NirmalaGarg7ਕੁਝ ਟਾਈਮ ਵੀ ਅਜਿਹਾ ਸੀ ਕਿ ਲੋਕ ਬਹੁਤੀਆਂ ਧੀਆਂ ਨੂੰ ਬੋਝ ਸਮਝਦੇ ਸਨ ਅਤੇ ਮੁੰਡਿਆਂ ...
(16 ਜਨਵਰੀ 2026)


ਲਿਖਣ ਦੀ ਚੇਟਕ ਮਨੁੱਖੀ ਰਿਸ਼ਤਿਆਂ ਵਿੱਚੋਂ ਆਸਾਨੀ ਨਾਲ ਲੱਗ ਜਾਂਦੀ ਹੈ
, ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ, ਆਪਣੀ ਜ਼ਿੰਦਗੀ ਬਾਰੇ ਲਿਖਣਾ ਚਾਹਾਂਗੀਮੇਰਾ ਨਾਮ ਨਿਰਮਲਾ ਗਰਗ ਹੈ, ਘਰ ਵਿੱਚ ਪਿਆਰ ਨਾਲ ਮੈਨੂੰ ਨਿੰਮੋ ਵੀ ਕਿਹਾ ਜਾਂਦਾ ਹੈਮੇਰਾ ਜਨਮ ਪਟਿਆਲੇ ਜ਼ਿਲ੍ਹੇ ਦੇ ਸ਼ਹਿਰ ਪਾਤੜਾਂ ਮੰਡੀ ਵਿਖੇ ਹੋਇਆਆਪਣੀ ਪੜ੍ਹਾਈ ਵੀ ਮੈਂ ਪਾਤੜਾਂ ਸ਼ਹਿਰ ਤੋਂ ਹੀ ਪੂਰੀ ਕੀਤੀਉਸ ਤੋਂ ਬਾਅਦ ਛੋਟੀ ਉਮਰ ਵਿੱਚ ਹੀ ਮੇਰੀ ਸ਼ਾਦੀ ਹੋ ਗਈਘਰ ਪਰਿਵਾਰ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਸਾਂਭਦਿਆਂ ਪਤਾ ਹੀ ਨਾ ਲੱਗਾ ਕਿ ਇੰਨੇ ਸਾਲ ਕਦੋਂ ਲੰਘ ਗਏ

ਘਰ ਦਾ ਮਾਹੌਲ ਵੀ ਕੁਝ ਇੱਦਾਂ ਦਾ ਸੀ ਕਿ ਲਿਖਣ ਬਾਰੇ ਸੋਚ ਵੀ ਨਹੀਂ ਸਕਦੀ ਸੀਘਰ ਵਿੱਚ ਇਕੱਲੀ ਹੋਣ ਕਰਕੇ ਜ਼ਿੰਮੇਵਾਰੀਆਂ ਦੀ ਪੰਡ ਸਿਰ ’ਤੇ ਹੁੰਦੀ ਸੀਪੇਕੇ ਘਰ ਵੀ ਇੱਦਾਂ ਦਾ ਹੀ ਮਾਹੌਲ ਸੀ ਕਿ ਚਾਹ ਕੇ ਵੀ ਆਪਣੇ ਮਨ ਦੀ ਰੀਝ ਪੂਰੀ ਨਾ ਕਰ ਸਕੀਅਸੀਂ ਚਾਰ ਭੈਣਾਂ ਅਤੇ ਦੋ ਭਰਾ ਹਾਂਕੁਝ ਟਾਈਮ ਵੀ ਅਜਿਹਾ ਸੀ ਕਿ ਲੋਕ ਬਹੁਤੀਆਂ ਧੀਆਂ ਨੂੰ ਬੋਝ ਸਮਝਦੇ ਸਨ ਅਤੇ ਮੁੰਡਿਆਂ ਨੂੰ ਪਿਆਰ ਨਾਲ ਰੱਖਦੇ ਸਨਬਹੁਤ ਦਿਲ ਕਰਦਾ ਹੁੰਦਾ ਸੀ ਕਿ ਕੁਝ ਲਿਖੀਏ, ਕੁਝ ਗਾਈਏਕਦੇ ਕਦੇ ਰਿਸ਼ਤੇਦਾਰੀਆਂ ਵਿੱਚ ਵਿਆਹ ਸ਼ਾਦੀਆਂ ’ਤੇ ਗੀਤ ਵਗੈਰਾ ਗਾ ਕੇ ਆਪਣੇ ਮਨ ਦੀ ਭੜਾਸ ਕੱਢ ਲੈਂਦੀ ਸੀ ਜਾਂ ਫੇਰ ਸਕੂਲ ਕਾਲਜ ਵਿੱਚਟੇਲੈਂਟ ਬਹੁਤ ਸੀ ਪਰ ਕੁੜੀਆਂ ਨੂੰ ਦਬਾ ਕੇ ਰੱਖਿਆ ਜਾਂਦਾ ਸੀਖੈਰ, ਅੱਜਕਲ੍ਹ ਤਾਂ ਸਭ ਕੁਝ ਬਦਲ ਗਿਆ ਹੈ, ਮੁੰਡਿਆਂ ਤੋਂ ਵੱਧ ਕੁੜੀਆਂ ਦੀ ਕਦਰ ਕੀਤੀ ਜਾਂਦੀ ਹੈ, ਜੋ ਕਿ ਬਹੁਤ ਚੰਗੀ ਗੱਲ ਹੈ

