QuestionMark3ਪਰ ਹਾਲ ਦੀ ਘੜੀ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਅਮਰੀਕੀ ਡਾਲਰ ਦੁਨੀਆ ਦੀ ...
(28 ਮਾਰਚ 2025)

 

ਜਦੋਂ ਅਸੀਂ ਸਭ ਤੋਂ ਮਜ਼ਬੂਤ ਕਰੰਸੀ ਬਾਰੇ ਗੱਲ ਕਰਦੇ ਹਾਂ ਉਹ ਗੱਲ ਅਮਰੀਕੀ ਡਾਲਰ ਬਾਰੇ ਹੁੰਦੀ ਹੈਅਮਰੀਕਾ ਤੋਂ ਬਿਨਾਂ ਇਕੁਆਡੋਰ, ਪਨਾਮਾ, ਮਾਰਸ਼ਲ ਆਈਸਲੈਂਡ ਤੇ ਹੋਰ ਕਈ ਦੇਸ਼ ਅਮਰੀਕੀ ਡਾਲਰ ਨੂੰ ਆਪਣੀ ਕਰੰਸੀ ਵਜੋਂ ਵਰਤਦੇ ਹਨ ਅਮਰੀਕਾ ਵਿੱਚ ਪਹਿਲੀ ਵਾਰ ਕਾਗਜ਼ੀ ਮੁਦਰਾ 1690 ਵਿੱਚ ਵਰਤੀ ਜਾਣ ਲੱਗੀਉਸ ਸਮੇਂ ਇਹ ਸਿਰਫ ਫੌਜ ਲਈ ਵਰਤੀ ਜਾਂਦੀ ਸੀ ਇਸਦੀ ਆਮ ਵਰਤੋਂ ਨਹੀਂ ਹੁੰਦੀ ਸੀ1785 ਵਿੱਚ ਅਮਰੀਕਾ ਦੀ ਮੁਦਰਾ ਦਾ ਚਿੰਨ੍ਹ ਡਾਲਰ ਤਿਆਰ ਕੀਤਾ ਗਿਆਫਿਰ ਇਸ ਨੇ ਲਗਭਗ ਸਵਾ ਸੌ ਸਾਲ ਕਈ ਤਬਦੀਲੀਆਂ ਦੇਖੀਆਂ1913 ਵਿੱਚ ਫੈਡਰਲ ਰਿਜ਼ਰਵ, ਅਮਰੀਕਾ ਦੇ ਕੇਂਦਰੀ ਬੈਂਕ ਦੀ ਸਥਾਪਨਾ ਤੋਂ ਬਾਅਦ 1914 ਵਿੱਚ ਮੌਜੂਦਾ ਰੂਪ ਦੀ ਛਪਾਈ ਸ਼ੁਰੂ ਹੋ ਗਈ ਸੀ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਹਰੇਕ ਬੈਂਕ ਆਪਣੀ ਮੁਦਰਾ ਪ੍ਰਣਾਲੀ ਲਾਗੂ ਕਰਦਾ ਸੀਉਸ ਵੇਲੇ ਵੈਸੇ ਤਾਂ ਦੁਨੀਆਂ ਦੇ ਨਕਸ਼ੇ ’ਤੇ ਬ੍ਰਿਟੇਨ ਦਾ ਨਾਂ ਬੋਲਦਾ ਸੀ, ਇੰਗਲੈਂਡ ਦਾ ਪੌਂਡ ਜ਼ਿਆਦਾ ਚੱਲਦਾ ਸੀਉਸਦਾ ਰੋਹਬ ਜ਼ਿਆਦਾ ਸੀਅੰਗਰੇਜ਼ ਰਾਜ਼ ਦਾ ਸੂਰਜ ਡੁੱਬਦਾ ਨਹੀਂ ਸੀਉਸ ਦਾ ਦੁਨੀਆਂ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਸੀ1913-14 ਆਉਂਦੇ ਆਉਂਦੇ ਅਮਰੀਕਾ ਨੇ ਇੰਗਲੈਂਡ ਨੂੰ ਆਰਥਿਕਤਾ ਵਿੱਚ ਪਿੱਛੇ ਛੱਡ ਦਿੱਤਾ। ਜਿਵੇਂ ਜਿਵੇਂ ਦੁਨੀਆਂ ਦੀ ਆਰਥਿਕਤਾ ਬਦਲੀ, ਕਰੰਸੀ ਵੀ ਆਪਣਾ ਰੂਪ ਬਦਲ ਗਈਕਰੰਸੀ ਵੀ ਪੌਂਡ ਤੋਂ ਡਾਲਰ ਵੱਲ ਚਲੀ ਗਈ

