GopalSSidhu6ਇੰਨੇ ਨੂੰ ਬੱਸ ਪਟਿਆਲਾ ਪਹੁੰਚ ਗਈਬੱਸ ਵਿੱਚੋਂ ਸਾਰੀਆਂ ਸਵਾਰੀਆਂ ...
(27 ਮਈ 2026)


ਰਾਤ ਦੇ ਕਰੀਬ ਪੌਣੇ ਗਿਆਰਾਂ ਹੋ ਰਹੇ ਸੀ
ਦਫਤਰ ਤੋਂ ਵਹਿਲਾ ਹੋ ਕੇ ਮੈਂ ਆਪਣੇ ਘਰ ਪਟਿਆਲਾ ਜਾਣਾ ਸੀਚੰਡੀਗੜ੍ਹ ਦੇ ਟ੍ਰਿਬਿਊਨ ਚੌਕ ਵਿੱਚ ਖੜ੍ਹਾ ਮੈਂ ਬੱਸ ਦੀ ਉਡੀਕ ਕਰ ਰਿਹਾ ਸੀਬੱਸ ਆਪਣੇ ਸਮੇਂ ਅਨੁਸਾਰ ਪਹੁੰਚ ਗਈਬੱਸ ਵਿੱਚ ਚੜ੍ਹਿਆ ਤਾਂ ਦੇਖਿਆ ਦਸ ਪੰਦਰਾਂ ਸਵਾਰੀਆਂ ਹੀ ਬੱਸ ਵਿੱਚ ਸਨਸਬੱਬੀਂ ਹੀ ਮੈਂ ਡਰਾਈਵਰ ਦੇ ਬਿਲਕੁਲ ਪਿਛਲੇ ਪਾਸੇ ਵਾਲੀ ਸੀਟ ’ਤੇ ਬੈਠ ਗਿਆਰਾਤ ਹੋਣ ਕਾਰਨ ਸੜਕਾਂ ਖਾਲੀ ਸਨਡਰਾਈਵਰ ਬੱਸ ਨੂੰ ਖਿੱਚੀ ਜਾ ਰਿਹਾ ਸੀਕੰਡਕਟਰ ਟਿਕਟਾਂ ਦੇ ਕੇ ਵਿਹਲਾ ਹੋ ਚੁੱਕਾ ਸੀਬੱਸ ਵਿਚਲਾ ਮੱਠਾ-ਮੱਠਾ ਹਨੇਰਾ ਅਤੇ ਬਾਹਰੋਂ ਆਉਂਦੀ ਹਵਾ ਦਰਮਿਆਨ ਸੜਕਾਂ ਨੂੰ ਚੀਰਦੀ ਬੱਸ ਆਪਣੀ ਮੰਜ਼ਿਲ ਵੱਲ ਵਧ ਰਹੀ ਸੀਡਰਾਈਵਰ ਦੇ ਖੱਬੇ ਪਾਸੇ ਨੇੜੇ ਹੀ ਇੱਕ ਬੈਗ ਪਿਆ ਸੀਡਰਾਈਵਰ ਨੇ ਬੈਗ ਨੂੰ ਹੱਥ ਪਾਇਆਡਰਾਈਵਰ ਦਾ ਇੱਕ ਹੱਥ ਬੱਸ ਦੇ ਸਟੇਰਿੰਗ ’ਤੇ ਅਤੇ ਦੂਜਾ ਬੈਗ ਨੂੰ ਫਰੋਲਣ ਵਿੱਚ ਮਸਰੂਫ ਸੀਖਾਸੀ ਮੁਸ਼ੱਕਤ ਮਗਰੋਂ ਉਸ ਨੇ ਬੈਗ ਵਿੱਚੋਂ ਕਾਲੇ ਰੰਗ ਦਾ ਲਿਫ਼ਾਫ਼ਾ ਕੱਢਿਆ ਮੈਨੂੰ ਸ਼ੱਕ ਹੋਇਆ, ਕਿਤੇ ਕੋਈ ਨਸ਼ਾ ਤਾਂ ਨਹੀਂ ਕਰਨ ਲੱਗਾਜਦੋਂ ਟੇਢਾ ਜਿਹਾ ਹੋ ਕੇ ਮੈਂ ਦੇਖਿਆ ਤਾਂ ਡਰਾਈਵਰ ਦੇ ਹੱਥ ’ਤੇ ਅਚਾਰ ਰੱਖੀਆਂ ਕੁਝ ਰੋਟੀਆਂ ਸਨਮੈਂ ਆਪਣੀ ਸੋਚ ਨੂੰ ਕੋਸਿਆ, ਜੋ ਡਰਾਈਵਰ ਨੂੰ ਨਸ਼ੇੜੀ ਸਮਝ ਰਹੀ ਸੀ

ਹੁਣ ਡਰਾਈਵਰ ਦਾ ਇੱਕ ਹੱਥ ਸਟੇਰਿੰਗ ’ਤੇ ਸੀ ਅਤੇ ਦੂਜੇ ਵਿੱਚ ਅਚਾਰ ਨਾਲ ਚੋਪੜੀ ਹੋਈ ਰੋਟੀ ਸੀਉਹ ਰੋਟੀ ਦੀ ਭੂਕਣੀ ਜਿਹੀ ਬਣਾ ਕੇ ਖਾ ਰਿਹਾ ਸੀ ਮੈਨੂੰ ਮੇਰਾ ਪਰਸੋਂ ਦਾ ਦਿਨ ਯਾਦ ਆ ਗਿਆਉਸ ਦਿਨ ਦਫਤਰ ਵਿੱਚ ਸਮਾਂ ਨਾ ਮਿਲਣ ਕਾਰਨ ਮੈਂ ਵੀ ਬੱਸ ਵਿੱਚ ਹੀ ਰੋਟੀ ਖਾਧੀ ਸੀਹੱਡ ਬੀਤੀ ਕਾਰਨ ਮੇਰੇ ਮਨ ਵਿੱਚ ਡਰਾਈਵਰ ਲਈ ਹਮਦਰਦੀ ਜਾਗ ਪਈਮੈਂ ਉਸ ਨੂੰ ਪੁੱਛਿਆ, “ਬਾਈ ਜੀ, ਕਿੰਨੀ ਕੁ ਸਖਤ ਡਿਊਟੀ ਹੁੰਦੀ ਹੈ, ਤੁਸੀਂ ਤਾਂ ਰੋਟੀ ਵੀ ਡਿਊਟੀ ਦੌਰਾਨ ਹੀ ਖਾ ਰਹੇ ਹੋ।”

ਉਸਨੇ ਆਖਿਆ, “ਡਰਾਈਵਰ ਦੀ ਇਹੋ ਜ਼ਿੰਦਗੀ ਹੈਦੁਨੀਆ ਡਰਾਈਵਰਾਂ ਨੂੰ ਅੱਖ ਦੇ ਝਪਕੇ ਬਰਾਬਰ ਗਾਲ੍ਹਾਂ ਕੱਢਦੀ ਹੈਬਹੁਤ ਘੱਟ ਲੋਕ ਜਾਣਦੇ ਹਨ ਕਿ ਦੁਨੀਆ ਦਾ ਚੱਕਰ ਡਰਾਈਵਰ ਹੀ ਚਲਾ ਰਿਹਾ ਹੈ

ਉਸਨੇ ਆਖਿਆ ਕੇ ਉਸਦੇ ਹੱਥ ਵਿੱਚ ਇਸ ਅੰਨ ਦੇ ਬੀਜ ਨੂੰ ਦੁਕਾਨ ਤਕ ਇੱਕ ਡਰਾਈਵਰ ਨੇ ਪਹੁੰਚਾਇਆ ਹੈਖੇਤਾਂ ਵਿੱਚੋਂ ਪੱਕੀ ਫਸਲ ਨੂੰ ਕੰਬਾਈਨ ਨਾਲ ਇੱਕ ਡਰਾਈਵਰ ਨੇ ਵੱਢਿਆਫਸਲ ਦਾ ਮੰਡੀ ਤੋਂ ਗੁਦਾਮਾਂ ਤਕ ਦਾ ਸਫਰ ਡਰਾਈਵਰ ਨੇ ਸਿਰੇ ਚੜ੍ਹਾਇਆਮੁੜ ਆਟਾ ਚੱਕੀਆਂ ਜਾਂ ਫੈਕਟਰੀਆਂ ਤਕ ਡਰਾਈਵਰ ਨੇ ਪਹੁੰਚਾਇਆਲੋਕ ਜਿਹੜੇ ਸਟੋਰਾਂ ਜਾਂ ਦੁਕਾਨਾਂ ਤੋਂ ਅਨਾਜ ਖਰੀਦਦੇ ਹਨ, ਉਹ ਉੱਥੇ ਇੱਕ ਡਰਾਈਵਰ ਨੇ ਹੀ ਪਹੁੰਚਾਇਆ ਹੈ

ਇਨਸਾਨ ਦੇ ਕੁੱਖ ਵਿੱਚ ਹੋਣ ਤੋਂ ਲੈ ਕੇ ਅਸਥੀਆਂ ਤਕ ਦਾ ਸਫਰ ਡਰਾਈਵਰ ਨਾਲ ਹੀ ਜੁੜਿਆ ਹੋਇਆ ਹੈਗਰਭਵਤੀ ਔਰਤ ਨੂੰ ਹਸਪਤਾਲ ਵਿੱਚ ਇੱਕ ਡਰਾਈਵਰ ਲੈ ਕੇ ਜਾਂਦਾ ਹੈਬੱਚਾ ਥੋੜ੍ਹਾ ਵੱਡਾ ਹੁੰਦਾ ਹੈ, ਉਸ ਨੂੰ ਸਿੱਖਿਆ ਦੇ ਅਦਾਰੇ ਸਕੂਲ ਤਕ ਇੱਕ ਡਰਾਈਵਰ ਪਹੁੰਚਾਉਂਦਾ ਹੈਘਰ ਵਿੱਚ ਆਪਣੇ ਜਿਗਰ ਦੇ ਟੋਟਿਆਂ ਦੀ ਰਾਹ ਤਕ ਰਹੇ ਮਾਪਿਆਂ ਤਕ ਬੱਚਿਆਂ ਨੂੰ ਡਰਾਈਵਰ ਹੀ ਪਹੁੰਚਾਉਂਦਾ ਹੈਨੌਜਵਾਨਾਂ ਨੂੰ ਉਨ੍ਹਾਂ ਦੇ ਇਮਤਿਹਾਨਾਂ ਲਈ, ਰੁਜ਼ਗਾਰ ਲਈ, ਇੰਟਰਵਿਊ ਲਈ, ਜੋ ਉਨ੍ਹਾਂ ਦੇ ਚੰਗੇ ਭਵਿੱਖ ਦੀ ਨੀਂਹ ਰੱਖਦੇ ਹਨ, ਪਹੁੰਚਾਉਣ ਵਾਲਾ ਡਰਾਈਵਰ ਹੀ ਹੈਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਨੌਜਵਾਨ ਹਨ, ਜੋ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਸੂਬੇ ਤੋਂ ਦੂਜੇ ਸੂਬੇ, ਇੱਥੋਂ ਤਕ ਕੀ ਦੇਸ਼-ਵਿਦੇਸ਼ ਤਕ ਆਪਣੇ ਭਵਿੱਖ ਨੂੰ ਰੁਸ਼ਨਾਉਣ ਲਈ ਜਾਂਦੇ ਹਨਇਹ ਸਭ ਇੱਕ ਡਰਾਈਵਰ ਕਰ ਕੇ ਸੰਭਵ ਹੈਡਰਾਈਵਰ ਵਿਦੇਸ਼ਾਂ ਤੋਂ ਪਰਤੇ ਪੁੱਤਾਂ ਨੂੰ ਮਾਵਾਂ ਨਾਲ ਮਿਲਾਉਂਦਾ ਹੈਵਿਆਹ ਤੋਂ ਬਾਅਦ ਜਦੋਂ ਕੋਈ ਭੈਣ ਆਪਣੇ ਭਾਈ ਲਈ ਮੋਹ ਦੀਆਂ ਤੰਦਾਂ (ਰੱਖੜੀ) ਲੈ ਕੇ ਬੱਸ ਜਾਂ ਕਿਸੇ ਹੋਰ ਵਾਹਨ ਵਿੱਚ ਜਾ ਰਹੀ ਹੁੰਦੀ ਹੈ, ਤਾਂ ਉਦੋਂ ਉਸ ਨੂੰ ਰੱਬ ਯਾਦ ਨਹੀਂ ਹੁੰਦਾਇਹ ਡਰਾਈਵਰ ਹੀ ਹੈ ਜੋ ਭੈਣ ਨੂੰ ਆਪਣੇ ਭਾਈ ਤਕ ਪਹੁੰਚਾਉਂਦਾ ਹੈ ਅਤੇ ਮੋਹ ਦੀਆਂ ਤੰਦਾਂ ਨੂੰ ਟੁੱਟਣ ਨਹੀਂ ਦਿੰਦਾਸਾਡੀਆਂ ਨਾਨੀਆਂ ਨੂੰ ਤੀਆਂ ਦੇ ਮਹੀਨੇ ਬਿਸਕੁਟਾਂ ਵਾਲਾ ਪੀਪਾ ਦੇ ਕੇ ਸਾਡੀਆਂ ਮਾਵਾਂ ਕੋਲ ਪਹੁੰਚਾਉਣ ਵਾਲਾ ਡਰਾਈਵਰ ਹੀ ਹੈਇੱਕ ਡਰਾਈਵਰ ਮਨੁੱਖਤਾ ਦੀ ਕਿੰਨੀ ਵੱਡੀ ਜਮਾਤ ਨੂੰ ਉਨ੍ਹਾਂ ਦੇ ਕੰਮਾਂ-ਵਪਾਰਾਂ ਤਕ ਪਹੁੰਚਾਉਂਦਾ ਹੈਕਿਸੇ ਦੇ ਘਰ ਚਾਹੇ ਵਿਆਹ ਰੱਖਿਆ ਹੋਵੇ, ਚਾਹੇ ਕਿਸੇ ਦੀ ਅੰਤਿਮ ਅਰਦਾਸ ਦਾ ਸਮਾਗਮ, ਦੋਵੇਂ ਕਾਰ-ਵਿਹਾਰਾਂ ਲਈ ਲੋੜ ਵਾਲਾ ਸਮਾਨ ਪਹੁੰਚਾਉਣ ਵਾਲਾ ਡਰਾਈਵਰ ਹੀ ਹੈਡਰਾਈਵਰ ਦੋ ਰਿਸ਼ਤਿਆਂ ਨੂੰ ਆਪਸ ਵਿੱਚ ਜੋੜਦਾ ਹੈਵਿਆਹ ਵਾਲੀ ਗੱਡੀ ਡਰਾਈਵਰ ਹੀ ਚਲਾ ਰਿਹਾ ਹੈਮੌਤ ਮਗਰੋਂ ਇਨਸਾਨ ਦੀ ਲਾਸ਼ ਨੂੰ ਮੜ੍ਹੀਆਂ-ਕਬਰਾਂ ਤਕ ਡਰਾਈਵਰ ਹੀ ਪਹੁੰਚਾ ਰਿਹਾ ਹੈ

