KrishanSinghPri 7ਉਪਰੋਕਤ ਧਾਰਨਾਵਾਂ ਤੋਂ ਸਪਸ਼ਟ ਹੈ ਕਿ ਸਾਹਿਤ ਇਤਿਹਾਸ ਦੇ ਕਿਸੇ ਵਿਸ਼ੇਸ਼ ਕੇਂਦਰ-ਬਿੰਦੂ ’ਤੇ ਸਿਮਟ ਕੇ ਨਹੀਂ ਰਹਿ ...SurjitPatar3
(26 ਜੁਨ 2024)
ਇਸ ਸਮੇਂ ਪਾਠਕ: 590.


SurjitPatar2ਕਾਵਿ-ਆਵੇਸ਼ ਜਾਂ ਕਾਵਿ-ਪਲਾਂ ਦਾ ਨਿਰਣਾ ਭਾਵੇਂ ਕਵੀ/ਸ਼ਾਇਰ ਦੇ ਆਪਣੇ ਵਿਅਕਤੀਗਤ ਭਾਵੁਕ/ਉਪਭਾਵੁਕ ਪਲਾਂ ’ਤੇ ਨਿਰਭਰ ਕਰਦਾ ਹੈ
, ਜਦੋਂ ਕਿ ਉਸ ਰਚਨਾ ਦੇ ਵਿਸ਼ਾਗਤ ਪਰਿਪੇਖ ਜਾਂ ਉਸ ਦੀ ਪ੍ਰਾਸੰਗਿਕਤਾ ਜਾਂ ਸਦੀਵੀ ਚੇਤਨਾ ਨੂੰ ਸੀਮਾਬੱਧ ਨਹੀਂ ਕੀਤਾ ਜਾ ਸਕਦਾ, ਉਹ ਆਪਣੇ ਸਾਹਿਤਕ ਗੁਣਾਂ ਭਾਵ ਵਿਸ਼ਵਵਿਆਪੀ ਪ੍ਰਭਾਵ ਸਦਕਾ ਪੀੜ੍ਹੀ-ਦਰ-ਪੀੜ੍ਹੀ ਮਨੁੱਖਤਾ ਦੀ ਰਹਿਨੁਮਾਈ ਜ਼ਰੂਰ ਕਰਦੀ ਹੈ

ਕੋਈ ਸਮਾਂ ਸੀ, ਇਹ ਇੱਕ ਲਾਜ਼ਮੀ ਸ਼ਰਤ ਜਾਂ ਮਨੌਤ ਹੁੰਦੀ ਸੀ, ਜਦੋਂ ਕਾਵਿ-ਸ਼ਖ਼ਸੀਅਤ ਦੀਆਂ ਮੂਲ ਤੰਦਾਂ/ਉਸ ਦੀਆਂ ਸਮਾਜਿਕ ਪ੍ਰਸਥਿਤੀਆਂ ਦੇ ਪਿਛੋਕੜ/ਰੌਸ਼ਨੀ ਵਿੱਚ ਹੀ ਕਵੀ ਜਾਂ ਉਸ ਦੇ ਰਚਨਾ ਪਰਿਪੇਖ ਬਾਰੇ ਸਹੀ ਨਿਰਣਾ ਲਿਆ ਜਾ ਸਕਦਾ ਸੀ। ਸਮੇਂ ਦੀ ਲੋੜ ਜਾਂ ਇੱਕ ਪ੍ਰਚਲਿਤ ਧਾਰਨਾ ਅਨੁਸਾਰ ਇਸ ਮਾਪਦੰਡ/ਪ੍ਰਤਿਮਾਨ ਨੂੰ ਵਧੇਰੇ ਪ੍ਰਮਾਣਿਕ ਵੀ ਮੰਨਿਆ ਜਾਂਦਾ ਸੀਇਹ ਜ਼ਰੂਰੀ ਵੀ ਹੈ ਕਿ ਕਿਸੇ ਵੀ ਕਾਵਿ-ਪਿੰਡੇ ਜਾਂ ਰਚਨਾ ਦੇ ਬਾਹਰੀ ਸਰੂਪ ਦੇ ਆਧਾਰ ’ਤੇ ਤਤਕਾਲੀਨ/ਦਰਪੇਸ਼ ਇਤਿਹਾਸਕ ਪ੍ਰਸਥਿਤੀਆਂ ਤੋਂ ਅੰਦਾਜ਼ਾ ਜ਼ਰੂਰ ਲੱਗ ਜਾਂਦਾ ਹੈ ਕਿ ਇਸਦਾ ਰਚਨਾ-ਕਾਲ ਕੀ ਹੈ? ਇਸੇ ਸੰਦਰਭ ਵਿੱਚ ਭਾਵੇਂ ਇਹ ਵੀ ਸੰਭਵ ਨਹੀਂ ਹੁੰਦਾ ਕਿ ਕਿਸੇ ਘਟਨਾਕ੍ਰਮ ਦੇ ਹੋਂਦ ਵਿੱਚ ਆਉਣ ਸਾਰ ਹੀ ਜਾਂ ਘਟਨਾ ਦੇ ਵਾਪਰਨ ਬਾਅਦ, ਰਚਨਾ ਤੁਰੰਤ ਹੀ ਕਿਸੇ ਸ਼ਾਇਰ ਦਾ ਆਵੇਸ਼ ਜਾਂ ਲਿਖਤ ਦਾ ਹਿੱਸਾ ਬਣ ਜਾਵੇ, ਕਈ ਵਾਰ ਇਹ ਕਾਵਿ-ਪ੍ਰਕਿਰਿਆ ਸਾਲਾਂ ਬੱਧੀ ਵੇਦਨਾ ਤੋਂ ਸੰਵੇਦਨਾ ਤਕ ਦਾ ਸਫ਼ਰ ਤੈਅ ਕਰਦੀ ਹੈਮਿਸਾਲ ਦੇ ਤੌਰ ’ਤੇ ਪੌਣੀ ਸਦੀ ਦੇ ਬੀਤ ਜਾਣ ਤੋਂ ਬਾਅਦ ਵੀ ਭਾਰਤ-ਪਾਕਿ ਵੰਡ ਦਾ ਦੁਖਾਂਤ ਅੱਜ ਵੀ ਸਾਨੂੰ ਭੁੱਲਿਆ ਨਹੀਂ, ਅੱਜ ਵੀ ਅਸੀਂ ਉਸ ਹੱਡੀਂ-ਹੰਢਾਏ ਦੁਖਾਂਤ ਨੂੰ ਸ਼ਬਦਾਂ, ਵਿਭਿੰਨ ਸਾਹਿਤ-ਵਿਧਾਵਾਂ ਦੇ ਮਾਧਿਅਮ ਰਾਹੀਂ ਪਾਠਕ ਦੇ ਰੂਬਰੂ ਕਰ ਰਹੇ ਹਾਂਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਐਨੇ ਸਾਲਾਂ ਦੇ ਬੀਤਣ ਤੋਂ ਬਾਅਦ ਵੀ ਭਾਵਨਾਤਮਿਕ ਜਾਂ ਤ੍ਰਾਸਦਿਕ ਇਤਿਹਾਸ ਦੇ ਉਨ੍ਹਾਂ ਮੂਲ ਪਛਾਣ-ਚਿੰਨ੍ਹਾਂ ਦੀ ਨਿਰੰਤਰਤਾ ਵੀ ਉਸੇ ਤਰ੍ਹਾਂ ਕਾਇਮ ਹੈ। ਇਹ ਸੁਭਾਵਿਕ ਵੀ ਹੈ ਕਿਉਂਕਿ ਮਨੁੱਖੀ ਸਰੋਕਾਰਾਂ, ਉਦਗਾਰਾਂ ਦੀ ਕੋਈ ਹੱਦ ਬੰਦੀ ਨਹੀਂ ਹੁੰਦੀ, ਉਹ ਸਮੁੱਚੀ ਮਨੁੱਖ ਜਾਤੀ ਦਾ ਸਰਬਸਾਂਝਾ ਸਰਮਾਇਆ ਹੁੰਦੇ ਹਨ

