AmanpreetSBrarDr7ਜਿਹੜੇ ਕੁੱਤੇ ਦੇ ਮੂੰਹ ਨੂੰ ਇੱਕ ਵਾਰ ਇਨਸਾਨ ਦਾ ਖੂਨ ਲੱਗ ਜਾਵੇ, ਉਹ ਆਦਮ ਖੋਰ ...StrayDogs1
(13 ਫਰਵਰੀ 2025)

 

StrayDogs1

StrayAnimals1

 

ਕਿਸੇ ਜ਼ਮਾਨੇ ਵਿੱਚ ਸਮਾਜ ਦੇ ਹੇਠਲੇ ਵਰਗ ਵਿੱਚ ਇਹ ਲਫਜ਼ ਕਹੇ ਜਾਂਦੇ ਸਨ, “ਬੰਦੇ ਭਾਵੇਂ ਭੁੱਖੇ ਮਰ ਜਾਣ ਪਰ ਬਿਸਕੁਟ ਖਾਣ ਕਤੂਰੇ।” ਇਹ ਹਰੀ ਕ੍ਰਾਂਤੀ ਤੋਂ ਪਹਿਲਾਂ ਦੀਆਂ ਗੱਲਾਂ ਹਨਅੱਜ ਦੇਸ਼ ਤਰੱਕੀ ਕਰ ਗਿਆ ਹੈ, ਬੰਦੇ ਭੁੱਖੇ ਨਹੀਂ ਮਰਦੇ ਕਿਉਂਕਿ ਖਬਰਾਂ ਮੁਤਾਬਕ ਦੇਸ਼ ਵਿੱਚ 90 ਕਰੋੜ ਲਾਭ ਪਾਤਰੀ ਦੱਸੇ ਜਾਂਦੇ ਹਨ82 ਕਰੋੜ ਲੋਕਾਂ ਨੂੰ 5 ਕਿਲੋ ਪ੍ਰਤੀ ਮਹੀਨਾ ਅਨਾਜ ਮਿਲਦਾ ਹੈਦੂਜੇ ਪਾਸੇ ਕੁੱਤੇ ਜ਼ਿਆਦਾ ਤਰੱਕੀ ਕਰ ਗਏ ਹਨ। ਉਹ ਸ਼ਾਕਾਹਾਰੀ ਤੋਂ ਮਾਸਾਹਾਰੀ ਹੋ ਗਏਮੈਂ ਪਾਠਕਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਅਵਾਰਾ ਗਊਆਂ ਅਤੇ ਕੁੱਤਿਆਂ ਵੱਲਅਵਾਰਾ ਗਊਆਂ ’ਤੇ ਕਾਫੀ ਚਰਚਾ ਹੁੰਦੀ ਰਹੀ ਹੈ। ਨਵੀਂਆਂ ਗਊਸ਼ਾਲਾ ਵੀ ਖੋਲ੍ਹੀਆਂ ਗਈਆਂ, ਗਊ ਸੈਸ (ਟੈਕਸ) ਵੀ ਲੱਗਿਆ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਇਸੇ ਤਰ੍ਹਾਂ ਕੁੱਤਿਆਂ ਦੀ ਅਬਾਦੀ ਘਟਾਉਣ ਲਈ ਵੀ ਇਨ੍ਹਾਂ ਨੂੰ ਖੱਸੀ ਕਰਨ ਦੇ ਪ੍ਰੋਗਰਾਮ ਚਲਾਏ ਗਏ। ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈਅੱਜ ਕੁੱਤਿਆਂ ਨੇ ਕੰਮਕਾਜ਼ ’ਤੇ ਜਾਣ ਵਾਲੇ ਲੋਕਾਂ ਦਾ ਘਰੋਂ ਨਿਕਲਣਾ ਦੁੱਭਰ ਕੀਤਾ ਹੋਇਆ ਹੈਦੇਸ਼ ਵਿੱਚ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ। ਹਰ ਛੋਟੇ ਵੱਡੇ ਨੇਤਾ ਨੇ ਝਾੜੂ ਫੜ ਕੇ ਫੋਟੋਆਂ ਖਿਚਵਾਈਆਂਬੰਦਿਆਂ ਲਈ ਟੱਟੀਆਂ ਵੀ ਬਣਾਈਆਂ ਗਈਆਂ ਪਰ ਸਭ ਦੇ ਬਾਵਜੂਦ ਸੜਕਾਂ ’ਤੇ ਗੋਬਰ ਅਤੇ ਕੁੱਤਿਆਂ ਦੀ ਟੱਟੀ ਜਿਉਂ ਦੀ ਤਿਉਂ ਬਰਕਰਾਰ ਹੈਇਸ ਲਈ ਅਵਾਰਾ ਅਤੇ ਨਿੱਜੀ ਕੁੱਤੇ ਦੋਨੋਂ ਹੀ ਜ਼ਿੰਮੇਵਾਰ ਹਨਘਰੇਲੂ ਕੁੱਤਿਆਂ ਦੇ ਤਾਂ ਰੱਖਣ ਵਾਲਿਆਂ ਨੂੰ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ ਪਰ ਅਵਾਰਾ ਕੁੱਤਿਆਂ ਦਾ ਕੀ ਕਰੀਏਇਹ ਸੜਕਾਂ ਦਾ ਗੰਦ ਲੋਕਾਂ ਦੀਆਂ ਗੱਡੀਆਂ ਦੇ ਟਾਇਰਾਂ ਅਤੇ ਬੂਟਾਂ, ਚੱਪਲਾਂ ਨਾਲ ਲੱਗ ਕੇ ਘਰਾਂ ਤਕ ਪਹੁੰਚਦਾ ਹੈ ਅਤੇ ਕਈ ਖਤਰਨਾਕ ਬਿਮਾਰੀਆਂ ਨੂੰ ਜਨਮ ਦਿੰਦਾ ਹੈਜਦੋਂ ਬਾਰਿਸ਼ ਹੁੰਦੀ ਹੈ ਤਾਂ ਇਹੋ ਮਲ-ਮੂਤਰ ਦਰਿਆਵਾਂ ਵਿੱਚ ਰਲ ਕੇ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰਦਾ ਹੈ