ਇਸ ਮਗਰੋਂ ਬੱਸ ਡਰਾਈਵਰ ਨੇ ਕਿਹਾ ਕਿ ਫਿਰ ਵੀ ਡਰਾਈਵਰ ਨੂੰ ਕਦੇ ਉਹ ਮਾਣ ਨਹੀਂ ਮਿਲਿਆ, ਜਿਸਦਾ ਉਹ ਹੱਕਦਾਰ ਹੈਸੜਕ ’ਤੇ ਹਾਦਸਾ ਹੋ ਜਾਵੇ ਕੋਈ ਡਰਾਈਵਰ ਦੀ ਲਾਸ਼ ’ਤੇ ਕੱਪੜਾ ਤਕ ਨਹੀਂ ਪਾਉਂਦਾਸੜਕਾਂ ’ਤੇ ਇੰਨਾ ਤੰਗ ਟੋਏ ਨਹੀਂ ਕਰਦੇ ਜਿੰਨਾ ਹੋਰ ਮੁਸ਼ਕਲਾਂ ਕਰਦੀਆਂ ਹਨਉਹ ਆਖਣ ਲੱਗਿਆ, “ਬਾਈ ਜੀ, ਸਾਨੂੰ ਹੀ ਪਤੈ ਦਿਨ-ਰਾਤ ਅਸੀਂ ਕਿਵੇਂ ਕੱਢਦੇ ਹਾਂਤੁਸੀਂ ਤਾਂ ਹੁਣ ਆਪਣੇ ਘਰ ਜਾ ਕੇ ਸੌਂ ਜਾਣਾ ਹੈ, ਪਰ ਮੈਨੂੰ ਰਾਤ ਇਸ ਬੱਸ ਵਿੱਚ ਹੀ ਕੱਟਣੀ ਪੈਣੀ ਹੈ।”

ਡਰਾਈਵਰ ਦੀ ਕੋਈ ਗੱਲ ਝੂਠ ਨਹੀਂ ਸੀ ਉਸਦੀਆਂ ਗੱਲਾਂ ਨਾਲ ਮੈਂ ਜਿੰਨਾ ਹੈਰਾਨ ਹੋ ਰਿਹਾ ਸੀ, ਉੰਨਾ ਪਰੇਸ਼ਾਨ ਵੀ ਹੋ ਰਿਹਾ ਸੀਇੰਨੇ ਨੂੰ ਬੱਸ ਪਟਿਆਲਾ ਪਹੁੰਚ ਗਈਬੱਸ ਵਿੱਚੋਂ ਸਾਰੀਆਂ ਸਵਾਰੀਆਂ ਉੱਤਰ ਗਈਆਂਮੈਂ ਡਰਾਈਵਰ ਨਾਲ ਹੱਥ ਮਿਲਾਇਆ, ਇਜਾਜ਼ਤ ਲੈਂਦੇ ਹੋਏ ਨੇ ਕਿਹਾ, “ਡਰਾਈਵਰ ਸਾਬ੍ਹ! ਅੱਜ ਤੁਸੀਂ ਮੈਨੂੰ ਇੱਕ ਡਰਾਈਵਰ ਦੀ ਚੀਸ ਦਾ ਅਹਿਸਾਸ ਕਰਵਾਇਆ ਹੈਮੈਨੂੰ ਲਿਖਣ ਦਾ ਸ਼ੌਕ ਹੈ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਇਸ ਵਿਸ਼ੇ ’ਤੇ ਜ਼ਰੂਰ ਲਿਖਾਂਗਾ।”

ਉਮੀਦ ਕਰਦਾ ਹਾਂ ਕਿ ਡਰਾਈਵਰ ਦੀ ਚੀਸ ਤੁਹਾਡੇ ਤਕ ਵੀ ਪਹੁੰਚ ਗਈ ਹੋਵੇਗੀਬੱਸ ਵਿੱਚੋਂ ਉੱਤਰਨ ਮਗਰੋਂ ਮਨ ਵਿੱਚ ਖਿਆਲ ਆਇਆ, ਡਰਾਈਵਰਾ, ਤੇਰੇ ਲਈ ਸਤਿਕਾਰ ਤੇ ਪਿਆਰ, ਤੂੰ ਰੁਕੀਂ ਨਾ, ਤੂੰ ਚਲਦਾ ਰਹੀਂ, ਤੂੰ ਹੱਸਦਾ ਰਹੀਂ, ਤੂੰ ਵਸਦਾ ਰਹੀਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਗੋਪਾਲ ਸਿੰਘ ਸਿੱਧੂ

ਗੋਪਾਲ ਸਿੰਘ ਸਿੱਧੂ

Senior Correspondent, Doordarshan Kendra, Jalandhar, Punjab, India.
WhatsApp: (91 - 99148 - 11835)
Email: (gssidhu835@gmail.com)