HiraSBhupal7ਅਚਨਚੇਤ ਅਤੇ ਇਕਦਮ ਮਿਲੀ ਪ੍ਰਸ਼ੰਸਾਪ੍ਰਸਿੱਧੀਨੁਕਤਾਚੀਨੀ ਅਤੇ ਆਲੋਚਨਾ ਨੂੰ ...
(24 ਫਰਵਰੀ 2025)

 

ਜਿੱਥੇ ਸਿਰਜਣਾਤਮਕਤਾ ਹੋਵੇਗੀ, ਉੱਥੇ ਨਕਾਰਾਤਮਕਤਾ ਕਦੇ ਨਹੀਂ ਹੋਵੇਗੀਪਰ ਜੇਕਰ ਰੱਤੀ ਭਰ ਵੀ ਮਨੁੱਖ ਵਿੱਚ ਜਾਂ ਆਲੇ-ਦੁਆਲੇ ਨਕਾਰਾਤਮਕਤਾ ਹੋਵੇਗੀ ਤਾਂ ਉੱਥੇ ਸਿਰਜਣਾਤਮਕਤਾ ਖੰਭ ਲਾ ਕੇ ਉਡਾਰੀ ਮਾਰ ਜਾਵੇਗੀਇਹ ਦੋਵੇਂ ਸ਼ਬਦ ਇੱਕ ਦੂਜੇ ਦੇ ਵਿਰੋਧੀ ਹਨਸਿਰਜਣਾਤਮਕਤਾ ਤੋਂ ਭਾਵ ਹੈ ਕਿ ਕਿਸੇ ਵੀ ਕਿਸਮ ਦੀ ਸਕਾਰਾਤਮਕਤਾ ਨਾਲ ਕੁਝ ਸਾਰਥਕ ਸਿਰਜਣਾ, ਉਪਜਾਉਣਾ, ਉਤਪਤੀ ਕਰਨਾ, ਨਿਰਮਾਣ ਕਰਨਾ ਆਦਿਜਿੱਥੇ ਸਾਰਥਕ ਸਿਰਜਣਾ ਹੋਵੇਗੀ, ਉੱਥੇ ਖ਼ੁਸ਼ੀਆਂ, ਹਾਸੇ ਅਤੇ ਖੇੜੇ ਵੀ ਜ਼ਰੂਰ ਹੋਣਗੇਨਕਾਰਾਤਮਕਤਾ ਜਾਂ ਸਕਾਰਾਤਮਕਤਾ ਵਿੱਚ ਸਿਰਫ਼ ‘ਨ’ ਅਤੇ ‘ਸ’ ਦਾ ਫ਼ਰਕ ਹੈ, ਪਰ ਕਿਸੇ ਵੀ ਇਨਸਾਨ, ਪਰਿਵਾਰ ਅਤੇ ਸੰਸਥਾ ’ਤੇ ਇਸ ਫ਼ਰਕ ਦਾ ਬਹੁਤ ਗੰਭੀਰ ’ਤੇ ਸੰਗੀਨ ਅਸਰ ਪੈਂਦਾ ਹੈਇਹ ਸਮੁੱਚੇ ਤੌਰ ’ਤੇ ਕਿਸੇ ਦੇ ਨਜ਼ਰੀਏ ’ਤੇ ਨਿਰਭਰ ਕਰਦਾ ਹੈਸਾਡਾ ਨਜ਼ਰੀਆ ਹੀ ਸਾਡੇ ਉਤਪੰਨ ਹੋ ਰਹੇ ਵਿਚਾਰਾਂ ਨੂੰ ਸੇਧ ਦਿੰਦਾ ਹੈਇਹੋ ਸੇਧ ਹੀ ਅਜ਼ਾਦ ਵੀ ਰੱਖ ਸਕਦੀ ਹੈ ਤੇ ਇਹੋ ਸੇਧ ਸਾਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਵੀ ਜਕੜ ਸਕਦੀ ਹੈਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਦਿਮਾਗ਼ ਨੂੰ ਕਿਸ ਰਸਤੇ ਪਾਉਣਾ ਹੈ