ਪਹਿਲਾਂ ਗੋਲਡ ਸਟੈਂਡਰਡ ਦੇ ਤਹਿਤ ਕੋਈ ਦੇਸ਼ ਉੰਨੀ ਹੀ ਕਰੰਸੀ ਛਾਪ ਸਕਦਾ ਸੀ, ਜਿੰਨਾ ਉਸ ਕੋਲ ਸੋਨਾ ਹੁੰਦਾ ਸੀਜਦੋਂ 1914 ਵਿੱਚ ਲੜਾਈ ਛਿੜ ਗਈ ਵੱਖ-ਵੱਖ ਦੇਸ਼ਾਂ ਨੂੰ ਹਥਿਆਰ ਅਤੇ ਹੋਰ ਫ਼ੌਜ ਦਾ ਸਮਾਨ ਚਾਹੀਦਾ ਸੀਫੌਜੀ ਖਰਚਿਆਂ ਨੂੰ ਪੂਰਾ ਕਰਨ ਲਈ ਸੋਨੇ ਦੇ ਮਿਆਰ ਨੂੰ ਛੱਡ ਦਿੱਤਾ ਅਤੇ ਵੱਧ ਕਰੰਸੀ ਛਾਪਣ ਕਰਕੇ ਉਨ੍ਹਾਂ ਦੀਆਂ ਮੁਦਰਾਵਾਂ ਦੀ ਕੀਮਤ ਵਿੱਚ ਗਿਰਾਵਟ ਆ ਗਈ

ਬ੍ਰਿਟੇਨ ਨੇ ਆਰਥਿਕ ਕਾਰਨਾਂ ਕਰਕੇ 1931 ਵਿੱਚ ਸੋਨੇ ਦੇ ਮਿਆਰ ਨੂੰ ਤਿਆਗ ਦਿੱਤਾ, ਜਿਸ ਕਾਰਨ ਪੌਂਡ ਵਿੱਚ ਵਪਾਰ ਬਹੁਤ ਹੀ ਘੱਟ ਗਿਆਇਸ ਸਮੇਂ ਦੌਰਾਨ, ਕਈ ਦੇਸ਼ਾਂ ਨੇ ਡਾਲਰ ਦੇ ਦਬਦਬੇ ਵਾਲੇ ਅਮਰੀਕੀ ਬਾਂਡਾਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾਇਸ ਤੋਂ ਬਾਅਦ ਅਮਰੀਕੀ ਡਾਲਰ ਦੀ ਸਵੀਕਾਰਤਾ ਵਧ ਗਈ

