MajorMangat6ਇਸੇ ਬਾਗ ਵਿੱਚ ਰਹਿੰਦਿਆਂ ਮੈਂ ਦਰਖਤਾਂ ਵਿੱਚ ਘੁੰਮ ਘੁੰਮ ਕੇ ਬਹੁਤ ਪੁਸਤਕਾਂ ਪੜ੍ਹੀਆਂ। ਕੁਰਸੀ ’ਤੇ ...
(19 ਮਾਰਚ 2026)


ਜਿਵੇਂ ਹਰ ਇੱਕ ਪਿੰਡ ਵਿੱਚ ਪਰਿਵਾਰਾਂ ਦੀ ਕੋਈ ਨਾ ਕੋਈ ਅੱਲ ਪਈ ਹੁੰਦੀ ਹੈ
, ਜਾਂ ਉਨ੍ਹਾਂ ਨੂੰ ਕਿਸੇ ਵਿਸ਼ੇਸ਼ਣ ਜਾਂ ਉਪਨਾਮ ਨਾਲ ਜਾਣਿਆ ਜਾਂਦਾ ਹੈ, ਇਵੇਂ ਮੇਰੇ ਪਿੰਡ ਕੁੱਬੇ ਵਿੱਚ ਸਾਡੀ ਅੱਲ ‘ਬਾਗ਼ ਵਾਲੇ’ ਪਈ ਹੋਈ ਹੈਜੇ ਕਿਸੇ ਨੇ ਪਿੰਡ ਵਿੱਚ ਸਾਡਾ ਘਰ ਲੱਭਣਾ ਹੋਵੇ ਤਾਂ ਦੱਸਣਾ ਪਵੇਗਾ ਕਿ ਬਾਗ਼ ਵਾਲਿਆਂ ਦੇ ਘਰ ਜਾਣਾ ਹੈਪਿੰਡ ਵਿੱਚ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਬਾਰੇ ਇਸ ਤਰ੍ਹਾਂ ਦੀ ਅੱਲਾਂ ਪਈਆਂ ਹੋਈਆਂ ਹਨ; ਜਿਵੇਂ ਵੱਢ ਖਾਣੇ, ਦਾਲ ਪੀਣੇ, ਗੱਪੀ, ਜੱਕੜੀਏ, ਟੋਭਾ ਫੂਕ, ਗੜਵਈ, ਮਸੰਦ, ਡਾਕਟਰ, ਚੁਬਾਰੇ ਵਾਲੇ, ਹਵੇਲੀ ਵਾਲੇ, ਯੂ ਪੀ ਵਾਲੇ, ਕਲਕੱਤੇ ਵਾਲੇ, ਬਾਹਰਲੇ, ਬਿਲਗੇ ਵਾਲੇ, ਲੰਬੜ, ਸਰਪੰਚ, ਡਾਕਟਰ, ਮਾਸਟਰ, ਵਗੈਰਾਕਈ ਪਰਿਵਾਰਾਂ ਦੀਆਂ ਅੱਲਾਂ ਕਈ ਕਈ ਪੀੜ੍ਹੀਆਂ ਤੋਂ ਉਨ੍ਹਾਂ ਦੇ ਬਜ਼ੁਰਗਾਂ ਨਾਲ ਜੁੜੀਆਂ ਹੀ ਚੱਲੀਆਂ ਆ ਰਹੀਆਂ ਹਨਹਰ ਵਿਸ਼ੇਸ਼ਣ ਜਾਂ ਉਪਨਾਮ ਪਿੱਛੇ ਕੋਈ ਨਾ ਕੋਈ ਭੇਤ ਜ਼ਰੂਰ ਛੁਪਿਆ ਹੁੰਦਾ ਹੈ ਸਾਡੇ ਪਰਿਵਾਰ ’ਤੇ ‘ਬਾਗ਼ ਵਾਲੇ’ ਹੋਣ ਦਾ ਲੇਬਲ ਸਦੀਆਂ ਪੁਰਾਣਾ ਨਹੀਂ ਹੈ ਉੰਨੀਵੀਂ ਸਦੀ ਵਿੱਚ ਸਾਡੀ ਪਛਾਣ ‘ਸੇਢੇ ਕੇ’ ਕਰਕੇ ਹੁੰਦੀ ਸੀਸਾਡਾ ਕੋਈ ਪੁਰਾਣਾ ਬਜ਼ੁਰਗ ਸੀ ਸੇਢਾ ਸਿੰਘ, ਜਿਸਦੇ ਨਾਂ ’ਤੇ ਪਿੰਡ ਵਿੱਚ ਸੇਢਾ ਪੱਤੀ ਵੀ ਹੈਪਰ ਵੀਹਵੀਂ ਸਦੀ ਵਿੱਚ ਜਦੋਂ ਮੇਰਾ ਦਾਦਾ ਭਾਨ ਸਿੰਘ ਅਤੇ ਉਸਦਾ ਵੱਡਾ ਭਰਾ ਪੰਜਾਬ ਸਿੰਘ ਮਿਲਟਰੀ ਵਿੱਚੋਂ ਰਿਟਾਇਰ ਹੋ ਕੇ ਪਿੰਡ ਆਣ ਵਸੇ ਤਾਂ ਉਨ੍ਹਾਂ ਆਪਣੀ ਜ਼ਮੀਨ ਵਿੱਚ ਇੱਕ ਸ਼ਾਨਦਾਰ ਬਾਗ ਲਵਾਇਆਵੱਡੇ ਬਾਬਾ ਜੀ, ਜਿਸ ਨੂੰ ਸਾਰਾ ਪਿੰਡ ਤਾਇਆ ਜੀ ਜਾਂ ਹੌਲਦਾਰ ਕਹਿੰਦਾ ਸੀ, ਉਸਨੇ ਵਿਆਹ ਨਹੀਂ ਸੀ ਕਰਵਾਇਆ ਪ੍ਰੰਤੂ ਉਹ ਵੇਲਾਂ ਬੂਟਿਆਂ ਨੂੰ ਹੀ ਆਪਣੇ ਬੱਚੇ ਸਮਝ ਕੇ ਹੱਦੋਂ ਵੱਧ ਪਿਆਰ ਕਰਦਾ ਸੀ

ਬਾਬਾ ਜੀ ਨੂੰ ਬਾਗ਼ਵਾਨੀ ਦਾ ਸ਼ੌਕ ਜਨੂੰਨ ਦੀ ਹੱਦ ਤਕ ਸੀ ਉਸਨੇ ਬਾਗ ਵਿੱਚ ਹੀ ਆਪਣਾ ਘਰ ਬਣਾ ਰੱਖਿਆ ਸੀ ਤੇ ਉੱਥੇ ਹੀ ਰਹਿੰਦਾ ਸੀ, ਖੇਤਾਂ ਵਿੱਚਆਪਣੀ ਜ਼ਮੀਨ ਵਿੱਚ ਉਸਨੇ ਅੰਬ, ਅੰਗੂਰ, ਕੇਲੇ, ਜਾਮਣ, ਸੰਤਰੇ, ਨਾਸ਼ਪਾਤੀਆਂ, ਨਿੰਬੂ, ਕਿੰਨੂ ਅਤੇ ਹੋਰ ਅਨੇਕਾਂ ਕਿਸਮ ਦੇ ਫਲਦਾਰ ਬੂਟਿਆਂ ਤੋਂ ਇਲਾਵਾ, ਖੀਰੇ, ਖਰਬੂਜੇ, ਤਰਾਂ, ਮਟਰ, ਟਮਾਟਰ, ਭਿੰਡੀਆਂ, ਕਰੇਲੇ ਤੇ ਹੋਰ ਬਹੁਤ ਕੁਝ ਲਾ ਰੱਖਿਆ ਸੀਬੱਸ ਉਹ ਇਨ੍ਹਾਂ ਨੂੰ ਗੁੱਡਦਾ, ਸਵਾਰਦਾ, ਪਾਣੀ ਲਾਉਂਦਾ ਜਾਂ ਖਾਦ ਪਾਉਂਦਾ ਰਹਿੰਦਾ

