਪੀ ਉੱਤੇ ਕਾਲਜ ਦਾ ਅਤੇ ਰਚਨਾਵਾਂ ਦਾ ਸਾਰਾ ਕੰਮ ਪੈਨਸਿਲ ਨਾਲ ਹੀ ਕਰਦਾਮੈਂ ਉਹ ਕਾਪੀ ਨਿਰੋਲ ਸਾਹਿਤਕ ਰਚਨਾਵਾਂ ਲਈ ਹੀ ਰੱਖੀਮੈਂ ਉਸ ਪੈਨਸਿਲ ਨਾਲ ਲਿਖੀ ਕਾਪੀ ਉੱਤੇ ਹੀ ਫਾਊਂਟੇਨ ਪੈੱਨ ਨਾਲ ਕਵਿਤਾ, ਕਹਾਣੀ ਆਦਿ ਲਿਖ ਲੈਂਦਾਉਸ ਨੂੰ ਲਕੀਰਾਂ ਵਾਲੇ ਕਾਗਜ਼ ਉੱਤੇ ਸੋਧ ਕੇ ਛਪਣ ਭੇਜ ਦਿੰਦਾ

ਪੱਟਾਂ ਉੱਤੇ ਰੱਖ ਕੇ ਲਿਖਣ ਦੀ ਮੈਨੂੰ ਘੱਟ ਆਦਤ ਸੀਪੱਟਾਂ ਉੱਤੇ ਰੱਖ ਕੇ ਮੈਂ ਉਦੋਂ ਲਿਖਦਾ ਜਦੋਂ ਮੈਂ ਖੇਤਾਂ ਵਿੱਚ ਬੈਠਾ ਹੁੰਦਾਘਰ ਹੁੰਦਿਆਂ ਮੈਂ ਆਪਣੇ ਘਰ ਆਪਣੇ ਹੇਠ ਆਟੇ ਵਾਲਾ ਪੀਪਾ ਰੱਖ ਲੈਂਦਾਕਾਗਜ਼ ਹੇਠ ਰੱਖਣ ਲਈ ਮੋਟੀ ਕਾਪੀ ਅਤੇ ਕਾਗਜ਼ ਮੰਜੇ ਉੱਤੇ ਮੇਜ਼ ਵਾਂਗ ਰੱਖ ਲੈਂਦਾ ਅਤੇ ਰਚਨਾ ਦਾ ਕੰਮ ਕਰਦਾਕਿਉਂਕਿ ਸਾਡਾ ਘਰ ਬਹੁਤਾ ਵੱਡਾ ਨਹੀਂ ਸੀ, ਆਮ ਕਰਕੇ ਉਸ ਵੇਲੇ ਮੇਰੀ ਬੀਬੀ ਮੇਰੇ ਕੋਲ ਹੀ ਬੈਠੀ ਕੱਤਦੀ ਜਾਂ ਉਣਦੀ ਹੁੰਦੀਜੇਕਰ ਮੈਂ ਕੋਈ ਰਚਨਾ ਪਸੰਦ ਨਾ ਆਉਣ ’ਤੇ ਉਸ ਨੂੰ ਪਾੜ ਕੇ ਹੇਠ ਸੁੱਟ ਦਿੰਦਾ ਤਾਂ ਮੇਰੀ ਬੀਬੀ ਪੁੱਛਦੀ, “ਹੁਣ ਕਿਉਂ ਪਾੜਤੀ ਰਚਨਾਤਾਂ ਮੈਂ ਕਹਿ ਦਿੰਦਾ ਕਿ ਇਹ ਰਚਨਾ ਮੇਰੇ ਪਸੰਦ ਦੀ ਨਹੀਂਲਿਖਦਿਆਂ ਲਿਖਦਿਆਂ ਜੇਕਰ ਮੈਨੂੰ ਕੋਈ ਸ਼ਬਦ ਨਾ ਔੜ੍ਹਦਾ ਤਾਂ ਮੈਂ ਆਪਣੀ ਬੀਬੀ ਤੋਂ ਪੁੱਛਦਾਬਹੁਤੀਆਂ ਕਹਾਣੀਆਂ ਵੀ ਮੈਂ ਉਹ ਹੀ ਲਿਖੀਆਂ ਹਨ ਜਿਹੜਾ ਮੈਟਰ ਮੇਰੀ ਬੀਬੀ ਨੇ ਹੀ ਦਿੱਤਾ ਹੁੰਦਾ ਸੀਕਹਾਣੀ ਲਿਖ ਕੇ ਛਪਣ ਤੋਂ ਪਹਿਲਾਂ ਮੈਂ ਆਪਣੀ ਬੀਬੀ ਨੂੰ ਹੀ ਸੁਣਾਉਂਦਾਗਜ਼ਲ ਲਿਖ ਕੇ ਮੈਂ ਆਪਣੀ ਬੀਵੀ ਮਲਕੀਤ ਮੀਤ ਨੂੰ ਸੁਣਾਉਂਦਾ

ਰਾਤੀਂ ਸੌਣ ਲੱਗਿਆਂ ਮੈਂ ਆਪਣੀ ਰਫ ਕਾਪੀ ਅਤੇ ਫਾਊਂਟੇਨ ਪੈੱਨ ਸਿਰਹਾਣੇ ਰੱਖ ਕੇ ਸੌਂਦਾਜੇਕਰ ਲੰਮੇ ਪਿਆਂ ਜਾਂ ਸੁਪਨੇ ਵਿੱਚ ਕੋਈ ਸਾਹਿਤਕ ਵਿਚਾਰ ਮੈਨੂੰ ਆ ਜਾਂਦਾ ਤਾਂ ਮੈਂ ਉਸ ਵੇਲੇ ਬੱਤੀ ਜਗਾ ਕੇ ਉਹ ਵਿਚਾਰ ਜਾਂ ਮੁੱਖੜਾ ਲਿਖ ਲੈਂਦਾਮੈਂ ਮੌਕਾ ਸਾਂਭਣ ਵਿੱਚ ਕਦੇ ਸੁਸਤੀ ਨਹੀਂ ਕੀਤੀਹਾਂ, ਉਸ ਵੇਲੇ (1960) ਸਾਡੇ ਪਿੰਡ ਵਿੱਚ ਬਿਜਲੀ ਆ ਗਈ ਸੀਫਿਰ ਮੈਂ ਦਿਨੇ ਮੌਕਾ ਕੱਢ ਕੇ ਉਸ ਰਚਨਾ ਨੂੰ ਪੂਰੀ ਕਰ ਲੈਂਦਾ

ਸ਼ੁਰੂ ਸ਼ੁਰੂ ਵਿੱਚ ਮੈਂ ਗਜ਼ਲ ਪਿੰਡ ਤੋਂ ਰਣਬੀਰ ਕਾਲਜ ਸੰਗਰੂਰ ਤਕ ਸਾਇਕਲ ’ਤੇ ਜਾਂਦਿਆਂ ਜਾਂਦਿਆਂ ਹੀ ਲਿਖ ਲੈਂਦਾ ਸੀਉਸ ਵੇਲੇ ਸਾਇਕਲ ਬਹੁਤ ਘੱਟ ਲੋਕਾਂ ਕੋਲ ਹੁੰਦੇ ਸਨ, ਪਰ ਮੇਰੇ ਕੋਲ ਸਾਇਕਲ ਹੁੰਦਾ ਸੀਉਹ ਸਾਇਕਲ ਮੈਨੂੰ ਮੇਰੇ ਤਾਇਆ ਜੀ, ਸਰਦਾਰ ਜੀਵਾ ਸਿੰਘ ਨੇ ਲੈ ਕੇ ਦਿੱਤਾ ਹੋਇਆ ਸੀ ਕਿਉਂਕਿ ਉਸਦੇ ਕੋਈ ਔਲਾਦ ਨਹੀਂ ਸੀਸੋ, ਕਾਲਜ ਜਾਂਦਿਆਂ ਜਦੋਂ ਮੈਨੂੰ ਕੋਈ ਮਤਲਾ ਜਾਂ ਸ਼ੇਅਰ ਸੁੱਝਦਾ, ਮੈਂ ਸਾਇਕਲ ਰੋਕ ਕੇ ਮਤਲਾ ਜਾਂ ਸ਼ੇਅਰ ਪੂਰਾ ਕਰਕੇ, ਫਿਰ ਸਾਇਕਲ ’ਤੇ ਚੜ੍ਹ ਜਾਂਦਾਕਾਲਜ ਪੁੱਜਣ ਤੀਕ ਮੈਂ ਗਜ਼ਲ ਪੂਰੀ ਕਰ ਲੈਂਦਾਲੋੜ ਪੈਣ ’ਤੇ ਕਈ ਵਾਰ ਮੈਂ ਕਾਲਜ ਵਿੱਚ ਆਪਣੇ ਸਾਥੀਆਂ ਸੁਰਜੀਤ ਅੰਮ੍ਰਿਤ, ਚੇਤਨ ਸਿੰਘ, ਉਂਕਾਰ ਸਿੰਘ, ਜੋਰਾ ਸਿੰਘ ਸਿੱਧੂ, ਰਜਿੰਦਰ ਸਿੰਘ ਤੋਂ ਇਕੱਲਾ ਹੋ ਜਾਂਦਾਜੇਕਰ ਮੈਨੂੰ ਕੋਈ ਵਿਚਾਰ ਆਇਆ ਹੁੰਦਾ ਤਾਂ ਮੈਂ ਉਸ ਨੂੰ ਪੂਰਾ ਕਰ ਲੈਂਦਾ

