HarnekSGharuan7“ਮੇਰੇ ਦੇਸ਼ ਦੇ ਤਾਜਦਾਰੋ ਸਾਨੂੰ ਵਸਣ ਦਿਓ! ਅਜੇ ਤਾਂ ਸਾਡੇ ਪੁਰਾਣੇ ਜ਼ਖ਼ਮ ਵੀ ਨਹੀਂ ਆਠਰੇ। ਸੰਨ ਸੰਤਾਲੀ ਵਿੱਚ ...”
(17 ਨਵੰਬਰ 2024)

 

ਦਿੱਲੀ ਦੇ ਤਖ਼ਤ ’ਤੇ ਮੁਹੰਮਦ ਸ਼ਾਹ ਰੰਗੀਲਾ 1719 ਵਿੱਚ ਬੈਠਿਆਇਸ ਨੇ 1748 ਤੀਕ ਰਾਜ ਕੀਤਾਇਹ ਬਹਾਦਰ ਸ਼ਾਹ ਪਹਿਲੇ ਦਾ ਪੋਤਾ ਸੀਇਸਦਾ ਪੂਰਾ ਨਾਂਅ ‘ਮਿਰਜ਼ਾ ਨਾਸਰ ਉਦਦੀਨ ਮੁਹੰਮਦ ਸ਼ਾਹ ਰੋਸ਼ਨ ਅਖ਼ਤਰ’ ਸੀਇਹ ਸਾਰਪਾਸਾ ਖੇਲ੍ਹਣ ਦਾ ਬਹੁਤ ਸ਼ੌਕੀਨ ਸੀਸਾਰਾ ਦਿਨ ਆਪਣੇ ਦਰਬਾਰੀਆਂ ਨਾਲ ਸਾਰਪਾਸਾ ਖੇਲਦਾ ਰਹਿੰਦਾਇਸਦੀਆਂ ਕਈ ਲੜਾਈਆਂ ਵੀ ਵਿਰੋਧੀਆਂ ਨਾਲ ਹੋਈਆਂ, ਜਿਸ ਵਿੱਚ ਮਰਹੱਟਿਆਂ ਨਾਲ ਲੜਾਈ ਮਸ਼ਹੂਰ ਹੈ1739 ਵਿੱਚ ਨਾਦਰ ਸ਼ਾਹ ਨੇ ਦਿੱਲੀ ’ਤੇ ਹਮਲਾ ਕੀਤਾਉਹ ਮਾਰੋ-ਮਾਰ ਕਰਦਾ ਆ ਰਿਹਾ ਸੀਪਹਿਰੇਦਾਰਾਂ ਨੇ ਦੱਸਿਆ, ਸੂਹੀਆ ਖ਼ਬਰ ਲੈ ਕੇ ਆਇਆ ਹੈ ਕਿ ਨਾਦਰ ਸ਼ਾਹ ਪਾਣੀਪਤ ਟੱਪ ਆਇਆ ਹੈਮੁਹੰਮਦ ਸ਼ਾਹ ਰੰਗੀਲੇ ਨੇ ਜਵਾਬ ਦਿੱਤਾ, ‘ਦਿੱਲੀ ਦੂਰ ਅਸਤ

ਸੂਹੀਆ ਫਿਰ ਆਇਆ ਤੇ ਕਿਹਾ, “ਨਾਦਰ ਸ਼ਾਹ ਧੌਲਾ ਕੂੰਆਂ ਟੱਪ ਆਇਆ ਹੈ

“ਤੁਸੀਂ ਚਿੰਤਾ ਕਾਹਦੀ ਕਰਦੇ ਹੋ?” ਰੰਗੀਲੇ ਨੇ ਕਿਹਾ

ਸੂਹੀਏ ਨੇ ਫਿਰ ਕਿਹਾ, “ਨਾਦਰ ਸ਼ਾਹ ਕਿਲ੍ਹੇ ਦੀਆਂ ਬਰੂਹਾਂ ’ਤੇ ਪਹੁੰਚ ਗਿਆ ਹੈ

ਬਾਦਸ਼ਾਹ ਰੰਗੀਲੇ ਨੇ ਕਿਹਾ, “ਪਿਛਲੇ ਦਰਵਾਜ਼ੇ ਵਿੱਚੋਂ ਭੱਜੋ, ਕਿਸੇ ਸੁੰਨ-ਮਸਾਨ ਜਗ੍ਹਾ ਸਾਰਪਾਸਾ ਖੇਲਦੇ ਹਾਂ

