JasbirSAulakh7ਇਹ ਪਹਿਲੀ ਵਾਰ ਨਹੀਂ ਕਿ ਇੰਦੌਰ ਦੇ ਪਾਣੀ ਦੀ ਗੁਣਵੱਤਾ ਬਾਰੇ ਸਵਾਲ ਖੜ੍ਹੇ ਹੋਏ ਹੋਣ ...
(15 ਜਨਵਰੀ 2026) ਪਾਠਕ ਲਿਖਦੇ ਹਨ...

 

ਪਾਠਕ ਲਿਖਦੇ ਹਨ...

11 ਜਨਵਰੀ ਦੇ ਸਰੋਕਾਰ ਵਿੱਚ ਛਪੀ ਮਿਨੀ ਕਹਾਣੀ “ਖੂਨੀ ਡੋਰ” ਪਰਮਿੰਦਰ ਕੌਰ ਨੇ ਬਹੁਤ ਵਧੀਆ ਢੰਗ ਨਾਲ ਲਿਖੀ ਹੈ ਪਰ ਬੇਵਕੂਫ ਲੋਕ ਇਹ ਗੱਲ ਨਹੀਂ ਸਮਝਦੇ।

ਕੱਲ੍ਹ ਡਾਕਟਰ ਸਤਿੰਦਰ ਸਿੰਘ ਨੇ ਵੀ “ਭੁੱਲ ਚੁੱਕ ਮੁਆਫ” ਲੇਖ ਰਾਹੀਂ ਵਧੀਆ ਸਿੱਖਿਆ ਦਿੱਤੀ ਹੈ। ਮੇਰੇ ਵੱਲੋਂ ਇਨ੍ਹਾਂ ਦੋਵਾਂ ਦਾ ਧੰਨਵਾਦ ਕਰ ਦੇਣਾ ਜੀ। --- ਗੁਰਜਿੰਦਰ ਸਿੰਘ ਸਾਹਦੜਾ।

*   *   *

ਕ੍ਰਿਸ਼ਨਾ ਸਾਹੂ ਇੰਦੌਰ ਦੇ ਮਰਾਠੀ ਮੁਹੱਲੇ ਦੀ ਵਸਨੀਕ ਹੈਉਸਦੇ ਪੁੱਤਰ ਸੁਨੀਲ ਸਾਹੂ ਦਾ ਦਸ ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਲੰਮੇ ਸਮੇਂ ਤਕ ਕੋਈ ਬੱਚਾ ਨਹੀਂ ਹੋਇਆਮੰਨਤਾਂ ਮੰਗੀਆਂ, ਮਹਿੰਗੇ ਇਲਾਜ ਵੀ ਕਰਵਾਏਪਿਛਲੇ ਸਾਲ ਜੂਨ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸਦਾ ਨਾਮ ਅਵਿਆਨ ਰੱਖਿਆਦਸੰਬਰ ਦੇ ਅਖ਼ੀਰ ਵਿੱਚ ਰੋਜ਼ਾਨਾ ਦੀ ਤਰ੍ਹਾਂ ਉਸਨੂੰ ਪਿਲਾਉਣ ਵਾਲੇ ਦੁੱਧ ਨੂੰ ਪਤਲਾ ਕਰਨ ਲਈ ਟੂਟੀ ਦਾ ਪਾਣੀ ਰਲਾਇਆ ਗਿਆਪਰ ਟੂਟੀ ਦਾ ਪਾਣੀ ਤਾਂ ਜ਼ਹਿਰ ਸੀ, ਜਿਸਨੇ ਵਿਆਹ ਤੋਂ ਦਸ ਸਾਲ ਪੈਦਾ ਹੋਏ ਇਸ ਬੱਚੇ ਦੀ ਮੌਤ ਦੇ ਵਾਰੰਟ ਲਿਖ ਦਿੱਤੇਇਹ ਬੱਚਾ ਉਹਨਾਂ ਦਰਜਨ ਤੋਂ ਉੱਪਰ ਨਿਭਾਗਿਆਂ ਵਿੱਚੋਂ ਹੈ ਜਿਹੜੇ ਦਸੰਬਰ ਦੇ ਆਖਰੀ ਦਿਨਾਂ ਵਿੱਚ ਆਪੇ ਬਣੇ ਵਿਸ਼ਵ ਗੁਰੂ ਅਤੇ ਜੀ ਰਾਮ ਜੀ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਵਿਕਸਿਤ ਬਣ ਚੁੱਕੇ ਭਾਰਤ ਦੇ ਦੂਸਰੇ ਸਭ ਤੋਂ ਵੱਡੇ ਅਤੇ ਮੁੱਦਤ ਤੋਂ ਡਬਲ ਇੰਜਣ ਵਾਲੀ ਸਰਕਾਰ ਵਾਲੇ ਰਾਜ ਮੱਧ ਪ੍ਰਦੇਸ਼ ਦੇ ਮੁਲਕ ਦੇ ਸਭ ਤੋਂ ਵੱਧ ਸੋਹਣੇ ਅਤੇ ਸਾਫ ਸੁਥਰੇ ਸ਼ਹਿਰ ਇੰਦੌਰ ਦੇ ਭਾਗੀਰਥਪੁਰਾ ਇਲਾਕੇ ਵਿੱਚ ਦੂਸ਼ਿਤ ਪਾਣੀ ਪੀਣ ਕਰਕੇ ਫੌਤ ਹੋ ਗਏ

