JasvirSJassi6ਕੁਝ ਮੀਲਾਂ ਬਾਅਦ ਜਦੋਂ ਰਸਤਾ ਪੱਧਰਾ ਆ ਗਿਆ ਤਾਂ ਮੈਂ ਪੁਲੀਸ ਦੀ ...
(11 ਜਨਵਰੀ 2025)


ਮੈਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਸ਼ਹਿਰ ਫਰੈਜ਼ਨੋ ਤੋਂ ਆਪਣੇ ਟਰੱਕ ਰਾਹੀਂ ਸੈਂਟਾ ਮਰੀਆ ਸਥਾਨ ਤੋਂ ਲੋਡ ਚੁੱਕਣ ਗਿਆ, ਜੋ ਕਿ ਕਰੀਬ ਸਾਡੇ ਸ਼ਹਿਰ ਫਰੈਜ਼ਨੋ ਤੋਂ 170 ਮੀਲ ਦੀ ਦੂਰੀ ’ਤੇ ਸਥਿਤ ਹੈ
ਜਦੋਂ ਮੈਂ ਸ਼ਾਮ ਨੂੰ ਲੋਡ ਚੁੱਕਣ ਤੋਂ ਬਾਅਦ ਵਾਪਸ ਮੁੜਨ ਲੱਗਿਆ ਤਾਂ ਮੇਰਾ ਜੀਪੀਐੱਸ ਟਰੱਕ ਤਕਨੀਕੀ ਨੁਕਸ ਕਾਰਨ ਖਰਾਬ ਹੋ ਗਿਆਮੈਂ ਬਦਲਵਾਂ ਪ੍ਰਬੰਧ ਕਰਕੇ ਆਪਣੇ ਸ਼ਹਿਰ ਦੀ ਲੋਕੇਸ਼ਨ ਆਪਣੇ ਮੋਬਾਇਲ ਵਿੱਚ ਪਾ ਲਈ ਤਾਂ ਕਿ ਸਹੀ ਰਸਤੇ ਉੱਤੇ ਜਾ ਸਕਾਂ ਮੈਨੂੰ ਫੋਨ ਵਾਲੇ ਸਿਸਟਮ ਨੇ ਇੱਕ ਲਿੰਕ ਸੜਕ ’ਤੇ ਪਾ ਦਿੱਤਾ ਮੈਂ ਡਰਾਈਵਰ ਵੀ ਨਵਾਂ ਸੀ, ਸੈਂਟਾ ਮਰੀਆ ਵਿਖੇ ਗਿਆ ਵੀ ਪਹਿਲੀ ਵਾਰ ਸੀ, ਤੀਜਾ ਮੇਰੇ ਟਰੱਕ ਨੂੰ ਵੀ ਕੁਝ ਸਮੱਸਿਆ ਆ ਰਹੀ ਸੀਟਰੱਕ ਚੰਗੀ ਤਰ੍ਹਾਂ ਸਪੀਡ ਨਹੀਂ ਫੜ ਰਿਹਾ ਸੀ ਜਾਂ ਕਹਿ ਲਈਏ ਕਿ ਉਹ ਥੋੜ੍ਹਾ ਮੋਸ਼ਨ ਤੋੜ ਰਿਹਾ ਸੀਪੰਜਾਬੀ ਦੀ ਕਹਾਵਤ ਹੈ, ‘ਇੱਕ ਕਮਲੀ, ਦੂਜਾ ਪੈ ਗਈ ਸਿਵਿਆਂ ਦੇ ਰਾਹ’, ਜਿਸ ਲਿੰਕ ਸੜਕ ਉੱਤੇ ਮੈਂ ਜਾ ਰਿਹਾ ਸੀ, ਉਹ ਰਸਤਾ ਕਾਫ਼ੀ ਉੱਚੀ ਪਹਾੜੀ ਵਾਲਾ ਸੀਕਰੀਬ 20-22 ਮੀਲ ਜਾਣ ਤੋਂ ਬਾਅਦ ਹੀ ਵਧੀਆ ਤੇ ਪੱਧਰਾ ਰਸਤਾ ਆਉਣਾ ਸੀਮੇਰੇ ਟਰੱਕ ਦੀ ਪਿਕਅੱਪ ਠੀਕ ਨਾ ਹੋਣ ਕਰਕੇ ਅਤੇ ਮੇਰੀ ਨਵੀਂ ਡਰਾਈਵਰੀ ਕਰਕੇ ਮੇਰਾ ਅਜਿਹੇ ਰਸਤੇ ’ਤੇ ਜਾਣ ਦਾ ਹੌਸਲਾ ਨਾ ਬਣੇਉਸ ਰਸਤੇ ਤੋਂ ਯੂ-ਟਰਨ ਮਾਰਨਾ ਵੀ ਸੰਭਵ ਨਹੀਂ ਸੀ ਅਜਿਹੇ ਵਿੱਚ ਮੈਂ ਫ਼ੈਸਲਾ ਕੀਤਾ ਕਿ ਕਿਉਂ ਨਾ ਪੁਲੀਸ ਦੀ ਮਦਦ ਲੈ ਲਈ ਜਾਵੇ ਕਿਉਂਕਿ ਪੰਜਾਬ ਵਿੱਚ ਰਹਿੰਦਿਆਂ ਕਈ ਵਾਰ ਸੁਣਿਆ ਸੀ ਕਿ ਅਮਰੀਕਾ ਦੀ ਪੁਲੀਸ ਬਹੁਤ ਵਧੀਆ ਹੈਜਦੋਂ ਮੈਂ ਪੁਲੀਸ ਨੂੰ ਮਦਦ ਲਈ ਕਾਲ ਕੀਤੀ ਤਾਂ ਕੁਝ ਮਿੰਟਾਂ ਵਿੱਚ ਹੀ ਪੁਲੀਸ ਦੀਆਂ ਦੋ ਗੱਡੀਆਂ ਆ ਗਈਆਂਪੁਲੀਸ ਵਾਲਿਆਂ ਨੇ ਬਹੁਤ ਹੀ ਹਲੀਮੀ ਨਾਲ ਮੇਰੀ ਸਮੱਸਿਆ ਜਾਣੀ ਅਤੇ ਕਿਹਾ ਕਿ ਸਿੰਘਾਂ ਤੂੰ ਇਸ ਸੜਕ ਉੱਤੇ ਜਾ ਸਕਦਾ ਹੈਂ ਪਰ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ

ਮੈਂ ਪੁਲੀਸ ਵਾਲਿਆਂ ਨੂੰ ਟਰੱਕ ਦਾ ਮੋਸ਼ਨ ਟੁੱਟਣ ਬਾਰੇ ਪਹਿਲਾਂ ਹੀ ਦੱਸ ਚੁੱਕਾ ਸੀ ਅਤੇ ਬੇਨਤੀ ਕੀਤੀ ਕਿ ਕੀ ਉਹ ਮੈਨੂੰ ਮੇਰੇ ਟਰੱਕ ਸਮੇਤ ਐਸਕੋਰਟ ਅਤੇ ਪਾਇਲਟ ਗੱਡੀ ਲਗਾ ਕੇ 20 ਮੀਲਾਂ ਤਕ ਛੱਡ ਸਕਦੇ ਹਨ? ਉਨ੍ਹਾਂ ਦੋਵੇਂ ਪੁਲੀਸ ਵਾਲਿਆਂ ਨੇ ਹਾਂ ਕਰ ਦਿੱਤੀਫਿਰ ਉਹ ਜੋ ਆਪਣੀਆਂ ਅੱਡ-ਅੱਡ ਗੱਡੀਆਂ ਵਿੱਚ ਆਏ ਸਨ, ਇੱਕ ਪੁਲੀਸ ਵਾਲੇ ਨੇ ਗੱਡੀ ਮੇਰੇ ਟਰੱਕ ਦੇ ਅੱਗੇ ਲਾ ਲਈ ਅਤੇ ਦੂਜੇ ਨੇ ਪਿੱਛੇ ਲਾ ਲਈ ਅਤੇ ਮੈਨੂੰ ਚੱਲਣ ਲਈ ਕਹਿ ਦਿੱਤਾ

