IqbalSLalpura7ਮਾਨਸਿਕ ਤਣਾਓਨਸ਼ੇਇੱਕ ਦੂਜੇ ਨੂੰ ਬਰਾਬਰ ਨਾ ਸਮਝਣਾ ਤੇ ਬਿਨਾਂ ਵਿਚਾਰ ਕੀਤੇ ਆਪਣੇ ਅੰਦਰ ਪਾਲੀ ਨਫਰਤ ਕਈ ...
(22 ਜੂਨ 2024)
ਇਸ ਸਮੇਂ ਪਾਠਕ: 140.


ਨਫਰਤ ਇੱਕ ਮਾਨਸਿਕ ਕਮਜ਼ੋਰੀ ਹੈ
, ਜੋ ਮਨੁੱਖ ਦੇ ਵਿਕਾਸ ਵਿੱਚ ਰੁਕਾਵਟ ਬਣਦੀ ਹੈਕੁਦਰਤ ਦੀ ਬਣਾਇਆ ਹਰ ਵਿਅਕਤੀ ਤੇ ਹਰ ਵਸਤੂ ਇੱਕ ਦੂਜੇ ਲਈ ਲਾਭਕਾਰੀ ਹੈਚੰਗੇ ਵਿਅਕਤੀ ਮਿੱਠੀ ਜ਼ੁਬਾਨ, ਸੱਚ ਸੰਤੋਖ ਦੇ ਧਾਰਨੀ, ਦੂਜਿਆਂ ਦੀ ਭਾਵਨਾਵਾਂ ਦੀ ਇੱਜ਼ਤ ਕਰਨ ਵਾਲੇ ਹੁੰਦੇ ਹਨਖਿਮਾਂ ਤੇ ਆਪਣੀਆਂ ਭਾਵਨਾਵਾਂ ਉੱਪਰ ਕਾਬੂ ਰੱਖਣਾ, ਉਨ੍ਹਾਂ ਦਾ ਦੂਜਿਆਂ ’ਤੇ ਜਿੱਤ ਪ੍ਰਾਪਤ ਕਰਨ ਲਈ ਹਥਿਆਰ ਹੁੰਦੇ ਹਨ

ਕ੍ਰੋਧ ਜਾਂ ਗੁੱਸਾ ਵਿਅਕਤੀ ਦੇ ਵਿਕਾਸ ਵਿੱਚ ਰੁਕਾਵਟ ਬਣਕੇ ਉਸ ਨੂੰ ਬਦਲਾਖੋਰ ਤੇ ਅਪਰਾਧੀ ਬਣਾ ਦਿੰਦਾ ਹੈਕਈ ਵਾਰ ਗੁੱਸੇ ਦਾ ਕਾਰਨ ਦੂਜਿਆਂ ਦਾ ਵਿਅਕਤੀ ਵਿਸ਼ੇਸ਼ ਵਿਰੁੱਧ ਕੋਈ ਕੰਮ ਜਾਂ ਅਪਸ਼ਬਦ ਬੋਲਣ ਜਾਂ ਉਸ ਦੀ ਆਸ ਉੱਪਰ ਪੂਰਾ ਨਾ ਉੱਤਰਨਾ ਹੋ ਸਕਦਾ ਹੈਪਰ ਜੇਕਰ ਵਿਚਾਰ ਕੀਤੀ ਜਾਵੇ ਤਾਂ ਕਾਰਨ ਵੀ ਸਪਸ਼ਟ ਹੋ ਜਾਂਦਾ ਹੈ ਅਤੇ ਆਪ ਨੂੰ ਅਣਜਾਣ ਵਿਅਕਤੀ ’ਤੇ ਆਸ ਰੱਖਣ ਦੀ ਗਲਤੀ ਬਾਰੇ ਵੀ ਪਤਾ ਲੱਗ ਜਾਂਦਾ ਹੈ