ਮਨੁੱਖੀ ਦਿਮਾਗ਼ ਦੋ ਤਰ੍ਹਾਂ ਦਾ ਹੁੰਦਾ ਹੈ: ਇੱਕ ਅਵਚੇਤਨ ਤੇ ਦੂਜਾ ਸੁਚੇਤ! ਇਹ ਦੋਵੇਂ ਘੱਟ ਹੀ ਇੱਕ ਦੂਜੇ ਨਾਲ ਮਿਲ ਕੇ ਚਲਦੇ ਹਨਆਪਾਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਅਕਸਰ ਹੀ ਅਜਿਹੇ ਲੋਕਾਂ ਨੂੰ ਮਿਲਦੇ ਹਾਂ, ਜਿਹੜੇ ਮੂੰਹ ਤੋਂ ਕੁਝ ਹੋਰ ਬੋਲਦੇ ਹਨ ਤੇ ਉਨ੍ਹਾਂ ਦੇ ਦਿਮਾਗ਼ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਹੈਸਾਡਾ ਅਵਚੇਤਨ ਮਨ ਚੌਵੀ ਘੰਟੇ ਕੰਮ ਕਰਦਾ ਹੈਇਹ ਰਾਤ ਨੂੰ ਜ਼ਿਆਦਾ ਕਿਰਿਆਸ਼ੀਲ ਹੁੰਦਾ ਹੈ ਅਤੇ ਸਾਰੇ ਦਿਨ ਦੇ ਕੀਤੇ ਚੰਗੇ ਮਾੜੇ ਕੰਮਾਂ ਅਤੇ ਵਿਚਾਰਾਂ ਦਾ ਹਿਸਾਬ ਕਰਦਾ ਰਹਿੰਦਾ ਹੈਜਿਹੜੇ ਲੋਕ ਲੋੜ ਤੋਂ ਵਧੇਰੇ ਸੋਚਦੇ ਹਨ, ਹੱਦੋਂ ਵੱਧ ਜਜ਼ਬਾਤੀ ਅਤੇ ਸੰਵੇਦਨਸ਼ੀਲ ਹੁੰਦੇ ਹਨ ਜਾਂ ਫਿਰ ਦੂਜਿਆਂ ਪ੍ਰਤੀ ਮਾੜੀਆਂ ਭਾਵਨਾਵਾਂ ਰੱਖਦੇ ਹਨ ਜਾਂ ਕਿਸੇ ਨਾਲ ਕੋਈ ਗ਼ੈਰ-ਕਾਨੂੰਨੀ ਵਿਹਾਰ ਅਤੇ ਬੇਇਨਸਾਫ਼ੀ ਕਰਦੇ ਹਨ, ਅਜਿਹੇ ਇਨਸਾਨਾਂ ਦਾ ਅਵਚੇਤਨ ਮਨ ਉਨ੍ਹਾਂ ਨੂੰ ਰਾਤ ਵੇਲੇ ਚੈਨ ਨਾਲ ਸੌਣ ਨਹੀਂ ਦਿੰਦਾਕਈਆਂ ਦੀ ਅੱਧੀ ਰਾਤ ਨੂੰ ਨੀਂਦ ਖੁੱਲ੍ਹ ਜਾਂਦੀ ਹੈਇਸ ਨੂੰ ਡਾਕਟਰੀ ਭਾਸ਼ਾ ਵਿੱਚ ਇਨਸੋਮਨੀਆ ਕਿਹਾ ਜਾਂਦਾ ਹੈਇਹ ਬਿਮਾਰੀ ਅੱਜਕੱਲ੍ਹ ਦੁਨੀਆ ਦੇ ਹਰ ਕੋਨੇ ਵਿੱਚ ਅਮਰ ਵੇਲ ਵਾਂਗ ਪਸਰ ਰਹੀ ਹੈ