ਚੜ੍ਹਾਈ ਭਾਵੇਂ ਜ਼ਿਆਦਾ ਸੀ, ਪਰ ਟਰੱਕ ਹੌਲੀ-ਹੌਲੀ ਚੜ੍ਹੀ ਜਾ ਰਿਹਾ ਸੀ ਮੈਨੂੰ ਕਾਫ਼ੀ ਹੌਸਲਾ ਹੋ ਗਿਆ ਕਿ ਦੋ ਪੁਲੀਸ ਦੀਆਂ ਗੱਡੀਆਂ ਹੁਣ ਮੇਰੇ ਨਾਲ ਹਨ, ਜੇਕਰ ਕੋਈ ਸਮੱਸਿਆ ਆ ਵੀ ਗਈ ਤਾਂ ਪੁਲੀਸ ਵਾਲੇ ਆਪੇ ਹੱਲ ਕੱਢ ਲੈਣਗੇਇਹ ਸੋਚ ਕੇ ਮੈਨੂੰ ਮਨ ਹੀ ਮਨ ਵਿੱਚ ਥੋੜ੍ਹਾ ਸਕੂਨ ਵੀ ਆ ਰਿਹਾ ਸੀ, ਜਿਵੇਂ ਪੰਜਾਬ ਵਿੱਚ ਇੱਕ ਮੰਤਰੀ ਦੇ ਅੱਗੇ ਪਿੱਛੇ ਪੁਲੀਸ ਦੀਆਂ ਦੋ-ਦੋ ਗੱਡੀਆਂ ਚਲਦੀਆਂ ਹਨ, ਅੱਜ ਮੇਰੇ ਨਾਲ ਵੀ ਇਵੇਂ ਹੀ ਦੋ ਗੱਡੀਆਂ ਚੱਲ ਰਹੀਆਂ ਹਨ

ਕੁਝ ਮੀਲਾਂ ਬਾਅਦ ਜਦੋਂ ਰਸਤਾ ਪੱਧਰਾ ਆ ਗਿਆ ਤਾਂ ਮੈਂ ਪੁਲੀਸ ਦੀ ਗੱਡੀ ਜੋ ਕਿ ਮੇਰੇ ਅੱਗੇ ਹੌਲੀ-ਹੌਲੀ ਜਾ ਰਹੀ ਸੀ, ਨੂੰ ਹਾਰਨ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਮੈਂ ਟਰੱਕ ਸੜਕ ਦੇ ਇੱਕ ਪਾਸੇ ਲਗਾ ਕੇ ਦੋਵੇਂ ਪੁਲੀਸ ਵਾਲਿਆਂ ਨੂੰ ਕਿਹਾ ਕਿ ਤੁਸੀਂ ਹੁਣ ਵਾਪਸ ਜਾ ਸਕਦੇ ਹੋ, ਹੁਣ ਮੈਂ ਸੁਰੱਖਿਅਤ ਸੜਕ ਉੱਤੇ ਆ ਗਿਆ ਹਾਂ ਮੈਨੂੰ ਉਨ੍ਹਾਂ ਪੁਲੀਸ ਵਾਲਿਆਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਲੱਭ ਰਹੇ ਸੀਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਂ ਉਨ੍ਹਾਂ ਨਾਲ ਕੌਫ਼ੀ ਦਾ ਕੱਪ ਸਾਂਝਾ ਕਰਨਾ ਚਾਹੁੰਦਾ ਹਾਂਉਨ੍ਹਾਂ ਨੇ ਬਹੁਤ ਹੀ ਹਲੀਮੀ ਅਤੇ ਨਿਮਰਤਾ ਨਾਲ ਸਮਾਂ ਘੱਟ ਹੋਣ ਦੀ ਮਜਬੂਰੀ ਦੱਸੀ ਅਤੇ ਦੁਬਾਰਾ ਮਿਲਣ ਦੀ ਆਸ ਨਾਲ ਚੰਗੇ ਸਫ਼ਰ ਦੀਆਂ ਸ਼ੁਭ ਕਾਮਨਾਵਾਂ ਦੇ ਕੇ ਉਹ ਗੋਰੇ ਪੁਲੀਸ ਮੁਲਾਜ਼ਮ ਵਾਪਸ ਚਲੇ ਗਏ

