AmandeepSTallewalia7ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ਨੂੰ ਮਨਾਉਂਦਿਆਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ...KartarSSrabhaA1
(16 ਨਵੰਬਰ 2025)

 

KartarSSrabhaA1
 “ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ

ਇਨ੍ਹਾਂ ਸਤਰਾਂ ਨੂੰ ਗਾਉਂਦਿਆਂ ਅਤੇ ਇਨ੍ਹਾਂ ਉੱਪਰ ਅਮਲ ਕਮਾਉਂਦਿਆਂ ਆਪਣੀ ਜਾਨ ਉੱਤੇ ਲੱਖਾਂ ਮੁਸੀਬਤਾਂ ਨੂੰ ਝੱਲਦਿਆਂ ਦੇਸ਼ ਦੀ ਸੇਵਾ ਕਰਨ ਵਾਲਾ ਨੌਜਵਾਨ, ਜਿਹਨੂੰ ਸ਼ਹੀਦ-ਏੇ-ਆਜ਼ਮ ਭਗਤ ਸਿੰਘ ਆਪਣਾ ਆਦਰਸ਼ ਮੰਨਦਾ ਸੀ, ਗ਼ਦਰ ਲਹਿਰ ਦੇ ਹਰ ਕੰਮ ਵਿੱਚ ਮੋਢੀ ਬਣ ਕੇ ਰੋਲ ਅਦਾ ਕਰਨ ਵਾਲਾ ਅਤੇ ਸਿਰਫ 19 ਕੁ ਸਾਲਾਂ ਦੀ ਉਮਰ ਵਿੱਚ ਹੱਸ-ਹੱਸ ਕੇ ਫਾਂਸੀ ਦਾ ਰੱਸਾ ਆਪਣੇ ਗਲ਼ ਵਿੱਚ ਪਾਉਣ ਵਾਲਾ ਉੱਦਮੀ ਨੌਜਵਾਨ ਹੈ ਕਰਤਾਰ ਸਿੰਘ, ਜਿਸਨੇ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਤਖ਼ੱਲਸ ਲਾ ਕੇ ਸਰਾਭੇਪਿੰਡ ਨੂੰ ਦੁਨੀਆਂ ਵਿੱਚ ਚਮਕਾ ਦਿੱਤਾਪਿੰਡ ਸਰਾਭਾ ਰਾਏੇਕੋਟ ਤੋਂ ਲਗਭਗ 15 ਕਿਲੋਮੀਟਰ ਅਤੇ ਲੁਧਿਆਣੇ ਤੋਂ ਲਗਭਗ 28 ਕਿਲੋਮੀਟਰ ਦੂਰ ਘੁੱਗ ਵਸਦਾ ਪਿੰਡ ਹੈ, ਜਿੱਥੇ ਕਰਤਾਰ ਸਿੰਘ ਸਰਾਭੇ ਨੇ ਪਿਤਾ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ 24 ਮਈ 1896 ਨੂੰ ਜਨਮ ਲਿਆਬਚਪਨ ਵਿੱਚ ਹੀ ਮਾਂ-ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆਕਰਤਾਰ ਸਿੰਘ ਦੀ ਪਾਲਣਾ ਉਨ੍ਹਾਂ ਦੇ ਦਾਦੇ ਸ. ਬਦਨ ਸਿੰਘ ਦੀ ਦੇਖ-ਰੇਖ ਹੇਠ ਹੋਈਕਰਤਾਰ ਸਿੰਘ ਦੀ ਇੱਕ ਭੈਣ ਸੀ, ਜਿਸਦਾ ਨਾਮ ਧਨ ਕੌਰ ਸੀ

