HardeepSAtwalDr7ਆਪਣੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਉਨ੍ਹਾਂ ਨਿਮਰਤਾ ਅਤੇ ਸ਼ਹਿਣਸ਼ੀਲਤਾ ਨੂੰ ਆਪਣੀ ...RajPannu4
(8 ਮਈ 2025)


RajPannu4ਐੱਨ.ਡੀ.ਪੀ. ਪਾਰਟੀ ਦੇ ਸਾਬਕਾ ਨੇਤਾ ਵਿਧਾਇਕ ਰਾਜ ਪੰਨੂ ਆਪਣੀ
91 ਸਾਲਾ ਜਿੰਦਗੀ ਦਾ ਸਫ਼ਰ ਪੂਰਾ ਕਰਕੇ 30 ਜਨਵਰੀ, 2025 ਵਾਲੇ ਦਿਨ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏਉਹ ਆਪਣੇ ਸੰਘਰਸ਼ਸ਼ੀਲ ਜੀਵਨ ਪੰਧ ਕਰਕੇ ਸਮਾਜਸੇਵਾ ਲਈ ਇੱਕ ਉਦਾਹਰਣ ਕਾਇਮ ਕਰ ਗਏਉਹ ਅਲਬਰਟਾ ਐੱਨ.ਡੀ.ਪੀ ਪਾਰਟੀ ਦੇ ਸਾਬਕਾ ਨੇਤਾ, ਐਡਮਿੰਟਨ ਸਟ੍ਰੈਥਕੋਨਾ ਦੇ ਵਿਧਾਇਕ ਅਤੇ ਅਲਬਰਟਾ ਯੂਨੀਵਰਸਿਟੀ ਦੇ ਪ੍ਰੋਫੈਸਰ ਸਨਰਾਜਿੰਦਰ ਸਿੰਘ ਪੰਨੂ, ਇੱਕ ਕੈਨੇਡੀਅਨ ਸਿਆਸਤਦਾਨ, ਬੁੱਧੀਜੀਵੀ ਅਤੇ ਸਿੱਖਿਅਕ ਸਨ, ਜਿਨ੍ਹਾਂ ਨੇ 2000 ਤੋਂ 2004 ਤੱਕ ਅਲਬਰਟਾ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਵਜੋਂ ਸੇਵਾ ਨਿਭਾਈਸਨ 1997 ਵਿੱਚ ਅਲਬਰਟਾ ਦੇ ਰਾਜਨੀਤਿਕ ਦ੍ਰਿਸ਼ ’ਤੇ ਆਉਣ ਤੋਂ ਬਾਅਦ ਰਾਜ ਪੰਨੂ ਅਲਬਰਟਾ ਦੇ ਸਭ ਤੋਂ ਸਤਿਕਾਰਤ ਰਾਜਨੀਤਿਕ ਨੇਤਾਵਾਂ ਵਿੱਚੋਂ ਇੱਕ ਬਣ ਗਏ ਸਨਉਨ੍ਹਾਂ 1997 ਤੋਂ 2008 ਤੱਕ ਐਡਮਿੰਟਨ-ਸਟ੍ਰੈਥਕੋਨਾ ਦੀ ਨੁਮਾਇੰਦਗੀ ਵਾਲੀ ਅਲਬਰਟਾ ਵਿਧਾਨ ਸਭਾ ਦੇ ਮੈਂਬਰ (ਵਿਧਾਇਕ) ਦੀ ਸੇਵਾ ਨਿਭਾਈਰਿਟਾਇਰਡ ਪ੍ਰੋਫੈਸਰ ਰਾਜ ਨੇ ਐਡਮੰਟਨ ਤੋਂ ਤੀਜੀ ਵਾਰ ਚੋਣ ਜਿੱਤਕੇ ’ਤੇ ਹੈਟ੍ਰਿਕ ਬਣਾਈ