ਇਸ ਲਿਹਾਜ਼ ਨਾਲ, ਉਨ੍ਹਾਂ ਸਰਬਪ੍ਰਵਾਨਿਤ, ਸਰਬਸਾਂਝੇ ਸਰੋਕਾਰਾਂ, ਅਧਿਕਾਰਾਂ ਦੀ ਇਤਿਹਾਸਕ ਕਾਲਵੰਡ ਕਰਨੀ ਵੀ ਵਾਜ਼ਿਬ ਨਹੀਂ ਹੁੰਦੀਕਾਵਿ ਦੇ ਉਹ ਵਿਸ਼ੇਸ਼ ਗੁਣ ਸਦੀਵ-ਕਾਲ ਲਈ ਜ਼ਿੰਦਗੀ ਦੇ ਅੰਗ ਸੰਗ ਰਹਿੰਦੇ ਹਨ ਅਤੇ ਜ਼ਿੰਦਗੀ ਦੇ ਰੋਲ ਮਾਡਲ ਦੇ ਬਣਨ ਦੀ ਤਰ੍ਹਾਂ ਸਾਨੂੰ ਹਮੇਸ਼ਾ ਸੇਧ ਪ੍ਰਦਾਨ ਕਰਦੇ ਹਨ ਕਿਉਂਕਿ ਇਨ੍ਹਾਂ ਵਿਸ਼ੇਸ਼ ਮਨੁੱਖੀ ਗੁਣਾਂ ਸਦਕਾ ਜਾਤ, ਧਰਮ, ਇਲਾਕੇ ਦੀ ਵਲਗਣ ਤੋਂ ਮੁਕਤ ਹੋ ਕੇ ਉਹ ਇਤਿਹਾਸ ਦੀਆਂ ਨਵੀਂਆਂ ਪੈੜਾਂ ਪਾਉਣ ਦੇ ਸਮਰੱਥ ਹੁੰਦੇ ਹਨ ਕੁੱਲ ਮਿਲਾ ਕੇ ਉਨ੍ਹਾਂ ਦੀ ਸਿਰਜਣਸ਼ੀਲਤਾ/ਮੌਲਿਕਤਾ ਆਪਣੇ ਵਿਭਿੰਨ ਸੱਭਿਆਚਾਰਕ ਪਾਸਾਰਾਂ ਦੇ ਮੱਦੇਨਜ਼ਰ ਆਪਣੇ ਉਦਭਵ ਹੋਣ ਦੇ ਸੰਕੇਤ ਵਜੋਂ, ਕਿਸੇ ਇੱਕ ਇਤਿਹਾਸਕ ਘਟਨਾਕ੍ਰਮ ਜਾਂ ਇਤਿਹਾਸ-ਬਿੰਦੂ ’ਤੇ ਕੇਂਦ੍ਰਿਤ ਤਾਂ ਹੋ ਸਕਦੀ ਹੈ ਪ੍ਰੰਤੂ ਉਨ੍ਹਾਂ ਵਿੱਚੋਂ ਉੱਘੜਦੀ ਸੰਵੇਦਨਸ਼ੀਲਤਾ ਆਪਣੇ ਸਵੈ-ਰੂਪ ਵਿੱਚ ਕਿਸੇ ਵਿਅਕਤੀ-ਵਿਸ਼ੇਸ਼ ਜਾਂ ਸਥਾਨਕ/ਦੇਸ਼/ਵਿਦੇਸ਼-ਵਿਸ਼ੇਸ਼ ਹੋਣ ਦਾ ਜਾਂ ਸੀਮਤ ਹੋਣ ਦਾ ਦਾਅਵਾ ਨਹੀਂ ਕਰ ਸਕਦੀ

ਪੰਜਾਬੀ ਸਾਹਿਤ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਪੰਜਾਬੀ ਗੁਰਮਤਿ-ਕਾਵਿ, ਸੂਫ਼ੀ-ਕਾਵਿ, ਵਾਰ-ਕਾਵਿ, ਕਿੱਸਾ-ਕਾਵਿ ਆਦਿ ਨੂੰ ਅਧਿਐਨ ਤੇ ਅਧਿਆਪਨ ਜਾਂ ਖੋਜ-ਪ੍ਰਬੰਧ ਦੀ ਮਜਬੂਰੀ ਦੇ ਆਧਾਰ ’ਤੇ ਨਿਖੇੜਨਾ ਸੁਭਾਵਿਕ ਹੋ ਸਕਦਾ ਹੈ ਪ੍ਰੰਤੂ ਸਾਹਿਤਕਾਰੀ ਦੇ ਭਾਰਤੀ ਕਾਵਿ-ਸ਼ਾਸਤਰ ਵਾਲੇ ‘ਸਤਿਅਮ-ਸ਼ਿਵਮ-ਸੁੰਦਰਮਦੀ ਤ੍ਰਿਵੈਣੀ ਦੇ ਮਾਪਦੰਡਾਂ ਅਨੁਸਾਰ ਉੱਭਰਦੀ ਸਾਹਿਤ ਦੀ ਮੂਲ ਪਰਿਭਾਸ਼ਾ ਤੋਂ ਅਸੀਂ ਕਤਈ ਮੁੱਖ ਨਹੀਂ ਮੋੜ ਸਕਦੇਇਹੋ ਕਾਰਨ ਹੈ ਕਿ 36 ਬਾਣੀਕਾਰਾਂ ਦੀ ਬਾਣੀ ਦੇ 1430 ਪੰਨਿਆਂ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵਵਿਆਪੀ ਚੇਤਨਾ ਅੱਜ ਵੀ ਸਿੱਖ ਬੁੱਧੀਜੀਵੀ-ਵਰਗ ਤਕ ਸੀਮਤ ਨਹੀਂ ਸਗੋਂ ਸਿਧਾਂਤਕ ਤੌਰ ’ਤੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਇਸਦਾ ਅਦਬ ਸਤਿਕਾਰ ਕਾਇਮ ਹੈ ਜਿੱਥੋਂ ਤਕ ਇਸਦੇ ਰਚਨਾ-ਕਾਲ ਦਾ ਤੁਅੱਲਕ ਹੈ, ਕੋਈ ਸ਼ੱਕ ਨਹੀਂ, ਉਹ ਲਗਭਗ 600 ਸਾਲਾਂ ਤਕ ਫੈਲਿਆ ਹੋਇਆ ਹੈ। ਸੱਚ ਤਾਂ ਇਹ ਹੈ ਕਿ ਇਸ ਬਾਣੀ/ਸ਼ਬਦ ਸੱਭਿਆਚਾਰ ਦੀ ਸਿਧਾਂਤਕ ਤੇ ਵਿਹਾਰਕ ਪ੍ਰਮਾਣਿਕਤਾ ਮੌਜੂ਼ਦਾ ਸਮੇਂ ਵਿੱਚ ਜਿਉਂ ਦੀ ਤਿਉਂ ਕਾਇਮ ਹੈ: ਸਿਧਾਂਤਕ ਪ੍ਰਵਾਨਗੀ ਵਜੋਂ ਹੀ ਨਹੀਂ ਸਗੋਂ ਅਸੀਂ ਇਸ ਨੂੰ ‘ਇਲਾਹੀ ਬਾਣੀਮੰਨਦੇ ਹੋਏ ਬੜੀ ਸ਼ਰਧਾ ਭਾਵਨਾ ਨਾਲ ਨਤ ਮਸਤਿਕ ਵੀ ਹੁੰਦੇ ਹਾਂਫ਼ਖ਼ਰ ਵਾਲੀ ਗੱਲ ਤਾਂ ਇਹ ਹੈ ਕਿ ਮਸਲਾ ਨਾਸਤਿਕ ਜਾਂ ਆਸਤਿਕ ਹੋਣ ਜਾਂ ਅਕ੍ਰਿਤਘਣ ਹੋਣ ਦਾ ਨਹੀਂ ਸਗੋਂ ਮੂਲ ਵਿਚਾਰ ਤਾਂ ਗੁਰਬਾਣੀ ਦਰਸ਼ਨ, ਸਿਧਾਂਤਾਂ ਨੂੰ ਜੀ ਆਇਆਂ ਕਹਿਣ ਦੀ ਹੈ ਇੱਥੋਂ ਇਹ ਪ੍ਰਤੱਖ ਹੈ ਕਿ ਵਿਚਾਰ ਕੇਵਲ ਧਰਮ-ਜਗਤ ਜਾਂ ਧਰਮ-ਚੇਤਨਾ ਦਾ ਨਹੀਂ, ਉਸ ਵਿੱਚੋਂ ਉੱਘੜਦੇ ਕ੍ਰਾਂਤੀਕਾਰੀ ਮਨੁੱਖੀ ਸਿਧਾਂਤਾਂ ਦੀ ਸਹੀ ਵਿਆਖਿਆ ਹੈ ਜਿਸਦਾ ਸੰਬੰਧ ਸਿੱਧੇ ਤੌਰ ’ਤੇ ਸੁਚੇਤ ਬੁੱਧੀਜੀਵੀਆਂ/ਵਿਦਵਾਨਾਂ/ਚਿੰਤਕਾਂ/ਸਾਹਿਤਾਚਾਰੀਆਂ ਨਾਲ ਹੈ

