MadandeepSingh7ਅਸੀਂ ਲੜ ਕੇ ਕੁਝ ਨਹੀਂ ਜਿੱਤ ਸਕਦੇ। ਪਰ ਜੇ ਅਸੀਂ ਸਾਂਝਾ ਸੁਪਨਾ ਦੇਖੀਏਤਾਂ ਅਸੀਂ ਇੱਕ ਨਵੀਂ ਦੁਨੀਆਂ ...
(17 ਮਈ 2025)


21
ਵੀਂ ਸਦੀ ਦੀ ਸ਼ੁਰੂਆਤ ਨੇ ਮਿਹਨਤਕਸ਼ਾਂ ਦੀ ਪੂੰਜੀ ਰਾਹੀਂ ਵਿਗਿਆਨ ਅਤੇ ਤਕਨਾਲੋਜੀ ਦੇ ਅਧਾਰਤ ਇੱਕ ਨਵਾਂ ਗਲੋਬਲ ਸੰਸਾਰ ਬਣਾਇਆ ਹੈਇਸ ਨਵੇਂ ਸੰਸਾਰ ਵਿੱਚ ਅਜਿਹੀਆਂ ਤਾਕਤਾਂ ਨੇ ਵੀ ਜਨਮ ਲਿਆ ਹੈ, ਜੋ ਇਨਸਾਨੀ ਅਸਤਿਤਵ ਨੂੰ ਨਵੀਨ ਰੂਪ ਵਿੱਚ ਚੁਣੌਤੀ ਦੇ ਰਹੀਆਂ ਹਨਇਹ ਚੁਣੌਤੀਆਂ ਭੂਗੋਲਕ ਹੱਦਾਂ ਦੀ ਗੱਲ ਨਹੀਂ ਕਰਦੀਆਂ, ਨਾ ਹੀ ਇਨ੍ਹਾਂ ਦੇ ਜਵਾਬ ਪੁਰਾਣੀਆਂ ਰਾਜਨੀਤਿਕ ਰਣਨੀਤੀਆਂ ਜਾਂ ਹਥਿਆਰਾਂ ਦੀ ਭਾਸ਼ਾ ਵਿੱਚ ਦਿੱਤੇ ਜਾ ਸਕਦੇ ਹਨਸੰਸਾਰ ਦੀ ਰੂਪਰੇਖਾ ਹੁਣ ਆਉਣ ਵਾਲੇ ਯੁਗ ਦੀਆਂ ਰਣਨੀਤਿਕ ਲੋੜਾਂ ਅਨੁਸਾਰ ਤਿਆਰ ਹੋ ਰਹੀ ਹੈ, ਜਿੱਥੇ ਪਾਣੀ, ਊਰਜਾ, ਖਾਦ, ਜੈਵ-ਟੈਕਨੋਲੋਜੀ ਅਤੇ ਸਾਈਬਰ ਤਕਨੀਕਾਂ ਆਧੁਨਿਕ ਜੰਗ ਦਾ ਕੇਂਦਰ ਬਣ ਰਹੀਆਂ ਹਨਇਨ੍ਹਾਂ ਹਾਲਤਾਂ ਵਿਚਕਾਰ, ਭਾਰਤ ਅਤੇ ਪਾਕਿਸਤਾਨ ਅਜੇ ਵੀ ਵੰਡ ਦੇ ਅਹਿਸਾਸ ਵਿੱਚ ਫਸੇ ਹੋਏ ਹਨ। ਇਹ ਖਿੱਤਾ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ

ਭਾਰਤ ਅਤੇ ਪਾਕਿਸਤਾਨ ਦੋਵੇਂ ਪਰਮਾਣੂ ਤਾਕਤਾਂ ਹਨ। ਦੋਵਾਂ ਮੁਲਕਾਂ ਕੋਲ ਅਜਿਹੀ ਜਨਸੰਖਿਆ, ਭੂਗੋਲਿਕ ਵਿਵਿਧਤਾ ਅਤੇ ਇਤਿਹਾਸਕ ਸੰਸਕ੍ਰਿਤੀਆਂ ਹਨ ਜੋ ਉਨ੍ਹਾਂ ਨੂੰ ਦੁਨੀਆਂ ਦੀ ਰਣਨੀਤਿਕ ਅਤੇ ਅਰਥਚਾਰਕ ਦਿਸ਼ਾ ਦੀ ਅਗਵਾਈ ਕਰਨ ਯੋਗ ਬਣਾਉਂਦੀਆਂ ਹਨ ਪ੍ਰੰਤੂ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਦੋਵੇਂ ਮੁਲਕ, ਸੰਸਾਰਕ ਪੱਧਰ ਉੱਤੇ ਆਪਣੀ ਸੰਭਾਵੀ ਭੂਮਿਕਾ ਨਿਭਾਉਣ ਦੀ ਥਾਂ ਅਜੇ ਵੀ ਅਤੀਤ ਦੇ ਦੁੱਖ ਵਿੱਚ ਬੱਝੇ ਜਾਤ ਧਰਮ ਦੇ ਭਰਮ ਦੀ ਸਰਹੱਦੀ ਰਾਜਨੀਤਿਕ ਸਾਜ਼ਿਸ਼ ਦੇ ਸ਼ਿਕਾਰ ਹਨ ਜਦਕਿ ਦੱਖਣੀ ਏਸ਼ੀਆ ਦਾ ਤਣਾਅ ਹਥਿਆਰਾਂ ਦੇ ਵਪਾਰੀ ਮੁਲਕਾਂ ਲਈ ਲਾਭਕਾਰੀ ਸਿੱਧ ਹੋ ਰਿਹਾ ਹੈ, ਪਰ ਭਾਰਤ ਅਤੇ ਪਾਕਿਸਤਾਨ ਦੀ ਇਹ ਲੜਾਈ ਇਨ੍ਹਾਂ ਦੇਸ਼ਾਂ ਦੀਆਂ ਭਵਿੱਖ ਦੀਆਂ ਪੀੜ੍ਹੀਆਂ ਲਈ ਸਜ਼ਾ ਬਣ ਚੁੱਕੀ ਹੈ ਇਹ ਕੋਈ ਰਾਜਨੀਤਿਕ ਨਾਅਰਾ ਨਹੀਂ ਕਿ ਜੰਗਾਂ ਨੇ ਕਦੇ ਵੀ ਕਿਸੇ ਮੁਲਕ ਨੂੰ ਅੱਗੇ ਨਹੀਂ ਵਧਣ ਦਿੱਤਾ, ਇਹ ਇੱਕ ਇਤਿਹਾਸਕ ਸਚਾਈ ਹੈ, ਜਿਸ ਨੂੰ ਸਮਝੇ ਬਗੈਰ ਅੱਗੇ ਨਹੀਂ ਵਧਿਆ ਜਾ ਸਕਦਾਇਹ ਸਮਝਣਾ ਪਵੇਗਾ ਕਿ ਜਿੱਥੇ ਜੰਗਾਂ ਨੇ ਤਬਾਹੀ ਲਿਆਂਦੀ ਹੈ, ਉੱਥੇ ਸਾਂਝ ਅਤੇ ਪਿਆਰ ਨੇ ਮਨੁੱਖ ਨੂੰ ਉੱਜਲ ਭਵਿੱਖ ਬਣਾਉਣ ਅਤੇ ਜੀਵਨ ਦਾ ਰਾਹ ਵਿਖਾਇਆ ਹੈ

ਜੇਕਰ ਅਮਰੀਕਾ ਅਤੇ ਜਰਮਨੀ ਵਰਗੇ ਦੇਸ਼ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਿਗਿਆਨਕ ਤਕਨੀਕ ਰਾਹੀਂ ਗਲੋਬਲ ਸਿਸਟਮ ਬਣਾਉਣ ਵਿੱਚ ਲੱਗ ਗਏ, ਤਾਂ ਭਾਰਤ ਅਤੇ ਪਾਕਿਸਤਾਨ ਵੀ ਆਪਣੀ ਧਰਤੀ ਉੱਤੇ ਨਵੀਨ ਉਮੀਦਾਂ ਦੇ ਬੀਜ ਬੀਜ ਸਕਦੇ ਹਨਭਾਰਤ ਅਤੇ ਪਾਕਿਸਤਾਨ ਸੰਸਾਰਕ ਰਣਨੀਤੀ ਤੋਂ ਅਲੱਗ ਨਹੀਂ ਰਹਿ ਸਕਦੇਭਾਰਤ ਇੱਕ ਉੱਭਰਦੀ ਵਿਸ਼ਵ ਤਾਕਤ ਹੈ ਅਤੇ ਪਾਕਿਸਤਾਨ ਦੀ ਭੂ-ਸਥਿਤੀ, ਜਨਸੰਖਿਅਕ ਸੰਭਾਵਨਾਵਾਂ ਅਤੇ ਆਉਂਦੇ ਯੁਗ ਲਈ ਲੋੜੀਂਦੇ ਭੂਗੋਲਿਕ ਦਰਵਾਜ਼ੇ ਭਵਿੱਖ ਵੱਲ ਖੁੱਲ੍ਹਦੇ ਹਨਦੋਵੇਂ ਦੇਸ਼ ਜੇਕਰ ਆਪਣੀਆਂ ਰਣਨੀਤੀਆਂ ਨੂੰ ਮੁੱਢ ਤੋਂ ਚਲਦੀਆਂ ਟਕਰਾਵੀਂਆਂ ਲਕੀਰਾਂ ਤੋਂ ਹਟਾ ਕੇ ਨਵੇਂ ਸੰਸਾਧਨਾਂ, ਉੱਦਮਾਂ ਅਤੇ ਵਿਗਿਆਨਕ ਸਾਂਝਾਂ ਵੱਲ ਮੋੜ ਲੈਣ ਤਾਂ ਇਹ ਖੇਤਰ ਦੁਨੀਆਂ ਦੇ ਨਕਸ਼ੇ ਉੱਤੇ ਇੱਕ ਨਵਾਂ ਅਧਿਆਇ ਲਿਖ ਸਕਦਾ ਹੈ ਸਵਾਲ ਇਹ ਨਹੀਂ ਕਿ ਕੌਣ ਕਿੰਨਾ ਸ਼ਕਤੀਸ਼ਾਲੀ ਹੈ, ਸਵਾਲ ਇਹ ਹੈ ਕਿ ਕੌਣ ਭਵਿੱਖ ਨੂੰ ਸਿਆਣਪ ਨਾਲ ਪੜ੍ਹ ਸਕਦਾ ਹੈ

ਜਦ ਭਾਰਤ ਆਪਣੇ ਵਿਗਿਆਨਕ ਮਿਸ਼ਨਾਂ ਨਾਲ ਨਵੀਂਆਂ ਉਚਾਈਆਂ ਨੂੰ ਛੂਹ ਰਿਹਾ ਹੈ ਤਾਂ ਪਾਕਿਸਤਾਨ ਵੀ ਆਪਣੀ ਨੌਜਵਾਨ ਅਬਾਦੀ ਦੀ ਦਿਮਾਗੀ ਤਾਕਤ ਨਾਲ ਨਵੀਂਆਂ ਉਮੀਦਾਂ ਦੇ ਰਾਹ ਬਣਾ ਸਕਦਾ ਹੈਦੋਵੇਂ ਦੇਸ਼ ਆਤਮਨਿਰਭਰ ਅਤੇ ਗਲੋਬਲ ਪੱਧਰ ’ਤੇ ਸਥਾਪਤ ਹੋਣ ਦੀ ਇੱਛਾ ਰੱਖਦੇ ਹਨ ਪਰ ਇਹ ਤਣਾਅ ਅਤੇ ਹਥਿਆਰਾਂ ਰਾਹੀਂ ਸੰਭਵ ਨਹੀਂ ਹੋ ਸਕਦਾ