ਅੱਜ ਫਿਰ ਦਿੱਲੀ ਦੇ ਤਖ਼ਤ ’ਤੇ ਦੂਸਰਾ ਰੰਗੀਲਾ ਬੈਠਾ ਹੈਉਸ ਨੇ ਦੋਨੋਂ ਪੈਰ ਜੋੜ ਕੇ ਲਪੌਟਸੰਖੀ ਝੂਠ ਬੋਲਿਆ ਹੈਇੱਕ ਬੰਦਾ ਕਿਸੇ ਫ਼ਕੀਰ ਦੀ ਸੇਵਾ ਕਰਦਾ ਸੀਉਸ ਫ਼ਕੀਰ ਨੇ ਖ਼ੁਸ਼ ਹੋ ਕੇ ਕਿਹਾ ਕਿ ਫਲਾਣੀ ਜਗ੍ਹਾ ’ਤੇ ਸੰਖ ਪਿਆ ਹੈਜਿਹੜੀ ਚੀਜ਼ ਦੀ ਤੈਨੂੰ ਲੋੜ ਹੈ, ਤੂੰ ਹੱਥ ਜੋੜ ਕੇ ਸੰਖ-ਮਹਾਰਾਜ ਤੋਂ ਮੰਗ ਲੈ, ਤੇਰੀ ਮੰਗ ਪੂਰੀ ਹੋ ਜਾਵੇਗੀ। ਇਹ ਠੀਕ ਸਾਬਤ ਹੋਇਆਉਹ ਬੰਦਾ ਜੋ ਵੀ ਸੰਖ-ਮਹਾਰਾਜ ਤੋਂ ਮੰਗਦਾ, ਉਹ ਹੀ ਉਸ ਨੂੰ ਮਿਲ ਜਾਂਦਾਉਸ ਦੀ ਜ਼ਿੰਦਗੀ ਬੜੀ ਖ਼ੁਸ਼ੀਆਂ ਭਰੀ ਹੋ ਗਈਕਿਸੇ ਗੁਆਂਢੀ ਨੂੰ ਉਹ ਸਾਰੀ ਗੱਲ ਦੱਸ ਬੈਠਾਗੁਆਂਢੀ ਨੇ ਉਹ ਸੰਖ ਚੁੱਕ ਕੇ ਉਸ ਦੀ ਥਾਂ ਕੋਈ ਹੋਰ ਸੰਖ ਰੱਖ ਦਿੱਤਾਜਦੋਂ ਉਹ ਇਨਸਾਨ ਸੰਖ ਕੋਲ ਗਿਆ, ਉਸ ਨੇ ਹੱਥ ਜੋੜ ਕੇ ਕਿਹਾ, ਸੰਖ ਮਹਾਰਾਜ ਜੀ, ਮੈਨੂੰ ਸੌ ਰੁਪਏ ਚਾਹੀਦੇ ਹਨ, ਤਾਂ ਸੰਖ ਨੇ ਕਿਹਾ ਸੌ ਦਾ ਕੀ ਲੈਣਾ ਤੂੰ ਦੋ ਸੌ ਲੈਉਸ ਵਿਅਕਤੀ ਨੇ ਕਿਹਾ ਕਿ ਚਲੋ ਦੋ ਸੌ ਦੇ ਦਿਓਜਦੋਂ ਉਸ ਨੇ ਕਿਹਾ, ਦੋ ਸੌ ਦੇ ਦਿਓ ਤਾਂ ਸੰਖ ਮਹਾਰਾਜ ਨੇ ਕਿਹਾ ਦੋ ਸੌ ਕੀ ਲੈਣੇ, ਚਾਰ ਸੌ ਲੈਜਦੋਂ ਉਸ ਨੇ ਕਿਹਾ ਕਿ ਲਿਆਓ ਚਾਰ ਸੌ ਦੇ ਦਿਓ, ਤਾਂ ਸੰਖ ਮਹਾਰਾਜ ਕਹਿੰਦਾ ਚਾਰ ਸੌ ਕੀ ਲੈਣੇ, ਅੱਠ ਸੌ ਲੈ ਲਾਉਸ ਵਿਅਕਤੀ ਨੇ ਹੱਥ ਜੋੜ ਕੇ ਕਿਹਾ ਸੰਖ ਮਹਾਰਾਜ ਜੀ, ਤੁਹਾਨੂੰ ਕੀ ਹੋ ਗਿਆ ਹੈਅੱਗੋਂ ਸੰਖ ਬੋਲਿਆ, “‘ਲਪੋਟ ਸੰਖ’ ਹਾਂ, ਮੈਂ ਕੁਝ ਵੀ ਦਿੰਦਾ ਨਹੀਂ, ਬੱਸ ਬੰਦੇ ਨੂੰ ਖ਼ੁਸ਼ ਕਰਦਾ ਹਾਂ ਅੱਜ ਕੱਲ੍ਹ ਉਹ ਸੰਖ ‘ਨਰਿੰਦਰ ਦਾਮੋਦਰਦਾਸ ਮੋਦੀ’ ਜੀ ਦੇ ਅੰਦਰ ਸਮਾ ਗਿਆ ਹੈ