ਸਵੱਛ ਭਾਰਤ ਅਭਿਆਨ:

2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਨੇ ਸਭ ਤੋਂ ਪਹਿਲਾਂ ਆਪਣਾ ਜੋ ਪ੍ਰੋਗਰਾਮ ਸ਼ੁਰੂ ਕੀਤਾ, ਉਹ ਸਵੱਛ ਭਾਰਤ ਅਭਿਆਨ ਸੀਪ੍ਰਚਾਰ ਤੰਤਰ ਨੇ ਇਸਨੂੰ ਪ੍ਰਚਾਰਿਆ ਵੀ ਬਹੁਤਪ੍ਰਧਾਨ ਮੰਤਰੀ ਦੀਆਂ ਝਾੜੂ ਨਾਲ ਫੋਟੋਆਂ ਅਤੇ “ਏਕ ਕਦਮ ਸਵੱਛਤਾ ਕੀ ਔਰਦੇ ਬੋਰਡ ਚੁਰਾਹਿਆਂ ’ਤੇ ਨਜ਼ਰ ਆਉਣ ਲੱਗੇਪਰ ਇਸ ਲਈ ਐਲਾਨੀ 5.8 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਵਿੱਚੋਂ ਸਿਰਫ 2.2 ਹਜ਼ਾਰ ਕਰੋੜ ਰੁਪਏ ਹੀ ਖਰਚੇ ਗਏਇੱਕ ਹੋਰ ਸਮਾਰਟ ਸਿਟੀ ਯੋਜਨਾ’ ਸਰਕਾਰ ਨੇ 9.7 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਪਰ ਇਸ ਵਿੱਚੋਂ ਵੀ ਸਿਰਫ 183 ਕਰੋੜ ਰੁਪਏ ਖਰਚੇ ਗਏਉਸਤੋਂ ਬਾਅਦ ਚੁੱਪ-ਚਪੀਤੇ ਸਮਾਰਟ ਸਿਟੀ ਯੋਜਨਾ ਬੰਦ ਕਰ ਦਿੱਤੀ ਗਈ! ਸਵੱਛ ਭਾਰਤ ਮੁਹਿੰਮ ਤਹਿਤ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਹੁਤ ਘਟ ਗਈਆਂਸਵੱਛ ਭਾਰਤ ਅਭਿਆਨ ਤਹਿਤ ਹੀ ਹਰ ਸਾਲ ਸ਼ਹਿਰਾਂ ਦੀ ਦਰਜਾਬੰਦੀ ਕੀਤੀ ਜਾਣ ਲੱਗੀਪਹਿਲੀ ਵਾਰ ਮੈਸੂਰ ਨੂੰ ਸਭ ਤੋਂ ਵੱਧ ਸਾਫ ਸ਼ਹਿਰ ਦਾ ਦਰਜ਼ਾ ਮਿਲਿਆ ਪਰ 2017 ਤੋਂ ਲਗਾਤਾਰ ਅੱਠ ਸਾਲ ਇੰਦੌਰ ਪਹਿਲੇ ਦਰਜੇ ਤੇ ਆਉਂਦਾ ਰਿਹਾ ਹੈਪਰ ਹੁਣ ਦੂਸ਼ਿਤ ਪਾਣੀ ਨਾਲ ਹੋਈਆਂ ਮੌਤਾਂ ਨੇ ਨਾ ਸਿਰਫ ਇਸ ਖੂਬਸੂਰਤ ਸ਼ਹਿਰ ਦੀ ਕਰੂਪਤਾ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ ਬਲਕਿ ਸਵੱਛਤਾ ਦੇ ਪੈਮਾਨਿਆਂ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ

ਭਾਵੇਂ ਇੰਦੌਰ ਮਿਉਂਸਪਲ ਕਾਰਪੋਰੇਸ਼ਨ ਹਰ ਸਾਲ ਪੱਚੀ ਕਰੋੜ ਰੁਪਏ ਪੀਣ ਵਾਲੇ ਪਾਣੀ ’ਤੇ ਖ਼ਰਚ ਕਰਦੀ ਹੈ ਪਰ ਮੁਢਲੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਭਾਗੀਰਥਪੁਰਾ ਇਲਾਕੇ ਵਿੱਚ ਹੋਈਆਂ ਮੌਤਾਂ ਉਸ ਬੈਕਟੀਰੀਆ ਨਾਲ ਹੋਈਆਂ ਹਨ, ਜਿਹੜਾ ਸੀਵਰੇਜ਼ ਵਿੱਚ ਪਾਇਆ ਜਾਂਦਾ ਹੈਇਸਦੀ ਪੁਸ਼ਟੀ ਮਹਾਤਮਾ ਗਾਂਧੀ ਮੈਡੀਕਲ ਕਾਲਜ ਦੇ ਡੀਨ ਡਾ. ਅਰਵਿੰਦ ਗੰਗੋਈਆ ਨੇ ਵੀ ਕੀਤੀ ਹੈਭਾਗੀਰਥਪੁਰਾ ਦੇ ਵਸਨੀਕਾਂ ਮੁਤਾਬਿਕ ਪੱਚੀ ਦਸੰਬਰ ਤੋਂ ਪੀਣ ਵਾਲੇ ਪਾਣੀ ਵਿੱਚ ਬੁਦਬੂ ਦੀ ਮਾਤਰਾ ਜ਼ਿਆਦਾ ਵਧ ਗਈ ਸੀ ਭਾਵੇਂ ਕਿ ਪਾਣੀ ਦਾ ਰੰਗ ਕਈ ਹਫਤਿਆਂ ਤੋਂ ਬਦਲਿਆ ਹੋਇਆ ਸੀਵਧੀਕ ਚੀਫ ਸਕੱਤਰ ਪੱਧਰ ਦੇ ਅਧਿਕਾਰੀ ਸੰਜੇ ਦੂਬੇ ਨੇ ਜਾਣਕਾਰੀ ਦਿੱਤੀ ਹੈ ਕਿ ਚੌਦਾਂ ਮੌਤਾਂ ਹੋਈਆਂ ਹਨ ਅਤੇ ਸੈਂਕੜੇ ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹਨ

ਮੈਡੀਕਲ ਐਂਡ ਹੈਲਥ ਅਫਸਰ ਡਾ. ਮਾਧਵ ਹਸਾਨੀ ਨੇ ਮੈਡੀਕਲ ਕਾਲਜ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ ’ਤੇ ਦੱਸਿਆ ਕਿ ਪੀਣ ਵਾਲਾ ਪਾਣੀ ਦੂਸ਼ਿਤ ਸੀਉਹਨਾਂ ਅਨੁਸਾਰ 2456 ਮਰੀਜ਼ਾਂ ਨੂੰ ਦਸਤਾਂ ਅਤੇ ਉਲਟੀਆਂ ਦੇ ਲੱਛਣਾਂ ਨਾਲ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈਸਰਕਾਰ ਨੇ ਕੁਝ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਮਿਉਂਸਪਲ ਕਮਿਸ਼ਨਰ ਦੀ ਬਦਲੀ ਕਰ ਦਿੱਤੀ ਹੈ ਪਰ ਕਿਸੇ ਸਿਆਸੀ ਹਸਤੀ ਨੇ ਕੋਈ ਇਖ਼ਲਾਕੀ ਜ਼ਿੰਮੇਵਾਰੀ ਲੈਣ ਦੀ ਹਿੰਮਤ ਹੀ ਨਹੀਂ ਕੀਤੀ, ਉਲਟਾ ਭਾਗੀਰਥਪੁਰਾ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਕੈਲਾਸ਼ ਵਿਜੇਵਰਗੀਆ ਨੇ ਇਸ ਦੁਰਘਟਨਾ ਸੰਬੰਧੀ ਪੁੱਛੇ ਗਏ ਸਵਾਲ ਨੂੰ ਫੋਕਟ ਸਵਾਲ ਕਹਿਕੇ ਅਤੇ ਸਵਾਲ ਕਰਨ ਵਾਲੇ ਪੱਤਰਕਾਰ ਨਾਲ ਬਦਸਲੂਕੀ ਕਰਕੇ ਆਪਣੀ ਗੈਰ-ਸੰਵੇਦਨਸ਼ੀਲਤਾ ਦਾ ਜਲੂਸ ਕਢਵਾ ਲਿਆ ਹੈ

ਸਰਕਾਰ ਅਜੇ ਵੀ ਮੌਤਾਂ ਦੀ ਗਿਣਤੀ ਛੁਪਾਉਣ ਦੇ ਆਹਰੇ ਲੱਗੀ ਹੋਈ ਹੈਇੰਦੌਰ ਦੇ ਮੇਅਰ ਭਾਰਗਵ ਅਨੁਸਾਰ “ਦਸ ਹੀਮੌਤਾਂ ਹੋਈਆਂ ਹਨ, ਜ਼ਿਲ੍ਹਾ ਮੈਜਿਸਟਰੇਟ ਅਨੁਸਾਰ ਪੰਜ ਮੌਤਾਂ ਹੋਈਆਂ ਹਨ ਪਰ ਮੱਧ ਪ੍ਰਦੇਸ਼ ਹਾਈਕੋਰਟ ਵਿੱਚ ਪੇਸ਼ ਕੀਤੀ ਸਟੇਟਸ ਰਿਪੋਰਟ ਵਿੱਚ ਮੌਤਾਂ ਦੀ ਗਿਣਤੀ ਸਿਰਫ ਚਾਰ ਦੱਸੀ ਗਈਇਹ ਵੀ ਦਾਅਵਾ ਕੀਤਾ ਗਿਆ ਕਿ ਮਰਨ ਵਾਲਿਆਂ ਦੀ ਉਮਰ ਸੱਠ ਸਾਲ ਤੋਂ ਉੱਪਰ ਸੀ ਅਤੇ ਉਹਨਾਂ ਨੂੰ ਕੁਝ ਹੋਰ ਸਹਾਇਕ ਬਿਮਾਰੀਆਂ (Co-morbidity) ਸਨਪਰ ਰਾਜੂ ਧਰੁਵਕਾਰ, ਜਿਸਨੇ ਇਸ ਦੂਸ਼ਿਤ ਪਾਣੀ ਕਰਕੇ ਆਪਣੀ ਮੁਟਿਆਰ ਪਤਨੀ ਗੀਤਾ ਖੋ ਲਈ, ਇਨ੍ਹਾਂ ਦਾਅਵਿਆਂ ਦੀ ਖਿੱਲੀ ਉਡਾਉਂਦਾ ਹੈਉਹ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦਾ ਹੈ ਪਰ ਭੋਪਾਲ ਦੇ ਗੈਸ ਪੀੜਿਤਾਂ ਦੀ ਤਰ੍ਹਾਂ ਉਸਦੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਚਾਹਤ ਅਦਾਲਤੀ ਘੁੰਮਣਘੇਰੀਆਂ ਵਿੱਚ ਉਲਝ ਕੇ ਰਹਿ ਜਾਣੀ ਹੈ

