SurjitSBhattiDr7“ਲਾਗੇ ਇੱਕ ਅਜਨਬੀ ਜਿਹਾ ਬੰਦਾ ਖੜ੍ਹਾ ਸੀ। ਉਹ ਦੁਕਾਨਦਾਰ ਨੂੰ ਕਹਿਣ ਲੱਗਾ- ਮੈਂ ਇੱਥੇ ...”
(17 ਜੂਨ 2025)


ਕਈ ਸਾਲਾਂ ਬਾਅਦ ਇੱਕ ਦਿਨ ਮੈਨੂੰ ਆਪਣੇ ਪੁਰਾਣੇ ਕਾਲਜ ਜਾਣ ਦਾ ਸਬੱਬ ਬਣਿਆਦੋਸਤਾਂ ਦੀਆਂ ਸ਼ਰਾਰਤਾਂ ਦੀਆਂ ਯਾਦਾਂ ਸੱਜਰੀਆਂ ਹੋ ਗਈਆਂਸ਼ਰਤਾਂ ਲਾ ਕੇ ਸਭ ਤੋਂ ਵੱਧ ਕੇਲੇ ਜਾਂ ਸਮੋਸੇ ਖਾਣ ਦੇ ਮੁਕਾਬਲੇ ... ਲੱਗਿਆ ਜਿਵੇਂ ਕੱਲ੍ਹ ਦੀ ਗੱਲ ਹੋਵੇਪ੍ਰੋਫੈਸਰਾਂ ਨੂੰ ਮੁੰਡਿਆਂ ਨੇ ਆਪਸੀ ਗੱਲਬਾਤ ਲਈ ਆਲਫ਼ਾ, ਬੀਟਾ, ਗਾਮਾ, ਥੀਟਾ ਦੇ ਨਾਂ ਦਿੱਤੇ ਹੋਏ ਸੀਅਚਾਨਕ ਅੱਖਾਂ ਅੱਗੇ ਉਸ ਬਜ਼ੁਰਗ ਸੇਵਾਦਾਰ ਦਾ ਚਿਹਰਾ ਗਿਆ, ਜਿਸ ਨੂੰ ਕਾਲਜ ਵਿੱਚ ਹਰ ਕੋਈ ‘ਰੱਬ ਜੀ’ ਕਹਿ ਕੇ ਬੁਲਾਉਂਦਾ ਹੁੰਦਾ ਸੀਉਸ ਦੀ ਡਿਊਟੀ ਹਰ 45 ਮਿੰਟਾਂ ਬਾਅਦ ਤਿੰਨ ਵਾਰਟੰਨ-ਟੰਨਦੀ ਘੰਟੀ ਵਜਾਉਣ ਦੀ ਸੀ, ਜਿਸ ਨਾਲ ਇੱਕ ਪੀਰੀਅਡ ਖਤਮ ਹੋ ਕੇ ਦੂਜਾ ਸ਼ੁਰੂ ਹੋ ਜਾਂਦਾ ਸੀਕਦੀ ਕਦੀ ‘ਰੱਬ ਜੀ’ ਕਿਸੇ ਕੰਮ ਗਏ ਹੋਣੇ ਤਾਂ ਕਿਸੇ ਮੁੰਡੇ ਨੇ ਜਾ ਕੇ 15-20 ਮਿੰਟਾਂ ਬਾਅਦ ਹੀ ਘੰਟੀ ਵਜਾ ਕੇ ਭੱਜ ਜਾਣਾ