ਜਿਹੜਾ ਬਜ਼ੁਰਗ ਉੱਥੇ ਸੌ ਰੁਪਏ ਮਹੀਨਾ ਫੀਸ ਦੀਆਂ ਪਰਚੀਆਂ ਕੱਟਦਾ ਸੀ, ਮੈਂ ਉਸ ਕੋਲ 100 ਰੁਪਏ ਦੀ ਪਰਚੀ ਕਟਵਾਉਣ ਲਈ ਬੈਠ ਗਿਆਬਾਬਾ ਇੱਕ ਹਿੰਦੂ ਸੀਮੈਂ ਉਸ ਦੇ ਕੋਲ ਮੋਦੀ ਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀਠੀਕ … … ਐਉਸ ਦੀ ਲੰਮੀ ਠੀਕ ’ਤੇ ਮੈਨੂੰ ਥੋੜ੍ਹਾ ਸ਼ੱਕ ਪਿਆਮੈਂ ਫਿਰ ਪੁੱਛਿਆ, “ਬਾਬਾ ਜੀ ਕਿਆ ਗੱਲ?”

ਬਾਬੇ ਨੇ ਕਿਹਾ, “ਮੋਦੀ ਸਾਬ੍ਹ ਬੜੀ ਗਿਣਤੀ ਵਿੱਚ ਲੋਕਾਂ ਨੂੰ ਨਾਲ ਲੈ ਕੇ ਜਾਂਦੇ ਹਨਉਨ੍ਹਾਂ ਨੂੰ ਮੂਹਰਲੀ ਕਤਾਰ ਵਿੱਚ ਬਿਠਾ ਦਿੱਤਾ ਜਾਂਦਾ ਹੈ, ਤੇ ਉਹ ਜ਼ੋਰ-ਜ਼ੋਰ ਨਾਲ ‘ਮੋਦੀ-ਮੋਦੀ’ ਕਰਦੇ ਹਨ