ਕਰਤਾਰ ਸਿੰਘ ਦਾ ਆਪਣੇ ਦਾਦੇ ਨਾਲ ਅੰਤਾਂ ਦਾ ਮੋਹ ਸੀਦਾਦਾ ਬਦਨ ਸਿੰਘ ਵੀ ਕਰਤਾਰ ਸਿੰਘ ਨੂੰ ਕੋਈ ਵੱਡਾ ਅਫਸਰ ਬਣਿਆ ਵੇਖਣਾ ਚਾਹੁੰਦਾ ਸੀਇਸੇ ਲਈ ਕਰਤਾਰ ਸਿੰਘ ਦੀ ਪੜ੍ਹਾਈ ’ਤੇ ਪੂਰਾ ਤਾਣ ਲਾਇਆ ਗਿਆਮੁਢਲੀ ਸਿੱਖਿਆ ਗੁੱਜਰਵਾਲ ਦੇ ਮਿਡਲ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਕਰਤਾਰ ਸਿੰਘ ਨੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖ਼ਲਾ ਲੈ ਲਿਆਦਸਵੀਂ ਜਮਾਤ ਕਰਤਾਰ ਸਿੰਘ ਨੇ ਆਪਣੇ ਚਾਚੇ ਬਖ਼ਸ਼ੀਸ਼ ਸਿੰਘ ਕੋਲ ਉੜੀਸਾ ਵਿੱਚ ਪਾਸ ਕੀਤੀਸਕੂਲ ਸਮੇਂ ਦੌਰਾਨ ਕਰਤਾਰ ਸਿੰਘ ਆਪਣੇ ਜਮਾਤੀਆਂ ਵਿੱਚ ਬਹੁਤ ਹਰਮਨ ਪਿਆਰਾ ਬਣ ਕੇ ਰਿਹਾ ਕਿਉਂਕਿ ਉਹ ਚੁਸਤ, ਚਲਾਕ ਅਤੇ ਮਜ਼ਾਕੀਆ ਲਹਿਜੇ ਦਾ ਹੋਣ ਕਰਕੇ ਉਸਦੇ ਸਾਥੀ ਵਿਦਿਆਰਥੀ ਉਸ ਨੂੰ ਅਫਲਾਤੂਵੀ ਕਹਿ ਦਿੰਦੇ ਸਨ ਅਤੇ ਕਈ ਮਿੱਤਰ-ਬੇਲੀ ਉਸਦੀ ਚੁਸਤੀ-ਫੁਰਤੀ ਨੂੰ ਦੇਖ ਕੇ ਉਸ ਨੂੰ ਉੱਡਣਾ ਸੱਪਨਾਲ ਵੀ ਸੰਬੋਧਿਤ ਹੁੰਦੇ ਸਨ

ਚਾਚੇ ਕੋਲ ਰਹਿੰਦਿਆਂ ਕਰਤਾਰ ਸਿੰਘ ਨੇ ਅੰਗਰੇਜ਼ੀ ਬੋਲਣ ਅਤੇ ਲਿਖਣ ਦਾ ਅਭਿਆਸ ਵੀ ਚੰਗੀ ਤਰ੍ਹਾਂ ਸਿੱਖ ਲਿਆ ਸੀਉਹ ਨਵੇਂ ਦਿਸਹੱਦੇ ਸਥਾਪਿਤ ਕਰਨਾ ਚਾਹੁੰਦਾ ਸੀਇਸੇ ਲਈ ਉਹ ਰਸਾਇਣ ਵਿਗਿਆਨ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਰਵਾਨਾ ਹੋ ਗਿਆਉੱਥੇ ਪਹੁੰਚਣ ’ਤੇ ਕਰਤਾਰ ਸਿੰਘ ਦੀ ਸਖ਼ਤ ਪੁੱਛਗਿੱਛ (ਇੰਟਰਵਿਊ) ਹੋਈਇੰਨੀ ਸਖ਼ਤ ਲਹਿਜੇ ਵਿੱਚ ਹੋਈ ਪੁੱਛਗਿੱਛ ਤੋਂ ਸਰਾਭਾ ਹੈਰਾਨ ਸੀਜਦੋਂ ਉਸਨੇ ਹੋਰ ਇੰਮੀਗ੍ਰੇਟਾਂ ਤੋਂ ਇਸ ਬਾਬਤ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਗੁਲਾਮ ਦੇਸ਼ (ਭਾਰਤ) ਦਾ ਵਾਸੀ ਹੋਣ ਕਰਕੇ ਉਸ ਨਾਲ ਅਜਿਹਾ ਸਲੂਕ ਕੀਤਾ ਗਿਆ, ਜਿਸਨੂੰ ਉਹ ਕਦੇ ਵੀ ਭੁਲਾ ਨਾ ਸਕਿਆ ਅਤੇ ਇੱਥੋਂ ਹੀ ਪੈਦਾ ਹੋਇਆ ਉਸ ਅੰਦਰ ਆਜ਼ਾਦੀ ਲਈ ਜੂਝਣ ਦਾ ਜਨੂੰਨ

ਅਮਰੀਕਾ ਵਿੱਚ ਪੁੱਜ ਕੇ ਉਸਨੇ ਬਰਕਲੇ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਸਿੱਖਿਆ ਪ੍ਰਾਪਤ ਕਰਨ ਲਈ ਦਾਖ਼ਲਾ ਲੈ ਲਿਆਪਹਿਲਾਂ-ਪਹਿਲ ਉਹ ਕਿਰਾਏਦਾਰ ਬਣ ਕੇ ਕਿਸੇ ਪਰਿਵਾਰ ਵਿੱਚ ਰਹਿਣ ਲੱਗ ਪਿਆਇੱਕ ਦਿਨ ਉਸ ਘਰ ਦੀ ਔਰਤ ਨੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ ਆਜ਼ਾਦੀ ਖ਼ਾਤਰ ਜੂਝਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀਇਹ ਸਭ ਕੁਝ ਦੇਖ ਕੇ ਸਰਾਭੇ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਕਰ ਰਹੀ ਹੈ? ਤਾਂ ਉਸਦਾ ਉੱਤਰ ਸੁਣ ਕੇ ਸਰਾਭੇ ਨੇ ਹਉਕਾ ਲਿਆ ਅਤੇ ਸੋਚਿਆ ਕਿ ਅਸੀਂ ਕਦੋਂ ਆਜ਼ਾਦ ਹੋਵਾਂਗੇ? ਕੀ ਸਾਡਾ ਦੇਸ਼ ਵੀ ਇਸ ਤਰ੍ਹਾਂ ਆਜ਼ਾਦੀ ਦਾ ਜਸ਼ਨ ਮਨਾਏੇਗਾ?

ਯੂਨੀਵਰਸਿਟੀ ਵਿੱਚ ਪੜ੍ਹਦਿਆਂ ਸਰਾਭੇ ਦਾ ਮੇਲ ਹੋਰ ਭਾਰਤੀ ਨੌਜਵਾਨਾਂ, ਜਿਹੜੇ ਵੱਖ-ਵੱਖ ਸੂਬਿਆਂ ਜਿਵੇਂ ਬੰਗਾਲ, ਮਦਰਾਸ ਅਤੇ ਪੰਜਾਬ ਤੋਂ ਗਏੇ ਹੋਏ ਸਨ, ਨਾਲ ਹੋਇਆਇਹ ਸਾਰੇ ਵਿਦਿਆਰਥੀ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਆਪਣੇ ਮਨਾਂ ਵਿੱਚ ਪਾਲ ਰਹੇ ਸਨਸਰਾਭੇ ਸਮੇਤ ਸਾਰੇ ਪੰਜਾਬੀ ਨੌਜਵਾਨਾਂ ਦਾ ਮੱਤ ਸੀ ਕਿ ਆਜ਼ਾਦੀ ਹਥਿਆਰਬੰਦ ਘੋਲ ਲੜ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜਦੋਂਕਿ ਬੰਗਾਲੀ ਅਤੇ ਮਦਰਾਸੀ ਵਿਦਿਆਰਥੀ ਅਹਿੰਸਾਵਾਦੀ ਸਨਕੁਝ ਵੀ ਹੋਵੇ, ਦੇਸ਼ ਨੂੰ ਆਜ਼ਾਦ ਹੁੰਦਾ ਵੇਖਣਾ ਹਰ ਕੋਈ ਚਾਹੁੰਦਾ ਸੀਇਨਕਲਾਬੀ ਵਿਚਾਰਾਂ ਦੇ ਧਾਰਨੀ ਵਿਦਿਆਰਤੀਆਂ ਵਿੱਚ ਕਰਤਾਰ ਸਿੰਘ ਸਰਾਭਾ ਆਗੂ ਦਾ ਰੂਪ ਇਖਤਿਆਰ ਕਰ ਚੁੱਕਾ ਸੀਉਹ ਹੋਰਾਂ ਦੇਸ਼ਾਂ ਵਿੱਚ ਹੋ ਰਹੇ ਇਨਕਲਾਬ ਬਾਰੇ ਵੀ ਪੜ੍ਹਦਾ-ਸੁਣਦਾ ਰਹਿੰਦਾ ਸੀ ਅਤੇ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਵੀ ਕਰਦਾ ਰਹਿੰਦਾਜਿੱਥੇ ਸਰਾਭੇ ਨੇ ਫਰਾਂਸ, ਇਟਲੀ ਜਾਂ ਹੋਰ ਦੇਸ਼ਾਂ ਦੇ ਇਨਕਲਾਬੀਆਂ ਦੀਆਂ ਲਿਖਤਾਂ ਜਾਂ ਜੀਵਨੀਆਂ ਪੜ੍ਹੀਆਂ, ਉੱਥੇ ਉਹ ਆਪਣੀ ਸਰਜ਼ਮੀਂ ਦੇ ਮਹਾਨ ਆਗੂ ਗੁਰੂ ਗੋਬਿੰਦ ਸਿੰਘ ਜੀ ਤੋਂ ਬਹੁਤ ਪ੍ਰਭਾਵਿਤ ਸੀ