‘ਰੱਬ ਜੀ’ ਬਜ਼ੁਰਗ ਸਨ ਪਰ ਕਦੀ ਬੈਠੇ ਨਹੀਂ ਸੀ ਦਿਸਦੇ, ਫਿਰਦੇ-ਤੁਰਦੇ ਰਹਿੰਦੇਸਵੇਰੇ ਬਰਾਂਡਿਆਂ ਵਿੱਚ ਮਸ਼ਕ ਨਾਲ ਪਾਣੀ ਦਾ ਛਿੜਕਾ ਕਰਦੇ, ਫਿਰ ਨੌਂ ਵਜੇ ਇੱਕ ਲੰਮੀ ਘੰਟੀ ਖੜਕਾ ਕੇ ਪੜ੍ਹਾਈ ਸ਼ੁਰੂ ਕਰਨ ਦਾ ਐਲਾਨ ਕਰ ਦਿੰਦੇਇੱਟਾਂ ਦੇ ਫਰਸ਼ ਤੋਂ ਤਾਜ਼ਗੀ ਦੀ ਵੱਖਰੀ ਮਹਿਕ ਮਹਿਸੂਸ ਹੋਣੀਕੋਲੋਂ ਲੰਘਦਿਆਂ ਹਰੇਕ ਨੇ ਉਨ੍ਹਾਂ ਨੂੰ ਫਤਿਹ ਬੁਲਾਉਣੀ ਅਤੇ ਹਾਲ-ਚਾਲ ਪੁੱਛਣਾ ਮੁਸਕਰਾਉਂਦਾ ਜਵਾਬ ਮਿਲਣਾ,ਸ਼ੁਕਰ ਹੈ।” ਸ਼ਾਮੀ ਚਾਰ ਵਜੇ ਸਵੇਰ ਵਰਗੀ ਲੰਮੀ ਘੰਟੀ ਵਜਾਹ ਦਿੰਦੇਪਿੱਤਲ ਦੇ ਇੱਕ ਗੋਲ ਤਵੇ ਜਿਹੇ ਉੱਤੇ ਲੱਕੜ ਦੇ ਹਥੌੜੇ ਨਾਲ ਸੱਟ ਮਾਰਨ ਦਾ ਉਨ੍ਹਾਂ ਦਾ ਵੱਖਰਾ ਅੰਦਾਜ਼ ਸੀ

‘ਰੱਬ ਜੀ’ ਕਾਲਜ ਦੀਆਂ ਗਰਾਂਊਂਡਾਂ ਦੇ ਲਾਗੇ ਇੱਕ ਕੋਠੜੀ ਵਿੱਚ ਇਕੱਲੇ ਰਹਿੰਦੇ ਸਨ, ਜਿੱਥੇ ਲਾਗੇ ਇੱਕ ਟਿਊਬਵੈਲ ਹੁੰਦਾ ਸੀਕੋਠੜੀ ਵਿੱਚ ਇੱਕ ਟੀਨ ਦਾ ਪੁਰਾਣਾ ਟਰੰਕ ਪਿਆ ਦਿਸਦਾ ਸੀ, ਜਿਸ ਵਿੱਚ ਉਹ ਦੱਸਦੇ ਸਨ ਕਿ ਬਦਲਣ ਲਈ ਸਿਰਫ ਇੱਕ ਜੋੜਾ ਕੱਪੜੇ ਤੇ ਇੱਕ ਚਿੱਟੀ ਦਸਤਾਰ ਸੀਇੱਕ ਦਿਨ ਅਸੀਂ ਪੁੱਛਿਆ, “ਬਾਬਾ ਜੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ?

‘ਰੱਬ ਜੀ’ ਕਹਿੰਦੇ, “ਇਹ ਕਾਲਜ ਮੇਰਾ ਪਰਿਵਾਰ ਹੈ, ਤੁਸੀਂ ਮੇਰੇ ਇਸ ਪਰਿਵਾਰ ਦੇ ਹੀ ਜੀਅ ਹੋਵੰਡ ਵੇਲੇ ਮੇਰੀ ਮੰਗਣੀ ਹੋਈ ਸੀਹੁਣ ਨਾ ਉਸ ਬੀਬੀ ਦਾ ਕੋਈ ਪਤਾ ਹੈ, ਨਾ ਮੇਰੇ ਮਾਂ-ਪਿਓ ਦਾ ... ਕੀ ਜਾਣਾ, ਜਿਊਂਦੇ ਵੀ ਹੈਣ ਕਿ ਨਹੀਂਸ਼ਾਮ ਨੂੰਰੱਬ ਜੀ’ ਲੰਗਰ-ਹਾਲ ਵਿੱਚ ਸਾਨੂੰ ਦਾਲ, ਸਬਜ਼ੀ, ਪਰਸ਼ਾਦੇ ਵਰਤਾਉਣ ਦੀ ਸੇਵਾ ਕਰਨ ਲੱਗ ਪੈਂਦੇਪ੍ਰਬੰਧਕਾਂ ਨੇ ਆਪ ਸਤਿਕਾਰ ਨਾਲ ਉਨ੍ਹਾਂ ਲਈ ਖਾਣਾ ਲਿਆ ਕੇ ਸਾਹਮਣੇ ਰੱਖਣਾ

ਇੱਕ ਵਾਰ ਕੁਝ ਪ੍ਰੋਫੈਸਰਾਂ ਨੇ ਉਨ੍ਹਾਂ ਨੂੰ ਪੁੱਛਿਆ, “ਬਾਬਾ ਜੀ, ਤੁਹਾਡਾ ਨਾਂ ਤਾਂ ਬੋਹੜ ਸਿੰਘ ਹੈ ਪਰ ਤੁਹਾਨੂੰ ਲੋਕ ‘ਰੱਬ ਜੀ’ ਕਿਉਂ ਕਹਿਣ ਲੱਗ ਪਏਉਹ ਹੱਸ ਕੇ ਕਹਿਣ ਲੱਗੇ, “ਮੈਨੂੰ ਸ਼ੁਰੂ ਵਿੱਚ ਲੋਕ ‘ਰਿਫੂਜੀ’ ਕਹਿੰਦੇ ਹੁੰਦੇ ਸਨ ਇੱਥੇ ਆਉਣ ਤੋਂ ਪਹਿਲੇ ਮੈਂ ਇੱਕ ਬਿਰਧ ਘਰ ਵਿੱਚ ਕੁਛ ਸਾਲ ਸੇਵਾ ਕਰਦਾ ਸੀ ਉੱਥੇ ਹੀ ਇੱਕ ਬਹੁਤ ਬਿਮਾਰ ਅਤੇ ਕਮਜ਼ੋਰ ਬਜ਼ੁਰਗ ਨੇ ਕਿਤੇ ਕਹਿ ਦਿੱਤਾ, “ਤੂੰ ਰਿਫੂਜੀ ਨਹੀਂ, ਤੈਨੂੰ ਤਾਂ ਰੱਬ ਜੀ ਨੇ ਪੁੱਤਾਂ ਤੋਂ ਵੱਧ ਸਾਡੀ ਦੇਖਭਾਲ ਕਰਨ ਲਈ ਹੀ ਸਾਡੇ ਕੋਲ ਭੇਜਿਆ ਲਗਦਾ ਹੈਉਸ ਦਿਨ ਤੋਂ ਸਭ ਨੇ, ਮੇਰੇ ਰੋਕਣ ਦੇ ਬਾਵਜੂਦ ਸਾਰਿਆਂ ਨੇ ਮੈਂਨੂੰ ‘ਰੱਬ ਜੀ’ ਕਹਿਣਾ ਸ਼ੁਰੁ ਕਰ ਦਿੱਤਾ

ਬਹੁਤ ਸਮੇਂ ਬਾਅਦ ਕਾਲਜ ਦੇ ਇੱਕ ਪੁਰਾਣੇ ਮੁਲਾਜ਼ਮ ਨੂੰ ਮੈਂ ਪੁੱਛਿਆ, “ਉਹ ਬਾਬਾ ਜੀ ਕਿੱਥੇ ਨੇ, ਜਿਨ੍ਹਾਂ ਨੂੰ ਲੋਕ ‘ਰੱਬ ਜੀ’ ਕਿਹਾ ਕਰਦੇ ਸਨ? ਬੜੇ ਦੁੱਖ ਭਰੇ ਲਹਿਜੇ ਵਿੱਚ ਉਸ ਨੇ ਜਵਾਬ ਦਿੱਤਾ, “ਜੀ, ਉਨ੍ਹਾਂ ਦੀ ਸਾਰੀ ਉਮਰ ਦੀ ਮਿਹਨਤ ਦੀ ਕਮਾਈ ਤਾਂ ਕਿਸੇ ਨੇ ਡਾਕਾ ਮਾਰ ਕੇ ਲੁੱਟ ਲਈ

ਮੇਰੀ ਹੈਰਾਨੀ ਦੀ ਹੱਦ ਨਾ ਰਹੀਮੇਰੇ ਮੂਹੋਂ ਨਿਕਲ ਗਿਆ, “ਭਾਈ, ਉਹ ਤਾਂ ਕੋਈ ਸਤਜੁਗੀ ਜੀਵ ਸੀ, ਉਸ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ?

