BalwinderSChahal 7ਅਸੀਂ ਕੇਹਰ ਸ਼ਰੀਫ ਨੂੰ ਸਦਾ ਆਪਣੇ ਦਿਲਾਂ ਅੰਦਰ ਯਾਦ ਰੱਖਾਂਗੇ ਅਤੇ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਉਹਨਾਂ ਦੀਆਂ ...KeharSharif7
(25 ਮਈ 2024)
ਇਸ ਸਮੇਂ ਪਾਠਕ: 275.


KeharSharif3
ਪਹਿਲੀ ਬਰਸੀ ’ਤੇ ਯਾਦ ਕਰਦਿਆਂ ...

ਕੇਹਰ ਸ਼ਰੀਫ਼ ਦੀਆਂ ਲਿਖਤਾਂ ਮੈਂ ਅਖਬਾਰਾਂ, ਰਾਸਲਿਆਂ ਤੇ ਸੋਸ਼ਲ ਮੀਡੀਆ ਉੱਪਰ ਪੜ੍ਹਦਾ ਰਹਿੰਦਾਉਸਦੀਆਂ ਲਿਖਤਾਂ ਵਿੱਚੋਂ ਮੈਨੂੰ ਇੱਕ ਸੱਚੇ ਸੁੱਚੇ ਪੰਜਾਬੀ ਦੀ ਝਲਕ ਪੈਂਦੀ ਕਿਉਂਕਿ ਉਸਦੀ ਲੇਖਣੀ ਦਾ ਆਧਾਰ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਹੁੰਦਾਇਸੇ ਤਰ੍ਹਾਂ ਜਦੋਂ ਉਸ ਨਾਲ ਗੱਲ ਵੀ ਹੋਣੀ ਤਾਂ ਉਹ ਆਪਣੀਆਂ ਗੱਲਾਂ ਉੱਪਰ ਮਜ਼ਬੂਤ ਥੰਮ੍ਹ ਵਾਂਗ ਡਟਿਆ ਨਜ਼ਰ ਆਉਂਦਾਫਿਰ ਸਾਡੀ ਪਲੇਠੀ ਮਿਲਣੀ 2018 ਵਿੱਚ ਇਟਲੀ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਗਈ ਪਹਿਲੀ ਯੂਰਪੀ ਪੰਜਾਬੀ ਕਾਨਫਰੰਸ ਵਿੱਚ ਹੋਈ, ਜਿੱਥੇ ਕੇਹਰ ਸ਼ਰੀਫ਼ ਨੂੰ ਨੇੜਿਉਂ ਜਾਣਨ ਤੇ ਸਮਝਣ ਦਾ ਮੌਕਾ ਮਿਲਿਆਉਹ ਦੇਖਣ ਨੂੰ ਜਿੰਨਾ ਸਖਤ ਨਜ਼ਰ ਆਉਂਦਾ ਸੀ, ਮਿਲਿਆ ਤਾਂ ਪਤਾ ਲੱਗਾ ਕਿ ਕੇਹਰ ਸ਼ਰੀਫ ਤਾਂ ਇੱਕ ਮੋਮ ਦਿਲ ਇਨਸਾਨ ਹੈਉਹ ਹਰ ਸਮੇਂ ਖਿੜੇ ਗੁਲਾਬ ਵਾਂਗ ਖੁਸ਼ਦਿਲ, ਕਿਸੇ ਵੱਡੇ ਬੋਹੜ ਵਾਂਗ ਸਭ ਨੂੰ ਆਪਣੀ ਬੁੱਕਲ ਵਿੱਚ ਲੈ ਸਕਣ ਲਈ ਸਮਰੱਥ ਅਤੇ ਕਿਸੇ ਸ਼ਾਂਤ ਨਦੀ ਦੇ ਵਹਾਅ ਵਾਂਗ ਸ਼ਬਦਾਂ ਦੀਆਂ ਲਹਿਰਾਂ ਵਿੱਚ ਵਹਿੰਦਾ ਹੀ ਜਾਂਦਾ ਹੈਉਹ ਕਿਸੇ ਵੀ ਵਿਸ਼ੇ ਉੱਪਰ ਘੰਟਿਆਂ ਬੱਧੀ ਬੋਲ ਸਕਦਾ ਸੀਅਸਲ ਵਿੱਚ ਉਹ ਲੰਮੇ ਸਮੇਂ ਦੇ ਭਰਪੂਰ ਤਜਰਬਿਆਂ ਵਿੱਚੋਂ ਗੁਜ਼ਰ ਕੇ ਬਹੁਤ ਸਾਰੇ ਲੋਕਾਂ ਲਈ ਰਾਹ ਦਸੇਰੇ ਵਜੋਂ ਵਿਚਰਦਾ ਹੋਇਆ ਨਜ਼ਰ ਆਉਂਦਾ

