JaswinderSurgeet7ਸੀਤੋ ਤਾਂ ਨਹੀਂਮਹਿੰਦਰ ਨੇ ਸੀਤੋ ਦੀ ਮਾਸੀ ਦੀ ਕੁੜੀਜਿਹੜੀ ਇੱਕ ਅੱਖੋਂ ਬੱਜੋਰੱਤੀ ਸੀਨਾਲ ਵਿਆਹ ਕਰਵਾਉਣ ਦਾ ...JaswinderSurgeetBookBeChain
(1 ਜੂਨ 2024)
ਇਸ ਸਮੇਂ ਪਾਠਕ: 620.


JaswinderSurgeetBookBeChain
ਮਾਸੀ, ਤੂੰ ਦਿਨ ਰਾਤ ਮਸ਼ੀਨ ’ਤੇ ਬੈਠੀ ਰਹਿਨੀਂ ਐਂ, ਅੱਕਦੀ ਥੱਕਦੀ ਨਹੀਂ ਕਦੇ?” ਇੱਕ ਦਿਨ ਮੈਂ ਮਾਸੀ ਨੂੰ ਪੁੱਛਿਆਮੇਰੀ ਗੱਲ ਸੁਣ ਕੇ ਮਾਸੀ ਨੇ ਆਪਣੀ ਸਿਲਾਈ ਮਸ਼ੀਨ ਰੋਕ ਲਈ ਤੇ ਚਮਕੀਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਦਿਆਂ ਗੰਭੀਰ ਅਵਾਜ਼ ਵਿੱਚ ਬੋਲੀ, “ਥੱਕਣ ਵਾਲੇ ਦਿਨ ਤਾਂ ਪੁੱਤ ਮੈਂ ਜੰਮੀ ਨੀ ... ਬਾਕੀ ਦੋ ਹੱਥ ਰੱਬ ਨੇ ਕੰਮ ਕਰਨ ਨੂੰ ਦਿੱਤੇ ਐ, ਥੱਕਣਾ ਕਾਹਤੋਂ ਐਂ?ਇੰਨਾ ਆਖਦਿਆਂ ਉਸਨੇ ਫਿਰ ਮਸ਼ੀਨ ਨੂੰ ਗੇੜੇ ਦੇਣੇ ਫਿਰ ਸ਼ੁਰੂ ਕਰ ਦਿੱਤੇ

ਮਾਸੀ ਪਿਛਲੇ ਲਗਭਗ ਪੰਦਰਾਂ ਕੁ ਸਾਲਾਂ ਤੋਂ ਸਾਡੇ ਮੁਹੱਲੇ ਵਿੱਚ ਰਹਿ ਰਹੀ ਹੈਉਹਦਾ ਅਸਲ ਨਾਂ ਤਾਂ ਬਲਬੀਰ ਕੌਰ ਹੈ, ਪਰ ਸਾਰੇ ਉਸ ਨੂੰ ਮਾਸੀ ਕਹਿ ਕੇ ਹੀ ਬੁਲਾਉਂਦੇ ਹਨਨਿਆਣਿਆਂ ਤੋਂ ਲੈ ਕੇ ਸਿਆਣਿਆਂ ਤਕ ਉਹ ਸਭ ਦੀ ਮਾਸੀ ਹੈਉਮਰ ਸੱਤਰਾਂ ਦੇ ਨੇੜੇ ਤੇੜੇ ਹੈ ਪਰ ਵੇਖਣ ਨੂੰ ਸੱਠਾਂ ਕੁ ਸਾਲਾਂ ਦੀ ਲਗਦੀ ਹੈਪਿਛਲੇ ਲਗਭਗ ਪੰਜਾਹ ਸਾਲਾਂ ਤੋਂ ਕੱਪੜੇ ਸਿਉਣ ਵਾਲੀ ਮਸ਼ੀਨ ਉਹਦੀ ਸਾਥਣ ਹੈ, ਦਿਨ ਰਾਤ ਦੀ ਸਾਥਣ। ਹਜ਼ਾਰਾਂ ਲੜਕੀਆਂ ਨੂੰ ਉਹ ਸਿਲਾਈ ਮਸ਼ੀਨ ਦੀ ਸਿਖਲਾਈ ਦੇ ਕੇ ਕਿੱਤੇ ਲਾ ਚੁੱਕੀ ਹੈਮਸ਼ੀਨ ਤੋਂ ਮਾਸੀ ਨੂੰ ਚਿਤਵਿਆ ਹੀ ਨਹੀਂ ਜਾ ਸਕਦਾ

ਉਸ ਦੌਰ ਦੀਆਂ ਹੋਰ ਲੜਕੀਆਂ ਵਾਂਗ ਮਾਸੀ ਦਾ ਵਿਆਹ ਵੀ ਹੱਸਣ ਖੇਡਣ ਦੀ ਉਮਰੇ ਕਰ ਦਿੱਤਾ ਗਿਆ ਸੀਮਾਸੀ ਦੇ ਵਿਆਹ ਵਾਸਤੇ ਮਾਸੀ ਦੇ ਪਿਓ ਨੇ ਬੱਸ ਮੁੰਡੇ ਦੀ ਜ਼ਮੀਨ ਦੇਖੀ ਸੀਮਾਸੀ ਦੀ ਮਾਂ, ਗੁਰਨਾਮ ਕੌਰ ਨੇ ਗਿਲਾ ਕਰਦੀ ਨੇ ਕਿਹਾ ਵੀ ਸੀ, “ਬੀਰੋ ਦੇ ਬਾਪੂ, ਮੁੰਡਾ ਤਾਂ ਵੇਖ ਲੈਣਾ ਸੀ, ਮੁੰਡਾ ਤਾਂ ਬੀਬੀ ਦੇ ਪੈਰ ਵਰਗਾ ਵੀ ਨਹੀਂ ...।”

“ਮੁੰਡਿਆਂ ਦੀ ਸ਼ਕਲ ਕੌਣ ਦੇਖਦੈ, ਜੈਦਾਦ ਵੇਖਦੇ ਐ ਸਾਰੇ, ਬਾਰਾਂ ਕਿੱਲੇ ਮੁੰਡੇ ਨੂੰ ’ਕੱਲੇ ਨੂੰ ਆਉਂਦੇ ਐ, ਕੁੜੀ ਰਾਣੀ ਬਣ ਕੇ ਰਾਜ਼ ਕਰੂਗੀ।”

ਗੁਰਨਾਮ ਕੌਰ ਸੁਣ ਕੇ ਚੁੱਪ ਹੋ ਗਈ ਸੀਬੀਬੀ ਕਿੰਨੇ ਦਿਨ ਘਰ ਦਿਆਂ ਤੋਂ ਚੋਰੀ ਰੋਂਦੀ ਰਹੀਉਦੋਂ ਕੁੜੀਆਂ ਦੇ ਰੋਣੇ ਕੌਣ ਸੁਣਦਾ ਸੀ! ਇਉਂ ਰੋਂਦੀ ਕੁਰਲਾਉਂਦੀ ਇੱਕ ਦਿਨ ਪੰਦਰਾਂ ਕੁ ਸਾਲ ਦੀ ਮਾਸੀ ਡੋਲੀ ਚੜ੍ਹ ਗਈ

ਵੱਡਾ ਟੱਬਰ ਸੀ, ਮਾਸੀ ਸਾਰਾ ਦਿਨ ਕੰਮਕਾਰ ਵਿੱਚ ਉਲਝੀ ਰਹਿੰਦੀਘਰ ਵਾਲਾ ਸਿਰੇ ਦਾ ਨਖੱਟੂ ... ਬੱਸ ਜ਼ਮੀਨ ਦਾ ਠੇਕਾ ਖਾ ਛੱਡਦਾਦਾਰੂ ਪੀਂਦਾਯਾਰਾਂ ਦੋਸਤਾਂ ਨਾਲ ਤੁਰਿਆ ਫਿਰਦਾਥੋੜ੍ਹਾ ਚਿਰ ਤਾਂ ਮਾਸੀ ਨੇ ਵੇਖਿਆ, ਫਿਰ ਉਹਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ‌ਘਰ ਵਾਲੇ ਨੂੰ ਦਾਰੂ ਪੀਣ ਤੋਂ ਰੋਕਣ ਲੱਗ ਪਈਨਖੱਟੂ ਨੇ ਦਾਰੂ ਪੀਣ ਤੋਂ ਤਾਂ ਕੀ ਰੁਕਣਾ ਸੀ, ਸਗੋਂ ਦਿਨੇ ਵੀ ਪੀਣ ਲੱਗ ਪਿਆਅਖੀਰ ਮਾਸੀ ਨੇ ਆਪਣੇ ਪੇਕੇ ਗੱਲ ਕੀਤੀਉਹਦੀ ਗੱਲ ਵੱਲ ਕਿਸੇ ਨੇ ਬਹੁਤੀ ਹੀ ਨਾ ਦਿੱਤੀ ਬੱਸ ਇੱਕੋ ਸਲਾਹ ਦੇਣ ਲੱਗ ਪਏ, ਬੀਬੀ ਸਿਆਣੀ ਬਣ ਕੇ ਰਹਿ ਬੱਸ ਇੱਕ ਮਾਸੀ ਦੀ ਮਾਂ ਸੀ, ਜਿਹੜੀ ਉਹਦੇ ਵਾਸਤੇ ਫ਼ਿਕਰ ਮੰਦ ਸੀਭਰਾਵਾਂ ਨੂੰ ਤਾਂ ਆਪਣੇ ਟੱਬਰ-ਟੀਹਰ ਤੋਂ ਹੀ ਵਿਹਲ ਨਹੀਂ ਸੀ

