AbhaiSingh7ਲੋਕਤੰਤਰ ਵਿੱਚ ਰਾਜਨੀਤਕ ਪਾਰਟੀਆਂ ਉੱਪਰ ਇੱਕ ਫਰਜ਼ ਆਇਦ ...
(31 ਜਨਵਰੀ 2025)

 

ਰਾਜਨੀਤੀ’ ਦੀ ਸਮਾਜ ਸ਼ਾਸਤਰ ਦੀਆਂ ਕਿਤਾਬਾਂ ਜਾਂ ਸ਼ਬਦਕੋਸ਼ਾਂ ਮੁਤਾਬਕ ਕੋਈ ਵੀ ਪ੍ਰੀਭਾਸ਼ਾ ਹੋਵੇ ਪਰ ਸਧਾਰਨ ਵਿਹਾਰ ਵਿੱਚ ਇਸ ਨੂੰ ਕਿਸੇ ਦੇਸ਼ ਦਾ ਰਾਜ ਚਲਾਉਣ ਵਾਸਤੇ ਬਣਾਈਆਂ ਜਾ ਰਹੀਆਂ ਵੱਖ ਵੱਖ ਨੀਤੀਆਂ ਤੋਂ ਲਿਆ ਜਾ ਸਕਦਾ ਹੈ ਇਨ੍ਹਾਂ ਨੀਤੀਆਂ ਦੀ ਤਰਜਮਾਨੀ ਵੱਖ ਵੱਖ ਪਾਰਟੀਆਂ ਕਰਦੀਆਂ ਹਨਕਿਹੜੇ ਪ੍ਰੋਗਰਾਮਾਂ ਤੇ ਕਦਮਾਂ ਨਾਲ ਕਿਸੇ ਦੇਸ਼ ਦਾ ਵਿਕਾਸ ਹੋ ਸਕਦਾ ਹੈ ਅਤੇ ਲੋਕਾਂ ਦਾ ਜੀਵਨ ਸਤਰ ਚੰਗਾ ਬਣ ਸਕਦਾ ਹੈ, ਵੱਖਰੇ ਵੱਖਰੇ ਵਿਚਾਰ ਹੋ ਸਕਦੇ ਹਨ ਇਨ੍ਹਾਂ ਵਿਚਾਰਾਂ ਦੇ ਵਖਰੇਵੇਂ ਹੀ ਵੱਖ ਵੱਖ ਰਾਜਨੀਤਕ ਪਾਰਟੀਆਂ ਦੀ ਹੋਂਦ ਦਾ ਅਧਾਰ ਹੋ ਸਕਦੇ ਹਨਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਪਹਿਲੇ ਕੁਝ ਦਹਾਕਿਆਂ ਤਕ ਇਹ ਅਧਾਰ ਕਾਇਮ ਰਿਹਾ ਲੇਕਿਨ ਫਿਰ ਹੌਲੀ ਹੌਲੀ ਧੂਮਿਲ (ਧੁੰਦਲ਼ਾ, ਗੰਧਲ਼ਾ) ਹੁੰਦਾ ਗਿਆ

ਸ਼ੁਰੂ ਦੇ ਦਿਨਾਂ ਵਿੱਚ ਕਾਂਗਰਸ ਹੀ ਸਭ ਤੋਂ ਵੱਡੀ ਪਾਰਟੀ ਸੀ, ਸਾਰੇ ਦੇਸ਼ ਵਿੱਚ ਫੈਲੀ ਬਹੁਤ ਵਿਸ਼ਾਲ ਪਾਰਟੀਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਇਸਦੀ ਪ੍ਰਮੁੱਖ ਭੂਮਿਕਾ ਸੀਇਸ ਤੋਂ ਇਲਾਵਾ ਇਸਦੀ ਪਾਲਸੀ ਧਰਮ ਨਿਰਪੱਖਤਾ, ਦਲਿਤਾਂ ਦੇ ਸਮਾਜਕ ਤੇ ਆਰਥਿਕ ਵਿਕਾਸ ਤੇ ਜਮਹੂਰੀ ਸਮਾਜਵਾਦ ਸੀਇਸ ਤੋਂ ਭਾਵੇਂ ਬਹੁਤ ਘੱਟ ਪਰ ਦੂਜੀ ਮੁੱਖ ਪਾਰਟੀ ਕਮਿਊਨਿਸਟ ਪਾਰਟੀ ਸੀ ਜੋ ਕਾਰਲ ਮਾਰਕਸ ਦੇ ਦਰਸਾਏ ਤੇ ਸੋਵੀਅਨ ਯੂਨੀਅਨ ਵਿੱਚ ਚੱਲ ਰਹੇ ਵਿਗਿਆਨਕ ਸਮਾਜਵਾਦ ਦੀ ਮੁਦਈ ਸੀ ਇਸਦਾ ਦਾਅਵਾ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਹੋਣਾ ਰਿਹਾਤੀਸਰੀ ਪਾਰਟੀ ਜਨ ਸੰਘ ਸੀ ਜਿਹੜੀ ਸਪਸ਼ਟ ਹਿੰਦੂ ਹਿਤ ਨਾਲ ਜੁੜੀ ਹੋਈ ਸੀ। ਹਿੰਦੂ, ਹਿੰਦੀ, ਹਿੰਦੁਸਤਾਨ ਇਸਦਾ ਕੇਂਦਰੀ ਨਾਅਰਾ ਸੀਇਹ ਧਰਮ ਨਿਰਪੱਖਤਾ ਦੇ ਵਿਰੁੱਧ ਸੀ ਤੇ ਕਾਂਗਰਸ ਦੀ ਇਸ ਨੀਤੀ ਨੂੰ ਮੁਸਲਮਾਨਾਂ ਦੀ ਖੁਸ਼ਾਮਦ ਮੰਨਦੀ ਸੀਇਹ ਹਰ ਤਰ੍ਹਾਂ ਦੇ ਸਮਾਜਵਾਦ ਦਾ ਵਿਰੋਧ ਕਰਦੀ ਸੀਇਹ ਐਲਾਨੀਆ ਹੀ ਆਰ ਐੱਸ ਐੱਸ ਤੋਂ ਮਾਰਗ ਦਰਸ਼ਨ ਲੈਂਦੀ ਤੇ ਹਿੰਦੂ ਰਾਸ਼ਟਰ ਦੀ ਸਥਾਪਨਾ ਆਪਣਾ ਟੀਚਾ ਰੱਖਦੀ ਹੈ