ਕੇਹਰ ਸ਼ਰੀਫ ਦੇ ਜੀਵਨ ਵੱਲ ਝਾਤ ਮਾਰਦੇ ਹਾਂ ਤਾਂ ਉਸਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ (ਹੁਣ ਨਵਾਂ ਸ਼ਹਿਰ) ਦੇ ਪਿੰਡ ਠਠਿਆਲਾ ਵਿੱਚ 10 ਅਪਰੈਲ 1953 ਨੂੰ ਹੋਇਆਉਹ ਗੁਆਂਢ ਦੇ ਦੋ ਪਿੰਡਾਂ ਵਿੱਚ ਮੁਢਲੀ ਪੜ੍ਹਾਈ ਕਰਨ ਤੋਂ ਬਾਅਦ ਬੱਬਰ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਵਿੱਚ ਬੀ ਏ ਫਾਈਨਲ ਤਕ ਪੜ੍ਹਿਆ ਇਸ ਤੋਂ ਬਾਅਦ ਉਹ ਸਾਹਿਤ ਤੇ ਪੱਤਰਕਾਰੀ ਨਾਲ ਜੁੜ ਗਿਆਕੁਝ ਸਮਾਂ ਉਸਨੇ ‘ਨਵਾਂਸ਼ਹਿਰ ਟਾਈਮਜ਼’ ਨਾਂ ਦੇ ਇੱਕ ਹਫਤਾਵਰੀ ਪਰਚੇ ਵਿੱਚ ਕੰਮ ਕੀਤਾਇਸਦੇ ਨਾਲ ਨਾਲ ਉਹ ਪੰਜਾਬੀ ਦੇ ਮਸ਼ਹੂਰ ਅਖਬਾਰ ‘ਪੰਜਾਬੀ ਟ੍ਰਿਬਿਊਨ’ ਤੇ ‘ਨਵਾਂ ਜ਼ਮਾਨਾ’ ਨਾਲ ਬਤੌਰ ਪੱਤਰਕਾਰ ਕੰਮ ਵੀ ਕਰਨ ਲੱਗਾਇਸ ਵਿੱਚ ਉਸਦੇ ਵੱਡੇ ਭਰਾ ਪ੍ਰਸਿੱਧ ਕਾਲਮਨਿਸਟ ਸ਼ਾਮ ਸਿੰਘ ‘ਅੰਗ ਸੰਗ’ ਦਾ ਸਾਥ ਤੇ ਰਹਿਨੁਮਾਈ ਸੀਇੰਝ ਵੀ ਕਹਿ ਸਕਦੇ ਹਾਂ ਕਿ ਸਾਹਿਤ, ਸਾਹਿਤਕਾਰੀ ਤੇ ਪੱਤਰਕਾਰੀ ਉਸ ਨੂੰ ਘਰ ਵਿੱਚ ਹੀ ਮਿਲ ਗਈ ਜੋ ਉਸਦੇ ਜਿਊਂਦੇ ਜੀਅ ਸਦਾ ਨਾਲ ਰਹੀ ਤੇ ਉਹ ਉਸ ਨਾਲ ਰਿਹਾ

