“ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਗੂ ਉਨ੍ਹਾਂ ਨੂੰ ਬਿਹਾਰ, ਯੂਪੀ, ਗੁਜਰਾਤ, ਮੱਧ ਪ੍ਰਦੇਸ਼, ...”
(7 ਅਪਰੈਲ 2025)
ਅੱਜ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਚੌਂਕਾਂ ਚੌਰਾਹਿਆਂ ਵਿੱਚ ਵਿਹਲੜਾਂ ਦੀ ਭਰਮਾਰ ਹੈ। ਇਹ ਵਿਹਲੜ (ਮੰਗਤਿਆਂ ਦੇ ਰੂਪ ਵਿੱਚ) ਬਿਹਾਰ, ਯੂਪੀ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰ ਕਈ ਸੂਬਿਆਂ ਦੇ ਹਨ। ਕਈ ਸ਼ਹਿਰਾਂ ਵਿੱਚ ਇਨ੍ਹਾਂ ਵਿਹਲੜਾਂ ਦੀ ਗਿਣਤੀ ਸੈਂਕੜਿਆਂ ਨਹੀਂ ਹਜ਼ਾਰਾਂ ਹੈ। ਪਹਿਲਾਂ ਪਹਿਲਾਂ ਪੰਜਾਬ ਵਿੱਚ ਮੰਗਤਿਆਂ ਦੀ ਗਿਣਤੀ ਬਹੁਤ ਘੱਟ ਸੀ ਤੇ ਪੰਜਾਬੀ ਆਪਣੇ ਸੱਭਿਆਚਾਰ ਮੁਤਾਬਿਕ ਬਿਨਾਂ ਸੋਚੇ ਸਮਝੇ 10-20 ਰੁਪਏ ਸੁਭਾਵਿਕ ਹੀ ਇਨ੍ਹਾਂ ਨੂੰ ਦੇ ਦਿੰਦੇ ਸਨ। ਜਦੋਂ ਇਨ੍ਹਾਂ ਦੀ ਗਿਣਤੀ ਘੱਟ ਸੀ, ਉਦੋਂ ਇਹ ਪੰਜ-ਛੇ ਹਜ਼ਾਰ ਰੁਪਏ ਵੀ ਰੋਜ਼ਾਨਾ ਬਣਾ ਲੈਂਦੇ ਸਨ। ਹੌਲੀ ਹੌਲੀ ਇਨ੍ਹਾਂ ਨੇ ਹੋਰ ਸਾਥੀਆਂ ਨੂੰ ਇਸ ਧੰਦੇ ਵਿੱਚ ਸ਼ਾਮਿਲ ਕਰਨ ਲਈ ਪੰਜਾਬ ਬੁਲਾ ਲਿਆ। ਹੁਣ ਇਨ੍ਹਾਂ ਵਿਹਲੜਾਂ (ਮੰਗਤਿਆਂ) ਦਾ ਇੱਕ ਬਹੁਤ ਵੱਡਾ ਮਾਫੀਆ ਹੈ। ਇਨ੍ਹਾਂ ਦੇ ਗਰੋਹ ਕਈ ਰੰਗਾਂ ਦੇ ਹਨ ਜਿਹੜੇ ਆਪਣੀ ਆਪਣੀ ਸਟੇਟ ਮੁਤਾਬਕ, ਆਪਣੇ ਆਪਣੇ ਆਕਾਵਾਂ ਦੇ ਹੁਕਮਾਂ ਮੁਤਾਬਕ ਮੰਗਣ ਦਾ ਧੰਦਾ ਕਰਦੇ ਹਨ। ਵੱਡੀ ਗਿਣਤੀ ਵਿੱਚ ਮੰਗਤੇ ਨੇਤਰਹੀਣ ਹਨ, ਜਿਹੜੇ ਬਾਜ਼ਾਰਾਂ ਵਿੱਚ ਸੜਕਾਂ ’ਤੇ 8-10 ਦਾ ਗਰੁੱਪ ਬਣਾ ਕੇ, ਭਗਵੇਂ ਕੱਪੜੇ ਪਾ ਕੇ, ਲਾਈਨ ਬਣਾ ਕੇ ਚਲਦੇ ਹਨ ਤੇ ‘ਰਾਮ ਰਾਮ’ ਪੁਕਾਰ ਕੇ ਮੰਗਦੇ ਹਨ। ਇਨ੍ਹਾਂ ਨੇਤਰਹੀਣ ਮੰਗਤਿਆਂ ਦਾ ਮਾਫੀਆ ਗਰੋਹ ਉਪਰੋਕਤ ਸੂਬਿਆਂ ਤੋਂ ਲਿਆਂਦਾ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਕਿਤੇ ਵੀ ਨੇਤਰਹੀਣ ਨੂੰ ਟਿਕਟ ਲੈਣ ਦੀ ਲੋੜ ਨਹੀਂ ਹੁੰਦੀ। ਇਹ ਰੇਲਾਂ ਵਿੱਚ ਮੁਫਤ ਸਫਰ ਕਰਦੇ ਹਨ ਤੇ ਵੱਡੀ ਗਿਣਤੀ ਵਿੱਚ ਨੇਤਰਹੀਣ ਮੰਗਤੇ ਮਾਫੀਆ ਗਰੋਹ ਦੇ ਮੈਂਬਰ ਹਨ।
ਇਸੇ ਤਰ੍ਹਾਂ ਦੂਸਰੀ ਕਿਸਮ ਦੇ ਮੰਗਤਿਆਂ ਨੂੰ ਵੀ ਇੱਕ ਵਿਸ਼ੇਸ਼ ਮਾਫੀਆ ਗਰੋਹ ਲੈ ਕੇ ਪੰਜਾਬ ਆਉਂਦਾ ਹੈ। ਇਹ ਮੰਗਤੇ ਕਈ ਲੱਤਾਂ-ਬਾਹਾਂ ਤੋਂ ਅੰਗਹੀਣ ਹੁੰਦੇ ਅਤੇ ਆਪਣੀ ਲਾਚਾਰੀ ਦਾ ਪ੍ਰਦਰਸ਼ਨ ਕਰਕੇ ਮੰਗਦੇ ਹਨ। ਇਸ ਤਰ੍ਹਾਂ ਦੇ ਮੰਗਤਿਆਂ ਨੂੰ ਮਾਫੀਆ ਗਰੋਹ 500-500 ਰੁਪਏ ਦਿਹਾੜੀ ਦਿੰਦੇ ਹਨ ਤੇ ਬਾਕੀ ਪੈਸੇ ਆਪ ਕਾਬੂ ਕਰ ਲੈਂਦੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਅੰਗਹੀਣ ਵਿਅਕਤੀਆਂ ਨੂੰ, ਜਿਹੜੇ ਚੱਲ ਫਿਰ ਨਹੀਂ ਸਕਦੇ, ਦੇਖ ਨਹੀਂ ਸਕਦੇ, ਉਹ ਪੰਜਾਬ ਵਿੱਚ ਕਿਵੇਂ ਪਹੁੰਚ ਜਾਂਦੇ ਹਨ? ਪੰਜਾਬ ਦੀਆਂ ਖੁਫੀਆਂ ਏਜੰਸੀਆਂ ਇਸ ਮਸਲੇ ’ਤੇ ਕੋਈ ਗੌਰ ਨਹੀਂ ਕਰ ਰਹੀਆਂ। ਆਰ ਐੱਸ ਐੱਸ ਅਤੇ ਭਾਜਪਾ ਵੱਲੋਂ ਹਰ ਕਿਸਮ ਦਾ ਮਾਫੀਆ ਪੰਜਾਬ ਵਿੱਚ ਭੇਜਿਆ ਜਾ ਰਿਹਾ ਹੈ। ਕੁਝ ਮੰਗਤਿਆਂ ਨਾਲ ਮੈਂ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਗੂ ਉਨ੍ਹਾਂ ਨੂੰ ਬਿਹਾਰ, ਯੂਪੀ, ਗੁਜਰਾਤ, ਮੱਧ ਪ੍ਰਦੇਸ਼ ਭਾਵ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ, ਲੈ ਕੇ ਪੰਜਾਬ ਆਉਂਦੇ ਹਨ ਤੇ ਇਸ ਧੰਦੇ ਵਿੱਚ ਜਬਰੀ ਧੱਕ ਕੇ ਕਰੋੜਾਂ ਰੁਪਏ ਇਕੱਠੇ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ 15 ਦਿਨ ਬਾਅਦ 20-25 ਹਜ਼ਾਰ ਰੁਪਏ ਲੈ ਕੇ ਆਪਣੇ ਪ੍ਰਦੇਸ਼ ਰੇਲ ਗੱਡੀ ਦਾ ਮੁਫਤ ਸਫਰ ਕਰਕੇ ਜਾਂਦੇ ਹਨ ਤੇ ਪੰਜ ਸੱਤ ਦਿਨ ਉੱਥੇ ਰਹਿ ਕੇ ਮੁਫਤ ਸਫਰ ਕਰਕੇ ਫਿਰ ਵਾਪਸ ਪੰਜਾਬ ਆ ਜਾਂਦੇ ਹਨ।
ਇੱਕ ਨਵੀਂ ਕਿਸਮ ਦਾ ਮਾਫੀਆ ਗਰੋਹ, ਜਿਸ ਬਾਰੇ ਪੰਜਾਬੀ ਬਿਲਕੁਲ ਹੀ ਅਣਜਾਣ ਹਨ, ਉਹ ਹੈ ਪੰਜਾਬ ਦੇ ਮੰਦਰਾਂ ਵਿੱਚ ਬੈਠੇ ਪੁਜਾਰੀਆਂ ਦੇ ਰੂਪ ਵਿੱਚ ਮਾਫੀਆ ਦੇ ਮੈਂਬਰ। ਇਨ੍ਹਾਂ ਬਾਰੇ ਮੰਦਰਾਂ ਦੀਆਂ ਕਮੇਟੀਆਂ, ਸਿਵਲ ਅਧਿਕਾਰੀ, ਪੁਲਿਸ ਪ੍ਰਸ਼ਾਸਨ, ਖੂਫੀਆ ਏਜੰਸੀਆਂ ਛਾਣਬੀਣ ਨਹੀਂ ਕਰਦੀਆਂ ਕਿ ਮੰਦਰਾਂ ਦੇ ਪੁਜਾਰੀ ਕੌਣ ਹਨ? ਕਿੱਥੋਂ ਆਏ ਹਨ? ਇਨ੍ਹਾਂ ਦਾ ਪਿਛੋਕੜ ਮੁਜਰਮਨਾ ਤਾਂ ਨਹੀਂ। ਮੀਡੀਆ ਵਿੱਚ ਕਈ ਵਾਰ ਖਬਰਾਂ ਦੇਖੀਆਂ, ਪੜ੍ਹੀਆਂ ਹਨ ਕਿ ਕਾਤਲ ਜੇਲਾਂ ਵਿੱਚੋਂ ਪੈਰੋਲ ’ਤੇ ਆ ਕੇ ਪੰਜਾਬ ਵਿੱਚ ਮੰਦਰਾਂ ਦੇ ਪੁਜਾਰੀ ਬਣੀ ਬੈਠੇ ਹਨ, ਜਿਨ੍ਹਾਂ ਨੂੰ ਉਮਰ ਕੈਦਾਂ ਹੋਈਆਂ ਹਨ, ਫੜੇ ਗਏ ਹਨ।
