DeepVirk7ਬੀਤਦੇ ਵਕਤ ਨਾਲ ਬਹੁਤ ਕੁਝ ਬਦਲਿਆ। ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਵਿੱਚ ਉਲਝ ਕੇ ...
(16 ਅਪਰੈਲ 2024)
ਇਸ ਸਮੇਂ ਪਾਠਕ: 230.


ਮੈਂ ਇੱਕ ਆਮ ਜਿਹੀ ਕੁੜੀ
ਨਾਲ਼ਦੀਆਂ ਵੀ ਅਜਿਹੀਆਂ ਹੀ, ਮਾਪਿਆਂ ਦੀ ਇੱਜ਼ਤ ਦਾ ਖਿਆਲ ਕਰਨ ਵਾਲ਼ੀਆਂਕਦੇ ਇੱਧਰ-ਉੱਧਰ ਨਹੀਂ ਦੇਖਿਆਬੱਸ, ਜਿਹੜਾ ਮਾਪੇ ਭਾਲਣਗੇ, ਓਹੀ ਸਭ ਕੁਝ ਹੋਊਹੋਰਨਾਂ ਕੁੜੀਆਂ ਵਾਂਗ ਕਦੇ ਫੈਸ਼ਨ ਨਾ ਕੀਤਾਸੋਚ ਸੀ, ਹੁਣ ਤਾਂ ਪੜ੍ਹਨਾ ਬੱਸ, ਸਾਰੇ ਸ਼ੌਕ ਫਿਰ ਪੂਰੇ ਕਰਾਂਗੇ ...

ਪੜ੍ਹਾਈ ਪੂਰੀ ਹੋਈ ਤੇ ਮਾਪਿਆਂ ਨੇ ਵਰ ਲੱਭ ਕੇ ਡੋਲ਼ੀ ਤੋਰਨ ਦੀ ਕਾਹਲ਼ ਕੀਤੀ

ਪਤਾ ਨਹੀਂ ਕਿਹੋ ਜਿਹਾ ਹੋਊ? ... ਦੇਖਣ ਨੂੰ ਵਧੀਆ ਲਗਦਾ ਹੋਊ ਕਿ ...।

ਮੈਂ ਚਿੜੀਆਂ ਜਿਹੀ … ਕਿਧਰੇ ਕਿਤਾਬਾਂ ਦਾ ਸਾਥ, ਸੋਹਣੇ ਗੀਤਾਂ ਦੀ ਦੀਵਾਨੀ, ਘੁੰਮਣ ਫਿਰਨ ਦੀ ਸ਼ੌਕੀਨ ਸੋਚਦੀ, ਪਹਿਲਾਂ ਤਾਂ ਪੜ੍ਹਾਈ ਨੇ ਮੱਤ ਮਾਰੀ ਰੱਖੀ ... ਹੁਣ ਖ਼ੂਬ ਘੁੰਮਣਾ ਤੇ ਸ਼ੌਕ ਪੂਰੇ ਕਰਨੇ ਆ ...

ਮੈਂ ਆਪਣੀ ਕਵਿਤਾਵਾਂ ਵਾਲੀ ਡਾਇਰੀ ਵੀ ਨਵੇਂ ਘਰ ਆਪਣੇ ਨਾਲ ਹੀ ਲੈ ਆਈ ਸੀ ਆਹ ਦੇਖੋ! ਮੈਂ ਕਵਿਤਾ ਲਿਖੀ ਹੈ ... ਪੜ੍ਹੋ ...

ਕੋਈ ਪ੍ਰਤੀਕਿਰਿਆ ਨਹੀਂ … ਇੱਕ ਸਰਸਰੀ ਜੀ ਨਿਗਾਹ ਮਾਰ ਕੇ ਡਾਇਰੀ ਪਾਸੇ ਰੱਖ ਦਿੱਤੀ ਤੇ ਮੇਰੀ ਕਵਿਤਾ ਮੇਰੇ ਅੰਦਰ ਹੀ ਦਫ਼ਨ ਹੋ ਗਈ ਹੌਲ਼ੀ ਹੌਲ਼ੀ ਪਤਾ ਲੱਗ ਗਿਆ ਕਿ ਜਨਾਬ ਨੂੰ ਨਾ ਘੁੰਮਣ-ਫਿਰਨ ਦਾ ਸ਼ੌਕ, ਨਾ ਬਾਹਰ ਜਾ ਕੇ ਖਾਣ-ਪੀਣ ਦਾ, ਸਾਦੀ ਜਿਹੀ ਜ਼ਿੰਦਗੀਫਿਲਮ ਬਾਰੇ ਤਾਂ ਕਦੇ ਕਹੋ ਹੀ ਨਾ

ਮੈਂ ਤਿੰਨ ਘੰਟੇ ਮੂੰਹ ਚੱਕ ਕੇ ਨਹੀਂ ਬੈਠ ਸਕਦਾ।”

ਮੇਰੇ ਤਾਂ ਜਿਵੇਂ ਅਰਮਾਨਾਂ ’ਤੇ ਹੀ ਡਾਕਾ ਪੈ ਗਿਆ

ਤੋਹਫ਼ੇ-ਤੂਹਫ਼ੇ ਕੁਝ ਨਹੀਂ ਹੁੰਦੇਚੱਲ ਬਜ਼ਾਰ … … ਜਿਹੜੀ ਚੀਜ਼ ਚਾਹੀਦੀ ਆ … … ਲੈ ਆ।”

ਖਿਆਲ ਆਉਂਦਾ - ਆਹ ਕੀਹਦੇ ਪੱਲੇ ਪੈ ਗਈ? ਕੀ ਬਣੂ ਮੇਰਾ?

ਜ਼ਿੰਦਗੀ ਸਮਝੌਤਿਆਂ ਦਾ ਨਾਂ ਹੈ … … ਕੋਈ ਨਾ - ਅੰਦਰੋਂ ਹੁੰਗਾਰਾ ਮਿਲਦਾ।

ਬੀਤਦੇ ਵਕਤ ਨਾਲ ਬਹੁਤ ਕੁਝ ਬਦਲਿਆਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਵਿੱਚ ਉਲਝ ਕੇ ਰਹਿ ਗਏ ਤੇ ਸਮਾਂ ਆਪਣੀ ਚਾਲੇ ਚਲਦਾ ਰਿਹਾ

ਨਿਆਣੇ ਵੱਡੇ ਹੋ ਗਏਪਰਿਵਾਰ ਦਾ ਸਾਥ ਚੰਗਾ ਲੱਗਣ ਲੱਗਿਆਲਾਪਰਵਾਹ ਤੇ ਮਸਤ-ਮੌਲਾ ਜਿਹਾ ਐਨਾ ਜ਼ਿੰਮੇਵਾਰ ਬਾਪ ਵੀ ਹੋ ਸਕਦਾ ਹੈ, ਕਦੇ ਸੋਚਿਆ ਨਹੀਂ ਸੀਵਕਤ ਨਾਲ ਉਹਦੀਆਂ ਖ਼ੂਬੀਆਂ ਸਾਹਮਣੇ ਆਉਂਦੀਆਂ ਗਈਆਂਬਾਹਰੋਂ ਪੱਥਰ ’ਤੇ ਅੰਦਰੋਂ ਮੋਮ ਜਿਹਾ, ਹਰੇਕ ਰਾਹ ’ਤੇ ਮੇਰੇ ਕਦਮ ਨਾਲ ਕਦਮ ਮਿਲਾ ਕੇ ਚੱਲਿਆਗੁੱਸਾ, ਮਾੜੇ ਬੋਲ, ਤਾਹਨੇ-ਮਿਹਣੇ ਤਾਂ ਉਸਦੇ ਸੁਭਾਅ ਤੋਂ ਕੋਹਾਂ ਦੂਰ ਰਹੇ

ਹਾਂ ਬੱਸ, ਕਦੇ-ਕਦੇ ਖਾਣ ਵਾਲੀ ਚੀਜ਼ ਲਈ ਬੱਚਿਆਂ ਵਾਂਗ ਲੜਦਾ ਜ਼ਰੂਰਹਾਸਾ ਆਉਂਦਾ - ਜਿੱਥੇ ਦੋ ਜੁਆਕ ਸੰਭਾਲ਼ੀਦੇ ਆ, ਨਾਲ ਆਹ ਤੀਜਾ ਵੀ ਸਹੀ

ਥੋੜ੍ਹਾ ਕੁ ਮੈਂ ਵੀ ਖੁਦ ਨੂੰ ਬਦਲਿਆ - ਕੋਈ ਗੱਲ ਨਹੀਂ … ਜੇ ਬਾਹਰ ਨਹੀਂ ਖਾਣਾ ਤਾਂ ਆਪਾਂ ਘਰੇ ਬਣਾਵਾਂਗੇ