ਕੇਹਰ ਸ਼ਰੀਫ਼ ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਦੀ ਮਦਦ ਨਾਲ 1979-80 ਵਿੱਚ ਪਰਵਾਸ ਕਰਕੇ ਜਰਮਨ ਆ ਵਸਿਆਪਰ ਇੱਥੇ ਆ ਕੇ ਵੀ ਉਸਨੇ ਵਿਦੇਸ਼ੀ ਧਰਤੀ ਉੱਪਰ ਆਪਣੀ ਮਾਂ ਬੋਲੀ ਤੇ ਜੰਮਣ ਭੋਏਂ ਪ੍ਰਤੀ ਪਿਆਰ ਨੂੰ ਘੱਟ ਨਾ ਹੋਣ ਦਿੱਤਾਉਹ ਸਾਹਿਤ ਨਾਲ ਕਿੰਨਾ ਮੋਹ ਕਰਦਾ ਹੋਵੇਗਾ ਜੋ ਉਸਨੇ ਵੱਖ ਵੱਖ ਭਾਸ਼ਾਵਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਅਤੇ ਉਹਨਾਂ ਦਾ ਅਧਿਐਨ ਵੀ ਕੀਤਾਉਹ ਲਗਾਤਾਰ ਇੱਕ ਸਾਧਕ ਵਾਂਗ ਆਪਣੀ ਧੁਨ ਵਿੱਚ ਲੱਗਾ ਰਿਹਾਸਾਹਿਤ ਬਾਰੇ ਉਸ ਨੂੰ ਕਿੰਨਾ ਗਿਆਨ ਸੀ, ਇਹ ਕਿਹਰ ਸ਼ਰੀਫ਼ ਨਾਲ ਗੱਲਬਾਤ ਕੀਤਿਆਂ ਪਤਾ ਲਗਦਾ ਸੀਉਸਦੀਆਂ ਗੱਲਾਂ ਵਿੱਚ ਜਿੱਥੇ ਪੰਜਾਬ ਹਰ ਥਾਂ ਹੁੰਦਾ, ਉੱਥੇ ਵਿਸ਼ਵ ਪੱਧਰ ਹਰ ਵਿਸ਼ੇ ਉੱਪਰ ਵੀ ਗੱਲ ਬੜੇ ਸਲੀਕੇ ਤੇ ਅਦਬ ਨਾਲ ਕਰਦਾ ਤੇ ਉਸਦੀਆਂ ਉਦਾਹਰਣਾਂ ਬਾਕਮਾਲ ਹੁੰਦੀਆਂਉਹ ਗੱਲ ਕਰਦਿਆਂ ਕਦੇ ਵੀ ਆਪਣੇ ਸੁਭਾਅ ਨੂੰ ਉਤੇਜਿਤ ਨਾ ਹੋਣ ਦਿੰਦਾ ਸਗੋਂ ਅਜਿਹੇ ਸਮੇਂ ਹੋਰ ਗੰਭੀਰ ਹੋ ਜਾਂਦਾ ਤੇ ਬੜੀ ਥੋੜ੍ਹੀ ਗੱਲ ਵਿੱਚ ਵੀ ਵੱਡਾ ਜਵਾਬ ਦੇਣਾ ਉਸਦੀ ਕਲਾ ਸੀ