ਅਵਾਰਾ ਕੁੱਤਿਆਂ ਦਾ ਕਹਿਰ: ਇਸ ਵੇਲੇ ਅਵਾਰਾ ਕੁੱਤਿਆਂ ਦੀ ਤਾਦਾਦ ਐਨੀ ਵਧ ਗਈ ਹੈ ਕਿ ਬਜ਼ੁਰਗ, ਬੱਚੇ, ਔਰਤਾਂ ਅਤੇ ਹੁਣ ਤਾਂ ਇਕੱਲੇ ਬੰਦੇ ਦਾ ਘਰ ਤੋਂ ਨਿਕਲਣਾ ਕਿਸੇ ਨਾ ਕਿਸੇ ਕੁੱਤੇ ਦਾ ਸ਼ਿਕਾਰ ਬਣਦਾ ਹੈ ਇਸਦਾ ਸ਼ਿਕਾਰ ਗਰੀਬ ਜਾਂ ਮੱਧ ਵਰਗ ਪਰਿਵਾਰਾਂ ਵਿੱਚੋਂ ਬਹੁਤੇ ਲੋਕ ਬਣਦੇ ਹਨਬੱਚੇ ਪੈਦਲ ਜਾਂ ਸਾਈਕਲਾਂ ’ਤੇ ਸਕੂਲ ਜਾਂ ਟਿਊਸ਼ਨ ਜਾਂਦੇ ਹਨ ਇੱਥੋਂ ਤਕ ਅੱਜ ਮਾਪੇ ਕੁੱਤਿਆਂ ਦੇ ਡਰ ਕਰਕੇ ਬੱਚਿਆਂ ਨੂੰ ਪਾਰਕਾਂ ਵਿੱਚ ਖੇਡਣ ਵੀ ਨਹੀਂ ਭੇਜਦੇ ਕੰਮਕਾਰ ਵਾਲੀਆਂ ਔਰਤਾਂ, ਘਰੇਲੂ ਔਰਤਾਂ ਜ਼ਰੂਰਤ ਦਾ ਸਮਾਨ ਖਰੀਦਣ ਅਤੇ ਬਜ਼ੁਰਗ ਜੋ ਸੈਰ ਲਈ ਨਿਕਲਦੇ ਹਨ, ਉਨ੍ਹਾਂ ਦਾ ਵਾਹ ਇਨ੍ਹਾਂ ਅਵਾਰਾ ਕੁੱਤਿਆਂ ਨਾਲ ਪੈਂਦਾ ਹੈਅਮੀਰ ਲੋਕ ਜਾਂ ਉਹ ਲੋਕ ਜਿਹੜੇ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਮੰਨੇ ਜਾਂਦੇ ਹਨ, ਉਹ ਇਨ੍ਹਾਂ ਦੀ ਪਕੜ ਤੋਂ ਬਾਹਰ ਹਨ ਕਿਉਂਕਿ ਉਨ੍ਹਾਂ ਨੇ ਤਾਂ ਕਾਰ ਤੋਂ ਹੇਠਾਂ ਪੈਰ ਨਹੀਂ ਲਾਉਣਾਸੈਰ ਲਈ ਜਿੰਮ ਵਿੱਚ ਜਾਂਦੇ ਹਨ। ਜਿਹੜੇ ਪੈਦਲ ਜਾਂਦੇ ਹਨ, ਕੁੱਤੇ ਉਨ੍ਹਾਂ ਨਾਲ ਬਾਡੀਗਾਰਡ ਹੁੰਦੇ ਹਨ