ਉਪਰੋਕਤ ਧਾਰਨਾਵਾਂ ਤੋਂ ਸਪਸ਼ਟ ਹੈ ਕਿ ਸਾਹਿਤ ਇਤਿਹਾਸ ਦੇ ਕਿਸੇ ਵਿਸ਼ੇਸ਼ ਕੇਂਦਰ-ਬਿੰਦੂ ’ਤੇ ਸਿਮਟ ਕੇ ਨਹੀਂ ਰਹਿ ਜਾਂਦਾ ਜਾਂ ਇਤਿਹਾਸ ਦਾ ਸੱਚ ਅੰਤਿਮ ਸੱਚ ਨਹੀਂ ਹੁੰਦਾ, ਉਸ ਦੀਆਂ ਨਿਕਟ ਭਵਿੱਖ ਦੀਆਂ ਪਰਤ-ਦਰ-ਪਰਤ, ਬਹੁ-ਦਿਸ਼ਾਵੀ, ਬਹੁ-ਪੱਖੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੋਈ ਸਮਾਂ ਸੀ ਆਧੁਨਿਕਤਾ ਦੇ ਸੰਕਲਪ ਤੋਂ ਬਾਅਦ ਸਾਡੇ ਦੇਸੀ/ਵਿਦੇਸੀ ਵਿਦਵਾਨ ਚਿੰਤਕਾਂ ਜਾਂ ਕੋਈ ਹਰਜ਼ ਨਹੀਂ, ਇਉਂ ਕਹਿ ਲਵੋ ਕਿ ਮੌਕੇ ਦੇ ਸਾਹਿਤ-ਅਲੰਬਰਦਾਰਾਂ ਨੇ ਇਸ ਨੂੰ ਇੱਕ ਸਿਧਾਂਤ ਮੰਨ ਕੇ ਪੋਸਟਮੌਡਰਨਟੀ (Postmodernity) ਦਾ ਨਾਂਅ ਦੇ ਦਿੱਤਾ ਸੀ ਅਤੇ ਪੰਜਾਬੀ ਵਾਲੇ ਗੂੜ੍ਹ ਵਿਆਖਿਆਕਾਰਾਂ ਨੇ ਇਸ ਨੂੰ ਉੱਤਰ ਆਧੁਨਿਕਤਾ ਕਹਿਣ ਦਾ ਮਾਣ ਹਾਸਲ ਕੀਤਾ ਸੀਸਵਾਲ ਤਾਂ ਹੁਣ ਇਹ ਉੱਠਦਾ ਹੈ ਕਿ ਇਸ ਤੋਂ ਬਾਅਦ ਇਸਦਾ ਨਾਮਕਰਨ ਕੀ ਹੋਵੇਗਾ? ਇਹ ਲਫ਼ਜ਼ ਤਾਂ ਉਸ ਵੇਲੇ ਇਉਂ ਪ੍ਰਚਲਿਤ ਹੋ ਗਿਆ ਕਿ ਅਸੀਂ ਵਰਤਮਾਨ ਤੋਂ ਪਹਿਲਾਂ ਨੂੰ ਪੂਰਵ-ਕਾਲ ਕਹਿ ਲਿਆ ਤੇ ਵਰਤਮਾਨ ਤੋਂ ਬਾਅਦ ਨੂੰ ਉੱਤਰ-ਕਾਲ ... ਹੁਣ ...?

... ਖ਼ੈਰ, ਮੈਂ ਉਪਰੋਕਤ ਦਰਪੇਸ਼ ਵਿਚਾਰਾਂ ਦੇ ਸੰਦਰਭਗਤ ਸਪਸ਼ਟੀਕਰਨ ਲਈ, ਸਬੱਬ ਵਜੋਂ ਇੱਕ ਇਤਿਹਾਸਕ ਹਵਾਲੇ ਦਾ ਜ਼ਿਕਰ ਕਰਦਿਆਂ ਡਾਕਟਰ ਸੁਰਜੀਤ ਪਾਤਰ ਦੇ ਪ੍ਰਮਾਣਿਕ ਵਿਚਾਰਾਂ ਨੂੰ, ਆਪਣੇ ਪਾਠਕਾਂ ਦੇ ਰੂਬਰੂ ਕਰ ਰਿਹਾ ਹਾਂਮਿਤੀ 05/03/2008 ਦੀ ਗੱਲ ਹੈ, ਮਰਹੂਮ ਸ਼ਾਇਰ ਕਲਵੰਤ ਜਗਰਾਉਂ ਦੀ ਮੌਤ ਤੋਂ ਬਾਅਦ, ਉਹਨਾਂ ਦੇ ਬੇਟੇ ਸ. ਨਵਜੋਤ ਸਿੰਘ ਜਗਰਾਉਂ ਨੇ ਉਹਨਾਂ ਦੇ ਭੋਗ ’ਤੇ ਅੰਤਿਮ ਅਰਦਾਸ ਦੇ ਮੌਕੇ ’ਤੇ ਮੈਨੂੰ ਬੜੀ ਹੀ ਵੈਰਾਗਮਈ ਸੁਰ ਵਿੱਚ ਕਿਹਾ, “ਪ੍ਰੋ. ਕ੍ਰਿਸ਼ਨ ਸਿੰਘ ਜੀ! ਅਸੀਂ ਆਪਣੇ ਪਾਪਾ ਜੀ ਦੀ ਯਾਦ ਨੂੰ ਨਿਰੰਤਰ ਕਾਇਮ ਰੱਖਣਾ ਚਾਹੁੰਦੇ ਹਾਂ।” ਮੁੜ ਕਹਿਣ ਲੱਗੇ, “ਤੁਸੀਂ ਉਹਨਾਂ ਦੀ ਕਵਿਤਾ ਬਾਰੇ ਪਹਿਲਾਂ ਵੀ ਇੱਕ ਆਰਟੀਕਲ ਲਿਖਿਆ ਸੀ ਮੈਨੂੰ ਪਤਾ, ਉਹ ਪਾਪਾ ਜੀ ਹੁਰਾਂ ਨੂੰ ਬੜਾ ਪਸੰਦ ਆਇਆ ਸੀਹੁਣ ਤੁਸੀਂ ਉਹਨਾਂ ਦੀ ਸਮੁੱਚੀ ਕਵਿਤਾ ਬਾਰੇ ਕੋਈ ਆਲੋਚਨਾ ਦੀ ਪੁਸਤਕ ਲਿਖੋ।”

ਸਮਾਂ ਬਣ ਗਿਆ, ਮੈਂ ‘ਕੁਲਵੰਤ ਜਗਰਾਉਂ ਦੀ ਕਾਵਿ-ਚੇਤਨਾ’ ਦੇ ਸਿਰਲੇਖ ਅਧੀਨ ਸਾਲ 2010 ਵਿੱਚ ਪੁਸਤਕ ਲਿਖੀ, ਜਿਹੜੀ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਛਾਪੀ ਗਈਉਸ ਪੁਸਤਕ ਵਿੱਚ ਮੈਂ ਕਵਿਤਾ ਦੇ ਕੁਝ ਸਮਝਗੋਚਰੇ ਨੁਕਤਿਆਂ ਨੂੰ ਪਾਠਕ ਦੇ ਦ੍ਰਿਸ਼ਟੀਗੋਚਰ ਕਰਨ ਦੀ ਕੋਸ਼ਿਸ਼ ਕੀਤੀਇਸ ਪੁਸਤਕ ਦੀ ਭੂਮਿਕਾ ਵੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੌਜੂਦਾ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਚੰਡੀਗੜ੍ਹ ਵਾਲਿਆਂ ਨੇ ਬੜੇ ਹੀ ਢੁਕਵੇਂ ਅਤੇ ਸਾਰਥਿਕ ਵਿਚਾਰਾਂ ਦਾ ਇਜ਼ਹਾਰ ਕਰਦਿਆਂ ਲਿਖੀਉਸ ਵਿੱਚ ਅੰਕਿਤ ‘ਕਾਵਿ-ਸਮਝ ਕੁਝ ਅਹਿਮ ਮਸਲੇ’ ਦੇ ਅਧਿਆਇ ਦੇ ਕੁਝ ਅੰਸ਼ ਇੱਥੇ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਉਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਸਾਡੇ ਵਿਚਾਰਾਧੀਨ ਸ਼ਾਇਰ ਸੁਰਜੀਤ ਪਾਤਰ ਹੁਰਾਂ ਦੇ ਪ੍ਰਮਾਣਿਕ ਵਿਚਾਰ ਹਨ ਮੈਨੂੰ ਆਸ ਹੈ ਪਾਠਕਾਂ ਅਤੇ ਕਵਿਤਾ ਦੀ ਮੱਸ ਰੱਖਣ ਵਾਲੇ ਮਿੱਤਰ-ਪਿਆਰਿਆਂ ਲਈ ਉਹ ਜ਼ਰੂਰ ਲਾਹੇਵੰਦ ਹੋਣਗੇ