ਉਸ ਬਾਬੇ ਦੀ ਗੱਲ ਸੁਣ ਕੇ ਮੈਂ ਖਿਲਖਿਲਾ ਕੇ ਹੱਸਿਆਅੱਠ-ਦਸ ਮਹੀਨੇ ਤਾਂ ਮੋਦੀ ਦਾ ਠੀਕ-ਠਾਕ ਕੰਮ ਚਲਦਾ ਰਿਹਾ, ਇਸ ਤੋਂ ਬਾਅਦ ਮੋਦੀ ਸਾਹਬ ਜੋ ਵੀ ਛਿੱਕਾ ਮਾਰਦੇ, ਉਹ ਫੜਿਆ ਜਾਂਦਾਮੋਦੀ ਸਾਹਬ ਨੇ ਅੱਧੀ ਰਾਤ ਕਰੰਸੀ ਬਦਲਣ ਦੀ ਗੱਲ ਕਰੀਦੇਸ਼ ਦੇ ਜਿੰਨੇ ਵੱਡੇ-ਵੱਡੇ ਧਨਾਢ ਸਨ, ਉਨ੍ਹਾਂ ਦਾ ਕਾਲਾ ਧਨ ਚਿੱਟਾ ਹੋ ਗਿਆਫਿਰ ਇਨ੍ਹਾਂ ਨੇ ਜੀ.ਐੱਸ.ਟੀ. ਲਗਾਈਉਸ ਦੇ ਵਿੱਚ ਵੀ ਲੋਕਾਂ ਲਈ ਪਰੇਸ਼ਾਨੀਆਂ ਖੜ੍ਹੀਆਂ ਹੋ ਗਈਆਂਅਚਾਨਕ ਪੂਰੇ ਦਾ ਪੂਰਾ ਦੇਸ਼ ਕਰੋਨਾ ਬਿਮਾਰੀ ਦੀ ਲਪੇਟ ਵਿੱਚ ਆ ਗਿਆਮੋਦੀ ਸਾਹਬ ਨੇ ਕਿਹਾ, “ਜਹਾਂ ਖੜ੍ਹੇ ਹੋ, ਵਹੀਂ ਬੈਠ ਜਾਓ” ਜੋ ਮਜ਼ਦੂਰ ਸਵੇਰੇ ਮਜ਼ਦੂਰੀ ਕਰਕੇ ਸ਼ਾਮ ਨੂੰ ਆਟਾ ਖ਼ਰੀਦਦਾ ਸੀ, ਉਸ ਨੂੰ ਸਮਝ ਨਾ ਆਵੇ ਕਿ ਮੈਂ ਹੁਣ ਕੀ ਕਰਾਂ ਤੇ ਕੀ ਨਾ ਕਰਾਂਲੋਕਾਂ ਵਿੱਚ ਬੜੀ ਬੇਚੈਨੀ ਫੈਲ ਗਈਪਹਿਲਾਂ ਇੱਕ ਹਫ਼ਤੇ ਲਈ ਲੌਕ-ਡਾਊਨ ਲਗਾਇਆ, ਫਿਰ ਵਧਾ ਕੇ ਦੋ ਹਫ਼ਤਿਆਂ ਲਈ ਕਰ ਦਿੱਤਾ ਗਿਆਮਜ਼ਦੂਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਮਰਨਾ ਹੈ ਤਾਂ ਆਪਣੇ ਪਿੰਡ ਜਾ ਕੇ ਹੀ ਮਰਾਂਗੇਸੜਕਾਂ ’ਤੇ ਮਜ਼ਦੂਰਾਂ ਨੂੰ ਪੁਲਿਸ ਨੇ ਡਾਂਗਾਂ ਨਾਲ ਕੁੱਟਿਆਇੱਕ ਲੜਕੀ ਆਪਣੇ ਪਿਉ ਨੂੰ ਸਾਈਕਲ ’ਤੇ ਬਿਠਾ ਕੇ 1200 ਕਿਲੋਮੀਟਰ ਤਕ ਗਈਕੁਝ ਮਜ਼ਦੂਰ ਰਾਤਾਂ ਨੂੰ ਰੇਲਵੇ ਪਟੜੀ ਦੇ ਨਾਲ-ਨਾਲ ਤੁਰ ਪਏਜੇ ਸਰਕਾਰ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਇਨ੍ਹਾਂ ਨੂੰ ਕਿਉਂ ਨਹੀਂ ਜਾਣ ਦਿੰਦੇ, ਉਹ ਕਹਿੰਦੇ ਕਿ ਇਹ ਪਿੰਡਾਂ ਵਿੱਚ ਜਾ ਕੇ ਕਰੋਨਾ ਫੈਲਾ ਦੇਣਗੇਕੁਝ ਦਿਨਾਂ ਬਾਅਦ ਗੁਜਰਾਤ ਵਿੱਚ ਤਿੰਨ ਲੱਖ ਬੰਦਾ ਇਕੱਠਾ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਬੁਲਾਇਆ ਗਿਆਜੇ ਮੋਦੀ ਸਰਕਾਰ ਨੂੰ ਪੁੱਛਿਆ ਜਾਵੇ ਕਿ ਮਜ਼ਦੂਰ ਪਿੰਡਾਂ ਵਿੱਚ ਜਾਣ ਨਾਲ ਕਰੋਨਾ ਫੈਲਦਾ ਹੈ ਤਾਂ ਤਿੰਨ ਲੱਖ ਲੋਕਾਂ ਦਾ ਕਰੋਨਾ ਕਿੱਥੇ ਗਿਆ?

ਕਰੋਨਾ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਗੰਗਾ ਨਦੀ ਵਿੱਚ ਤੈਰਦੀਆਂ ਦੇਖੀਆਂ ਗਈਆਂਜਦੋਂ ਲੋਕ ਸਰਕਾਰ ਨੂੰ ਇਨ੍ਹਾਂ ਲਾਸ਼ਾਂ ਬਾਰੇ ਸਵਾਲ ਕਰਦੇ ਤਾਂ ਉਹ ਕਹਿੰਦੇ, ਇਹ ਲੋਕ ਜਲ ਸਮਾਧੀ ਲੈਂਦੇ ਹਨਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਅੱਜ ਕੱਲ੍ਹ ਇੱਕ ਵੀ ਲਾਸ਼ ਗੰਗਾ ਵਿੱਚ ਨਹੀਂ ਮਿਲਦੀਉਹ ਜਲ ਸਮਾਧੀ ਹੁਣ ਕਿੱਥੇ ਗਈ?