ਅਬਾਦੀ: ਇਸ ਸਭ ਦੇ ਪਿੱਛੇ ਹੈ ਅਵਾਰਾ ਕੁੱਤਿਆਂ ਦੀ ਵਧਦੀ ਅਬਾਦੀਪੈੱਟ ਹੋਮਲੈੱਸ ਇੰਡੈਕਸ (PHI) ਦੇ ਮੁਤਾਬਕ ਭਾਰਤ ਵਿੱਚ ਅਵਾਰਾ ਕੁੱਤਿਆਂ ਦੀ ਅਬਾਦੀ ਸਾਲ 2022 ਵਿੱਚ 6 ਕਰੋੜ 2 ਲੱਖ ਸੀ ਇਸਦਾ ਅਰਥ ਹੈ ਕਿ 23 ਲੋਕਾਂ ਮਗਰ ਇੱਕ ਅਵਾਰਾ ਕੁੱਤਾ ਹੈਸਾਲ 2019-2022 ਤਕ 1.6 ਕਰੋੜ ਲੋਕਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆਵਿਸ਼ਵ ਸਿਹਤ ਸੰਸਥਾ (WHO) ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਹਰ ਸਾਲ 18 ਤੋਂ 20 ਹਜ਼ਾਰ ਮੌਤਾਂ ਹਲਕਾਅ ਕਾਰਨ ਹੁੰਦੀਆਂ ਹਨ