ਹੁਣ ਮੈਂ ਗੱਲ ਕਰਨ ਲੱਗੀ ਹਾਂ ਕਿ ਮੈਂ ਕਿਉਂ ਲਿਖਦੀ ਹਾਂਪਹਿਲਾਂ ਛੋਟੀ ਉਮਰੇ ਲਿਖਣ ਦਾ ਸਬੱਬ ਚਾਹੇ ਨਹੀਂ ਬਣਿਆ ਪਰ ਇਹ ਗੱਲਾਂ ਮੇਰੇ ਖੂਨ ਵਿੱਚ ਹਨ ਕਿਉਂਕਿ ਮੇਰੇ ਪਿਤਾ ਜੀ, ਨਸੀਬ ਚੰਦ ਕਵੀਸ਼ਰ, ਇੱਕ ਨਾਮੀ ਕਵੀਸ਼ਰ ਸਨਉਹ ਹਾਸਰਸ ਕਵਿਤਾਵਾਂ ਅਤੇ ਧਾਰਮਿਕ ਛੰਦ-ਬੰਦੀ ਕਰਦੇ ਸਨਮੈਂ ਇੱਥੇ ਆਪਣੇ ਪਿਤਾ ਜੀ ਦੇ ਬਾਰੇ ਵੀ ਜ਼ਿਕਰ ਕਰਨਾ ਚਾਹਾਂਗੀ, ਕਿਉਂਕਿ ਮੈਨੂੰ ਲਗਦਾ ਹੈ ਕਿ ਪਿਤਾ ਦਾ ਜ਼ਿਕਰ ਕੀਤੇ ਬਿਨਾਂ ਮੇਰਾ ਲੇਖ ਅਧੂਰਾ ਰਹਿ ਜਾਣਾ ਹੈਉਹਨਾਂ ਬਾਰੇ ਜ਼ਿਕਰ ਕਰਨਾ ਤਾਂ ਕਿਸੇ ਸਮੁੰਦਰੀ ਲਹਿਰ ਨੂੰ ਫੜਨ ਜਿਹਾ ਹੀ ਅਹਿਸਾਸ ਹੈਲਹਿਰ ਭਲਾ ਕਦੋਂ ਫੜੀ ਜਾ ਸਕਦੀ ਹੈ, ਛੋਹੀ ਹੀ ਜਾ ਸਕਦੀ ਹੈਮੈਂ ਵੀ ਇਸ ਮੁਹੱਬਤੀ ਬਾਪ ਦੀ ਜੀਵਨ ਕਲਾਤਮਿਕ ਸ਼ੈਲੀ ਨੂੰ ਨੇੜੇ ਰਹਿ ਕੇ ਜਾਣਿਆ, ਪਰਖਿਆ ਹੈਤਕਰੀਬਨ ਪੰਜਾਹ ਸਾਲ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀਬਹੁਤ ਕੁਝ ਲਿਖਿਆ ਅਤੇ ਗਾਇਆਵੱਡੇ ਵੱਡੇ ਸੱਭਿਆਚਾਰਕ ਪ੍ਰੋਗਰਾਮ ਉਹਨਾਂ ਬਿਨਾਂ ਅਧੂਰੇ ਹੁੰਦੇ ਸਨਜਦੋਂ ਕਦੇ ਕਦੇ ਮੈਂ ਉਹਨਾਂ ਦੀਆਂ ਲਿਖੀਆਂ ਲਿਖਤਾਂ ਪੜ੍ਹਦੀ ਤਾਂ ਮੇਰੇ ਮਨ ਵਿੱਚ ਵੀ ਲਿਖਣ ਦੀ ਤਾਂਘ ਪੈਦਾ ਹੁੰਦੀਮੇਰੇ ਪਿਤਾ ਜੀ ਜਦੋਂ ਘਰ ਹੁੰਦੇ ਤਾਂ ਗੁਣਗੁਣਾਉਂਦੇ ਰਹਿੰਦੇ ਸਨ, ਕਦੇ ਕੋਈ ਧਾਰਮਿਕ ਸ਼ਬਦ ਜਾਂ ਕੋਈ ਪੰਜਾਬੀ ਕਵਿਤਾਕਈ ਕਵਿਤਾਵਾਂ ਤਾਂ ਅੱਜ ਵੀ ਮੇਰੇ ਜ਼ੁਬਾਨੀ ਯਾਦ ਹਨ ਜਿਹੜੀਆਂ ਹਰ ਵੇਲੇ ਮੇਰੇ ਜ਼ਿਹਨ ਵਿੱਚ ਘੁੰਮਦੀਆਂ ਰਹਿੰਦੀਆਂ ਹਨ ਅਤੇ ਪਿਤਾ ਜੀ ਦੀ ਯਾਦ ਨੂੰ ਤਾਜ਼ਾ ਰੱਖਦੀਆਂ ਹਨਸੋਚਦੀ ਹਾਂ, ਜੇਕਰ ਉਦੋਂ ਅੱਜ ਵਰਗਾ ਸਮਾਂ ਹੁੰਦਾ ਤਾਂ ਕਿੰਨਾ ਵਧੀਆ ਹੁੰਦਾ। ਪਿਉ ਧੀ ਇਕੱਠੇ ਬੈਠ ਕੇ ਲਿਖਦੇ ਅਤੇ ਉਹਨਾਂ ਤੋਂ ਸਿੱਖਣ ਦਾ ਮੌਕਾ ਮਿਲਦਾ ਪਰ ਉਹ ਸਮਾਂ ਹੁਣ ਮੁੜ ਕੇ ਨਹੀਂ ਆਉਣਾ