ਸਾਰੇ ਦੇਸ਼ਾਂ ਦੁਆਰਾ ਅਮਰੀਕਾ ਨੂੰ ਸੋਨੇ ਵਿੱਚ ਭੁਗਤਾਨ ਕੀਤਾ ਗਿਆ, ਇਸਦੇ ਕਾਰਨ ਕਰਕੇ ਜਦੋਂ ਜੰਗ ਮੁੱਕੀ, ਉਦੋਂ ਤਕ ਦੁਨੀਆ ਦੇ ਸੋਨੇ ਦੇ ਵੱਡੇ ਭਾਗ ’ਤੇ ਅਮਰੀਕਾ ਕਾਬਜ਼ ਹੋ ਗਿਆ ਇਸ ਤੋਂ ਬਾਅਦ 1944 ਵਿੱਚ ਬ੍ਰੈਟਨ ਵੁੱਡਸ ਨਿਊ ਹੈਂਪਸ਼ਾਇਰ ਅਮਰੀਕਾ ਵਿੱਚ ਇੱਕ ਮੀਟਿੰਗ ਹੋਈ, ਜਿਸ ਵਿੱਚ ਇੱਕ ਅਜਿਹੀ ਪ੍ਰਣਾਲੀ ਤਿਆਰ ਕੀਤੀ ਗਈ, ਜਿਸ ਨਾਲ ਕਿਸੇ ਵੀ ਦੇਸ਼ ਨੂੰ ਕੋਈ ਨੁਕਸਾਨ ਨਾ ਹੋਵੇਇਸ ਵਿੱਚ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹਿਤ ਕਰਨਾ ਅਤੇ ਵਟਾਂਦਰਾ ਦਰਾਂ ਨੂੰ ਸਥਿਰ ਕਰਕੇ ਅਤੇ ਵਪਾਰ ਰੁਕਾਵਟਾਂ ਨੂੰ ਘਟਾਉਣਾ ਸੀਇਸ ਤੋਂ ਬਿਨਾਂ ਵਿੱਤੀ ਸਥਿਰਤਾ ਕਾਇਮ ਰੱਖਣੀ ਅਤੇ ਅੰਤਰਰਾਸ਼ਟਰੀ ਵਿੱਤੀ ਸਹਿਯੋਗ ਲਈ ਇੱਕ ਢਾਂਚਾ ਪ੍ਰਦਾਨ ਕਰਨਾ ਸੀਆਰਥਿਕ ਵਿਕਾਸ ਲਈ ਨਿਵੇਸ਼ ਅਤੇ ਮੁਢਲੇ ਢਾਂਚੇ ਨੂੰ ਉਤਸ਼ਾਹਿਤ ਕਰਨਾ ਇਸਦੇ ਕਾਰਜ ਸਨ ਇਹ ਤੈਅ ਕੀਤਾ ਗਿਆ ਸੀ ਕਿ ਦੁਨੀਆ ਦੀਆਂ ਮੁਦਰਾਵਾਂ ਨੂੰ ਸੋਨੇ ਨਾਲ ਨਹੀਂ, ਸਗੋਂ ਡਾਲਰ ਨਾਲ ਜੋੜਿਆ ਜਾਵੇ, ਸਾਰੇ ਦੇਸ਼ਾਂ ਦੇ ਬੈਂਕ ਵੀ ਆਪਣੀਆਂ ਕਰੰਸੀਆਂ ਦੀ ਦਰ ਡਾਲਰ ਨਾਲ ਹੀ ਨਿਰਧਾਰਤ ਕਰਨਗੇ

ਇਸ ਤੋਂ ਬਾਅਦ ਡਾਲਰ ਇੱਕ ਮਜ਼ਬੂਤ ਕਰੰਸੀ ਬਣ ਗਿਆ ਅਤੇ ਬਹੁਤ ਸਾਰੇ ਦੇਸ਼ਾਂ ਨੇ ਇਸ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਡਾਲਰ ਹੋਰ ਸ਼ਕਤੀਸ਼ਾਲੀ ਹੋ ਗਿਆਇਸ ਕਾਰਨ ਅਮਰੀਕੀ ਡਾਲਰ ਦੀ ਮੰਗ ਇੰਨੀ ਵਧ ਗਈ ਕਿ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਇਸ ਨੂੰ ਪੂਰਾ ਕਰਨ ਲਈ ਡਾਲਰ ਨੂੰ ਸੋਨੇ ਤੋਂ ਡੀ-ਲਿੰਕ ਕਰਨਾ ਪਿਆਇਸ ਕਾਰਨ ਡਾਲਰ ਵਿੱਚ ਫਲੋਟਿੰਗ ਐਕਸਚੇਂਜ ਰੇਟ ਸ਼ੁਰੂ ਹੋਇਆਅੱਜ ਡਾਲਰ ਦੀ ਰੋਜ਼ਾਨਾ ਬਦਲਦੀ ਕੀਮਤ ਇਸੇ ਦਾ ਨਤੀਜਾ ਹੈ