ਬਾਬਾ ਜੀ ਸ. ਪੰਜਾਬ ਸਿੰਘ ਨੂੰ ਗੁਲਾਬ, ਗੇਂਦੇ, ਕਲੀਆਂ, ਬੋਗਨਵਿਲੀਆ, ਚਮੇਲੀ, ਰਾਤ ਦੀ ਰਾਣੀ, ਕਚਨਾਰ ਦੇ ਫੁੱਲਾਂ ਨਾਲ ਅੰਤਾਂ ਦਾ ਮੋਹ ਸੀਉਹ ਕਿਸੇ ਤਾਈਂ ਫੁੱਲਾਂ ਨੂੰ ਅਤੇ ਕੱਚੇ ਫਲਾਂ ਨੂੰ ਹੱਥ ਵੀ ਨਾ ਲਾਉਣ ਦਿੰਦਾਜੇ ਕੋਈ ਉਸਦੀ ਇਜਾਜ਼ਤ ਬਗੈਰ ਅਜਿਹੀ ਕੁਤਾਹੀ ਕਰਦਾ ਤਾਂ ਉਹ ਡਾਂਗ ਲੈ ਕੇ ਅਗਲੇ ਦੇ ਮਗਰ ਪੈ ਜਾਂਦਾਜਿਹੜਾ ਉਸ ਨੂੰ ਮਿਲਣ ਜਾਂਦਾ, ਉਹ ਪੱਕੇ ਅਤੇ ਮਿੱਠੇ ਫਲਾਂ ਨਾਲ ਉਸ ਨੂੰ ਰਜਾ ਕੇ ਤੋਰਦਾਘਰ ਲਈ ਫਲਾਂ ਫਰੂਟਾਂ ਤੋਂ ਇਲਾਵਾ, ਪੁਦੀਨਾ, ਪਾਲਕ, ਧਨੀਆਂ, ਹਰੀਆਂ ਮਿਰਚਾਂ ਅਤੇ ਸਬਜ਼ੀਆਂ ਦੀ ਸੌਗਾਤ ਵੀ ਦਿੰਦਾਜਾਨਵਰਾਂ ਤੋਂ ਬਾਗ਼ ਦੀ ਰਾਖੀ ਲਈ ਉਸਨੇ ਦਰਖਤ ’ਤੇ ਇੱਕ ਉੱਚਾ ਮਣ੍ਹਾ ਵੀ ਬਣਾ ਰੱਖਿਆ ਸੀਪੂਰੇ ਦਾ ਪੂਰਾ ਮੰਜਾ ਤਰਪਾਲ ਦੀ ਛੱਤ ਵਾਲਾ, ਜਿਸ ਤਰ੍ਹਾਂ ਅਸਮਾਨ ਵਿੱਚ ਤੰਬੂ ਲੱਗਿਆ ਹੋਵੇਇਸ ਨੂੰ ਉਸਦੀ ਸਕਿਉਰਟੀ ਪੋਸਟ ਵੀ ਕਿਹਾ ਜਾ ਸਕਦਾ ਸੀਕਿਸੇ ਦਾ ਡੰਗਰ ਪਸ਼ੂ ਦੇਖ ਉਹ ਉੱਥੋਂ ਹੀ ਸ਼ੇਰ ਵਾਂਗ ਦਹਾੜਦਾ ਤੇ ਅਗਲਾ ਡਰ ਨਾਲ ਕੰਬਣ ਲਗਦਾਕਈ ਵਾਰੀ ਜਾਨਵਰਾਂ ਦੇ ਉਡਾਉਣ ਲਈ ਉਹ ਟਿੰਡ ਜਾਂ ਪੀਪਾ ਖੜਕਾਉਂਦਾਆਪਣੇ ਬਾਗ਼ ਦੀ ਸਿੰਚਾਈ ਲਈ ਉਸਨੇ ਪਿੰਡ ਵਿੱਚ ਸਭ ਤੋਂ ਪਹਿਲਾਂ ਹਲਟ ਲਵਾਇਆ ਸੀ