ਸੰਸਾਰ ਦੇ ਨਵੇਂ ਨਕਸ਼ੇ ਵਿੱਚ ਉਹੀ ਦੇਸ਼ ਟਿਕ ਸਕਣਗੇ ਜੋ ਸਿਰਫ਼ ਜਿਊਂਦੇ ਨਹੀਂ, ਸਗੋਂ ਹੋਰਾਂ ਨੂੰ ਵੀ ਜੀਊਣ ਦੇਣ ਲਈ ਯੋਜਨਾ ਬਣਾਉਣਗੇਭਾਰਤ ਅਤੇ ਪਾਕਿਸਤਾਨ ਜੇਕਰ ਆਉਣ ਵਾਲੀਆਂ ਸਾਂਝੀਆਂ ਚੁਣੌਤੀਆਂ, ਜਿਵੇਂ ਕਿ ਜਲਵਾਯੂ ਪਰਿਵਰਤਨ, ਭੋਜਨ ਸੁਰੱਖਿਆ, ਪਾਣੀ ਦੀ ਕਮੀ, ਰੋਬੌਟਿਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗਵਰਨੈਂਸ ਵੱਲ ਇਕੱਠੇ ਸੋਚਣ ਤਾਂ ਇਹ ਸਿਰਫ਼ ਰਾਜਨੀਤਿਕ ਪਲਟਾ ਨਹੀਂ ਹੋਵੇਗਾ, ਸਗੋਂ ਇੱਕ ਇਤਿਹਾਸਕ ਬਦਲਾਅ ਹੋਵੇਗਾ ਇਹਨਾਂ ਦੇਸ਼ਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਸੰਸਾਰ ਨੇ ਸਰੋਤ ਕਬਜ਼ਾਉਣ ਦੀ ਯੁੱਧ ਦੀ ਨਵੀਂ ਪਰਿਭਾਸ਼ਾ ਅਪਣਾਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਇਹ ਦੋ ਹਮਸਾਏ ਇੱਕ ਦੂਜੇ ਨੂੰ ਦੁਸ਼ਮਣ ਸਮਝਣ ਦੀ ਥਾਂ ਭਾਈ ਸਮਝਣ ਲੱਗਣ ਤਾਂ ਦੁਨੀਆਂ ਦੀ ਰਣਨੀਤਕ ਤਸਵੀਰ ਅਜਿਹੀ ਹੋਵੇਗੀ, ਜਿਸ ਵਿੱਚ ਹਮਸਾਏ ਸਿਰਫ਼ ਸਰਹੱਦਾਂ ਨਾਲ ਨਹੀਂ, ਸਗੋਂ ਨੈਤਿਕਤਾ, ਚੇਤਨਾ ਅਤੇ ਉਮੀਦਾਂ ਨਾਲ ਜੁੜੇ ਹੋਣਗੇ ਸੰਸਾਰ ਵਿੱਚ ਦੇਸ਼ਾਂ ਦੀਆਂ ਸਰਹੱਦਾਂ ਬਣਦੀਆਂ ਅਤੇ ਮਿਟਦੀਆਂ ਰਹਿੰਦੀਆਂ ਹਨ, ਪਰ ਜੋ ਮੁਲਕ ਸਾਂਝ ਪੈਦਾ ਕਰਦੇ ਹਨ, ਉਹ ਮਿਟਦੇ ਨਹੀਂ, ਬਣਦੇ ਹਨ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖਤਾ ਦਾ ਇਤਿਹਾਸ ਸਦਾ ਹੀ ਸੰਘਰਸ਼ਾਂ, ਸਰਹੱਦਾਂ ਅਤੇ ਤਾਕਤਾਂ ਦੀ ਲੜਾਈ ਵਿੱਚ ਲਿਖਿਆ ਗਿਆਪਰ ਅੱਜ ਦਾ ਸੰਸਾਰ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਚੁੱਕਾ ਹੈ, ਇੱਕ ਅਜਿਹੇ ਦੌਰ ਵਿੱਚ ਜਿੱਥੇ ਲੜਾਈਆਂ ਹੁਣ ਸਿਰਫ ਹਥਿਆਰਾਂ ਦੀ ਨਹੀਂ, ਸਗੋਂ ਭਵਿੱਖ ਦੇ ਊਰਜਾ ਸਰੋਤਾਂ ਅਤੇ ਪਰਯਾਵਰਣਕ ਸੰਸਾਧਨਾਂ ਦੀ ਲੜਾਈ ਬਣ ਗਈ ਹੈਅਮਰੀਕਾ ਵਰਗੀਆਂ ਮਹਾਂਤਾਕਤਾਂ ਨੇ ਅਤੀਤ ਵਿੱਚ ਜਿਵੇਂ ਤੇਲ ਉੱਤੇ ਕਬਜ਼ਾ ਕਰਨ ਲਈ ਮੱਧ ਪੂਰਬ ਨੂੰ ਰਣਭੂਮੀ ਬਣਾਇਆ, ਅੱਜ ਉਹੀ ਰਣਨੀਤੀਆਂ ਰੇਅਰ ਅਰਥ ਮੈਟਲਜ਼, ਨੈਚਰਲ ਗੈਸ ਅਤੇ ਪਾਣੀ ਵਰਗੇ ਸਾਧਨਾਂ ਦੇ ਲਾਲਚ ਵਜੋਂ ਦੁਹਰਾਈਆਂ ਜਾ ਰਹੀਆਂ ਹਨ

ਯੂਕਰੇਨ ਦਾ ਸੰਘਰਸ਼ ਸਿਰਫ ਰੂਸ ਅਤੇ ਨੈਟੋ ਦੇ ਵਿਚਕਾਰ ਦੀ ਖਿੱਚ ਨਹੀਂ, ਬਲਕਿ ਇੱਕ ਵਿਸ਼ਾਲ ਰਣਨੀਤਿਕ ਖੇਡ ਦਾ ਹਿੱਸਾ ਹੈ, ਜਿਸਦਾ ਕੇਂਦਰ ਭਵਿੱਖ ਵਿੱਚ ਸੰਸਾਰ ਉੱਤੇ ਰਾਜ ਕਰਨ ਦੀ ਦੌੜ ਹੈਇਹ ਤਾਕਤਾਂ ਆਰਥਿਕ, ਰਣਨੀਤਿਕ ਅਤੇ ਵਾਤਾਵਰਣ ਸਰੋਤਾਂ ਨੂੰ ਆਪਣੇ ਕੰਟਰੋਲ ਹੇਠ ਲਿਆਉਣ ਦੀ ਦੌੜ ਵਿੱਚ ਹਨ ਰੂਸ ਅਤੇ ਯੁਕਰੇਨ ਵਿਚਕਾਰ ਚੱਲ ਰਹੇ ਯੁੱਧ ਦਾ ਮੁੱਖ ਕਾਰਨ ਯੁਕਰੇਨ ਦੀ ਧਰਤੀ ਹੇਠਾਂ ਮੌਜੂਦ ਕੀਮਤੀ ਖਣਿਜ ਸਰੋਤਾਂ ’ਤੇ ਕਬਜ਼ਾ ਕਰਨ ਦੀ ਲੜਾਈ ਹੈ ਇਨ੍ਹਾਂ ਖਣਿਜਾਂ ਵਿੱਚ ਲਿਥੀਅਮ, ਕੋਬਾਲਟ, ਦੁਰਲੱਭ ਧਾਤਾਂ ਅਤੇ ਕੁਦਰਤੀ ਗੈਸ ਸ਼ਾਮਲ ਹਨ, ਜੋ ਆਧੁਨਿਕ ਤਕਨਾਲੋਜੀ ਅਤੇ ਊਰਜਾ ਖੇਤਰ ਲਈ ਬਹੁਤ ਮਹੱਤਵਪੂਰਨ ਹਨਅਮਰੀਕਾ ਆਪਣੇ ਰਾਜਨੀਤਿਕ ਹਿਤਾਂ ਲਈ ਯੂਰਪੀ ਸੰਘ ਨਾਲ ਰਿਸ਼ਤੇ ਕਮਜ਼ੋਰ ਕਰਦਾ ਹੋਇਆ ਰੂਸ ਨਾਲ ਨਜ਼ਦੀਕੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਇਸ ਖੇਤਰ ਵਿੱਚ ਆਪਣਾ ਪ੍ਰਭਾਵ ਬਣਾਈ ਰੱਖ ਸਕੇਇਹ ਸਾਰਾ ਟਕਰਾਅ ਅਸਲ ਵਿੱਚ ਭਵਿੱਖ ਦੀਆਂ ਤਕਨੀਕਾਂ, ਊਰਜਾ ਸੁਰੱਖਿਆ ਅਤੇ ਰਾਜਨੀਤਿਕ ਪ੍ਰਭਾਵ ਲਈ ਚੱਲ ਰਹੀ ਇੱਕ ਵੱਡੀ ਲੜਾਈ ਦਾ ਹਿੱਸਾ ਹੈਇਹ ਅਜਿਹੀ ਦੌੜ ਹੈ, ਜਿਸ ਵਿੱਚ ਜਿੱਤ ਕਿਸੇ ਦੇ ਹਿਤ ਵਿੱਚ ਨਹੀਂ, ਪਰ ਹਾਰ ਮਨੁੱਖਤਾ ਦੀ ਹੋਣੀ ਬਣ ਜਾਵੇਗੀ

ਇਸ ਸੰਸਾਰਕ ਹਾਲਾਤ ਦੇ ਸੰਦਰਭ ਵਿੱਚ ਭਾਰਤ ਅਤੇ ਪਾਕਿਸਤਾਨ, ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਆਪਸੀ ਵਿਵਾਦਾਂ, ਕਸ਼ਮੀਰ, ਅਤੇ ਧਾਰਮਿਕ ਵੰਡਾਂ ਦੇ ਅਧਾਰ ’ਤੇ ਲੜ ਰਹੇ ਹਨ, ਉਹਨਾਂ ਲਈ ਇਹ ਸਮਾਂ ਹੈ ਸੋਚ ਵੱਲ ਮੋੜ ਕੱਟਣ ਦਾ ਜਦੋਂ ਬਾਕੀ ਸੰਸਾਰ ਭਵਿੱਖ ਲਈ ਤਿਆਰੀਆਂ ਕਰ ਰਿਹਾ ਹੈ, ਇਹ ਖੇਤਰ ਅਜੇ ਵੀ ਅਤੀਤ ਦੇ ਜ਼ਖ਼ਮਾਂ ਨੂੰ ਕੁਰੇਦਣ ਵਿੱਚ ਗ੍ਰਸਿਆ ਹੋਇਆ ਹੈਇਹ ਦੋਵੇਂ ਦੇਸ਼ ਜੇਕਰ ਆਪਣੀ ਸ਼ਕਤੀ ਅਤੇ ਸਮਰੱਥਾ ਨੂੰ ਲੜਾਈ ਦੀ ਥਾਂ ਸਾਂਝ ਬਣਾਉਣ ਵਿੱਚ ਲਾਉਣ ਤਾਂ ਦੱਖਣੀ ਏਸ਼ੀਆ ਇੱਕ ਨਵੀਂ ਵਿਸ਼ਵ-ਤਾਕਤ ਵਜੋਂ ਉੱਭਰ ਸਕਦਾ ਹੈ