ਦੁਨੀਆ ਵਿੱਚ ਅਮਰੀਕੀ ਡਾਲਰ ਦੇ ਦਬਦਬੇ ਦੇ ਕਈ ਹੋਰ ਕਾਰਨ ਵੀ ਹਨ ਸੰਯੁਕਤ ਰਾਜ ਅਮਰੀਕਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੁਝ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਵਜੋਂ ਉੱਭਰਿਆ, ਜਿਸ ਨੂੰ ਬਹੁਤ ਘੱਟ ਨੁਕਸਾਨ ਹੋਇਆ ਸੀਸੰਯੁਕਤ ਰਾਜ ਅਮਰੀਕਾ ਦੀ ਇੱਕ ਵਿਸ਼ਾਲ ਅਤੇ ਮੁਕਾਬਲਤਨ ਸਥਿਰ ਅਰਥਵਿਵਸਥਾ ਰਹੀ ਹੈਇਸਦੀ ਜੀ ਡੀ ਪੀ ਮਜ਼ਬੂਤ ਹੈ ਅਤੇ ਮੁਦਰਾਸਫੀਤੀ (ਮਹਿੰਗਾਈ) ਦਰ ਘੱਟ ਹੈ

ਡਾਲਰ ਆਪਣੀ ਸਥਿਰਤਾ ਅਤੇ ਤਰਲਤਾ ਦੇ ਕਾਰਨ ਅੰਤਰਰਾਸ਼ਟਰੀ ਵਪਾਰ, ਵਿੱਤ ਅਤੇ ਨਿਵੇਸ਼ ਵਿੱਚ ਵਿਆਪਕ ਤੌਰ ’ਤੇ ਵਰਤਿਆ ਜਾਂਦਾ ਰਿਹਾ ਹੈਤੇਲ ਦੀ ਕੀਮਤ ਨਿਰਧਾਰਤ ਕਰਨ ਲਈ ਵੀ ਅਮਰੀਕੀ ਡਾਲਰ ਨੂੰ ਮਿਆਰੀ ਮੁਦਰਾ ਵਜੋਂ ਵਰਤਿਆ ਜਾਂਦਾ ਹੈ, ਜੋ ਕਿ ਵਿਸ਼ਵ ਵਪਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ

ਸੰਯੁਕਤ ਰਾਜ ਅਮਰੀਕਾ ਨੇ ਵਿਸ਼ਵ ਪੱਧਰ ’ਤੇ ਇੱਕ ਮਜ਼ਬੂਤ ਫੌਜੀ ਮੌਜੂਦਗੀ ਬਣਾਈ ਰੱਖੀ ਹੈ, ਜਿਸਨੇ ਡਾਲਰ ਦੇ ਦਬਦਬੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੈ ਅਮਰੀਕੀ ਡਾਲਰ ਨੂੰ ਕਈ ਅੰਤਰਰਾਸ਼ਟਰੀ ਸੰਸਥਾਵਾਂ, ਜਿਵੇਂ ਕਿ ਅੰਤਰਰਾਸ਼ਟਰੀ ਮੁਦਰਾ ਫੰਡ (IMF), ਵਿਸ਼ਵ ਬੈਂਕ, ਮੁਦਰਾ ਸੈਟਲਮੈਂਟ ਬੈਂਕ ਦੀ ਅਧਿਕਾਰਤ ਮੁਦਰਾ ਵਜੋਂ ਵਰਤਿਆ ਜਾਂਦਾ ਹੈਇਸ ਵਿੱਚ ਦੇਸ਼ ਕਰਜ਼ੇ ਲੈਂਦੇ ਹਨ ਅਮਰੀਕੀ ਡਾਲਰ ਦੀ ਵਿਆਪਕ ਵਰਤੋਂ ਨੇ ਇੱਕ ਸਵੈ-ਮਜ਼ਬੂਤ ਨੈੱਟਵਰਕ ਪ੍ਰਭਾਵ ਪੈਦਾ ਕੀਤਾ ਹੈ, ਜਿਸ ਨਾਲ ਦੇਸ਼ਾਂ ਲਈ ਡਾਲਰ ਦੀ ਵਰਤੋਂ ਜਾਰੀ ਰੱਖਣਾ ਵਧੇਰੇ ਸੁਵਿਧਾਜਨਕ ਅਤੇ ਕੁਸ਼ਲ ਹੋ ਗਿਆ ਹੈ

