SardaraSCheema7ਨਾਲੇ ਇਉਂ ਆਖੀਆਂ ਗੱਲਾਂ ਦਾ ਗੁੱਸਾ ਥੋੜ੍ਹਾ ਕਰੀਦਾ! ਇਉਂ ਤਾਂ ਬੰਦਾ ਜੀਅ ਹੀ ਨਹੀਂ ਸਕਦਾ। ਮੈਂ ਢਿੱਡੋਂ ਖ਼ੁਸ਼ ਹਾਂ ਕਿ ...
(3 ਫਰਵਰੀ 2024)
ਇਸ ਸਮੇਂ ਪਾਠਕ: 390.


ਚੰਡੀਗੜ੍ਹ ਦੇ ਸੈਕਟਰ
43 ਵਿੱਚ ਬੱਸ ਅੱਡਾ ਹੀ ਨਹੀਂ, ਭਾਅ ਜੀ ਗੁਰਸ਼ਰਨ ਸਿੰਘ ਦਾ ਘਰ ਵੀ ਸੀਘਰ ਪਹਿਲਾਂ ਬਣਿਆ ਤੇ ਬੱਸ ਅੱਡਾ ਬਾਅਦ ਵਿੱਚਜੇ ਕੋਈ ਰਾਹ ਪੁੱਛਦਾ ਤਾਂ ਕਹਿਣਾ ਪੈਂਦਾ ਕਿ ਭਾਅ ਜੀ ਦੇ ਘਰ ਤੋਂ ਖੱਬੇ ਮੁੜ ਕੇ ਅੱਗੇ ਬੱਸ ਅੱਡਾ ਹੈ

ਅਤਿਵਾਦ ਦੇ ਦੌਰ ਦੌਰਾਨ ਮਜਬੂਰੀ ਵੱਸ ਭਾਅ ਜੀ ਗੁਰਸ਼ਰਨ ਸਿੰਘ ਨੂੰ ਆਪਣਾ ਅੰਮ੍ਰਿਤਸਰ ਵਾਲਾ ਜੱਦੀ ਘਰ ਛੱਡ ਕੇ ਚੰਡੀਗੜ੍ਹ ਆਉਣਾ ਪਿਆਇਸ ਨੂੰ ਉਨ੍ਹਾਂ ਆਸ਼ਰਮ ਬਣਾਉਣਾ ਚਾਹਿਆ ਸੀਇੱਥੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਆਖ਼ਰੀ ਦੋ ਦਹਾਕੇ ਬਿਤਾਏਇੱਥੋਂ ਹੀ ਸਾਡੇ ਲੋਕਪੱਖੀ ਰੰਗਕਰਮੀ ਅਤੇ ਮਹਿਬੂਬ ਨਾਇਕ ਦੀ ਅੰਤਿਮ ਯਾਤਰਾ ਨਿਕਲੀ, ‘ਗੁਰਸ਼ਰਨ ਸਿੰਘ ਅਮਰ ਰਹੇ’ ਦੇ ਨਾਅਰੇ ਲੱਗੇਸੈਂਕੜੇ ਲੋਕਾਂ ਨੇ ਛਲਕਦੀਆਂ ਅੱਖਾਂ ਨਾਲ ਉਨ੍ਹਾਂ ਨੂੰ ਆਖ਼ਰੀ ਅਲਵਿਦਾ ਕਹੀ - ਹਾਏ ਓਏ ਸਾਡਿਆ ਮਹਿਰਮਾ … ਸਾਨੂੰ ਛੱਡ ਕੇ ਕਿੱਥੇ ਤੁਰ ਚੱਲਿਆਂ …ਇੱਥੇ ਹੀ ਉਨ੍ਹਾਂ ਨੇ ਕਈ ਰਿਹਰਸਲਾਂ, ਮੁਲਾਕਾਤਾਂ ਅਤੇ ਵਿਉਂਤਬੰਦੀਆਂ ਕੀਤੀਆਂਅਸੀਂ ਉਨ੍ਹਾਂ ਦੀ ਭਾਵੁਕਤਾ ਦੇ ਹੰਝੂ ਵਗਦੇ ਦੇਖੇਇਹ ਗਰਜ ਵੀ ਸੁਣੀ ਕਿ ਜੇ ਨਾਟਕ ਵਿੱਚ ਸਮਾਜ ਦਾ ਕੋਈ ਮਸਲਾ ਹੀ ਨਹੀਂ ਚੁੱਕਣਾ ਤਾਂ ਫਿਰ ਨਾਟਕ ਕਰਨਾ ਕਾਹਦੇ ਲਈ ਹੈਜੇਕਰ ਭਾਖੜਾ ਡੈਮ ਦਾ ਬੰਨ੍ਹ ਮਾਰ ਕੇ ਪਾਣੀ ਦਾ ਮੁਹਾਣ ਮੋੜਿਆ ਜਾ ਸਕਦਾ ਹੈ ਤਾਂ ਇਹ ਸਮਾਜ ਵੀ ਬਦਲਿਆ ਜਾ ਸਕਦਾ ਹੈਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕੀ ਜਾ ਸਕਦੀ ਹੈਬਰਾਬਰੀ ਤੇ ਇਨਸਾਫ਼ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ

ਇੱਥੇ ਹੀ ਸਾਹਿਤ ਚਿੰਤਨ ਦੀ ਨੀਂਹ ਰੱਖੀ ਗਈਇੱਥੇ ਹੀ ਉਨ੍ਹਾਂ ਮੈਨੂੰ ਜੱਫੀ ਵਿੱਚ ਘੁੱਟ ਕੇ ਕਿਹਾ ਕਿ ਸਾਹਿਤ ਚਿੰਤਨ ਨੂੰ ਮਰਨ ਨਾ ਦੇਣਾਬੀਬੀ ਕੈਲਾਸ਼ ਕੌਰ ਤੋਂ ਸਿਵਾਇ ਕੇਵਲ ਮੈਨੂੰ ਹੀ ਸਿੱਧੇ ਉਨ੍ਹਾਂ ਦੇ ਸੌਣ ਵਾਲੇ ਕਮਰੇ ਵਿੱਚ ਜਾਣ ਦੀ ਆਗਿਆ ਸੀਦੂਜੀ ਆਗਿਆ ਉਨ੍ਹਾਂ ਦੇ ਨੌਕਰ ਨਵੀਨ ਨੂੰ ਸੀ

ਹੁਣ ਇਹ ਘਰ ਉਨ੍ਹਾਂ ਦੀਆਂ ਧੀਆਂ ਨੂੰ ਵੇਚਣਾ ਪਿਆ ਹੈਅੰਮ੍ਰਿਤਸਰ ਵਿਰਾਸਤੀ ਘਰ ਦੀ ਸੰਭਾਲ ਖ਼ਾਤਿਰ ਇਹ ਅੱਕ ਚੱਬਣਾ ਹੀ ਪੈਣਾ ਸੀਭਾਅ ਜੀ ਜਿਊਂਦੇ ਹੁੰਦੇ ਤਾਂ ਉਨ੍ਹਾਂ ਇਸ ਫ਼ੈਸਲੇ ਨੂੰ ਸਹੀ ਕਹਿਣਾ ਸੀਪੂੰਜੀਵਾਦੀ ਦੌਰ ਵਿੱਚ ਘਰ ਅਤੇ ਜ਼ਮੀਨ ਬੰਦੇ ਦੀ ਮਾਂ ਨਹੀਂ ਰਹੇ, ਇਹ ਆਰਥਿਕ ਪੱਧਤੀ ਬਣ ਗਏ ਹਨਇਕੱਤੀ ਦਸੰਬਰ ਨੂੰ ਜਦੋਂ ਲੋਕ ਨਵੇਂ ਸਾਲ ਦੇ ਜਸ਼ਨਾਂ ਵਿੱਚ ਡੁੱਬੇ ਹੋਏ ਸਨ ਤਾਂ ਮੇਰਾ ਦਿਲ ਡੁੱਬ ਰਿਹਾ ਸੀਇਸ ਦਿਨ ਭਾਅ ਜੀ ਦਾ ਆਖ਼ਰੀ ਆਸਣ ਵੀ ਸਾਂਭ ਦਿੱਤਾ ਜਾਣਾ ਸੀਉਨ੍ਹਾਂ ਦੀ ਧੀ ਡਾ. ਅਰੀਤ ਕੌਰ ਦਾ ਫੋਨ ਆਇਆ ਕਿ ਅੱਜ ਉੱਥੋਂ ਸਮਾਨ ਚੁੱਕਣਾ ਹੈ… ਮੈਂ ਭਾਅ ਜੀ ਦਾ ਦੂਜਾ ਜਨਾਜ਼ਾ ਨਹੀਂ ਸੀ ਦੇਖ ਸਕਦਾ

ਨੌਂ ਜਨਵਰੀ ਨੂੰ ਮਕਾਨ ਨੰਬਰ 1245 ਦੀ ਰਜਿਸਟਰੀ ਉੱਪਰ ਵਾਲੇ ਬੰਗਾਲੀ ਪਰਿਵਾਰ ਦੇ ਨਾਮ ਹੋ ਗਈਇਹ ਪੰਜਾਬ ਅਤੇ ਬੰਗਾਲ ਦੀ ਸਾਂਝ ਹੀ ਸਮਝੋਹੁਣ ਉਹ ਇਸ ਘਰ ਨੂੰ ਆਪ ਵਰਤਣਗੇ ਜਾਂ ਅੱਗੇ ਵੇਚਦੇ ਹਨ, ਪਤਾ ਨਹੀਂਕੁਝ ਹਫ਼ਤੇ ਪਹਿਲਾਂ ਮੈਂ ਆਪਣੇ ਠੇਕੇਦਾਰ ਪਰਵੇਜ਼ ਅਲੀ ਤੋਂ ਇਸਦਾ ਰੰਗ-ਰੋਗਨ ਕਰਵਾਇਆ ਸੀਗਿਆਰਾਂ ਜਨਵਰੀ ਨੂੰ ਠੰਢ ਵਿੱਚ ਠਰਦਾ ਮੈਂ ਬਿਜਲੀ ਪਾਣੀ ਦਾ ਬਿੱਲ ਤਾਰਨ ਲਈ ਸੈਕਟਰ 43 ਦੇ ਸੰਪਰਕ ਸੈਂਟਰ ਗਿਆਮੱਲੋਮੱਲੀ ਸਕੂਟਰ ਭਾਅ ਜੀ ਦੇ ਘਰ ਵੱਲ ਮੁੜ ਗਿਆਖੁੱਲ੍ਹੇ ਘਰ ਅੰਦਰ ਦੋ ਜਣੇ ਬਿਜਲੀ ਵਾਲੇ ਪੱਖੇ, ਟਿਊਬਾਂ ਤੇ ਹੋਰ ਸਾਜ਼ੋ-ਸਮਾਨ ਉਤਾਰ ਰਹੇ ਸਨ

ਮੈਂ ਬਿਗਾਨਿਆਂ ਵਾਂਗ ਹੌਲੀ ਦੇਣੇ ਘਰ ਅੰਦਰ ਦਾਖ਼ਲ ਹੋ ਗਿਆਕਮਲਿਆਂ ਵਾਂਗ ਸਾਰੇ ਖਾਲੀ ਕਮਰਿਆਂ ਵਿੱਚ ਘੁੰਮਿਆਮਾਮੂਲੀ ਜਿਹੀ ਜਾਣ-ਪਛਾਣ ਕਰਵਾਈਚਾਬੀ ਅਜੇ ਨਵੇਂ ਮਾਲਕਾਂ ਨੂੰ ਸੌਂਪੀ ਜਾਣੀ ਸੀ

ਨੌਕਰ ਵਾਲੇ ਕਮਰੇ ਵਿੱਚ ਕੁਝ ਸਮਾਨ ਖਿਲਰਿਆ ਦੇਖਿਆਆਗਿਆ ਲੈ ਕੇ ਬੋਰੀਆਂ ਵਿੱਚ ਭਰ ਲਿਆਇਸ ਨੂੰ ਚੁੱਕਣ ਦੀ ਵੀ ਫੋਨ ਉੱਪਰ ਇਜਾਜ਼ਤ ਲੈ ਲਈਆਟੋ ਉੱਤੇ ਲੱਦ ਕੇ ਮੈਂ ਇਹ ਸਮਾਨ ਆਪਣੇ ਘਰ ਅੰਦਰ ਲਿਆ ਢੇਰੀ ਕੀਤਾ