ਸਿਰਜਣਾ ਉੱਥੇ ਹੀ ਉਪਜਦੀ ਹੈ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੋਵੇ, ਅਪਣੱਤ ਹੋਵੇ, ਸੱਚੀ ਨੀਅਤ ਤੇ ਮਨ ਵਿੱਚ ਨਿਰਮਲਤਾ ਹੋਵੇ, ਦਿਲੋਂ ਕੀਤੀ ਕਿਸੇ ਦੀ ਪ੍ਰਸ਼ੰਸਾ ਹੋਵੇ, ਵਡਿਆਈ ਤੇ ਸਿਫ਼ਤ ਹੋਵੇਇਹ ਸਭ ਸ਼ੁਭ ਵਿਚਾਰ ਅਤੇ ਕਰਮ ਮਿਲ ਕੇ ਉਹ ਤਰੰਗਾਂ ਉਤਪੰਨ ਕਰਦੇ ਹਨ, ਜਿਨ੍ਹਾਂ ਨਾਲ ਸਕਾਰਾਤਮਕਤਾ ਅਤੇ ਸਿਰਜਣਾ ਦੀ ਪੈਦਾਵਾਰ ਹੁੰਦੀ ਹੈਇਸ ਵਿੱਚ ਕਿਸੇ ਪਰਿਵਾਰ, ਮੁਹੱਲੇ, ਸੂਬੇ, ਦੇਸ਼ ਅਤੇ ਸੰਸਾਰ ਤਕ ਨੂੰ ਬਦਲਣ ਦੀ ਆਸ ਤੇ ਸਮਰੱਥਾ ਦਾ ਬੀਜ ਹੁੰਦਾ ਹੈਇਤਿਹਾਸ ਇਸ ਗੱਲ ਦਾ ਗਵਾਹ ਹੈਵੱਡੇ ਵੱਡੇ ਅੰਦੋਲਨਾਂ ਦੀ ਜਿੱਤ ਅਤੇ ਯੁਗ ਪਲਟਾਊ ਖੋਜਾਂ ਆਮ ਲੋਕਾਂ ਦੀ ਹੀ ਦੇਣ ਹਨ

ਸਾਡੀ ਨਾਂਹ-ਪੱਖੀ ਸੋਚ, ਬਦਲਾਖੋਰੀ, ਅਣਮਨੁੱਖੀ ਰਵੱਈਆ, ਬੇਰਹਿਮ ਨਜ਼ਰੀਆ ਆਦਿ ਸਿਰਜਣਾਤਮਕਤਾ ਨੂੰ ਘੁਣ ਵਾਂਗ ਲੱਗ ਗਿਆ ਹੈ, ਜਿਸ ਨੇ ਸਿਰਜਣਾਤਮਕਤਾ ਨੂੰ ਕਾਫ਼ੀ ਢਾਹ ਲਾਈ ਹੈਚੱਲ ਰਹੇ ਦੌਰ ਅਤੇ ਹਾਲਾਤ ਨੇ ਮਨੁਖੱਤਾ ਦੀ ਬੌਧਿਕ ਸੰਪਤੀ ਦਾ ਆਪਣੇ ਕੋਲ ਬੈਅਨਾਮਾ (ਰਜਿਸਟਰੀ) ਕਰ ਲਿਆ ਹੈਸਿਰਜਣਾ ਲਈ ਦਿਮਾਗ਼ ਅਤੇ ਮਨ ਨੂੰ ਸ਼ਾਂਤ ਅਤੇ ਆਜ਼ਾਦ ਰੱਖਣਾ ਲਾਜ਼ਮੀ ਹੈਇਹ ਉਪਜਾਊ ਦਿਮਾਗ਼ ਦੀ ਪਹਿਲੀ ਲੋੜ ਹੈਭੌਤਿਕਤਾਵਾਦੀ, ਸਾਹਮਣੇ ਵਾਲੇ ਨੂੰ ਛੋਟਾ ਸਮਝਣਾ ਜਾਂ ਹੀਣਭਾਵਨਾ ਵਾਲੀ ਸੋਚ, ਅਣਮਨੁੱਖੀ ਵਤੀਰਾ, ਦੂਜੇ ਤੋਂ ਅੱਗੇ ਵਧਣ ਅਤੇ ਲਤਾੜਨ ਵਾਲੀ ਸੋਚ ਕਾਰਨ ਦਿਮਾਗ਼ੀ ਪੱਧਰ ’ਤੇ ਮਚੀ ਖਲ਼ਬਲੀ ਨੇ ਕਈ ਮਾਨਸਿਕ ਬਿਮਾਰੀਆਂ, ਉਦਾਸੀਨਤਾ ਅਤੇ ਤਣਾਅ ਵਰਗੇ ਰੋਗਾਂ ਵਿੱਚ ਚੋਖਾ ਵਾਧਾ ਕੀਤਾ ਹੈਇਹ ਸਭ ਸਕਾਰਾਤਮਕ ਅਤੇ ਉਸਾਰੂ ਵਿਚਾਰਾਂ ਦੀ ਉਪਜ ਵਿੱਚ ਵੱਡਾ ਅੜਿੱਕਾ ਹਨਇਨ੍ਹਾਂ ਵਿਚਾਰਾਂ ਤੋਂ ਬਿਨਾਂ ਕਿਸੇ ਵੀ ਕਿਸਮ ਦੀ ਸਿਰਜਣਾ ਨਾਮੁਮਕਿਨ ਹੈਉਚਿਤ ਅਤੇ ਸਾਰਥਕ ਵਿਚਾਰ ਹੀ ਸਿਰਜਣਾਤਮਕਤਾ ਦਾ ਬੁਨਿਆਦੀ ਅਤੇ ਮੌਲਿਕ ਅਧਾਰ ਹਨਇਹ ਇੰਝ ਹੀ ਹੈ ਜਿਵੇਂ ਕਿਸੇ ਫਸਲ ਦੇ ਬੀਜ ਨੂੰ ਉੱਗਣ ਲਈ ਵਿਸ਼ੇਸ਼ ਮੌਸਮ ਭਾਵ ਤਾਪਮਾਨ ਅਤੇ ਹੋਰ ਲੋੜੀਂਦੀਆਂ ਪਰਿਸਥਿਤੀਆਂ ਜ਼ਰੂਰੀ ਹਨ, ਚੰਗੇ ਬੀਜ ਹੀ ਭਰਪੂਰ ਫਸਲ ਹੋਣ ਦਾ ਅਧਾਰ ਹਨ