ਰਾਜ ਪੰਨੂ ਦਾ ਜਨਮ 1934 ਵਿੱਚ ਪੰਜਾਬ, ਭਾਰਤ ਵਿੱਚ ਹੋਇਆ ਸੀ ਅਤੇ ਉਹ ਛੋਟੀ ਉਮਰ ਤੋਂ ਹੀ ਰਾਜਨੀਤਿਕ ਤੌਰ ’ਤੇ ਸਰਗਰਮ ਹੋ ਗਏ ਸਨਉਨ੍ਹਾਂ ਭਾਰਤ ਵਿੱਚ ਆਪਣੀ ਅੰਡਰ-ਗ੍ਰੈਜੂਏਟ ਸਿੱਖਿਆ ਪੂਰੀ ਕੀਤੀ ਅਤੇ ਸਨ 1962 ਭਾਰਤ ਤੋਂ ਪਰਵਾਸ ਕਰਕੇ ਕੈਨੇਡਾ ਆ ਗਏਇੱਥੇ ਪਤਨੀ ਸਵਿੰਦਰ ਸਮੇਤ ਪਹੁੰਚਣ ਦੇ ਤੁਰੰਤ ਬਾਅਦ ਉਹ ਵਾਈਟਕੋਰਟ ਸ਼ਹਿਰ ਵਿੱਚ ਸੈਟਲ ਹੋ ਗਏ, ਜਿੱਥੇ ਉਨ੍ਹਾਂ ਜੂਨ 1964 ਤੱਕ ਹਾਈ ਸਕੂਲ ਵਿੱਚ ਪੜ੍ਹਾਇਆਫਿਰ ਉਹ ਐਡਮੰਟਨ ਚਲੇ ਗਏਕੈਨੇਡਾ ਆਕੇ ਵੀ ਉਨ੍ਹਾਂ ਆਪਣੀ ਪੜ੍ਹਾਈ ਜਾਰੀ ਰੱਖੀਰਾਜ ਨੇ 1965 ਵਿੱਚ ਅਲਬਰਟਾ ਯੂਨੀਵਰਸਿਟੀ ਵਿੱਚ ਇੱਕ ਗ੍ਰੈਜੂਏਟ ਪ੍ਰੋਗਰਾਮ ਕੀਤਾ। 1973 ਵਿੱਚ ਸਮਾਜ ਸ਼ਾਸਤਰ ਵਿੱਚ ਆਪਣੀ ਡਾਕਟਰੇਟ ਦੀ ਡਿਗਰੀ ਪੂਰੀ ਕੀਤੀਉੱਥੇ ਇੱਕ ਸਾਲ ਪੜ੍ਹਾਉਣ ਤੋਂ ਬਾਅਦ ਉਹ 1969 ਵਿੱਚ ਅਲਬਰਟਾ ਯੂਨੀਵਰਸਿਟੀ ਵਿੱਚ ਇੱਕ ਪੂਰੇ ਸਮੇਂ ਦੇ ਫੈਕਲਟੀ ਮੈਂਬਰ ਵਜੋਂ ਆ ਗਏ

ਰਾਜ ਨੇ ਅਗਲੇ 27 ਸਾਲਾਂ ਲਈ ਵਿਦਿਅਕ ਨੀਤੀ ਅਧਿਐਨ ਅਤੇ ਸਮਾਜ ਸ਼ਾਸਤਰ ਵਿਭਾਗਾਂ ਵਿੱਚ ਪੜ੍ਹਾਇਆਰਾਜ ਪੰਨੂ ਦਾ ਇਹ ਮੰਨਣਾ ਸੀ ਕਿ ਯੂਨੀਵਰਸਿਟੀ ਦੀ ਸਿੱਖਿਆ ਨੂੰ ਜਨਤਕ ਭਲਾਈ ਦੀ ਸੇਵਾ ਲਈ ਵਰਤਿਆ ਜਾਣਾ ਚਾਹੀਦਾ ਹੈਅਲਬਰਟਾ ਯੂਨੀਵਰਸਿਟੀ ਵਿੱਚ ਉਸ ਦੇ ਕਾਰਜਕਾਲ ਨੇ ਵਿਦਿਆਰਥੀਆਂ ਦੀਆਂ ਕਈ ਪੀੜ੍ਹੀਆਂ ਨੂੰ ਤਿਆਰ ਕੀਤਾ ਅਤੇ ਉਨ੍ਹਾਂ ਦਾ ਅਕਾਦਮਿਕ ਕੰਮ ਸਮਾਜਿਕ ਨਿਆਂ, ਨੀਤੀ ਅਧਿਐਨ ਅਤੇ ਭਾਈਚਾਰਕ ਵਿਕਾਸ ’ਤੇ ਕੇਂਦ੍ਰਤ ਸੀਸੰਨ 1996 ਵਿੱਚ ਰਿਟਾਇਰਮੈਂਟ ਤੋਂ ਬਾਅਦ ਵੀ ਉਨ੍ਹਾਂ ਆਪਣੀ ਬੌਧਿਕ ਅਤੇ ਭਾਈਚਾਰਕ ਸ਼ਮੂਲੀਅਤ ਜਾਰੀ ਰੱਖੀ। 2018 ਵਿੱਚ ਉਨ੍ਹਾਂ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰ ਆਫ ਲਾਅ ਦੀ ਡਿਗਰੀ ਪ੍ਰਾਪਤ ਕੀਤੀ

ਪੰਨੂ ਨੇ 1997 ਵਿੱਚ ਅਲਬਰਟਾ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਐੱਨ.ਡੀ.ਪੀ ਲਈ ਐਡਮਿੰਟਨ-ਸਟ੍ਰੈਥਕੋਨਾ ਸੀਟ ਜਿੱਤੀਉਨ੍ਹਾਂ ਜਲਦੀ ਹੀ ਜਨਤਕ ਮੁੱਦਿਆਂ ’ਤੇ ਆਪਣੇ ਸਿਧਾਂਤਕ ਰੁਖ ਕਰਕੇ ਨਾਮਣਾ ਖੱਟਿਆ ਅਤੇ 2000 ਵਿੱਚ ਉਨ੍ਹਾਂ ਨੂੰ ਪਾਰਟੀ ਦਾ ਨੇਤਾ ਚੁਣਿਆ ਗਿਆ ਅਲਬਰਟਾ ਵਿੱਚ ਇੱਕ ਵੱਡੀ ਰਾਜਨੀਤਿਕ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਦੱਖਣੀ ਏਸ਼ੀਆਈ-ਕੈਨੇਡੀਅਨ ਵਜੋਂ ਉਨ੍ਹਾਂ ਸੂਬੇ ਦੇ ਰਾਜਨੀਤਿਕ ਦ੍ਰਿਸ਼ ਵਿੱਚ ਵਿਭਿੰਨਤਾ ਲਿਆਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈਉਨ੍ਹਾਂ 1997 ਤੋਂ 2008 ਤੱਕ ਐਡਮਿੰਟਨ-ਸਟ੍ਰੈਥਕੋਨਾ ਲਈ ਵਿਧਾਇਕ ਵਜੋਂ ਸੇਵਾ ਨਿਭਾਈ2000 ਤੋਂ 2004 ਤੱਕ ਸੂਬਾਈ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਵਜੋਂ ਉਨ੍ਹਾਂ ਅਲਬਰਟਾ ਵਿੱਚ ਰਾਜਨੀਤਿਕ ਸਭਿਆਚਾਰ ਵਿੱਚ ਤਬਦੀਲੀ ਦੀ ਨੀਂਹ ਰੱਖੀਇੱਕ ਵੱਡੀ ਰਾਜਨੀਤਿਕ ਪਾਰਟੀ ਦੀ ਅਗਵਾਈ ਕਰਦਿਆਂ ਉਨ੍ਹਾਂ ਸਿਆਸਤਦਾਨਾਂ ਦੀ ਨਵੇਕਲੀ ਨਵੀਂ ਪੀੜ੍ਹੀ ਲਈ ਰਾਹ ਪੱਧਰਾ ਕਰਨ ਵਿੱਚ ਸਹਾਇਤਾ ਕੀਤੀਉਨ੍ਹਾਂ ਦੀ ਅਗਵਾਈ, ਨੀਤੀ ਨਿਰਮਾਣ ਤੋਂ ਅੱਗੇ ਵਧਕੇ ਇੱਕ ਸਲਾਹਕਾਰ ਦੀ ਸੀ, ਜੋ ਨੌਜਵਾਨ ਸਿਆਸਤਦਾਨਾਂ ਅਤੇ ਕਾਰਕੁਨਾਂ ਦਾ ਮਾਰਗ ਦਰਸ਼ਨ ਕਰਦੇ ਸਨਰਾਜਨੀਤੀ ਵਿੱਚ ਉਨ੍ਹਾਂ ਦੇ ਮਜ਼ਬੂਤ ਨੈਤਿਕ ਰੁਖ ਅਤੇ ਈਮਾਨਦਾਰੀ ਪ੍ਰਤੀ ਸਮਰਪਣ ਨੇ ਅਲਬਰਟਾ ਵਿੱਚ ਜਨਤਕ ਸੇਵਾ ਲਈ ਇੱਕ ਮਿਆਰ ਸਥਾਪਤ ਕੀਤਾ