ਪੰਜਾਬ - ਸਾਲ 2019 ਵਿੱਚ ਹੋਏ ਲਾਈਵ ਸਟਾਕ ਸੈਂਸਸ ਦੇ ਮੁਤਾਬਕ ਸੂਬੇ ਵਿੱਚ 2.90 ਲੱਖ ਤੋਂ ਜ਼ਿਆਦਾ ਕੁੱਤੇ ਸਨਇਹ ਅੰਕੜੇ ਅਕਤੂਬਰ 2022 ਵਿੱਚ ਵਿਧਾਨ ਸਭਾ ਵਿੱਚ ਦੱਸੇ ਗਏ ਸਨਪੰਜਾਬ ਸਰਕਾਰ ਨੇ 2015 ਵਿੱਚ ਹਲਫਨਾਮਾ ਦੇ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦੱਸਿਆ ਕਿ ਪੰਜਾਬ ਵਿੱਚ 59806 ਅਵਾਰਾ ਕੁੱਤੇ ਹਨਸਾਲ 2022 ਵਿੱਚ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਕੁੱਤਿਆਂ ਦੇ ਵੱਢਣ ਦੇ ਅੰਕੜੇ ਇਸ ਤਰ੍ਹਾਂ ਹਨ: ਲੁਧਿਆਣਾ 19043, ਪਟਿਆਲਾ 13023, ਮੋਹਾਲੀ 11077, ਬਠਿੰਡਾ 13128. ਕੁਝ ਸ਼ਹਿਰਾਂ ਕੋਲ ਇਸਦਾ ਕੋਈ ਰਿਕਾਰਡ ਹੀ ਨਹੀਂਗੱਲ ਇਕੱਲੀ ਵੱਢਣ ਤਕ ਸੀਮਤ ਨਹੀਂ ਬੱਚੇ, ਬਜ਼ੁਰਗ ਅਤੇ ਔਰਤਾਂ ਨੂੰ ਮਾਰ ਕੇ ਖਾਣ ਤਕ ਪਹੁੰਚ ਗਈ ਹੈ

ਸਵਾਲ ਤਾਂ ਇਹ ਹੈ ਕਿ 2001 ਤੋਂ ਸਰਕਾਰਾਂ ਦੀਆਂ ਸਕੀਮਾਂ ਚਲਦੀਆਂ ਹਨ ਅਵਾਰਾ ਕੁੱਤਿਆਂ ਨੂੰ ਸਟਰਲਾਈਜ਼ ਕਰਕੇ ਇਨ੍ਹਾਂ ਦੀ ਅਬਾਦੀ ਘਟਾਓਣ ਦੀਆਂ ਪਰ ਇਹ ਵਧਦੀ ਜਾ ਰਹੀ ਹੈਸਾਲ 2022 ਅਕਤੂਬਰ ਦੇ ਵਿਧਾਨ ਸਭਾ ਸੈਸ਼ਨ ਵਿੱਚ ਇਹ ਦੱਸਿਆ ਗਿਆ ਸੀ ਕਿ ਪੰਜਾਬ ਵਿੱਚ 2.90 ਲੱਖ ਕੁੱਤਿਆਂ ਵਿੱਚੋਂ 1.22 ਲੱਖ ਕੁੱਤਿਆਂ ਨੂੰ ਸਟਰਲਾਈਜ਼ ਕੀਤਾ ਗਿਆ, ਜਿਸ ’ਤੇ 9.50 ਕਰੋੜ ਖਰਚ ਆਇਆ ਹੈਮਾਹਿਰਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜੇ 70 ਫੀਸਦੀ ਤੋਂ ਉੱਪਰ ਕੁੱਤੇ ਸਟਰਲਾਈਜ਼ ਹੋਣਗੇ ਤਾਂ ਅਬਾਦੀ ਘਟ ਸਕਦੀ ਹੈਨਸਬੰਦੀ ਨਾਲ ਅਬਾਦੀ ਨਹੀਂ ਘਟਣੀ ਇਸਦਾ ਕਾਰਨ ਹੈ ਭ੍ਰਿਸ਼ਟਾਚਾਰ

