ManjuRaika6ਇੱਕ ਆਤਮਨਿਰਭਰ ਔਰਤ ਘਰ ਦੀ ਸੋਚ ਨੂੰਬੱਚਿਆਂ ਦੇ ਸੰਸਕਾਰਾਂ ਨੂੰ ਅਤੇ ਪੂਰੇ ਸਮਾਜ ...
(4 ਜੁਲਾਈ 2025)


ਆਧੁਨਿਕ ਯੁਗ ਦੀ ਸਭ ਤੋਂ ਵੱਡੀ ਜਿੱਤ ਇਹ ਹੈ ਕਿ ਔਰਤ ਹੁਣ ਸਿਰਫ਼ ਰਿਵਾਇਤੀ ਘਰ ਦੀ ਰਾਣੀ ਨਹੀਂ ਰਹੀ
, ਸਗੋਂ ਸਮਾਜ ਦੀ ਨਵੀਨਤਾ ਅਤੇ ਰਾਸ਼ਟਰ ਦੀ ਤਰੱਕੀ ਦੀ ਸਾਂਝੀਦਾਰ ਬਣ ਚੁੱਕੀ ਹੈਉਹ ਆਪਣੀ ਸ਼ਕਤੀ ਨੂੰ ਪਛਾਣ ਰਹੀ ਹੈ, ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੀ ਹੈ ਅਤੇ ਹਰ ਪੱਖੋਂ ਆਤਮਨਿਰਭਰ ਬਣਨ ਵੱਲ ਵਧ ਰਹੀ ਹੈਆਤਮਨਿਰਭਰਤਾ ਸਿਰਫ਼ ਰੋਜ਼ਗਾਰ ਜਾਂ ਆਮਦਨ ਤਕ ਸੀਮਿਤ ਨਹੀਂ, ਇਹ ਉਹ ਆਜ਼ਾਦੀ ਹੈ ਜੋ ਔਰਤ ਨੂੰ ਆਪਣੇ ਜੀਵਨ ਦੇ ਹਰੇਕ ਫੈਸਲੇ ਵਿੱਚ ਸਵੈ-ਭਰੋਸੇ ਨਾਲ ਅੱਗੇ ਵਧਣ ਦਾ ਹੱਕ ਦਿੰਦੀ ਹੈਬੀਤੇ ਸਮੇਂ ਦੌਰਾਨ ਔਰਤ ਨੂੰ ਅਕਸਰ ਦੂਜੀ ਪੰਕਤੀ ਵਿੱਚ ਰੱਖਿਆ ਗਿਆਸਮਾਜ ਨੇ ਉਸ ਨੂੰ ਘਰ ਦੀ ਚਾਰਦੀਵਾਰੀ ਤਕ ਸੀਮਿਤ ਰੱਖਿਆ, ਜਿਸਦਾ ਨਤੀਜਾ ਇਹ ਹੋਇਆ ਕਿ ਉਹ ਸਿੱਖਿਆ, ਆਰਥਿਕਤਾ ਤੇ ਸਮਾਜਕ ਪੱਖੋਂ ਪਿੱਛੇ ਰਹਿ ਗਈਪਰ ਕਦੇ ਵੀ ਔਰਤ ਦੀ ਭੂਮਿਕਾ ਘੱਟ ਨਹੀਂ ਰਹੀਉਸਨੇ ਘਰ ਸੰਭਾਲਿਆ, ਸੰਸਕਾਰ ਦਿੱਤੇ, ਸਮਾਜਕ ਸੰਬੰਧਾਂ ਨੂੰ ਮਜ਼ਬੂਤ ਬਣਾਇਆ ਅਤੇ ਬੇਆਵਾਜ਼ ਤੌਰ ’ਤੇ ਹਰ ਸਮੇਂ ਸਮਾਜ ਦੀ ਨੀਂਹ ਬਣੀ ਰਹੀਹੁਣ ਸਮਾਂ ਆ ਗਿਆ ਹੈ ਕਿ ਇਹ ਮਜ਼ਬੂਤੀ ਨਾਲ ਆਪਣੀ ਛੱਤ ਵੀ ਤਿਆਰ ਕਰੇ