ਆਪਣੇ ਕਾਰਜਕਾਲ ਦੌਰਾਨ ਰਾਜ ਪੰਨੂ ਜਨਤਕ ਸਿਹਤ ਸੰਭਾਲ ਅਤੇ ਸਿੱਖਿਆ ਦੀ ਜ਼ੋਰਦਾਰ ਵਕਾਲਤ ਕਰਦੇ ਸਨ, ਨਿੱਜੀਕਰਨ ਲਈ ਸਰਕਾਰ ਦੇ ਦਬਾਅ ਦੇ ਵਿਰੁੱਧ ਡਟ ਕੇ ਖੜ੍ਹਦੇ ਸਨਵਿਧਾਨ ਸਭਾ ਵਿੱਚ ਉਨ੍ਹਾਂ ਦੇ ਭਾਵੁਕ ਭਾਸ਼ਣਾਂ ਅਤੇ ਜਨਤਕ ਵਿਰੋਧ ਪ੍ਰਦਰਸ਼ਨਾਂ ਨੇ ਉਨ੍ਹਾਂ ਨੂੰ ਅਲਬਰਟਾ ਦੀ ਰਾਜਨੀਤੀ ਵਿੱਚ ਸਭ ਤੋਂ ਸਤਿਕਾਰਯੋਗ ਆਵਾਜ਼ਾਂ ਵਿੱਚੋਂ ਇੱਕ ਬਣਾ ਦਿੱਤਾ2008 ਵਿੱਚ ਉਨ੍ਹਾਂ ਨੇ ਅਲਬਰਟਾ ਟੀਚਰਜ਼ ਐਸੋਸੀਏਸ਼ਨ ਤੋਂ ਪਬਲਿਕ ਐਜੂਕੇਸ਼ਨ ਅਵਾਰਡ ਪ੍ਰਾਪਤ ਕੀਤਾਰਾਜ ਪੰਨੂ ਨੂੰ ਜੂਨ 2018 ਵਿੱਚ ਅਲਬਰਟਾ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰ ਆਫ਼ ਲਾਅ ਦੀ ਡਿਗਰੀ ਵੀ ਮਿਲੀ ਸੀ

