GurpreetSBilling6ਮੂਲ ਸਵਾਲ ਅਜੇ ਵੀ ਜਿੰਦਾ ਹੈ। ਕੀ ਕਾਨੂੰਨ ਸੱਚਮੁੱਚ ਸਭ ਲਈ ਇੱਕਸਾਰ ਹੈਇਹ ਮਾਮਲਾ ...
(12 ਮਾਰਚ 2026)


ਐਪਸਟੀਨ ਫਾਇਲਾਂ: ਤਾਕਤ
, ਪੈਸਾ ਅਤੇ ਇਨਸਾਫ ਦਾ ਵਿਸ਼ਵ ਇਮਤਿਹਾਨ 10 ਅਗਸਤ 2019 ਦੀ ਸਵੇਰ, ਜਦੋਂ ਨਿਊਯਾਰਕ ਸਿਟੀ ਦੇ ਲੋਅਰ ਮੈਨਹੈਟਨ ਵਿੱਚ ਸਥਿਤ ਮੈਟਰੋਪੋਲਿਟਨ ਕਰੈਕਸ਼ਨਲ ਸੈਂਟਰ (MCC - ਜੇਲ੍ਹ) ਦੀ ਇੱਕ ਉੱਚ-ਸੁਰੱਖਿਆ ਸੈੱਲ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਉੱਥੇ ਪਿਆ ਸਰੀਰ ਸਿਰਫ ਇੱਕ ਕੈਦੀ ਦਾ ਨਹੀਂ ਸੀ; ਉਹ ਵਿਸ਼ਵ ਤਾਕਤ, ਧਨ ਅਤੇ ਪ੍ਰਭਾਵ ਦੇ ਗੁਪਤ ਗਲਿਆਰਿਆਂ ਵਿੱਚ ਚੱਲ ਰਹੀ ਇੱਕ ਲੰਬੀ ਅਤੇ ਜਟਿਲ ਕਹਾਣੀ ਦਾ ਅਚਾਨਕ ਰੁਕਿਆ ਹੋਇਆ ਇੱਕ ਦਿਲ ਸੀ ਉੱਥੇ 66 ਸਾਲਾ ਜੈਫਰੀ ਐਡਵਰਡ ਐਪਸਟੀਨ ਮੁਰਦਾ ਮਿਲਿਆ ਸੀਨਿਊਯਾਰਕ ਸਿਟੀ ਦੇ ਚੀਫ ਮੈਡੀਕਲ ਐਗਜ਼ੈਮੀਨਰ ਡਾ. ਬਾਰਬਰਾ ਸੈਂਪਸਨ ਨੇ ਉਸਦੇ ਮਰਨ ਨੂੰ “Suicide by hanging” (ਖ਼ੁਦਕੁਸ਼ੀ) ਐਲਾਨ ਦਿੱਤਾਉਸ ਵੇਲੇ ਦੇ ਸੰਯੁਕਤ ਰਾਜ ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਗੰਭੀਰ ਅਤੇ ਵੱਡੀਆਂ ਅਣਗਹਿਲੀਆਂ ਦੀ ਗੱਲ ਕੀਤੀ ਅਤੇ ਗੰਭੀਰ ਜਾਂਚ ਹੋਣ ਦਾ ਭਰੋਸਾ ਦਿੱਤਾਯੂਨਾਈਟਡ ਸਟੇਟਸ ਡਿਪਾਰਟਮੈਂਟ ਆਫ ਜਸਟਿਸ (DOJ) ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ ਜਾਂਚ ਸ਼ੁਰੂ ਕੀਤੀਜੂਨ 2023 ਵਿੱਚ DOJ ਦੇ ਆਫਿਸ ਆਫ ਇੰਸਪੈਕਟਰ ਜਨਰਲ (OIG) ਦੀ ਰਿਪੋਰਟ ਨੇ MCC ਦੀ ਨਿਗਰਾਨੀ ਪ੍ਰਣਾਲੀ, ਸਟਾਫ ਦੀ ਘਾਟ, ਡਿਊਟੀ ਵਿੱਚ ਲਾਪਰਵਾਹੀ ਅਤੇ ਪ੍ਰਬੰਧਕੀ ਅਣਗਹਿਲੀਆਂ ਨੂੰ ਵਿਸਥਾਰ ਨਾਲ ਉਜਾਗਰ ਕੀਤਾਇਹ ਸਿਰਫ ਇੱਕ ਕੈਦੀ ਦੀ ਮੌਤ ਨਹੀਂ ਸੀ, ਇਹ ਸੰਸਥਾਗਤ ਭਰੋਸੇ ’ਤੇ ਗੰਭੀਰ ਸਵਾਲ ਸੀ