ਲਾਲ ਫੀਤਾਸ਼ਾਹੀ:

ਇੰਦੌਰ ਦੇ ਮੇਅਰ ਦੀ ਈਮੇਲ ’ਤੇ ਪੀਣ ਵਾਲੇ ਪਾਉਣੇ ਸੰਬੰਧੀ ਸ਼ਿਕਾਇਤਾਂ ਦਾ ਅੰਬਾਰ ਲੱਗਿਆ ਹੋਇਆ ਸੀ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਰਿਹਾਪਾਣੀ ਦੀਆਂ ਪਾਈਪ-ਲਾਈਨਾਂ ਦਾ ਪਿਛਲੇ ਸਾਲ ਜੂਨ ਵਿੱਚ ਟੈਂਡਰ ਹੋ ਗਿਆ ਸੀ ਪਰ ਕਿਸੇ ਵੀ ਫਰਮ ਨੂੰ ਕੰਮ ਅਲਾਟ ਨਹੀਂ ਕੀਤਾ ਗਿਆ

ਇਹ ਪਹਿਲੀ ਵਾਰ ਨਹੀਂ ਕਿ ਇੰਦੌਰ ਦੇ ਪਾਣੀ ਦੀ ਗੁਣਵੱਤਾ ਬਾਰੇ ਸਵਾਲ ਖੜ੍ਹੇ ਹੋਏ ਹੋਣ, ਕੈਗ ਦੀ ਸਾਲ 2019 ਦੀ ਰਿਪੋਰਟ ਅਨੁਸਾਰ ਭੋਪਾਲ ਅਤੇ ਇੰਦੌਰ ਵਿੱਚ ਸੈਂਕੜੇ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ ਜਿਸਦਾ ਕਾਰਨ ਲੋੜੀਂਦੇ ਇਨਫਰਾਸਟਰੱਕਚਰ ਦੀ ਅਣਹੋਂਦ ਹੈਇਸ ਰਿਪੋਰਟ ਅਨੁਸਾਰ 2013-18 ਦੇ ਸਮੇਂ ਦੌਰਾਨ ਇੰਦੌਰ ਵਿੱਚ ਪੰਜ ਲੱਖ ਤੋਂ ਜ਼ਿਆਦਾ ਲੋਕ ਸਾਫ ਪਾਣੀ ਦੀ ਅਣਹੋਂਦ ਕਾਰਨ ਪ੍ਰਭਾਵਿਤ ਹੋਏਇਸ ਰਿਪੋਰਟ ਨੇ ਕਿਸੇ ਵੱਡੇ ਖਤਰੇ ਦੇ ਜਨਮ ਲੈਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਸੀਕੈਗ ਅਨੁਸਾਰ ਪੀਣ ਵਾਲੇ ਪਾਣੀ ਨੂੰ ਸਪਲਾਈ ਕਰਨ ਵਾਲੀਆਂ ਪਾਈਪਾਂ ਬਹੁਤ ਪੁਰਾਣੀਆਂ ਹਨ, ਜਿਸਨੂੰ ਇੰਦੌਰ ਦੇ ਮੇਅਰ ਨੇ ਵੀ ਸਵੀਕਾਰ ਕੀਤਾ ਹੈਪਰ ਇਹ ਪਾਈਪਾਂ ਬਦਲਣੀਆਂ ਕਿਸਨੇ ਸੀ ਅਤੇ ਕਿਸਦੀ ਜਵਾਬਦੇਹੀ ਬਣਦੀ ਹੈ, ਇਸ ਬਾਰੇ ਕੋਈ ਸਵਾਲ ਨਹੀਂ