ਛੇਆਂ ਕੁ ਮਹੀਨਿਆਂ ਬਾਅਦ ਘਰ ਵਿੱਚ ਇੱਕ ਨਵੀਂ ਚਰਚਾ ਛਿੜ ਪਈਅਖੇ, ਬਹੂ ਦੇ ਅਜੇ ਨਿਆਣਾ …?” ਪਹਿਲਾਂ ਜਿਹੜੀ ਗੱਲ ਵਿੱਚੇ ਵਿੱਚੇ ਧੁਖਦੀ ਸੀ, ਹੁਣ ਭਾਂਬੜ ਬਣਨ ਲੱਗੀਮਾਸੀ ਨੂੰ ਆਨੇ ਬਹਾਨੇ ਸੁਣਾਇਆ ਜਾਂਦਾ ਸ਼ੁਰੂ ਸ਼ੁਰੂ ਵਿੱਚ ਤਾਂ ਮਾਸੀ ਨੇ ਇਨ੍ਹਾਂ ਗੱਲਾਂ ਨੂੰ ਬਹੁਤਾ ਗੌਲਿਆ ਨਾ ਪਰ ਜਦੋਂ ਇਸਦੀ ਆਮ ਹੀ ਚਰਚਾ ਹੋਣ ਲੱਗ ਪਈ ਤਾਂ ਮਾਸੀ ਅੰਦਰੇ ਅੰਦਰ ਖਿਝਦੀਫਿਰ ਦੌਰ ਸ਼ੁਰੂ ਹੋਇਆ, ਮਾਸੀ ਨੂੰ ਮੜ੍ਹੀਆਂ ਮਸਾਣਾਂ ’ਤੇ ਲੈ ਕੇ ਜਾਣ ਦਾਸੱਸ ਉਹਨੂੰ ਕਦੇ ਕਿਸੇ ਪਾਂਧੇ ਕੋਲ, ਕਦੇ ਕਿਸੇ ਪੰਡਿਤ ਕੋਲ ਲਈ ਫਿਰਦੀਜਿੱਥੇ ਕਿਤੇ ਦੱਸ ਪੈਂਦੀ, ਸੱਸ ਓਧਰ ਨੂੰ ਲੈ ਤੁਰ ਪੈਂਦੀ

ਇਸ ਤੋਰੇ ਫੇਰੇ ਤੋਂ ਹੁਣ ਮਾਸੀ ਅਕੇਵਾਂ ਮਹਿਸੂਸ ਕਰਨ ਲੱਗ ਪਈਇੱਕ ਵੇਰਾਂ ਜਦੋਂ ਮਾਸੀ ਦੀ ਸੱਸ ਕਿਸੇ ਸਿਆਣੇ ਦੇ ਲੈ ਕੇ ਜਾਣ ਲੱਗੀ ਤਾਂ ਮਾਸੀ ਬਿੱਟਰ ਗਈ, “ਮੈਂ ਨੀ ਜਾਣਾ, ਕਿਸੇ ਮੜ੍ਹੀ ਮਸਾਣੀਂ ’ਤੇ।” ਉਸ ਦਿਨ ਘਰ ਕਾਫੀ ਘੜਮੱਸ ਪਿਆ, ਪਰ ਮਾਸੀ ਆਪਣੀ ਗੱਲ ’ਤੇ ਅੜੀ ਰਹੀ