OIG ਰਿਪੋਰਟ ਅਨੁਸਾਰ ਡਿਊਟੀ ’ਤੇ ਮੌਜੂਦ ਅਧਿਕਾਰੀਆਂ ਨੇ ਲਾਜ਼ਮੀ 30-30 ਮਿੰਟ ਨਿਗਰਾਨੀ ਚੈੱਕ ਨਹੀਂ ਕੀਤੀਉਸੇ ਖਾਸ ਸੈੱਲ ਦੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਵਿੱਚ ਤਕਨੀਕੀ ਖਾਮੀਆਂ ਮਿਲੀਆਂਲੌਗ ਬੁੱਕ ਵਿੱਚ ਐਂਟਰੀਆਂ ਅਧੂਰੀਆਂ ਜਾਂ ਗਲਤ ਸਨ19 ਜੁਲਾਈ 2019 ਤੋਂ ਐਪਸਟੀਨ ਨੂੰ ਸਖਤ ਖੁਦਕੁਸ਼ੀ ਨਿਗਰਾਨੀ (suicide watch) ਹੇਠ ਰੱਖਿਆ ਗਿਆ, ਪਰ 29 ਜੁਲਾਈ ਨੂੰ ਅਚਾਨਕ ਇਹ ਸਭ ਹਟਾ ਦਿੱਤਾ ਗਿਆSuicide Watch ਹਟਾਉਣ ਦੀ ਪ੍ਰਕਿਰਿਆ ’ਤੇ ਵੀ ਸਵਾਲ ਉੱਠੇ ਸਨFederal Bureau of Prisons ਪਹਿਲਾਂ ਹੀ ਸਟਾਫ ਘਾਟ ਅਤੇ ਪ੍ਰਬੰਧਕੀ ਸਮੱਸਿਆਵਾਂ ਨਾਲ ਜੂਝ ਰਿਹਾ ਸੀਇਹ ਨਾਕਾਮੀ ਅਤੇ ਗਲਤੀ ਸਿਰਫ ਇੱਕ ਰਾਤ ਦੀ ਨਹੀਂ, ਸਗੋਂ ਸੰਸਥਾਗਤ ਕਮਜ਼ੋਰੀ ਦਾ ਦਰਪਣ ਸੀ

ਜੈਫਰੀ ਐਡਵਰਡ ਐਪਸਟੀਨ ਦਾ ਜਨਮ 20 ਜਨਵਰੀ 1953 ਨੂੰ ਬਰਕਲਿਨ, ਨਿਊਯਾਰਕ ਵਿੱਚ ਹੋਇਆ1976 ਵਿੱਚ Bear Stearns ਵਿੱਤੀ ਕੰਪਨੀ ਨਾਲ ਜੁੜ ਕੇ ਉਸਨੇ ਵਿੱਤੀ ਦੁਨੀਆ ਵਿੱਚ ਕਦਮ ਰੱਖਿਆਫਿਰ ਉਸਨੇ 1981 ਵਿੱਚ J. Epstein & Co. ਦੀ ਸਥਾਪਨਾ ਕੀਤੀਕਾਮਯਾਬ ਹੁੰਦਿਆਂ ਉਸਨੇ 1998 ਵਿੱਚ Little Saint James ਟਾਪੂ ਖਰੀਦਿਆ ਅਤੇ ਫਿਰ 2016 ਵਿੱਚ Great Saint James ਵੀ ਖਰੀਦ ਲਿਆ2002 ਵਿੱਚ New York Magazine ਨੇ ਉਸਦੇ ਉੱਚ ਸੰਪਰਕਾਂ ਦੀ ਇੱਕ ਪ੍ਰੋਫਾਈਲ ਛਾਪੀਉਸ ਵਿਅਕਤੀ ਦਾ ਵੱਡੇ ਜੱਦੀ ਅਮੀਰਾਂ ਨਾਲ ਮੇਲ ਖਾਂਦਾ ਰਹਿਣ-ਸਹਿਣ ਹਮੇਸ਼ਾ ਸਵਾਲਾਂ ਨਾਲ ਘਿਰਿਆ ਰਿਹਾਉਸ ਕੋਲ ਇਕਦਮ ਐਨਾ ਧਨ ਕਿੱਥੋਂ ਆਇਆ? ਉਸਦੇ ਕੌਣ ਗਾਹਕ ਸਨ? ਉਸ ਕਿਸ ਨਾਲ ਅਜਿਹਾ ਕੀ ਲੈਣ ਦੇਣ ਕਰਦਾ ਸੀ ਕਿ ਅਮੀਰੀ, ਸਰਕਾਰੀ ਅਤੇ ਰਾਜਨੀਤਿਕ ਗਲਿਆਰੇ ਵਿੱਚ ਉਹ ਘੱਟ ਵਕਤ ਵਿੱਚ ਵੱਡਾ ਰਸੂਖਦਾਰ ਬਣ ਗਿਆਇਸਦੀ ਪੂਰੀ ਪਾਰਦਰਸ਼ਤਾ ਕਦੇ ਨਹੀਂ ਮਿਲੀਬਾਅਦ ਦੀਆਂ ਅਦਾਲਤੀ ਕਾਰਵਾਈਆਂ ਅਤੇ ਵਿੱਤੀ ਕੇਸਾਂ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਆਪਣੇ ਆਪ ਨੂੰ ਅਰਬਪਤੀਆਂ ਦਾWealth Manager” ਦਰਸਾਉਂਦਾ ਸੀ, ਪਰ ਉਸਦਾ ਵਿੱਤੀ ਸਿਸਟਮ ਪੂਰੀ ਤਰ੍ਹਾਂ ਜਨਤਕ ਰਿਕਾਰਡਾਂ ਵਿੱਚ ਕਦੇ ਸਪਸ਼ਟ ਨਹੀਂ ਹੋਇਆ

