BaljinderDr7ਅੱਜ ਗੁਜਰਾਤ ਦੇ ਸੂਰਤ ਅਤੇ ਮੱਧ ਪ੍ਰਦੇਸ਼ ਦੇ ਇੰਦੌਰ ਲੋਕ ਸਭਾ ਹਲਕੇ ਅੰਦਰ ਜੋ ਹੋਇਆ ਹੈ, ਉਹ ਹਰ ਕਿਸਮ ਦੇ ਵਿਰੋਧ ...
(24 ਮਈ 2024)
ਇਸ ਸਮੇਂ ਪਾਠਕ: 370.


ਭਾਰਤ ਅੰਦਰ ਜਮਹੂਰੀ
, ਜਮਹੂਰੀਅਤ, ਜਮਹੂਰੀ ਢੰਗ-ਤਰੀਕਾ, ਜਮਹੂਰੀ ਚੋਣਾਂ, ਜਮਹੂਰੀ ਪਾਰਲੀਮਾਨੀ ਢਾਂਚਾ ਹੋਣ ਦਾ ਰਾਗ ਹਰ ਪਾਸਿਓਂ ਹੀ ਅੱਜ ਕੱਲ੍ਹ ਸੁਣਾਈ ਦੇ ਰਿਹਾ ਹੈਲੇਕਿਨ ਜਮਹੂਰੀਅਤ ਦਾ ਹੋਕਾ ਇਸ ਮੁਲਕ ਦੇ ਲੋਕਾਂ ਦੀ ਜ਼ਿੰਦਗੀ ਦੀ ਬਿਹਤਰੀ ਕਰਨ ਦੇ ਤਾਂ ਰਾਸ ਨਹੀਂ ਆਇਆ, ਉਲਟਾ ਲੋਕਾਂ ਦੀ ਹਾਲਤ ਤਾਂ 1947 ਤੋਂ ਵੀ ਪਹਿਲਾਂ ਵਾਲੀ ਅੰਗਰੇਜ਼ ਬਸਤੀਵਾਦੀਆਂ ਦੇ ਸਿੱਧੇ ਰਾਜ ਵਾਲੇ ਸਮੇਂ ਨਾਲੋਂ ਵੀ ਬਦਤਰ ਹੋਈ ਪਈ ਹੈ

ਹਕੀਕੀ ਰੂਪ ਵਿੱਚ ਹਾਕਮ ਜਮਾਤਾਂ ਲਈ ਜਮਹੂਰੀਅਤ ਦਾ ਝੰਡਾ ਚੁੱਕਣ ਵਾਲੀਆਂ ਰਵਾਇਤੀ ਸਿਆਸੀ ਪਾਰਟੀਆਂ ਹਰ ਪੱਧਰ ਦੀਆਂ ਚੋਣਾਂ ਅੰਦਰ ਆਪਣੀ ਜਿੱਤ ਹਾਸਲ ਕਰਨ ਲਈ ਜਾਂ ਜਿੱਤ ਯਕੀਨੀ ਬਣਾਉਣ ਲਈ ਹਰ ਕਿਸਮ ਦੇ ਹੱਥਕੰਡੇ ਅਪਣਾਉਂਦੀਆਂ ਹਨਹਕੂਮਤੀ ਕੁਰਸੀ ’ਤੇ ਬਿਰਾਜਮਾਨ ਸਿਆਸੀ ਪਾਰਟੀ ਕੋਲ ਬਾਕੀ ਦੀਆਂ ਪਾਰਟੀਆਂ ਦੇ ਮੁਕਾਬਲੇ ਵੋਟ ਸਿਆਸਤ ਨੂੰ ਆਪਣ ਹੱਕ ਵਿੱਚ ਭੁਗਤਾਉਣ ਲਈ ਅਨੇਕਾਂ ਕਿਸਮ ਦੇ ਸੰਦ-ਸੰਦੇੜੇ ਮੌਜੂਦ ਹੁੰਦੇ ਹਨਇਹਨਾਂ ਵਿੱਚ ਵੋਟਰਾਂ ਨੂੰ ਵੋਟਾਂ ਪਾਉਣ ਤੋਂ ਰੋਕਣਾ, ਪੋਲਿੰਗ ਸਟੇਸ਼ਨਾਂ ਤੇ ਪੋਲਿੰਗ ਬੂਥਾਂ ਨੂੰ ਕਬਜ਼ੇ ਹੇਠ ਲੈ ਕੇ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪੋਲ ਕਰਨੀਆਂ, ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਫਿਰਕੇ, ਧਰਮ, ਇਲਾਕੇ, ਜਾਤ-ਬਰਾਦਰੀ ਆਦਿ ਦੇ ਹੋਕਰੇ ਮਾਰਨੇ, ਆਪਣੇ ਵਿਰੋਧੀ ਉਮੀਦਵਾਰਾਂ ਨੂੰ ਕੁਰਸੀ ਦਾ ਲਾਲਚ ਦੇ ਕੇ, ਪੈਸੇ ਨਾਲ ਖਰੀਦਕੇ ਅਤੇ ਇਨਕਮ ਟੈਕਸ, ਈਡੀ, ਐਨਆਈਏ ਤੇ ਹੋਰ ਸਰਕਾਰੀ ਸੰਸਥਾਨਾਂ ਦੇ ਛਾਪਿਆਂ ਦੇ ਡਰਾਵੇ ਦੇ ਕੇ ਸ਼ਾਂਤ ਕਰਨਾ ਤਾਂ ਇਹਨਾਂ ਹਰ ਰੰਗ ਵਿੱਚ ਰੰਗੀਆਂ ਸਿਆਸੀ ਪਾਰਟੀਆਂ ਦਾ ਮਨਭਾਉਂਦਾ ਖੇਡ-ਤਮਾਸ਼ਾ ਹੈ