ਕੁੱਤੇ ਦੇ ਵੱਢਣ ਦਾ ਲੋਕਾਂ ਦੀ ਆਰਥਿਕਤਾ ’ਤੇ ਬੋਝ: ਪੰਜਾਬ ਕੋਲ 201 ਐਂਟੀ ਰੈਬਿਜ਼ ਕਲਿਨਿਕ ਹਨਜੇ ਕੁੱਤਾ ਵੱਢਦਾ ਹੈ ਤਾਂ ਇੱਕ ਵਿਅਕਤੀ ਨੂੰ ਪੰਜ ਰੈਬਿਜ਼ ਦੇ ਟੀਕੇ ਲੱਗਦੇ ਹਨਇੱਕ ਟੀਕੇ ਦੀ ਕੀਮਤ 380 ਰੁਪਏ ਹੈ ਤੇ 20 ਰੁਪਏ ਲਵਾਈ ਦੇ ਯਾਨੀ ਸਿਰਫ ਟੀਕੇ ਦਾ ਖਰਚਾ 2000 ਰੁਪਏ ਹੋਇਆਇਸ ਤੋਂ ਇਲਾਵਾ ਪਹਿਲੀ ਵਾਰ ਡਾਕਟਰ ਦੀ ਫੀਸ ਅਤੇ ਪੱਟੀਆਂ ਦਾ ਖਰਚਾ ਵੱਖਰਾ। ਜਿਹੜਾ ਲੋਕਾਂ ਦਾ ਕੰਮ ਛੁੱਟਿਆ, ਉਸ ਦੀ ਗਿਣਤੀ ਕਰਨੀ ਔਖੀ ਹੈਇਕੱਲੇ ਲੁਧਿਆਣੇ ਵਿੱਚ ਹੀ ਸਾਲ 2022 ਵਿੱਚ 19043 ਲੋਕਾਂ ਨੇ 3.60 ਕਰੋੜ ਟੀਕਿਆਂ ’ਤੇ ਖਰਚੇ। ਇਸੇ ਤਰ੍ਹਾਂ ਦੇਸ਼ ਭਰ ਵਿੱਚ 1.6 ਕਰੋੜ ਲੋਕਾਂ ਨੇ 3200 ਕਰੋੜ ਸਾਲ 2019-2022 ਤਕ ਖਰਚੇਜਿਸ ਘਰ ਦਾ ਜੀਅ ਕੁੱਤਿਆਂ ਨੇ ਖਾ ਲਿਆ, ਉਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ

ਸਿਹਤ ਉੱਤੇ ਅਸਰ: ਕੁੱਤਿਆਂ ਤੋਂ ਬੰਦਿਆਂ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਕਿਉਂਕਿ ਅਵਾਰਾ ਕੁੱਤੇ ਤਾਂ ਬਾਹਰੋਂ ਗਲੀ ਸੜੀ ਖੁਰਾਕ, ਮਰੇ ਹੋਏ ਜਾਨਵਰ ਅਤੇ ਹੋਰ ਗੰਦ ਮੰਦ ਖਾਂਦੇ ਹਨ ਪਰ ਜਿਹੜੇ ਪਾਲਤੂ ਕੁੱਤੇ ਹਨ, ਉਹਨਾਂ ਨੂੰ ਜਦੋਂ ਕੱਚਾ ਮੀਟ ਜਾਂ ਕੱਚੇ ਆਂਡੇ ਖਵਾਏੇ ਜਾਂਦੇ ਹਨ, ਉਹ ਵੀ ਕੁੱਤੇ ਦੀ ਪਾਚਣ ਨਾਲੀ ਵਿੱਚ ਅਨੇਕਾਂ ਤਰ੍ਹਾਂ ਦੀਆਂ ਵਾਇਰਸ, ਬੈਕਟੀਰੀਆ ਅਤੇ ਪਰੋਟੋਜੋਆ ਲੈ ਕੇ ਜਾਂਦੇ ਹਨ, ਜਿਹੜੇ ਬਾਅਦ ਵਿੱਚ ਸਲਾਈਵਾ (ਰਾਲਾਂ) ਸਾਹ, ਪਿਸ਼ਾਬ ਅਤੇ ਟੱਟੀ ਰਸਤੇ ਬਾਹਰ ਆ ਕੇ ਅੱਗੋਂ ਹਵਾ ਅਤੇ ਪਾਣੀ ਦੇ ਮਾਧਿਅਮ ਰਾਹੀਂ ਇਨਸਾਨਾਂ ਦੇ ਅੰਦਰ ਵੀ ਚਲੇ ਜਾਂਦੇ ਹਨਹਲਕਾਅ ਤੋਂ ਕਿਤੇ ਜ਼ਿਆਦਾ ਇਹ ਅੰਤੜੀਆਂ ਦੇ ਰੋਗਾਂ ਦਾ ਕਾਰਨ ਬਣਦੇ ਹਨਅੱਜ ਅੰਤੜੀ ਰੋਗਾਂ ਦੇ ਡਾਕਟਰਾਂ ਕੋਲ ਮਰੀਜ਼ਾਂ ਦੀਆਂ ਲਾਈਨਾਂ ਲੱਗਦੀਆਂ ਹਨ ਅਤੇ ਕਈ-ਕਈ ਘੰਟੇ ਟਾਈਮ ਲੈ ਕੇ ਵੀ ਵਾਰੀ ਨਹੀਂ ਆਉਂਦੀਕਈ ਇਸ ਤਰ੍ਹਾਂ ਦੇ ਬੈਕਟਰੀਆ ਹਨ ਜਿਹੜੇ ਬਹੁਤ ਸਾਰੇ ਪ੍ਰਚਲਿਤ ਐਂਟੀਬਾਇਉਟਿਕ ਨਾਲ ਵੀ ਨਹੀਂ ਮਰਦੇ ਜਿਵੇਂ ਕਿ ਮੈਥੀਸੀਲੀਨ ਸਟੇਫੀਲੋਕੋਕਸ ਔਰਮੀਅਸ (ਐੱਮ ਆਰ ਐੱਸ ਏ) ਬੈਕਟੀਰੀਆ ਦੀ ਇਨਫੈਕਸ਼ਨ ਇਨਸਾਨਾਂ ਲਈ ਘਾਤਕ ਸਿੱਧ ਹੋ ਸਕਦੀ ਹੈ ਇਸਦੇ ਇਲਾਜ ਲਈ ਨਵੀਂਆਂ ਐਂਟੀਬਾਇਉਟਿਕਸ ਵੈਨਕੋਮਾਈਸੀਨ, ਲਿਨਜੋਲਿਡ ਅਤੇ ਡੈਪਟੋਮਾਈਸੀਨ ਵਰਤੀਆਂ ਜਾਂਦੀਆਂ ਹਨ