ਪੂਰੇ ਦੇਸ਼ ਦੇ ਗੁਰੂ ਘਰਾਂ ਵਿੱਚ ਲੰਗਰ ਖੁੱਲ੍ਹ ਗਏਉੱਥੇ ਆ ਕੇ ਗਰੀਬ ਗੁਰਬਾ ਲੰਗਰ ਛਕਦਾਇੱਥੋਂ ਤਕ ਲੋੜਵੰਦ ਲੋਕਾਂ ਲਈ ਆਕਸੀਜਨ ਗੈਸ ਸਿਲੰਡਰ ਦਾ ਵੀ ਲੰਗਰ ਲਾਇਆ ਗਿਆਹਿੰਦੁਸਤਾਨ ਨੇ ਆਪਣੀ ਵੈਕਸੀਨ ਤਿਆਰ ਕਰ ਲਈ ਸੀ, ਪਰ ਲੋਕਾਂ ਕੋਲ ਪਹੁੰਚਾਉਣ ਲਈ ਦੇਰੀ ਇਸ ਕਰਕੇ ਹੋ ਗਈ ਕਿ ਮੋਦੀ ਸਾਹਬ ਦੀ ਹਰ ਸ਼ੀਸ਼ੀ ’ਤੇ ਫੋਟੋ ਲਾਉਣ ਲਈ ਕਾਫ਼ੀ ਸਮਾਂ ਲੱਗਿਆਮੋਦੀ ਸਾਹਬ ਦਾ ਸਟੈਂਡ ਸਾਈਕਲ ਦੇ ਸਟੈਂਡ ਨਾਲੋਂ ਵੀ ਕਮਜ਼ੋਰ ਹੈਮੋਦੀ ਸਾਹਬ ਬੰਬੇ ਬੋਲ ਕੇ ਆਏ ਕਿ ਅਜੀਤ ਪਵਾਰ ਨੇ 70 ਹਜ਼ਾਰ ਕਰੋੜ ਦਾ ਘਪਲਾ ਕੀਤਾ ਹੈ ਬੱਸ ਹੁਣ ਚੱਕੀ ਪੀਸਿੰਗ, ਚੱਕੀ ਪੀਸਿੰਗ, ਪਰ ਕੁਝ ਦਿਨਾਂ ਬਾਅਦ ਅਜੀਤ ਪਵਾਰ ਨੂੰ ਬੀ.ਜੇ.ਪੀ. ਦੀ ਸਰਕਾਰ ਵਿੱਚ ਡਿਪਟੀ ਮੁੱਖ ਮੰਤਰੀ ਲੈ ਲਿਆ ਗਿਆ

ਮੋਦੀ ਸਾਬ੍ਹ ਪਾਕਿਸਤਾਨ ਨੂੰ ਦਮਗਜ਼ੇ ਮਾਰਦਾ ਰਹਿੰਦਾ ਹੈ, ਪਰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਮੋਦੀ ਸਾਬ੍ਹ ਬਿਨਾਂ ਵੀਜ਼ੇ ਤੋਂ ਪਾਕਿਸਤਾਨ ਪਹੁੰਚ ਗਏਪਾਕਿਸਤਾਨ ਸਰਕਾਰ ਨੇ ਪਹਿਲਾਂ ਮੋਦੀ ਸਾਹਬ ਦਾ ਵੀਜ਼ਾ ਬਣਾਇਆ ਤੇ ਫਿਰ ਲਾਹੌਰ ਸ਼ਹਿਰ ਲੈ ਗਏਉੱਥੇ ਮੋਦੀ ਸਾਬ੍ਹ ਨੂੰ ਕਿੰਨੇ ਹੀ ਲੋਕਾਂ ਦੇ ਪੈਰੀਂ ਹੱਥ ਲਾਉਂਦੇ ਦੇਖਿਆ ਗਿਆ

ਇਸੇ ਤਰ੍ਹਾਂ ਦੀ ਇੱਕ ਘਟਨਾ ਉਦੋਂ ਵਾਪਰੀ, ਜਦੋਂ ਮੋਦੀ ਸਾਹਬ ਇੱਕ ਟੰਗ ਚੱਕ ਕੇ ਨਾਅਰੇ ਲਾਉਂਦੇ ਅਮਰੀਕਾ ਵਿੱਚ ਦੇਖੇ ਗਏਅਸੀਂ ਇੱਕ ਦੂਸਰੇ ਦੇਸ਼ ਵਿੱਚ ਜਾ ਕੇ ਚੋਣ-ਪ੍ਰਚਾਰ ਨਹੀਂ ਕਰ ਸਕਦੇਜੇਕਰ ਉੱਥੋਂ ਦਾ ਚੋਣ ਕਮਿਸ਼ਨ ਮੋਦੀ ਸਾਬ੍ਹ ’ਤੇ ਪਰਚਾ ਕਰਵਾ ਸਕਦਾ ਸੀ, ਤੇ ਮੋਦੀ ਸਾਬ੍ਹ ਦੇ ਆਪਹੁਦਰੇਪਣ ਨਾਲ ਸਾਰਾ ਦੇਸ਼ ਸ਼ਰਮਿੰਦਾ ਹੈ