ਮੇਰੀ ਜ਼ਿੰਦਗੀ ਵਿੱਚ ਇੱਕ ਦਿਨ ਅਜਿਹਾ ਆਇਆ ਕਿ ਮੈਨੂੰ ਧੁਰ ਅੰਦਰ ਤਕ ਝੰਜੋੜ ਗਿਆ, ਉਹ ਸੀ ਮੇਰੇ ਪਿਤਾ ਜੀ ਦੀ ਬੇਵਕਤੀ ਮੌਤਇਸ ਮੁਹੱਬਤੀ ਪਿਉ ਦੇ ਜਾਣ ਨਾਲ ਮੈਂ ਅੰਦਰੋਂ ਟੁੱਟ ਗਈ ਕਿਉਂਕਿ ਪਲੇਠੀ ਧੀ ਹੋਣ ਕਰਕੇ ਮੇਰੇ ਨਾਲ ਲਗਾਵ ਬਹੁਤ ਜ਼ਿਆਦਾ ਸੀਕਹਿੰਦੇ ਹਨ ਕਿ ਬੰਦਾ ਜਾਂ ਤਾਂ ਬਹੁਤੇ ਦੁੱਖ ਵਿੱਚ ਲਿਖਦਾ ਜਾਂ ਬਹੁਤੀ ਖੁਸ਼ੀ ਵਿੱਚ ਮੇਰੇ ਲਿਖਣ ਦਾ ਸਫਰ ਵੀ ਉਦੋਂ ਹੀ ਸ਼ੁਰੂ ਹੋਇਆਇੱਕ ਦਿਨ ਕਾਗਜ਼ ਕਲਮ ਚੁੱਕ ਕੇ ਮੈਂ ਆਪਣੇ ਦਿਲ ਦਾ ਦਰਦ ਬਿਆਨ ਕਰ ਦਿੱਤਾ ਅਤੇ ਇਹ ਕਰ ਕੇ ਮੇਰੇ ਮਨ ਨੂੰ ਧਰਵਾਸ ਮਿਲਿਆਇਹ ਕਵਿਤਾ ਮੇਰੀ ਪਹਿਲੀ ਕਵਿਤਾ ਸੀ, ਜੋ ਮੈਂ ਅਖ਼ਬਾਰਾਂ ਨੂੰ ਭੇਜੀ ਅਤੇ ਕਈ ਅਖਬਾਰਾਂ ਵਿੱਚ ਛਪੀ