2024 ਦੀਆਂ ਪਾਰਲੀਮਾਨੀ ਚੋਣਾਂ ਅੰਦਰ ਅਜਿਹੇ ਸੱਭੇ ਰੰਗਾਂ ਦੀ ਬੈਂਗਣੀ ਲੋਕਾਂ ਦੀ ਕਚਹਿਰੀ ਅੰਦਰ ਉੱਘੜਕੇ ਸਾਹਮਣੇ ਹਾਜ਼ਰ ਹੋਈ ਹੈਪਰ ਜਿਵੇਂ-ਜਿਵੇਂ ਹਾਕਮ ਜਮਾਤਾਂ ਦਾ ਆਲਮੀ ਪੱਧਰ ਅਤੇ ਕੌਮੀ ਪੱਧਰ ’ਤੇ ਵੀ ਸਿਆਸੀ ਤੇ ਆਰਥਿਕ ਸੰਕਟ ਕਿਸੇ ਢੁਕਵੇਂ ਹੱਲ ਦੇ ਨੇੜ-ਤੇੜ ਵੀ ਨਹੀਂ ਦਿਸ ਰਿਹਾ ਤਾਂ ਇਹਨਾਂ ਜਮਾਤਾਂ ਅੰਦਰ ਵੀ ਗਲ ਵੱਢਵੀਂ ਲੜਾਈ ਜ਼ੋਰ ਫੜ ਰਹੀ ਹੈ

22 ਅਪਰੈਲ 2024 ਨੂੰ ਗੁਜਰਾਤ ਦੇ ਸੂਰਤ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਨੂੰ ਚੋਣ ਅਧਿਕਾਰੀ ਨੇ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ2024 ਦੀਆਂ ਇਹਨਾਂ ਪਾਰਲੀਮਾਨੀ ਚੋਣਾਂ ਅੰਦਰ ਭਾਜਪਾ ਦੀ ਇਹ ਪਹਿਲੀ ਜਿੱਤ ਹੈਬਿਨਾਂ ਕਿਸੇ ਮੁਕਾਬਲੇ ਤੋਂ ਹੀ ਸੂਰਤ ਦੇ ਲੋਕਾਂ ਤੇ ਵੋਟਰਾਂ ਦੀ ਕਿਸੇ ਕਿਸਮ ਦੀ ਸ਼ਮੂਲੀਅਤ ਅਤੇ ਰਜ਼ਾ ਤੋਂ ਬਿਨਾਂ ਹੀ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੇ ਇੱਛਕ ਵਿਅਕਤੀ ਨੂੰ ਹੀ ਪਾਰਲੀਮੈਂਟ ਦਾ ਪਲੇਠਾ ਮੈਂਬਰ ‘ਚੁਣਦਿੱਤਾ ਗਿਆ ਹੈਮੱਧ ਪ੍ਰਦੇਸ਼ ਦੇ ਇੰਦੌਰ ਲੋਕ ਸਭਾ ਸੀਟ ਤੋਂ ਵੀ ਅਜਿਹਾ ਹੀ ਕਾਂਡ ਦੁਹਰਾ ਦਿੱਤਾ ਹੈਪਾਰਲੀਮਾਨੀ ਜਮਹੂਰੀਅਤ ਦਾ ਇਹ ਨੰਗਾ ਨਾਚ ਹੈ, ਜਿਸਦੇ ਵਿੱਚੋਂ ਲੋਕ ਮਨਫੀ ਹਨ ਅਤੇ ਪੈਸਾ-ਟਕਾ ਤੇ ਤਾਕਤਵਰ-ਸਾਧਨ-ਸੰਪੰਨ ਹੋਣਾ ਹੀ ਹਰ ਸ਼ੈਅ ਹੈ, ਜੋ ਕਿ ਮਾਅਨੇ ਰੱਖਦੀ ਹੈ