ਜਦੋਂ ਮੈਂ ਲੈਕਚਰਾਰ ਲੱਗ ਗਿਆ ਤਾਂ ਫਿਰ ਮੈਂ ਨਹਾ ਧੋਕੇ, ਕਮੀਜ਼ ਪਾਜਾਮਾ ਪਾਕੇ, ਸਿਰ ਉੱਤੇ ਪਟਕਾ ਬੰਨ੍ਹ ਕੇ ਕੁਰਸੀ ਉੱਤੇ ਬੈਠ ਕੇ ਮੇਜ਼ ਉੱਤੇ ਕਾਗਜ਼ ਰੱਖ ਕੇ ਲਿਖਦਾਹੁਣ ਮੈਨੂੰ ਕਾਗਜ਼ ਦੀ ਤੰਗੀ ਨਹੀਂ ਸੀਫਾਊਂਟੇਨ ਪੈੱਨ ਵੀ ਮੈਂ ਟੌਪ ਦਾ ਰੱਖਦਾਮੈਂ ਮੇਜ਼ ਉੱਤੇ ਸ਼ੀਸ਼ਾ ਵੀ ਟਿਕਾ ਕੇ ਰੱਖਦਾਕਈ ਵਾਰ ਲਿਖਦਿਆਂ ਲਿਖਦਿਆਂ ਮੈਂ ਲੇਖਕ ਵਰਗੇ ਹਾਵ ਭਾਵ ਆਪਣੇ ਚਿਹਰੇ ’ਤੇ ਲਿਆਉਂਦਾਉਹਨਾਂ ਹਾਵਾਂ ਭਾਵਾਂ ਨੂੰ ਮੈਂ ਸ਼ੀਸ਼ੇ ਵਿੱਚ ਦੇਖਦਾਹਾਂ, ਸ਼ਰਾਬ ਪੀ ਕੇ ਮੈਂ ਕੋਈ ਵੀ ਰਚਨਾ ਨਹੀਂ ਕੀਤੀਚਾਹ ਪੀਣ ਦਾ ਮੈਂ ਸ਼ੌਕੀਨ ਹਾਂਇਸੇ ਲਈ ਮੈਂ ਕਦੇ ਸ਼ਰਾਬ ਨਹੀਂ ਪੀਤੀਬਾਅਦ ਵਿੱਚ ਸ਼ਾਦੀ ਵਿਆਹ ਵਾਲੇ ਭਾਰੂ ਹੋ ਜਾਂਦੇਹਾਂ, ਮੇਰੇ ਪ੍ਰਸ਼ੰਸਕ ਆਲੋਚਕ ਨਹੀਂ ਹਨ