ਬਾਗ਼ ਦਾ ਮਾਹੌਲ ਬੜਾ ਹੀ ਰਮਣੀਕ ਸੀਮੇਰੇ ਤਾਇਆ ਜੀ ਗਿਆਨੀ ਮੋਹਣ ਸਿੰਘ ਜੋ ਕਿ ਸ਼ਾਇਰ ਸਨ, ਇਸੇ ਬਾਗ ਵਿੱਚ ਰਹਿੰਦੇ, ਜਿੱਥੇ ਉਨ੍ਹਾਂ ਇੱਕ ਭੋਰਾ ਵੀ ਬਣਾ ਰੱਖਿਆ ਸੀ5 ਮਾਰਚ 1947 ਨੂੰ ਹਾਲ ਬਜ਼ਾਰ ਅਮ੍ਰਿਤਸਰ ਵਿੱਚ ਹੋਏ ਫਿਰਕੂ ਫਸਾਦਾਂ ਦਾ ਸ਼ਿਕਾਰ ਪੰਜਾਬੀ ਦਾ ਇਹ ਸ਼ਾਇਰ ਵੀ ਹੋ ਗਿਆ ਸੀਅਜੇ ਤਾਂ ਉਸਦੀ ਉਮਰ ਅਠਾਰਾਂ ਸਾਲ ਸੀਅੱਧਖਿੜਿਆ ਫੁੱਲ ਸੀ ਉਹਤਾਂ ਹੀ ਤਾਂ ਪੰਜਾਬ ਸਿੰਘ, ਕਿਸੇ ਨੂੰ ਅੱਧਖਿੜੇ ਫੁੱਲਾਂ ਨੂੰ ਤੋੜਨ ’ਤੇ ਮਾਰਨ ਪੈ ਜਾਂਦਾਮੋਹਣ ਸਿੰਘ ਵਰਗੇ ਲਾਇਕ ਭਤੀਜੇ ਦੀ ਮੌਤ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਸੀਦੂਸਰੀ ਵਾਰੀ ਉਸਦਾ ਮਨ ਉਦੋਂ ਵਲੂਧਰਿਆ ਗਿਆ ਜਦੋਂ ਮੇਰੇ ਇੱਕ ਹੋਰ ਤਾਇਆ ਜੀ ਤੋਂ ਧੋਖੇ ਨਾਲ ਕਿਸੇ ਨੇ ਅੱਧਾ ਬਾਗ ਆਪਣੇ ਨਾਮ ਕਰਵਾ ਲਿਆਮੇਰੇ ਬਾਬਾ ਜੀ ਨੂੰ ਲੱਗਿਆ ਸੀ ਜਿਵੇਂ ਕਿਸੇ ਨੇ ਉਸਦਾ ਅੱਧਾ ਜਿਸਮ ਚੀਰ ਕੇ ਦੋ ਟੁਕੜੇ ਕਰ ਦਿੱਤੇ ਹੋਣ

ਇਹ ਗੱਲਾਂ ਮੇਰੇ ਸੋਝੀ ਸੰਭਲਣ ਤੋਂ ਬਹੁਤ ਪਹਿਲਾਂ ਦੀਆਂ ਹਨਮੈਂ ਆਪਣੇ ਬਚਪਨ ਵਿੱਚ ਨਾਨਕੇ ਪੜ੍ਹਦਾ ਸੀਗਰਮੀਆਂ ਦੀਆਂ ਛੁੱਟੀਆਂ ਵਿੱਚ ਜਦੋਂ ਪਿੰਡ ਆਉਂਦਾ ਤਾਂ ਬਾਬਾ ਜੀ ਬਹੁਤ ਸਾਰੇ ਫਲ ਖਵਾਉਂਦੇਸਾਰਾ ਸਾਰਾ ਦਿਨ ਅਸੀਂ ਬਾਗ ਵਿੱਚ ਖੇਡਦੇਮਣ੍ਹੇ ’ਤੇ ਬੈਠ ਕਾਂ ਤੋਤੇ ਉਡਾਉਂਦੇਉਸ ਵਕਤ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨਬਾਗ਼ ਵਿੱਚ ਛੱਲੀਆਂ ਭੁੰਨ ਕੇ ਚੱਬਣੀਆਂ, ਅੰਬ ਚੂਪਣੇ, ਛੋਲਿਆਂ ਦੀਆਂ ਹੋਲਾਂ ਭੁੰਨਣੀਆਂ, ਜਾਮਣਾਂ ਖਾਣੀਆਂ, ਅੰਗੂਰਾਂ ਦੇ ਗੁੱਛੇ ਬਾਂਸਾਂ ਨਾਲ ਬਣਾਈਆਂ ਛੱਤਾਂ ਹੇਠ ਲਮਕਦੇ ਹੋਣੇਕੇਲਿਆਂ ਦੇ ਗੁੱਟ ਬੜੇ ਹੀ ਸੋਹਣੇ ਲੱਗਣੇਅਸੀਂ ਮੋਟਰ ਦੇ ਚੁਬੱਚੇ ਵਿੱਚ ਛਾਲਾਂ ਮਾਰ ਮਾਰ ਨਹਾਉਂਦੇ ਰਹਿਣਾਰੱਜ ਕੇ ਫਲ਼ ਖਾਣੇ ਤੇ ਦਾਦਾ ਜੀ ਦੀ ਬਣਾਈ ਹੋਈ ਚਾਹ ਪੀਣੀ

ਬਾਬਾ ਜੀ ਪੰਜਾਬ ਸਿੰਘ ਦੀ ਮੌਤ ਤੋਂ ਬਾਅਦ ਇਹ ਫਲਦਾਰ ਦਰਖਤ ਅਤੇ ਫੁੱਲ ਬੂਟੇ ਵੀ ਮਰਨੇ ਸ਼ੁਰੂ ਹੋ ਗਏਸ਼ਾਇਦ ਆਪਣੇ ਮਾਲਕ ਦੇ ਵਿਯੋਗ ਵਿੱਚਹੁਣ ਉਨ੍ਹਾਂ ਦੀ ਸ਼ਿੱਦਤ ਨਾਲ ਦੇਖ ਭਾਲ ਕਰਨ ਵਾਲਾ ਕੋਈ ਨਹੀਂ ਸੀਮੇਰੇ ਚਾਚਿਆਂ ਤਾਇਆਂ ਨੂੰ ਵਾਹੀਯੋਗ ਜ਼ਮੀਨ ਚਾਹੀਦੀ ਸੀ ਤੇ ਇਹ ਬੂਟੇ ਉਨ੍ਹਾਂ ਲਈ ਵਾਧੂ ਦਾ ਖਲਜਗਣ ਜਾਂ ਅੜਿੱਕਾ ਹੀ ਸਨ, ਜੋ ਫਸਲ ’ਤੇ ਛਾਂ ਕਰਦੇ ਸਨਤੇ ਉਨ੍ਹਾਂ ਇੱਕ ਇੱਕ ਕਰਕੇ ਵੱਢ ਸੁੱਟੇਕੇਲੇ ਅੰਗੂਰ ਅੰਬ ਸੰਤਰੇ ਸਭ ਮੁੱਕ ਗਏਹਲਟੀ ਪੁੱਟ ਕੇ ਖੂਹੀ ਪੂਰ ਦਿੱਤੀ ਗਈਹੁਣ ਸਾਡੇ ਕੋਲ ਕੋਈ ਬਾਗ਼ ਤਾਂ ਭਾਵੇਂ ਨਾ ਰਿਹਾ ਪਰ ‘ਬਾਗ਼ ਵਾਲੇ’ ਸਾਡੀ ਪਛਾਣ ਬਣ ਗਈ

ਮੇਰੇ ਬਾਪੂ ਜੀ ਦੇ ਮਿਲਟਰੀ ਵਿੱਚੋਂ ਰਿਟਾਇਰ ਹੋ ਕੇ ਘਰ ਆਉਣ ਵਕਤ ਜ਼ਮੀਨ ਜਾਇਦਾਦ ਦੀ ਵੰਡ ਹੋਈ ਤਾਂ ਸਾਨੂੰ ਨਵਾਂ ਘਰ ਬਣਾਉਣ ਲਈ ਬਾਗ਼ ਦਾ ਅੱਧਾ ਹਿੱਸਾ ਦਿੱਤਾ ਗਿਆਅੱਜ ਕੱਲ੍ਹ ਸਾਡਾ ਘਰ ਇੱਥੇ ਹੀ ਹੈਬਾਪੂ ਜੀ ਨੇ ਬਾਗ਼ ਨੂੰ ਮੁੜ ਸੁਰਜੀਤ ਕਰਨ ਲਈ ਫੇਰ ਅਨੇਕਾਂ ਭਾਂਤ ਦੇ ਫੁੱਲ ਬੂਟੇ ਲਾਉਣੇ ਸ਼ੁਰੂ ਕੀਤੇਮੈਂ ਉਦੋਂ ਨੌਂਵੀਂ ਜਮਾਤ ਵਿੱਚ ਹੋਇਆ ਸੀ ਜਦੋਂ ਮੈਂ ਇਸ ਵਿੱਚ ਪਹਿਲਾ ਅਮਰੂਦ ਲਾਇਆਪੁਰਾਣੇ ਬਾਗ ਵਿੱਚੋਂ ਸਿਰਫ ਇੱਕ ਅੰਬ ਦਾ ਦਰਖਤ ਬਚਿਆ ਸੀ, ਜਿਸ ਨੂੰ ਬੇਸ਼ੁਮਾਰ ਫਲ ਲਗਦਾਜਾਂ ਉੱਚੇ ਲੰਬੇ ਬਾਂਸਾ ਦੇ ਕੁਝ ਦਰਖਤ ਬਚੇ ਸਨ ਜੋ ਕਿ ਬਾਅਦ ਵਿੱਚ ਵੱਢ ਦਿੱਤੇ ਗਏਇਨ੍ਹਾਂ ਦੀ ਜਗਾਹ ਜਾਮਣ, ਕਿੰਨੂ, ਆਨਾਰ, ਨਿੰਬੂ, ਪਿਉਂਦੀ ਬੇਰ ਅਤੇ ਹੋਰ ਫਲਦਾਰ ਬੂਟਿਆਂ ਨੇ ਲਈਇਹ ਤੋਂ ਇਲਾਵਾ ਸਫੈਦੇ, ਚਮੇਲੀ, ਰਾਤ ਦੀ ਰਾਣੀ, ਤੁਲਸੀ, ਮਰੂਆਂ, ਗੁਲਾਬ, ਗੇਂਦਾ, ਬੋਗਨਵਿਲੀਆ, ਬੋਤਲ ਬੁਰਸ਼ ਅਤੇ ਕਲੀਆਂ ਫੇਰ ਮਹਿਕਣ ਲੱਗੀਆਂਅਸੀਂ ਛੋਟੇ ਹੁੰਦੇ ਨਲਕੇ ਦੇ ਪਾਣੀ ਨਾਲ ਹੀ ਘੰਟਿਆਂ ਬੱਧੀ ਇਸ ਨੂੰ ਸਿੰਜਦੇ ਰਹਿੰਦੇਬੂਟਿਆਂ ਦੇ ਨਾਲ ਨਾਲ, ਲਸਣ ਗੰਢੇ, ਮੇਥੀ ਪਾਲਕ, ਮੂਲੀਆਂ ਟਮਾਟਰ, ਖੀਰੇ ਵਗੈਰਾ ਵੀ ਲਾਏ ਜਾਂਦੇ

ਇਸੇ ਬਾਗ ਵਿੱਚ ਰਹਿੰਦਿਆਂ ਮੈਂ ਦਰਖਤਾਂ ਵਿੱਚ ਘੁੰਮ ਘੁੰਮ ਕੇ ਬਹੁਤ ਪੁਸਤਕਾਂ ਪੜ੍ਹੀਆਂਕੁਰਸੀ ’ਤੇ ਬੈਠ ਦਰਖਤਾਂ ਦਾ ਅਸਰਾ ਲੈ ਕਹਾਣੀਆਂ ਲਿਖੀਆਂਮੇਰਾ ਸਾਹਿਤਕ ਸਫਰ ਇੱਥੋਂ ਹੀ ਸ਼ੁਰੂ ਹੋਇਆਹੁਣ ਹਲਟੀ ਦੀ ਜਗਾ ਇੱਥੇ ਮੋਟਰ ਲੱਗ ਗਈ ਸੀਮੇਰਾ ਪਾਲਤੂ ਕੁੱਤਾ ਟੋਮੀ ਵੀ ਇਸ ਬਾਗ ਵਿੱਚ ਮੇਰੇ ਨਾਲ ਖੇਡਦਾ ਰਹਿੰਦਾ1990 ਵਿੱਚ ਜਦੋਂ ਮੈਂ ਕਨੇਡਾ ਆਇਆ, ਮੈਨੂੰ ਟੋਮੀ ਅਤੇ ਆਪਣੇ ਹੱਥੀਂ ਪਾਲ ਕੇ ਵੱਡੇ ਕੀਤੇ ਬੂਟਿਆਂ ਨਾਲੋਂ ਵਿਛੜਨਾ ਬਹੁਤ ਔਖਾ ਲੱਗਿਆਆਖਰੀ ਦਿਨ ਮੇਰਾ ਇਸ ਬਾਗ ਵਿੱਚੋਂ ਨਿੱਕਲਦੇ ਦਾ ਰੋਣ ਨਿਕਲ ਗਿਆ ਤੇ ਮੈਂ ਦਿੱਲੀ ਤਕ ਰੋਂਦਾ ਗਿਆ