ਮੋਦੀ ਸਾਬ੍ਹ ਦੇ ਕਈ ਇਹੋ ਜਿਹੀਆਂ ਹਲਕੀਆਂ ਗੱਲਾਂ ਕਰਨ ’ਤੇ ਬੀ.ਜੇ.ਪੀ. ਦੀਆਂ ਸੀਟਾਂ ਘਟ ਕੇ 240 ਰਹਿ ਗਈਆਂ, ਹਾਲਾਂ ਕਿ ਭਾਰਤ ਦਾ ਚੋਣ ਕਮਿਸ਼ਨ ਮੋਦੀ ਸਾਬ੍ਹ ’ਤੇ ਬੜਾ ਮਿਹਰਬਾਨ ਸੀਮੋਦੀ ਸਾਹਿਬ ‘ਦੁਬਾਰਾ 400 ਪਾਰ’ ਦਾ ਨਾਅਰਾ ਲਾਉਂਦੇ ਰਹੇ

ਭਾਰਤ ਦੇ ਵਿੱਚ ਜੋ ਵੀ ਜਨਮਿਆ ਹੈ, ਉਹ ਸਾਡੇ ਦੇਸ਼ ਦਾ ਸਤਿਕਾਰਯੋਗ ਸ਼ਹਿਰੀ ਹੈਅਤੇ ਉਸ ਨੂੰ ਬਰਾਬਰ ਦੀ ਇੱਜ਼ਤ ਮਿਲਣੀ ਚਾਹੀਦੀ ਹੈਪਰ ਸਰਕਾਰ ਦੀ ਸ਼ਹਿ ’ਤੇ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ, ਜਿਨ੍ਹਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ, ਜਿਵੇਂ ਕਿਸਾਨ ਅੰਦੋਲਨ ਵਿੱਚ 850 ਦੇ ਕਰੀਬ ਕਿਸਾਨਾਂ ਦੀ ਜਾਨ ਚਲੇ ਗਈਬੇਸ਼ਰਮੀ ਦੀ ਹੱਦ ਉਦੋਂ ਹੋਈ, ਜਦੋਂ ਹਿੰਦੁਸਤਾਨ ਦੇ ਰਾਜ ਗ੍ਰਹਿ ਮੰਤਰੀ ਦੇ ਬੇਟੇ ਨੇ ਸ਼ਾਂਤੀ ਪੂਰਵਕ ਬੈਠੇ ਕਿਸਾਨਾਂ ’ਤੇ ਗੱਡੀ ਚੜ੍ਹਾ ਦਿੱਤੀ ਤੇ ਲਗਭਗ 10 ਕਿਸਾਨਾਂ ਦੀ ਜਾਨ ਚਲੀ ਗਈਕਿਸਾਨਾਂ ਨੇ ਬੜੀ ਮੁਸ਼ਕਿਲ ਨਾਲ ਪਰਚਾ ਦਰਜ ਕਰਵਾਇਆਇਸੇ ਤਰ੍ਹਾਂ ਦਿੱਲੀ ਦੇ ਨਾਲ ਮੁਸਤਫ਼ਾਪੁਰ ਵਿੱਚ ਬੀ.ਜੇ.ਪੀ. ਦੇ ਨੇਤਾ ਕਪਿਲ ਮਿਸ਼ਰਾ ਨੇ 1500 ਗੁੰਡੇ ਲਿਜਾ ਕੇ 300 ਅਲਵੀ ਮੁਸਲਮਾਨਾਂ ਦੇ ਘਰ ਸਾੜ ਦਿੱਤੇਇਹ ਉਹ ਗਰੀਬ ਲੋਕ ਸਨ, ਜਿਹੜੇ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਕਰਕੇ ਆਪਣਾ ਪੇਟ ਪਾਲਦੇ ਸਨ

