HiraSToot7“ਜੇ ਮੈਂ ਗਲਤ ਸੀ ਤਾਂ ਤੁਹਾਡਾ ਕਾਂਸਟੇਬਲ ਮੈਨੂੰ ਮਨ੍ਹਾਂ ਕਰ ਦਿੰਦਾ! ਮੈਂ ਵੀ ਸਰਕਾਰੀ ਮੁਲਾਜ਼ਿਮ ਹਾਂ! ਕੁਝ ਤਾਂ ਲਿਹਾਜ਼ ...
(30 ਦਸੰਬਰ 2023)
ਇਸ ਸਮੇਂ ਪਾਠਕ: 240.


ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਤੋਂ ਗੱਡੀ ਲੈ ਕੇ ਨਿਕਲਿਆ
ਸਮਾਂ ਇੱਕ ਵਜੇ ਦਾ ਸੀ। ਮੈਂ ਜਲੰਧਰ ਵੱਲ ਜਾਣਾ ਸੀਇੱਕ ਫਲਾਈਓਵਰ ਦੇ ਥੱਲੇ-ਥੱਲੇ ਜਾਣ ਲੱਗਾ। ਗੱਡੀ ਇੱਕ ਡਾਈਵਰਸ਼ਨ ਤੋਂ ਕੱਢਣੀ ਸੀ। ਮੈਂ ਰਸਤੇ ਤੋਂ ਅਣਜਾਣ ਸੀ। ਚੌਕ ’ਤੇ ਖੜ੍ਹੇ ਕਾਂਸਟੇਬਲ ਨੂੰ ਇਸ਼ਾਰਾ ਕੀਤਾ ਕਿ ਮੈਂ ਏਧਰ ਦੀ ਗੱਡੀ ਕੱਢ ਲਵਾਂ ਤੇ ਓਸ ਨੇ ਇਸ਼ਾਰਾ ਕੀਤਾ ਹੈ ਕਿ ਅੱਗੇ ਆ ਜਾਓ। ਮੈਂ ਗੱਡੀ ਸਾਈਡ ’ਤੇ ਲਗਾ ਦਿੱਤੀਕਾਂਸਟੇਬਲ ਨੇ ਕਿਹਾ, “ਆਰ.ਸੀ ਕੱਢੋ

ਮੇਰੇ ਦਸਤਾਵੇਜ਼ ਪੂਰੇ ਸਨ। ਉਹ ਮੇਰੇ ਕਾਗਜ਼ ਲੈ ਕੇ ਆਰਜ਼ੀ ਦਫ਼ਤਰ ਵਿੱਚ ਲੈ ਗਿਆ ਹੈ। ਉੱਥੇ ਬੈਠੇ ਇੱਕ ਭੱਦੀ ਜਿਹੀ ਸ਼ਕਲ ਵਾਲੇ ਅਫਸਰ ਨੇ ਕਿਹਾ, “ਤੁਸੀਂ ਰੌਂਗ ਟਰਨ ਲੈ ਲਿਆ ਹੈ! ਦੱਸੋ ਮੌਕੇ ਦਾ ਚਲਾਨ ਕੱਟਾਂ ਕਿ ਕੋਰਟ ਦਾ?”

“ਸਰ, ਮੈਂ ਤਾਂ ਇਸ਼ਾਰਾ ਕਰਕੇ ਪੁੱਛਿਆ ਸੀ! ਜੇ ਮੈਂ ਗਲਤ ਸੀ ਤਾਂ ਤੁਹਾਡਾ ਕਾਂਸਟੇਬਲ ਮੈਨੂੰ ਮਨ੍ਹਾਂ ਕਰ ਦਿੰਦਾ! ਮੈਂ ਵੀ ਸਰਕਾਰੀ ਮੁਲਾਜ਼ਿਮ ਹਾਂ! ਕੁਝ ਤਾਂ ਲਿਹਾਜ਼ ਰੱਖਿਆ ਕਰੋ!” ਮੈਂ ਆਪਣਾ ਆਈ ਡੀ ਕਾਰਡ ਦਿਖਾਉਂਦਿਆਂ ਕਿਹਾ।

“ਕਿਹੜਾ ਡਿਪਾਰਟਮੈਂਟ ਹੈ?”

“ਐਜੂਕੇਸ਼ਨ ਡਿਪਾਰਟਮੈਂਟ! ਵਰਕਿੰਗ ਐਜ਼ ਏ ਹੈੱਡ ਟੀਚਰ!”