ਉਸਤੋਂ ਬਾਅਦ ਵੀ ਕਾਫੀ ਕੁਝ ਲਿਖਿਆਕਈ ਵਾਰੀ ਮੈਨੂੰ ਲਗਦਾ ਹੈ ਕਿ ਪਿਤਾ ਜੀ ਜਾਂਦੇ ਜਾਂਦੇ ਆਪਣੀ ਕਲਮ ਆਪਣੀ ਧੀ ਨੂੰ ਤੋਹਫੇ ਵਜੋਂ ਦੇ ਗਏ ਨੇ ਮੇਰੇ ਲਿਖਣ ਦਾ ਉਦੇਸ਼ ਹੈ ਕਿ ਉਹੀ ਲਿਖਾਂ ਜਿਸ ਨਾਲ ਸਮਾਜ ਨੂੰ ਸਹੀ ਸੇਧ ਮਿਲੇ ਮੈਂ ਹਮੇਸ਼ਾ ਸੱਭਿਆਚਾਰਕ ਗੀਤ ਅਤੇ ਸਮਾਜ ਵਿੱਚ ਵਿਚਰ ਰਹੀਆਂ ਘਟਨਾਵਾਂ ’ਤੇ ਅਧਾਰਿਤ ਕਵਿਤਾਵਾਂ ਹੀ ਲਿਖਦੀ ਹਾਂਪਟਿਆਲਾ ਭਾਸ਼ਾ ਵਿਭਾਗ ਵਿਖੇ ਸਾਹਿਤ ਸਭਾਵਾਂ ਵਿੱਚ ਜਾਣ ਕਰਕੇ ਵੀ ਮੇਰੀ ਕਲਮ ਨੂੰ ਬਲ ਮਿਲਿਆ ਅਤੇ ਜਾਣ ਪਛਾਣ ਵੀ ਵਧੀਮੇਰੀਆਂ ਦੋ ਕਿਤਾਬਾਂ ਛਪ ਚੁੱਕੀਆਂ ਹਨ, ਜੋ ਕਿ ਭਾਸ਼ਾ ਵਿਭਾਗ ਪਟਿਆਲਾ ਦੇ ਵਿਹੜੇ ਵਿੱਚ ਰੀਲੀਜ਼ ਕੀਤੀਆਂ ਗਈਆਂ

ਇੱਕ ਗੱਲ ਮੈਂ ਹੋਰ ਕਰਨੀ ਚਾਹਾਂਗੀ ਕਿ ਸਾਹਿਤਕ ਪ੍ਰੋਗਰਾਮਾਂ ਵਿੱਚ ਮਰਦ ਲੇਖਕਾਂ ਦੇ ਮੁਕਾਬਲੇ ਔਰਤ ਲੇਖਕਾਂ ਦੀ ਗਿਣਤੀ ਘੱਟ ਹੁੰਦੀ ਹੈਮੈਂ ਤਾਂ ਕਹਾਂਗੀ ਕਿ ਘਰੇਲੂ ਔਰਤਾਂ ਨੂੰ ਵੀ ਇਸ ਖੇਤਰ ਵਿੱਚ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਆਪਣੇ ਮਨ ਦੇ ਭਾਵ ਕਾਗਜ਼ ’ਤੇ ਲਿਖਣੇ ਚਾਹੀਦੇ ਹਨ ਕਿਉਂਕਿ ਜਿਹੜੀ ਗੱਲ ਅਸੀਂ ਜ਼ੁਬਾਨ ਨਾਲ ਨਹੀਂ ਕਹਿ ਸਕਦੇ, ਉਹ ਲਿਖ ਕੇ ਦੱਸ ਸਕਦੇ ਹਾਂਇਹ ਮੇਰਾ ਤਜਰਬਾ ਹੈ ਕਿ ਕਲਮ ਔਰਤ ਦੀ ਜ਼ਿੰਦਗੀ ਬਦਲ ਦਿੰਦੀ ਹੈਜੇ ਔਰਤ ਲੇਖਕ ਹੈ ਤਾਂ ਉਸ ਨੂੰ ਬਾਹਰੀ ਦੁਨੀਆਂ ਵਿੱਚ ਵੀ ਵਿਚਰਨ ਦਾ ਮੌਕਾ ਮਿਲ ਜਾਂਦਾ ਹੈ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਥੋੜ੍ਹੀ ਰਾਹਤ ਮਿਲਦੀ ਹੈ