ਇਸ ਪ੍ਰਕਾਰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਨੌਜਵਾਨਾਂ ਦਾ ਕਾਫਲਾ ਵਧਦਾ ਗਿਆ ਅਤੇ ਇਸੇ ਏੇਕੇ ਦੀ ਲਹਿਰ ਵਿੱਚੋਂ ਗ਼ਦਰ ਲਹਿਰ ਦਾ ਜਨਮ ਹੋਇਆਬੇਸ਼ਕ ਇਸ ਪਾਰਟੀ ਦਾ ਪਹਿਲਾ ਨਾਂਅ ਹਿੰਦੀ ਐਸੋਸੀਏੇਸ਼ਨ ਆਫ ਪੈਸੀਫਿਕ ਕੋਸਟਸੀ ਪਰ ਗ਼ਦਰਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਪਾਰਟੀ ਦਾ ਨਾਂਅ ਵੀ ਗ਼ਦਰ ਪਾਰਟੀਪੈ ਗਿਆ, ਜੋ ਹੌਲੀ-ਹੌਲੀ ਪਾਰਟੀ ਤੋਂ ਲਹਿਰ ਵਿੱਚ ਤਬਦੀਲ ਹੋ ਗਿਆ

ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ ਸੀਗ਼ਦਰ ਅਖ਼ਬਾਰ ਦੀ ਪ੍ਰਕਾਸ਼ਨਾ ਵਿੱਚ ਵੀ ਕਰਤਾਰ ਸਿੰਘ ਦੇ ਨਿਭਾਏ ਰੋਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾਜਦੋਂ ਕੋਈ ਲਹਿਰ ਚਲਦੀ ਹੈ ਤਾਂ ਉਸਦੇ ਸੁਨੇਹੇ ਨੂੰ ਲੋਕਾਂ ਤਕ ਪਹੁੰਚਾਉਣ ਲਈ ਕੋਈ ਨੈੱਟਵਰਕਜ਼ਰੂਰ ਸਥਾਪਿਤ ਕਰਨਾ ਪੈਂਦਾ ਹੈ, ਜੋ ਕਿ ਗ਼ਦਰਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਸਿਰੇ ਚੜ੍ਹ ਚੁੱਕਿਆ ਸੀਗ਼ਦਰਅਖ਼ਬਾਰ ਨੂੰ ਕਈ ਥਾਂਵੇਂ ਗ਼ਦਰ ਦੀ ਗੂੰਜਲਿਖਿਆ ਵੀ ਮਿਲਦਾ ਹੈਉਸ ਲਹਿਰ ਦੇ ਸੁਨੇਹੇ ਨੂੰ ਲੋਕਾਂ ਤਕ ਪਹੁੰਚਾਉਣ ਦਾ ਸਿਹਰਾ ਵੀ ਸਰਾਭੇ ਦੇ ਸਿਰ ਬੱਝਦਾ ਹੈਸਰਾਭੇ ਦਾ ਇਹ ਮੱਤ ਬੜਾ ਧਿਆਨ ਭਾਲਦਾ ਹੈ ਕਿ ਸੁਨੇਹਾ ਲੋਕ ਬੋਲੀ ਵਿੱਚ ਹੀ ਦਿੱਤਾ ਜਾ ਸਕਦਾ ਹੈ, ਜਿਸ ਤਰ੍ਹਾਂ ਬੁੱਧ ਨੇ ਆਪਣਾ ਸੁਨੇਹਾ ਲੋਕ ਬੋਲੀ ਪਾਲੀ ਵਿੱਚ ਅਤੇ ਗੁਰੂ ਸਾਹਿਬਾਨ ਨੇ ਆਪਣਾ ਸੁਨੇਹਾ ਪੰਜਾਬੀ ਲੋਕ ਬੋਲੀ ਵਿੱਚ ਦਿੱਤਾ, ਇਸੇ ਤਰ੍ਹਾਂ ਸਰਾਭੇ ਦਾ ਮੱਤ ਸੀ ਕਿ ਗ਼ਦਰਲਹਿਰ ਦਾ ਸੁਨੇਹਾ ਪੰਜਾਬੀਆਂ ਲਈ ਪੰਜਾਬੀ ਵਿੱਚ ਹੀ ਹੋਣਾ ਚਾਹੀਦਾ ਹੈ ਅਤੇ ਹੋਰਨਾਂ ਸੂਬਿਆਂ ਵਿੱਚ ਉਨ੍ਹਾਂ ਲੋਕਾਂ ਦੀ ਭਾਸ਼ਾ ਵਿੱਚ ਇਹ ਅਖ਼ਬਾਰ 11 ਗਿਆਰਾਂ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਿਹਾ

ਕਿਸੇ ਵੀ ਲਹਿਰ ਦਾ ਦੂਜਾ ਪੱਖ ਹੁੰਦਾ ਹੈ ਲਹਿਰ ਨੂੰ ਚਲਾਉਣ ਲਈ ਮਾਇਆ (ਧਨ) ਦੀ ਲੋੜ ਬੇਸ਼ਕ ਜੁਝਾਰੂ ਸੂਰਮੇ ਆਪਣਾ ਤਨ ਅਤੇ ਮਨ ਲੋਕ ਲਹਿਰਾਂ ਨੂੰ ਸਮਰਪਿਤ ਕਰ ਚੁੱਕੇ ਹੁੰਦੇ ਹਨ ਪਰ ਹਾਲਾਤ ਇਸ ਤਰ੍ਹਾਂ ਬਣ ਜਾਂਦੇ ਹਨ ਕਿ ਲਹਿਰਾਂਪੈਸੇ ਬਗੈਰ ਆਪਣੇ ਕਾਰਜ ਨੂੰ ਨਿਭਾਉਣ ਵਿੱਚ ਅਸਮਰੱਥ ਹੋ ਜਾਂਦੀਆਂ ਹਨਅਜਿਹਾ ਕੁਝ ਹੀ ਸਰਾਭੇ ਵੇਲੇ ਵਾਪਰਿਆਇਸ ਖੱਪੇ ਨੂੰ ਪੂਰਾ ਕਰਨ ਲਈ ਦੇਸ਼ ਭਗਤਾਂ ਨੂੰ ਡਾਕੇ ਵੀ ਮਾਰਨੇ ਪਏੇ

ਸਰਾਭੇ ਦੀ ਉੱਚੀ-ਸੁੱਚੀ ਸ਼ਖਸੀਅਤ ਦਾ ਪ੍ਰਭਾਵ ਦੇਖਣ ਲਈ ਇੱਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾਸਰਾਭਾ ਆਪਣੇ ਸਾਥੀਆਂ ਸਮੇਤ ਕਿਸੇ ਘਰ ਡਾਕਾ ਮਾਰਨ ਗਿਆਸਰਾਭੇ ਦੇ ਦੂਜੇ ਸਾਥੀ ਨੇ ਉਸ ਘਰ ਦੀ ਸੁਨੱਖੀ ਮੁਟਿਆਰ ਦਾ ਹੱਥ ਫੜ ਲਿਆਉਸਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂਜਦੋਂ ਸਰਾਭੇ ਨੇ ਇਹ ਸਭ ਤੱਕਿਆ ਤਾਂ ਉਸਨੇ ਆਪਣੇ ਸਾਥੀ ਦੇ ਮੱਥੇ ’ਤੇ ਪਿਸਤੌਲ ਤਣ ਲਿਆ ਅਤੇ ਗਰਜ਼ ਕੇ ਬੋਲਿਆ, “ਤੂੰ ਮੌਤ ਦਾ ਹੱਕਦਾਰ ਹੈਂਛੇਤੀ ਕਰ, ਜਾਂ ਤਾਂ ਇਸ ਕੁੜੀ ਦੇ ਪੈਰਾਂ ਵਿੱਚ ਡਿਗ ਕੇ ਮਾਫ਼ੀ ਮੰਗ ਲੈ, ਨਹੀਂ ਮਰਨ ਲਈ ਤਿਆਰ ਹੋ ਜਾ

ਅਜਿਹੇ ਘਟਨਾਕ੍ਰਮ ਨੂੰ ਦੇਖ ਕੇ ਉਸ ਕੁੜੀ ਦੀ ਮਾਂ ਨੇ ਸਰਾਭੇ ਨੂੰ ਕਿਹਾ ਕਿ ਪੁੱਤਰ ਲਗਦੇ ਤਾਂ ਤੁਸੀਂ ਬੜੇ ਸੂਝਵਾਨ ਹੋ ਪਰ ਇਹ ਡਾਕੇ ਮਾਰਨੇ ਤੁਹਾਡੇ ਵਰਗਿਆਂ ਲਈ ਸ਼ੋਭਦੇ ਨਹੀਂ? ਤਾਂ ਸਰਾਭੇ ਨੇ ਦੇਸ਼ ਖ਼ਾਤਰ ਆਪਣੀ ਜ਼ਿੰਦਗੀ ਦਾਅ ’ਤੇ ਲਾਉਣ ਦੀ ਸਾਰੀ ਗੱਲ ਉਸ ਮਾਤਾ ਨੂੰ ਸਮਝਾਈ