ਸਾਲ 2004 ਵਿੱਚ ਏਸ਼ੀਅਨ ਵਿਕਾਸ ਬੈਂਕ ਨੇ ਮੱਧ ਪ੍ਰਦੇਸ਼ ਦੇ ਛੇ ਸ਼ਹਿਰਾਂ ਭੋਪਾਲ, ਗਵਾਲੀਅਰ, ਇੰਦੌਰ, ਜਬਲਪੁਰ, ਰਤਲਾਮ ਅਤੇ ਉਜੈਨ ਨੂੰ ਯੂ ਐੱਨ ਹੈਬੀਟੇਟ ਵਾਟਰ ਫਾਰ ਏਸ਼ੀਅਨ ਸਿਟੀਜ਼ ਪ੍ਰੋਜੈਕਟ ਤਹਿਤ ਸ਼ਹਿਰੀ ਪਾਣੀ ਸਪਲਾਈ, ਸੀਵਰੇਜ, ਸੈਨੀਟੇਸ਼ਨ, ਸੌਲਿਡ ਵੇਸਟ ਮੈਨੇਜਮੈਂਟ, ਸਲੱਮ ਵਿਕਾਸ, ਪਾਣੀ ਦੀ ਮੰਗ-ਪੂਰਤੀ ਅਤੇ ਰੱਖ ਰਖਾਵ ਲਈ ਦੋ ਸੌ ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ/ਕਰਜ਼ ਦਿੱਤਾ ਸੀ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ

ਨੀਤੀ ਆਯੋਗ ਦੀ 2018 ਦੀ ਕੰਪੋਜ਼ਿਟ ਵਾਟਰ ਮੈਨੇਜਮੈਂਟ ਰਿਪੋਰਟ ਅਨੁਸਾਰ ਪਾਣੀ ਦੀ ਕੁਆਲਟੀ ਪੱਖੋਂ ਭਾਰਤ ਦਾ ਦਰਜਾ 122 ਦੇਸ਼ਾਂ ਵਿੱਚੋਂ 120ਵਾਂ ਹੈਸੱਤਰ ਪ੍ਰਤੀਸ਼ਤ ਅਬਾਦੀ ਦੂਸ਼ਿਤ ਪਾਣੀ ਪੀ ਰਹੀ ਸੀ ਅਤੇ ਸਲਾਨਾ ਦੋ ਲੱਖ ਤੋਂ ਵੱਧ ਮੌਤਾਂ ਦੂਸ਼ਿਤ ਪਾਣੀ ਕਰਕੇ ਹੋ ਰਹੀਆਂ ਹਨ

ਸ਼ਾਸਤਰੀ ਪੁਲ ਦਾ ਢਹਿਣਾ;

ਵੈਸੇ ਦੂਸ਼ਿਤ ਪਾਣੀ ਕਰਕੇ ਹੀ ਨਹੀਂ ਬਲਕਿ ਹੋਰਨਾਂ ਕਾਰਨਾਂ ਕਰਕੇ ਵੀ ਇੰਦੌਰ ਖਬਰਾਂ ਵਿੱਚ ਰਿਹਾ ਹੈਪਿਛਲੇ ਸਾਲ ਦੋ ਨਵੰਬਰ, ਦਿਨ ਐਤਵਾਰ ਨੂੰ ਇਸ ਸ਼ਹਿਰ ਦਾ ਮਸ਼ਹੂਰ ਸ਼ਾਸਤਰੀ ਪੁਲ ਬਹਿ ਗਿਆ ਸੀਪ੍ਰਸ਼ਾਸਨ ਨੇ ਇਸਨੂੰ ਚੂਹਿਆਂ ਦੇ ਖਾਤੇ ਪਾ ਦਿੱਤਾ ਸੀ ਪਰ ਸ਼ਹਿਰ ਦੀ ਸ੍ਰੀ ਜੀ ਐੱਸ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ ਦੇ ਪੇਸ਼ਾਵਰ ਸਿਵਲ ਇੰਜਨੀਅਰਾਂ ਨੇ ਚੂਹਿਆਂ ਦੀ ਬਜਾਏ ਸਰਕਾਰੀ ਕੁਪ੍ਰਬੰਧ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਸੀ, ਜਿਨ੍ਹਾਂ ਮੁਤਾਬਿਕ ਪੁਲ ਦੇ ਇੱਕ ਹਿੱਸੇ ਦਾ ਢਹਿ ਜਾਣਾ ਇੱਕ ਚਿਤਾਵਨੀ ਸੀ ਪੁਲ ਉੱਪਰੋਂ ਗੁਜ਼ਰਨ ਵਾਲੀ ਟ੍ਰੈਫਿਕ ਵਿੱਚ ਬੇਤਹਾਸ਼ਾ ਵਾਧਾ ਹੋ ਗਿਆ ਸੀ ਪਰ ਇਸਦੀ ਮੁਰੰਮਤ ਵਾਸਤੇ ਇੱਕ ਧੇਲਾ ਵੀ ਨਹੀਂ ਖਰਚਿਆ ਗਿਆਇੰਜਨੀਅਰਾਂ ਅਨੁਸਾਰ ਪੱਚੀ ਸਾਲ ਤੋਂ ਪੁਰਾਣੇ ਪੁਲ ਦੀ ਨਿਰੰਤਰ ਜਾਂਚ ਹੋਣੀ ਚਾਹੀਦੀ ਸੀ ਅਤੇ ਇਸ ਗੱਲ ਨੂੰ ਪੁਖਤਾ ਕਰਨਾ ਜ਼ਰੂਰੀ ਸੀ ਕਿ ਇਹ ਪੁਲ ਵਧੀ ਹੋਈ ਟ੍ਰੈਫਿਕ ਨੂੰ ਝੱਲ ਸਕਦਾ ਹੈ ਕਿ ਨਹੀਂ