ਮੇਰੀਆਂ ਲਿਖਤਾਂ ਦੀ ਪ੍ਰਾਪਤੀ ਬਾਰੇ ਮੈਂ ਕਹਾਂਗੀ ਕਿ ਇਨ੍ਹਾਂ ਲਿਖਤਾਂ ਦੀ ਬਦੌਲਤ ਦੋ ਕਿਤਾਬਾਂ ਛਪੀਆਂ ਅਤੇ ਮਾਣ ਸਨਮਾਨ ਵੀ ਬਹੁਤ ਮਿਲਿਆਪੰਜਾਬ, ਅਤੇ ਪੰਜਾਬ ਤੋਂ ਬਾਹਰ ਵੀ ਸਾਹਿਤਕ ਪ੍ਰੋਗਰਾਮਾਂ ’ਤੇ ਜਾਣ ਦਾ ਸਬੱਬ ਬਣਿਆ ਜਿਵੇਂ ਕਿ ਕਲਕੱਤਾ, ਦਾਰਜਲਿੰਗ, ਸਿਲੌਂਗ, ਦੁਬਈ, ਸਿੰਘਾਪੁਰ ਆਦਿ

ਕੁਝ ਸਾਲ ਪਹਿਲਾਂ ਮੈਂ ਕਾਫੀ ਆਰਟੀਕਲ ਲਿਖੇ ਜਿਵੇਂ ਭਰੂਣ ਹੱਤਿਆ, ਨਸ਼ਿਆਂ ਦੀ ਭਰਮਾਰ, ਮਾਵਾਂ ਠੰਢੀਆਂ ਛਾਵਾਂ, ਫੁਕਰੇ ਲੋਕ ਅਤੇ ਤੀਆਂ ਸਾਵਣ ਦੀਆਂ, ਜੋ ਕਿ ਬਹੁਤ ਸਾਰੇ ਅਖਬਾਰਾਂ ਦਾ ਸ਼ਿੰਗਾਰ ਬਣਦੇ ਰਹੇਅੱਜ ਕੱਲ੍ਹ ਮੇਰਾ ਰੁਝਾਨ ਕਵਿਤਾ, ਗ਼ਜ਼ਲ ਅਤੇ ਗੀਤਾਂ ਵੱਲ ਹੈ

ਅਖੀਰ ਵਿੱਚ ਮੈਂ ਉਹਨਾਂ ਸ਼ਖ਼ਸੀਅਤਾਂ ਬਾਰੇ ਲਿਖਣਾ ਚਾਹਾਂਗੀ, ਜਿਹਨਾਂ ਨੇ ਮੇਰਾ ਹੱਥ ਫੜ ਕੇ ਮੈਨੂੰ ਅੱਗੇ ਵਧਾਇਆਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਸ੍ਰ. ਦਰਸ਼ਨ ਸਿੰਘ ਆਸ਼ਟ, ਸ੍ਰ. ਹਰੀ ਸਿੰਘ ਚਮਕ, ਅਮਰ ਗਰਗ ਕਲਮਦਾਨ ਅਤੇ ਅਮਰ ਕੋਮਲ ਜੀ ਇਨ੍ਹਾਂ ਸਾਰੇ ਸਤਿਕਾਰ ਯੋਗ ਸਾਹਿਤਕਾਰਾਂ ਨੇ ਮੈਨੂੰ ਲਿਖਣ ਲਈ ਪ੍ਰੇਰਿਆਮੈਂ ਹਮੇਸ਼ਾ ਇਨ੍ਹਾਂ ਦੀ ਰਿਣੀ ਰਹਾਂਗੀਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਹਮੇਸ਼ਾ ਚੰਗਾ ਲਿਖਦੀ ਰਹਾਂ ਅਤੇ ਆਪਣੇ ਪਿਤਾ ਜੀ ਦਾ, ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਦੀ ਰਹਾਂ

ਲਿਖਣਾ ਮੇਰਾ ਜਨੂੰਨ ਹੈ,
ਲਿਖ ਕੇ ਮਿਲਦਾ ਮੈਨੂੰ ਸਕੂਨ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਨਿਰਮਲਾ ਗਰਗ

ਨਿਰਮਲਾ ਗਰਗ

Whatsapp: (91 - 98031 - 08966)
Email: (garg.nirmala8966@gmail.com)