ਪੰਜਾਬ ਪੁਲਿਸ ਪੰਜਾਬ ਵਿੱਚ ਕਿਰਾਏਦਾਰਾਂ ਦੇ ਸ਼ਨਾਖਤੀ ਕਾਰਡ ਤੇ ਥਾਣੇ ਜਾਣਕਾਰੀ ਦੇਣ ਲਈ ਲੋਕਾਂ ਨੂੰ ਮਜਬੂਰ ਕਰਦੀ ਹੈ ਪਰ ਮੰਦਰਾਂ ਦੇ ਪੁਜਾਰੀਆਂ ਬਾਰੇ ਕੋਈ ਸ਼ਨਾਖਤ ਕਰਨ ਦੀ ਲੋੜ ਨਹੀਂ ਸਮਝਦੀ। ਇੱਕ ਵਾਰ ਮੈਂ ਆਰ ਟੀ ਆਈ ਪਾ ਕੇ ਜਲੰਧਰ ਦੇ ਪੁਲਿਸ ਕਮਿਸ਼ਨਰ ਤੋਂ ਇਨ੍ਹਾਂ ਮੰਦਰਾਂ ਦੇ ਪੁਜਾਰੀਆਂ ਬਾਰੇ ਜਾਣਕਾਰੀ ਮੰਗੀ ਸੀ। ਪੁਲੀਸ ਕਮਿਸ਼ਨਰ ਦਾ ਮੈਨੂੰ ਜਵਾਬ ਸੀ ਕਿ ਤੁਸੀਂ ਕਿਹੜੇ ਪੰਗੇ ਵਿੱਚ ਸਾਨੂੰ ਪਾ ਰਹੇ ਹੋ। ਰੰਗ ਬਰੰਗੇ ਮਾਫੀਆ ਗਰੋਹ ਜਿਹੜੇ ਪੰਜਾਬ ਵਿੱਚ ਤਰ੍ਹਾਂ ਤਰ੍ਹਾਂ ਦੇ ਮੰਗਤਿਆਂ, ਪੁਜਾਰੀਆਂ, ਕਾਤਲਾਂ, ਸਮਗਲਰਾਂ, ਲੁਟੇਰਿਆਂ ਨੂੰ ਪੰਜਾਬ ਦੇ ਅਮਨ ਕਾਨੂੰਨ ਨੂੰ ਤਬਾਹ ਕਰਨ ਤੇ ਪੰਜਾਬੀਆਂ ਦੇ ਉਜਾੜੇ ਲਈ ਇੱਥੇ ਸਥਾਪਿਤ ਕਰ ਰਹੇ ਹਨ, ਇਨ੍ਹਾਂ ਪਿੱਛੇ ਭਾਜਪਾ, ਆਰ ਐੱਸ ਐੱਸ ਪੂਰੀ ਤਰ੍ਹਾਂ ਸਰਗਰਮ ਹੈ। ਆਰ ਐੱਸ ਐੱਸ ਨੇ ਹੁਣ ਪਿੰਡਾਂ ਵਿੱਚ ਵੀ ਮੰਦਰਾਂ ਦੇ ਪੁਜਾਰੀਆਂ ਰਾਹੀਂ ਆਰ ਐੱਸ ਐੱਸ ਦੀਆਂ ਸ਼ਾਖਾਵਾਂ ਸਥਾਪਿਤ ਕਰਕੇ ਪੰਜਾਬ ’ਤੇ ਕਬਜ਼ਾ ਕਰ ਲਿਆ ਹੈ। ਪੰਜਾਬੀਆਂ ਨੂੰ ਪੰਜਾਬ ਛੱਡ ਕੇ ਇੱਕ ਦਿਨ ਭੱਜਣਾ ਪਏਗਾ। ਪੰਜਾਬੀਆਂ ਦੀਆਂ ਇੱਜ਼ਤਾਂ ਰੋਲੀਆਂ ਜਾਣਗੀਆਂ, ਪੰਜਾਬੀਆਂ ਦੀਆਂ ਜਾਇਦਾਦਾਂ ’ਤੇ ਕਬਜ਼ੇ ਤੇ ਪੰਜਾਬੀਆਂ ਦੇ ਕਤਲ ਹੋਣਗੇ। ਪੰਜਾਬੀ ਪੰਜਾਬ ਛੱਡਣ ਲਈ ਮਜਬੂਰ ਹੋ ਕੇ, ਜਾਇਦਾਦਾਂ ਵੇਚ ਵੱਟ ਕੇ ਯੂਰਪ ਤੇ ਹੋਰ ਦੇਸ਼ਾਂ ਵਿੱਚ ਆਪਣਾ ਰਹਿਣ ਬਸੇਰਾ ਕਰਨ ਲਈ ਮਜਬੂਰ ਹੋਣਗੇ। ਪੰਜਾਬੀ ਵਿਰਾਸਤ, ਪੰਜਾਬੀ ਸੱਭਿਆਚਾਰ, ਪੰਜਾਬੀਆਂ ਦੇ ਧਾਰਮਿਕ ਸਥਾਨ, ਪੰਜਾਬੀਆਂ ਦੀ ਹਰ ਨਿਸ਼ਾਨੀ ਮਿਟਾ ਕੇ ਹਿੰਦੂ ਰਾਜ ਪੰਜਾਬ ਵਿੱਚ ਸਥਾਪਿਤ ਕੀਤਾ ਜਾਵੇਗਾ। ਪੰਜਾਬੀਆਂ ਨੂੰ ਨਿਮਰ ਬੇਨਤੀ ਹੈ ਕਿ ਪੰਜਾਬੀ ਮੋਦੀ, ਜੋਗੀ, ਨਿਤਿਸ਼ ਕੁਮਾਰ ਤੇ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੰਜਾਬ ਵਿੱਚੋਂ ਆਪਣੇ ਆਪਣੇ ਹਰ ਕਿਸਮ ਦੇ ਜੁਰਮੀ ਗਰੋਹਾਂ ਨੂੰ ਇੱਥੋਂ ਕੱਢ ਲੈ ਜਾਣ। ਜੇ ਅਜਿਹਾ ਨਹੀਂ ਹੁੰਦਾ ਤਾਂ ਪੰਜਾਬੀਆਂ ਦਾ ਪੰਜਾਬ ਵਿੱਚੋਂ ਭੱਜਣਾ ਲਾਜ਼ਮੀ ਹੈ।
ਪੰਜਾਬੀਓ ਸਾਵਧਾਨ ਹੋ ਜਾਓ, ਤੁਹਾਡੀ ਹੋਂਦ ਖਤਰੇ ਵਿੱਚ ਹੈ। ਟੱਲੀਆਂ ਖੜਕਾ ਕੇ ਮੰਗਣ ਵਾਲਿਆਂ ਦਾ ਮਾਫੀਆ, ਜਿਹੜੇ ਹੱਟੇ ਕੱਟੇ ਹਨ, ਵਿਹਲੇ ਹਨ, ਪੰਜਾਬ ਵਿੱਚ ਆ ਕੇ ਕਬਜ਼ਾ ਕਰੀ ਬੈਠੇ ਹਨ। ਇਸੇ ਤਰ੍ਹਾਂ ਇੱਕ ਮਾਫੀਆ ਘਰਾਂ, ਦੁਕਾਨਾਂ, ਗੱਡੀਆਂ ਉੱਤੇ ਸਨਿੱਚਰਵਾਰ ਅਤੇ ਮੰਗਲਵਾਰ ਨੂੰ ਨਿੰਬੂ ਅਤੇ ਮਿਰਚਾ ਬੰਨ੍ਹਦੇ ਹਨ। ਇਹ 10 ਰੁਪਏ ਵਿੱਚ ਨਜ਼ਰ ਵੱਟੂ ਟੰਗਦੇ ਹਨ। ਮਹੀਨੇ ਵਿੱਚ ਚਾਰ-ਪੰਜ ਮੰਗਲਵਾਰ ਅਤੇ ਸਨਿੱਚਰਵਾਰ ਆਉਂਦੇ ਹਨ। ਇਸ ਹਿਸਾਬ ਨਾਲ ਇੱਕ ਗਾਹਕ ਤੋਂ ਇਹ 10 ਰੁਪਏ ਲੈਕੇ ਅਨੇਕਾਂ ਥਾਂਵਾਂ ’ਤੇ ਨਿੰਬੂ ਮਿਰਚਾਂ ਟੰਗਦੇ ਹਨ। ਇਹ 10-12 ਹਜ਼ਾਰ ਮਹੀਨਾ ਕਮਾਉਂਦੇ ਹਨ। ਬਾਕੀ ਬਚਦੇ 20 ਦਿਨਾਂ ਵਿੱਚ ਇਹ ਹੋਰ ਕੰਮ ਧੰਦਾ ਕਰਦੇ ਹਨ। 