ਮੇਰੇ ਪਿੰਡ ਛੱਡਣ ਤੋਂ ਬਾਅਦ ਮੇਰਾ ਕੁੱਤਾ ਟੋਮੀ ਮੈਨੂੰ ਭਾਲਦਾ ਰਿਹਾਉਹ ਜੋ ਸਵੇਰੇ ਪੌਂਚ੍ਹਿਆਂ ਨਾਲ ਮੇਰੇ ਕਮਰੇ ਦਾ ਦਰਵਾਜਾ ਖੜਕਾਕੇ ਮੈਨੂੰ ਉਠਾਉਂਦਾ ਸੀ, ਹੁਣ ਮੇਰੇ ਬਿਸਤਰੇ ਦੀ ਚਾਦਰ ਖਿੱਚ ਖਿੱਚ ਰੋਂਦਾ, ਤੇ ਖਾਣਾ ਪੀਣਾ ਵੀ ਛੱਡ ਗਿਆਟੋਮੀ ਦੇ ਮਰਨ ਪਿੱਛੋਂ ਇੱਕ ਇੱਕ ਕਰਕੇ ਬੂਟੇ ਫੇਰ ਮਰਨੇ ਸ਼ੁਰੂ ਹੋ ਗਏ1993 ਵਿੱਚ ਬਾਪੂ ਜੀ ਸਮੇਤ ਸਾਰਾ ਪਰਿਵਾਰ ਕਨੇਡਾ ਆ ਗਿਆ ਤੇ ਇਸ ਬਾਗ ਵਿੱਚ ਬਣੇ ਘਰ ਨੂੰ ਅਤੇ ਬਾਗ਼ ਨੂੰ ਹਮੇਸ਼ਾ ਜੰਦਰੇ ਲੱਗ ਗਏਜਿਵੇਂ ਕਹਿੰਦੇ ਨੇ ਕਿ ਮਾਲੀ ਬਿਨਾਂ ਬਾਗ਼ ਕਾਹਦੇ? ਸਾਰਾ ਕੁਝ ਉੱਜੜ ਗਿਆਬੂਟੇ ਸੁੱਕ ਗਏ, ਦਰਖਤ ਪੁੱਟੇ ਗਏ, ਮੋਟਰ ਬੰਦ ਹੋ ਗਈਇੱਕੋ ਇੱਕ ਅੰਬ ਦਾ ਦਰਖਤ ਬਚਿਆ ਸੀ, ਆਖਰ ਉਹ ਵੀ ਡਿਗ ਗਿਆਜਾਂ ਇਹ ਕਹਿ ਲਉ ਉੱਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ

ਹੁਣ ਜਦੋਂ ਅਸੀਂ ਕਨੇਡਾ ਤੋਂ ਪਿੰਡ ਜਾਂਦੇ ਹਾਂ ਤਾਂ ਲੋਕ ਕਹਿੰਦੇ ਨੇ ‘ਬਾਗ਼ ਆਲੇ’ ਆਏ ਨੇਪਰ ਹੁਣ ਸਾਡਾ ਬਾਗ ਕੋਈ ਨਹੀਂ ਹੈ ਉੱਜੜੇ ਬਾਗ਼ ਨੂੰ ਤੇ ਵਿਛੜ ਗਏ ਮਾਲੀਆਂ ਨੂੰ ਯਾਦ ਕਰਕੇ ਧਾਹ ਨਿੱਕਲਦੀ ਹੈ; ਜਿਨ੍ਹਾਂ ਵਿੱਚ ਮੇਰੇ ਬਾਬਾ ਜੀ ਸ: ਪੰਜਾਬ ਸਿੰਘ, ਸ: ਭਾਨ ਸਿੰਘ, ਤਾਇਆ ਜੀ ਸ਼ਾਇਰ ਮੋਹਣ ਸਿੰਘ ਅਤੇ ਬਾਪੂ ਜੀ ਸ. ਸ਼ੇਰ ਸਿੰਘ ਸ਼ਾਮਲ ਹਨਕਦੀ ਕਦੀ ਜੀ ਵੀ ਬਹੁਤ ਕਰਦਾ ਹੈ ਕਿ ਪਿੰਡ ਜਾਕੇ ਵੱਡਾ ਸਾਰਾ ਬਾਗ਼ ਲਾ ਕੇ ਉਸ ਵਿੱਚ ਵਿੱਚ ਨਿੱਕਾ ਜਿਹਾ ਘਰ ਬਣਾਕੇ ਦੁਨੀਆਂ ਭਰ ਦਾ ਸਾਹਿਤ ਪੜ੍ਹਾਂ ਤੇ ਲਿਖਾਂਪਰ ਮੈਨੂੰ ਪਤਾ ਹੈ ਇਹ ਸਵਰਗ ਮੈਨੂੰ ਕਦੇ ਵੀ ਨਸੀਬ ਨਹੀਂ ਹੋਣਾ

ਸਾਡੇ ਪਿੰਡ ਵਿੱਚ ਮੇਰੇ ਨਾਂ ਦੇ ਹੋਰ ਵੀ ਕਈ ਬੰਦੇ ਹੋਣਗੇ ਪਰ ਜਦੋਂ ਤੁਸੀਂ ਮੇਰੇ ਬਾਰੇ ਪੁੱਛਣਾ ਹੋਵੇ ਤਾਂ ਤੁਹਾਨੂੰ ‘ਬਾਗ਼ ਵਾਲਿਆਂ’ ਦਾ ਕਹਿਣਾ ਪਵੇਗਾਇਸ ਬਾਗ ਨੇ ਇੱਕ ਸਦੀ ਤੋਂ ਸਾਨੂੰ ਇਹ ਪਛਾਣ ਦਿੱਤੀ ਹੋਈ ਹੈ, ਜੋ ਅਜੇ ਪਤਾ ਨਹੀਂ ਕਦੋਂ ਕੁ ਤਕ ਰਹੇਗੀਜਾਂ ਸ਼ਾਇਦ ਕਨੇਡਾ ਵਿੱਚ ਜਜ਼ਬ ਹੋਣ ਕਾਰਨ ਬਾਗ਼ ਵਾਂਗ ਇਹ ਵੀ ਖੁਰ ਜਾਵੇਗੀਕਨੇਡਾ ਵਿੱਚ ਜੰਮੇ ਪਲੇ, ਪਿੰਡ ਗਏ ਸਾਡੇ ਬੱਚਿਆਂ ਨੂੰ ਵੀ ‘ਬਾਗ਼ ਵਾਲਿਆਂ’ ਦੇ ਕਹਿ ਹੀ ਜਾਣ ਪਛਾਣ ਕਰਵਾਈ ਜਾਂਦੀ ਹੈਸ਼ਾਇਦ ਇਹ ਪਛਾਣ ਸਾਡਾ ਮੁਕਟ ਹੈ, ਜਿਸ ’ਤੇ ਸਾਨੂੰ ਸਾਰਿਆਂ ਨੂੰ ਮਾਣ ਹੈਅਸੀਂ ਅੱਜ ਵੀ ‘ਬਾਗ ਵਾਲੇ’ ਹੀ ਹਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੇਜਰ ਮਾਂਗਟ

ਮੇਜਰ ਮਾਂਗਟ

Brampton, Ontario, Canada.
Email: (major.mangat@gmail.com)