ਜਦੋਂ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਫੁੱਟ ਪਈ, ਦੋ ਪਾਰਟੀਆਂ ਬਣ ਗਈਆਂ, ਆਮ ਭਾਸ਼ਾ ਵਿੱਚ ਭਾਵੇਂ ਲੋਕ ਇੱਕ ਨੂੰ ਰੂਸ ਪੱਖੀ ਪਾਰਟੀ ਤੇ ਦੂਜੀ ਨੂੰ ਚੀਨ ਪੱਖੀ ਪਾਰਟੀ ਕਹਿੰਦੇ ਸਨ ਪਰ ਉਹ ਆਪਣਾ ਅਧਾਰ ਵੱਖ ਵੱਖ ਪ੍ਰੋਗਰਾਮਾਂ ਨੂੰ ਮੰਨਦੇ ਸਨਸੀ ਪੀ ਆਈ ਦਾ ਪ੍ਰੋਗਰਾਮ ਦੇਸ਼ ਵਿੱਚ ਕੌਮੀ ਜਮਹੂਰੀ ਮੋਰਚਾ ਤਿਆਰ ਕਰਨਾ ਸੀ ਤੇ ਸੀ ਪੀ ਐੱਮ ਦਾ ਪ੍ਰੋਗਰਾਮ ਲੋਕ ਜਮਹੂਰੀ ਮੋਰਚਾ ਸਥਾਪਤ ਕਰਨਾ ਸੀ ਬੇਸ਼ਕ ਇਹਨਾਂ ਦੀਆਂ ਤਸ਼ਰੀਹਾਂ ਬਹੁਤ ਪੇਚੀਦਾ ਹਨ ਪਰ ਪਾਰਟੀਆਂ ਦਾ ਗਠਨ ਨੀਤੀਆਂ ਨਾਲ ਜੁੜਦਾ ਸੀ, ਵਿਅਕਤੀਗਤ ਲੀਡਰਸ਼ਿੱਪ ਨਾਲ ਨਹੀਂ