ਜੇਕਰ ਅਮਰੀਕੀ ਡਾਲਰ ਦੀ ਭਰੋਸੇਯੋਗਤਾ ਦੀ ਗੱਲ ਕਰੀਏ ਤਾਂ ਕੁਝ ਫੈਕਟਰ ਹਨ ਜਿੰਨਾ ਬਾਰੇ ਅਸੀਂ ਗੱਲ ਕਰ ਸਕਦੇ ਹਾਂ:

ਸੰਯੁਕਤ ਰਾਜ ਅਮਰੀਕਾ ਦੀ ਇੱਕ ਵੱਡੀ, ਵਿਭਿੰਨ ਅਤੇ ਮੁਕਾਬਲਤਨ ਸਥਿਰ ਅਰਥਵਿਵਸਥਾ ਹੈ

ਅਮਰੀਕਾ ਨੇ ਘੱਟ ਮੁਦਰਾਸਫੀਤੀ ਦਰਾਂ ਬਣਾਈਆਂ ਹਨ, ਜੋ ਡਾਲਰ ਦੀ ਖਰੀਦ ਸ਼ਕਤੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ

ਅਮਰੀਕੀ ਸਰਕਾਰ ਨੇ ਆਮ ਤੌਰ ’ਤੇ ਵਿੱਤੀ ਅਨੁਸ਼ਾਸਨ ਬਣਾਈ ਰੱਖਿਆ ਹੈ, ਜਿਸ ਵਿੱਚ ਕਰਜ਼ੇ ਤੋਂ ਜੀਡੀਪੀ ਅਨੁਪਾਤ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ

ਫੈਡਰਲ ਰਿਜ਼ਰਵ, ਅਮਰੀਕੀ ਕੇਂਦਰੀ ਬੈਂਕ, ਸੁਤੰਤਰ ਹੈ ਅਤੇ ਮੁਦਰਾ ਨੀਤੀ ਪ੍ਰਬੰਧਨ ਲਈ ਇੱਕ ਮਜ਼ਬੂਤ ਸਾਖ ਰੱਖਦਾ ਹੈ

ਅਮਰੀਕਾ ਕੋਲ ਇੱਕ ਚੰਗੀ ਤਰ੍ਹਾਂ ਵਿਕਸਿਤ ਅਤੇ ਨਿਯੰਤ੍ਰਿਤ ਵਿੱਤੀ ਪ੍ਰਣਾਲੀ ਹੈ, ਜਿਸ ਵਿੱਚ ਮਜ਼ਬੂਤ ਬੈਂਕ ਅਤੇ ਵਿੱਤੀ ਸੰਸਥਾਵਾਂ ਹਨ

ਸਭ ਤੋਂ ਵਧੀਆ ਗੱਲ, ਅਮਰੀਕਾ ਕੋਲ ਇੱਕ ਸਥਿਰ ਅਤੇ ਸਨਮਾਨਯੋਗ ਕਾਨੂੰਨੀ ਪ੍ਰਣਾਲੀ ਹੈ, ਜੋ ਜਾਇਦਾਦ ਦੇ ਅਧਿਕਾਰਾਂ ਅਤੇ ਇਕਰਾਰਨਾਮੇ ਨੂੰ ਲਾਗੂ ਕਰਨ ਦਾ ਸਮਰਥਨ ਕਰਦੀ ਹੈਅਮਰੀਕੀ ਡਾਲਰ ਨੂੰ ਵਿਸ਼ਵ ਪੱਧਰ ’ਤੇ ਵਿਆਪਕ ਤੌਰ ’ਤੇ ਸਵੀਕਾਰਿਆ ਅਤੇ ਵਰਤਿਆ ਜਾਂਦਾ ਹੈ, ਜਿਸ ਨਾਲ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਦੀ ਸਹੂਲਤ ਮਿਲਦੀ ਹੈ