ਰਾਤੀਂ ਰੋਟੀ ਨਾ ਖਾਧੀ, ਨਾ ਸੌਂ ਸਕਿਆਰਜ਼ਾਈ ਅੰਦਰ ਮੂੰਹ ਦੇ ਕੇ ਪੈ ਗਿਆਅੱਖਾਂ ਵਿੱਚੋਂ ਪਾਣੀ ਸਿੰਮ ਆਇਆਵੀਹ ਸਾਲ ਭਾਅ ਜੀ ਨਾਲ ਕੰਮ ਕਰਦਿਆਂ ਵੀ ਮੇਰੇ ਕੋਲ ਉਨ੍ਹਾਂ ਦੀ ਕੋਈ ਨਿਸ਼ਾਨੀ ਨਹੀਂ ਸੀਇਹ ਨਿਸ਼ਾਨੀਆਂ ਮੇਰੇ ਲਈ ਅਨਮੋਲ ਅਤੇ ਬੇਸ਼ਕੀਮਤੀ ਖ਼ਜ਼ਾਨਾ ਹਨ ਜੇ ਮੈਂ ਇਹ ਕੰਮ ਨਾ ਕਰਦਾ ਤਾਂ ਇਸ ਸਮਾਨ ਨੂੰ ਕੋਈ ਕਬਾੜੀ ਲੈ ਜਾਂਦਾਉਸ ਦੇ ਸਾਈਕਲ ਦਾ ਸਟੈਂਡ ਨਹੀਂ ਹੁੰਦਾਉਹ ਡੰਡਾ ਜਿਹਾ ਪਾ ਕੇ ਸਾਈਕਲ ਨੂੰ ਟੇਢਾ ਖੜ੍ਹਾ ਕਰਦਾ ਹੈਇੱਕ ਪਾਸੇ ਤੱਕੜੀ ਵੱਟੇ ਤੇ ਦੂਜੇ ਪਾਸੇ ਰੱਦੀ ਲੱਦ ਲੈਂਦਾ ਹੈ ਉੱਪਰੋਂ ਟਿਊਬ ਬੰਨ੍ਹ ਕੇ ਪੈਡਲ ਮਾਰਦਾ ਅਹੁ ਤੁਰ ਜਾਂਦਾ ਹੈ

ਘਰਵਾਲੀ ਮੈਨੂੰ ਕਬਾੜੀਆ ਕਹਿੰਦੀ ਰਹਿੰਦੀ ਹੈਕਬਾੜੀਆ ਕੋਈ ਮਾੜਾ ਬੰਦਾ ਨਹੀਂ ਹੁੰਦਾਸੋਚੋ, ਜੇ ਸ਼ਹਿਰ ਵਿੱਚ ਕਬਾੜੀਏ ਨਾ ਹੋਣ ਤਾਂ ਕੀ ਹਾਲ ਹੋਵੇਉਸ ਦੀ ਇੱਜ਼ਤ ਕਰਨੀ ਚਾਹੀਦੀ ਹੈਨਾਲੇ ਇਉਂ ਆਖੀਆਂ ਗੱਲਾਂ ਦਾ ਗੁੱਸਾ ਥੋੜ੍ਹਾ ਕਰੀਦਾ! ਇਉਂ ਤਾਂ ਬੰਦਾ ਜੀਅ ਹੀ ਨਹੀਂ ਸਕਦਾਮੈਂ ਢਿੱਡੋਂ ਖ਼ੁਸ਼ ਹਾਂ ਕਿ ਉਸ ਨੇ ਮੇਰੀ ਠੀਕ ਪਛਾਣ ਕੀਤੀ ਹੈ, ਭਾਵੇਂ ਦੇਰ ਨਾਲ ਹੀ ਸਹੀਵਿਆਹ ਤੋਂ ਪਹਿਲਾਂ ਉਹ ਮੈਨੂੰ ਕਾਫ਼ੀ ਸਿਆਣਾ ਅਤੇ ਅਮੀਰ ਬੰਦਾ ਸਮਝਦੀ ਸੀ, ਹੁਣ ਉਸ ਦੇ ਸਾਰੇ ਭੁਲੇਖੇ ਦੂਰ ਹੋ ਗਏ ਹਨਉਸ ਨੂੰ ਕੀ ਪਤਾ, ਡੱਡਾਂ ਕਦੋਂ ਪਾਣੀ ਪੀਂਦੀਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4694)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸਰਦਾਰਾ ਸਿੰਘ ਚੀਮਾ

ਸਰਦਾਰਾ ਸਿੰਘ ਚੀਮਾ

WhatsApp (91 - 98727 - 89128)