ਜਿਸ ਘਰ ਵਿੱਚ ਡਾਕਾ ਮਾਰਿਆ ਗਿਆ ਸੀ, ਉੱਥੇ ਕੁੜੀ ਦਾ ਵਿਆਹ ਰੱਖਿਆ ਹੋਇਆ ਸੀਕੁੜੀ ਦੀ ਮਾਂ ਹੱਥ ਜੋੜ ਕੇ ਸਰਾਭੇ ਕੋਲ ਖੜ੍ਹ ਗਈ, “ਪੁੱਤ ਆਹ ਕੁੜੀ ਦੇ ਹੱਥ ਪੀਲੇ ਕਰਨ ਲਈ ਇਹ ਸਮਾਨ ਮਸਾਂ ਜੋੜਿਆ ਸੀ

ਐਨਾ ਕਹਿਣ ਦੀ ਦੇਰ ਸੀ ਕਿ ਸਰਾਭੇ ਦਾ ਮਨ ਪਿਘਲ ਗਿਆਇਹ ਨਹੀਂ ਕਿ ਪਹਿਲਾਂ ਸਰਾਭਾ ਪੱਥਰ ਦਿਲ ਸੀ ਪਰ ਮਜਬੂਰੀਆਂ ਕਾਰਨ ਉਨ੍ਹਾਂ ਨੂੰ ਇਹ ਰਸਤਾ ਇਖਤਿਆਰ ਕਰਨਾ ਪੈ ਰਿਹਾ ਸੀਸਰਾਭੇ ਨੇ ਚੁੱਕਿਆ ਹੋਇਆ ਸਮਾਨ ਉਸ ਮਾਈ ਨੂੰ ਵਾਪਸ ਕਰ ਦਿੱਤਾ ਪਰ ਅੱਗੋਂ ਮਾਈ ਨੇ ਖ਼ੁਸ਼ ਹੋ ਕੇ ਸਰਾਭੇ ਦੀ ਝੋਲੀ ਵਿੱਚ ਕੁਝ ਵਸਤਾਂ ਪਾ ਦਿੱਤੀਆਂ ਅਤੇ ਕਾਮਯਾਬੀ ਦਾ ਆਸ਼ੀਰਵਾਦ ਦਿੱਤਾ

ਸਰਾਭੇ ਦੇ ਦਿਲ ਵਿੱਚ ਦੇਸ਼ ਤੋਂ ਕੁਰਬਾਨ ਹੋ ਜਾਣ ਦਾ ਜਜ਼ਬਾ ਕਿੰਨਾ ਕੁੱਟ-ਕੁੱਟ ਭਰਿਆ ਸੀ, ਉਹ ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੇਲ੍ਹ ਵਿੱਚ ਮੁਲਾਕਾਤ ਲਈ ਆਇਆ ਸਰਾਭੇ ਦਾ ਦਾਦਾ ਬਦਨ ਸਿੰਘ ਉਸ ਨੂੰ ਕਹਿਣ ਲੱਗਿਆ, “ਕਰਤਾਰ ਪੁੱਤਰ, ਤੂੰ ਛੱਡ ਦੇਸ਼ ਭਗਤੀ ਦੀਆਂ ਗੱਲਾਂ... ਕਿਉਂ ਆਪਣੀ ਜਾਨ ਅਜਾਈਂ ਗੁਆ ਰਿਹਾ ਹੈਂ?

ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਦਾਦਾ ਆਪਣੇ ਮੋਹ ਦਾ ਸਬੂਤ ਦੇ ਰਿਹਾ ਸੀਗੱਲਾਂ ਕਰਦਿਆਂ-ਕਰਦਿਆਂ ਕਰਤਾਰ ਸਿੰਘ ਨੇ ਆਪਣੇ ਦਾਦੇ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ, “ਦਾਦਾ ਜੀ, ਫਲਾਣੇ ਦਾ ਕੀ ਹਾਲ ਹੈ?”