ਆਮ ਤੌਰ ’ਤੇ ਕੁੱਤੇ ਦੇ ਵੱਢਣ ਮਗਰੋਂ ਹਲਕਾਅ ਤੋਂ ਬਚਾ ਦੇ ਲਈ ਟੀਕੇ ਤਾਂ ਲਗਵਾ ਲਏ ਜਾਂਦੇ ਹਨ ਪਰ ਤਿੰਨ ਚਾਰ ਦਿਨ ਬਾਅਦ ਖੂਨ ਅਤੇ ਸਟੂਲ ਟੈੱਸਟ ਵੀ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਬਾਕੀ ਇਲਾਜ ਵੀ ਨਾਲ ਹੋ ਜਾਵੇਕਈ ਬੈਕਟੀਰੀਆ ਅਜਿਹੇ ਹਨ, ਜਿਹੜੇ ਹੌਲੀ-ਹੌਲੀ ਵਧਦੇ ਹਨਜਦੋਂ ਨੂੰ ਜ਼ਖਮ ਠੀਕ ਹੋਣ ਲੱਗਦਾ ਹੈ, ਉਦੋਂ ਨੂੰ ਡਾਇਰੀਆ ਹੋ ਜਾਂਦਾ ਹੈ

ਕਾਨੂੰਨ ਕੀ ਕਹਿੰਦਾ ਹੈ: ਕਾਨੂੰਨ ਮੁਤਾਬਕ ਤੁਸੀਂ ਕਿਸੇ ਕੁੱਤੇ ਜਾਂ ਹੋਰ ਅਵਾਰਾ ਪਸ਼ੂ ਨੂੰ ਸੋਟੀ ਮਾਰਕੇ ਜਾਂ ਜ਼ਹਿਰ ਦੇ ਕੇ ਅਪਾਹਜ ਜਾਂ ਮਾਰ ਨਹੀਂ ਸਕਦੇ, ਕੁੱਤਾ ਤੁਹਾਨੂੰ ਭਾਵੇਂ ਵੱਡ ਵੀ ਜਾਵੇ ਜਾਂ ਪਸ਼ੂ ਸਿੰਗਾਂ ’ਤੇ ਚੱਕ ਲਵੇਕੁੱਤੇ ਜਾਂ ਪਸ਼ੂ ਨੂੰ ਮਾਰਨਾ ਆਈ ਪੀ ਸੀ, (1860) ਦੀ ਧਾਰਾ, 428 ਅਤੇ 429 ਜੋ ਹੁਣ ਬਦਲ ਕਿ ਭਾਰਤੀ ਨਿਆਏ ਸਨਹਿਤਾ (ਬੀ ਐੱਨ ਐੱਸ) 325 ਬਣ ਗਿਆ - ਇਸ ਮੁਤਾਬਕ ਜੁਰਮ ਹੈ ਅਤੇ ਇਸ ਜੁਰਮ ਦੀ ਸਜ਼ਾ ਜੁਰਮਾਨਾ ਅਤੇ ਪੰਜ ਸਾਲ ਤਕ ਦੀ ਕੈਦ ਹੋ ਸਕਦੀ ਹੈਪਰ ਜੇ ਕਿਸੇ ਦਾ ਪਾਲਤੂ ਕੁੱਤਾ ਤੁਹਾਨੂੰ ਵੱਡਦਾ ਹੈ ਤਾਂ ਉਸ ਦੇ ਮਾਲਕ ’ਤੇ ਧਾਰਾ 289, 337, 338 IFC (ਬੀ ਐੱਨ ਐੱਸ ਧਾਰਾ 291, 125 (O), 125 (B) ਤਹਿਤ ਮੁਕੱਦਮਾ ਦਰਜ਼ ਕਰਵਾਇਆ ਜਾ ਸਕਦਾ ਹੈਧਾਰਾ 289 (291) ਹੈ ਅਣਗਹਿਲੀ ਕਾਰਨ ਦੂਜੇ ਦੀ ਜਾਨ ਖਤਰੇ ਵਿੱਚ ਪਾਉਣਾ। ਇਸ ਵਿੱਚ ਵੱਧ ਤੋਂ ਵੱਧ 6 ਮਹੀਨੇ ਕੈਦ ਜਾਂ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨਜੁਰਮਾਨੇ ਦੀ ਰਕਮ ਵੱਧ ਤੋਂ ਵੱਧ 5000 ਰੁਪਏ ਹੈਧਾਰਾ 337 ਅਤੇ 338 (125 (ਬ) ਦੋਨੋਂ ਹੀ ਪਛਾਣਯੋਗ ਅਪਰਾਧ ਹਨ

14 ਨਵੰਬਰ, 2023 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਫੈਸਲਾ ਦਿੱਤਾ ਸੀ, ਜਿਸ ਮੁਤਾਬਕ ਜੇ ਕਿਸੇ ਇਨਸਾਨ ਨੂੰ ਅਵਾਰਾ ਕੁੱਤਾ ਕੱਟਦਾ ਹੈ ਤਾਂ ਉਹ ਸਰਕਾਰ ਤੋਂ ਮੁਆਵਜ਼ਾ ਲੈਣ ਦਾ ਹੱਕਦਾਰ ਹੈ ਮੁਆਵਜ਼ੇ ਦੀ ਰਾਸ਼ੀ ਇਸ ਤਰ੍ਹਾਂ ਤੈਅ ਕੀਤੀ ਹੈਜੇ ਕੁੱਤੇ ਨੇ ਇੱਕ ਜਗ੍ਹਾ ਦੰਦ ਮਾਰੇ ਤਾਂ ਘੱਟੋ ਘੱਟ 10 ਹਜ਼ਾਰ ਰੁਪਏ, ਜੇ ਇੱਕ ਤੋਂ ਜ਼ਿਆਦਾ ਜਗ੍ਹਾ ਦੰਦ ਮਾਰੇ ਤਾਂ ਉਹਨਾਂ ਨੂੰ 10 ਹਜ਼ਾਰ ਨਾਲ ਗੁਣਾ ਕਰ ਲਵੋਜੇ ਕੁੱਤੇ ਦੇ ਦੰਦ 2 ਐੱਮ.ਐੱਮ ਤੋਂ ਵੱਧ ਡੁੰਘਾਈ ਤਕ ਚਲੇ ਗਏ ਤਾਂ ਰਾਸ਼ੀ 20 ਹਜ਼ਾਰ ਹੋ ਜਾਵੇਗੀਕੁੱਲ ਰਾਸ਼ੀ ਕਿੰਨੀ ਮਿਲਣੀ ਹੈ, ਇਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਧੀਨ ਬਣੀ ਇੱਕ ਕਮੇਟੀ ਡਾਕਟਰ ਦੀ ਰਿਪੋਰਟ ਦੇ ਅਧਾਰ ’ਤੇ ਤੈਅ ਕਰੇਗੀਭਾਵ ਕੁੱਤੇ ਦੇ ਕੱਟੇ ਦਾ ਇਲਾਜ ਸਰਕਾਰੀ ਹਸਪਤਾਲ ਤੋਂ ਕਰਵਾਉ, ਫਿਰ ਇਹ ਸਾਰਾ ਰਿਕਾਰਡ ਲਗਾ ਕਿ ਡਿਪਟੀ ਕਮਿਸ਼ਨਰ ਦਫਤਰ ਵਿੱਚ ਪਹੁੰਚ ਕਰੋਇਸ ’ਤੇ ਅਮਲੀ ਰੂਪ ਵਿੱਚ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕੀ

ਨਿਚੋੜ: ਲੋਕਾਂ ਨੂੰ ਰਲ਼ ਕੇ ਅਵਾਜ਼ ਉਠਾਉਣੀ ਚਾਹੀਦੀ ਹੈ ਕਿ ਜਿਹੜੇ ਪਾਲਤੂ ਕੁੱਤੇ ਹਨ, ਉਹਨਾਂ ਨੂੰ ਮਾਲਕ ਟੱਟੀ ਲਿਫਾਫੇ ਵਿੱਚ ਕਰਵਾਉਣ ਅਤੇ ਜਿਹੜੇ ਅਵਾਰਾ ਹਨ, ਉਹਨਾਂ ਲਈ ਸਰਕਾਰ ਗਊਸ਼ਾਲਾ ਵਾਂਗ ਅਹਾਤੇ ਬਣਾ ਕੇ ਉਹਨਾਂ ਵਿੱਚ ਛੱਡ ਦੇਣਜਿਹੜੀਆਂ ਸੁਸਾਇਟੀਆਂ ਇਸਦਾ ਵਿਰੋਧ ਕਰਦੀਆਂ ਹਨ, ਉਹ ਆਪਣੇ ਖਰਚੇ ’ਤੇ ਇਨ੍ਹਾਂ ਲਈ ਜ਼ਮੀਨ ਖਰੀਦ ਕੇ ਪਾਰਕ ਬਣਾਉਣ ਅਤੇ ਉਹਨਾਂ ਵਿੱਚ ਛੱਡ ਕੇ ਸੇਵਾ ਕਰਨਾਜਿਹੜੇ ਕੁੱਤੇ ਦੇ ਮੂੰਹ ਨੂੰ ਇੱਕ ਵਾਰ ਇਨਸਾਨ ਦਾ ਖੂਨ ਲੱਗ ਜਾਵੇ, ਉਹ ਆਦਮ ਖੋਰ ਬਣ ਜਾਂਦਾ ਹੈਮਹਿਲਾਂ ਵਿੱਚ ਰਹਿਣ ਵਾਲਿਆਂ ਨੂੰ ਅਤੇ ਕਾਰਾਂ ਵਿੱਚ ਹੀ ਘਰੋਂ ਬਾਹਰ ਨਿਕਲਣ ਵਾਲਿਆਂ ਨੂੰ ਇਸ ਗੱਲ ਦਾ ਸ਼ਾਇਦ ਹੀ ਪਤਾ ਹੋਵੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਅਮਨਪ੍ਰੀਤ ਸਿੰਘ ਬਰਾੜ

ਡਾ. ਅਮਨਪ੍ਰੀਤ ਸਿੰਘ ਬਰਾੜ

Phone: (91 - 96537 - 90000)
Email: (dramanpreetbrar@gmail.com)