ਆਪਣੇ ਵਿਰੋਧੀਆਂ ਨੂੰ ਗੁੱਠੇ ਲਾਉਣ ਲਈ ਇਸ ਵਰਤਾਰੇ ਨਾਲ ਜੁੜੀ ਹੋਈ ਭਾਜਪਾ ਦੇ ‘ਕਾਂਗਰਸ-ਮੁਕਤ ਭਾਰਤ’ ਵਾਲੇ ਨਾਅਰੇ ਅੰਦਰ ਛੁਪੀ ਹੋਈ ਹਕੀਕਤ ਨੂੰ ਵੀ ਸਮਝਣ ਦੀ ਲੋੜ ਹੈਜਿਵੇਂ ਕਿ ਦੇਖਣ ਵਿੱਚ ਆਇਆ ਹੈ ਕਿ ਸੰਕਟ ਮੂੰਹ ਆਈਆਂ ਹਾਕਮ ਜਮਾਤਾਂ ਹਰ ਹੀਲੇ ਆਪਣੇ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਤਹੂ ਹਨਅਜਿਹੇ ਹਾਲਤ ਵਿੱਚ ਉਹ ਕਿਸੇ ਵੀ ਹੱਦ ਤਕ ਜਾ ਕੇ ਆਪਣੀ ਚਹੇਤੀ ‘ਜਮਹੂਰੀਅਤ’ ਨੂੰ ਹੀ ਪੂਰੀ ਤਰ੍ਹਾਂ ਤੱਜ ਸਕਦੀਆਂ ਹਨ

ਅੱਜ ਗੁਜਰਾਤ ਦੇ ਸੂਰਤ ਅਤੇ ਮੱਧ ਪ੍ਰਦੇਸ਼ ਦੇ ਇੰਦੌਰ ਲੋਕ ਸਭਾ ਹਲਕੇ ਅੰਦਰ ਜੋ ਹੋਇਆ ਹੈ, ਉਹ ਹਰ ਕਿਸਮ ਦੇ ਵਿਰੋਧ ਤੇ ਵਿਰੋਧੀਆਂ ਦਾ ਹੀ ਗਲਾ ਘੁੱਟਣਾ ਹੈ ਅਤੇ ਮੁਲਕ ਦੇ ਸਮੁੱਚੇ ਢਾਂਚੇ ਨੂੰ ਭਗਵੇਂ ਰੰਗ ਵਿੱਚ ਰੰਗਣਾ ਹੈਸੂਰਤ ਵਿੱਚ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਕਵਰਿੰਗ ਉਮੀਦਵਾਰ ਦੇ ਨਾਮਜ਼ਦਗੀ ਪੇਪਰਾਂ ਵਿੱਚ ਖਾਮੀਆਂ ਹੋਣ ਕਾਰਨ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਹੋਰਨਾਂ ਉਮੀਦਵਾਰਾਂ ਨੂੰ ਡਰਾ-ਧਮਕਾ ਕੇ ਅਤੇ ਲਾਲਚ ਦੇ ਕੇ ਉਹਨਾਂ ਨੂੰ ਆਪਣੇ ਨਾਮਜ਼ਦਗੀ ਪੇਪਰਾਂ ਨੂੰ ਵਾਪਸ ਲੈਣ ਲਈ ਮਜਬੂਰ ਕਰਕੇ ਇਕੱਲੀ ਭਾਜਪਾ ਦੇ ਉਮੀਦਵਾਰ ਦੇ ਨਾਮਜ਼ਦਗੀ ਪਰਚੇ ਦੇ ਹੀ ਦਰੁਸਤ ਪਾਏ ਜਾਣ ਦੀ ਸੂਰਤ ਵਿੱਚ ਸੂਰਤ-ਏ-ਹਾਲ ਭਾਜਪਾ ਹੀ ਸੂਰਤ ਲੋਕ ਸਭਾ ਹਲਕੇ ਤੋਂ ਜੇਤੂ ਕਰਾਰ ਦੇ ਦਿੱਤੀ ਗਈਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਜਿਸ ਢੰਗ ਨਾਲ ਜ਼ਿੰਦਗੀ ਦੇ ਹਰ ਖੇਤਰ ਅੰਦਰ ਫਾਸ਼ੀਵਾਦ ਨੂੰ ਫੈਲਾ ਰਹੀ ਹੈ, ਉਹ ਦਿਨ ਦੂਰ ਨਹੀਂ, ਜਦੋਂ ਮਨੂਵਾਦੀ ਸੰਵਿਧਾਨ ਲਾਗੂ ਕਰਦਿਆਂ ਨਾਮ-ਨਿਹਾਦ ਜਮਹੂਰੀਅਤ ਦੀ ਸਫ ਵੀ ਵਲੇਟ ਦਿੱਤੀ ਜਾਵੇਗੀ ਅਤੇ ਫਾਸ਼ੀਵਾਦੀ ਡਿਕਟੇਟਰਸ਼ਿੱਪ ਲਾਗੂ ਕਰ ਦਿੱਤੀ ਜਾਵੇਗੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4993)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਬਲਜਿੰਦਰ

ਡਾ. ਬਲਜਿੰਦਰ

WhatsApp: (91 - 94170 - 79720)
Email: (singh.drbaljinder@gmail.com)