ਦਾਦਾ ਕਹਿੰਦਾ, “‘ਪੁੱਤਰਾ, ਉਹ ਤਾਂ ਪਲੇਗ ਨਾਲ ਮਰ ਗਿਆ

ਕਰਤਾਰ ਸਿੰਘ ਨੇ ਫਿਰ ਪੁੱਛਿਆ, “ਦਾਦਾ ਜੀ, ਫਲਾਣੇ ਦਾ ਕੀ ਹਾਲ ਹੈ?” ਤਾਂ ਦਾਦਾ ਬੋਲਿਆ, “ਪੁੱਤਰਾ, ਉਹ ਤਾਂ ਹਾਦਸੇ ਵਿੱਚ ਮਰ ਗਿਆ

ਬੱਸ ਅਜਿਹੀਆਂ ਤਿੰਨ-ਚਾਰ ਮੌਤਾਂ ਬਾਰੇ ਸੁਣ ਕੇ ਸਰਾਭਾ ਬੋਲਿਆ, “ਦਾਦਾ ਜੀ, ਇੱਕ ਦਿਨ ਸਭ ਨੇ ਮਰ ਜਾਣੈ ... ਜਿਹੜਾ ਪਲੇਗ ਨਾਲ ਜਾਂ ਕਿਸੇ ਹੋਰ ਬਿਮਾਰੀ ਨਾਲ ਮਰ ਗਿਆ, ਉਹਨੂੰ ਕੀਹਨੇ ਯਾਦ ਕਰਨਾ ਪਰ ਕਰਤਾਰ ਸਿੰਘ ਨੂੰ ਦੁਨੀਆਂ ਯਾਦ ਕਰੇਗੀਮੈਂ ਇਕੱਲਾ ਨਹੀਂ, ਮੇਰੇ ਨਾਲ ਦੇ ਹੋਰ ਦੇਸ਼ ਭਗਤ ਅਜਿਹੀਆਂ ਪੈੜਾਂ ਪਾ ਕੇ ਜਾ ਰਹੇ ਹਾਂ, ਜਿਨ੍ਹਾਂ ਨੂੰ ਲੋਕ ਯਾਦ ਰੱਖਣਗੇ