ਉਹ ਕਦੇ ਕਦੇ ਪੇਕੇ ਆ ਕੇ ਆਪਣੇ ਰੋਣੇ ਰੋਂਦੀਪਰ ਬਿਨਾਂ ਮਾਂ ਤੋਂ ਉਹਦਾ ਕੋਈ ਨਹੀਂ ਸੀਭਰਾਵਾਂ ਨੂੰ ਤਾਂ ਉਹਦਾ ਬਹੁਤਾ ਪੇਕੇ ਆਉਣਾ ਵੀ ਸ਼ੋਭਦਾ ਨਹੀਂ ਸੀਬਾਪੂ ਦੀ ਤਾਂ ਬੱਸ ਇੱਕੋ ਗੱਲ, “ਧੀਏ, ਧੀਰਜ ਰੱਖ, ਸਭ ਆਪੇ ਠੀਕ ਹੋ ਜੂ।”

ਮਾਸੀ ਉਹਨੇ ਹਰਖ ਵਿੱਚ ਆਪਣੇ ਬਾਪੂ ਨੂੰ ਕਿਹਾ ਸੀ, “ਬਾਪੂ, ਕਿੰਨਾ ਕੁ ਧੀਰਜ ਰੱਖਾਂ, ਸਾਰੇ ਇੱਕੋ ਬੋਲੀ ਬੋਲਦੇ ਐਬਥੇਰਾ ਕਰਕੇ ਵੇਖ ਲਿਆ, ਉਹ ਸਿੱਧੇ ਹੋਣ ਵਾਲੇ ਨਹੀਂ।”

ਇੱਕ ਵਾਰ ਮਾਸੀ ਛੇ ਮਹੀਨੇ ਪੇਕੇ ਬੈਠੀ ਰਹੀਇਨ੍ਹਾਂ ਹੀ ਦਿਨਾਂ ਵਿੱਚ ਉਹਨੇ ਗੁਆਂਢ ਵਿੱਚ ਖੁੱਲ੍ਹੇ ਸਿਲਾਈ ਸੈਂਟਰ ਵਿੱਚ ਸਿਲਾਈ ਦਾ ਕੰਮ ਸਿੱਖ ਲਿਆ

ਸਹੁਰਿਆਂ ਵੱਲੋਂ ਉਹਨੂੰ ਕੋਈ ਲੈਣ ਨਾ ਆਇਆ। ਜਿਵੇਂ ਉਹ ਖਹਿੜਾ ਛੁਡਾਉਣਾ ਚਾਹੁੰਦੇ ਹੋਣ

ਇੱਕ ਦਿਨ ਬਾਪੂ ਕਹਿਣ ਲੱਗਾ, “ਧੀਏ, ਕੁੜੀਆਂ ਪੇਕੇ ਬੈਠੀਆਂ ਨੀ ਸੋਂਹਦੀਆਂ, ਤੂੰ ਆਪਣੇ ਘਰ ਜਾਹ ਭਾਈ।”