ਖਾਨਦਾਨੀ ਸਿਆਸਤ:

ਭਾਜਪਾ ਅਕਸਰ ਵਿਰੋਧੀ ਧਿਰਾਂ ’ਤੇ ਖਾਨਦਾਨੀ ਸਿਆਸਤ ਦਾ ਇਲਜ਼ਾਮ ਲਾਉਂਦੀ ਹੈਪਰ ਇੰਦੌਰ ਵਿੱਚ ਸੱਤਾਧਾਰੀ ਧਿਰ ਦੇ ਦੋ ਤਾਕਤਵਰ ਵਿਧਾਇਕ ਹਨ, ਕੈਲਾਸ਼ ਵਿਜੇ ਵਰਗੀਆ ਅਤੇ ਮਾਲਿਨੀ ਗੌੜ ਇਨ੍ਹਾਂ ਦੇ ਦੋ ਫਰਜ਼ੰਦ ਹਨ: ਅਕਾਸ਼ ਵਿਜੇ ਵਰਗੀਆਂ ਅਤੇ ਏਕਲਵਿਆ ਸਿੰਘ ਗੌੜਬਿਨਾਂ ਕਿਸੇ ਸੰਵਿਧਾਨਕ ਅਹੁਦੇ ਤੋਂ ਇਨ੍ਹਾਂ ਦੋਵਾਂ ਦੇ ਹੁਕਮ ਬਿਨਾਂ ਇੰਦੌਰ ਵਿੱਚ ਪੱਤਾ ਨਹੀਂ ਹਿੱਲਦਾਕੈਲਾਸ਼ ਵਿਜੇ ਵਰਗੀਆਂ ਵੱਲੋਂ ਮੀਡੀਆ ਸਾਹਮਣੇ ਕੀਤੀ ਗੈਰ-ਜ਼ਿੰਮੇਵਾਰੀ ਬਿਆਨਬਾਜ਼ੀ ਤੋਂ ਬਾਅਦ ਰਾਹਤ ਕਾਰਜਾਂਦੀ ਜ਼ਿੰਮੇਵਾਰੀ ਅਕਾਸ਼ ਵਿਜੇ ਵਰਗੀਆਂ ਵੱਲੋਂ ਸੰਭਾਲੀ ਗਈਮੱਧ ਪ੍ਰਦੇਸ਼ ਹਾਈਕੋਰਟ ਵੱਲੋਂ ਟੈਂਕਰਾਂ ਰਾਹੀਂ ਸਾਫ ਪਾਣੀ ਦੀ ਸਪਲਾਈ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਵੀ ਅਕਾਸ਼ ਵਿਜੇ ਵਰਗੀਆ ਹੀ ਅੱਗੇ ਆਇਆਅਕਾਸ਼ ਵਿਜੇ ਵਰਗੀਆ ਨੇ ਮਿਤੀ 26 ਜੂਨ 2019 ਨੂੰ ਇੱਕ ਮਿਉਂਸਪਲ ਕਰਮਚਾਰੀ ਨੂੰ ਕ੍ਰਿਕਟ ਬੱਲੇ ਨਾਲ ਕੁੱਟ ਧਰਿਆ ਸੀ ਪਰ ਜਿਵੇਂ ਅਜਿਹੇ ਵੀ ਆਈ ਪੀ ਕੇਸਾਂ ਵਿੱਚ ਹੁੰਦਾ ਹੈ ਜਾਂ ਤਾਂ ਸਮਝੌਤਾਹੋ ਜਾਂਦਾ ਹੈ ਜਾਂ ਫਿਰ ਸਬੂਤ ਦੀ ਘਾਟਪ੍ਰਗਟ ਹੋ ਜਾਂਦੀ ਹੈ