ਸਰਾਭੇ ਦੇ ਇਸ ਉੱਤਰ ਨੇ ਆਪਣੇ ਦਾਦੇ ਨੂੰ ਨਿਰ-ਉੱਤਰ ਕਰ ਦਿੱਤਾ

ਸਰਾਭੇ ਦੀ ਸਮੁੱਚੀ ਜੀਵਨੀ ਵਿੱਚੋਂ ਜੋ ਸੇਧ ਮਿਲਦੀ ਹੈ, ਉਹ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਹਥਿਆਰਬੰਦ ਘੋਲਾਂ ਬਿਨਾਂ ਆਜ਼ਾਦੀ ਪ੍ਰਾਪਤ ਨਹੀਂ ਹੋ ਸਕਦੀਲੋਕਾਂ ਉੱਤੇ ਜ਼ੁਲਮ ਢਾਹੁਣ ਵਾਲੇ ਕਦੇ ਵੀ ਮਿੰਨਤਾਂ-ਤਰਲੇ ਕਰਿਆਂ ਤੋਂ ਆਪਣੇ ਜ਼ੁਲਮ ਬੰਦ ਨਹੀਂ ਕਰਦੇ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੇ ਹੀ ਆਪਣੇ ਸੰਘਰਸ਼ ਵਿੱਚ ਕਾਮਯਾਬ ਹੁੰਦੇ ਹਨਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਪ੍ਰਣਾਇਆ ਸਰਾਭਾ ਇਸੇ ਗੱਲ ਦਾ ਧਾਰਨੀ ਸੀ ਕਿ ਜਦੋਂ ਦਲੀਲ, ਅਪੀਲ ਰੱਦ ਹੋ ਜਾਵੇ ਅਤੇ ਜ਼ੁਲਮ ਦੀ ਅੱਤ ਹੋ ਜਾਵੇ, ਉਦੋਂ ਤਲਵਾਰ ਉਠਾ ਲੈਣੀ ਚਾਹੀਦੀ ਹੈਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਸਰਾਭਾ ਆਪਣੇ ਲੋਕ ਨਾਇਕਾਂ ਦਾ ਕਦਰਦਾਨ ਹੈ ਅਤੇ ਪੰਜਾਬੀ ਮਾਂ-ਬੋਲੀ ਨੂੰ ਸਤਿਕਾਰ ਦਿੰਦਾ ਹੋਇਆ ਉਹ ਅਖ਼ਬਾਰ ਦੀ ਸੰਪਾਦਨਾ ਦਾ ਕਾਰਜ ਪੰਜਾਬੀ ਵਿੱਚ ਕਰਦਾ ਹੈ ਪਰ ਅਫਸੋਸ, ਕੁਝ ਅਖੌਤੀ ਬੁੱਧੀਜੀਵੀਆਂ ਨੂੰ ਕਰਤਾਰ ਸਿੰਘ ਸਰਾਭੇ ਦੇ ਸਿਰ ਸਜਿਆ ਪੰਜਾਬੀਅਤ ਦਾ ਮਾਣ ਪੱਗਰਾਸ ਨਹੀਂ ਆਈਪਿਛਲੇ ਸਾਲਾਂ ਵਿੱਚ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਨਾਲ ਸਬੰਧਿਤ ਦੋ-ਚਾਰ ਕਿਤਾਬਾਂ ਪੜ੍ਹਨ ਨੂੰ ਮਿਲੀਆਂ, ਜਿਸਦੇ ਟਾਇਟਲ ਪੇਜ ਉੱਪਰ ਬਿਨਾਂ ਪੱਗ ਤੋਂ ਸਰਾਭੇ ਦੀ ਫੋਟੋ ਦੇਖ ਕੇ ਦਿਲ ਨੂੰ ਧੂਹ ਜਿਹੀ ਪੈਂਦੀ ਹੈ ਅਤੇ ਇੰਝ ਲਗਦਾ ਹੈ ਕਿ ਜਿਵੇਂ ਇਹ ਕੋਈ ਨਕਲੀ ਸਰਾਭਾ ਹੋਵੇਪੱਗ ਪੰਜਾਬੀਅਤ ਦੀ ਪਛਾਣ ਹੈਕਰਤਾਰ ਸਿੰਘ ਸਰਾਭਾ ਪੰਜਾਬ ਦਾ ਮਾਣ ਹੈਉਹਦੇ ਸਿਰ ਤੋਂ ਪੱਗ ਲਾਹੁਣੀ ਸ਼ਹੀਦ ਦਾ ਅਪਮਾਨ ਹੈਅਖੌਤੀ ਬੁੱਧੀਜੀਵੀ ਭਰਾਵਾਂ ਨੂੰ ਬੇਨਤੀ ਹੈ ਕਿ ਸਰਾਭੇ ਦੇ ਸਿਰ ਦਾ ਤਾਜ ਉਸ ਤਰ੍ਹਾਂ ਹੀ ਰਹਿਣ ਦਿਓਤੁਹਾਡੇ ਵੱਲੋਂ ਕੀਤੀ ਹੋਈ ਭੁੱਲ ਇਤਿਹਾਸ ਵਿੱਚ ਨਾ-ਬਖ਼ਸ਼ਣਯੋਗ ਹੋਵੇਗੀ

ਅੰਤ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ਨੂੰ ਮਨਾਉਂਦਿਆਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅੱਜ ਵੀ ਸਾਡੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨਸਾਡੇ ਦੇਸ਼ ਦੇ ਹਾਕਮ ਲੋਕਾਂ ਦੇ ਲਹੂ ਨੂੰ ਪਾਣੀ ਵਾਂਗ ਪੀ ਰਹੇ ਹਨਯਾਦ ਰੱਖਣਾ, ਸਰਾਭੇ ਦੇ ਆਪਣੇ ਦਾਦੇ ਨੂੰ ਪੁੱਛੇ ਸਵਾਲ, “ਕੋਈ ਪਲੇਗ ਨਾਲ ਮਰ ਗਿਆ, ਕੋਈ ਕਿਸੇ ਹੋਰ ਬਿਮਾਰੀ ਨਾਲ’, ਅੱਜ ਵੀ ਕੋਈ ਡੇਂਗੂ ਨਾਲ ਮਰ ਰਿਹਾ ਹੈ, ਕੋਈ ਕੈਂਸਰ ਨਾਲ ਅਤੇ ਬਹੁਤ ਸਾਰੇ ਲੋਕ ਖ਼ੁਦਕੁਸ਼ੀਆਂ ਕਰਕੇ ਆਪਣੇ ਜੀਵਨ ਦਾ ਅੰਤ ਕਰ ਰਹੇ ਹਨਅਜਿਹੀਆਂ ਮੌਤਾਂ ਨਾਲ ਇਤਿਹਾਸ ਨਹੀਂ ਸਿਰਜਿਆ ਜਾਂਦਾ ਆਉ! ਸਰਾਭੇ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਲਾਮਬੰਦ ਹੋ ਕੇ ਸੰਘਰਸ਼ ਦੇ ਰਾਹ ਪਈਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Amandeep S Tallewalia

Amandeep S Tallewalia

Barnala, Punjab, India.
Whatsapp: (91 - 98146 - 99446)
Email: (tallewalia@gmail.com)