(ਉਪਰੋਕਤ ਪੁਸਤਕ ਵਿੱਚ ਮੌਲਿਕ ਸ਼ਬਦ ਇਸ ਪ੍ਰਕਾਰ ਹਨ) “... ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਸੀ ਤਾਂ ਮੇਰੀ ਸਿਮ੍ਰਤੀ ਵਿੱਚ ਆਧੁਨਿਕ ਪੰਜਾਬੀ ਕਵਿਤਾ ਦੇ ਮੰਨੇ-ਪ੍ਰਮੰਨੇ ਸ਼ਾਇਰ ਸੁਰਜੀਤ ਪਾਤਰ ਦੇ ਇੱਕ ਪਾਸਾਰ ਭਾਸ਼ਨ ਦਾ ਖਿਆਲ ਆ ਰਿਹਾ ਸੀਕਿਸੇ ਵੀ ਸਾਹਿਤਕਾਰ ਦੀ ਜੀਵਨ-ਸ਼ੈਲੀ ਤੇ ਉਸ ਦੇ ਲਿਖਤ-ਪਾਠ ਦੀ ਸਮਝ-ਪ੍ਰਮਾਣਿਕਤਾ ਵਜੋਂ, ਮੇਰੀ ਜਾਚੇ ਉਹ ਹੈ ਵੀ ਬੜਾ ਮਹੱਤਵਪੂਰਨ

... ਕੋਈ ਦੋ ਦਹਾਕੇ (ਹੁਣ ਭਾਵ ਸਾਢੇ ਤਿੰਨ ਦਹਾਕੇ) ਪਹਿਲਾਂ ਦੀ ਗੱਲ ਹੈਮੈਂ ਉਸ ਵਕਤ ਸਰਕਾਰੀ ਕਾਲਜ (ਲੜਕਿਆਂ) ਲੁਧਿਆਣਾ ਵਿਖੇ ਅਧਿਆਪਨ ਕਾਰਜ ਕਰ ਰਿਹਾ ਸੀਡਾਕਟਰ ਸੁਰਜੀਤ ਪਾਤਰ ਨੇ ਆਧੁਨਿਕ ਪੰਜਾਬੀ ਕਵਿਤਾ ਸੰਬੰਧੀ ਐੱਮ ਏ ਵਿਦਿਆਰਥੀਆਂ ਨਾਲ ਕੁਝ ਵਿਚਾਰ ਸਾਂਝੇ ਕੀਤੇ, ਨਾਲ-ਨਾਲ ਆਪਣੀਆਂ ਕੁਝ ਮੌਲਿਕ ਨਜ਼ਮਾਂ ਤੇ ਗ਼ਜ਼ਲਾਂ ਵੀ ਸ੍ਰਵਣ ਕਰਵਾਈਆਂ... ਵਕਤਾ ਵੱਲੋਂ ਖੁੱਲ੍ਹੇ ਸੱਦੇ ’ਤੇ ਵਿਦਿਆਰਥੀਆਂ ਵੱਲੋਂ ਕੁਝ ਸਵਾਲਾਂ-ਜਵਾਬਾਂ ਦਾ ਸਿਲਸਿਲਾ ਵੀ ਚੱਲਿਆ। --- - ਬੜੀ ਗੰਭੀਰਤਾ ਪੂਰਵਕ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਹੋਇਆ, ਜਿਸਦੇ ਪ੍ਰਤਿਕਰਮ ਵਜੋਂ ਪਾਸਾਰ ਭਾਸ਼ਨ ਦੇ ਵਕਤਾ ਵੱਲੋਂ ਬੜੀ ਖੁਸ਼ੀ ਦੀ ਰੌਂ ਵਿੱਚ ਇਹ ਵੀ ਕਹਿਣਾ ਪਿਆ, “ਕਮਾਲ ਤਾਂ ਇਹ ਹੈ! ਅਜਿਹੇ ਸਾਰਥਕ ਤੇ ਗੰਭੀਰ ਸਵਾਲ ਮੈਨੂੰ ਕਦੇ ਹੋਰ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਨਹੀਂ ਹੋਏਅਜਿਹੇ ਪੇਚੀਦਾ ਸਵਾਲਾਂ ਦੀ ਤਵੱਕੋ ਕੇਵਲ ਸੂਝਵਾਨ, ਤੀਖਣ ਬੁੱਧੀ ਵਾਲੇ ਤੇ ਸਾਹਿਤ ਦੀ ਮੱਸ ਰੱਖਣ ਵਾਲੇ ਵਿਦਿਆਰਥੀਆਂ ਤੋਂ ਹੀ ਕੀਤੀ ਜਾ ਸਕਦੀ ਹੈ ਜਿਸਦਾ ਸਿਹਰਾ ਮਿਹਨਤੀ ਅਤੇ ਦੀਰਘ ਦ੍ਰਿਸ਼ਟੀ ਵਾਲੇ ਸੂਝਵਾਨ ਪ੍ਰਾਧਿਆਪਕਾਂ ਨੂੰ ਜਾਂਦਾ ਹੈ।”

ਮੈਨੂੰ ਯਾਦ ਹੈ ਉਹਨਾਂ ਦੇ ਇਸ ਖ਼ੁਸ਼ਗਵਾਰ ਮਾਹੌਲ ਦੇ ਪ੍ਰਤਿਕਰਮ ਵਜੋਂ ਵਿਦਿਆਰਥੀਆਂ ਨੇ ਖ਼ੂਬ ਤਾੜੀਆਂ ਵੀ ਮਾਰੀਆਂ ਸਨ

ਪਾਸਾਰ ਭਾਸ਼ਨ ਦੇ ਉਸ ਵਿਸ਼ੇਸ਼ ਦਿਨ ’ਤੇ ਪਾਤਰ ਸਾਹਿਬ ਨੂੰ ਐੱਮ ਏ ਦੀ ਇੱਕ ਵਿਦਿਆਰਥਣ ਨੇ ਇੱਕ ਸਵਾਲ ਇਹ ਵੀ ਕੀਤਾ, “ਸਰ, ਤੁਸੀਂ ਕਹਿ ਰਹੇ ਹੋ ਕਿ ਅਸੀਂ ਨਕਸਲਵਾੜੀ/ਜੁਝਾਰਵਾਦੀ ਲਹਿਰ ਨਾਲ ਨਹੀਂ ਜੁੜੇ! ਪਰ ਤੁਹਾਡੀ ਇੱਕ ਬੜੀ ਮਕਬੂਲ ਗ਼ਜ਼ਲ, ‘ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ’ ਦੀ ਸੰਬੋਧਨੀ ਸ਼ੈਲੀ ਤੋਂ ਤਾਂ ਸਿੱਧੇ ਤੌਰ ’ਤੇ ਇਉਂ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਜੁਝਾਰੂਆਂ ਦੀ ਕ੍ਰਾਂਤੀਕਾਰੀ ਲਹਿਰ ਵਿੱਚ ਤੁਹਾਡਾ ਵੀ ਬੜਾ ਵੱਡਾ ਯੋਗਦਾਨ ਹੋਵੇਗਾ?’ ਇਸਦੇ ਮੋੜਵੇਂ ਜਵਾਬ ਵਜੋਂ ਸੁਰਜੀਤ ਪਾਤਰ ਨੇ ਪਹਿਲੀ ਸੱਟੇ ਇਹੋ ਕਿਹਾ, “ਕੁਝ ਆਲੋਚਕ ਦੋਸਤਾਂ ਵੱਲੋਂ ਮੇਰੀ ਇਸ ਰਚਨਾ ਦੇ ਆਧਾਰ ’ਤੇ ਇਸ ਵਿਚਾਰ ਨੂੰ ਮੇਰੀ ਜੀਵਨ-ਸ਼ੈਲੀ ਨਾਲ ਜੋੜ ਦਿੱਤਾ ਗਿਆ ਹੈ, ਅਸਲ ਵਿੱਚ ਇਉਂ ਹੈ ਨਹੀਂ। ... ਦੂਜੀ ਗੱਲ ਇਹ ਹੈ ਕਿ ਕੋਈ ਵੀ ਲੇਖਕ ਆਪਣੇ ਸਮਕਾਲ ਤੋਂ ਅਭਿੱਜ ਨਹੀਂ ਰਹਿ ਸਕਦਾ, ਉਸ ਵਕਤ ਦੇ ਅਨੁਸਾਰ ਆਲੋਚਕਾਂ ਵੱਲੋਂ ਅਜਿਹੀ ਸੋਚ ਬਣ ਜਾਣੀ ਸੁਭਾਵਿਕ ਵੀ ਹੈ ...।”