ਮਾਰਚ 2005 ਵਿੱਚ ਇੱਕ 14 ਸਾਲਾ ਨਾਬਾਲਿਗ ਲੜਕੀ ਦੇ ਮਾਤਾ-ਪਿਤਾ ਨੇ Palm Beach Police Department ਫਲੌਰਿਡਾ ਨੂੰ ਸ਼ਿਕਾਇਤ ਕੀਤੀ ਉਨ੍ਹਾਂ ਸ਼ਿਕਾਇਤ ਵਿੱਚ ਲਿਖਵਾਇਆ ਕਿ ਲੜਕੀ ਨੂੰ ਇੱਕ ਹੋਰ ਜਵਾਨ ਲੜਕੀ ਰਾਹੀਂ ਜੈਫਰੀ ਐਪਸਟੀਨ ਦੇ ਘਰ ਬੁਲਾਇਆ ਗਿਆ(ਇਹ ਘਰ Palm Beach, Florida ਵਿੱਚ ਸਥਿਤ ਨਿੱਜੀ ਨਿਵਾਸ ਸੀ, ਨਾ ਕਿ ਟਾਪੂ ਵਾਲੀ ਸੰਪਤੀ ਵਿੱਚ।) ਉੱਥੇ “ਮਸਾਜਦੇ ਨਾਂ ’ਤੇ ਉਸਨੂੰ ਭੁਗਤਾਨ ਕੀਤਾ ਗਿਆ ਇੱਥੇ ਮਾਤਾ-ਪਿਤਾ ਨੂੰ ਸ਼ੱਕ ਹੋਇਆ ਕਿ ਜਿਣਸੀ ਸ਼ੋਸ਼ਣ ਹੋਇਆ ਹੈਇਸ ਆਧਾਰ ’ਤੇ ਸਥਾਨਕ ਪੁਲਿਸ ਨੇ ਪ੍ਰਾਰੰਭਿਕ ਜਾਂਚ ਪੜਤਾਲ ਸ਼ੁਰੂ ਕਰ ਕੀਤੀਪੁਲਿਸ ਵੱਲੋਂ ਇਸ ਦੌਰਾਨ ਕਈ ਨਾਬਾਲਿਗ ਲੜਕੀਆਂ ਨਾਲ ਪੁੱਛਗਿੱਛ ਕੀਤੀ ਗਈਨਾਲ ਹੀ ਘਰ ਦੇ ਕਰਮਚਾਰੀਆਂ ਨਾਲ ਵੀ ਪੁੱਛਗਿੱਛ ਹੋਈਪੁਲਿਸ ਰਿਪੋਰਟ ਅਨੁਸਾਰ ਗਲਤ ਕੰਮ ਲਈ ਲੜਕੀ ਭਰਤੀ ਪ੍ਰਣਾਲੀ ਦਾ ਪੈਟਰਨ ਸਾਹਮਣੇ ਆਇਆ ਸੀਉਸ ਰਿਪੋਰਟ ਵਿੱਚ ਕੁਝ ਲੜਕੀਆਂ ਨੂੰ $200-$300 ਦੇ ਭੁਗਤਾਨ ਕਰਨ ਦੀ ਗੱਲ ਕੀਤੀ ਗਈ ਸੀਦਲੀਲ ਸੀ ਕਿਮਸਾਜਸੈਸ਼ਨ ਅਕਸਰ ਜਿਣਸੀ ਵਿਹਾਰ ਵਿੱਚ ਬਦਲ ਜਾਂਦੇ ਸਨਕੁਝ ਮਾਮਲਿਆਂ ਵਿੱਚ ਦੂਜੀਆਂ ਲੜਕੀਆਂ ਲਿਆਉਣ ’ਤੇ ਵਾਧੂ ਭੁਗਤਾਨ ਦੀ ਗੱਲ ਵੀ ਨਜ਼ਰੀਂ ਆਈPalm Beach Police ਦੇ ਮੁਖੀ Michael Reiter ਨੇ ਬਾਅਦ ਵਿੱਚ ਕਿਹਾ ਸੀ ਕਿ ਪੁਲਿਸ ਨੇ ਇਸ ਮਾਮਲੇ ਨੂੰSerious sexual abuse of minors” ਵਜੋਂ ਦੇਖਿਆ ਸੀ