ਦੁਨੀਆ ਦੇ ਸਾਰੇ ਧਰਮ ਇੱਕ ਰੱਬ, ਅਕਾਲ ਪੁਰਖ, ਭਗਵਾਨ, ਅੱਲ੍ਹਾ ਜਾਂ ਗਾਡ ਜੋ ਇਸ ਕਾਇਨਾਤ ਨੂੰ ਪੈਦਾ ਕਰਨ, ਚਲਾਉਣ ਵਾਲਾ ਤੇ ਮੌਤ ’ਤੇ ਜਨਮ ਦਾ ਅਧਿਕਾਰੀ ਤੇ ਸੁਖ ਦੇਣ ਵਾਲਾ ਹੈ, ਦੇ ਨੇੜੇ ਹੋਣ ’ਤੇ ਪ੍ਰਾਪਤੀ ਦਾ ਰਾਹ ਕੇਵਲ ਉਸ ਨੂੰ ਯਾਦ ਰੱਖਣ ਤੇ ਉਸਦੀ ਬਣਾਈ ਹੋਈ ਕਾਇਨਾਤ ਨੂੰ ਪਿਆਰ ਕਰਨਾ ਦੱਸਦੇ ਹਨਦੇਵੀ, ਦੇਵਤੇ, ਗੁਰੂ, ਪੀਰ ਉਸਦੇ ਨੇੜੇ ਹੋਣ ਲਈ ਰਾਹ ਦਸੇਰੇ ਹਨਕਿਉਂਕਿ ਇਹ ਰਚਨਾ ਉਸਦੀ ਹੈ ਤੇ ਪ੍ਰਭੂ, ਆਪ ਵੀ ਉਹ ਇਸ ਵਿੱਚ ਵਸਦਾ ਹੈ, ਅਸੀਂ ਸਾਰੇ ਹੀ ਉਸਦੀ ਸੰਤਾਨ ਹਾਂ ਕੁਝ ਉਸਦੇ ਵਰਸੋਏ ਤਾਂ ਖੁਦ ਰੱਬ ਰੂਪ ਹੀ ਹੁੰਦੇ ਹਨ ਤੇ ਮਨੁੱਖਤਾ ਨੂੰ ਚੰਗਾ ਬਣਨ ਦਾ ਰਾਹ ਦੱਸਦੇ ਹਨਉਨ੍ਹਾਂ ਲਈ ਸਭ ਬਰਾਬਰ ਹੁੰਦੇ ਹਨਸਮਾਂ, ਸਥਾਨ ਤੇ ਭਾਸ਼ਾ ਦੀ ਵਿਵਿਧਤਾ ਕਾਰਨ ਉਹ ਵੱਖਰੇ ਨਜ਼ਰ ਆਉਂਦੇ ਹਨ, ਪਰ ਸਭ ਦੀ ਮੰਜ਼ਿਲ ਇੱਕ ਹੀ ਹੈਜੋ ਵੀ ਉਸਦੇ ਸੇਵਕ ਹੋਣ ਦਾ ਕੇਵਲ ਰੂਪ ਹੀ ਧਾਰਨ ਕਰਦਾ ਹੈ, ਰੱਬ ਉਸ ਦੀ ਕੁੱਲੀ, ਗੁੱਲੀ ਤੇ ਜੁੱਲੀ ਦਾ ਵੀ ਚੰਗਾ ਪ੍ਰਬੰਧ ਕਰ ਦਿੰਦਾ ਹੈ, ਪਰ ਉਹ ਸਾਰੇ ਆਪ ਉਸ ਰਾਹ, ਪੰਧ ਜਾਂ ਪੰਥ ਦੇ ਧਾਰਨੀ ਬਣ ਪ੍ਰੇਮ ਦਾ ਮਾਰਗ ਦੱਸਦੇ ਹਨ, ਜਾਂ ਰੱਬ ਦੇ ਰਾਹ ਵਿੱਚ ਰੁਕਾਵਟ ਬਣ ਲੋਕਾਈ ਨੂੰ ਚੱਕਰ ਵਿੱਚ ਪਾ ਆਪਣੇ ਆਲੇ ਦੁਆਲੇ ਹੀ ਘੁੰਮਣ ਲਾ ਦਿੰਦੇ ਹਨ, ਬਾਰੇ ਵਿਚਾਰ ਕਰਨੀ ਬਣਦੀ ਹੈਸਭ ਧਰਮ ਗ੍ਰੰਥ ਤੇ ਧਾਰਮਿਕ ਰਹਿਬਰ ਸਤਿਕਾਰਯੋਗ ਹਨ