ਆਤਮਨਿਰਭਰ ਹੋਣ ਦਾ ਅਸਲ ਅਰਥ ਹੈ, ਆਪਣੇ ਜੀਵਨ ਦੇ ਸਾਰੇ ਫੈਸਲੇ ਲੈਣ ਦੀ ਸਮਰੱਥਾਜਦੋਂ ਔਰਤ ਆਪਣੇ ਮਨ ਅਤੇ ਦਿਲ ਨਾਲ, ਆਪਣੇ ਲਾਭ-ਨੁਕਸਾਨ ਨੂੰ ਦੇਖ ਕੇ, ਕਿਸੇ ਹੋਰ ਦੀ ਇਜਾਜ਼ਤ ਦੇ ਬਗੈਰ ਫੈਸਲਾ ਲੈਂਦੀ ਹੈ, ਤਦ ਉਹ ਆਤਮਨਿਰਭਰ ਹੈਇਹ ਹਾਲਤ ਆਸਾਨੀ ਨਾਲ ਨਹੀਂ ਆਉਂਦੀਇਸ ਰਾਹ ਵਿੱਚ ਔਰਤ ਨੂੰ ਰੁੜ੍ਹੀਆਂ, ਰਿਵਾਜ਼ਾਂ ਅਤੇ ਅਣਗਿਣਤ ਸਮਾਜਕ ਰੁਕਾਵਟਾਂ ਨਾਲ ਜੂਝਣਾ ਪੈਂਦਾ ਹੈਪਰ ਜਿੱਥੇ ਇਰਾਦੇ ਮਜ਼ਬੂਤ ਹੁੰਦੇ ਹਨ, ਉੱਥੇ ਰਸਤੇ ਆਪਣੇ ਆਪ ਬਣਦੇ ਜਾਂਦੇ ਹਨ ਭਾਰਤ ਦੀ ਅਨੇਕਾਂ ਔਰਤਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਹਰ ਖੇਤਰ ਵਿੱਚ ਆਪਣਾ ਦਮ ’ਤੇ ਝੰਡੇ ਗੱਡ ਸਕਦੀਆਂ ਹਨਚਾਹੇ ਉਹ ਕਲਪਨਾ ਚਾਵਲਾ ਹੋਵੇ, ਚਾਹੇ ਅੰਤਰਿਕਸ਼ ਦੀ ਉਡਾਣ ਭਰਨੀ ਹੈ, ਜਾਂ ਮੈਰੀ ਕੋਮ, ਜੋ ਮੁੱਕੇ ਨਾਲ ਦੁਨੀਆ ਨੂੰ ਹਿਲਾ ਦਿੰਦੀ ਹੈ, ਜਾਂ ਗੀਤਾ ਗੋਪਿਨਾਥ ਜੋ, ਆਰਥਿਕ ਨੀਤੀਆਂ ਦਾ ਰੂਪ ਨਿਰਧਾਰਿਤ ਕਰਦੀ ਹੈ - ਇਹ ਸਭ ਉਹ ਔਰਤਾਂ ਹਨ ਜਿਨ੍ਹਾਂ ਨੇ ਪਿਤ੍ਰਸੱਤਾ ਦੀ ਇਮਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈਸਿੱਖਿਆ ਇਸ ਯਾਤਰਾ ਦੀ ਪਹਿਲੀ ਸੀੜ੍ਹੀ ਹੈਇੱਕ ਪੜ੍ਹੀ-ਲਿਖੀ ਔਰਤ ਨਾ ਸਿਰਫ਼ ਆਪਣੇ ਲਈ, ਸਗੋਂ ਪੂਰੇ ਪਰਿਵਾਰ ਲਈ ਰੋਸ਼ਨੀ ਦੀ ਕਿਰਨ ਬਣ ਜਾਂਦੀ ਹੈਉਹ ਆਪਣੇ ਬੱਚਿਆਂ ਨੂੰ ਸਿੱਖਿਆ ਦੀ ਅਹਿਮੀਅਤ ਦੱਸਦੀ ਹੈ, ਆਪਣੇ ਪਤੀ ਦਾ ਸਾਥੀ ਬਣਦੀ ਹੈ, ਘਰ ਦੇ ਖਰਚ ਨੂੰ ਚਲਾਉਣ ਵਿੱਚ ਹਿੱਸਾ ਪਾਉਂਦੀ ਹੈ ਅਤੇ ਪਰਿਵਾਰਕ ਫੈਸਲਿਆਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੈਅਜਿਹਾ ਸਮਾਜ, ਜਿੱਥੇ ਔਰਤ ਨੂੰ ਪਿੱਛੇ ਰੱਖਿਆ ਜਾਵੇ, ਉਹ ਅੱਗੇ ਕਿਵੇਂ ਵਧ ਸਕਦਾ ਹੈ?