ਪਾਤਰ ਸਾਹਿਬ ਦੀ ਵਿਸ਼ੇਸ਼ ਗੱਲ ਤਾਂ ਇਹ ਸੀ ਕਿ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਤੇ ਦਿੱਤੇ ਜਾਣ ਵਾਲੇ ਜਵਾਬ ਦੀ ਸਹੀ ਪ੍ਰਮਾਣਿਕਤਾ ਲਈ ਉਹਨਾਂ ਉਸ ਗ਼ਜ਼ਲ ਦੇ ਵੱਖ-ਵੱਖ ਸ਼ੇਅਰਾਂ ਦਾ ਸਮਾਂ ਸਥਾਨ ਵੀ ਦੱਸਿਆ ਕਿ (ਲੁਧਿਆਣੇ) ਦੇ ... ਲੱਕੜ ਪੁਲ ਵਾਲੇ ਪਾਸਿਉਂ ਆਉਣ ਵਕਤ, ਆਪਣੇ ਆਲੇ-ਦੁਆਲੇ ਦੇ ਸੁੱਕੇ ਦਰਖ਼ਤਾਂ ਦੀਆਂ ਟਾਹਣੀਆਂ ਨੂੰ ਦੇਖਦੇ-ਦੇਖਦੇ ਅਜੋਕੀਆਂ ਪੁਰਾਣੀਆਂ ਕਚਹਿਰੀਆਂ ਵਾਲੇ ਰਾਹ ਤੋਂ ਉਹ ਕਿਹੋ ਜਿਹੀ ਮਾਨਸਿਕ ਸੋਚ ਨਾਲ ਗੜੂੰਦ ਹੋ ਕੇ ਲੰਘਿਆ। ਕਚਹਿਰੀਆਂ ਦੀ ਨਿਆਂ ਪ੍ਰਣਾਲੀ/ਕਾਰਗੁਜ਼ਾਰੀ ਉਸ ਦੇ ਜ਼ਿਹਨ ਵਿੱਚੋਂ ਕਿਵੇਂ ਉੱਭਰੀ। ਉਪਰੰਤ ਜਾਂਦੇ-ਜਾਂਦੇ ਘੁਸਮੁਸਾ ਹਨੇਰਾ ਹੋਣਾ ਤੇ ਰੌਸ਼ਨੀ ਤੋਂ ਵਗੈਰ ਵੀ ਘਰ (ਜਦੋਂ ਪਾਤਰ ਯੂਨੀਵਰਸਿਟੀ ਦੇ ਨਾਲ ਮਹਾਰਾਜਾ ਨਗਰ) ਪਹੁੰਚਦਿਆਂ ਰੌਸ਼ਨੀ ਦਾ ਅਹਿਸਾਸ ਹੋਣਾਇਹ ਸਾਰਾ ਕੁਝ ਉਸ ਵਕਤ ਦੇ ਹੀ ਨਹੀਂ ਸਗੋਂ ਵਰਤਮਾਨ ਦੇ ਪੂਰੇ ਦੇ ਪੂਰੇ ਇਤਿਹਾਸ ਨੂੰ ਸਮੋਈ ਬੈਠਾ ਹੈ ...

ਉਸਨੇ ਆਪਣੇ ਵੱਲੋਂ ਪੂਰੇ ਵੇਰਵੇ ਦੇ-ਦੇ ਕੇ ਇਹ ਸਿੱਧ ਕਰ ਦਿੱਤਾ ਕਿ ਇਸ ਗ਼ਜ਼ਲ ਦਾ ਪਿਛੋਕੜ ਕੀ ਬਣਿਆ? ਸਵਾਲ ਪੁੱਛਣ ਵਾਲੀ ਵਿਦਿਆਰਥਣ ਅਤੇ ਮੌਕੇ ’ਤੇ ਹਾਜ਼ਰ ਪ੍ਰਾਧਿਆਪਕਾਂ ਦੀ ਵੀ ਤਸੱਲੀ ਹੋ ਗਈ ਤੇ ਸਮੁੱਚੇ ਤੌਰ ’ਤੇ ਉਨ੍ਹਾਂ ਸਾਰਿਆਂ ਦੀ ਸ਼ੰਕਾ ਨਿਵਿਰਤ ਹੋ ਗਈ ਕਿ ਸੁਰਜੀਤ ਪਾਤਰ ਨੂੰ ਅਸੀਂ ਨਕਸਲਬਾੜੀ ਲਹਿਰ ਦੇ ਕਵੀਆਂ ਵਿੱਚੋ ਤਾਂ ਕੀ, ਸਿੱਧੇ ਤੌਰ ’ਤੇ ਉਨ੍ਹਾਂ ਦੇ ਸਮਰਥਕਾਂ ਵਿੱਚੋਂ ਵੀ ਨਹੀਂ ਗਿਣ ਸਕਦੇਇਹ ਤਾਂ ਜਾਣੋ ਉਹਦਾ ਬਤੌਰ ਸੰਵੇਦਨਸ਼ੀਲ ਕਵੀ, ਬਣਦਾ ਕਾਵਿ-ਧਰਮ ਨਿਭਾਉਣ ਦਾ ਹੀ ਮਹਿਜ਼ ਇੱਕ ਸਬੱਬ ਸੀਸਿੱਟਾ ਰੂਪ ਵਿੱਚ ਉਹਨਾਂ ਆਪਣਾ ਪੂਰਾ ਸਪਸ਼ਟੀਕਰਨ ਦਿੰਦੇ ਹੋਏ ਰਚਨਾ ਦੀ ਵਿਸ਼ੇਸ਼ ਪ੍ਰਿਸ਼ਠ ਭੂਮੀ ਵੱਲ ਵਿਸਥਾਰ ਪੂਰਵਕ ਰੌਸ਼ਨੀ ਪਾਈ ਤੇ ਸਿਧਾਂਤਕ ਤੌਰ ’ਤੇ ਇਤਿਹਾਸ ਤੇ ਇਤਿਹਾਸਕ ਚੇਤਨਾ ਦਾ ਨਿਖੇੜ ਕਰਦੇ ਹੋਏ ਜੁਝਾਰੂਆਂ ਦੀ ਚੱਲੀ ਲਹਿਰ ਵਿੱਚ ਆਪਣੀ ਸ਼ਮੂਲੀਅਤ ਨੂੰ ਨਕਾਰਦੇ ਹੋਏ ਆਪਣੀ ਨਿੱਜੀ ਕਾਵਿ-ਪਹੁੰਚ ਦਾ ਖੁੱਲ੍ਹੇ ਤੌਰ ’ਤੇ ਇਜ਼ਹਾਰ ਕੀਤਾ