ਇਹੀ ਕੁਝ ਭਰਾਵਾਂ ਨੇ ਆਖਿਆਤੇ ਉਹ ਮਾਸੀ ਨੂੰ ਇੱਕ ਤਰ੍ਹਾਂ ਧੱਕੇ ਨਾਲ ਉਹਦੇ ਸਹੁਰੇ ਛੱਡ ਆਏ

... ਤੇ ਇੰਝ ਕਰਦੇ ਕਰਾਉਂਦੇ ਪੰਜ ਸਾਲ ਗੁਜ਼ਰ ਗਏ

ਜਦੋਂ ਕਦੇ ਵਰ੍ਹੇ ਛਿਮਾਹੀ ਮਹਿੰਦਰ ਸਹੁਰੇ ਆਉਂਦਾ ਤਾਂ ਉਹਦੀ ਨਿਗ੍ਹਾ ਸੀਤੋ ’ਤੇ ਹੁੰਦੀਸੀਤੋ ਮਾਸੀ ਦੀ ਛੋਟੀ ਭੈਣ ਸੀ, ਸਤਾਰਾਂ ਕੁ ਸਾਲਾਂ ਦੀਇੱਕ ਦਿਨ ਮਹਿੰਦਰ ਨੇ ਪੀਤੀ ਵਿੱਚ ਬਿਨਾਂ ਕਿਸੇ ਲੱਗ ਲਬੇੜ ਦੇ ਸਿੱਧਾ ਹੀ ਕਹਿ ਦਿੱਤਾ, “ਬਾਪੂ ਜੀ, ਇਹਦੇ ਦੇ ਤਾਂ ਕੋਈ ਨਿਆਣਾ ਹੁੰਦਾ ਨਹੀਂ ਲਗਦਾ, ਆਹ ਸੀਤੋ ਮੇਰੇ ਨਾਲ ਤੋਰ ਦਿਓ, ਦੋਵੇਂ ਭੈਣਾਂ ਰਾਜ ਕਰਨਗੀਆਂ।”

ਬਾਪੂ ਨੇ ਪਹਿਲਾਂ ਸੋਚਿਆ ਕਿ ਜਵਾਈ ਐਵੇਂ ਦਾਰੂ ਪੀ ਕੇ ਕਮਲ਼ ਕੁਟਦਾ ਐ ਪਰ ਜਦੋਂ ਮਹਿੰਦਰ ਨੇ ਇਸ ਗੱਲ ਦੀ ਹਿੰਡ ਫੜ ਲਈ ਤਾਂ ਬਾਪੂ ਉੱਠ ਕੇ ਤੁਰ ਪਿਆ।

ਇਸ ਗੱਲ ਦਾ ਜਦੋਂ ਮਾਸੀ ਨੂੰ ਪਤਾ ਲੱਗਾ ਤਾਂ ਉਹਦੇ ਚਾਰੇ ਕੱਪੜੀਂ ਅੱਗ ਲੱਗ ਗਈ, “ਨਾ ਅਸੀਂ ਗਾਵਾਂ ਬੱਕਰੀਆਂ, ਜੀਹਨੂੰ ਜੀ ਕਰਦਾ ਹੈ, ਕਿੱਲੇ ’ਤੇ ਬੰਨ੍ਹ ਲੇਂਗਾਤੂੰ ਇਹ ਸੋਚ ਕਿਵੇਂ ਲਿਆ, ਬਈ ਸੀਤੋ ਨੂੰ ਇੱਥੇ ਵਸਾ ਲੇਂਗਾਪਹਿਲਾਂ ਤਾਂ ਮੇਰੀ ਜੂਨ ਖਰਾਬ ਕੀਤੀ, ਹੁਣ ਤੂੰ ਉਹਨੂੰ ਵੀ ਬਰਬਾਦ ਕਰਨ ਨੂੰ ਫਿਰਦੈਂ।”

ਮਾਸੀ ਉਸ ਦਿਨ ਬਹੁਤ ਬੋਲੀ ਸੀਪਰ ਮਹਿੰਦਰ ਨੇ ਤਾਂ ਜਿਵੇਂ ਦੂਜਾ ਵਿਆਹ ਕਰਾਉਣ ਦੀ ਠਾਣ ਲਈ ਹੋਵੇ।

ਸੀਤੋ ਤਾਂ ਨਹੀਂ, ਮਹਿੰਦਰ ਨੇ ਸੀਤੋ ਦੀ ਮਾਸੀ ਦੀ ਕੁੜੀ, ਜਿਹੜੀ ਇੱਕ ਅੱਖੋਂ ਬੱਜੋਰੱਤੀ ਸੀ, ਨਾਲ ਵਿਆਹ ਕਰਵਾਉਣ ਦਾ ਬੰਨ੍ਹ ਸੁੱਬ ਕਰ ਲਿਆਮਾਸੀ ਬਥੇਰਾ ਕਲਪੀ, ਪਰ ਉਹਦੀ ਸੁਣਨ ਵਾਲਾ ਕੋਈ ਵੀ ਨਹੀਂ ਸੀਇੱਕ ਮਾਂ ਸੀ, ਉਹ ਵੀ ਅਧਵਾਟੇ ਜੀਵਨ ਪੰਧ ਛੱਡ ਕੇ ਤੁਰ ਗਈ ਸੀ