ਸਰਕਾਰ ਵੱਲੋਂ ਵੀ ਇਸ ਪੱਖ ਵਿੱਚ ਕਈ ਯਤਨ ਕੀਤੇ ਗਏ ਹਨ“ਬੇਟੀ ਬਚਾਓ, ਬੇਟੀ ਪੜ੍ਹਾਓ”, “ਮੁਦਰਾ ਲੋਨ ਯੋਜਨਾ”, “ਉਦਯਮ ਸਹਾਇਤਾ ਯੋਜਨਾ” ਅਤੇ ਹੋਰ ਕਈ ਸਕੀਮਾਂ ਔਰਤਾਂ ਨੂੰ ਖੁਦਮੁਖਤਿਆਰ ਬਣਾਉਣ ਲਈ ਲਾਗੂ ਕੀਤੀਆਂ ਗਈਆਂ ਹਨਪਰ ਇਹ ਤਬਦੀਲੀ ਸਿਰਫ਼ ਨੀਤੀਆਂ ਨਾਲ ਨਹੀਂ ਆਉਂਦੀ, ਸਗੋਂ ਪਰਿਵਾਰ ਅਤੇ ਸਮਾਜ ਦੀ ਸੋਚ ਬਦਲਣ ਨਾਲ ਆਉਂਦੀ ਹੈਜਦੋਂ ਤਕ ਮਾਂ, ਭੈਣ ਜਾਂ ਧੀ ਨੂੰ ਆਪਣੇ ਫੈਸਲੇ ਲੈਣ ਦੀ ਆਜ਼ਾਦੀ ਨਹੀਂ ਮਿਲਦੀ, ਉਦੋਂ ਤਕ ਉਹ ਸਿਰਫ਼ ਇੱਕ ਬੰਦ ਪਰਛਾਵਾਂ ਬਣੀ ਰਹਿੰਦੀ ਹੈਇਸ ਆਤਮ ਨਿਰਭਰਤਾ ਦੀ ਯਾਤਰਾ ਵਿੱਚ ਔਰਤ ਨੂੰ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈਉਸਦੇ ਸਾਹਮਣੇ ਘਰੇਲੂ ਹਿੰਸਾ, ਦਫਤਰ ਵਿੱਚ ਭੇਦਭਾਵ, ਤਨਖਾਹ ਵਿੱਚ ਅਣਸੁਣੀ ਅਸਮਾਨਤਾ, ਸੁਰੱਖਿਆ ਦੀ ਕਮੀ ਅਤੇ ਮਾਨਸਿਕ ਤਣਾਅ ਵਰਗੀਆਂ ਰੁਕਾਵਟਾਂ ਹਨਪਰ ਇਸਦੇ ਬਾਵਜੂਦ ਜਦੋਂ ਔਰਤ ਹਿੰਮਤ ਨਹੀਂ ਹਾਰਦੀ, ਆਪਣੇ ਮਨ ਨੂੰ ਦ੍ਰਿੜ੍ਹ ਕਰਦੀ ਹੈ ਅਤੇ ਹਰ ਰੁਕਾਵਟ ਨੂੰ ਪਾਰ ਕਰਦੀ ਹੈ, ਤਦ ਉਸਦੀ ਜਿੱਤ ਨਾ ਸਿਰਫ਼ ਉਸਦੀ ਆਪਣੀ ਹੁੰਦੀ ਹੈ, ਸਗੋਂ ਅਨੇਕਾਂ ਹੋਰ ਔਰਤਾਂ ਲਈ ਵੀ ਰਾਹ ਖੋਲ੍ਹਦੀ ਹੈ

ਅੱਜ ਸਿੱਖਿਆ ਦੇ ਨਾਲ ਨਾਲ ਡਿਜਿਟਲ ਮੀਡੀਆ ਨੇ ਵੀ ਔਰਤਾਂ ਨੂੰ ਇੱਕ ਨਵਾਂ ਮੰਚ ਦਿੱਤਾ ਹੈਉਹ ਘਰ ਬੈਠੇ ਹੀ ਘਰੇਲੂ ਉਤਪਾਦਾਂ ਦਾ ਕਾਰੋਬਾਰ ਚਲਾ ਰਹੀਆਂ ਹਨ, ਅਫਸਰੀ ਕੰਮ ਕਰ ਰਹੀਆਂ ਹਨ, ਕਨਟੈਂਟ ਕ੍ਰੀਏਟਰ ਬਣ ਰਹੀਆਂ ਹਨ ਅਤੇ ਆਪਣੇ ਆਰਥਿਕ ਸੋਮੇਂ ਖੁਦ ਪੈਦਾ ਕਰ ਰਹੀਆਂ ਹਨਇਹ ਰਾਹ ਸੌਖਾ ਨਹੀਂ, ਪਰ ਜਿਹੜੀ ਔਰਤ ਇਸ ਰਾਹ ਉੱਤੇ ਚੱਲ ਪੈਂਦੀ ਹੈ, ਉਹ ਫਿਰ ਕਦੇ ਮੁੜ ਪਿੱਛੇ ਮੁੜਕੇ ਨਹੀਂ ਦੇਖਦੀਪਰਿਵਾਰ ਦੀ ਭੂਮਿਕਾ ਇੱਥੇ ਬਹੁਤ ਅਹਿਮ ਹੋ ਜਾਂਦੀ ਹੈਜਦੋਂ ਮਾਂ, ਪਿਤਾ, ਭਰਾ, ਪਤੀ ਜਾਂ ਪੁੱਤਰ ਉਸ ਔਰਤ ਨੂੰ ਮਜ਼ਬੂਤੀ ਨਾਲ ਹੌਸਲਾ ਦਿੰਦੇ ਹਨ, ਉਸਦੇ ਨਾਲ ਖੜ੍ਹੇ ਰਹਿੰਦੇ ਹਨ, ਤਦ ਉਹ ਔਰਤ ਸਿਰਫ਼ ਇੱਕ ਵਿਅਕਤੀ ਨਹੀਂ ਰਹਿ ਜਾਂਦੀ; ਉਹ ਇੱਕ ਸੰਸਥਾ, ਇੱਕ ਪ੍ਰੇਰਣਾ ਬਣ ਜਾਂਦੀ ਹੈਸਮਾਜ ਨੂੰ ਵੀ ਆਪਣੀ ਦਿਲੀ ਸੋਚ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈਜਿੱਥੇ ਔਰਤ ਦੀ ਕਮਾਈ ਅਤੇ ਉਸਦੇ ਫੈਸਲਿਆਂ ਨੂੰ ਮਾਣ ਮਿਲੇ, ਉੱਥੇ ਹੀ ਅਸਲ ਆਤਮਨਿਰਭਰਤਾ ਪੈਦਾ ਹੋ ਸਕਦੀ ਹੈ

ਇੱਕ ਆਤਮਨਿਰਭਰ ਔਰਤ ਘਰ ਦੀ ਸੋਚ ਨੂੰ, ਬੱਚਿਆਂ ਦੇ ਸੰਸਕਾਰਾਂ ਨੂੰ ਅਤੇ ਪੂਰੇ ਸਮਾਜ ਦੇ ਅਧਾਰ ਨੂੰ ਬਦਲ ਸਕਦੀ ਹੈਉਹ ਨਾ ਸਿਰਫ਼ ਆਪਣੇ ਲਈ, ਸਗੋਂ ਅਗਲੀ ਪੀੜ੍ਹੀ ਲਈ ਵੀ ਆਜ਼ਾਦੀ ਅਤੇ ਸੰਘਰਸ਼ ਦਾ ਨਵਾਂ ਰਸਤਾ ਬਣਾਉਂਦੀ ਹੈਉਸਦੀ ਜਿੱਤ ਉਸਦੇ ਨਾਂ ਨਹੀਂ, ਸਗੋਂ ਪੂਰੇ ਸਮਾਜ ਦੀ ਜਿੱਤ ਹੁੰਦੀ ਹੈ ਇਹ ਕਿਹਾ ਜਾ ਸਕਦਾ ਹੈ ਕਿ “ਆਤਮਨਿਰਭਰ ਔਰਤ” ਕੋਈ ਸੁਪਨਾ ਨਹੀਂ, ਸਗੋਂ ਇੱਕ ਜ਼ਮੀਨੀ ਹਕੀਕਤ ਬਣਦੀ ਜਾ ਰਹੀ ਹੈਜਿੱਥੇ ਹਰੇਕ ਔਰਤ ਨੂੰ ਉਸਦੀ ਪਛਾਣ ਮਿਲੇ, ਉਸਦੇ ਹੱਕ ਮਿਲਣ ਅਤੇ ਉਸ ਨੂੰ ਫੈਸਲੇ ਲੈਣ ਦਾ ਪੂਰਾ ਅਧਿਕਾਰ ਹੋਵੇ, ਉਹੀ ਸਮਾਜ ਅਸਲ ਵਿੱਚ ਤਰਕਸ਼ੀਲ ਕਿਹਾ ਜਾ ਸਕਦਾ ਹੈਆਉ ਅਸੀਂ ਇਹ ਯਕੀਨ ਬਣਾਈਏ ਕਿ ਹਰੇਕ ਔਰਤ ਨੂੰ ਨਾ ਸਿਰਫ਼ ਆਤਮਨਿਰਭਰ ਬਣਨ ਦਾ ਹੱਕ ਹੋਵੇ, ਸਗੋਂ ਉਹ ਹੌਸਲੇ, ਮਾਣ ਅਤੇ ਖੁਸ਼ੀ ਨਾਲ ਜੀ ਸਕੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Manju Raika

Manju Raika

Government Ranbir College, Sangrur, Punjab, India.
Whatsapp: (91 - 76260 - 53712)
Email: (manjuraika77@gmail.com)