ਇਸੇ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਜੇ ਕੋਈ ਮੁਸਲਮਾਨ ਦੁੱਧ ਵਾਲੀ ਗਾਂ ਲੈ ਕੇ ਜਾ ਰਿਹਾ ਹੈ, ਉਸ ਨੂੰ ਕੁੱਟ-ਕੁੱਟ ਕੇ ‘ਜੈ ਸ਼੍ਰੀ ਰਾਮ’ ਕਹਾਇਆ ਜਾਂਦਾ ਹੈਕਰਨਾਟਕਾ ਵਿੱਚ ਹਿੰਦੁਸਤਾਨ ਦੀਆਂ ਧੀਆਂ ਤੇ ਮੁਸਲਮਾਨਾਂ ਦੀਆਂ ਕੁੜੀਆਂ ਦੇ ਸਿਰਾਂ ਦੇ ਸਾਲੂ ਲਾਹੇ ਦੇਖੇ ਗਏਹਰਿਆਣੇ ਵਿੱਚ ਮੁੰਡੇ ਪਹਿਲਵਾਨ ਤੇ ਕੁੜੀਆਂ ਪਹਿਲਵਾਨ ਨੇ ਇੱਕ ਬੁਰਛੇ ਖ਼ਿਲਾਫ਼ ਧਰਨਾ ਦਿੱਤਾਇਨ੍ਹਾਂ ਦੀ ਪਿੱਠ ’ਤੇ ਕਿਸਾਨ ਜਥੇਬੰਦੀਆਂ ਵੀ ਆਈਆਂ, ਪਰ ਕੋਈ ਖ਼ਾਸ ਸੁਣਵਾਈ ਨਹੀਂ ਹੋਈ

ਮੇਰੇ ਤਾਜਦਾਰੋ ਸਾਨੂੰ ਵਸਣ ਦਿਓਅਜੇ ਤਾਂ ਸਾਡੇ ਪੁਰਾਣੇ ਜ਼ਖ਼ਮ ਵੀ ਨਹੀਂ ਆਠਰੇਸੰਨ ਸੰਤਾਲੀ ਵਿੱਚ ਜੋ ਜ਼ਖ਼ਮ ਸਾਨੂੰ ਮਿਲੇ, ਉਹ ਅਜੇ ਵੀ ਟਸ-ਟਸ ਕਰ ਰਹੇ ਹਨਕਦੇ ਸੋਚਿਆ ਵੀ ਨਹੀਂ ਸੀ ਸਾਡੇ ਨਾਲ ਇਹ ਕੁਝ ਵਾਪਰੇਗਾਸਰਦਾਰ ਮੰਗਲ ਸਿੰਘ ਨੱਤ ਨੇ ਮੰਡੀ ਬਹਾਉਦੀਨ (ਗੁਜਰਾਂਵਾਲਾ ਜ਼ਿਲ੍ਹਾ) 14 ਅਗਸਤ ਨੂੰ 10 ਕਿੱਲਿਆਂ ਦੀ ਰਜਿਸਟਰੀ ਕਰਵਾਈਇੱਕ ਪੂਰਾ ਦਹਾਕਾ ਅਸੀਂ ਖ਼ੂਨ ਦੇ ਅੱਥਰੂ ਰੋਂਦੇ ਰਹੇ, ਕਿਸੇ ਨੇ ਸਾਡੀ ਸਾਰ ਨਹੀਂ ਲਈਪਿੰਡ ਤੋਂ ਰਾਤ ਭੱਜ ਕੇ ਚੰਡੀਗੜ੍ਹ ਆਏ, ਕਿਉਂਕਿ ਅਸੀਂ ਕਾਂਗਰਸੀ ਸੀਹਰਿਆਣੇ ਵਿੱਚ ਮੇਰੀ ਦਾੜ੍ਹੀ ਇਸ ਕਰਕੇ ਪੁੱਟੀ ਗਈ, ਕਿਉਂਕਿ ਮੈਂ ਪਗੜੀਧਾਰੀ ਗੁਰਸਿੱਖ ਸੀਹਾਏ ਓ ਰੱਬਾ ਸਾਡਾ ਨਨਕਾਣਾ ਖੋਹ ਲਿਆਤਿੰਨੇ ਬਾਰਾਂ ਵਿੱਚ ਲੰਮ-ਸਲੰਮੀਆਂ ਤੰਦੀਆਂ ਖੁੱਸ ਗਈਆਂ, ਜਿਨ੍ਹਾਂ ਨੂੰ ਅੱਧੀ ਸਦੀ ਮਿੱਟੀ ਨਾਲ ਮਿੱਟੀ ਬਣ ਕੇ ਮਖ਼ਮਲ ਵਰਗੀਆਂ ਬਣਾਇਆ, ਜਿਨ੍ਹਾਂ ਵਿੱਚ ਫ਼ਸਲਾਂ ਵਰੋਲਿਆਂ ਵਾਂਗ ਉੱਠਦੀਆਂਬੱਸ ਉਜੜਨ ਦਾ ਵੇਲਾ ਆ ਗਿਆ ... ਅਸੀਂ ਉਜੜ ਗਏ। ਹਾਏ ਓ ਰੱਬਾ ਸੋਹਣਿਆ! ਅਸੀਂ ਵਸਦੇ ਉੱਜੜ ਗਏ ਆਪਣੇ ਹੀ ਦੇਸ਼ ਵਿੱਚੋਂ