ਚੀਨ ਨਾਲ ਲੜਾਈ, ਜਵਾਹਰ ਲਾਲ ਨਹਿਰੂ ਦੀ ਮੌਤ ਤੇ ਭਾਰਤ ਪਾਕਿਸਤਾਨ ਯੁੱਧ ਤੋਂ ਬਾਅਦ ਸਾਡੀ ਆਰਥਿਕ ਅਤੇ ਉਸ ਦੇ ਨਾਲ ਹੀ ਰਾਜਨੀਤਕ ਸਥਿਰਤਾ ਵੀ ਡੋਲ ਗਈ ਸੀ ਇਸਦੇ ਨਤੀਜੇ ਵਜੋਂ 1967 ਦੀਆਂ ਚੋਣਾਂ ਵਿੱਚ ਬਹੁਤ ਸਾਰੇ ਕਾਂਗਰਸੀ ਲੀਡਰਾਂ ਨੇ ਪਾਰਟੀ ਛੱਡ ਕੇ ਖੇਤਰੀ ਪਾਰਟੀਆਂ ਬਣਾ ਲਈਆਂ ਤੇ ਹੋਰਨਾਂ ਪਾਰਟੀਆਂ ਨਾਲ ਮਿਲ ਕੇ ‘ਗੈਰ ਕਾਂਗਰਸੀ’ ਸਰਕਾਰਾਂ ਬਣਾ ਲਈਆਂਇਹ ਸ਼ੁਰੁਆਤ ਸੀ ਕਿ ਪਾਰਟੀਆਂ ਦਾ ਅਧਾਰ ਰਾਸ਼ਟਰੀ ਨੀਤੀ ਨਹੀਂ, ਸ਼ਖਸੀਅਤਾਂ ਬਣੀਆਂਹੁਣ ਇੱਕ ਪਾਰਟੀ ਛੱਡ ਕੇ ਦੂਜੀ ਵਿੱਚ ਜਾਣਾ ਤੇ ਫਿਰ ਪਹਿਲੀ ਵਿੱਚ ਆ ਜਾਣਾ ਸਧਾਰਣ ਗੱਲ ਬਣ ਗਈ ਹੈ ਇਸਦਾ ਸਿਖਰ ਹਰਿਆਣਾ ਦਾ ‘ਆਇਆ ਰਾਮ, ਗਿਆ ਰਾਮ’ ਸਾਡੇ ਰਾਜਨੀਤਕ ਇਤਿਹਾਸ ਦਾ ਹਿੱਸਾ ਬਣ ਗਿਆਜਦੋਂ ਦਲ ਬਦਲੀ ਵਿਰੁੱਧ ਕਾਨੂੰਨ ਬਣਿਆ ਤਾਂ ਉਸ ਦੀ ਧਾਰਨਾ ਇਹ ਸੀ ਕਿ ਜਦੋਂ ਕੋਈ ਬੰਦਾ ਵੋਟ ਪਾਉਂਦਾ ਹੈ ਤਾਂ ਉਹ ਸਿਰਫ਼ ਇੱਕ ਵਿਅਕਤੀ ਨੂੰ ਹੀ ਨਹੀਂ, ਇੱਕ ਰਾਜਨੀਤਕ ਪਾਰਟੀ ਨੂੰ ਵੀ ਪਾਉਂਦਾ ਹੈ, ਇੱਕ ਨੀਤੀ ਤੇ ਦੇਸ਼ ਦੇ ਹਿਤ ਵਾਲੇ ਕਿਸੇ ਖਾਸ ਪ੍ਰੋਗਰਾਮ ਨੂੰ ਵੋਟ ਪਾਉਂਦਾ ਹੈਇਸ ਲਈ ਕਿਸੇ ਚੁਣੇ ਹੋਏ ਪ੍ਰਤੀਨਿਧ ਦਾ ਅਜਿਹਾ ਹੱਕ ਨਹੀਂ ਮੰਨਿਆ ਜਾ ਸਕਦਾ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਆਪਣੇ ਵੋਟਰਾਂ ਦੀ ਮਰਜ਼ੀ ਦੇ ਖ਼ਿਲਾਫ਼ ਬਦਲ ਦੇਵੇ

ਹੁਣ ਜਦੋਂ ਪਾਰਟੀਆਂ ਨੇ ਹੀ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮ ਧੁੰਦਲੇ ਕਰ ਲਏ ਹਨ ਤਾਂ ਦਲ ਬਦਲੀ ਦੇ ਕਾਨੂੰਨ ਦਾ ਨੈਤਿਕ ਅਧਾਰ ਖ਼ਤਮ ਹੋ ਗਿਆ ਹੈਇਹ ਬਹੁਤ ਲੋਕਾਂ ਵਾਸਤੇ ਮਜਬੂਰੀ ਦਾ ਅੜਿੱਕਾ ਬਣ ਗਿਆ ਤੇ ਇਸਦੇ ਕਈ ਤੋੜ ਵੀ ਲੱਭ ਲਏ ਹੋਏ ਹਨ, ਜਿਸ ਤਰ੍ਹਾਂ ਹੋਰ ਕਈ ਕਾਨੂੰਨਾਂ ਦੇ ਲੱਭੇ ਜਾਂਦੇ ਹਨ ਜਨਤਾ ਪਾਰਟੀ ਦੇ ਗਠਨ ਅਤੇ ਬਿਖਰਨ ਨੇ ਵੀ ਬਿਨਾਂ ਨੀਤੀ ਤੋਂ ਪਾਰਟੀਆਂ ਦੀ ਆਮਦ ਨੂੰ ਕਾਇਮ ਕੀਤਾ ਜਨਤਾ ਦਲ ਦੇ ਬਿਖਰਾਵ ਵਿੱਚੋਂ ਹੀ ਪੁਰਾਣੀ ਜੰਨ ਸੰਘ ਦਾ ‘ਭਾਰਤੀ ਜਨਤਾ ਪਾਰਟੀ’ ਦੇ ਨਾਮ ’ਤੇ ਗਠਨ ਹੋਇਆ ਜਿਸ ਨੇ ਜਲਦੀ ਹੀ ਆਪਣੇ ਆਪ ਨੂੰ ਜਨ ਸੰਘ ਦਾ ਧਰੋਹਰ ਮੰਨ ਲਿਆਇਸ ਬਿਖਰਾਵ ਵਿੱਚੋਂ ਕਈ ਖੇਤਰੀ ਪਾਰਟੀਆਂ ਨਿਕਲੀਆਂ, ਜਿਨ੍ਹਾਂ ਵਿੱਚੋਂ ਕੁਝ ਨੇ ਸਮਾਜਵਾਦੀ ਨਾਮ ਅਪਣਾਇਆਇਹ ਸਮਾਜਵਾਦ ਕਿਹੜਾ ਹੈ, ਮਾਰਕਸ ਵਾਲਾ ਜਾਂ ਨਹਿਰੂ ਦਾ ਜਮਹੂਰੀ ਸਮਾਜਵਾਦ, ਇਸਦੀ ਕੋਈ ਵੀ ਜਾਣਕਾਰੀ ਨਹੀਂਫਿਰ ਵੀ ਇਹ ਸਮਾਜਵਾਦ ਵੱਡੀ ਸਰਮਾਏਦਾਰੀ ਦੀ ਚੜ੍ਹਤ ਦੇ ਵਿਰੁੱਧ ਹੈ, ਗਰੀਬ ਲੋਕਾਂ ਦੇ ਉਥਾਨ ਦਾ ਹਾਮੀ ਹੈ ਤੇ ਫਿਰਕਾਪ੍ਰਸਤੀ ਦੇ ਵੀ ਵਿਰੋਧ ਵਿੱਚ ਹੈ ਪਰ ਇਹ ਪਾਰਟੀਆਂ ਆਪਣੇ ਸਮਾਜਵਾਦ ਦੀ ਰੂਪ ਰੇਖਾ ਉਲੀਕਣ ਤੋਂ ਅਸਮਰੱਥ ਹਨ

ਕੁੱਲ ਮਿਲਾ ਕੇ ਅੱਜ ਬਹੁਤੀਆਂ ਪਾਰਟੀਆਂ ਕੋਲ ਉਹਨਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਕੋਈ ਦਸਤਾਵੇਜ਼ ਹੀ ਨਹੀਂ, ਕਿਤਾਬਚੇ ਨਹੀਂ ਹਨ, ਕੇਂਦਰੀ ਦਫਤਰਾਂ ਵਿੱਚੋਂ ਵੀ ਨਹੀਂ ਮਿਲਦੇਜ਼ਿਆਦਾਤਰ ਸਿਰਫ਼ ਚੋਣ ਮੈਨੀਫੈਸਟੋ ਹੀ ਮਿਲਦੇ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਦੇਣ ਵਾਲੇ ਆਰਥਿਕ ਲਾਭਾਂ ਦੇ ਇਕਰਾਰ ਹੁੰਦੇ ਹਨਸ਼ਾਇਦ ਸਿਰਫ ਵੱਖ ਵੱਖ ਨਾਂਵਾਂ ਦੀਆਂ ਕਮਿਊਨਿਸਟ ਪਾਰਟੀਆਂ ਹੀ ਹਨ ਜੋ ਆਪਣੀਆਂ ਜਥੇਬੰਦਕ ਕਾਨਫਰੰਸਾਂ ਵਿੱਚ ਰਾਜਨੀਤਕ ਪ੍ਰਸਤਾਵ ਤੇ ਪ੍ਰੋਗਰਾਮਾਂ ’ਤੇ ਬਹਿਸਾਂ ਕਰਦੀਆਂ ਹਨਰਾਜਨੀਤਕ ਪਾਰਟੀਆਂ ਦੀਆਂ ਨਿਰਧਾਰਤ ਅਤੇ ਮੂਲ ਨੀਤੀਆਂ ਦਾ ਅਧਾਰ ਧੂਮਿਲ ਹੋਣ ਨਾਲ ਸਿਰਫ਼ ਵਿਅਕਤੀਗਤ ਦਲ ਬਦਲੀਆਂ ਹੀ ਨਹੀਂ, ਥੋਕ ਦੀਆਂ ਦਲ ਬਦਲੀਆਂ ਹੋਣ ਲੱਗੀਆਂ, ਨਵੀਂਆਂ ਪਾਰਟੀਆਂ ਦਾ ਰੁਝਾਨ ਵਧਿਆ