ਹੁਣ ਮੇਰਾ ਭਾਵੇਂ ਮਸਲਾ ਹੱਲ ਹੋ ਗਿਆ ਸੀ, ਪਰ ਇੱਕ ਮਸਲਾ ਰਹਿ ਗਿਆ, ਉਹ ਇਹ ਸੀ ਕਿ ਕਾਸ਼! ਭਾਰਤ ਦੀ ਪੁਲੀਸ ਵੀ ਇਹੋ ਜਿਹੀ ਹੋਵੇਇਹ ਸਵਾਲ ਮੈਨੂੰ ਵਾਰ-ਵਾਰ ਉਦੋਂ ਤਕ ਤੰਗ ਕਰਦਾ ਰਿਹਾ ਜਦੋਂ ਤਕ ਮੈਂ ਵਾਪਸ ਫਰੈਜ਼ਨੋ ਨਹੀਂ ਪਹੁੰਚ ਗਿਆਜੇਕਰ ਉਹ ਪੁਲੀਸ ਵਾਲੇ ਮੇਰੀ ਇਸ ਤਰ੍ਹਾਂ ਮਦਦ ਨਾ ਕਰਦੇ ਤਾਂ ਮੈਂ ਬਹੁਤ ਪਰੇਸ਼ਾਨ ਹੋਣਾ ਸੀਦੂਜਾ, ਜੇ ਮੈਂ ਅਜਿਹੀ ਸਥਿਤੀ ਵਿੱਚ ਕਿਤੇ ਭਾਰਤ ਵਿੱਚ ਫਸ ਜਾਂਦਾ ਤਾਂ ਤੁਸੀਂ ਸੋਚ ਹੀ ਸਕਦੇ ਹੋ ਕੀ ਹੋਣਾ ਸੀਇਸ ਮੁਸ਼ਕਿਲ ਦੌਰਾਨ ਅਮਰੀਕੀ ਪੁਲੀਸ ਮੇਰੇ ਲਈ ਵੱਡਾ ਸਹਾਰਾ ਬਣ ਕੇ ਬਹੁੜੀਮੈਂ ਅਕਸਰ ਸੋਚਦਾ ਹਾਂ ਕਿ ਜੇਕਰ ਹਰ ਦੇਸ਼ ਦੀ ਪੁਲੀਸ ਨਾਗਰਿਕਾਂ ਨੂੰ ਮੁਸੀਬਤ ਪੈਣ ’ਤੇ ਉਨ੍ਹਾਂ ਨਾਲ ਇਸ ਤਰ੍ਹਾਂ ਖੜ੍ਹੇ ਤਾਂ ਦੁਨੀਆ ਵਿੱਚ ਕਿੰਨੀਆਂ ਹੀ ਸਮੱਸਿਆਵਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ, ਬੱਸ, ਪੁਲੀਸ ਦੇ ਰਵੱਈਏ ਨੂੰ ਬਦਲਣ ਦੀ ਲੋੜ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5609)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਜਸਵੀਰ ਸਿੰਘ ਜੱਸੀ

ਜਸਵੀਰ ਸਿੰਘ ਜੱਸੀ

Fresno, California, USA.
WhatsApp: (1 - 559 - 770 - 5624)