ਸੋਚਣ ਦੀ ਗੁਣਵੱਤਾ, ਪ੍ਰੇਰਨਾ, ਉਤਸੁਕਤਾ, ਜਜ਼ਬਾ, ਅਸਫਲਤਾ ਪ੍ਰਤੀ ਸਹਿਣਸ਼ੀਲਤਾ, ਸਮੱਸਿਆਵਾਂ ਪ੍ਰਤੀ ਨਜ਼ਰੀਆ, ਜੋਖ਼ਮ ਲੈਣ, ਗ਼ਲਤੀਆਂ ਤੋਂ ਸਿੱਖਣਾ ਆਦਿ ਸਿਰਜਣਾਤਮਕਤਾ ਦੇ ਹੁਨਰ ਨੂੰ ਵਿਕਸਿਤ ਕਰਨ ਵਿੱਚ ਵਧੇਰੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੇ ਹਨਸਾਡੇ ਵਿਚਾਰ ਅਤੇ ਸੋਚ ਹੀ ਸਾਡੀ ਸ਼ਖ਼ਸੀਅਤ ਦੀ ਉਸਾਰੀ ਕਰਦੇ ਹਨਦੂਜਿਆਂ ਤੋਂ ਵੱਖਰੇ ਹੋਣ ਲਈ ਇਨਸਾਨ ਨੂੰ ਹਾਂ-ਪੱਖੀ, ਸ਼ਾਂਤ ਅਤੇ ਸਹਿਜ ਸੁਭਾਅ ਦਾ ਹੋਣਾ ਜ਼ਰੂਰੀ ਹੈਨਾਂਹ-ਪੱਖੀ ਵਿਅਕਤੀ ਕਦੇ ਵੀ ਅੰਦਰੂਨੀ ਤੌਰ ’ਤੇ ਸੰਤੁਸ਼ਟ ਅਤੇ ਖ਼ੁਸ਼ ਨਹੀਂ ਹੋ ਸਕਦਾਸੰਸਾਰਕ ਭਾਵਨਾਵਾਂ ਅਤੇ ਇੱਛਾਵਾਂ ਦੀ ਤੀਬਰਤਾ ਉੱਤੇ ਕਾਬੂ ਪਾਉਣਾ ਲਾਜ਼ਮੀ ਹੈ, ਜੋ ਮਨ ਦੀ ਇਕਾਗਰਤਾ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦੇ ਹਨਖੁਸ਼ਹਾਲ ਜ਼ਿੰਦਗੀ ਲਈ ਖ਼ੁਦ ’ਤੇ ਭਰੋਸਾ ਕਰਨ ਦਾ ਹੁਨਰ ਬਹੁਤ ਅਹਿਮ ਹੈ, ਨਹੀਂ ਤਾਂ ਨਿਰਾਸ਼ਤਾ, ਉਦਾਸੀਨਤਾ ਅਤੇ ਤਣਾਅ ਵਰਗੀਆਂ ਜੋਕਾਂ ਚੰਬੜਨ ਵਿੱਚ ਦੇਰੀ ਨਹੀਂ ਲਾਉਂਦੀਆਂਹਾਂ-ਪੱਖੀ ਸੋਚ ਵਾਲਾ ਇਨਸਾਨ ਛੇਤੀ ਕੀਤੇ ਨਾ ਤਾਂ ਘਬਰਾਉਂਦਾ ਹੈ ਤੇ ਨਾ ਹੀ ਖੁਸ਼ੀ ਵਿੱਚ ਖੀਵਾ ਹੁੰਦਾ ਹੈ, ਸਗੋਂ ਲੰਮੇ ਰਾਹਾਂ ਦਾ ਪਾਂਧੀ ਬਣ ਕੇ ਜ਼ਿੰਦਗੀ ਦਾ ਲੁਤਫ਼ ਮਾਣਦਾ ਹੈਸੁਸਤੀ, ਦਲਿੱਦਰ ਤੇ ਢਿੱਲਾ ਸਰੀਰ ਅਤੇ ਹਰ ਸਮੇਂ ਰੋਂਦੇ ਰਹਿਣਾ ਆਦਿ ਨਾਂਹ-ਪੱਖੀ ਤੇ ਨਕਾਰਾਤਮਕ ਵਿਅਕਤੀਆਂ ਦੀਆਂ ਨਿਸ਼ਾਨੀਆਂ ਹਨ