ਲੈਕਚਰਾਰ ਸਮੇਂ ਬਹੁਤੀਆਂ ਕਵਿਤਾਵਾਂ ਅਤੇ ਗਜ਼ਲਾਂ ਮੈਂ ਉਸ ਸਮੇਂ ਲਿਖੀਆਂ ਜਦੋਂ ਮੈਂ ਇਮਤਿਹਾਨ ਦੇ ਸੈਂਟਰ ਵਿੱਚ ਡਿਊਟੀ ਦੇ ਰਿਹਾ ਹੁੰਦਾਮੈਂ ਬੱਚਿਆਂ ਉੱਤੇ ਕਰੜੀ ਨਜ਼ਰ ਰੱਖਦਿਆਂ ਕੋਮਲ ਦਿਲ ਤੋਂ ਕਵਿਤਾ ਜਾਂ ਗਜ਼ਲ ਦੀ ਸਿਰਜਣਾ ਕਰਦਾ ਰਹਿੰਦਾਸਿਰੜੀ ਰਚਨਾ ਮੈਂ ਇਗਜ਼ਾਮੀਨੇਸ਼ਨ ਸੈਂਟਰ ਵਿੱਚ ਕਰਦਾ, ਉਹ ਮੈਂ ਸੀਟਿੰਗ ਪਲਾਨ ਉੱਤੇ ਹੀ ਕਰ ਲੈਂਦਾਉਹਨਾਂ ਗਜ਼ਲਾਂ ਨੂੰ ਬੇਅੰਤ ਉੱਤਮ ਸਮਝਦਾ ਹਾਂ, ਮੈਂ ਉਹਨਾਂ ਨੂੰ ਇਗਜ਼ਾਮੀਨੇਸ਼ਨ ਸੈਂਟਰ ਜਾਂ ਸਫਰ ਕਰਦਿਆਂ, ਗੱਡੀ ਅਤੇ ਬੱਸ ਵਿੱਚ ਵੀ ਲਿਖਿਆ ਹੈਮਿਸਾਲ ਦੇ ਤੌਰ ’ਤੇ ਮੈਂ 1978 ਵਿੱਚ ਦਿੱਲੀ ਜਾ ਰਿਹਾ ਸਾਂ, ਜਦੋਂ ਮੇਰੀ ਬੱਸ ਪਾਣੀਪਤ ਰੁਕੀ ਤਾਂ ਮੈਨੂੰ ਮਤਲਾ ਅਹੁੜਿਆ-

ਸੜਕਾਂ ’ਤੇ ਜੋ ਫਿਰਦੇ, ਸਭ ਮੁਸਾਫਿਰ ਨਹੀਂ
ਮੇਰੇ ਘਰ ਜੋ ਆਉਂਦੇ ਸਾਰੇ ਮਿੱਤਰ ਨਹੀਂ

ਇਹ ਗਜ਼ਲ ਮੈਂ ਬੱਸ ਦੀ ਟਿਕਟ ਮਗਰ ਹੀ ਦਿੱਲੀ ਤੀਕ ਪੂਰੀ ਕਰ ਲਈਮੈਂ ਓਹੀ ਗਜ਼ਲ ਸਰਦਾਰ ਧੰਨਾ ਸਿੰਘ ਗੁਲਸ਼ਨ (ਮਰਹੂਮ) ਮੇਰੇ ਧਰਮ ਪਿਤਾ ਦੀ ਕੋਠੀ ਵਿੱਚ ਸਾਦੇ ਜਿਹੇ ਕਵੀ ਦਰਬਾਰ ਵਿੱਚ ਸੁਣਾਈਅਮਰਜੀਤ ਸਿੰਘ ਅਕਸ ਉਸ ਵੇਲੇ ਉੱਥੇ ਹਾਜ਼ਰ ਸੀਉਸ ਨੂੰ ਉਹ ਗਜ਼ਲ ਬੜੀ ਪਸੰਦ ਆਈਉਸਨੇ ਉਸ ਗਜ਼ਲ ਨੂੰ ਅਕਸ ਵਿੱਚ ਛਾਪਿਆ

ਅੱਜ ਕੱਲ੍ਹ ਮੈਂ ਖੂਬ ਲਿਖ ਰਿਹਾ ਹਾਂਕਈ ਲੋਕ ਮੈਨੂੰ ਸਵਾਲ ਕਰਦੇ ਹਨ ਕਿ ਤੁਸੀਂ ਲੈਕਚਰਾਰ (ਪੜ੍ਹਾਉਣ ਵਾਲੇ) ਰਹੇਕਾਮੇ ਪ੍ਰਿੰਸੀਪਲ ਰਹੇਫਿਰ ਤੁਸੀਂ ਲਗਭਗ ਦੋ ਦਰਜਨ ਤੋਂ ਵੱਧ ਪੁਸਤਕਾਂ ਕਿਵੇਂ ਲਿਖ ਗਏ? ਮੈਂ ਉਹਨਾਂ ਨੂੰ ਉੱਤਰ ਦਿੰਦਾ ਹਾਂ ਕਿ ਮੈਂ ਕਦੇ ਵੀ ਸਮਾਂ ਬਰਬਾਦ ਨਹੀਂ ਕੀਤਾ ਮੈਨੂੰ ਜਦੋਂ ਵੀ ਵਿਹਲ ਮਿਲਦੀ ਹੈ, ਮੈਂ ਲਿਖ ਲੈਂਦਾ ਹਾਂ