ਉਹ ਬੇਸ਼ਕ ਅੱਜ ਸਾਡੇ ਵਿੱਚ ਨਹੀਂ ਹਨ ਪਰ ਕੀਤੇ ਕੰਮਾਂ ਕਰਕੇ, ਪੰਜਾਬੀ, ਪੰਜਾਬ ਤੇ ਪੰਜਾਬੀਅਤ ਪ੍ਰਤੀ ਦ੍ਰਿੜ੍ਹ ਨਿਸਚਾ ਸਦਾ ਲਈ ਕਿਹਰ ਸ਼ਰੀਫ਼ ਨੂੰ ਅਮਰ ਲੋਕਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਦਾ ਹੈਕੇਹਰ ਸ਼ਰੀਫ਼ ਆਪਣੇ ਆਪ ਵਿੱਚ ਇੱਕ ਸੰਸਥਾ ਸੀ, ਉਹ ਆਪਣੀ ਬੋਲੀ, ਆਪਣੇ ਲੋਕਾਂ ਲਈ ਨੰਗੇ ਧੜ ਲੜਨ ਵਾਲਾ ਯੋਧਾ ਲੇਖਕ ਸੀਉਹ ਸਿਰਫ਼ ਇੱਕ ਲੇਖਕ ਹੀ ਨਹੀਂ ਸੀ, ਇਸਦੇ ਨਾਲ ਨਾਲ ਉਹ ਇੱਕ ਵਿਦਵਾਨ ਚਿੰਤਕ, ਕਵੀ ਤੇ ਲੋਕ ਹਿਤੂ ਸ਼ਖਸੀਅਤ ਸੀਉਸਦੀ ਕਲਮ, ਉਸਦੀ ਆਵਾਜ਼, ਨਿਡਰਤਾ ਨਾਲ ਹਮੇਸ਼ਾ ਲੋਟੂ ਲਾਣਿਆਂ ਵਿਰੁੱਧ ਆਪਣਾ ਵਿਰੋਧ ਜਤਾਉਂਦੀ ਰਹੀ ਹੈਉਹ ਹਰ ਮੰਚ ਉੱਪਰੋਂ ਆਪਣੀ ਗੱਲ ਨੂੰ ਬੇਝਿਜਕ ਹੋ ਕੇ ਕਹਿਣ ਦੀ ਜੁਰਅਤ ਰੱਖਣ ਵਾਲਾ ਲੇਖਕ ਤੇ ਬੁਲਾਰਾ ਸੀਉਹ ਸਾਰੀ ਉਮਰ ਆਪਣੀ ਵਿਚਾਰਧਾਰਾ ਉੱਪਰ ਅਡੋਲ ਚੱਲਦਾ ਰਿਹਾ ਹੈਕਦੇ ਵੀ ਉਸਨੇ ਆਪਣੇ ਨਿੱਜੀ ਮੁਫਾਦ ਲਈ ਆਪਣੇ ਵਿਚਾਰਾਂ ਨਾਲ, ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾਉਸਨੇ ਇੱਕ ਸੱਚੇ ਸੀਪੀਆਈ ਕਾਰਕੁਨ ਹੋਣ ਦਾ ਆਪਣਾ ਫਰਜ਼ ਵੀ ਅਦਾ ਕੀਤਾ ਅਤੇ ਕਦੇ ਵੀ ਆਪਣੀ ਵਿਚਾਰਧਾਰਾ ਨੂੰ ਕਿਸੇ ਉੱਪਰ ਥੋਪਣ ਦਾ ਯਤਨ ਨਹੀਂ ਕੀਤਾ