ਅਚਨਚੇਤ ਅਤੇ ਇਕਦਮ ਮਿਲੀ ਪ੍ਰਸ਼ੰਸਾ, ਪ੍ਰਸਿੱਧੀ, ਨੁਕਤਾਚੀਨੀ ਅਤੇ ਆਲੋਚਨਾ ਨੂੰ ਅੱਖੋਂ ਪਰੋਖੇ ਕਰਨਾ ਹੀ ਇੱਕ ਸਿਆਣੇ, ਸੂਝਵਾਨ ਅਤੇ ਕਾਬਿਲ ਇਨਸਾਨ ਦੇ ਸਫ਼ਲ ਹੋਣ ਦੀ ਪਹਿਲੀ ਨਿਸ਼ਾਨੀ ਹੈਆਸ਼ਾਵਾਦੀ ਤੇ ਉਸਾਰੂ ਇਨਸਾਨ ਮਾਨਸਿਕ ਅਤੇ ਬੌਧਿਕ ਤੌਰ ’ਤੇ ਵਧੇਰੇ ਨਰੋਏ ਹੋਣ ਦੇ ਨਾਲ ਨਾਲ ਦੂਸਰਿਆਂ ਦੀ ਹੋ ਰਹੀ ਤਰੱਕੀ ’ਤੇ ਖ਼ੁਸ਼ ਹੁੰਦੇ ਹਨ, ਨਾ ਕਿ ਪਾਥੀ ਵਾਂਗ ਧੁਖ਼ਦੇ ਅਤੇ ਸੜਦੇ ਹਨਇਹੋ ਜਿਹੇ ਲੋਕ ਕੁਦਰਤ ਅਤੇ ਅਸਲੀਅਤ ਦੇ ਵਧੇਰੇ ਨੇੜੇ ਹੁੰਦੇ ਹਨਇਹੀ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਸਿਰਜਣਾ ਕਰਦੇ ਹਨ, ਸਮਾਜ ਲਈ ਸਿੱਧੇ ਜਾਂ ਅਸਿੱਧੇ ਤੌਰ ’ਤੇ ਬਣਦਾ ਯੋਗਦਾਨ ਪਾਉਂਦੇ ਹਨਈਰਖਾ ਅਤੇ ਨਫ਼ਰਤ ਕਰਨ ਵਾਲੇ ਇਨਸਾਨ ਹਰ ਵਕਤ ਆਲੋਚਨਾ ਅਤੇ ਤਣਾਅ ਵਿੱਚ ਰਹਿਣ ਲਈ ਮਜਬੂਰ ਰਹਿੰਦੇ ਹਨਉਹ ਆਪਣਾ ਆਲਾ-ਦੁਆਲਾ ਨਾਂਹ-ਪੱਖੀ ਤਰੰਗਾਂ ਨਾਲ ਭਰ ਦਿੰਦੇ ਹਨਇਹੋ ਜਿਹੇ ਮਾਹੌਲ ਵਿੱਚ ਸਿਰਜਣਾ ਦਾ ਉਪਜਣਾ ਨਾਮੁਮਕਿਨ ਹੋ ਜਾਂਦਾ ਹੈਇੱਕ ਹੱਲਾਸ਼ੇਰੀ ਹੀ ਹੈ ਜੋ ਕਿਸੇ ਅਸੰਭਵ ਕੰਮ ਨੂੰ ਸੰਭਵ ਵਿੱਚ ਬਦਲਣ ਲਈ ਸੋਨੇ ਉੱਤੇ ਸੁਹਾਗੇ ਵਾਂਗ ਕੰਮ ਕਰਦੀ ਹੈ