ਅਮਰੀਕੀ ਡਾਲਰ ਨੂੰ ਕਈ ਕੇਂਦਰੀ ਬੈਂਕਾਂ ਦੁਆਰਾ ਇੱਕ ਰਿਜ਼ਰਵ ਕਰੰਸੀ ਵਜੋਂ ਰੱਖਿਆ ਜਾਂਦਾ ਹੈ, ਜੋ ਇਸਦੀ ਸਮਝੀ ਗਈ ਸੁਰੱਖਿਆ ਅਤੇ ਤਰਲਤਾ ਨੂੰ ਦਰਸਾਉਂਦਾ ਹੈ

ਪਰ ਜੇਕਰ ਹੁਣ ਚੁਣੌਤੀਆਂ ਦੀ ਗੱਲ ਕਰੀਏ, ਅਮਰੀਕਾ ਦੇ ਡਾਲਰ ਨੂੰ ਅੱਜ ਦੇ ਸਮੇਂ ਕਾਫੀ ਮੁਸ਼ਕਿਲਾਂ ਵੀ ਖੜ੍ਹੀਆਂ ਹੋ ਗਈਆਂ ਹਨਕਈ ਦੇਸ਼ਾਂ ਨਾਲ ਅਮਰੀਕਾ ਦਾ ਵਪਾਰਕ ਘਾਟਾ ਕਾਫੀ ਹੈ, ਜੋ ਟਰੰਪ ਨੂੰ ਰੜਕਦਾ ਹੈਉਹ ਅਮਰੀਕਾ ਦੀ ਚੜ੍ਹਤ ਨੂੰ ਕਾਇਮ ਰੱਖਣਾ ਚਾਹੁੰਦਾ ਹੈਖਾਸ ਕਰਕੇ ਚੀਨ, ਭਾਰਤ, ਕਨੇਡਾ ਦੇ ਵਪਾਰਕ ਸਰਪਲੱਸ ਅਮਰੀਕਾ ਨੂੰ ਭਾਉਂਦੇ ਨਹੀਂਉਹ ਇਨ੍ਹਾਂ ਨੂੰ ਘੱਟ ਕਰਨਾ ਚਾਹੁੰਦਾ ਹੈਟਰੰਪ ਡਾਲਰ ਦਾ ਮੁੱਲ ਘੱਟ ਕਰਕੇ ਇਸ ਨੂੰ ਘਟਾਉਣ ਚਾਹੁੰਦਾ ਹੈਪਰ ਦੂਜੇ ਪਾਸੇ ਉਹ ਟੈਰਿਫ ਨੀਤੀ ਰਾਹੀਂ ਇਸ ਨੂੰ ਮਜ਼ਬੂਤ ਰੱਖਣਾ ਚਾਹੁੰਦਾ ਹੈਭਾਰਤੀ ਘਾਟਾ ਜੋ ਕਿ 2024 ਵਿੱਚ $41ਬਿਲੀਅਨ, 2023 ਵਿੱਚ 43 ਬਿਲੀਅਨ ਡਾਲਰ, 2022 ਵਿੱਚ $38 ਬਿਲੀਅਨ ਅਤੇ 2021 ਵਿਚ 33 ਬਿਲੀਅਨ ਡਾਲਰ ਦਾ ਵਪਾਰ ਘਾਟਾ ਹੈਉਹ ਐੱਫ 35 ਲੜਾਕੂ ਜਹਾਜ਼ ਵੇਚੇਗਾ ਅਤੇ ਹੋਰ ਸੌਦੇ ਬਾਜ਼ੀਆਂ ਨਾਲ ਕਰੇਗਾਭਾਰਤ ਨੇ ਵੀ ਦਬਾਅ ਵਿੱਚ ਆਕੇ ਅਮਰੀਕਨ ਵਿਸਕੀ ਅਤੇ ਮੋਟਰਸਾਈਕਲਾਂ ’ਤੇ ਟੈਰਿਫ ਘੱਟ ਕੀਤੇ ਹਨਟਰੰਪ ਰੈਸੀਪਰੋਕਲ ਟੈਰਿਫ ਨੀਤੀ ’ਤੇ ਕੰਮ ਕਰ ਰਿਹਾ ਹੈ