ਉਹ ਸਮੇਂ ਸਮੇਂ ਉੱਪਰ ਲੋਕ ਹਿਤਾਂ ਲਈ ਅਖਬਾਰਾਂ, ਮੈਗਜ਼ੀਨਾਂ ਤੇ ਸੋਸ਼ਲ ਮੀਡੀਆ ਉੱਪਰ ਆਪਣੇ ਲੇਖਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ ਹੈਉਸਦਾ ਲਿਖਿਆ ਇੱਕ ਲੇਖ ਗੁਰੂ ਨਾਨਕ ਜੀ ਬਾਰੇ ਪੜ੍ਹਨ ਵਾਲਾ ਹੈਮੇਰੇ ਖਿਆਲ ਮੁਤਾਬਿਕ ਅਜਿਹਾ ਲੇਖ ਸ਼ਾਇਦ ਹੀ ਕੋਈ ਧਾਰਮਿਕ ਤੋਂ ਧਾਰਮਿਕ ਲੇਖਕ ਵੀ ਨਾ ਲਿਖ ਸਕੇਉਸਨੇ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਨੂੰ ਅੱਜ ਦੇ ਲੋਕਾਂ ਲਈ ਪੇਸ਼ ਕਰਦਿਆਂ ਦੱਸਿਆ ਕਿ ਅਸੀਂ ਕਿੱਥੇ ਖੜ੍ਹੇ ਹਾਂਉਹ ਬੜੀ ਸਰਲਤਾ ਪਰ ਦਲੇਰੀ ਨਾਲ ਲੋਕਾਂ ਵਿੱਚ ਆਏ ਨਿਘਾਰ ਪ੍ਰਤੀ ਦੱਸਦਾ ਹੈ ਕਿ ਗੁਰੂ ਸਾਹਿਬ ਦਾ ਅਸਲ ਮੰਤਵ ਕੀ ਸੀ ਤੇ ਹੁਣ ਅਸੀਂ ਕਿੱਥੇ ਖੜ੍ਹੇ ਹਾਂਉਹ ਹੋਛੀ ਰਾਜਨੀਤੀ, ਧਾਰਮਿਕ ਸ਼ੋਸ਼ਣ ਅਤੇ ਬੇਲੋੜੇ ਪ੍ਰਾਪੇਗੰਡੇ ਦੇ ਬਹੁਤ ਖਿਲਾਫ਼ ਸੀਉਹ ਕੰਮ ਵਿੱਚ ਵਿਸ਼ਵਾਸ ਕਰਨ ਵਾਲਾ ਇਨਸਾਨ ਸੀਇਸੇ ਲਈ ਕੰਮ ਵਾਲੇ ਲੋਕਾਂ ਨਾਲ ਉਹ ਸਿੱਧਾ ਸੰਬੰਧ ਬਣਾ ਲੈਂਦਾ

ਉਹ ਚੱਲਦੇ ਪਾਣੀ ਦੇ ਵੇਗ ਵਾਂਗ ਸਦਾ ਵਗਣ ਵਾਲਾ ਕਲਮਕਾਰ ਸੀਉਸਦੇ ਦੱਸਣ ਮੁਤਾਬਿਕ ਉਹ ਨਿਯਮਤ ਰੂਪ ਵਿੱਚ ਲਗਾਤਾਰ ਲਿਖਣ ਤੇ ਪੜ੍ਹਨ ਵਿੱਚ ਮਸਰੂਫ਼ ਰਹਿੰਦਾ ਸੀਇਸੇ ਕਰਕੇ ਉਹ ਆਪਣੇ ਇੱਕ ਲੇਖ ‘ਸਾਹਿਤ, ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ’ ਵਿੱਚ ਲਿਖਦਾ ਹੈ ਕਿ “ਸਾਹਿਤ ਜ਼ਿੰਦਗੀ ਅੰਦਰ ਸੁਹਜ ਪੈਦਾ ਕਰਦਾ ਹੈ, ਜੀਊਣ ਨੂੰ ਤਰੀਕਾਬੱਧ ਤੇ ਸਲੀਕਾਬੱਧ ਵੀ ਕਰਦਾ ਹੈ।” ਕੇਹਰ ਸ਼ਰੀਫ਼ ਸਾਹਿਤ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਤੇ ਸਮਰਪਿਤ ਸ਼ਖਸੀਅਤ ਸੀਉਹ ਦਿਖਾਵੇ ਮਾਤਰ ਸ਼ਬਦਾਂ ਦਾ ਭਰਮਜਾਲ ਬਣਾ ਕੇ ਜਾਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਵੱਡਾ ਨਹੀਂ ਬਣਦਾ ਸੀ, ਸਗੋਂ ਉਹ ਬਹੁਤ ਵੱਡਾ ਹੋ ਕੇ ਵੀ ਆਪਣੇ ਆਪ ਨੂੰ ਸ਼ਾਂਤ, ਨਿਮਰ ਅਤੇ ਜ਼ਮੀਨੀ ਪੱਧਰ ਦਾ ਲੇਖਕ ਸਮਝਦਾ ਸੀ

