PirthipalSMarimegha7ਅਮਰੀਕਾ ਨੇ ਇਸ ਜੰਗ ਬਾਰੇ ਦਲੀਲ ਇਹ ਦਿੱਤੀ ਸੀ ਕਿ ਇਰਾਨ ਦੀ ਸਰਕਾਰ ਇਰਾਨੀ  ਲੋਕਾਂ ...
(12 ਅਪਰੈਲ 2026)


ਅਮਰੀਕਾ-ਇਜ਼ਰਾਈਲ-ਇਰਾਨ ਜੰਗ ਭਾਵੇਂ ਆਰਜ਼ੀ ਤੌਰ ’ਤੇ ਦੋ ਹਫਤਿਆਂ ਲਈ ਬੰਦ ਹੋ ਗਈ ਹੈ ਪਰ ਜੇ ਯਮਨ ਦੇ ਹੂਤੀ ਵਿਦਰੋਹੀ ਜੰਗ ਦੌਰਾਨ ਇਰਾਨ ਦੀ ਮਦਦ ’ਤੇ ਪੂਰਨ ਤੌਰ ’ਤੇ ਆ ਜਾਂਦੇ ਤਾਂ ਸੰਸਾਰ ਦੇ ਵਿੱਚ ਮਹਿੰਗਾਈ ਸਭ ਹੱਦਾਂ-ਬੰਨੇ ਪਾਰ ਕਰ ਜਾਣੀ ਸੀ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਜ਼ਰਾਈਲ ਨਾਲ ਮਿਲ ਕੇ 28 ਫਰਵਰੀ 2026 ਨੂੰ ਇਰਾਨ ’ਤੇ ਖਤਰਨਾਕ ਮਿਜ਼ਾਈਲੀ ਹਮਲਿਆਂ ਦੀ ਸ਼ੁਰੂਆਤ ਕੀਤੀ ਸੀ ਅਤੇ ਇਨ੍ਹਾਂ ਹਮਲਿਆਂ ਦੌਰਾਨ ਇਰਾਨ ਦਾ ਧਾਰਮਿਕ ਅਯਾਤੁੱਲਾ ਅਲੀ ਖਾਮਨੇਈ ਤੇ ਪਰਿਵਾਰ ਦੇ ਕੁਝ ਮੈਂਬਰ ਮਾਰੇ ਗਏ ਸਨਅਮਰੀਕਾ ਨੇ ਇਸ ਜੰਗ ਬਾਰੇ ਦਲੀਲ ਇਹ ਦਿੱਤੀ ਸੀ ਕਿ ਇਰਾਨ ਦੀ ਸਰਕਾਰ ਇਰਾਨੀ  ਲੋਕਾਂ ਦੀ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ, ਇਸ ਲਈ ਇਰਾਨ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਵਾਸਤੇ ਰਾਜ ਸੱਤਾ ਬਦਲਣੀ ਜ਼ਰੂਰੀ ਹੈਨਾਲ ਹੀ ਕਿਹਾ ਕਿ ਇਰਾਨ ਦੇ ਕੋਲ ਖਤਰਨਾਕ ਹਥਿਆਰ ਹਨ ਤੇ ਉਹ ਪ੍ਰਮਾਣੂ ਬੰਬ ਤਿਆਰ ਕਰ ਰਿਹਾ ਹੈ, ਜਿਸ ਤੋਂ ਸੰਸਾਰ ਅਮਨ ਖਤਰੇ ਵਿੱਚ ਹੈਅਮਰੀਕਾ ਦੀ ਇਸ ਦਲੀਲ ਨੂੰ ਸੰਸਾਰ ਦੇ ਬਹੁਤੇ ਲੋਕਾਂ ਅਤੇ ਦੇਸ਼ਾਂ ਨੇ ਨਾ ਮੰਨਿਆ ਅਤੇ ਸਾਥ ਦੇਣ ਤੋਂ ਕੋਰਾ ਜਵਾਬ ਦੇ ਦਿੱਤਾਨਾਟੋ ਦੇਸ਼ਾਂ ਵਿੱਚੋਂ ਵੀ ਬਹੁਤਿਆਂ ਨੇ ਡੌਨਲਡ ਟਰੰਪ ਵੱਲੋਂ ਇਰਾਨ ’ਤੇ ਕੀਤੇ ਹਮਲੇ ਦੀ ਵਿਰੋਧਤਾ ਕੀਤੀ

ਅਮਰੀਕਾ ਅਤੇ ਇਜ਼ਰਾਈਲ ਦੇ ਇਰਾਨ ਉੱਤੇ ਹਮਲੇ ਵਧਦੇ ਗਏਇਸਦੇ ਜਵਾਬ ਵਿੱਚ ਇਰਾਨ ਨੇ ਵੀ ਆਪਣੇ ਯੁੱਧਨੀਤਕ ਦਾਅਪੇਚਾਂ ਅਨੁਸਾਰ ਖਾੜੀ ਦੇਸ਼ਾਂ ਵਿੱਚ ਅਮਰੀਕੀ ਫੌਜੀ ਅੱਡਿਆਂ ਉੱਤੇ ਹਮਲੇ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਕੀਤਾਅਮਰੀਕਾ ਅਤੇ ਇਜ਼ਰਾਈਲ ਦੀ ਬੰਬਾਰੀ ਨਾਲ ਇਰਾਨ ਵਿੱਚ ਹਜ਼ਾਰਾਂ ਬੇਦੋਸ਼ੇ ਲੋਕਾਂ ਦੀਆਂ ਮੌਤਾਂ ਹੋਈਆਂ ਡੌਨਲਡ ਟਰੰਪ ਲਗਾਤਾਰ ਇਰਾਨ ਨੂੰ ਘੇਰਨ ਲਈ ਦਬਕੇ ਮਾਰਦਾ ਰਿਹਾ ਇਰਾਨ ਦੇ ਨਾਲ ਲਗਦਾ ਅਰਬ ਸਾਗਰ ਦਾ ਸਮੁੰਦਰੀ ਰਸਤਾ 167 ਕਿਲੋਮੀਟਰ ਲੰਮਾ ਅਤੇ ਸਿਰਫ 33 ਕਿਲੋਮੀਟਰ ਚੌੜਾ ਹੈਇਸ ਰਸਤੇ ਰਾਹੀਂ 25 ਤੋਂ 30 ਫੀਸਦੀ ਕੱਚੇ ਤੇਲ ਦਾ ਵਪਾਰ ਚਲਦਾ ਹੈ ਇਰਾਨ ਵਾਲਾ ਰਸਤਾ ਹੌਰਮੂਜ਼ ਜਲਡਮਰੂ ਕਰਕੇ ਜਾਣਿਆ ਜਾਂਦਾ ਹੈ, ਜਿਸ ’ਤੇ ਕਬਜ਼ਾ ਇਰਾਨ ਦਾ ਹੈਜੰਗ ਦੌਰਾਨ ਇਰਾਨ ਨੇ ਇਸ ਰਸਤੇ ਰਾਹੀਂ ਆਪਣੇ ਵਿਰੋਧੀ ਦੇਸ਼ਾਂ ਦੇ ਜਹਾਜ਼ਾਂ ਨੂੰ ਕੱਚਾ ਤੇਲ, ਗੈਸ ਅਤੇ ਹੋਰ ਵਪਾਰਕ ਸਾਮਾਨ ਲਿਜਾਣ ਤੋਂ ਰੋਕਿਆਜੰਗ ਦੌਰਾਨ ਦੁਨੀਆ ਅਤੇ ਖਾਸ ਕਰਕੇ ਯੂਰਪੀ ਦੇਸ਼ਾਂ ਵਿੱਚ ਤੇਲ, ਗੈਸ ਅਤੇ ਆਮ ਵਸਤਾਂ ਦੀਆਂ ਕੀਮਤਾਂ ਵਧਣ ਕਰਕੇ ਅਫਰਾ-ਤਫਰੀ ਮਚ ਗਈ ਸੀਦੂਜੇ ਪਾਸੇ ਅਮਰੀਕਾ ਉੱਤੇ ਜੰਗ ਬੰਦ ਕਰਨ ਲਈ ਦਬਾਅ ਵਧਣ ਕਰਕੇ ਜੰਗਬੰਦੀ ਹੋਈ ਹੈ

ਖਾੜੀ ਦੇ ਦੇਸ਼, ਯਮਨ ਦੇ ਹੂਤੀ ਵਿਦਰੋਹੀ ਇਰਾਨ ਦੀ ਮਦਦ ’ਤੇ ਆਉਣ ਕਰਕੇ ਕੌਮਾਂਤਰੀ ਹਾਲਾਤ ਬਹੁਤ ਵਿਗੜ ਜਾਣੇ ਸਨਯਮਨ ਮੱਧ ਪੂਰਬੀ ਏਸ਼ੀਆ ਦਾ ਇੱਕ ਦੇਸ਼ ਹੈਇਸ ਦੇਸ਼ ਦੀਆਂ ਹੱਦਾਂ ਸਾਊਦੀ ਅਰਬ, ਪੱਛਮ ਵਿੱਚ ਲਾਲ ਸਾਗਰ, ਦੱਖਣ ਵਿੱਚ ਅਰਬ ਸਾਗਰ ਅਤੇ ਅਦਨ ਦੀ ਖਾੜੀ ਅਤੇ ਪੂਰਬ ਵਿੱਚ ਓਮਾਨ ਨਾਲ ਜੁੜਦੀਆਂ ਹਨਯਮਨ ਦੀ ਲਾਲ ਸਾਗਰ ਨਾਲ ਲਗਦੀ ਸੀਮਾ ਵਿਚਦੀ ਅਲਮੰਡੇਬ ਸਮੁੰਦਰੀ ਰਸਤਾ ਲੰਘਦਾ ਹੈ, ਜਿਸ ’ਤੇ ਯਮਨ ਦਾ ਕਬਜ਼ਾ ਹੈਮੌਜੂਦਾ ਜੰਗ ਦੇ ਹਾਲਾਤ ਵਿੱਚ ਹੌਰਮੁਜ਼ ਬੰਦ ਹੋਣ ਕਰਕੇ ਖਾੜੀ ਦੇਸ਼ਾਂ ਦਾ ਤੇਲ ਲਾਲ ਸਾਗਰ ਦੇ ਰਸਤੇ ਰਾਹੀਂ ਲੰਘ ਰਿਹਾ ਹੈਦੁਨੀਆ ਦੇ ਸਾਰੇ ਤੇਲ, ਗੈਸ ਅਤੇ ਹੋਰ ਵਸਤਾਂ ਦਾ ਵਪਾਰ 12 ਫੀਸਦੀ ਦੇ ਕਰੀਬ ਲਾਲ ਸਾਗਰ ਦੇ ਰਸਤੇ ਰਾਹੀਂ ਹੁੰਦਾ ਹੈਜੇ ਹੂਤੀ ਲਾਲ ਸਾਗਰ ਦਾ ਅਲਮੰਡੇਬ ਰਸਤਾ ਵੀ ਰੋਕ ਦਿੰਦੇ ਤਾਂ ਦੁਨੀਆਂ ਵਿੱਚ, ਖਾਸ ਕਰਕੇ ਯੂਰਪ ਅਤੇ ਏਸ਼ੀਆ ਵਿੱਚ ਆਰਥਿਕ ਮੰਦਵਾੜਾ ਆ ਸਕਦਾ ਸੀਹੂਤੀਆਂ ਨੇ ਇਹ ਕਿਹਾ ਵੀ ਸੀ ਕਿ ਉਹ ਸਮੁੰਦਰੀ ਰਸਤਾ ਅਲਮੰਡੇਬ ਰੋਕ ਸਕਦੇ ਹਨਸਮੁੰਦਰੀ ਜਹਾਜ਼ ਯਮਨ ਦੇ ਅਲਮੰਡੇਬ ਸਮੁੰਦਰੀ ਰਾਹ ਤੋਂ ਲੰਘ ਕੇ ਸੁਏਜ਼ ਨਹਿਰ ਤੋਂ ਹੁੰਦੇ ਹੋਏ ਯੂਰਪ ਵਿੱਚ ਪ੍ਰਵੇਸ਼ ਕਰਦੇ ਹਨਹੂਤੀ ਵਿਦਰੋਹੀ ਉੱਤਰੀ ਯਮਨ ਦਾ ਇੱਕ ਸ਼ੀਆ ਮੁਸਲਿਮ ਵਿਦਰੋਹੀ ਰਾਜਨੀਤਕ ਅਤੇ ਮਿਲਟਰੀ ਸੰਗਠਨ ਹੈਇਸ ਸੰਸਥਾ ਦਾ ਬਾਨੀ ਆਗੂ ਹੁਸੈਨ ਬਦੁਰਦੀਨ ਅਲ-ਹੂਤੀ ਹੈ, ਜਿਸ ਤੋਂ ਹੂਤੀ ਨਾਂਅ ਪਿਆਇਸ ਵਿਦਰੋਹੀ ਸੰਸਥਾ ਨੇ 2004 ਵਿੱਚ ਯਮਨ ਦੀ ਸਰਕਾਰ ਵਿਰੁੱਧ ਹਥਿਆਰਬੰਦ ਵਿਦਰੋਹ ਕਰਕੇ ਯਮਨ ਦੇ 80 ਫੀਸਦੀ ਹਿੱਸੇ ’ਤੇ ਕਬਜ਼ਾ ਕਰਕੇ ਆਪਣੀ ਸਰਕਾਰ ਕਾਇਮ ਕਰ ਲਈ ਸੀ

ਹੂਤੀ ਵਿਦਰੋਹੀ ਅਮਰੀਕਾ, ਇਜ਼ਰਾਈਲ ਅਤੇ ਯਹੂਦੀਆਂ ਨੂੰ ਆਪਣਾ ਦੁਸ਼ਮਣ ਮੰਨਦੇ ਹਨ ਇਰਾਨ ਹੂਤੀ ਵਿਦਰੋਹੀਆਂ ਨੂੰ ਹਥਿਆਰਬੰਦ ਟ੍ਰੇਨਿੰਗ ਅਤੇ ਹਥਿਆਰ ਦਿੰਦਾ ਹੈਹੂਤੀਆਂ ਨੇ ਪਹਿਲਾਂ ਵੀ ਅਲਮੰਡੇਬ ਸਮੁੰਦਰੀ ਰਸਤੇ ਰਾਹੀਂ ਲੰਘਦੇ ਸਮੁੰਦਰੀ ਜਹਾਜ਼ਾਂ ਨੂੰ ਰੋਕ ਕੇ ਦੁਨੀਆ ਨੂੰ ਚਕਾਚੌਂਧ ਕੀਤਾ ਸੀਯਮਨ ਦੇਸ਼ ਦੀ ਪੱਛਮੀ ਹੱਦ 400-500 ਕਿਲੋਮੀਟਰ ਦੇ ਕਰੀਬ ਲਾਲ ਸਾਗਰ ਨਾਲ ਲਗਦੀ ਹੈਯਮਨ ਦੀ ਇਹ ਤੱਟੀ ਰੇਖਾ (ਉਹ ਖੇਤਰ ਜਿੱਥੇ ਜ਼ਮੀਨ ਅਤੇ ਸਮੁੰਦਰ ਆਪਸ ਵਿੱਚ ਮਿਲਦੇ) ਬਹੁਤ ਰਣਨੀਤਕ ਅਹਿਮੀਅਤ ਰੱਖਦੀ ਹੈਇਹ ਰੇਖਾ ਉੱਤਰ ਵਿੱਚ ਸਾਊਦੀ ਅਰਬ ਤੋਂ ਲੈ ਕੇ ਦੱਖਣ ਵਿੱਚ ਮਸ਼ਹੂਰ (ਬਬ-ਅਲ-ਮੰਦੇਬ ਪਣਜੋੜ) ਤਕ ਫੈਲੀ ਹੋਈ ਹੈ ਅਤੇ ਇਹ ਲਾਲ ਸਾਗਰ ਨੂੰ ਅਦਨ ਦੀ ਖਾੜੀ ਨਾਲ ਜੋੜਦੀ ਹੈ

ਲਾਲ ਸਾਗਰ ਅਫਰੀਕਾ ਅਤੇ ਏਸ਼ੀਆ ਵਿਚਕਾਰ ਹਿੰਦ ਮਹਾਂਸਾਗਰ ਦੀ ਇੱਕ ਮਹੱਤਵਪੂਰਨ ਖਾੜੀ ਹੈ, ਜਿਸਦੀ ਲੰਬਾਈ 2 ਹਜ਼ਾਰ ਕਿਲੋਮੀਟਰ ਹੈ ਅਤੇ ਇਹ ਸੁਏਜ਼ ਨਹਿਰ ਰਾਹੀਂ ਭੂ-ਮੱਧ ਸਾਗਰ ਨਾਲ ਜੁੜਦਾ ਹੈਇਹ ਏਸ਼ੀਆ ਅਤੇ ਯੂਰਪ ਵਿਚਕਾਰ ਵਪਾਰ ਦਾ ਮੁੱਖ ਰਸਤਾ ਹੈਖੋਜੀਆਂ ਨੇ ਸੁਏਜ਼ ਨਹਿਰ ਕੱਢ ਕੇ ਯੂਰਪ ਨਾਲ ਜੁੜਨ ਦਾ ਰਸਤਾ ਛੋਟਾ ਅਤੇ ਸੁਖਾਲਾ ਕਰ ਦਿੱਤਾ ਸੀਕੁਝ ਖੋਜੀਆਂ ਦੀ ਇਹ ਖੋਜ ਹੈ ਕਿ ਲਾਲ ਸਾਗਰ ਹੇਠ ਇੱਕ ਲਾਲ ਸਮੁੰਦਰੀ ਤੇੜ ਹੈ, ਜੋ ਮਹਾਨ ਤੇੜ ਘਾਟੀ ਦਾ ਹਿੱਸਾ ਹੈਕੁਝ ਖੋਜੀ ਟਾਪੂ ਦੇ ਲਾਲ ਰੰਗ ਦੇ ਪੌਦੇ ਹੋਣ ਕਰਕੇ ਲਾਲ ਸਾਗਰ ਆਖਦੇ ਹਨਲਾਲ ਸਾਗਰ ਤੋਂ ਸੁਏਜ਼ ਨਹਿਰ ਨਿਕਲਣ ਕਰਕੇ ਲਾਲ ਸਾਗਰ ਰਾਹੀਂ ਵਪਾਰਕ ਕਾਰੋਬਾਰ ਯੂਰਪ ਨਾਲ ਜੁੜ ਗਿਆ ਅਤੇ ਇਹ ਸਮੁੰਦਰੀ ਰਸਤਾ ਛੋਟਾ ਅਤੇ ਸੌਖਾ ਹੋਣ ਕਰਕੇ ਸੰਸਾਰਕ ਵਪਾਰਕ ਕਾਰੋਬਾਰ ਵਿੱਚ ਪਹਿਲਾਂ ਨਾਲੋਂ ਵਾਧਾ ਹੋਇਆ