ਭਰੀ ਅਵਾਜ਼ ਵਿੱਚ ਉਹ ਮੁਲਾਜ਼ਮ ਬੋਲਿਆ, “ਸਤਜੁਗੀ ਜੀਵਾਂ ਨਾਲ ਕਲਜੁਗ ਵਿੱਚ ਇਹੋ ਹੋ ਰਿਹਾ ਹੈਕਾਲਜ ਦੇ ਲਾਗੇ ਇੱਕ ਦਿਨ ਉਹ ਇੱਕ ਪੰਸਾਰੀ ਦੀ ਦੁਕਾਨ ਤੋਂ ਕੁਝ ਖਰੀਦਣ ਗਏਦੁਕਾਨਦਾਰ ਨੇ ਗੱਲਾਂ ਕਰਦਿਆਂ ਐਵੇਂ ਪੁੱਛ ਲਿਆ - ਬਾਬਾ ਜੀ ਖਰਚਾ ਤਾਂ ਤੁਹਾਡਾ ਕੋਈ ਖਾਸ ਨਹੀਂ, ਫਿਰ ਤਨਖਾਹ ਦਾ ਕੀ ਕਰਦੇ ਹੋ? ਬਾਬਾ ਜੀ ਕਹਿਣ ਲੱਗੇ - ਸੋਚਿਆ ਹੈ ਕਿਸੇ ਦਿਨ ਅਮ੍ਰਿਤਸਰ ਜਾ ਕੇ ਜੋ ਕੁਝ ਕੋਲ ਹੈ, ਪਿੰਗਲਵਾੜੇ ਦੇ ਆਵਾਂਗਾਮੈਂ ਪੈਸੇ ਕੀ ਕਰਨੇ ਹਨ? ਲਾਗੇ ਇੱਕ ਅਜਨਬੀ ਜਿਹਾ ਬੰਦਾ ਖੜ੍ਹਾ ਸੀ। ਉਹ ਦੁਕਾਨਦਾਰ ਨੂੰ ਕਹਿਣ ਲੱਗਾ- ਮੈਂ ਇੱਥੇ ਨਵਾਂ ਆਇਆ ਹਾਂ, ਨੌਕਰੀ ਲੱਭ ਰਿਹਾ ਹਾਂਬੱਚਿਆਂ ਲਈ ਕੁਝ ਜ਼ਰੂਰੀ ਸੌਦਾ ਲੈਣਾ ਹੈ, ਉਧਾਰ ਦੇ ਦਿਉਗੇ? ਮੈਂ ਜਲਦੀ ਤੋਂ ਜਲਦੀ ਤੁਹਾਡੇ ਪੈਸੇ ਮੋੜ ਦਿਆਂਗਾਦੁਕਾਨਦਾਰ ਦੇ ਸਾਫ਼ ਇਨਕਾਰ ਕਰਨ ’ਤੇ ਉਹ ਮੁੜਨ ਹੀ ਲੱਗਾ ਤਾਂ ਬਾਬਾ ਜੀ ਦੁਕਾਨਦਾਰ ਨੂੰ ਬੋਲੇ - ਕੋਈ ਲੋੜਵੰਦ ਗਰੀਬ ਜਾਪਦਾ ਹੈ, ਚਲੋ ਦੇ ਦਿਓਇਹ ਨਹੀਂ ਦੇਵੇਗਾ ਤਾਂ ਕੋਈ ਫਿਕਰ ਨਾ ਕਰਨਾ, ਮੈਥੋਂ ਲੈ ਲੈਣਾਬਾਬਾ ਜੀ ਦੇ ਪੈਰੀਂ ਹੱਥ ਲਾ ਕੇ ਧੰਨਵਾਦ ਕਰਦਾ ਹੋਇਆ ਉਹ ਆਦਮੀ ਸਮਾਨ ਖਰੀਦ ਕੇ ਚਲਾ ਗਿਆ