ਉਸਦੀਆਂ ਲਿਖਤਾਂ ਵਿੱਚੋਂ ਵੀ ਉਸਦਾ ਅਕਸ ਬਾਖੂਬੀ ਦੇਖਿਆ ਜਾ ਸਕਦਾ ਹੈਕੇਹਰ ਸਰੀਫ਼ ਕਿਹਾ ਕਰਦਾ ਸੀ ਕਿ ਸਾਨੂੰ ਸੰਵਾਦ ਕਰਦੇ ਰਹਿਣਾ ਚਾਹੀਦਾ ਹੈਕਦੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ, ਕਦੇ ਖੁਦ ਨਾਲਇਸ ਬਾਬਤ ਉਹ ਗੁਰੂ ਨਾਨਕ ਦੀ ਉਦਾਹਰਣ ਵੀ ਦਿੰਦੇ ਸਨ ਕਿ ‘ਬਾਬਾ ਨਾਨਕ ਵੀ ਤਾਂ ਸੰਵਾਦ ਰਚਾਉਣ ਦੀ ਹੀ ਗੱਲ ਕਰਦੇ ਸਨ ਪਰ ਅਸੀਂ ਕਿਹੜਾ ਮੰਨਦੇ ਹਾਂ।’ ਕੇਹਰ ਸ਼ਰੀਫ਼ ਨੇ ਵੈਸੇ ਤਾਂ ਬਹੁਤ ਸਾਰਾ ਸਾਹਿਤ ਰਚਿਆ ਹੈ, ਜੋ ਵੱਖ ਵੱਖ ਅਖਬਾਰਾਂ, ਰਸਾਲਿਆਂ ਆਦਿ ਵਿੱਚ ਛਪਦਾ ਰਿਹਾ ਹੈ ਪਰ ਉਸਦੇ ਲੇਖਾਂ ਦੀ ਇੱਕ ਕਿਤਾਬ ‘ਸਮੇਂ ਸੰਗ ਸੰਵਾਦ’ ਸਿਰਲੇਖ ਹੇਠ ਛਪੀ ਹੈਇਸ ਕਿਤਾਬ ਵਿਚਲੇ ਲੇਖ ਵੀ ਇਸੇ ਵੱਲ ਹੀ ਇਸ਼ਾਰਾ ਹਨ

ਕੇਹਰ ਸ਼ਰੀਫ ਦੀ ਇੱਕ ਨਜ਼ਮ ਹੈ ਜੋ ਮੈਂ ਇੱਥੇ ਸਾਂਝੀ ਕਰਨੀ ਚਾਹਾਂਗਾਇਹ ਨਜ਼ਮ ਇਸ਼ਾਰਾ ਕਰਦੀ ਹੈ ਕਿ ਅੱਜ ਦੇ ਪਦਾਰਥਵਾਦੀ ਯੁਗ ਵਿੱਚ ਮਨੁੱਖ ਕਿੰਨਾ ਇਕੱਲਾ ਜਿਹਾ ਹੋ ਗਿਆ ਹੈ

ਬੰਦ ਦਰਵਾਜ਼ਿਆਂ ਵਾਲੇ ਘਰਾਂ ਵਿੱਚ ਬੋਲਦੇ ਲੋਕੀਂ,
ਪ੍ਰਛਾਵੇਂ ਆਪਣੇ ਵਿੱਚੋਂ ਹੀ ਧੁੱਪ ਨੂੰ ਟੋਲਦੇ ਲੋਕੀਂ।
ਜ਼ਮਾਨਾ ਬਦਲ ਜਾਂਦਾ ਹੈ
, ਬਦਲ ਜਾਂਦੀ ਹੈ ਤਾਸੀਰ ਆਪੇ,
ਦਿਲਾਂ ਵਿੱਚ ਪੈ ’ਗੀਆਂ ਘੁੰਡੀਆਂ ਕਿਉਂ ਨਹੀਂ ਖੋਲ੍ਹਦੇ ਲੋਕੀਂ।
ਬਿਠਾ ਕੇ ਕੋਲ ਗੈਰਾਂ ਨੂੰ ਤੇ ਸਿਜਦੇ ਕਰਨ ਬਹਿ ਜਾਂਦੇ,
ਕਿਉਂ ਆਪਣੇ ਭਰਾਵਾਂ ਨਾਲ ਨਹੀਂ ਦਿਲ ਫੋਲਦੇ ਲੋਕੀਂ।

