“ਭਾਰ ਕੰਟਰੋਲ ਵਿੱਚ ਰੱਖੋ। ਨਾਲ ਹੀ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਕੋਲੈਸਟਰੌਲ ...”
(17 ਫਰਵਰੀ 2025)
ਹਿਰਦਾ ਸਿਹਤ ਨਾਲ ਜੁੜੀ ਇੱਕ ਗੰਭੀਰ ਸਮੱਸਿਆ ਹੈ। ਆਮ ਭਾਸ਼ਾ ਵਿੱਚ ਜਿੱਥੇ ਇਸ ਨੂੰ ਹਾਰਟ ਫੇਲ ਜਾਂ ਦਿਲ ਦੀ ਅਸਫਲਤਾ ਕਿਹਾ ਜਾਂਦਾ ਹੈ, ਉੱਥੇ ਹੀ ਮੈਡੀਕਲ ਭਾਸ਼ਾ ਵਿੱਚ ਇਸ ਨੂੰ ਕੰਜੈੱਸਟਿਵ ਹਾਰਟ ਫੇਲਿਅਰ ਕਿਹਾ ਜਾਂਦਾ ਹੈ। ਵਰਤਮਾਨ ਸਮੇਂ ਵਿੱਚ ਹਾਰਟ ਫੇਲ ਦੇ ਮਾਮਲੇ ਕਾਫ਼ੀ ਤੇਜ਼ੀ ਨਾਲ ਵਧ ਰਹੇ ਹਨ। ਹਿਰਦਾ ਰੋਗਾਂ ਨਾਲ ਮਰਨ ਵਾਲੇ ਮਾਮਲੀਆਂ ਦੀ ਗੱਲ ਕੀਤੀ ਜਾਵੇ ਤਾਂ ਹਾਰਟ ਫੇਲ ਨਾਲ ਮੌਤ ਦੇ ਮਾਮਲਿਆਂ ਵਿੱਚ ਕਾਫ਼ੀ ਤੇਜ਼ੀ ਤੋਂ ਬੜ੍ਹੌਤਰੀ ਦੇਖਣ ਨੂੰ ਮਿਲ ਰਹੀ ਹੈ। ਹਾਰਟ ਫੇਲਿਅਰ ਦੀ ਹਾਲਤ ਵਿੱਚ ਤੁਹਾਡਾ ਹਿਰਦਾ ਮਾਸਪੇਸ਼ੀਆਂ ਨੂੰ ਜ਼ਰੂਰਤ ਦੇ ਅਨੁਸਾਰ ਰਕਤ ਪੰਪ ਕਰ ਪਾਉਣ ਵਿੱਚ ਅਸਮਰੱਥ ਰਹਿੰਦਾ ਹੈ। ਨਾਲ ਹੀ ਹਿਰਦਾ ਜੋ ਰਕਤ ਪੰਪ ਕਰਦਾ ਹੈ, ਉਹ ਵਾਪਸ ਹਿਰਦੇ ਵਿੱਚ ਆਉਣ ਲਗਦਾ ਹੈ। ਇਸ ਕਾਰਨ ਫੇਫੜਿਆਂ ਵਿੱਚ ਤਰਲ ਪਦਾਰਥ ਦਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਹ ਸਬੰਧੀ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਬਹੁਤਿਆਂ ਲੋਕਾਂ ਦੇ ਮਨ ਵਿੱਚ ਅਕਸਰ ਇਹ ਸਵਾਲ ਉੱਠਦਾ ਹੈ ਕਿ ਹਾਰਟ ਫੇਲ ਕਿਉਂ ਹੁੰਦਾ ਹੈ? ਜਾਂ ਹਾਰਟ ਫੇਲਿਅਰ ਕਿਸ ਕਾਰਨ ਹੁੰਦਾ ਹੈ? ਇਸਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਲਈ ਸਦਭਾਵਨਾ ਮੈਡੀਕਲ ਤੇ ਹਾਰਟ ਇੰਸਟੀਚਿਓਟ, ਪਟਿਆਲਾ ਦੇ ਕਾਰਡਿਓਲੌਜਿਸਟ ਡਾਕਟਰ ਸੁਧੀਰ ਵਰਮਾ ਜੀ ਨਾਲ ਗੱਲ ਕੀਤੀ। ਗੱਲਬਾਤ ਕਰਕੇ ਤੁਹਾਨੂੰ ਆਸਾਨ ਭਾਸ਼ਾ ਵਿੱਚ ਕਿਸੇ ਰੋਗ ਅਤੇ ਉਸ ਦੇ ਕਾਰਣਾਂ ਦੇ ਬਾਰੇ ਵਿੱਚ ਸਮਝਾਉਂਦੇ ਹਾਂ।
ਹਾਰਟ ਫੇਲਿਅਰ ਦੇ ਕਾਰਨ:
ਡਾਕਟਰ ਸੁਧੀਰ ਵਰਮਾ ਦੇ ਅਨੁਸਾਰ ਹਾਰਟ ਫੇਲ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ ’ਤੇ ਇਸਦੇ ਲਈ ਕਈ ਸਿਹਤ ਸਥਿਤੀਆਂ ਜ਼ਿੰਮੇਦਾਰ ਹੁੰਦੀਆਂ ਹਨ, ਜੋ ਦਿਲ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਜਾਂ ਕਮਜ਼ੋਰ ਬਣਾਉਂਦੀਆਂ ਹਨ।
ਇਹ ਵੀ ਮੈਡੀਕਲ ਕੰਡੀਸ਼ਨ ਹਾਰਟ ਫੇਲ ਦੇ ਪ੍ਰਮੁੱਖ ਕਾਰਣਾਂ ਵਿੱਚ ਸ਼ਾਮਿਲ ਹਨ, ਜਿਵੇਂ:
1. ਕੌਰੋਨਰੀ ਧਮਣੀ ਰੋਗ ਅਤੇ ਹਾਰਟ ਅਟੈਕ।
1. ਦਿਲ ਦੀਆਂ ਮਾਸਪੇਸ਼ੀਆਂ ਅਤੇ ਟਿਸ਼ੂ ਨੂੰ ਨੁਕਸਾਨ ਪੁੱਜਣਾ।
2. ਹਿਰਦੇ ਦੀਆਂ ਮਾਸਪੇਸ਼ੀਆਂ ਵਿੱਚ ਸੋਜ।
3. ਦਿਲ ਦੇ ਵਾਲਵਾਂ ਦਾ ਰੋਗ।
4. ਹਾਈ ਬਲੱਡ ਪ੍ਰੈਸ਼ਰ।
5. ਦਿਲ ਦੀ ਧੜਕਨ ਗ਼ੈਰ-ਮਾਮੂਲੀ ਹੋਣਾ।
6. ਨਸਾਂ ਵਿੱਚ ਬਲੌਕੇਜ ਅਤੇ ਨੁਕਸਾਨ।
7. ਚਿੰਤਾ, ਤਣਾਓ ਅਤੇ ਉਦਾਸੀ ਵਰਗੇ ਮਾਨਸਿਕ ਹਾਲਾਤ ਦਾ ਪ੍ਰਬੰਧਨ ਕਰੋ।
8. ਘਟੀਆ ਖੁਰਾਕ ਦਾ ਸੇਵਨ ਬੰਦ ਕਰੋ। ਜਿਵੇਂ ਜ਼ਿਆਦਾ ਤਲਿਆ, ਭੁੰਨਿਆ ਭੋਜਨ, ਜੰਕ, ਪ੍ਰੋਸੈੱਸਡ ਤੇ ਪੈਕੇਜਡ ਫੂਡ।
ਹਾਰਟ ਫੇਲਿਅਰ ਦੇ ਹੋਰ ਕਾਰਣਾਂ ਬਾਰੇ ਡਾ. ਹਰਪ੍ਰੀਤ ਕਾਲਰਾ (ਹਰਪ੍ਰੀਤ ਕਲੀਨਿਕ, ਪਿੰਡ ਬਾਰਨ, ਪਟਿਆਲਾ) ਦੱਸਦੇ ਹਨ:
* ਫੇਫੜਿਆਂ ਵਿੱਚ ਬਲੱਡ ਕਲੌਟਿੰਗ ਦੀ ਸਮੱਸਿਆ।
* ਅਲਰਜੀ ਹੋਣਾ।
* ਕੋਈ ਹੋਰ ਗੰਭੀਰ ਸੰਕਰਮਣ।
* ਕੁਝ ਦਵਾਈਆਂ ਦਾ ਬਹੁਤ ਸੇਵਨ ਜਾਂ ਪ੍ਰਯੋਗ।
* ਕੋਈ ਹੋਰ ਗੰਭੀਰ ਵਾਇਰਲ ਸੰਕਰਮਣ।
ਹਾਰਟ ਫੇਲਿਅਰ ਤੋਂ ਬਚਣ ਦੇ ਉਪਾਅ:
* ਨਿਯਮਤ ਵਰਜਿਸ਼ ਕਰਨਾ ਜ਼ਰੂਰੀ ਹੈ। ਤੁਸੀਂ ਪੈਦਲ ਚੱਲਣਾ, ਦੌੜਨਾ, ਤੈਰਨਾ, ਸਾਈਕਲ ਵਲਾਉਣਾ ਆਦਿ ਵਰਗੀ ਆਸਾਨ ਕਸਰਤਾਂ ਕਰ ਸਕਦੇ ਹੋ।
* ਸਰੀਰ ਲਈ ਲਾਭਬੰਦ ਤੱਤਾਂ ਨਾਲ ਭਰਪੂਰ ਖਾਣਾ ਲਵੋ ਅਤੇ ਫਲ ਸਬਜ਼ੀਆਂ ਖਾਣੇ ਵਿੱਚ ਜ਼ਿਆਦਾ ਸ਼ਾਮਿਲ ਕਰੋ।
* ਭਾਰ ਕੰਟਰੋਲ ਵਿੱਚ ਰੱਖੋ। ਨਾਲ ਹੀ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਕੋਲੈਸਟਰੌਲ ਦੇ ਪੱਧਰ ਨੂੰ ਵੀ ਸਧਾਰਣ ਹੱਦ ਵਿੱਚ ਰੱਖੋ।
* 7-8 ਘੰਟਿਆਂ ਦੀ ਚੰਗੀ ਨੀਂਦ ਲਵੋ।
* ਸਮੇਂ ਸਮੇਂ ’ਤੇ ਦਿਲ ਦੀ ਜਾਂਚ ਜ਼ਰੂਰ ਕਰਾਓ।
* ਸ਼ਰਾਬ ਦੇ ਸੇਵਨ ਅਤੇ ਸਿਗਰਟਨੋਸ਼ੀ ਤੋਂ ਦੂਰੀ ਬਣਾ ਕੇ ਰੱਖੋ
ਜੇਕਰ ਤੁਸੀਂ ਉਪਰੋਕਤ ਸਿਹਤ ਸਮੱਸਿਆਵਾਂ ਤੋਂ ਗ੍ਰਸਤ ਹੋ ਤਾਂ ਤੁਹਾਨੂੰ ਹਾਰਟ ਫੇਲਿਅਰ ਦਾ ਜ਼ਿਆਦਾ ਜੋਖਮ ਹੋ ਸਕਦਾ ਹੈ। ਇਸ ਲਈ ਇਨ੍ਹਾਂ ਦਾ ਪਰਬੰਧਨ ਕਰੋ ਅਤੇ ਸਮੇਂ ਸਮੇਂ ’ਤੇ ਦਿਲ ਦੀ ਜਾਂਚ ਜ਼ਰੂਰ ਕਰਾਓ। ਤਕਲੀਫ ਵਿੱਚ ਟੂਣੇ-ਟੋਟਕੇ ਛੱਡ ਕੇ ਦਿਲ ਦੇ ਮਾਹਿਰ ਡਾਕਟਰ ਨਾਲ ਗੱਲ ਕਰੋ ਤੇ ਉਸ ਦਾ ਕਹਿਣਾ ਮੰਨੋ, ਤੁਸੀਂ ਲੰਮਾ ਸਮਾਂ ਜੀਵਨ ਗੁਜ਼ਾਰੋਗੇ ਅਤੇ ਤੰਦਰੁਸਤ ਰਹੋਗੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)