ਸੁਏਜ਼ ਨਹਿਰ 1869 ਵਿੱਚ ਬਣਨ ਤੋਂ ਪਹਿਲਾਂ ਯੂਰਪ ਤੋਂ ਏਸ਼ੀਆ ਵਿਚਕਾਰ ਆਵਾਜਾਈ ਲਈ ਸਮੁੰਦਰੀ ਜਹਾਜ਼ਾਂ ਨੂੰ ਦੱਖਣ ਅਫਰੀਕਾ ਦੇ “ਕੇਪ ਆਫ ਗੁੱਡਤੋਂ ਲੰਘਣਾ ਪੈਂਦਾ ਸੀਸੁਏਜ਼ ਨਹਿਰ ਨੇ ਜਹਾਜ਼ਾਂ ਦਾ ਸਫਰ 10 ਤੋਂ 14 ਦਿਨ ਘਟਾ ਦਿੱਤਾ ਅਤੇ ਜਹਾਜ਼ਾਂ ਦਾ ਤੇਲ ਅਤੇ ਵਪਾਰਕ ਸਮਾਨ ਦੇ ਕਿਰਾਏ ਦਾ ਖਰਚ ਵੀ ਘਟ ਗਿਆਕੱਚੇ ਤੇਲ ਅਤੇ ਐੱਲ ਪੀ ਜੀ ਗੈਸ ਦੇ ਵਪਾਰ ਦਾ ਵੱਡਾ ਹਿੱਸਾ ਇਸ ਰਾਹ ਲੰਘਦਾ ਹੈਸੁਏਜ਼ ਨਹਿਰ ’ਤੇ ਪਹੁੰਚਣ ਲਈ ਅਲਮੰਡੇਬ ਤੋਂ ਹੀ ਲੰਗ ਕੇ ਜਾਣਾ ਪੈਂਦਾ ਹੈਜੇ ਹੂਤੀ ਯਮਨ ਦਾ ਸਮੁੰਦਰੀ ਰਾਹ ਅਲਮੰਡੇਬ ਰੋਕ ਦਿੰਦੇ ਤਾਂ ਸੰਸਾਰ ਵਿੱਚ ਆਰਥਿਕ ਤਬਾਹੀ ਮਚ ਜਾਣੀ ਸੀ

ਜੰਗਬੰਦੀ ਤੋਂ ਬਾਅਦ ਇਜ਼ਰਾਈਲ ਨੇ ਲਿਬਨਾਨ ’ਤੇ ਹਮਲਾ ਕਰਕੇ ਬਹੁਤ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈਲਿਬਨਾਨ ਦੀ ਹਿਜ਼ਬੁੱਲਾ ਜਥੇਬੰਦੀ ਹੂਤੀਆਂ ਦੀ ਤਰ੍ਹਾਂ ਇਜ਼ਰਾਈਲ ਵਿਰੋਧੀ ਹੈਲਿਬਨਾਨ ਪਾਰਲੀਮੈਂਟ ਵਿੱਚ ਹਿਜ਼ਬੁੱਲਾ ਨੇ ਸਾਥੀ ਪਾਰਟੀਆਂ ਦੇ ਇੱਕ ਗੱਠਜੋੜ ‘ਲੌਇਲਟੀ ਟੂ ਦੀ ਰਜ਼ਿਸਟੈਂਸ’ ਬਲਾਕ ਰਾਹੀਂ ਪਾਰਲੀਮੈਂਟ ਦੀਆਂ 128 ਸੀਟਾਂ ਵਿੱਚੋਂ ਚੋਖੀਆਂ ਸੀਟਾਂ ਜਿੱਤੀਆਂ ਹਨ ਜੋ ਬਹੁਮਤ ਤੋਂ ਕੁਝ ਘੱਟ ਹਨਪਹਿਲਾਂ ਉਨ੍ਹਾਂ ਦਾ ਸਰਕਾਰ ਵਿੱਚ ਬਹੁਮਤ ਵੀ ਰਿਹਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)