ਹੋਇਆ ਕੀ? ਇਸ ਸਾਹਿਤਕ ਸਮਾਗਮ ਦੇ ਕੁਝ ਕੁ ਸਾਲਾਂ ਬਾਅਦ, ਮੈਨੂੰ ਯਾਦ ਹੈ, ਉਸ ਵਕਤ ਕਾਲਜ ਪ੍ਰਿੰਸੀਪਲ ਹਰਮੰਦਰ ਸਿੰਘ ਦਿਓਲ ਸਨ, ਪੰਜਾਬੀ ਵਿਭਾਗ ਦੇ ਪ੍ਰਾਧਿਆਪਕਾਂ (ਪ੍ਰੋਫੈਸਰਾਂ) ਵੱਲੋਂ ਮੁੜ ਫਿਰ ਪਾਤਰ ਸਾਹਿਬ ਨੂੰ ਵਿਦਿਆਰਥੀਆਂ ਦੇ ਰੂਬਰੂ ਹੋਣ ਲਈ ਬੇਨਤੀ ਕੀਤੀ ਗਈਵਿਦਿਆਰਥੀਆਂ ਵਿੱਚ ਤਾਂ ਉਹ ਪਹਿਲਾਂ ਹੀ ਮਕਬੂਲ ਸਨ ਕਿਉਂਕਿ ਉਹਨਾਂ ਦੀਆਂ ਕੁਝ ਰਚਨਾਵਾਂ ਵੱਖ ਵੱਖ ਕਲਾਸਾਂ ਦੇ ਪਾਠ-ਕ੍ਰਮ ਵਿੱਚ ਸ਼ਾਮਲ ਸਨ ਤੇ ਹੁਣ ਵੀ ਹਨ ਜਿਵੇਂ ਕਿ ਐੱਮ ਏ ਭਾਗ ਦੂਜਾ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਦੇ ਤੀਜੇ ਪੇਪਰ ਵਿੱਚ ਉਹਨਾਂ ਦੀ ਕਾਵਿ ਪੁਸਤਕ, ‘ਬਿਰਖ਼ ਅਰਜ਼ ਕਰੇ’ ਹੁਣ ਵੀ ਲੱਗੀ ਹੋਈ ਹੈ। (ਪਰ ਹੁਣ ਤਾਂ ਪਤਾ ਨਹੀਂ ਕਿ ਉਹ ਪੁਸਤਕ ਪਾਠ-ਕ੍ਰਮ ਦਾ ਹਿੱਸਾ ਹੈ ਕਿ ਨਹੀਂ)ਉਹਨਾਂ ਦੀ ਮਕਬੂਲੀਅਤ ਦਾ ਦੂਜਾ ਕਾਰਨ ਇਹ ਵੀ ਪ੍ਰਤੀਤ ਹੁੰਦਾ ਹੈ, ਉਹਨਾਂ ਵੱਲੋਂ ਆਪਣੇ ਸਮੇਂ ਦੀਆਂ ਹਾਣੀ ਰਚਨਾਵਾਂ ਨੂੰ ਤਰੰਨੁਮ ਵਿੱਚ ਗਾਉਣਾ, ਜੋ ਕਵਿਤਾ ਦੇ ਸਿਧਾਂਤਕ ਪਰਿਪੇਖ ਦੇ ਮਹੱਤਵ ਤੋਂ ਵੀ ਕਈ ਵਾਰ ਅੱਗੇ ਨਿਕਲ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਉਹ ਆਪਣੇ ਸਮਕਾਲੀ ਕਵੀਆਂ ਨਾਲੋਂ ਨਵੇਕਲੀ ਪਛਾਣ ਬਣਾ ਲੈਂਦੇ ਸਨਪੰਜਾਬੀ ਦੇ ਸਾਹਿਤਕ ਹਲਕਿਆਂ ਵਿੱਚ, ਵਿਸ਼ੇਸ਼ ਕਰਕੇ ਕਾਵਿ-ਮਹਿਫ਼ਲਾਂ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਵੀ ਇਹੋ ਪ੍ਰਭਾਵ ਸੀਮੂਲ ਰੂਪ ਵਿੱਚ ਉਹ ਇਸ਼ਕ ਮਿਜਾਜ਼ੀ ’ਤੇ ਕੇਂਦ੍ਰਿਤ ਹੋਣ ਕਰਕੇ ਕਾਵਿ-ਚੇਤਨਾ ਪੱਖੋਂ ਸੁਰਜੀਤ ਪਾਤਰ ਦੀ ਤਾਂ ਬਰਾਬਰੀ ਨਹੀਂ ਕਰ ਸਕਿਆ; ਕਿਉਂਕਿ ਉਸ ਦੇ ਪਿਆਰ ਦੀ ਨਿੱਜ-ਕੇਂਦ੍ਰਿਤ ਪਹੁੰਚ ਉਸ ਦੇ ਕਾਵਿ-ਧਰਾਤਲ ’ਤੇ ਹਮੇਸ਼ਾ ਭਾਰੂ ਰਹਿੰਦੀ ਹੈਕੁਝ ਰਚਨਾਵਾਂ ਨੂੰ ਛੱਡ ਕੇ ਉਸ (ਬਟਾਲਵੀ) ਦੇ ਮਾਨਵੀ ਚੇਤਨਾ ਵਾਲੇ ਸਰੋਕਾਰ ਵੀ ਪੇਤਲੇ ਰੂਪ ਵਿੱਚ ਪਾਠਕਾਂ ’ਤੇ ਆਪਣਾ ਪ੍ਰਭਾਵ ਜ਼ਰੂਰ ਪਾਉਂਦੇ ਹਨਆਧੁਨਿਕ ਪੰਜਾਬੀ ਕਵਿਤਾ ਵਿੱਚ ਬਤੌਰ ਕਵੀ ਉਸ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ, ਅੱਜ ਵੀ ਉਸ ਦਾ ਸਮੁੱਚਾ ਕਾਵਿ-ਸੰਗ੍ਰਹਿ ਦੇਸ਼ਾਂ-ਵਿਦੇਸ਼ਾਂ ਵਿੱਚ ਵਾਰਿਸ ਸ਼ਾਹ ਦੀ ਹੀਰ ਵਾਂਗ ਪੰਜਾਬੀ ਪਾਠਕਾਂ ਦੇ ਦਿਲਾਂ ਦਾ ਬਾਦਸ਼ਾਹ ਬਣਿਆ ਹੋਇਆ ਹੈ

ਖ਼ੈਰ, ਸੁਰਜੀਤ ਪਾਤਰ ਨੇ ਉਸ ਦਿਨ (ਭਾਵ ਦੂਜੀ ਵਾਰ ਦੇ ਸੱਦੇ ’ਤੇ) ਕੁਝ ਮਿੰਟ ਪੰਜਾਬੀ ਕਵਿਤਾ ਬਾਰੇ ਆਪਣਾ ਪਾਸਾਰ ਭਾਸ਼ਨ ਦਿੱਤਾ। ਉਪਰੰਤ ਵਿਦਿਆਰਥੀਆਂ ਵੱਲੋਂ ਜਦੋਂ ਸਵਾਲਾਂ-ਜਵਾਬਾਂ ਦਾ ਦੌਰ ਅਰੰਭ ਹੋਇਆ ਤਾਂ ਜੁਝਾਰਵਾਦੀ ਕਵਿਤਾ ਦੇ ਸੰਦਰਭ ਵਿੱਚ ਮੁੜ ਉਸੇ ਤਰ੍ਹਾਂ ਦਾ ਸਵਾਲ ਪੁੱਛੇ ਜਾਣ ’ਤੇ ਪਾਤਰ ਸਾਹਿਬ ਨੇ ਆਪਣਾ ਸਪਸ਼ਟੀਕਰਨ ਦੇਣਾ ਸ਼ੁਰੂ ਕੀਤਾ ਇੱਕ ਵਿਸ਼ੇਸ਼ ਗੱਲ ਜਿਹੜੀ ਇੱਕ ਕਵੀ ਦਰਬਾਰ ਵਿੱਚ ਡਾਕਟਰ ਚਾਵਲਾ (ਮੈਨੂੰ ਲਗਦਾ ਕਿ ਉਹ ਡੀ ਐੱਮ ਸੀ ਦੇ ਸੀਨੀਅਰ ਡਾ. ਲਿਵਤਾਰ ਸਿੰਘ ਚਾਵਲਾ ਵੱਲ ਸੰਕੇਤ ਕਰ ਰਹੇ ਸਨ) ਵੱਲੋਂ ਦਿੱਤੇ ਵਿਚਾਰਾਂ ਨੂੰ ਸਾਂਝੇ ਕਰਦਿਆਂ ਉਹਨਾਂ ਸਾਂਝੀ ਕੀਤੀ, ਉਹ ਇਸ ਹਥਲੇ ਲੇਖ ਨਾਲ ਬਹੁਤ ਨੇੜਿਉਂ ਤੁਅੱਲਕ ਰੱਖਦੀ ਹੈ, ਉਹ ਇਹ ਸੀ, “ਮੈਂ (ਭਾਵ ਸੁਰਜੀਤ ਪਾਤਰ ਨੇ ਖ਼ੁਦ) ਉਸ ਕਵੀ ਦਰਬਾਰ ਵਿੱਚ ਜਦੋਂ ਇੱਕ ਵੀਹ ਸਾਲ ਪੁਰਾਣੀ ਗ਼ਜ਼ਲ ਪੜ੍ਹੀ (ਜੋ 1969-70 ਦੇ ਕਰੀਬ ਲਿਖੀ ਗਈ ਸੀ) ਤਾਂ ਡਾਕਟਰ ਚਾਵਲਾ ਕਹਿਣ ਲੱਗੇ ਇਹ ਗ਼ਜ਼ਲ ਪੰਜਾਬ ਦੇ ਅਜੋਕੇ ਤ੍ਰਾਸਦਿਕ ਮਾਹੌਲ (ਉਹਨਾਂ ਦਾ ਇਸ਼ਾਰਾ ਅੱਤਵਾਦ ਵਾਲੇ ਪੰਜਾਬ ਸੰਕਟ/ਪੰਜਾਬ ਸਮੱਸਿਆ ਵੱਲ ਸੀ) ਦੀ ਪੂਰੀ ਦੀ ਪੂਰੀ ਤਸਵੀਰਕਸ਼ੀ ਕਰਦੀ ਹੈ; ਸੰਤਾਪ ਹੰਢਾਉਂਦੇ ਪੰਜਾਬ ਦੇ ਲੋਕਾਂ ਦੇ ਦੁੱਖਾਂ ਨੂੰ ਬਹੁਤ ਨੇੜਿਉਂ ਹੋ ਕੇ ਸਮਝਣ ਦਾ ਬੜਾ ਸੰਜੀਦਾ ਤੇ ਸੁਹਿਰਦ ਯਤਨ ਹੈ।” ਉਹ (ਸੁਰਜੀਤ ਪਾਤਰ) ਕਾਵਿ-ਚੇਤਨਾ ’ਤੇ ਕੇਂਦ੍ਰਿਤ ਹੁੰਦੇ ਹੋਏ ਕਹਿਣ ਲੱਗੇ, “ਡਾਕਟਰ ਚਾਵਲਾ ਦੇ ਉਨ੍ਹਾਂ ਸ਼ਬਦਾਂ ਤੋਂ ਮੈਨੂੰ ਜਾਪਿਆ ਕਿ ਕਵੀ ਦੀ ਵਿਸ਼ਵਵਿਆਪੀ ਸੋਚ ਸਮੇਂ ਦੀ ਸੀਮਾ ਰੇਖਾ ਤੋਂ ਵੀ ਪਰੇ ਹੁੰਦੀ ਹੈਡਾਕਟਰ ਚਾਵਲਾ, ਪੰਜਾਬ ਦੇ ਜਿਸ ਮਾਹੌਲ ਦੀ ਗੱਲ ਕਰ ਰਹੇ ਸਨ, ਅੱਜ ਤੋਂ ਵੀਹ ਸਾਲ ਪਹਿਲਾਂ ਜਦੋਂ ਇਹ ਗ਼ਜ਼ਲ ਲਿਖੀ ਗਈ ਸੀ, ਉਸ ਵਕਤ ਤਾਂ ਪੰਜਾਬ ਦੇ ਅਜੋਕੇ ਹਾਲਾਤ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾਇਸ ਲਈ ਮੈਨੂੰ ਲੱਗਿਆ ਕਿ ਕਾਵਿ ਦਾ ਸੱਚ ਮਨੁੱਖਤਾ ਦਾ ਸੱਚ ਹੁੰਦਾ ਹੈਮਨੁੱਖੀ ਭਾਵਨਾਵਾਂ ਦੀ ਵਕਾਲਤ ਕਰਨ ਵਾਲਾ ਸਾਹਿਤ ਕਦੇ ਪੁਰਾਣਾ ਨਹੀਂ ਹੁੰਦਾ ਮੈਨੂੰ ਜਾਪਿਆ ਕਿ ਸਾਹਿਤਕਾਰ ਨੂੰ ਕਦੇ ਵੀ ਕਿਸੇ ਆਪਣੀ ਮੌਲਿਕ ਰਚਨਾ ਦਾ ਅਸਲ ਪਿਛੋਕੜ ਦੱਸਣ ਦੀ ਲੋੜ ਨਹੀਂ ਹੁੰਦੀ, ਸਗੋਂ ਪਾਠਕ ਖ਼ੁਦ ਆਪਣੀ ਸੋਚ ਅਨੁਸਾਰ ਉਸ ਨੂੰ ਡੀਕੋਡ ਕਰਕੇ ਉਸ ਦੇ ਅਰਥਾਂ ਦੀ ਤਹਿ ਤਕ ਪਹੁੰਚੇ।”