ਮਸਲਸਲ ਹਾਦਸੋਂ ਸੇ ਮੁਝੇ ਇਹੀ ਸ਼ਿਕਾਇਤ ਹੈ,
ਕਿ ਯਹ ਆਂਸੂ ਬਹਾਨੇ ਕੀ ਵੀ ਮੁਹਲਤ ਨਹੀਂ ਦੇਤੇ

ਜਦੋਂ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਇੱਕ ਬੇਵਸੀ ਦਾ ਇਜ਼ਹਾਰ ਕੀਤਾ, ਜੇ ਅਸੀਂ ਮੰਗਲਵਾਰ ਦਾ ਵਰਤ ਰੱਖ ਲਈਏ ਤਾਂ ਸਾਡਾ ਅਨਾਜ ਸੰਕਟ ਹੱਲ ਹੋ ਸਕਦਾ ਹੈਸਾਡੇ ਕਿਸਾਨ ਦੀ ਅਣਖ ਨੇ ਫਿਰ ਅੰਗੜਾਈ ਲਈਆਪਣੇ ਸੰਤਾਲੀ ਦੇ ਜ਼ਖ਼ਮਾਂ ਨੂੰ ਅਣਗੌਲਿਆਂ ਕਰਕੇ ਕਿਸਾਨ ਅਨਾਜ ਪੈਦਾ ਕਰਨ ਲਈ ਆਪਣੀ ਕਹੀ ਕੁਹਾੜੀ ਲੈ ਕੇ ਫਿਰ ਖੇਤਾਂ ਵਿੱਚ ਜਾ ਢੁੱਕਿਆਸ਼ਾਸਤਰੀ ਜੀ ਦੇ ਸਮੇਂ ਦੇਸ਼ ਦੀ ਅਬਾਦੀ 50 ਕਰੋੜ ਸੀਅੱਜ ਦੇਸ਼ ਦੀ ਅਬਾਦੀ 140 ਕਰੋੜ ਹੈ, ਜਿਸਦਾ ਢਿੱਡ ਭਰ ਕੇ ਬਾਕੀ ਦੀ ਫ਼ਸਲ ਸੰਭਾਲੀ ਨਹੀਂ ਜਾਂਦੀ

ਮੈਂ ਮਰ ਜਾਂਗਾ,
ਮੇਰੀ ਕੁੱਲੀ ਨਾ ਢਾਹੋ

ਬਾਜ਼ ਆ ਜਾਓ,
ਮੇਰੀ ਪੂੰਜੀ ਇਹ ਕੱਖ ਨੇ

ਹਵਾਓ ਬਾਜ਼ ਆ ਜਾਓ

ਮੇਰਾ ਸੋਹਣਾ ਰੱਬ ਮਿਹਰ ਕਰੇ, ਇਹੋ ਜਿਹਾ ਪ੍ਰਧਾਨ ਮੰਤਰੀ ਆਵੇ, ਜੋ ਸਾਰੇ ਦੇਸ਼ ਨੂੰ ਆਪਣਾ ਮੰਨੇਜਾਤਾਂ ਅਤੇ ਧਰਮਾਂ ਦੇ ਚੱਕਰ ਵਿੱਚ ਨਾ ਪਵੇ ਤੇ ਦੇਸ਼ ਅੱਗੇ ਵਧੇ ਅਤੇ ਰੱਬ ਰੰਗੀਲੇ ਤਾਜਦਾਰਾਂ ਤੋਂ ਦੇਸ਼ ਨੂੰ ਬਚਾਵੇਰੱਬ ਰਾਖਾ!

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5450)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਹਰਨੇਕ ਸਿੰਘ ਘੜੂੰਆਂ

ਹਰਨੇਕ ਸਿੰਘ ਘੜੂੰਆਂ

WhatsApp: (91 - 98156 - 28998)