ਸਾਲ ਦੇ ਅੰਦਰ ਅੰਦਰ ਕਰਤਾਰੋ ਦੇ ਮੁੰਡਾ ਹੋ ਗਿਆਫਿਰ ਉੱਪਰੋਥਲੀ ਤਿੰਨ ਮੁੰਡੇ ਹੋਰ ਹੋਏਮਾਸੀ ਦੀ ਹੋਂਦ ਘਟਦੀ ਘਟਦੀ ਇੱਕ ਵਾਧੂ ਦਾ ਜੀਅ ਬਣ ਕੇ ਰਹਿ ਗਈਕਰਤਾਰੋ ਨੇ ਵੀ ਆਪਣੀ ਮਸੇਰ ਭੈਣ ਤੋਂ ਅੱਖਾਂ ਫੇਰ ਲਈਆਂਮਾਸੀ ਇਕੱਲੀ ਪੈ ਗਈ

ਫਿਰ ਮਾਸੀ ਸਭ ਕੁਝ ਛੱਡ ਛਡਾ ਕੇ ਪੇਕੇ ਆ ਗਈਘਰ ਦੇ ਇੱਕ ਕੋਨੇ ਵਿੱਚ ਸਿਲਾਈ ਸੈਂਟਰ ਸ਼ੁਰੂ ਕਰ ਲਿਆਹੌਲੀ ਹੌਲੀ ਉਹਦੇ ਕੋਲ ਕੁੜੀਆਂ ਦੀ ਗਿਣਤੀ ਵਧਦੀ ਗਈਪੇਕੇ ਘਰ ਦੀ, ਖਾਸ ਕਰਕੇ ਭਰਜਾਈਆਂ ਦੀ ਚਬਾ ਚਬੀ ਤੋਂ ਤੰਗ ਆ ਕੇ ਮਾਸੀ ਇੱਕ ਮਕਾਨ ਕਿਰਾਏ ’ਤੇ ਲੈ ਕੇ ਰਹਿਣ ਲੱਗ ਪਈ ਤੇ ਮਕਾਨ ਦੇ ਇੱਕ ਹਿੱਸੇ ਵਿੱਚ ਸਿਲਾਈ ਸੈਂਟਰ ਚਲਾਉਣ ਲੱਗ ਪਈ

ਹੁਣ ਜਦੋਂ ਮਾਸੀ ਨੂੰ ਕੋਈ ਮੁਹੱਲੇ ਦੀ ਕੁੜੀ ਕੱਤਰੀ ਪੁੱਛਦੀ ਹੈ, “ਮਾਸੀ, ਸਾਰੀ ਉਮਰ ਤੂੰ ’ਕੱਲੀ ਨੇ ਕੱਢ ਲੀ? ਨਾ ਪੇਕਿਆਂ ਵੱਲੋਂ ਤੇ ਨਾ ਈ ਸਹੁਰਿਆਂ ਵੱਲੋਂ ਤੇਰਾ ਕੋਈ ਨਹੀਂ ਹੋਇਆ। ...ਹਰਖ ਤਾਂ ਕਦੇ ਕਦੇ ਆਉਂਦਾ ਹੋਊ।”

ਇੱਕ ਪਲ ਲਈ ਮਾਸੀ ਦੀ ਮਸ਼ੀਨ ਰੁਕਦੀ ਹੈ, ਮਾਸੀ ਚਮਕੀਲੀਆਂ ਨਜ਼ਰਾਂ ਸਵਾਲ ਕਰਤਾ ’ਤੇ ਸੁੱਟਦੀ ਹੈ, “ਨਾ ਧੀਏ! ਕੋਈ ਹਰਖ ਗਿਲਾ ਨਹੀਂ। ... ਤੇ ਮੇਰਾ ਕੋਈ ਕਿਉਂ ਨਹੀਂ! ... ਆਹ ਦੇਖ ਨਾ ਮੇਰੀ ਮਸ਼ੀਨ!” ਇੰਨਾ ਆਖਦਿਆਂ ਹੀ ਮਾਸੀ ਦੇ ਹੱਥ ਹਰਕਤ ਵਿੱਚ ਆਉਂਦੇ ਹਨ ਤੇ ਮਸ਼ੀਨ ਘੁੰਮਣ ਲੱਗ ਜਾਂਦੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5013)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਜਸਵਿੰਦਰ ਸੁਰਗੀਤ

ਜਸਵਿੰਦਰ ਸੁਰਗੀਤ

Punjabi Lecturer, Bathinda Punjab, India.
Phone: (91 - 94174 - 48436)
Email (jaswindersingh0117@gmail.com)