35-40 ਹਜ਼ਾਰ ਰੁਪਏ ਇਹ ਮਾਫੀਆ ਪ੍ਰਤੀ ਮਹੀਨਾ ਕਮਾਉਂਦਾ ਹੈ। ਇਸ ਤਰ੍ਹਾਂ ਇਹ ਨਿੰਬੂ ਮਿਰਚਾਂ ਟੰਗਣ ਵਾਲੇ ਪੰਜਾਬੀਆਂ ਨੂੰ ਅੰਧ ਵਿਸ਼ਵਾਸੀ ਬਣਾ ਰਹੇ ਹਨ।
ਇਹ ਗਰੋਹ ਚੌਂਕਾਂ ਵਿੱਚ ਸਮਾਨ ਵੇਚਣ ਦੇ ਬਹਾਨੇ, ਗੱਡੀਆਂ ਦੇ ਸ਼ੀਸ਼ੇ ਸਾਫ ਕਰਨ ਦੇ ਬਹਾਨੇ ਪੈਸੇ ਮੰਗਦੇ ਹਨ। ਇਸ ਤਰ੍ਹਾਂ ਰੰਗ ਬਰੰਗੇ ਗਰੋਹ ਪੰਜਾਬ ਨੂੰ ਲੁੱਟਦੇ ਹਨ ਤੇ ਇੱਥੋਂ ਦਾ ਮਾਹੌਲ ਖਰਾਬ ਕਰਦੇ ਹਨ। ਪਰਵਾਸੀਆਂ ਨੇ ਪੰਜਾਬੀਆਂ ਤੋਂ ਸਾਰੇ ਕੰਮ ਖੋਹ ਲਏ ਹਨ ਪੰਜਾਬੀ ਕੰਮ ਚੋਰ ਅਤੇ ਨਛੇੜੀ ਬਣ ਗਏ ਹਨ ਜਾਂ ਬਣਾ ਦਿੱਤੇ ਗਏ ਹਨ। ਇਹ ਸਾਰਾ ਕੁਝ ਪੰਜਾਬੀਆਂ ਲਈ ਸ਼ੁਭ ਸੰਕੇਤ ਨਹੀਂ ਹੈ। ਪੰਜਾਬ ਦਾ ਭਵਿੱਖ ਇਨ੍ਹਾਂ ਗਰੋਹਾਂ ਨੇ ਵਿਗਾੜ ਦੇਣਾ ਹੈ, ਪੰਜਾਬੀਓ ਸਾਵਧਾਨ ਹੋ ਜਾਓ! ਮੈਂ ਮੋਦੀ, ਜੋਗੀ, ਨਿਤੀਸ਼ ਕੁਮਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਵਿਹਲੜਾਂ ਨੂੰ ਪਛਾਣ ਕੇ ਪੰਜਾਬ ਵਿੱਚੋਂ ਲੈ ਜਾਓ! ਤੁਹਾਡੇ ਸੂਬਿਆਂ ਵਿੱਚ ਜੇ ਕੋਈ ਪੰਜਾਬੀ ਮੰਗਤਾ ਹੈ ਤਾਂ ਉਸ ਨੂੰ ਪੰਜਾਬ ਭੇਜ ਦਿਓ, ਪੰਜਾਬ ਸਰਕਾਰ ਉਸ ਨੂੰ ਰੁਜ਼ਗਾਰ ਦੇਵੇਗੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (