SunilKumarGund7ਲਤ ਲੱਗੇ ਵਿਅਕਤੀ ਨੂੰ ਸਿਗਰਟਨੋਸ਼ੀ ਛੱਡਣ ਲਈ ਸ਼ਾਂਤਮਈ ਤਰੀਕੇ ਨਾਲਕਦਮ-ਦਰ-ਕਦਮ ਉਤਸ਼ਾਹਿਤ ...
(23 ਮਈ 2024)
ਇਸ ਸਮੇਂ ਪਾਠਕ: 200.


ਸਿਗਰਟਨੋਸ਼ੀ ਜਾਨਲੇਵਾ ਹੈ
, ਸਿਗਰਟਨੋਸ਼ੀ ਸਿਹਤ ਲਈ ਹਾਨੀਕਾਰਕ ਹੈ, ਸਿਗਰਟਨੋਸ਼ੀ ਨਾ ਕਰੋ ਅਤੇ ਲੰਮੇ ਸਮੇਂ ਤਕ ਜੀਓ ਆਦਿ ਕੁਝ ਪ੍ਰਮੁੱਖ ਨਾਅਰੇ ਹਨ ਜੋ ਜਨਤਕ ਖੇਤਰਾਂ ਵਿੱਚ ਅਤੇ ਸਿਗਰਟ ਵਰਗੇ ਉਤਪਾਦਾਂ ਦੇ ਪੈਕੇਟਾਂ ’ਤੇ ਲਿਖੇ ਹੋਏ ਵੇਖੇ ਜਾ ਸਕਦੇ ਹਨਅਸਲ ਵਿੱਚ ਤੰਬਾਕੂ ਅਧਾਰਤ ਉਤਪਾਦ ਹੀ ਅਜਿਹੇ ਉਤਪਾਦ ਹਨ ਜਿਨ੍ਹਾਂ ਸੰਬੰਧੀ ਲਿਖਤੀ ਰੂਪ ਵਿੱਚ ਆਗਾਹ ਕੀਤਾ ਜਾਂਦਾ ਹੈ ਕਿ ਇਨ੍ਹਾਂ ਦੀ ਵਰਤੋਂ ਨੁਕਸਾਨਦਾਇਕ ਅਤੇ ਜਾਨਲੇਵਾ ਹੈ ਇਸਦੇ ਬਾਵਜੂਦ ਵਿਸ਼ਵ ਭਰ ਵਿੱਚ ਇਹ ਉਤਪਾਦ ਖ਼ਰੀਦੇ ਅਤੇ ਖਪਤ ਕੀਤੇ ਜਾਂਦੇ ਹਨਦਰਅਸਲ ਸਿਗਰਟਨੋਸ਼ੀ ਇੱਕ ਫੈਸ਼ਨ ਪ੍ਰਤੀਕ ਬਣ ਗਿਆ ਹੈਨੌਜਵਾਨ ਮੁੰਡੇ ਕੁੜੀਆਂ ਫਿਲਮ ਜਗਤ ਦੇ ਉਨ੍ਹਾਂ ਅਖੌਤੀ ‘ਰੋਲ ਮਾਡਲਾਂ’ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ ਜੋ ਆਮ ਤੌਰ ’ਤੇ ਸਿਗਰੇਟਨੋਸ਼ੀ ਨੂੰ ਪ੍ਰਭਾਵਕ ਅਤੇ ਸਟਾਈਲਿਸ਼ ਤਰੀਕੇ ਨਾਲ ਪੇਸ਼ ਕਰਦੇ ਹਨ ਇੱਕ ਵਾਰ ਜਦੋਂ ਕੋਈ ਵਿਅਕਤੀ ਤੰਬਾਕੂ ਦਾ ਸੇਵਨ ਕਰ ਬਹਿੰਦਾ ਹੈ ਤਾਂ ਅਮੂਮਨ ਉਹ ਇਸਦਾ ਆਦੀ ਹੋ ਜਾਂਦਾ ਹੈਸਧਾਰਣ ਭਾਸ਼ਾ ਵਿੱਚ ਆਖੀਏ ਤਾਂ ਉਸ ਨੂੰ ਤੰਬਾਕੂ ਦੀ ਲਤ ਲੱਗ ਜਾਂਦੀ ਹੈਸਿਗਰਟਾਂ ਨੂੰ ਫਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਆਮ ਤੌਰ ’ਤੇ ਸ਼ਾਹੀ ਜੀਵਨ ਸ਼ੈਲੀ ਦੇ ਪ੍ਰਤੀਕ ਵਜੋਂ ਵਿਖਾਇਆ ਜਾਂਦਾ ਹੈਇਸੇ ਕਰਕੇ ਜ਼ਿਆਦਾਤਰ ਨੌਜਵਾਨ ਅਤੇ ਇੱਥੋਂ ਤਕ ਕਿ ਨਾਬਾਲਿਗ ਵੀ ਸਿਗਰਟ ਨੂੰ ਇੱਕ ਮਜ਼ੇਦਾਰ ਵਸਤੂ ਵਜੋਂ ਪੀਣਾ ਸ਼ੁਰੂ ਕਰ ਬਹਿੰਦੇ ਹਨ ਪਰ ਸਮੇਂ ਦੇ ਨਾਲ ਸਿਗਰਟਨੋਸ਼ੀ ਇੱਕ ਲਤ ਬਣ ਜਾਂਦੀ ਹੈ

ਨੋ ਸਮੋਕਿੰਗ ਦਿਹਾੜੇ ਦੀ ਸ਼ੁਰੂਆਤ:

ਸਿਗਰਟਨੋਸ਼ੀ ਦੀ ਬਦੌਲਤ ਹੌਲੀ ਹੌਲੀ ਹੋਣ ਵਾਲੀ ਮੌਤ ਬਾਰੇ ਜਾਗਰੂਕਤਾ ਸਮੇਂ ਦੀ ਲੋੜ ਸੀਇਸੇ ਮੰਤਵ ਲਈ ਪਹਿਲਾ ‘ਨੋ ਸਮੋਕਿੰਗ ਦਿਹਾੜਾ’ 1984 ਵਿੱਚ ‘ਵਿਭੂਤੀ ਬੁੱਧਵਾਰ’ (ਐਸ਼ ਵੈਡਨਸਡੇ) (Ash Wednesday) ਵਾਲੇ ਦਿਨ ਮਨਾਇਆ ਗਿਆ ਸੀ ਅਤੇ ਹੁਣ ਇਸ ਨੂੰ ਮਾਰਚ ਦੇ ਦੂਜੇ ਬੁੱਧਵਾਰ ਵਾਲੇ ਦਿਨ, ‘ਨੋ-ਸਮੋਕਿੰਗ’ ਦਿਹਾੜੇ ਵਜੋਂ ਮਨੋਨੀਤ ਕੀਤਾ ਗਿਆ ਹੈਜ਼ਿਕਰਯੋਗ ਹੈ ਕਿ ਕਈ ਪੱਛਮੀ ਇਸਾਈ ਮੂਲ ਵਾਲੇ ਦੇਸ਼ਾਂ ਵਿੱਚ ‘ਐਸ਼ ਵੈਨਸਡੇ’ ਨੂੰ ਪ੍ਰਾਰਥਨਾ ਕਰਨ ਅਤੇ ਵਰਤ ਰੱਖਣ ਦਾ ਪਵਿੱਤਰ ਦਿਨ ਮੰਨਿਆ ਜਾਂਦਾ ਹੈਇਹ ਦਿਨ ਈਸਟਰ ਤੋਂ ਛੇ ਹਫਤੇ ਪਹਿਲਾਂ ਆਉਣ ਵਾਲੇ ਬੁੱਧਵਾਰ ਨੂੰ ਮੱਥੇ ’ਤੇ ਵਿਭੂਤ ਜਾਂ ਸੁਆਹ (ਐਸ਼) ਨਾਲ ‘ਕਰਾਸ’ ਦਾ ਨਿਸ਼ਾਨ ਬਣਾ ਕੇ ਮਨਾਇਆ ਜਾਂਦਾ ਹੈ

ਸਿਗਰਟਨੋਸ਼ੀ ਜਾਨਲੇਵਾ ਹੈ:

ਸਿਗਰਟਨੋਸ਼ੀ ਹੌਲੀ ਹੌਲੀ ਆਤਮਹੱਤਿਆ ਕਰਨ ਦਾ ਇੱਕ ਘਿਨਾਉਣਾ ਤਰੀਕਾ ਹੈਹਰ ਉਹ ਵਿਅਕਤੀ ਜੋ ਸਿਗਰਟਨੋਸ਼ੀ ਤੋਂ ਤੌਬਾ ਕਰ ਲੈਂਦਾ ਹੈ, ਚੰਗਾ ਰਹਿੰਦਾ ਹੈ। ਇਸ ਨੂੰ ਜਦੋਂ ਵੀ ਛੱਡ ਸਕੋਂ ਤਾਂ ਸਮਝੋ ਕਿ ਹਾਲੇ ਵੀ ਦੇਰ ਨਹੀਂ ਹੋਈਹਰ ਵਾਰ ਜਦੋਂ ਤੁਸੀਂ ਸਿਗਰਟਨੋਸ਼ੀ ਛੱਡਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਅਸਲ ਵਿੱਚ ਸਿਗਰਟ ਮੁਕਤ ਰਹਿਣ ਦੇ ਨੇੜੇ ਹੋ ਰਹੇ ਹੰਦੇ ਹੋ

ਸਿਗਰਟਨੋਸ਼ੀ ਵਿੱਚ ਖ਼ਤਰਨਾਕ ਰਸਾਇਣਾ ਦੀ ਮੌਜੂਦਗੀ: ਸਿਗਰਟਨੋਸ਼ੀ ਵਿੱਚ ਕਈ ਖ਼ਤਰਨਾਕ ਰਸਾਇਣ ਮੌਜੂਦ ਹੁੰਦੇ ਹਨ ਜਿਨ੍ਹਾਂ ਦੇ ਸੰਖੇਪ ਵੇਰਵੇ ਹੇਠ ਅਨੁਸਾਰ ਹਨ:

ਕਾਰਬਨ ਮੋਨੋਆਕਸਾਈਡ: ਇਹ ਇੱਕ ਬਹੁਤ ਹੀ ਜ਼ਹਿਰੀਲੀ ਗੈਸ ਹੈ, ਜਿਸ ਵਿੱਚ ਉਦੋਂ ਤੁਸੀਂ ਸਾਹ ਲੈਂਦੇ ਹੋ ਜਦੋਂ ਤੁਸੀਂ ਸਿਗਰਟ ਪੀ ਰਹੇ ਹੁੰਦੇ ਹੋਇਸਦਾ ਸਰਲ ਮਤਲਬ ਹੈ ਕਿ ਤੁਹਾਡੇ ਖ਼ੂਨ ਦੇ ਸੈੱਲ ਤੁਹਾਡੇ ਸਰੀਰ ਦੇ ਵੱਖੋ ਵੱਖਰੇ ਹਿੱਸਿਆਂ ਤੀਕ ਉਸ ਢੰਗ ਨਾਲ ਆਕਸੀਜਨ ਦਾ ਸੰਚਾਰ ਨਹੀਂ ਕਰ ਸਕਦੇ, ਜਿਸ ਤਰ੍ਹਾਂ ਕਿ ਉਨ੍ਹਾਂ ਨੂੰ ਸਧਾਰਣ ਹਾਲਾਤ ਵਿੱਚ ਕਰਨਾ ਚਾਹੀਦਾ ਹੈਸਿੱਟੇ ਵਜੋਂ ਤੁਹਾਡੇ ਖ਼ੂਨ ਵਿੱਚ ਕਾਰਬਨ ਮੋਨੋਆਕਸਾਈਡ ਦੀ ਬਹੁਤਾਤ ਹੋਣ ਨਾਲ ਦਿਲ ਅਤੇ ਸੰਚਾਰ ਸੰਬੰਧੀ ਹੋਰ ਬਿਮਾਰੀਆਂ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ

ਟਾਰ: ਇਹ ਸਿਗਰਟ ਦੇ ਧੂੰਏਂ ਵਿੱਚ ਮੌਜੂਦ ਹੁੰਦਾ ਹੈ ਅਤੇ ਇਸ ਨੂੰ ਕੈਂਸਰ ਦਾ ਮੁੱਖ ਕਾਰਣ ਕਿਹਾ ਜਾ ਸਕਦਾ ਹੈਜਦੋਂ ਤੁਸੀਂ ਸਿਗਰਟ ਦੇ ਧੂੰਏਂ ਦਾ ਕਸ਼ ਲੈਂਦੇ ਹੋ ਤਾਂ 70% ਟਾਰ ਤੁਹਾਡੇ ਫੇਫੜਿਆਂ ਵਿੱਚ ਹੀ ਰਹਿ ਜਾਂਦਾ ਹੈ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈਮਾਹਿਰਾਂ ਦਾ ਮੰਨਣਾ ਹੈ ਕਿ ‘ਲਾਈਟ’, ‘ਮਾਈਲਡ’ ਜਾਂ ‘ਲੋਅ’ ਟਾਰ ਲੇਬਲ ਵਾਲੀਆਂ ਸਿਗਰਟਾਂ ਸਿਰਫ ਗੁਮਰਾਹਕੁੰਨ, ਯਾਨੀਕੇ ਛਲਾਵਾ ਹਨ ਅਤੇ ਸਾਰੀਆਂ ਹੀ ਸਿਗਰਟਾਂ ਤੁਹਾਡੀ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ

ਨਿਕੋਟੀਨ: ਇਹ ਸਿਗਰਟ ਵਿੱਚ ਪਾਇਆ ਜਾਣ ਵਾਲਾ ਇੱਕ ਨਸ਼ੀਲਾ ਰਸਾਇਣ ਹੈਇਹ ਤੁਹਾਡੇ ਦਿਲ ਦੀ ਧੜਕਣ ਦੀ ਦਰ ਅਤੇ ਬਲੱਡ ਪ੍ਰੈੱਸ਼ਰ ਨੂੰ ਵੀ ਵਧਾਉਂਦਾ ਹੈਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਇਸ ਸਚਾਈ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਲਾਜ ਨਾ ਕੀਤਾ ਜਾਣ ਵਾਲਾ ਉੱਚ ਰਕਤ ਚਾਪ, ਯਾਨਿਕੇ ਹਾਈ ਬਲੱਡ ਪ੍ਰੈੱਸ਼ਰ ਤੁਹਾਡੀਆਂ ਧਮਨੀਆਂ ਅਤੇ ਦਿਲ ਨੂੰ ਸਥਾਈ ਤੌਰ ’ਤੇ ਨੁਕਸਾਨ ਪਹੁੰਚਾਉਂਦਾ ਹੈਦੂਜੇ ਪਾਸੇ, ਜਦੋਂ ਤੁਸੀਂ ਸਿਗਰਟਨੋਸ਼ੀ ਬੰਦ ਕਰਦੇ ਹੋ ਤਾਂ ਤੁਸੀਂ ਆਪਣੇ ਫੇਫੜਿਆਂ ਨੂੰ ਆਪ ਮੁਹਾਰੇ ਠੀਕ ਹੋਣ ਦਾ ਮੌਕਾ ਦੇਣ ਦੀ ਕੋਸ਼ਿਸ਼ ਕਰਦੇ ਹੋ ਅਤੇ ਜਿਸਦੇ ਨਤੀਜੇ ਵਜੋਂ ਤੁਸੀਂ ਆਸਾਨੀ ਨਾਲ ਸਾਹ ਲੈਣ ਲਈ ਸਮਰੱਥ ਵੀ ਹੋ ਜਾਂਦੇ ਹੋਦਰਅਸਲ ਸਿਹਤ ਸੰਬੰਧੀ ਅਜਿਹੇ ਕਾਰਗਰ ਫਾਇਦੇ ਲਗਭਗ ਤੁਰੰਤ ਹੀ ਸ਼ੁਰੂ ਹੋ ਜਾਂਦੇ ਹਨ

ਸਿਗਰਟਨੋਸ਼ੀ ਦੇ ਖ਼ਤਰੇ: ਸਿਗਰਟਨੋਸ਼ੀ ਇੱਕ ਭੈੜੀ ਆਦਤ ਹੈ ਜੋ ਨਾ ਸਿਰਫ ਸਿਗਰਟ ਪੀਣ ਵਾਲੇ ਲੋਕਾਂ ਲਈ ਸਗੋਂ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ, ਜਿਵੇਂ ਕਿ ਪਰਿਵਾਰਕ ਜੀਆਂ, ਸਹਿਕਰਮੀਆਂ, ਅਤੇ ਦੋਸਤਾਂ ਆਦਿ ਲਈ ਵੀ ਖ਼ਤਰਨਾਕ ਸਾਬਤ ਹੁੰਦੀ ਹੈਦਿਲ ਦੀਆਂ ਬਿਮਾਰੀਆਂ ਅਤੇ ਕਈ ਤਰ੍ਹਾਂ ਦੇ ਕੈਂਸਰ ਦੇ ਖ਼ਤਰਿਆਂ ਨੂੰ ਵਧਾਉਣ ਦੇ ਨਾਲ ਨਾਲ ਸਿਗਰਟਨੋਸ਼ੀ ਇੱਕ ਮਾੜੀ ਲਤ ਵੀ ਹੈਸਿਗਰਟ ਖ਼ਰੀਦਣ ਲੱਗਿਆਂ ਅਤੇ ਇਸਦੇ ਇਸਤੇਮਾਲ ਤੋਂ ਬਾਅਦ ਉਪਜੀਆਂ ਬਿਮਾਰੀਆਂ ਦੇ ਇਲਾਜ ਦੇ ਖ਼ਰਚੇ ਦੇ ਰੂਪ ਵਿੱਚ, ਸਿਗਰਟਨੋਸ਼ੀ ਵਿਅਕਤੀ ਦੀ ਜੇਬ ’ਤੇ ਵੀ ਹਮੇਸ਼ਾ ਨਾਕਾਰਾਤਮਕ ਅਤੇ ਮਾੜਾ ਵਿੱਤੀ ਪ੍ਰਭਾਵ ਹੀ ਪਾਉਂਦੀ ਹੈ

ਕੈਂਸਰ ਦਾ ਖ਼ਤਰਾ: ਤੰਬਾਕੂਨੋਸ਼ੀ ਫੇਫੜਿਆਂ, ਗਲ਼ੇ, ਮੂੰਹ, ਪੈਨਕਰੀਆਸ, ਅਤੇ ਬਲੈਡਰ ਆਦਿ ਸਣੇ ਵੱਖ ਵੱਖ ਕਿਸਮਾਂ ਦੇ ਕੈਂਸਰ ਦਾ ਮੁੱਖ ਕਾਰਣ ਵੀ ਹੈਤੰਬਾਕੂ ਅਧਾਰਤ ਸਿਗਰਟ ਦੇ ਧੁਏਂ ਵਿੱਚ ਕਾਰਸੀਨੋਜਨਿਕ ਰਸਾਇਣ ਮੌਜੂਦ ਹੁੰਦੇ ਹਨ ਜੋ ਵਿਅਕਤੀ ਦੇ ਡੀ.ਐੱਨ.ਏ. ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਨਾਲ ਸੈਲਾਂ ਦੇ ਅਣਚਾਹੇ ਵਿਕਾਸ ਹੁੰਦੇ ਹਨ ਅਤੇ ਨਤੀਜੇ ਵਜੋਂ ਟਿਊਮਰ ਦੀ ਉਪਜ ਅਤੇ ਇਸਦਾ ਵਿਕਾਸ ਹੁੰਦਾ ਹੈ

ਸਾਹ ਸੰਬੰਧੀ ਸਮੱਸਿਆਵਾਂ: ਸਿਗਰਟਨੋਸ਼ੀ ਸਾਹ ਪ੍ਰਣਾਲੀ ਉੱਤੇ ਵੱਡਾ ਪ੍ਰਭਾਵ ਪਾਉਂਦੀ ਹੈਇਹ ਸਰੀਰ ਦੀਆਂ ਕੁਦਰਤੀ ਪ੍ਰਕਿਰਿਆਵਾਂ ਵਿੱਚ ਰੁਕਾਵਟ ਪਾਉਣ ਵਾਲੀ ਬਿਮਾਰੀ ਦਾ ਕਾਰਣ ਬਣਦੀ ਹੈ, ਜਿਸਦੇ ਨਤੀਜੇ ਵਜੋਂ ਸਾਹ ਲੈਣ ਵਿੱਚ ਤਕਲੀਫ, ਲਗਾਤਾਰ ਖੰਘ, ਅਤੇ ਸਮੇਂ ਦੇ ਬੀਤਣ ਨਾਲ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਵਿੱਚ ਵੀ ਕਮੀ ਆਉਂਦੀ ਹੈ

ਸਿਗਰਟਨੋਸ਼ੀ ਨੂੰ ਨਾਂਹ’ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ. - W.H.O) ਦੀ ਭੂਮਿਕਾ ਅਤੇ ਕਾਰਵਾਈ:

ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਪੂਰੀ ਦੁਨੀਆਂ ਵਿੱਚੋਂ ਤੰਬਾਕੂ ਦੇ ਇਸਤੇਮਾਲ ਅਤੇ ਇਸ ਤੋਂ ਉਪਜੀਆਂ ਬਿਮਾਰੀਆਂ ਸੰਬੰਧੀ ਨਿਯਮਿਤ ਤੌਰ ’ਤੇ ਆਕੜੇ ਇਕੱਠੇ ਕਰਦਾ ਹੈਇਹ ਵਿਸ਼ਵ ਵਿਆਪੀ ਸੰਸਥਾ ਪੂਰੀ ਦੁਨੀਆਂ ਵਿੱਚ ਮੌਜੂਦ ਇਸਦੇ ਜਾਗਰੂਕ ਅਤੇ ਸਿੱਖਿਅਤ ਸਵੈਕਰਮੀਆਂ ਰਾਹੀਂ ਸਿਗਰਟਨੋਸ਼ੀ ਨੂੰ ਨਾਂਹ ਸੰਬੰਧੀ ਜਾਗਰੂਕਤਾ ਫੈਲਾ ਰਹੀ ਹੈ

ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਵੱਲੋਂ ਤੰਬਾਕੂ ਬਾਰੇ ਦਰਸਾਏ ਮੁੱਖ ਤੱਥ: ਤੰਬਾਕੂ ਆਪਣੇ ਅੱਧੇ ਅਜਿਹੇ ਖ਼ਪਤਕਾਰਾਂ ਨੂੰ ਮਾਰ ਦਿੰਦਾ ਹੈ ਜੋ ਇਸਦੀ ਲਤ ਨੂੰ ਛੱਡ ਨਹੀਂ ਸਕਦੇ ਤੰਬਾਕੂ ਹਰ ਸਾਲ 80 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲੈਂਦਾ ਹੈ, ਜਿਨ੍ਹਾਂ ਵਿੱਚ ਲਗਭਗ 13 ਲੱਖ ਤੰਬਾਕੂਨੋਸ਼ੀ ਨਾ ਕਰਨ ਵਾਲੇ ਅਜਿਹੇ ਵਿਅਕਤੀ ਵੀ ਸ਼ਾਮਲ ਹੁੰਦੇ ਹਨ ਜੋ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਨੇੜਲੇ ਸੰਪਰਕ ਵਿੱਚ ਰਹਿ ਕੇ ਅਸਿੱਧੇ ਤੌਰ ’ਤੇ ਤੰਬਾਕੂ ਦੇ ਧੂੰਏਂ ਦਾ ਸ਼ਿਕਾਰ ਹੋ ਜਾਂਦੇ ਹਨ

ਦੁਨੀਆਂ ਦੇ 130 ਕਰੋੜ ਤੰਬਾਕੂ ਖ਼ਪਤਕਾਰਾਂ ਵਿੱਚੋਂ 80% ਘੱਟ ਆਮਦਨ ਵਾਲੇ ਦੇਸ਼ਾਂ ਦੇ ਵਸਨੀਕ ਹੁੰਦੇ ਹਨ ਸਾਲ 2020 ਵਿੱਚ ਦੁਨੀਆਂ ਦੀ 22.3% ਆਬਾਦੀ ਨੇ ਤੰਬਾਕੂਨੋਸ਼ੀ ਕੀਤੀ, ਜਿਨ੍ਹਾਂ ਵਿੱਚ 36.7% ਮਰਦ ਅਤੇ 7.8% ਔਰਤਾਂ ਸ਼ਾਮਲ ਸਨ

ਤੰਬਾਕੂ ਦੀ ਮਹਾਂਮਾਰੀ ਨੂੰ ਹੱਲ ਕਰਨ ਦੇ ਮੰਤਵ ਨਾਲ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਸਦੱਸਤਾ ਵਾਲੇ ਦੇਸ਼ਾਂ ਨੇ ਸਾਲ 2003 ਦੌਰਾਨ ‘ਡਬਲਯੂ. ਐੱਚ. ਓ. ਫਰੇਮਵਰਕ ਕਨਵੈਨਸ਼ਨ ਆਨ ਤੰਬਾਕੂ ਕੰਟਰੋਲ’ ਨੂੰ ਅਪਣਾਇਆਇਸ ਵੇਲੇ 182 ਦੇਸ਼ ਇਸ ਸਮਝੌਤੇ ਦੇ ਭਾਈਵਾਲ ਹਨ

ਇਲੈਕਟ੍ਰਾਨਿਕ ਸਿਗਰਟ ਉੱਤੇ ਡਬਲਯੂ. ਐੱਚ. ਓ. ਦੀ ਤਿੱਖੀ ਨਿਗਾਹ: ਡਬਲਯੂ. ਐੱਚ. ਓ. ਵੱਲੋਂ ਜਾਰੀ ਇੱਕ ਰਿਪੋਰਟ ਦੇ ਅਨੁਸਾਰ ਇਲੈਕਟ੍ਰਾਨਿਕ ਸਿਗਰਟ (ਜਾਂ ਈ-ਸਿਗਰਟ) ਇਲੈਕਟ੍ਰਾਨਿਕ ਨਿਕੋਟੀਨ ਡਿਲਿਵਰੀ ਸਿਸਟਮ ਅਤੇ ਇਲੈਕਟ੍ਰਾਨਿਕ ਗੈਰ ਨਿਕੋਟੀਨ ਡਿਲਿਵਰੀ ਸਿਸਟਮ ਦਾ ਸਭ ਤੋਂ ਆਮ ਰੂਪ ਹਨਇਸ ਤੋਂ ਇਲਾਵਾ ‘ਈ-ਸਿਗਾਰ’ ਅਤੇ ‘ਈ-ਪਾਈਪ’ ਵੀ ਇਸਦੇ ਵੱਖਰੇ ਰੂਪ ਹਨ, ਜਿੰਨ੍ਹਾਂ ਵਿੱਚੋਂ ਵੱਖ ਵੱਖ ਮਾਤਰਾ ਵਿੱਚ ਨਿਕੋਟੀਨ ਸਣੇ ਹੋਰ ਵੀ ਕਈ ਹਾਨੀਕਾਰਕ ਪਦਾਰਥ ਨਿਕਲਦੇ ਹਨਇਹ ਜ਼ਹਿਰੀਲੇ ਪਦਾਰਥ ਸਿਗਰਟਨੋਸ਼ੀ ਕਰਨ ਵਾਲੇ ਉਪਭੋਗਤਾਵਾਂ ਤੋਂ ਇਲਾਵਾ ਉਪਭੋਗ ਨਾ ਕਰਨ ਵਾਲੇ, ਪਰ ਉਪਭੋਗੀਆਂ ਦੇ ਨੇੜਲੇ ਸੰਪਰਕ ਵਿੱਚ ਰਹਿਣ ਵਾਲੇ ਵਿਅਕਤੀਆਂ ਲਈ ਵੀ ਨੁਕਸਾਨਦੇਹ ਹੁੰਦੇ ਹਨਇਸ ਤੋਂ ਇਲਾਵਾ ਨਿਕੋਟੀਨ ਮੁਕਤ ਹੋਣ ਦਾ ਦਾਅਵਾ ਕਰਨ ਵਾਲੇ ਕਈ ਉਤਪਾਦਾਂ ਵਿੱਚ ਵੀ ਨਿਕੋਟੀਨ ਮੌਜੂਦ ਪਾਇਆ ਜਾਂਦਾ ਹੈ