ਝਗੜਾ ਧਰਮ ਦਾ ਹੋ ਹੀ ਨਹੀਂ ਸਕਦਾ, ਗੱਲ ਮੇਰਾ ਪੰਥ ਜਾਂ ਰਾਹ ਦੂਜੇ ਨਾਲੋਂ ਚੰਗਾ ਹੈ ਜਾਂ ਦੂਜਾ ਪੰਥ ਛੱਡ, ਗੁਮਰਾਹ ਕਰ ਆਪਣੇ ਨਾਲ ਲਾਉਣ ਦੇ ਯਤਨਾਂ ਕਾਰਨ ਹੀ ਵਿਵਾਦ, ਵਿਰੋਧ ਤੇ ਝਗੜੇ ਪੈਦਾ ਹੁੰਦੇ ਹਨਜਦੋਂ ਵੰਡੋ ਤੇ ਰਾਜ ਕਰੋ ਦੀ ਨੀਅਤ ਹੋਵੇ ਤਾਂ ਮਨੁੱਖਤਾ ਦਾ ਪੂਰਨ ਵਿਕਾਸ ਰੁਕ ਜਾਂਦਾ ਹੈਸਾਰਿਆਂ ਨੂੰ ਆਪਣੇ ਧਰਮ ਨੂੰ ਮੰਨਣ ਤੇ ਪ੍ਰਚਾਰਨ ਦਾ ਅਧਿਕਾਰ ਹੈ, ਜੇ ਪਾਬੰਦੀ ਹੈ ਤਾਂ ਉਹ ਦੂਜੇ ਨੂੰ ਬੁਰਾ ਕਹਿਣ ’ਤੇ ਹੈ

ਕੁਝ ਤਾਂ ਧਰਮ ਨੂੰ ਅਫ਼ੀਮ ਵੀ ਦੱਸਦੇ ਹੋਏ, ਸਮਾਜ ਦੇ ਨਿਯਮ ਮੰਨਣ ਤੋਂ ਵੀ ਆਕੀ ਹੋ, ਵਿਰੋਧ ਆਰੰਭ ਕਰ ਸਮੱਸਿਆ ਖੜ੍ਹੀ ਕਰ ਦਿੰਦੇ ਹਨ

ਆਪਣੇ ਧਰਮ ਤੇ ਧਰਮ ਗ੍ਰੰਥਾਂ ਵਿੱਚ ਦਰਜ ਫਲਸਫੇ ਬਾਰੇ ਅਗਿਆਨਤਾ, ਦੂਜੇ ਦੇ ਧਰਮ ਦੇ ਫਲਸਫੇ, ਮਾਰਗ ਤੇ ਨਿਯਮਾਂ ਬਾਰੇ ਜਾਣਕਾਰੀ ਦੀ ਘਾਟ ਵਿਵਾਦ ਖੜ੍ਹੇ ਕਰਦੀ ਹੈਜਿਸ ਨੂੰ ਅਸਹਿਨਸ਼ੀਲਤਾ ਆਖਿਆ ਜਾਂਦਾ ਹੈ

ਇਹ ਦੇਸ਼ ਸਭ ਦਾ ਸਾਂਝਾ ਹੈ ਤੇ ਹਰ ਵਿਅਕਤੀ ਨੂੰ ਬਰਾਬਰੀ ਦੇ ਅਧਿਕਾਰ ਦਿੰਦਾ ਹੈ, ਫਿਰ ਵਿਵਾਦ ਕਿਉਂ ਹੁੰਦੇ ਹਨ? ਕੀ ਇਸ ’ਤੇ ਚਰਚਾ ਕਰਨੀ ਸਮੇਂ ਦੀ ਲੋੜ ਨਹੀਂ ਹੈ?