ਭਾਰਤ ਅਤੇ ਪਾਕਿਸਤਾਨ ਨੂੰ ਆਪਣੀਆਂ ਹੱਦਬੰਦੀਆਂ ਨੂੰ ਪਾਸੇ ਰੱਖਕੇ ਅੰਤਰਰਾਸ਼ਟਰੀ ਰਣਨੀਤਿਕ ਖੇਡ ਨੂੰ ਸਮਝਣ ਦੀ ਲੋੜ ਹੈ ਅਤੇ ਇਨ੍ਹਾਂ ਨੂੰ ਸਾਂਝੀ ਤਰੱਕੀ ਦੇ ਰਾਹ ’ਤੇ ਪੈਰ ਰੱਖਣਾ ਚਾਹੀਦਾ ਹੈਇਹ ਦੋਵੇਂ ਦੇਸ਼ ਜੇਕਰ ਪਾਣੀ, ਊਰਜਾ, ਵਪਾਰ, ਸਿੱਖਿਆ ਅਤੇ ਤਕਨੀਕ ਵਿੱਚ ਸਾਂਝੇ ਰੂਪ ਵਿੱਚ ਕੰਮ ਕਰਨ ਤਾਂ ਨਾ ਸਿਰਫ ਇਹ ਖੇਤਰ ਗਰੀਬੀ ਤੋਂ ਬਚ ਸਕਦੇ ਹਨ, ਸਗੋਂ ਆਉਣ ਵਾਲੀ ਭਵਿੱਖੀ ਲੜਾਈ ਵਿੱਚ ਆਪਣੀ ਮੌਜੂਦਗੀ ਨੂੰ ਇੱਕ ਰਚਨਾਤਮਕ ਤਾਕਤ ਵਜੋਂ ਦਰਜ ਕਰ ਸਕਦੇ ਹਨ

ਸਾਡੀ ਧਰਤੀ ’ਤੇ ਊਰਜਾ ਸਾਧਨ ਸ਼ਾਇਦ ਇੰਨੇ ਹੀ ਬਚੇ ਹਨਜੇਕਰ ਅਸੀਂ ਹੁਣ ਵੀ ਵਿਵਾਦਾਂ, ਧਰਮਾਂ ਵਿੱਚ ਫਸੇ ਰਹੇ ਤਾਂ ਮਨੁੱਖਤਾ ਦਾ ਅੰਤ ਸਿਰਫ਼ ਇੱਕ ਹਥਿਆਰਾਂ ਦੀ ਦੀ ਲੜਾਈ ਨਾਲ ਨਹੀਂ, ਸਗੋਂ ਇੱਕ ਦੁਰਭਾਗੇ ਸੰਕਟ ਦੀ ਸੂਰਤ ਵਿੱਚ ਹੋਵੇਗਾਇਸ ਲਈ ਅੱਜ ਸਭ ਤੋਂ ਵੱਡੀ ਲੋੜ ਹੈ ਸਾਂਝੀ ਸੋਚ ਦੀਅਜਿਹੀ ਸੋਚ ਦੀ, ਜੋ ਹੱਦਾਂ ਤੋਂ ਪਾਰ ਜਾਵੇ, ਜੋ ਧਰਮਾਂ ਤੋਂ ਉੱਪਰ ਹੋਵੇ, ਜੋ ਮਨੁੱਖਤਾ ਨੂੰ ਕੇਂਦਰ ਬਣਾਵੇਅਸੀਂ ਲੜ ਕੇ ਕੁਝ ਨਹੀਂ ਜਿੱਤ ਸਕਦੇਪਰ ਜੇ ਅਸੀਂ ਸਾਂਝਾ ਸੁਪਨਾ ਦੇਖੀਏ ਤਾਂ ਅਸੀਂ ਇੱਕ ਨਵੀਂ ਦੁਨੀਆਂ ਦੀ ਰਚਨਾ ਕਰ ਸਕਦੇ ਹਾਂ, ਜਿੱਥੇ ਭਾਰਤ ਅਤੇ ਪਾਕਿਸਤਾਨ ਨਾ ਸਿਰਫ਼ ਗਵਾਂਢੀ ਹੋਣ, ਸਗੋਂ ਭਵਿੱਖ ਦੇ ਰਾਖੇ ਵੀ ਬਣ ਸਕਣ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Madandeep Singh

Madandeep Singh

Whatsapp: (91 - 85918 - 59124)
Email: (madandeepchd@gmail.com)