ਵਿਕਲਪਿਕ ਕਰੰਸੀਆਂ ਯੂਰੋ, ਯੂਆਨ, ਕ੍ਰਿਪਟੋਕਰੰਸੀ ਅਤੇ ਬ੍ਰਿਕਸ ਵਰਗੀਆਂ ਮੁਦਰਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ, ਜੋ ਸੰਭਾਵੀ ਤੌਰ ’ਤੇ ਡਾਲਰ ਦੇ ਦਬਦਬੇ ਨੂੰ ਚੁਣੌਤੀ ਦੇ ਰਹੀਆਂ ਹਨ ਕੁਝ ਦੇਸ਼, ਜਿਵੇਂ ਕਿ ਚੀਨ ਅਤੇ ਰੂਸ, ਅਮਰੀਕੀ ਡਾਲਰ ’ਤੇ ਆਪਣੀ ਨਿਰਭਰਤਾ ਘਟਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ

ਉੱਭਰ ਰਹੇ ਬਾਜ਼ਾਰਾਂ ਦਾ ਵਧਦਾ ਆਰਥਿਕ ਪ੍ਰਭਾਵ ਅਤੇ ਖੇਤਰੀ ਵਪਾਰ ਸਮਝੌਤਿਆਂ ਦੀ ਵਧਦੀ ਮਹੱਤਤਾ ਸਮੇਂ ਦੇ ਨਾਲ ਡਾਲਰ ਦੇ ਦਬਦਬੇ ਨੂੰ ਘਟਾ ਸਕਦੀ ਹੈ ਅਮਰੀਕਾ ਡਾਲਰ ਦੇ ਦਬਦਬੇ ਨੂੰ ਬਰਕਰਾਰਰੱਖਣ ਲਈ ਤਰ੍ਹਾਂ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਰਿਹਾ ਹੈਉਹ ਨਹੀਂ ਚਾਹੁੰਦਾ ਕਿ ਡਾਲਰ ਦਾ ਬਦਲ ਕੋਈ ਹੋਰ ਕਰੰਸੀ ਬਣੇਬ੍ਰਿਕਸ ਵਰਗੇ ਗਰੁੱਪ ਨੂੰ ਅਮਰੀਕਾ ਧਮਕੀ ਦੇ ਚੁੱਕਾ ਹੈ ਕਿ ਟਰਾਂਜ਼ੈਕਸ਼ਨ ਡਾਲਰ ਵਿੱਚ ਹੀ ਕਰਨਾ ਪਵੇਗੀ। ਭਾਰਤ ਇਸ ਗਰੁੱਪ ਵਿੱਚੋਂ ਪਿੱਛੇ ਹਟਦਾ ਦਿਸ ਰਿਹਾ ਹੈਫਿਲਹਾਲ ਦੀ ਘੜੀ ਅਮਰੀਕਾ ਆਪਣੀ ਪੂਰੀ ਵਾਹ ਲਾ ਰਿਹਾ ਹੈਪਰ ਕਹਿੰਦੇ ਨੇ ਵਕਤ ਜ਼ਰੂਰ ਬਦਲਦਾ ਹੈਚੀਨ, ਭਾਰਤ, ਰੂਸ ਅਤੇ ਕੋਈ ਹੋਰ ਅਰਥਵਿਵਸਥਾਵਾਂ ਤੇਜ਼ੀ ਨਾਲ ਵਧ ਰਹੀਆਂ ਹਨਆਉਣ ਵਾਲੇ ਸਮੇਂ ਕੁਝ ਨਵਾਂ ਦੇਖਣ ਨੂੰ ਮਿਲ ਸਕਦਾ ਹੈ ਪਰ ਹਾਲ ਦੀ ਘੜੀ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਅਮਰੀਕੀ ਡਾਲਰ ਦੁਨੀਆ ਦੀ ਮੁੱਖ ਰਿਜ਼ਰਵ ਮੁਦਰਾ ਬਣੇ ਰਹਿਣ ਦੀ ਸੰਭਾਵਨਾ ਹੈ, ਡਾਲਰ ਦਾ ਨਾਮ ਅਜੇ ਚੱਲਦਾ ਰਹੇਗਾ ਅਤੇ ਤੂਤੀ ਬੋਲਦੀ ਰਹੇਗੀ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Jagtar Singh

Jagtar Singh

WhatsApp: (91 - 94630 - 03091)
Email: jagtar1976.mansa@gmail.com