30 ਜੂਨ 2008 ਨੂੰ ਐਪਸਟੀਨ ਨੇ Non-Prosecution Agreement ਤਹਿਤ ਘੱਟ ਗੰਭੀਰ ਦੋਸ਼ ਮੰਨ ਲਏ ਅਤੇ ਉਸ ਨੂੰ 13 ਮਹੀਨਿਆਂ ਦੀ ਸਜ਼ਾ ਹੋਈਇਹ ਵੀ ਜ਼ਿਕਰਯੋਗ ਹੈ ਕਿ ਉਹ ਤੈਅ ਸਮੇਂ ਤੋਂ ਪਹਿਲਾਂ ਰਿਹਾਅ ਹੋ ਗਿਆ ਸੀ ਅਤੇ ਬਾਅਦ ਵਿੱਚ ਇਹ ਵੀ ਸੱਚ ਸਾਹਮਣੇ ਆਇਆ ਕਿ “Work Release” ਪ੍ਰੋਗਰਾਮਿੰਗ ਕਾਨੂੰਨ ਤਹਿਤ ਉਹ ਕਾਫੀ ਸਮਾਂ ਦਿਨ ਵੇਲੇ ਜੇਲ੍ਹ ਤੋਂ ਕੰਮ >ਤੇ ਜਾਂਦਾ ਰਿਹਾ ਅਤੇ ਰਾਤ ਵੇਲੇ ਜੇਲ੍ਹ ਅੰਦਰ ਵਾਪਸ ਸੌਣ ਆ ਜਾਂਦਾ ਸੀ, ਰਾਜਕੀ ਨਰਮ ਕਾਨੂੰਨਾਂ ਕਰਕੇਇਸ ਸਮਝੌਤੇ ਨੇ ਗੰਭੀਰ ਸੰਘੀ ਦੋਸ਼ਾਂ ਨੂੰ ਰਾਜ ਪੱਧਰ ’ਤੇ ਲਿਆ ਕੇ ਨਰਮ ਕਰ ਦਿੱਤਾ ਸੀਇਸ ਸਮਝੌਤੇ ਨੇ ਕਈ ਸਵਾਲਾਂ ਨੂੰ ਜਨਮ ਦਿੱਤਾਕੀ ਸਬੂਤ ਕਮਜ਼ੋਰ ਸਨ? ਕੀ ਪ੍ਰੌਸੀਕਿਊਸ਼ਨ ਨੇ ਜੋਖਮ ਲੈਣ ਤੋਂ ਬਚਣਾ ਹੀ ਬਿਹਤਰ ਸਮਝਿਆ? ਜਾਂ ਕੀ ਪ੍ਰਭਾਵਸ਼ਾਲੀ ਨੈੱਟਵਰਕ ਨੇ ਪੂਰੇ ਕਾਨੂੰਨੀ ਜਾਂਚ ਮਾਹੌਲ ਨੂੰ ਪ੍ਰਭਾਵਿਤ ਕੀਤਾ? (ਨੋਟ: ਕਿਸੇ ਅਦਾਲਤੀ ਫੈਸਲੇ ਨੇ ਇਹ ਸਾਬਤ ਨਹੀਂ ਕੀਤਾ ਕਿ ਰਾਜਨੀਤਿਕ ਦਖ਼ਲ ਨਾਲ Plea Deal ਨਰਮ ਹੋਈ।) ਪਰ ਹਕੀਕਤ ਇਹ ਹੈ ਕਿ 2008 ਦਾ ਸਮਝੌਤਾ ਬਾਅਦ ਵਿੱਚ ਅਮਰੀਕੀ ਕਾਨੂੰਨੀ ਇਤਿਹਾਸ ਦੇ ਸਭ ਤੋਂ ਵਿਵਾਦਿਤ ਸਮਝੌਤਿਆਂ ਵਿੱਚ ਗਿਣਿਆ ਜਾਣ ਲੱਗਿਆਉਸ ਵੇਲੇ Southern District of Florida ਦੇ U.S. Attorney ਅਲੈਕਜ਼ੈਂਡਰ ਅਕੋਸਟਾ ਸਨ, ਜਿਨ੍ਹਾਂ ਦੀ ਦੇਖਰੇਖ ਹੇਠ ਇਹ ਸਮਝੌਤਾ ਹੋਇਆ ਸੀਅਲੈਕਜ਼ੈਂਡਰ ਨੇ 2019 ਵਿੱਚ Secretary of Labor ਦੇ ਅਹੁਦੇ ਤੋਂ ਅਸਤੀਫਾ ਦਿੱਤਾ

ਨਵੰਬਰ 2018 ਵਿੱਚ Miami Herald ਅਖਬਾਰ ਦੀ ਜੂਲੀ ਕੇ. ਬਰਾਊਨ ਦੀ “Perversion of Justice” ਖੋਜੀ ਪੱਤਰਕਾਰਿਤਾ ਸੀਰੀਜ਼ ਨੇ ਐਪਸਟੀਨ ਮਾਮਲੇ ਨੂੰ ਮੁੜ ਸੁਰਜੀਤ ਕਰ ਦਿੱਤਾਇਹ ਪੱਤਰਕਾਰਿਤਾ ਰਾਹੀਂ ਨਿਆਂ ਦੀ ਮੁੜ ਪੜਤਾਲ ਸੀPalm Beach ਪੁਲਿਸ ਦੀ 2005-2006 ਜਾਂਚ ਅਤੇ 2008 Plea Deal ਵਿਚਕਾਰ ਦਾ ਅੰਤਰ ਹੀ ਬਾਅਦ ਵਿੱਚ Miami Herald ਦੀ ਜਾਂਚ ਦਾ ਕੇਂਦਰ ਬਣਿਆ

21 ਫਰਵਰੀ 2019 ਨੂੰ ਜੱਜ Kenneth A. Marra ਨੇ Crime Victims Rights Act ਦੀ ਉਲੰਘਣਾ ਨੂੰ ਨੋਟਿਸ ਵਿੱਚ ਲਿਆ ਅਤੇ ਮੰਨਿਆਇਸ ਤਰ੍ਹਾਂ ਇਹ ਲਗਭਗ ਦਸ ਸਾਲ ਪੁਰਾਣੇ ਕੇਸ ਦਾ ਮੁੜ ਖੁੱਲ੍ਹਣਾ ਸੀਇਸੇ ਕਰਕੇ 6 ਜੁਲਾਈ 2019 ਨੂੰ ਐਪਸਟੀਨ ਦੀ ਗ੍ਰਿਫਤਾਰੀ ਹੋਈ8 ਜੁਲਾਈ 2019 ਨੂੰ ਨਿਊਯਾਰਕ ਦੇ Southern District of New York (SDNY) ਵਿੱਚ ਫੈਡਰਲ ਗ੍ਰੈਂਡ ਜੂਰੀ ਨੇ Manhattan Federal Court ਵਿੱਚ ਜੈਫਰੀ ਐਪਸਟੀਨ ਵਿਰੁੱਧ ਦੋ ਸੰਘੀ ਦੋਸ਼ ਲਾਉਂਦੇ ਹੋਏ Indictment ਚਾਰਜ ਜਾਰੀ ਕੀਤਾਇਨ੍ਹਾਂ ਵਿੱਚ 2002 ਤੋਂ 2005 ਦਰਮਿਆਨ ਨਾਬਾਲਿਗ ਲੜਕੀਆਂ ਦੀ Sex Trafficking ਅਤੇ Conspiracy ਸ਼ਾਮਲ ਸੀਉਸ ਵੇਲੇ SDNY ਦੇ U.S. Attorney Geoffrey S. Berman ਸਨ, ਜਿਨ੍ਹਾਂ ਨੇ ਜਨਤਕ ਬਿਆਨ ਵਿੱਚ ਕਿਹਾ ਸੀ ਕਿ ਕੇਸ ਨੂੰ ਸੰਘੀ ਪੱਧਰ ’ਤੇ ਪੂਰੀ ਗੰਭੀਰਤਾ ਨਾਲ ਅੱਗੇ ਵਧਾਇਆ ਜਾਵੇਗਾ23 ਜੁਲਾਈ ਨੂੰ ਜੱਜ Richard Berman ਵੱਲੋਂ ਐਪਸਟੀਨ ਦੀ ਜ਼ਮਾਨਤ ਰੱਦ ਕਰ ਦਿੱਤੀ ਗਈਪਰ 10 ਅਗਸਤ 2019 ਨੂੰ ਐਪਸਟੀਨ ਦੀ ਮੌਤ ਨੇ ਪੂਰੀ ਅਦਾਲਤੀ ਪ੍ਰਕਿਰਿਆ ਨੂੰ ਅਧੂਰੇ ਰਾਹ ਛੱਡ ਦਿੱਤਾ

ਕੀ ਸੰਸਥਾਵਾਂ ਪੈਸੇ, ਪ੍ਰਭਾਵ ਜਾਂ ਤਾਕਤ ਅੱਗੇ ਝੁਕ ਗਈਆਂ? ਇਹ ਸਵਾਲ ਕੇਸ ਦਾ ਕੇਂਦਰ ਹੈ2005 ਤੋਂ 2008 ਤਕ ਨਰਮ ਕਾਰਵਾਈ, 2019 ਵਿੱਚ ਕੇਸ ਦਾ ਦੁਬਾਰਾ ਖੁੱਲ੍ਹਣਾ, MCC ਸੁਰੱਖਿਆ ਦੀ ਨਾਕਾਮੀ - ਇਹ ਸਾਰੇ ਤੱਤ ਇਹ ਸਵਾਲ ਖੜ੍ਹੇ ਕਰਦੇ ਹਨ ਕਿ ਕੀ ਕਾਨੂੰਨੀ ਅਤੇ ਸੰਸਥਾਗਤ ਪ੍ਰਣਾਲੀ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਮਾਮਲੇ ਵਿੱਚ ਇੱਕਸਾਰ ਵਰਤਾਅ ਕਰਦੀ ਹੈ ਜਾਂ ਨਹੀਂ? ਹਾਲਾਂਕਿ ਬਾਅਦ ਵਿੱਚ ਅਦਾਲਤਾਂ ਨੇ ਕੜੀ ਕਾਰਵਾਈ ਵੀ ਕੀਤੀ ਹੈ6 ਜੁਲਾਈ 2020 ਨੂੰ ਐਪਸਟੀਨ ਦੀ ਸਾਥਣ ਘਿਸਲੇਨ ਮੈਕਸਵੈਲ ਗ੍ਰਿਫਤਾਰ ਹੋਈ ਸੀ29 ਦਸੰਬਰ 2021 ਨੂੰ ਉਹ ਦੋਸ਼ੀ ਐਲਾਨ ਦਿੱਤੀ ਗਈ ਅਤੇ 28 ਜੂਨ 2022 ਨੂੰ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ

2019 ਵਿੱਚ Epstein Victim Compensation Program ਬਣਾਇਆ ਗਿਆ, ਜੋ 2021 ਤਕ ਚੱਲਿਆਇਸ ਪ੍ਰੋਗਰਾਮ ਦੀ ਦੇਖਰੇਖ ਇੱਕ ਸੁਤੰਤਰ ਪ੍ਰਸ਼ਾਸਕ ਦੁਆਰਾ ਕੀਤੀ ਗਈ ਅਤੇ ਇਸ ਪ੍ਰੋਗਰਾਮ ਦੌਰਾਨ ਸੈਂਕੜੇ ਦਾਅਵੇ ਦਾਇਰ ਹੋਏ ਪੀੜਿਤਾਂ ਨੂੰ ਅਦਾਲਤੀ ਟ੍ਰਾਇਲ ਤੋਂ ਇਲਾਵਾ ਸਿਵਲ ਮੁਆਵਜ਼ੇ ਦਾ ਰਸਤਾ ਮੁਹਈਆ ਕਰਵਾਇਆ ਗਿਆ

16 ਫਰਵਰੀ 2022 ਨੂੰ ਬ੍ਰਿਟੇਨ ਦੇ Prince Andrew ਨੇ ਇੱਕ ਸਿਵਲ Settlement Virginia Giuffre ਨਾਲ ਕੀਤਾ ਸੀVirginia Giuffre ਦਾ ਦਾਅਵਾ ਸੀ ਕਿ 2001 ਵਿੱਚ, ਜਦੋਂ ਉਹ ਨਾਬਾਲਿਗ ਸੀ, ਉਸਦਾ ਜਿਣਸੀ ਸ਼ੋਸ਼ਣ ਕੀਤਾ ਗਿਆ ਅਤੇ ਇਹ ਸਭ ਕੁਝ ਜੈਫਰੀ ਐਪਸਟੀਨ ਅਤੇ ਘਿਸਲੇਨ ਮੈਕਸਵੈਲ ਦੇ ਜਾਲ ਨਾਲ ਜੁੜਿਆ ਸੀPrince Andrew ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ, ਪਰ ਕੇਸ ਟ੍ਰਾਇਲ ਵਿੱਚ ਜਾਣ ਤੋਂ ਪਹਿਲਾਂ ਹੀ ਸਮਝੌਤਾ ਹੋ ਗਿਆਸਮਝੌਤੇ ਦੀ ਅਸਲ ਰਕਮ ਸਰਕਾਰੀ ਤੌਰ ’ਤੇ ਪ੍ਰਕਾਸ਼ਿਤ ਨਹੀਂ ਕੀਤੀ ਗਈ, ਪਰ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਮਿਲੀਅਨਾਂ ਡਾਲਰ ਵਿੱਚ ਸੀ

ਮਈ 2023 ਵਿੱਚ Deutsche Bank ਨੇ ਲਗਭਗ $75 ਮਿਲੀਅਨ ਦਾ Settlement ਕੀਤਾਇਹ Settlement ਉਹਨਾਂ ਸਿਵਲ ਦਾਵਿਆਂ ਨਾਲ ਸੰਬੰਧਿਤ ਸੀ, ਜਿਨ੍ਹਾਂ ਵਿੱਚ ਦਲੀਲ ਕੀਤੀ ਗਈ ਸੀ ਕਿ ਬੈਂਕ ਨੇ ਐਪਸਟੀਨ ਦੇ ਖਾਤਿਆਂ ਦੀ ਯੋਗ ਨਿਗਰਾਨੀ ਨਹੀਂ ਕੀਤੀ ਅਤੇ Compliance ਪ੍ਰਣਾਲੀ ਵਿੱਚ ਖਾਮੀਆਂ ਰਹੀਆਂਇਸੇ ਤਰ੍ਹਾਂ ਜੂਨ 2023 ਵਿੱਚ JPMorgan Chase & Co. ਸੰਯੁਕਤ ਰਾਜ ਅਮਰੀਕਾ ਦੀ ਇੱਕ ਬਹੁਰਾਸ਼ਟਰੀ ਵਿੱਤੀ ਸੰਸਥਾ ਨੇ ਵੀ ਲਗਭਗ $290 ਮਿਲੀਅਨ ਦਾ ਸਿਵਲ Settlement ਉਹਨਾਂ ਪੀੜਿਤ ਔਰਤਾਂ ਨਾਲ ਕੀਤਾ, ਜਿਨ੍ਹਾਂ ਨੇ ਬੈਂਕ ਖ਼ਿਲਾਫ ਸਾਂਝਾ ਮੁਕੱਦਮਾ (Class Action Lawsuit) ਦਾਇਰ ਕੀਤਾ ਸੀਦਾਅਵਾ ਸੀ ਕਿ ਬੈਂਕ ਨੂੰ ਜੈਫਰੀ ਐਪਸਟੀਨ ਦੀ ਸ਼ੱਕੀ ਗਤੀਵਿਧੀਆਂ ਬਾਰੇ “Red Flags” ਦਾ ਪਤਾ ਹੋਣਾ ਚਾਹੀਦਾ ਸੀ, ਪਰ ਉਸਨੇ ਉਸ ਨੂੰ ਬੈਂਕਿੰਗ ਸੇਵਾਵਾਂ ਦੇਣੀਆਂ ਜਾਰੀ ਰੱਖੀਆਂਇਹ ਰਕਮ ਸਿੱਧੀ ਤੌਰ ’ਤੇ ਐਪਸਟੀਨ ਦੇ ਕਥਿਤ ਪੀੜਿਤਾਂ ਲਈ ਮੁਆਵਜ਼ੇ ਵਜੋਂ ਨਿਰਧਾਰਤ ਕੀਤੀ ਗਈ ਸੀ

ਦਸਬੰਰ 2023 ਅਤੇ ਜਨਵਰੀ 2024 ਵਿੱਚ ਜੱਜ Loretta A. Preska ਦੇ ਹੁਕਮ ਨਾਲ ਕਈ ਅਦਾਲਤੀ, ਪਰ ਅਹਿਮ ਦਸਤਾਵੇਜ਼ ਅਣ-ਸੀਲ ਕੀਤੇ ਗਏਇਹ ਫਾਇਲਾਂ ਕੇਸ ਨੂੰ ਨਵੀਂ ਚਰਚਾ ਵਿੱਚ ਲੈ ਗਈਆਂਇਨ੍ਹਾਂ ਵਿੱਚ ਸੰਪਰਕ, ਮੀਟਿੰਗਾਂ ਅਤੇ ਗਵਾਹੀਆਂ ਦੇ ਹਵਾਲੇ ਦਰਜ ਹਨਅਜਿਹੇ ਦਸਤਾਵੇਜ਼ ਹੁਣ ਯੂਨਾਈਟਡ ਸਟੇਟਸ ਡਿਪਾਰਟਮੈਂਟ ਆਫ ਜਸਟਿਸ ਦੀ ਵੈੱਬਸਾਈਟ ’ਤੇ ਜਨਤਾ ਜਨਾਰਦਨ ਦੇਖ ਸਕਦੀ ਹੈ

ਹੁਣ ਗੱਲ ਕਰਦੇ ਹਾਂ ਕਿ ਇਹ ਕੇਸ ਸਮਾਜ ਦੇ ਵੱਖ-ਵੱਖ ਹਿੱਸਿਆਂ ਨਾਲ ਕਿਵੇਂ ਜੁੜਿਆ ਹੋਇਆ ਹੈਐਪਸਟੀਨ ਕੇਸ ਨੇ ਇਹ ਸਵਾਲ ਖੜ੍ਹਾ ਕੀਤਾ ਕਿ ਕੀ ਉੱਚ ਵਰਗ ਲਈ ਵੱਖਰੀ ਨੈਤਿਕਤਾ ਹੁੰਦੀ ਹੈ ਅਤੇ ਗਰੀਬ ਵਰਗ ਲਈ ਵੱਖਰੀਇਸ ਮਾਮਲੇ ਨੇ ਤਾਕਤ, ਨਿਯੰਤਰਣ ਅਤੇ ਸ਼ੋਸ਼ਣ ਦੇ ਮਨੋਵਿਗਿਆਨਕ ਗਤੀਕਰਮ ’ਤੇ ਧਿਆਨ ਖਿੱਚਿਆਪ੍ਰਭਾਵਸ਼ਾਲੀ ਸਥਿਤੀ ਕਿਸ ਤਰ੍ਹਾਂ ਅਪਰਾਧੀ ਨੂੰ ਨਿਡਰ ਬਣਾਉਂਦੀ ਹੈ ਅਤੇ ਪੀੜਿਤ ਨੂੰ ਚੁੱਪ ਰਹਿਣ ’ਤੇ ਮਜਬੂਰ ਕਰ ਸਕਦੀ ਹੈਇਹ ਗੰਭੀਰ ਅਧਿਐੱਨ ਦਾ ਵਿਸ਼ਾ ਬਣਿਆ