ਪਾਤਰ ਸਾਹਿਬ ਵੱਲੋਂ ਹੋਈ ਉਸ ਸਹਿਜ ਸੁਭਾਵਿਕ ਚਰਚਾ ਤੋਂ ਬਾਅਦ ਮੈਨੂੰ ਇਉਂ ਵੀ ਪ੍ਰਤੀਤ ਹੋਇਆ ਕਿ ਰਚਨਾ ਵਿੱਚ ਪੇਸ਼ ਨਾਂਵਾਂ ਥਾਵਾਂ ਦੇ ਆਧਾਰ ’ਤੇ ਉਸ ਦੇ ਇਤਿਹਾਸਕ ਪਰਿਪੇਖ ਨੂੰ ਵੀ ਭਾਵੇਂ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਸਾਹਿਤਕਾਰ ਦੀ ਅਨੁਭਵੀ ਬਿਰਤੀ ਦੇ ਆਧਾਰ ’ਤੇ ਉਸ ਦੀ ਕਾਵਿ-ਚੇਤਨਾ ਨੂੰ, ਪ੍ਰੰਤੂ ਸੱਚੀ ਗੱਲ ਇਹ ਵੀ ਹੈ ਕਿ ਪਾਠਕਾਂ ਦੇ ਨਵੇਕਲੇ ਦ੍ਰਿਸ਼ਟੀਕੋਣ ਨਾਲ ਜੁੜੇ ਬਹੁ-ਦਿਸ਼ਾਵੀ ਤੇ ਬਹੁ-ਪਾਸਾਰੀ ਪੱਖਾਂ ਨੂੰ ਵੀ ਅਸੀਂ ਅੱਖੋਂ-ਪਰੋਖੇ ਨਹੀਂ ਕਰ ਸਕਦੇ ਬਸ਼ਰਤੇ ਕਿ ਅਰਥਾਂ ਦੇ ਅਨਰਥ ਨਾ ਹੋਣਸਿੱਟੇ ਵਜੋਂ ਸਾਨੂੰ ਰਚਨਾ ਦੇ ਪ੍ਰਸੰਗਿਕ ਅਰਥਾਂ ਬਾਰੇ ਜ਼ਰੂਰ ਗੰਭੀਰ ਹੋਣਾ ਪਵੇਗਾ ਨਹੀਂ ਤਾਂ ਕਈ ਵਾਰ ਇਉਂ ਵੀ ਹੋ ਸਕਦਾ ਹੈ ਕਿ ਰਚਨਾ ਦੇ ਸ਼ਾਬਦਿਕ ਅਰਥਾਂ ਨੂੰ ਹੀ ਅੰਤਿਮ ਸੱਚ ਮੰਨ ਕੇ ਤੇ ਸਾਹਿਤਕ ਸੱਚ ਤੋਂ ਪਾਸੇ ਹਟ ਕੇ, ਪਾਠਕ ਬਿਰਤੀ ਕੇਵਲ ‘ਦੋ ਜਮ੍ਹਾਂ ਦੋ ਚਾਰ’ ਦੇ ਫਾਰਮੂਲੇ ਤਕ ਹੀ ਸੀਮਤ ਹੋ ਕੇ ਨਾ ਰਹਿ ਜਾਵੇ, ਲੇਖਕ ਦੀ ਮਨਸ਼ਾ ਕੁਝ ਹੋਰ ਹੋਵੇ ਤੇ ਪਾਠਕ ਦਾ ਮਕਸਦ ਕੁਝ ਹੋਰ ਹੀ ਬਣ ਜਾਵੇ

ਮਨੁੱਖੀ ਭਾਵਨਾਵਾਂ ਦੀ ਸਾਂਝ ਨੂੰ ਆਧਾਰ ਮਿਥਦਿਆਂ ਤੇ ਪ੍ਰਸੰਗਿਕ ਅਰਥਾਂ ਨੂੰ ਕਾਵਿ-ਸਮਝ ਦਾ ਮੂਲ-ਬਿੰਦੂ ਮੰਨਦਿਆਂ ਇੱਕ ਵਾਰ ਪੰਜਾਬੀ ਭਵਨ (ਲੁਧਿਆਣਾ) ਦੇ ਵਿਹੜੇ ਵਿੱਚ ਸੁਰਜੀਤ ਪਾਤਰ ਹੁਰਾਂ ਖ਼ੁਦ ਵੀ ਇੱਕ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਸੀ, “ਆਲਮ ਲੁਹਾਰ (ਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ।) ਆਪਣੇ ਇਸ ਗੀਤ ਵਿੱਚ ਆਵਾਜ਼ਾਂ ਉਹ ਕਿਸ ਨੂੰ ਮਾਰ ਰਿਹਾ ਹੈ? ... ਆਪਣੀ ਕਿਸੇ ਪ੍ਰੇਮਿਕਾ ਜਾਂ ਕਿਸੇ ਨਜ਼ਦੀਕੀ ਮਿੱਤਰ-ਦੋਸਤ ਜਾਂ ਖ਼ੁਦਾ ਨੂੰ ਨਹੀਂ; ਸਗੋਂ ਹਸਪਤਾਲ ਵਿੱਚ ਕੰਮ ਕਰਦੀ ਨਰਸ ਨੂੰ ਸੰਬੋਧਨ ਹੋ ਰਿਹਾ ਹੈ ਕਿਉਂਕਿ ਉਸ ਦੀ ਲੱਤ ਟੁੱਟਣ ਕਾਰਨ ਉਸ ਨੂੰ ਡਾਢਾ ਦਰਦ ਹੋ ਰਿਹਾ ਸੀਸਾਰਾ ਗੀਤ ਸੁਣਨ ਤੋਂ ਬਾਅਦ ਹੀ ਇਹ ਸਪਸ਼ਟ ਹੁੰਦਾ ਹੈ।” ... ਇਸ ਲਈ ਜ਼ਰੂਰੀ ਬਣ ਜਾਂਦਾ ਹੈ ਕਿ ਲੇਖਕ ਦੀ ਤਸੱਲੀ ਵੀ ਹੋਵੇ ਤੇ ਸੰਬੰਧਿਤ ਰਚਨਾ ਪਾਠਕ ਦੀ ਪਕੜ ਵਿੱਚ ਵੀ ਸਹੀ ਰੂਪ ਵਿੱਚ ਆਵੇਇਹ ਨਾ ਹੋਵੇ ‘ਰਾਂਝਣ ਰਾਂਝਣ ਕਰਦੀ ਨੀ ਮੈਂ ਆਪੇ ਰਾਂਝਾ ਹੋਈਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ’ ਦੀਆਂ ਕਾਵਿ ਸਤਰਾਂ ਸੂਫ਼ੀ ਸਾਧਕਾਂ ਦੀ ਬਜਾਏ ਕਿਸੇ ਇਸ਼ਕ ਮਿਜਾਜ਼ੀ ਦੇ ਕਿੱਸੇ ਨਾਲ ਜੁੜ ਕੇ ਰਹਿ ਜਾਣ, ਜਿਸ ਨਾਲ ਇਸ਼ਕ ਹਕੀਕੀ ਦਾ ਅਸਲ ਮਕਸਦ ਇਸ ਵਿੱਚੋਂ ਗੁੰਮ ਹੀ ਹੋ ਜਾਵੇ।”

ਕੁਲਵੰਤ ਜਗਰਾਉਂ ਦੀ ਕਾਵਿ-ਚੇਤਨਾ’ ਪੁਸਤਕ ਵਿੱਚ ਸੁਰਜੀਤ ਪਾਤਰ ਦੇ ਉਪਰੋਕਤ ਵਿਚਾਰਾਂ ਦੇ ਨਿਚੋੜ ਵਜੋਂ ਪ੍ਰਤੱਖ ਹੈ ਕਿ ਦੁਵੱਲਾ ਪ੍ਰਭਾਵ (ਡਾਕਟਰ ਚਾਵਲਾ ਅਤੇ ਆਲਮ ਲੁਹਾਰ) ਸਿਰਜਣ ਵਾਲੇ ਇਹ ਵਿਚਾਰ ਆਪਣੇ-ਆਪਣੇ ਪ੍ਰਸੰਗਿਕ ਸੱਚ ਦੀ ਵਿਆਖਿਆ ਕਰਦੇ ਹਨ, ਇਨ੍ਹਾਂ ਦੋਹਾਂ ਦਾ ਆਪਣਾ-ਆਪਣਾ ਮਹੱਤਵ ਹੈਪਾਠ, ਪਾਠਕ ਤੇ ਪ੍ਰਤਿਕਰਮ ਦੀ ਇਹ ਪ੍ਰਕਿਰਿਆ, ਸਮਕਾਲੀ ਸਮਾਜ, ਇਤਿਹਾਸਕ ਪ੍ਰਸਥਿਤੀਆਂ ਤੇ ਸ਼ਾਇਰ ਦੀ ਜੀਵਨ-ਸ਼ੈਲੀ ਇਹ ਤਿੰਨੋਂ ਹੀ ਸਮਾਨਾਂਤਰ ਰੂਪ ਵਿੱਚ ਭਾਵੇਂ ਨਾ ਸਹੀ, ਪ੍ਰੰਤੂ ਘੱਟ-ਵੱਧ ਅਨੁਪਾਤ ਵਿੱਚ ਇਹ ਰਚਨਾ ਦੇ ਆਰ ਪਾਰ ਜ਼ਰੂਰ ਸਮੋਈਆਂ ਹੁੰਦੀਆਂ ਹਨ। ਦੂਜੇ ਪਾਸੇ ਰਚਨਾ ਦੇ ਬਹੁ-ਦਿਸ਼ਾਵੀ ਅਰਥਾਂ ਦਾ ਉਤਪਨ ਹੋਣਾ ਭਾਵੇਂ ਗ਼ੈਰ ਸੁਭਾਵਿਕ ਨਹੀਂ ਪ੍ਰੰਤੂ ਮੂਲ ਅਰਥਾਂ ਦਾ ਗੁੰਮ ਹੋ ਜਾਣਾ, ਇਹ ਵੀ ਕਿਸੇ ਤਰ੍ਹਾਂ ਦਾ ਸਾਹਿਤਕ ਨਿਆਂ ਨਹੀਂਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਗੁਰਮਤਿ ਦਰਸ਼ਨ ਦਾ ਗੁਰਬਾਣੀ ਸੰਦਰਭ ਇਸਦੀ ਪ੍ਰਤੱਖ ਉਦਾਹਰਣ ਹੈਲਿਖਤ-ਪਾਠ ਦਾ ਮਸਲਾ ਹੋਵੇ ਜਾਂ ਉਚਾਰਨ-ਪਾਠ ਦਾ ਜਾਂ ਫਿਰ ਪੜ੍ਹਤ-ਪਾਠ ਦਾ, ਸਿੱਖ ਬੁੱਧੀਜੀਵੀਆਂ ਲਈ ਇਹ ਚੁਣੌਤੀ ਹਮੇਸ਼ਾ ਬਣੀ ਰਹੀ, ਨਿਰਸੰਦੇਹ ਉਹ ਚੁਣੌਤੀਆਂ ਆਪਣਿਆਂ ਵੱਲੋਂ ਹੋਣ ਜਾਂ ਤਥਾ-ਕਥਿਤ ਵਿਰੋਧੀਆਂ ਵੱਲੋਂਸੱਚ ਤਾਂ ਇਹ ਹੈ ਕਿ ਗੁਰਬਾਣੀ ਸਿਧਾਂਤਾਂ ’ਤੇ ਸਵਾਲੀਆ ਚਿੰਨ੍ਹ ਲਗਾਉਣਾ ਆਮ ਹਾਰੀ-ਸਾਰੀ ਦੇ ਵੱਸ ਦਾ ਰੋਗ ਨਹੀਂ... ਪ੍ਰਤੀਤ ਹੁੰਦਾ ਹੈ ਕਿ ਸੁਰਜੀਤ ਪਾਤਰ ਦੇ ਉਪਰੋਕਤ ਪਾਸਾਰ ਭਾਸ਼ਣਾਂ ਦਾ ਇਤਿਹਾਸਕ ਪ੍ਰਮਾਣ ਸਾਹਿਤ ਦੀ ਸਦੀਵੀ ਚੇਤਨਾ ’ਤੇ ਕੇਂਦ੍ਰਿਤ ਹੋ ਕੇ ਰਚਨਾ ਲਈ ਉਸ ਦੇ ਸਦੀਵ-ਕਾਲ ਤਕ ਜੀਵਿਤ ਹੋਣ ਦਾ ਦਾਅਵਾ ਤਾਂ ਕਰਦਾ ਹੀ ਹੈ, ਇਸਦੇ ਨਾਲ-ਨਾਲ ਉਸ ਦੇ ਕਾਵਿ-ਸੁਹਜ ਦੇ ਪਰਿਪੇਖ ਵਜੋਂ, ਉਸ ਨੂੰ ਵਿਸ਼ੇਸ਼ ਬਲ ਵੀ ਬਖ਼ਸ਼ਦਾ ਹੈਇਹ ਸਾਰਾ ਕੁਝ ਉੱਥੇ ਹੀ ਸੰਭਵ ਹੈ, ਜਿੱਥੇ ਕੋਈ ਵੀ ਸ਼ਾਇਰ, ਸ਼ਾਇਰੀ ਦੇ ਮੂਲ ਪ੍ਰਯੋਜਨ ਨੂੰ ਬਹੁਤ ਨੇੜਿਉਂ ਹੋ ਕੇ ਸਮਝਦਾ ਹੈ। ਮੇਰੀ ਜਾਚੇ, ਸੁਰਜੀਤ ਪਾਤਰ ਬਜ਼ਾਤੇ ਖ਼ੁਦ ਇਨ੍ਹਾਂ ਕਾਵਿ-ਗੁਣਾਂ ਦਾ ਮੁਜੱਸਮਾ ਸੀਇਹੋ ਕਾਰਨ ਹੈ ਪੰਜਾਬੀ ਸਾਹਿਤ-ਜਗਤ ਵਿੱਚ ਉਸ ਦੀ ਮਕਬੂਲੀਅਤ ਬਤੌਰ ਸ਼ਾਇਰ ਹੀ ਨਹੀਂ, ਸਗੋਂ ਬਤੌਰ ਇਨਸਾਨ ਵੀ ਸਾਡੇ ਦਿਲਾਂ ਦੀ ਧੜਕਣ ਬਣਦੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5085)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਪ੍ਰਿੰ. ਕ੍ਰਿਸ਼ਨ ਸਿੰਘ

ਪ੍ਰਿੰ. ਕ੍ਰਿਸ਼ਨ ਸਿੰਘ

WhatsApp: (91 - 94639 - 89639)
Email: (krishansingh264c@gmail.com)