ਜਦੋਂ ਪੱਛਮੀ ਬੰਗਾਲ ਵਿੱਚ ਕਾਂਗਰਸ ਦੀ ਹੀ ਇੱਕ ਨੇਤਾ ਮਮਤਾ ਬੈਨਰਜੀ ਨੇ ਵੱਖਰੀ ਪਾਰਟੀ ਬਣਾਈ ਤਾਂ ਉਸ ਦਾ ਨਾਮ ‘ਤ੍ਰਿਣਾਮੂਲ ਕਾਂਗਰਸ’ ਜਿਸਦਾ ਮਤਲਬ ਹੁੰਦਾ ਹੈ ਕਾਂਗਰਸ ਦੀਆਂ ਬੁਨਿਆਦੀ ਨੀਤੀਆਂ ਦੀ ਪਾਰਟੀ ਪਰ ਉਹ ਬੁਨਿਆਦੀ ਨੀਤੀਆਂ ਕੀ ਹਨ, ਉਹਨਾਂ ਨੂੰ ਕਦੇ ਵੀ ਸਪਸ਼ਟਤਾ ਨਾਲ ਅੰਕਤ ਨਹੀਂ ਕੀਤਾ ਗਿਆਹਾਂ, ਉਸ ਨੇ ਸੀ ਪੀ ਐੱਮ ਦੀ ਲੰਬੀ ਚਲਦੀ ਸਰਕਾਰ ਤੋਂ ਲੋਕਾਂ ਦੇ ਅਕੇਵੇਂ ਅਤੇ ਨਵੀਂਆਂ ਉਮੀਦਾਂ ਦੇ ਸਹਾਰੇ ਆਪਣੀ ਭਾਰੀ ਜਿੱਤ ਕਰਵਾ ਲਈਇਸੇ ਤਰ੍ਹਾਂ ਜਦੋਂ ਕਾਂਗਰਸ ਦੇ ਕੇਂਦਰੀ ਨੇਤਾ ਸ਼ਰਦ ਪਵਾਰ ਨੇ ਵੱਖਰੇ ਹੋ ਕੇ ਰਾਸ਼ਟਰਵਾਦੀ ਕਾਂਗਰਸ ਬਣਾਈ ਤਾਂ ਉਹ ਵੀ ਨਹੀਂ ਸਮਝਾ ਸਕੇ ਕਿ ਪਹਿਲੀ ਕਾਂਗਰਸ ਕਿਵੇਂ ਰਾਸ਼ਟਰਵਾਦੀ ਨਹੀਂ ਰਹਿ ਗਈ ਸੀਅਸਲ ਵਿੱਚ ਸਵਾਲ ਸਿਰਫ਼ ਮਹਾਰਾਸ਼ਟਰ ਦੀ ਲੀਡਰਸ਼ਿੱਪ ਦਾ ਸੀ

ਬਾਲ ਠਾਕਰੇ ਦੀ ਸ਼ਿਵ ਸੈਨਾ ਸ਼ੁਰੂ ਤੋਂ ਹੀ ਹਿੰਦੂਤਵ ਦੇ ਮਾਮਲੇ ਉੱਪਰ ਜਨ ਸੰਘ ਜਾਂ ਹੁਣ ਭਾਜਪਾ ਤੋਂ ਦੋ ਕਦਮ ਮੋਹਰੇ ਹੈਇਹ ਐਲਾਨੀਆ ਹੀ ਹਿੰਸਾ ਤੋਂ ਗੁਰੇਜ਼ ਨਾ ਕਰਨ ਵਾਲੀ ਪਾਰਟੀ ਹੈਇਸ ਪਾਰਟੀ ਨਾਲ ਹੁਣ ਚੁਣਾਵੀ ਗੱਠ ਜੋੜ ਕਾਂਗਰਸ ਦਾ ਵੀ ਹੈ ਤੇ ਰਾਸ਼ਟਰੀ ਕਾਂਗਰਸ ਦਾ ਵੀ ਇੱਕ ਵਾਰ ਸੱਤਰਵਿਆਂ ਵਿੱਚ ਵੀ ਕਾਂਗਰਸ ਨੇ ਸ਼ਿਵ ਸੈਨਾ ਨਾਲ ਗੱਠ ਜੋੜ ਕੇ ਕਰਕੇ ਬੰਬਈ ਦੀ ਪਾਰਲੀਮੈਂਟ ਦੀ ਜ਼ਿਮਨੀ ਚੋਣ ਲੜੀ ਸੀਪਾਰਟੀ ਹਾਰ ਗਈ ਸੀ ਤੇ ਉੱਥੋਂ ਭਾਰਤੀ ਕਮਿਊਨਿਸਟ ਪਾਰਟੀ ਦੀ ਰੋਜ਼ਾ ਦੇਸ਼ਪਾਂਡੇ ਜਿੱਤ ਗਈ ਸੀਇਸ ਬਾਰੇ ਕਾਂਗਰਸ ਦੇ ਇੱਕ ਨੇਤਾ ਦੀ ਟਿੱਪਣੀ ਸੀ ਕਿ ਕਾਂਗਰਸ ਹਾਰ ਗਈ ਹੈ ਪਰ ਕਾਂਗਰਸ ਦੀਆਂ ਬੁਨਿਆਦੀ ਨੀਤੀਆਂ ਦੀ ਜਿੱਤ ਹੋਈ ਹੈਇਸ ਤਰ੍ਹਾਂ ਜਦੋਂ ਨੀਤੀਆਂ ਦੇ ਤਿੱਖੇ ਵਿਰੋਧ ਵਾਲੀਆਂ ਪਾਰਟੀਆਂ ਚੁਣਾਵੀ ਗਠਜੋੜ ਕਰਦੀਆਂ ਹਨ ਤਾਂ ਦਲ ਬਦਲੀਆਂ ਜੱਗੋਂ ਬਾਹਰੀਆਂ ਨਹੀਂ ਰਹਿ ਜਾਂਦੀਆਂਇਹ ਵਿਅਕਤੀਗਤ ਵੀ ਹੋ ਰਹੀਆਂ ਹਨ ਤੇ ਸਮੂਹਿਕ ਵੀ, ਪਾਰਟੀਆਂ ਦੇ ਵੱਡੇ ਗਰੁੱਪ ਵੀ ਪਾਸਾ ਪਲਟ ਰਹੇ ਹਨ ਤੇ ਪੂਰੀਆਂ ਪਾਰਟੀਆਂ ਵੀਇਸ ਤਰ੍ਹਾਂ ਦੀ ਵੱਡੀ ਪਾਸਾ ਪਲਟੀ ਹਰਿਆਣਾ ਵਿੱਚ ਹੀ ਹੋਈ ਜਦੋਂ ਜਨਤਾ ਪਾਰਟੀ ਦੀ ਭਜਨ ਲਾਲ ਸਰਕਾਰ ਸਾਰੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਲੈ ਕੇ ਕਾਂਗਰਸ ਵਿੱਚ ਦਾਖਲ ਹੋ ਗਈ ਸੀ