ਮੂਲ ਸਵਾਲ ਅਜੇ ਵੀ ਜਿੰਦਾ ਹੈਕੀ ਕਾਨੂੰਨ ਸੱਚਮੁੱਚ ਸਭ ਲਈ ਇੱਕਸਾਰ ਹੈ? ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਕਾਨੂੰਨ ਦੀ ਸਮਾਨਤਾ ਸਿਰਫ ਸਿਧਾਂਤ ਹੀ ਨਹੀਂ ਹੁੰਦੇ, ਬਲਕਿ ਲੋਕਤੰਤਰ ਅਤੇ ਸੰਵਿਧਾਨਕ ਰਾਜ ਦੀ ਅਸਲ ਨੀਂਹ ਹੁੰਦੇ ਹਨਜੇ ਨਿਆਂ ਦਾ ਤਰਾਜੂ ਧਨ, ਪ੍ਰਭਾਵ ਜਾਂ ਰਾਜਨੀਤਿਕ ਸੰਪਰਕ ਦੇ ਭਾਰ ਨਾਲ ਝੁਕਣ ਲੱਗ ਪਵੇ ਤਾਂ ਲੋਕਾਂ ਦਾ ਵਿਸ਼ਵਾਸ ਸਿਰਫ ਇੱਕ ਕੇਸ ਨਹੀਂ, ਪੂਰੇ ਪ੍ਰਣਾਲੀ ਤੋਂ ਉੱਖੜਨ ਲਗਦਾ ਹੈਐਪਸਟੀਨ ਮਾਮਲਾ ਇਹ ਦਰਸਾਉਂਦਾ ਹੈ ਕਿ ਕਾਨੂੰਨੀ ਪ੍ਰਕਿਰਿਆ ਦੀ ਪਾਰਦਰਸ਼ਤਾ, ਸੰਸਥਾਵਾਂ ਦੀ ਸੁਤੰਤਰਤਾ ਅਤੇ ਮੀਡੀਆ ਦੀ ਜਵਾਬਦੇਹੀ, ਇਹ ਤਿੰਨੇ ਮਿਲ ਕੇ ਹੀ ਨਿਆਂ ਨੂੰ ਅਰਥ ਦਿੰਦੇ ਹਨਕਾਨੂੰਨ ਕਾਗਜ਼ਾਂ ’ਤੇ ਨਹੀਂ, ਵਰਤੋਂ ਵਿੱਚ ਵੀ ਇੱਕਸਾਰ ਹੋਣਾ ਚਾਹੀਦਾ ਹੈ, ਨਹੀਂ ਤਾਂ ਲੋਕਤੰਤਰ ਸਿਰਫ ਚੋਣਾਂ ਦਾ ਪ੍ਰਬੰਧ ਰਹਿ ਜਾਂਦਾ ਹੈ, ਨਿਆਂ ਦਾ ਨਹੀਂਇਸ ਕੇਸ ਨੇ ਸੰਸਾਰ ਨੂੰ ਇਹ ਸਿੱਖਿਆ ਵੀ ਦਿੱਤੀ ਕਿ ਸਵਾਲ ਪੁੱਛਣੇ ਜ਼ਰੂਰੀ ਹਨ, ਸੰਸਥਾਵਾਂ ਤੋਂ, ਪ੍ਰਣਾਲੀ ਤੋਂ ਅਤੇ ਤਾਕਤ ਤੋਂ ਕਿਉਂਕਿ ਜਦੋਂ ਸਵਾਲ ਜਿਊਂਦੇ ਰਹਿੰਦੇ ਹਨ, ਉਦੋਂ ਹੀ ਲੋਕਤੰਤਰ ਵੀ ਜਿਊਂਦਾ ਰਹਿੰਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਗੁਰਪ੍ਰੀਤ ਸਿੰਘ ਬਿਲਿੰਗ

ਗੁਰਪ੍ਰੀਤ ਸਿੰਘ ਬਿਲਿੰਗ

WhatsApp: (91 - 75086 - 98066)
Email: (gurpreetnews@gmail.com)