ਏਕਲਵਿਆ ਸਿੰਘ ਗੌੜ ਭਾਜਪਾ ਦਾ ਸ਼ਹਿਰੀ ਮੀਤ ਪ੍ਰਧਾਨ ਹੈਪਿਛਲੇ ਮੱਧ-ਅਗਸਤ ਵਿੱਚ ਉਸਨੇ ਸ਼ੀਤਲਾ ਮਾਤਾ ਬਜ਼ਾਰ ਵਿੱਚ ਇੱਕ ਹੁਕਮ ਦੇ ਦਿੱਤਾ ਸੀ ਕਿ ਪੱਚੀ ਸਤੰਬਰ ਤੋਂ ਬਾਅਦ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਉੱਪਰ ਨਾ ਤਾਂ ਕੋਈ ਮੁਸਲਿਮ ਨੌਕਰ ਰੱਖੇਗਾ ਅਤੇ ਨਾ ਹੀ ਕੋਈ ਮਕਾਨ ਮਾਲਕ ਕਿਸੇ ਮੁਸਲਿਮ ਨੂੰ ਘਰ ਕਿਰਾਏ ’ਤੇ ਦੇਵੇਗਾਇਸ ਨਾਲ ਦਹਾਕਿਆਂ ਤੋਂ ਇਸ ਮਾਰਕੀਟ ਵਿੱਚ ਕੰਮ ਕਰ ਰਹੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੀ ਰੋਟੀ ਰੋਜ਼ੀ ਖਤਰੇ ਵਿੱਚ ਪੈ ਗਈ ਸੀਪਰ ਬਲਵੰਤ ਸਿੰਘ ਰਾਠੌਰ ਵਰਗੇ ਕੁਝ ਵਿਅਕਤੀ ਇਸਦੇ ਵਿਰੋਧ ਵਿੱਚ ਆਏ ਅਤੇ ਹਾਲਾਤ ਖਰਾਬ ਹੋਣ ਤੋਂ ਬਚ ਗਏਏਕਲਵਿਆ ਸਿੰਘ ਗੌੜ ਨੇ ਹੀ ਕਾਮੇਡੀਅਨ ਮਨੁੱਵਰ ਫਾਰੂਕੀ ਦੇ ਇੰਦੌਰ ਵਿਚਲੇ ਸ਼ੋਅ ਨੂੰ ਬੰਦ ਹੀ ਨਹੀਂ ਕਰਵਾਇਆ ਸੀ ਬਲਕਿ ਉਸ ਉੱਤੇ ਪੁਲਿਸ ਕੇਸ ਵੀ ਦਰਜ਼ ਕਰਵਾ ਜੇਲ੍ਹ ਭਿਜਵਾ ਦਿੱਤਾ ਸੀ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਜਸਬੀਰ ਸਿੰਘ ਔਲਖ

ਡਾ. ਜਸਬੀਰ ਸਿੰਘ ਔਲਖ

Indore, Madhya Pradesh, India.
Whatsapp: (91 - 98728 - 44163)
Email: (jassie.aulakh@gmail.com)