ਹੁਣੇ ਮੇਰੀ ਆਰਥਿਕ ਹਾਲਤ ਚੰਗੀ ਹੈਇਸ ਲਈ ਲਿਖਣ ਲੱਗਿਆਂ ਮੈਂ ਚੰਗਾ ਕਾਗਜ਼ ਅਤੇ ਚੰਗੀ ਕਲਮ ਵਰਤਦਾ ਹਾਂਹੁਣ ਮੈਂ ਪੈਨਸਿਲ ਨਾਲ ਨਹੀਂ ਲਿਖਦਾ ਪਰ ਮੈਂ ਅਜੇ ਵੀ ਪੈੱਨ ਸਟੈਂਡ ਵਿੱਚ ਪੈਨਸਿਲ ਰੱਖਦਾ ਹਾਂਉਹ ਕਲਮਾਂ, ਜਿਹੜੀਆਂ ਮੈਂ ਅੱਜ ਤਕ ਸਾਹਿਤਕ ਸਿਰਜਣਾ ਲਈ ਵਰਤੀਆਂ ਹਨ, ਸੁੱਟੀਆਂ ਨਹੀਂ, ਸਾਂਭੀਆਂ ਪਈਆਂ ਹਨਬਹੁਤ ਸਾਰੀਆਂ ਰਫ ਰੂਪ ਵਿੱਚ ਲਿਖੀਆਂ ਰਚਨਾਵਾਂ ਵੀ ਮੇਰੇ ਕੋਲ ਪਈਆਂ ਹਨ

ਹੁਣ ਮੈਂ ਕਦੇ ਕਦੇ ਹੱਥ ਨਾਲ ਰਚਨਾ ਕਰਦਾ ਹਾਂ ਅਤੇ ਫਿਰ ਉਸ ਨੂੰ ਟਾਈਪ ਕਰਦਾ ਹਾਂਕਈ ਵਾਰ ਮੈਂ ਕਾਗਜ਼ ਸਿੱਧਾ ਹੀ ਟਾਈਪ ’ਤੇ ਚਾੜ੍ਹ ਦਿੰਦਾ ਹਾਂਇੱਕ ਲੇਖਕ ਨੂੰ ਟਾਈਪ ਆਉਣੀ ਬਹੁਤ ਜ਼ਰੂਰੀ ਹੈਇਸ ਲਈ ਮੈਂ ਜਦੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦਾ ਪ੍ਰਿੰਸੀਪਲ ਸਾਂ, ਆਪਣੀ ਸਟੈਨੋ ਸਰੋਜ ਤੋਂ ਟਾਈਪ ਸਿੱਖ ਲਈ ਸੀ

ਹੁਣ ਮੇਰਾ ਆਪਣਾ ਰੀਡਿੰਗ ਰੂਮ ਹੈਉਸ ਵਿੱਚ ਲਗਭਗ ਪੰਦਰਾਂ ਕੁ ਹਜ਼ਾਰ ਜਿਲਦਾਂ ਹਨਮੈਂ ਆਪਣੇ ਰੀਡਿੰਗ ਰੂਮ ਵਿੱਚ ਬੈਠ ਕੇ ਪੜ੍ਹਦਾ ਘੱਟ ਪਰ ਲਿਖਦਾ ਜਾਂ ਟਾਈਪ ਵੱਧ ਕਰਦਾ ਹਾਂ।, ਪਰ ਹੁਣ ਮੇਰੇ ਕੋਲ ਮੇਰੀ ਬੀਬੀ ਨਹੀਂ ਹੁੰਦੀ ਉਸਦੀ ਫਰੇਮ ਕੀਤੀ ਫ਼ੋਟੋ ਹੁੰਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰਿੰ. ਸੁਲੱਖਣ ਮੀਤ

ਪ੍ਰਿੰ. ਸੁਲੱਖਣ ਮੀਤ

Contact: S S Ramla
WhatsApp: (91 - 98722 - 50956)
Email: (ssramla3@gmail.com)