ਤੇ ਮੈਨੂੰ ਵਧੀਆ ਚੀਜ਼ਾਂ ਘਰੇ ਬਣਾਉਣ ਦਾ ਚਸਕਾ ਲੱਗ ਗਿਆਨਾਲ਼ੇ ਸਿਹਤ … ਨਾਲ਼ੇ ਸਵਾਦਫਿਲਮ ਵੀ ਘਰੇ ਹੀ ਦੇਖਾਂਗੇ

ਪਰਿਵਾਰ ਵਿੱਚ ਬੈਠ ਕੇ ਬਣਾਉਣਾ ਤੇ ਖਾਣਾ-ਪੀਣਾ ਹੋਰ ਵੀ ਵਧੀਆ ਲੱਗਿਆ

ਬਹੁਤ ਪਹਿਲਾਂ ਕਿਤੇ ਪੜ੍ਹੀਆਂ ਸਤਰਾਂ ਸੱਚ ਹੁੰਦੀਆਂ ਦਿਖਾਈ ਦਿੱਤੀਆਂ, “ਥੋੜ੍ਹਾ ਅਸੀਂ ਚੱਲੀਏ, ਥੋੜ੍ਹਾ ਤੁਸੀਂ ਵੀ ਚੱਲੋ … … ਦੂਰੀਆਂ ਹੋ ਜਾਣ ਨਜ਼ਦੀਕੀਆਂ!”

ਫਿਰ ਮਰ-ਮੁੱਕ ਚੁੱਕੇ ਸ਼ੌਕ ਵੀ ਯਾਦ ਆਉਣ ਲੱਗੇ ਸੋਚਿਆ ਕਿ ਜੇ ਨਾਲ਼ਦੇ ਨੂੰ ਸ਼ੌਕ ਨਹੀਂ ਤਾਂ ਕੀ ਹੋਇਆ, ਤੈਨੂੰ ਤਾਂ ਨਹੀਂ ਰੋਕਿਆ ਕਦੇ? ਮੈਂ ਫਿਰ ਜਿਊਣ ਲੱਗੀ ਆਪਣੀਆਂ ਕਿਤਾਬਾਂ, ਕਹਾਣੀਆਂ ਸੰਗ

ਹੌਲ਼ੀ-ਹੌਲ਼ੀ ਦੇਖਿਆ, ਉਹ ਵੀ ਬਦਲ ਰਿਹਾ ਸੀ

ਹੁਣ ਅਸੀਂ ਅਕਸਰ ਹੀ ਘੁੰਮਦੇ-ਘੁੰਮਦੇ ਕਿਤੇ ਦੂਰ ਨਿਕਲ਼ ਜਾਂਦੇਉਸਨੇ ਵੀ ਪਹਾੜਾਂ, ਵਾਦੀਆਂ ਨਾਲ ਥੋੜ੍ਹੀ ਜਿਹੀ ਦੋਸਤੀ ਤਾਂ ਕਰ ਹੀ ਲਈ ਕਦੇ-ਕਦੇ ਉਹ ਕਹਿ ਦਿੰਦਾ, “ਚੱਲ ਆ, ਅੱਜ ਬਾਹਰ ਹੀ ਖਾ ਕੇ ਆਈਏ ...।”

ਕਦੇ ਕਦਾਈਂ ਮੇਰੀ ਕਵਿਤਾ ਵੀ ਪੜ੍ਹ ਲੈਂਦਾ ਹੈ ... ਕਿਤਾਬਾਂ ਤੋਂ ਹਾਲੇ ਬਹੁਤ ਦੂਰ ਆ ... ਪਰ ਕੀ ਪਤਾ … …?

ਆਖਰੀ ਗੱਲ … … ਸਾਰੀਆਂ ਜੋੜੀਆਂ ‘ਨਰੜਨਹੀਂ ਹੁੰਦੇ, ਕਈ ਵਾਰ ਆਪਸੀ ਸਮਝ ਨਾਲ ‘ਸੁਭਾਗੀ ਜੋੜੀਵੀ ਬਣ ਸਕਦੇ ਨੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4893)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦੀਪ ਵਿਰਕ

ਦੀਪ ਵਿਰਕ

WhatsApp: (91 - 95010 - 21970)
Email: (ramanv28@gmail.com)