ਇੱਕ ਮੁੱਠੀ ਚੱਕ ਲੈ, ਦੂਜੀ ਤਿਆਰ’ ਵਾਂਗ ਇੱਛਾਵਾਂ ਅਤੇ ਦੁੱਖਾਂ-ਤਕਲੀਫ਼ਾਂ ਦਾ ਆਉਣ ਜਾਣ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਰਹਿੰਦਾ ਹੈਕੋਈ ਵੀ ਸ਼ਖ਼ਸ ਇਨ੍ਹਾਂ ਉੱਤੇ ਕਾਬੂ ਨਹੀਂ ਪਾ ਸਕਿਆ, ਪਰ ਮਾਨਸਿਕ ਤੌਰ ’ਤੇ ਮਜ਼ਬੂਤ ਵਿਅਕਤੀ ਇਨ੍ਹਾਂ ਨੂੰ ਇੰਝ ਸਰ ਕਰ ਜਾਂਦਾ ਹੈ, ਜਿਵੇਂ ਝੱਖੜ ਸੁੱਕੇ ਅਤੇ ਟੁੱਟੇ ਪੱਤਿਆਂ ਨੂੰ ਛਿਣ ਵਿੱਚ ਹੀ ਦ੍ਰਖਤ ਤੋਂ ਕੋਹਾਂ ਦੂਰ ਲੈ ਜਾਂਦਾ ਹੈ

ਨਿਰਾਸ਼ਤਾ ਅਤੇ ਨਕਾਰਾਤਮਕਤਾ ਰੂਪੀ ਪੌੜੀ ਦਾ ਆਖ਼ਰੀ ਟੰਬਾ ਖ਼ੁਦਕੁਸ਼ੀ ਹੀ ਹੈਦਿਨੋ ਦਿਨ ਇਸ ਪੌੜੀ ਦੇ ਟੰਬੇ ਘਟਦੇ ਜਾਂਦੇ ਹਨਉਮੀਦ ਅਤੇ ਚੰਗਾ ਹੋਣ ਦੀ ਕਲਪਨਾ, ਨਿਰਾਸ਼ਤਾ ਅਤੇ ਨਕਾਰਾਤਮਕਤਾ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੀ ਹੈਦੁਨੀਆਦਾਰੀ ਵਿੱਚ ਕਿਸੇ ਵੀ ਇਨਸਾਨ ਦੀ ਕੁਦਰਤ ਵੱਲੋਂ ਨਿਵਾਜ਼ੀ ਹੋਈ ਕਲਾ, ਹੁਨਰ ਅਤੇ ਯੋਗਤਾ ਨੂੰ ਕੁਝ ਸਮੇਂ ਲਈ ਰੋਕਿਆ ਜਾਂ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ, ਪਰ ਵਕਤ ਨਾਲ ਇਹ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਆਪ ਸ੍ਰਿਸ਼ਟੀ ਵਿੱਚ ਹੋਰ ਨਿੱਖਰਕੇ ਵਧੇਰੇ ਛਾਪ ਛੱਡੇਗਾ ਬਸ਼ਰਤੇ ਕਿ ਹੌਸਲਾ ਅਤੇ ਸਕਾਰਾਤਮਕਤਾ ਬਰਕਰਾਰ ਰੱਖੀ ਜਾਵੇਇਸੇ ਲਈ ਕਿਹਾ ਜਾਂਦਾ ਹੈ ਕਿ ਸਮੁੰਦਰਾਂ ਨੂੰ ਕਦੇ ਨੱਕੇ ਨਹੀਂ ਲੱਗਦੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਹੀਰਾ ਸਿੰਘ ਭੂਪਾਲ

ਪ੍ਰੋ. ਹੀਰਾ ਸਿੰਘ ਭੂਪਾਲ

Assistant Professor PAU Ludhiana, Punjab, India.
Phone: (91 - 95016 - 01144)
Email: (hirapau@gmail.com)