ਉਸੇ ਦਿਨ ਸ਼ਾਮ ਨੂੰ ਜਦੋਂ ਬਾਬਾ ਜੀ ਆਪਣੀ ਕੋਠੜੀ ਵਿੱਚ ਪੁੱਜੇ ਤਾਂ ਦੇਖਿਆ, ਸਾਰਾ ਸਮਾਨ ਖਿਲਰਿਆ ਹੋਇਆ ਸੀਗਰਾਊਂਡਾਂ ਨੂੰ ਪਾਣੀ ਲਾਉਣ ਗਏ ਮੁਲਾਜ਼ਮ ਨੇ ਕੇ ਦੱਸਿਆ ਕਿ ਬਾਬਾ ਜੀ ਦੀ ਕੋਠੜੀ ਵਿੱਚੋਂ ਕੋਈ ਉਨ੍ਹਾਂ ਦਾ ਸਾਰਾ ਪੈਸਾ ਲੈ ਗਿਆ ਹੈਇੱਕ ਦਮ ਚਾਰ ਚੁਫੇਰੇ ਸੰਨਾਟਾ ਛਾ ਗਿਆਕਾਲਜ ਦਾ ਹਰ ਬੰਦਾ ਉਨ੍ਹਾਂ ਦੀ ਕੋਠੜੀ ਵਲ ਦੌੜ ਉੱਠਿਆਪਤਾ ਲੱਗਿਆ ਕਿ ਬਾਬਾ ਜੀ ਦੀ ਤਨਖਾਹ ਦੇ ਸਾਰੇ ਜਮ੍ਹਾਂ ਕੀਤੇ ਪੈਸੇ ਕੋਈ ਦਿਨੇ-ਦਿਹਾੜੇ ਲੁੱਟ ਕੇ ਲੈ ਗਿਆ ਹੈਲੋਕ ਕਹਿ ਰਹੇ ਸਨ ਕਿ 90 ਸਾਲ ਦੇ ਇੱਕ ਨੇਕ ਬੁੱਢੇ ਬਾਬੇ ’ਤੇ ਵੀ ਉਸ ਬੰਦੇ ਨੂੰ ਦਇਆ ਨਹੀਂ ਆਈ

ਪੁਲਿਸ ਦਾ ਕਹਿਣਾ ਸੀ ਇਹ ਡਾਕਾ ਉਸ ਅਜਨਬੀ ਆਦਮੀ ਦਾ ਕੰਮ ਸੀ, ਜਿਸਦੀ ਇੱਕ ਦਿਨ ਪਹਿਲੇ ਬਾਬਾ ਜੀ ਨੇ ਮਦਦ ਕੀਤੀ ਸੀਅਖੀਰ ਪੁਲਿਸ ਵਲੋਂ ਫੜੇ ਕੁਝ ਸ਼ੱਕੀ ਨਸ਼ੇੜੀਆਂ ਵਿੱਚੋਂ ਦੁਕਾਨਦਾਰ ਦੀ ਮਦਦ ਨਾਲ ਉਸ ਅਜਨਬੀ ਦੀ ਪਛਾਣ ਹੋ ਗਈ

ਇੱਕ ਦਿਨ ‘ਰੱਬ ਜੀ’ ਨੇ ਕਿਸੇ ਨਾਲ ਗੱਲਾਂ ਕਰਦਿਆਂ ਕਿਹਾ, “ਮੈਨੂੰ ਪੈਸੇ ਜਾਣ ਦਾ ਦੁੱਖ ਨਹੀਂ, ਮੈਨੂੰ ਪੈਸੇ ਦੀ ਲੋੜ ਨਹੀਂ ਸੀ ਦੁੱਖ ਸਿਰਫ ਇਸ ਗੱਲ ਦਾ ਹੈ ਕਿ ਮੈਂ ਆਪਣੀ ਬੱਚਤ ਉਨ੍ਹਾਂ ਲਾਵਾਰਿਸਾਂ ਤਕ ਨਹੀਂ ਪੁਜਾ ਸਕਿਆ, ਜਿਨ੍ਹਾਂ ਨੂੰ ਅਸਲ ਵਿੱਚ ਇਸਦੀ ਜ਼ਰੂਰਤ ਸੀ।”

ਕੁਝ ਦਿਨਾਂ ਬਾਅਦ ‘ਰੱਬ ਜੀ’ ਇਹਦੁਨੀਆਂ ਛੱਡ ਕੇ ਆਪਣੇ ਅਸਲੀ ਘਰ ਪੁੱਜ ਗਏ

ਅੱਜ ਹੋਰਨਾਂ ਵਾਂਗ ਮੈਂ ਵੀ ਹੈਰਾਨ ਹਾਂ- ਕੀ ਸੱਚਮੁੱਚ ‘ਰੱਬ ਜੀ’ ਦੇ ਘਰ ਵਿੱਚ ਵੀ ਚੋਰੀ ਹੋ ਸਕਦੀ ਹੈ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਸੁਰਜੀਤ ਸਿੰਘ ਭੱਟੀ

ਪ੍ਰੋ. ਸੁਰਜੀਤ ਸਿੰਘ ਭੱਟੀ

Calgary, Alberta, Canada.
Whatsapp: (Canada 1 - 825 - 712 - 6056)