ਜਦੋਂ ਅਸੀਂ ਪਾਸਾ ਪਲਟੀਆਂ ਦੀ ਗੱਲ ਕਰਾਂਗੇ ਤਾਂ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਦਾ ਨਾਮ ਲਏ ਬਗੈਰ ਨਹੀਂ ਚੱਲ ਸਕਦੇਉਹਨਾਂ ਦੀ ਹੁਣ ਵਾਲੀ ਆਖਰੀ ਤੋਂ ਪਹਿਲੀ ਪਲਟੀ ਵੇਲੇ ਜਦੋਂ ਉਹ ਭਾਜਪਾ ਦਾ ਸਾਥ ਛੱਡ ਕੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨਾਲ ਰਲੇ ਸਨ ਤਾਂ ਬਿਆਨ ਦਿੱਤਾ ਸੀ ਕਿ ਸਮਾਜਵਾਦੀ ਵਿਚਾਰਾਂ ਦੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ ਤੇ ਇਨ੍ਹਾਂ ਨੂੰ ਇਕੱਠਿਆਂ ਰਹਿਣਾ ਚਾਹੀਦਾ ਹੈਭਾਜਪਾ ਦਾ ਕਹਿਣਾ ਸੀ ਕਿ ਨਤੀਸ਼ ਕੁਮਾਰ ਦੀ ਨਿਗ੍ਹਾ ਪ੍ਰਧਾਨ ਮਤਰੀ ਦੀ ਕੁਰਸੀ ਉੱਪਰ ਹੈਹੋ ਵੀ ਸਕਦੀ ਸੀਉਹਨਾਂ ਨੇ ਪੂਰਾ ਜ਼ੋਰ ਲਗਾ ਕੇ ਵਿਰੋਧੀ ਪਾਰਟੀਆਂ ਦੀ ਜ਼ਬਰਦਸਤ ਏਕਤਾ ਬਣਾਈ ਤੇ ਇੰਡੀਆ ਨਾਮ ਦਾ ਗਠਜੋੜ ਕਾਇਮ ਕੀਤਾਹੋ ਸਕਦਾ ਹੈ ਕਿ ਉਹਨਾਂ ਦੀ ਗਿਣਤੀ ਮਿਣਤੀ ਮੁਤਾਬਕ ਇਹ ਗਠਜੋੜ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤਕ ਨਹੀਂ ਲਿਜਾ ਸਕਦਾ ਸੀ ਜਾਂ ਪਾਰਟੀ ਦੇ ਅੰਦਰੋਂ ਭਾਜਪਾ ਪੱਖੀ ਲੋਕਾਂ ਦਾ ਦਬਾ ਪਿਆ ਤੇ ਉਹਨਾਂ ਮੌਜੂਦਾ ਪਲਟੀ ਮਾਰ ਕੇ ਇੱਕ ਇਤਿਹਾਸ ਰਚਿਆ