ਇਕੱਠੇ ਕੀਤੇ ਗਏ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਇਹ ਉਤਪਾਦ ਸਿਹਤ ਲਈ ਵਧੇਰੇ ਹਾਨੀਕਾਰਕ ਹਨ ਅਤੇ ਸੁਰੱਖਿਅਤ ਬਿਲਕੁਲ ਵੀ ਨਹੀਂ ਹਨਹਾਲਾਂਕਿ ਇਨ੍ਹਾਂ ਦੀ ਵਰਤੋਂ ਕਰਨ ਜਾਂ ਲੰਮੇ ਸਮੇਂ ਬਾਅਦ ਸਾਹਮਣੇ ਆਉਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਹਾਲੇ ਕੋਈ ਸਪਸ਼ਟ ਫੈਸਲਾ ਦੇਣਾ ਜਲਦਬਾਜ਼ੀ ਹੋਵੇਗਾਕੁਝ ਤਾਜ਼ਾ ਅਧਿਐਨਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਵਰਤੋਂ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵਧਾ ਸਕਦੀ ਹੈਗਰਭਵਤੀ ਔਰਤਾਂ ਦੇ ਸਰੀਰ ਵਿੱਚ ਨਿਕੋਟੀਨ ਦੇ ਪਹੁੰਚਣ ਨਾਲ ਨਤੀਜੇ ਵਜੋਂ ਗਰਭ ਵਿੱਚ ਪਲ ਰਹੇ ਬੱਚੇ ਦੀ ਸਿਹਤ ’ਤੇ ਨਾਕਾਰਾਤਮਕ ਪ੍ਰਭਾਵ ਪੈ ਸਕਦੇ ਹਨਨਿਕੋਟੀਨ, ਜੋ ਕਿ ਇੱਕ ਬੇਹੱਦ ਲਤ ਲਾਉਣ ਵਾਲਾ ਨਸ਼ਾ ਹੈ, ਦਿਮਾਗ਼ ਦੇ ਵਿਕਾਸ ਲਈ ਵੀ ਨੁਕਸਾਨਦੇਹ ਹੈ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਭਾਰਤ ਦੀ ਭੁਮਿਕਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਭਾਰਤ ਨੇ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਕੇਂਦਰ ਸਰਕਾਰ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਇੱਕ ਨਵੇਕਲੀ ਸਕੀਮ ਹੈਇਸ ਸਕੀਮ ਦੀ ਮਾਨਤਾ 2021 ਤੋਂ 2026 ਤਕ ਦੀ ਹੈਇਸ ਸਕੀਮ ਦੇ ਮੁੱਖ ਕਾਰਜਾਂ ਵਿੱਚ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਅਧੀਨ ਵੱਖੋ ਵੱਖ ਗਤੀਵਿਧੀਆਂ ਦੀ ਸਮੁੱਚੀ ਨੀਤੀ ਬਣਾਉਣਾ, ਯੋਜਨਾਬੰਦੀ, ਲਾਗੂ ਕਰਨਾ, ਨਿਗਰਾਨੀ, ਅਤੇ ਮੁਲਾਂਕਣ ਕਰਨਾ ਆਦਿ ਹਨਇਸ ਤੋਂ ਇਲਾਵਾ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ (ਪੈਕੇਜਿੰਗ ਅਤੇ ਲੇਬਲਿੰਗ) ਸੰਸ਼ੋਧਨ ਨਿਯਮ 2022, ਜਿਵੇਂ ਕਿ ਸਮੇਂ ਸਮੇਂ ’ਤੇ ਸੋਧਿਆ ਗਿਆ ਹੈ, ਦੀਆਂ ਨਵੀਂਆਂ ਨਿਰਧਾਰਤ ਸਿਹਤ ਚਿਤਾਵਣੀਆਂ ਦੀ ਸੂਚਨਾ ਸੰਬੰਧੀ ਲੋੜੀਂਦੇ ਪ੍ਰਚਾਰ, ਪ੍ਰਸਾਰ ਅਤੇ ਅਮਲ ਨੂੰ ਯਕੀਨੀ ਬਣਾਉਣਾ ਵੀ ਇਸ ਇਸਦੇ ਮੁੱਖ ਕਾਰਜਾਂ ਵਿੱਚ ਸ਼ਾਮਿਲ ਹੈ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਭਾਰਤ ਨੇ ਤੰਬਾਕੂ ਦੀ ਲਤ ਦੇ ਇਲਾਜ ਸੰਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ਜਿਨ੍ਹਾਂ ਨੂੰ ਤਿਆਰ ਕਰਨ ਲਈ ਭਾਰਤ ਦੇ ਪ੍ਰਸਿੱਧ ਡਾਕਟਰਾਂ ਵੱਲੋਂ ਆਪੋ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਵੀ ਸੀਨੀਅਰ ਡਾਕਟਰਾਂ ਵੱਲੋਂ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਗੂੜ੍ਹੀ ਸਮੀਖਿਆ ਕੀਤੀ ਗਈ ਹੈਇਹ ਦਿਸ਼ਾ ਨਿਰਦੇਸ਼ ਇਸ ਤੱਥ ਦੀ ਤਸਦੀਕ ਕਰਦੇ ਹਨ ਕਿ ‘ਤੰਬਾਕੂ ਕੰਟਰੋਲ ਅਤੇ ਫਰੇਮਵਰਕ ਕਨਵੈਨਸ਼ਨ’ ਦੇ ਅਧੀਨ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ, ਵੱਖੋ ਵੱਖ ਦੇਸ਼ਾਂ ਦੀ ਮਦਦ ਕਰਨ ਲਈ ਵਿਸ਼ਵ ਸਿਹਤ ਸੰਗਠਨ ਨੇ ‘ਐੱਮ. ਪਾਵਰ’ (MPOWER) ਦੀ ਸਥਾਪਨਾ ਕੀਤੀ ਹੈ ਜਿਸਦੀਆਂ ਨੀਤੀਆਂ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਵਿੱਚ ਸਹਾਇਕ ਅਤੇ ਕਾਰਗਰ ਸਾਬਤ ਹੋਈਆਂ ਹਨ ਇਸਦੀਆਂ ਨੀਤੀਆਂ ਕੁਝ ਇਸ ਤਰ੍ਹਾਂ ਹਨ:

ਤੰਬਾਕੂ ਦੀ ਵਰਤੋਂ ਅਤੇ ਰੋਕਥਾਮ ਸੰਬੰਧੀ ਨੀਤੀਆਂ ਦੀ ਨਿਗਰਾਨੀ ਕਰੋ ਲੋਕਾਂ ਨੂੰ ਤੰਬਾਕੂ ਦੇ ਧੁਏਂ ਤੋਂ ਬਚਾਓ ਤੰਬਾਕੂ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਮਦਦ ਦੀ ਪੇਸ਼ਕਸ਼ ਕਰੋ ਤੰਬਾਕੂ ‘ਤੋਂ ਹੋਣ ਵਾਲੇ ਖ਼ਤਰਿਆਂ ਬਾਰੇ ਚਿਤਾਵਣੀ ਦਿਓ ਤੰਬਾਕੂ ਦੀ ਮਸ਼ਹੂਰੀ, ਪ੍ਰਚਾਰ ਅਤੇ ਸਪਾਂਸਰਸ਼ਿੱਪ ’ਤੇ ਪਾਬੰਦੀ ਲਾਗੂ ਕਰੋ, ਅਤੇ ਤੰਬਾਕੂ ਉਤਪਾਦਾਂ ਤੇ ਕਰ (ਟੈਕਸ) ਵਧਾਓ

ਤੰਬਾਕੂਨੋਸ਼ੀ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਪਰਿਵਾਰਕ ਜੀਆਂ, ਦੋਸਤਾਂ, ਅਤੇ ਸਹਿਕਰਮੀਆਂ ਦੀ ਭੁਮਿਕਾ: ਵਿਅਕਤੀ ਸਮਾਜ ਤੋਂ ਹੀ ਸਿਗਰਟਨੋਸ਼ੀ ਸਿੱਖਦਾ ਹੈਇਸੇ ਤਰ੍ਹਾਂ ਉਹ ਆਪਣੇ ਸਮਾਜ ਦੀ ਭੂਮਿਕਾ ਸਦਕਾ ਨਸ਼ਾ ਮੁਕਤ ਵੀ ਹੋ ਸਕਦਾ ਹੈਤੰਬਾਕੂਨੋਸ਼ੀ ਦੀ ਲਤ ਛਡਾਉਣ ਲਈ ਕਿਸੇ ਵਿਅਕਤੀ ਦੀ ਮਦਦ ਕਰਨ ਦੇ ਸਿਲਸਿਲੇ ਵਿੱਚ ਪਰਿਵਾਰਕ ਜੀਅ, ਦੋਸਤ, ਅਤੇ ਸਹਿਕਰਮੀ ਵਧੇਰੇ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨਲਤ ਲੱਗੇ ਵਿਅਕਤੀ ਨੂੰ ਸਿਗਰਟਨੋਸ਼ੀ ਛੱਡਣ ਲਈ ਸ਼ਾਂਤਮਈ ਤਰੀਕੇ ਨਾਲ, ਕਦਮ-ਦਰ-ਕਦਮ ਉਤਸ਼ਾਹਿਤ ਕੀਤਾ ਜਾ ਸਕਦਾ ਹੈਸਿਗਰਟਨੋਸ਼ੀ ਨਾ ਕਰਨ ਵਾਲੇ ਹਰੇਕ ਨਾਗਰਿਕ ਨੂੰ ਇਸਦੀ ਲਤ ਲੱਗੇ ਘੱਟੋ ਘੱਟ ਇੱਕ ਵਿਅਕਤੀ ਨੂੰ ਸਿਗਰਟਨੋਸ਼ੀ ਛੱਡਣ ਲਈ ਪ੍ਰੇਰਤ ਕਰਨ ਲਈ ਬਿਨਾਂ ਕਿਸੇ ਸਵਾਰਥ ਭਾਵ ਨਾਲ, ਆਪ ਮੁਹਾਰੇ ਹੀ ਵਚਨਬੱਧ ਹੋਣਾ ਚਾਹੀਦਾ ਹੈਇਸ ਕਾਰਜ ਨੂੰ ਸਫਲ ਬਣਾਉਣ ਲਈ ਲਗਭਗ ਹਰੇਕ ਜ਼ਿਲ੍ਹੇ ਵਿੱਚ ਸਥਾਪਿਤ ਨਸ਼ਾ ਛਡਾਊ ਕੇਂਦਰਾਂ ਦੀਆਂ ਸੇਵਾਵਾਂ ਵੀ ਆਪੋ-ਆਪਣੀ ਸਹੂਲਤ ਅਨੁਸਾਰ ਲਈਆਂ ਜਾ ਸਕਦੀਆਂ ਹਨਅਜਿਹਾ ਕਰਨ ਨਾਲ ਅਸੀਂ ਲਗਭਗ 130 ਕਰੋੜ ਸਿਗਰਟਨੋਸ਼ੀ ਦੀ ਲਤ ਲੱਗੇ ਵਿਅਕਤੀਆਂ ਦੀ ਮਦਦ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਹੌਲੀ ਹੌਲੀ ਮੌਤ ਦੇ ਖ਼ਤਰੇ ਵਾਲੇ ਡੂੰਘੇ ਖੂਹ ਵਿੱਚੋਂ ਬਾਹਰ ਕੱਢ ਸਕਦੇ ਹਾਂ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4989)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਸੁਨੀਲ ਕੁਮਾਰ ਗੁੰਦ

ਸੁਨੀਲ ਕੁਮਾਰ ਗੁੰਦ

WhatsApp: (91 - 94184 - 70707)
Email: (NannuNeeL77@gmail.com)