ਰਾਜ ਪੰਨੂੰ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਐਡਮਿੰਟਨ ਦੇ ਸਟ੍ਰੈਥਕੋਨਾ ਖੇਤਰ ਵਿੱਚ ਰਹਿ ਰਹੇ ਸਨਰਾਜਨੀਤੀਕ ਅਤੇ ਅਕਾਦਮਿਕ ਖੇਤਰ ਤੋਂ ਇਲਾਵਾ ਉਹ ਐਡਮਿੰਟਨ ਦੇ ਸਮੁੱਚੇ ਭਾਈਚਾਰੇ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਸਨਲੋਕਲ ਕਮਿਉਨੀਟੀ ਦੀਆਂ ਸਰਗਰਮੀਆਂ ਵਿੱਚ ਉਨ੍ਹਾਂ ਦਾ ਆਗੂ ਰੋਲ ਰਿਹਾਉਨ੍ਹਾਂ ਫੋਰਟ ਐਡਮਿੰਟਨ ਪਾਰਕ ਮੈਨੇਜਮੈਂਟ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ ਅਤੇ 1996 ਵਿੱਚ ਐਡਮਿੰਟਨ ਵਿੱਚ ਸਿਟੀਜ਼ਨਜ਼ ਫਾਰ ਕੁਆਲਿਟੀ ਕਮਿਊਨਿਟੀਜ਼ ਨਾਲ ਥੋੜ੍ਹੇ ਸਮੇਂ ਲਈ ਕੰਮ ਕੀਤਾ1998 ਤੋਂ ਰਾਜ ਪੰਨੂੰ ਨੇ ਆਪਣੇ ਆਪ ਨੂੰ ਮੈਪਲ ਲੀਫ ਰਾਈਟਰਜ਼ ਫਾਊਂਡੇਸ਼ਨ ਨਾਲ ਜੋੜਿਆ ਅਤੇ ਐਡਮਿੰਟਨ ਦੀ ਪ੍ਰੋਗਰੈੱਸਿਵ ਪੀਪਲਜ਼ ਫਾਊਂਡੇਸ਼ਨ (2009) ਦੇ ਨਾਮ ਨਾਲ ਬਣਾਈ ਗਈ ਜਥੇਬੰਦੀ ਦੇ ਉਹ ਮੋਢੀਆਂ ਵਿੱਚੋਂ ਇੱਕ ਸਨਇੱਕ ਦੂਰਦਰਸ਼ੀ ਵਜੋਂ ਪੀ.ਪੀ.ਐੱਫ.ਈ. ਦੇ ਸਾਰੇ ਪ੍ਰਕਾਸ਼ਨਾਂ ਦੇ ਪਿੱਛੇ ਉਨ੍ਹਾਂ ਦੀ ਪ੍ਰੇਰਣਾਦਾਇਕ ਭਾਵਨਾ ਸੀਆਪਣੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਉਨ੍ਹਾਂ ਨਿਮਰਤਾ ਅਤੇ ਸ਼ਹਿਣਸ਼ੀਲਤਾ ਨੂੰ ਆਪਣੀ ਸ਼ਖਸ਼ੀਅਤ ਦਾ ਹਿੱਸਾ ਰੱਖਿਆਉਹ ਆਪਣੀ ਇਮਾਨਦਾਰੀ, ਜਨੂੰਨ ਅਤੇ ਵਚਨਬੱਧਤਾ ਲਈ ਜਾਣੇ ਜਾਂਦੇ ਸਨ, ਸਹਿਕਰਮੀਆਂ ਅਤੇ ਵੋਟਰਾਂ ਦੁਆਰਾ ਵਿਆਪਕ ਤੌਰ ’ਤੇ ਸਤਿਕਾਰੇ ਜਾਂਦੇ ਸਨ

ਰਾਜ ਪੰਨੂ ਦੇ ਅਕਾਲ ਚਲਾਣੇ ਨਾਲ ਸਮਾਜ ਵਿੱਚ ਬਹੁਤ ਘਾਟਾ ਮਹਿਸੂਸ ਕੀਤਾ ਜਾ ਰਿਹਾ ਹੈਉਹਨਾਂ ਦੀ ਸ਼ਖਸ਼ੀਅਤ ਨੂੰ ਇੱਕ ਚਾਨਣ ਮੁਨਾਰੇ ਵਜੋਂ ਯਾਦ ਕੀਤਾ ਜਾਵੇਗਾ, ਜਿਸਨੇ ਚੰਗੇ ਅਗਾਂਹਵਧੂ ਸਮਾਜ ਦੀ ਕਾਮਨਾ ਲਈ ਆਪਣੀ ਜੀਵਨ ਯਾਤਰਾ ਨਾਲ ਦੂਸਰਿਆਂ ਨੂੰ ਪ੍ਰੇਰਣਾ ਦਿੱਤੀ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Hardeep S Atwal Dr.

Hardeep S Atwal Dr.

Cambridge, Ontario, Canada.
Whatsapp: (Canada 416 - 209 - 6363)
Email: (deephsingh@gmail.com)