ਮਾਨਸਿਕ ਤਣਾਓ, ਨਸ਼ੇ, ਇੱਕ ਦੂਜੇ ਨੂੰ ਬਰਾਬਰ ਨਾ ਸਮਝਣਾ ਤੇ ਬਿਨਾਂ ਵਿਚਾਰ ਕੀਤੇ ਆਪਣੇ ਅੰਦਰ ਪਾਲੀ ਨਫਰਤ ਕਈ ਥਾਈਂ ਝਗੜੇ ਪੈਦਾ ਕਰ ਰਹੀ ਹੈ ਸੜਕ ਅਤੇ ਸਰਬ ਜਨਤਕ ਥਾਵਾਂ ਤੇ, ਇੱਕ ਦੂਜੇ ਨੂੰ ਬਣਦਾ ਹੱਕ ਜਾਂ ਸਨਮਾਨ ਨਾ ਦੇਣ ਕਾਰਨ ਲੜਾਈਆਂ, ਬੇਲੋੜੀਆਂ ਦੂਜੇ ਧਰਮਾਂ ਬਾਰੇ ਟਿੱਪਣੀਆਂ ਰਾਹੀਂ ਕੀਤੀ ਜਾ ਰਹੀ ਹਿੰਸਾ ਅਪਰਾਧਿਕ ਹੈਇੱਕ ਸੂਬੇ ਦੇ ਵਾਸੀਆਂ ਬਾਰੇ ਪਾਲ਼ੀ ਮਨੋਕਲਪਿਤ ਘ੍ਰਿਣਾ ਨਿੰਦਾਯੋਗ ਹੈ ਤੇ ਇਹ ਅਪਰਾਧੀ ਸਜ਼ਾ ਦੇ ਪਾਤਰ ਹਨ, ਜਿਸ ਲਈ ਸਰਕਾਰੀ ਤੰਤਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ

ਪਰ ਕੀ ਸਰਕਾਰੀ ਤੰਤਰ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਪਾ ਕੇ ਸਮਾਜ ਤੇ ਧਾਰਮਿਕ ਆਗੂ ਮੁਕਤ ਹੋ ਸਕਦੇ ਹਨ? ਅੱਜ ਸੋਸ਼ਲ ਮੀਡੀਆ ਜਿੱਥੇ ਜਾਣਕਾਰੀ ਸਾਂਝੀ ਕਰਦਾ ਹੈ, ਉੱਥੇ ਹੀ ਇਸ ਰਾਹੀਂ ਕਿਸੇ ਵਿਰੁੱਧ ਸਮਾਜਿਕ ਰੂਪ ਵਿੱਚ ਕੀਤੀਆਂ ਗੱਲਾਂ, ਟਿੱਪਣੀਆਂ ਤੇ ਭਾਸ਼ਨ ਵੀ ਦੁਨੀਆ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਬਿਨਾਂ ਦੇਰੀ ਪਹੁੰਚ ਜਾਂਦੇ ਹਨਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਸਮਾਜ ਦਾ ਉਹ ਵਰਗ ਜਿਸ ’ਤੇ ਇਸਦਾ ਬੁਰਾ ਪ੍ਰਭਾਵ ਪੈਣਾ ਹੁੰਦਾ ਹੈ, ਡਰ ਜਾਂ ਹੋਰ ਕਾਰਨਾਂ ਕਾਰਨ ਖਾਮੋਸ਼ ਬੈਠਾ ਨਫਰਤ ਪੈਦਾ ਕਰਨ ਵਾਲਿਆਂ ਦੇ ਹੌਸਲੇ ਵਧਾਉਂਦਾ ਹੈਜੇਕਰ ਜੇਕਰ ਅਸੀਂ ਕਿਸੇ ਨਾਲ ਸਹਿਮਤ ਨਹੀਂ ਤਾਂ ਡਰਨ ਨਾਲੋਂ ਉਸਦਾ ਵਿਰੋਧ ਕਰਕੇ ਜ਼ਿੰਮੇਵਾਰ ਨਾਗਰਿਕਾਂ ਵਜੋਂ ਆਪਣੀ ਭੂਮਿਕਾ ਨਿਭਾ ਸਕਦੇ ਹਾਂ

ਜਿਸ ਥਾਂ, ਸ਼ਹਿਰ, ਸੂਬੇ ਵਿੱਚ ਅਜਿਹੀ ਘਟਨਾ ਹੁੰਦੀ ਹੈ, ਉੱਥੋਂ ਦੇ ਸਭ ਅਮਨ ਪਸੰਦ ਸ਼ਹਿਰੀਆਂ ਨੂੰ ਇਕੱਠੇ ਹੋ ਕੇ ਸਮੂਹਿਕ ਰੂਪ ਵਿੱਚ ਇਸਦੀ ਨਖੇਧੀ ਕਰਕੇ ਦੋਸ਼ੀਆਂ ਨੂੰ ਸਜ਼ਾ ਕਰਾਉਣ ਤੇ ਪੀੜਤਾਂ ਦਾ ਮਨੋਬਲ ਵਧਾਉਣ ਲਈ ਇਕੱਠੇ ਹੋਣਾ ਚਾਹੀਦਾ ਹੈਸਰਕਾਰੀ ਤੰਤਰ ਇਸ ਵਿੱਚ ਸਹਾਇਕ ਹੋ ਸਕਦਾ ਹੈਕਿਸੇ ਵੀ ਸੂਬੇ ਵਿੱਚ ਹੁੰਦੀਆਂ ਲਗਾਤਾਰ ਘਟਨਾਵਾਂ ਸਰਕਾਰੀ ਤੰਤਰ ਦੀ ਅਣਗਹਿਲੀ ਤੇ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲਤਾ ਵੱਲ ਇਸ਼ਾਰਾ ਕਰਦੀਆਂ ਹਨ

ਇਹ ਘਟਨਾਵਾਂ ਦੁਨੀਆ ਭਰ ਵਿੱਚ ਹੁੰਦੀਆਂ ਹਨ, ਪਰ ਇਨ੍ਹਾਂ ਨੂੰ ਭਵਿੱਖ ਵਿੱਚ ਵਾਪਰਨ ਤੋਂ ਰੋਕਣ ਲਈ ਤੇ ਇੱਕ ਦੂਜੇ ਨੂੰ ਸਮਝਣ ਤੇ ਸਤਿਕਾਰ ਕਰਨ ਬਾਰੇ ਵੀ ਯਤਨ ਹੁੰਦੇ ਰਹਿੰਦੇ ਹਨਕੀ ਸਾਨੂੰ ਵੀ ਇਸ ਸਮੱਸਿਆ ਦੇ ਹੱਲ ਬਾਰੇ ਅਜਿਹੇ ਗੰਭੀਰ ਯਤਨ ਨਹੀਂ ਕਰਨੇ ਚਾਹੀਦੇ? ਵਿਚਾਰ ਸਭ ਦੇ ਆਪਣੇ ਹੁੰਦੇ ਹਨ, ਪਾਠਕਾਂ ਦੀ ਰਾਏ ਦਾ ਇੰਤਜ਼ਾਰ ਰਹੇਗਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5073)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਇਕਬਾਲ ਸਿੰਘ ਲਾਲਪੁਰਾ

ਇਕਬਾਲ ਸਿੰਘ ਲਾਲਪੁਰਾ

Chairman, National Commission for Minorities, Govt. Of India.
WhatsApp: (91 - 97800 - 03333)
Email: (iqbalsingh_73@yahoo.com.in)