ਭਾਜਪਾ ਦੇ ਗਰੁੱਪ ਵਿੱਚ ਦੁਬਾਰਾ ਸ਼ਾਮਿਲ ਹੋਣ ਵੇਲੇ ਨਿਤੀਸ਼ ਕੁਮਾਰ ਨੇ ਅਜਿਹਾ ਤਾਂ ਬਹੁਤ ਕੁਝ ਕਿਹਾ ਕਿ ਉਸ ਦਾ ਉੱਥੇ ਦਮ ਘੁੱਟਦਾ ਸੀ, ਮਿਲਵਰਤਨ ਨਹੀਂ ਮਿਲਿਆ ਤੇ ਬਿਹਾਰ ਦੀ ਤਰੱਕੀ ਦੀ ਗੱਲ ਵੀ ਕੀਤੀ ਪਰ ਇਹ ਨਹੀਂ ਦੱਸਿਆ ਕਿ ਹੁਣ ਉਸ ਦੀ ਪਾਰਟੀ ਦੇ ਸਮਾਜਵਾਦੀ ਵਿਚਾਰਾਂ ਦਾ ਕੀ ਬਣੇਗਾਕੀ ਸਰਮਾਏਦਾਰੀ ਨਿਜ਼ਾਮ ਦੀ ਵਕਾਲਤ ਕਰਨ ਵਾਲੀ ਸੰਪਰਦਾਇਕ ਪਾਰਟੀ ਨਾਲ ਉਸ ਦੇ ਸਮਾਜਵਾਦ ਦਾ ਤਾਲਮੇਲ ਹੋ ਸਕੇਗਾ? ਫਿਰ ਜਦੋਂ ਵਿਚਾਰਾਂ ਅਤੇ ਨੀਤੀਆਂ ਦਾ ਮਸਲਾ ਹੀ ਕੋਈ ਨਹੀਂ, ਸਿਰਫ ਲੀਡਰਸ਼ਿੱਪ ਹੀ ਮੁੱਦ ਹੈ ਤਾਂ ਅਜਿਹੀਆਂ ਗੱਲਾਂ ਦਾ ਕੀ ਫਾਇਦਾ?

ਸਾਡੇ ਸਾਬਕਾ ਪ੍ਰਧਾਨ ਮੰਤਰੀ ਦੇਵ ਗਾਉੜਾ ਦੀ ਪਾਰਟੀ ਦਾ ਨਾਮ ਹੀ ਜਨਤਾ ਦਲ ਸੈਕੂਲਰ ਹੈਉਸ ਨੇ ਕਰਨਾਟਕਾ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਵਕਤ ਭਾਜਪਾ ਨਾਲ ਗੱਠ ਜੋੜ ਕੀਤਾਕਾਂਗਰਸ ਉੱਪਰ ਤਾਂ ਬਹੁਤ ਇਲਜ਼ਾਮ ਲਗਾਏ ਪਰ ਉਸ ਦੇ ਸੈਕੂਲਰਿਜ਼ਮ ਦਾ ਕੀ ਬਣਿਆ, ਇਸ ਬਾਰੇ ਕੋਈ ਗੱਲ ਨਹੀਂ ਕੀਤੀ

ਸਾਡੇ ਦੇਸ਼ ਦੇ ਬਹੁ ਪਾਰਟੀ ਸਿਸਟਮ ਵਿੱਚ ਵਿਆਪਕ ਵਿਸ਼ਵਾਸ ਇਹ ਕੀਤਾ ਜਾਂਦਾ ਹੈ ਕਿ ਆਪਸ ਵਿੱਚ ਪ੍ਰਸਪਰ ਵਿਰੋਧੀ ਵਿਚਾਰ ਅਤੇ ਨੀਤੀਆਂ ਰੱਖਣ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਭਾਜਪਾ ਹਨ ਇਨ੍ਹਾਂ ਦੇ ਰਸਤੇ ਵੱਖਰੇ ਵੱਖਰੇ ਸਮਝੇ ਜਾਂਦੇ ਹਨਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਪਾਰਟੀਆਂ ਦੇ ਵੀ ਕਈ ਵਾਰ ਵੱਡੇ ਅਹੁਦਿਆਂ ’ਤੇ ਬੈਠੇ ਲੋਕ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਵਿੱਚ ਸ਼ਾਮਿਲ ਹੋ ਜਾਂਦੇ ਹਨਇਹ ਇੰਨਾ ਸੁਭਾਵਿਕ ਤਾਂ ਨਹੀਂ ਹੋਣਾ ਚਾਹੀਦਾ ਕਿ ਇੱਕ ਬੰਦਾ ਅੱਜ ਇੱਕ ਤਰ੍ਹਾਂ ਦੀ ਨੀਤੀ ਨੂੰ ਬਿਹਤਰ ਸਮਝਦਾ ਹੋਵੇ ਤੇ ਕੱਲ੍ਹ ਨੂੰ ਦੂਜੀ ਨੂੰਨਹੀਂ, ਨੀਤੀਆਂ ਦੀ ਤਾਂ ਗੱਲ ਹੀ ਨਹੀਂ ਹੁੰਦੀ, ਵਿਅਕਤੀਗਤ ਦੋਸ਼ ਲੱਗਦੇ ਹਨ ਤੇ ਜਾਂ ਸਾਫ਼ ਇਹ ਕਿਹਾ ਜਾਂਦਾ ਹੈ ਕਿ ਪਹਿਲੀ ਪਾਰਟੀ ਵਿੱਚ ਉਸ ਨੂੰ ਵਾਜਬ ਸਨਮਾਨ ਨਹੀਂ ਮਿਲਿਆ

ਸ਼ਾਇਦ ਆਮ ਆਦਮੀ ਪਾਰਟੀ ਹੀ ਪਹਿਲੀ ਪਾਰਟੀ ਹੈ, ਜਿਸ ਨੇ ਆਪਣੇ ਗਠਨ ਦੇ ਵੇਲੇ ਤੋਂ ਹੀ ਕੋਈ ਰਾਸ਼ਟਰੀ ਨੀਤੀ ਨਹੀਂ ਐਲਾਨੀ ਲੋਕਤੰਤਰ, ਧਰਮ ਨਿਰਪੱਖਤਾ ਤੇ ਸਰਮਾਏਦਾਰੀ ਲੁੱਟ ਬਾਰੇ ਇਨ੍ਹਾਂ ਕੋਈ ਵਿਚਾਰ ਨਹੀਂ ਬਣਾਏਲੋਕ ਸਭਾ ਦੀਆਂ ਚੋਣਾਂ ਵੇਲੇ ਬੇਸ਼ਕ ਇਹ ਪਾਰਟੀ ਇੰਡੀਆ ਗੱਠ ਜੋੜ ਦਾ ਹਿੱਸਾ ਬਣੀ ਪਰ ਵਿਚਾਰਧਾਰਾ ਤੇ ਮੁੱਦੇ ਉੱਪਰ ਇਸ ਪਾਰਟੀ ਦੀ ਨਜ਼ਦੀਕੀ ਭਾਰਤੀ ਜਨਤਾ ਪਾਰਟੀ ਨਾਲ ਮਿਲਦੀ ਹੈ

ਲੋਕਤੰਤਰ ਵਿੱਚ ਰਾਜਨੀਤਕ ਪਾਰਟੀਆਂ ਉੱਪਰ ਇੱਕ ਫਰਜ਼ ਆਇਦ ਹੁੰਦਾ ਹੈ ਕਿ ਉਹ ਲੋਕਾਂ ਦੀ ਰਾਜਨੀਤਕ ਚੇਤਨਾ ਦਾ ਵਿਕਾਸ ਕਰਨਲੋਕਾਂ ਸਾਹਮਣੇ ਸਮੱਸਿਆਵਾਂ ਦਾ ਅਹਿਸਾਸ ਰੱਖਿਆ ਜਾਵੇ ਤੇ ਉਹਨਾਂ ਦੇ ਸਮਾਧਾਨ ਵਾਸਤੇ ਜਨਤਕ ਵਿਚਾਰ ਵਿਮਰਸ਼ (ਵਿਚਾਰ ਵਟਾਂਦਰੇ) ਚੱਲਣਲੇਕਿਨ ਇੱਥੇ ਅਜਿਹੀ ਬਹਿਸ ਦੀ ਕੋਈ ਥਾਂ ਨਹੀਂ ਕਿ ਦੇਸ਼ ਦੀ ਗਰੀਬੀ ਦਾ ਕੀ ਹੱਲ ਹੋਵੇ, ਲੋਕ ਇਹੀ ਵੇਖਣਗੇ ਕਿ ਇੱਕ ਪਾਰਟੀ ਕਿੰਨਾ ਦਾਲ ਆਟਾ ਦੇ ਰਹੀ ਹੈ ਤੇ ਦੂਜੀ ਕਿੰਨਾਔਰਤਾਂ ਦੇ ਸਮਾਜਕ ਅਤੇ ਆਰਥਿਕ ਉਥਾਨ ਵਾਸਤੇ ਕੀ ਨੀਤੀ ਬਣਾਈ ਜਾਵੇ, ਇਸਦੀ ਬਜਾਏ ਵੀ ਇਹੀ ਮੁੱਦਾ ਹੈ ਲਾਡਲੀਆਂ ਭੈਣਾਂ ਵਰਗੀਆਂ ਯੋਜਨਾਵਾਂ ਵਿੱਚ ਅੱਠ ਸੌ ਰੁਪਏ ਮਹੀਨਾ ਮਿਲਦੇ ਹਨ, ਇੱਕੀ ਸੌ ਜਾਂ ਪੱਚੀ ਸੌਇਹ ਗੱਲਾਂ ਲੋਕਤੰਤਰ ਦੀ ਪਰਿਪੱਕਤਾ ਦੇ ਰਸਤੇ ਦੀਆਂ ਵੱਡੀ ਰੁਕਾਵਟਾਂ ਹਨ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਭੈ ਸਿੰਘ

ਅਭੈ ਸਿੰਘ

WhatsApp: (91 - 98783 - 75903)
Email: (abhai_singh_chd@yahoo.com)