ਕੇਹਰ ਸ਼ਰੀਫ਼ ਆਪਣੀ ਵਿਚਾਰਧਾਰਾ ਪ੍ਰਤੀ ਸਦਾ ਇਮਾਨਦਾਰ ਰਿਹਾ ਹੈ ਅਤੇ ਉਹ ਆਪਣੀ ਲਿਖਤਾਂ ਵਿੱਚ ਵੀ ਸੁਨੇਹਾ ਦਿੰਦਾ ਰਹਿੰਦਾ ਸੀਉਸ ਇਸ ਗੱਲ ਲਈ ਸਦਾ ਆਸਵੰਦ ਸੀ ਕਿ ਇੱਕ ਦਿਨ ਜ਼ਮਾਨਾ ਬਦਲੇਗਾ ਅਤੇ ਹਰ ਇਨਸਾਨ ਲਈ ਬਰਾਬਰਤਾ ਹੋਵੇਗੀ

ਇਹ ਸਾਡਾ ਇਕਰਾਰ, ਜ਼ਮਾਨਾ ਬਦਲਾਂਗੇ,
ਪੱਕਾ ਲਿਆ ਹੈ ਧਾਰ
, ਜ਼ਮਾਨਾ ਬਦਲਾਂਗੇ।
ਜਿੰਦ ਜਾਂਦੀ ਤਾਂ ਜਾਵੇ ਸਿਦਕ ਨਾ ਹਾਰਾਂਗੇ
,
ਜੇਰਾ ਸਾਡਾ ਯਾਰ
, ਜ਼ਮਾਨਾ ਬਦਲਾਂਗੇ।
ਜਿੱਤੀਏ ਭਾਵੇਂ ਨਾ ਜਿੱਤੀਏ
, ਕੋਈ ਫਿਕਰ ਨਹੀਂ,
ਮੰਨਣੀ ਨਹੀਂਉਂ ਹਾਰ
, ਜ਼ਮਾਨਾ ਬਦਲਾਂਗੇ।

ਅਸੀਂ ਕੇਹਰ ਸ਼ਰੀਫ ਨੂੰ ਸਦਾ ਆਪਣੇ ਦਿਲਾਂ ਅੰਦਰ ਯਾਦ ਰੱਖਾਂਗੇ ਅਤੇ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਉਹਨਾਂ ਦੀਆਂ ਅਧੂਰੀਆਂ ਰਹਿ ਗਈਆਂ ਸੱਧਰਾਂ ਨੂੰ ਪੂਰਾ ਕਰ ਸਕੀਏਯੂਰਪੀ ਪੰਜਾਬੀ ਭਾਈਚਾਰੇ ਲਈ ਕੇਹਰ ਸ਼ਰੀਫ਼ ਦਾ ਘਾਟਾ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਹੈ ਕਿਉਂਕਿ ਅਜਿਹੇ ਲੋਕ ਵਾਰ ਵਾਰ ਜਨਮ ਨਹੀਂ ਲੈਂਦੇ, ਜੋ ਸਿਰਫ਼ ਲੋਕਾਂ ਦੀ ਹੀ ਗੱਲ ਕਰਦੇ ਹੋਣ, ਨਿੱਜ ਤੋਂ ਪਰ ਵਾਲੇ ਸਫ਼ਰ ਦੇ ਪਾਂਧੀ ਹੋਣਅਲਵਿਦਾ ਕੇਹਰ ਸ਼ਰੀਫ਼ ਜੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4996)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਚਾਹਲ

Birmingham, UK.
WhatsApp: (44 -74910 73808)
Email: (bindachahal@gmail.com)