“ਚਲੋ, ਪੰਜ ਸੌ ਦੇਵੋ, ਵਾਰਨਿੰਗ ਦੀ ਕਾਰਵਾਈ ਪਾ ਦਿੰਦਾ ਹਾਂ ...” ਉਸਨੇ ਮੈਨੂੰ ਸਾਈਨ ਕਰਨ ਵਾਸਤੇ ਕਿਹਾ ਤੇ ਮੈਂ ਸਾਈਨ ਕਰ ਦਿੱਤੇਤੇ ਫਿਰ ਮੈਂ ਜਲੰਧਰ ਦੇ ਰਸਤੇ ਪੈ ਗਿਆ।

ਮੈਂ ਰਸਤੇ ਵਿੱਚ ਸੋਚ ਰਿਹਾ ਸੀ ਅੰਮ੍ਰਿਤਸਰ ਸਿਫ਼ਤੀ ਦਾ ਘਰ ਹੈ। ਏਥੇ ਲੋਕ ਕਿੰਨੀ ਸ਼ਰਧਾ ਨਾਲ਼ ਆਉਂਦੇ ਹਨ। ਆਪਣੀਆਂ ਭੁੱਲਾਂ ਮਾਫ਼ ਕਰਾਉਣ ਵਾਸਤੇ, ਨਹਾਉਣ ਵਾਸਤੇ। ਤੇ ਕੁਝ ਲੋਕ ਹਰ ਥਾਂ ਹੀ ਹੁੰਦੇ ਨੇ ਪੱਥਰਾਂ ਵਰਗੇ, ਜੋ ਬਾਹਰੋਂ ਭਾਵੇਂ ਗਿੱਲੇ ਹੋ ਜਾਣ ਪਰ ਅੰਦਰੋਂ ਹਮੇਸ਼ਾ ਸੁੱਕੇ ਹੀ ਰਹਿੰਦੇ ਹਨ, ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਤੋਂ ਵੀ ਸੱਖਣੇ। ਮੈਂ ਸੋਚਦਾ ਰਿਹਾ ਕਿ ਪੰਜ ਸੌ ਨਾਲ਼ ਉਹਦੇ ਕਿੰਨੇ ਕੁ ਦਿਨ ਨਿਕਲਣਗੇ? ਇਹਨੂੰ ਕਿਹੜੇ ਮਾਸਟਰ ਨੇ ਪੜ੍ਹਾਇਆ ਹੋਵੇਗੇ, ਜੀਹਨੂੰ ਇੱਕ ਅਧਿਆਪਕ ਦੀ ਵੀ ਕਦਰ ਨਹੀਂ ਹੈ।

ਮੇਰੀ ਗੱਡੀ ਦੇ ਸਟੇਰਿੰਗ ਕੋਲ ਮੇਰਾ ਆਈ ਡੀ ਕਾਰਡ ਪਿਆ ਸੀ, ਜਿਸ ਉੱਪਰ ਮੇਰੀ ਫ਼ੋਟੋ ਸੀ। ਸਰਕਾਰੀ ਅਫਸਰ ਦੀ ਮੋਹਰ ਸੀ ਤੇ ਹਸਤਾਖ਼ਰ ਵੀ ਤੇ ਉੱਪਰ ਮੋਟੇ ਅੱਖਰਾਂ ਚ ਲਿਖਿਆ ਹੋਇਆ ਸੀ: ਗੌਰਮੈਂਟ ਆਫ ਪੰਜਾਬ, ਡਿਪਾਰਟਮੈਂਟ ਆਫਫ ਸਕੂਲ ਐਜੂਕੇਸ਼ਨ, ਪੰਜਾਬ। ਮੈਨੂੰ ਆਈ ਡੀ ਕਾਰਡ ਪੜ੍ਹ ਕੇ ਇਸ ਗੱਲ ਦਾ ਅਹਿਸਾਸ ਹੋ ਰਿਹਾ ਸੀ ਕਿ ਮਾਸਟਰ ਹੀ ਹਾਂ, ਹੋਰ ਕਿਹੜਾ ਮੈਂ ਡੀ.ਸੀ ਲੱਗਿਆਂ! ਜੇ ਮੈਂ ਡੀ.ਸੀ. ਵੀ ਹੁੰਦਾ ਤਾਂ ਨਿਯਮ ਤੋੜਨ ਦਾ ਕੋਈ ਹੱਕ ਨਹੀਂ ਹੈ ਪਰ ਗੱਲ ਤਾਂ ਛਲ-ਕਪਟ ਅਤੇ ਭ੍ਰਿਸ਼ਟਾਚਾਰ ਦੀ ਹੈ।

ਇੱਕ ਅਧਿਆਪਕ ਕਿੰਨੇ ਹੀ ਅਫਸਰ ਪੈਦਾ ਕਰਦਾ ਹੈ ਪਰ ਸਾਰੇ ਅਫਸਰ ਰਲ਼ ਕੇ ਵੀ ਇੱਕ ਅਧਿਆਪਕ ਪੈਦਾ ਨਹੀਂ ਕਰ ਸਕਦੇ! ਚਲੋ ਮੈਂ ਤਾਂ ਕੋਸ਼ਿਸ਼ ਕਰਾਂ ਕਿ ਜਾਗਦੀ ਜ਼ਮੀਰ ਵਾਲੇ ਇਨਸਾਨਾਂ ਦੀ ਗਿਣਤੀ ਵਧਦੀ ਰਹੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹੀਰਾ ਸਿੰਘ ਤੂਤ

ਹੀਰਾ ਸਿੰਘ ਤੂਤ

Phone: (91 - 98724 - 55994)
Email: (shivamheer80@gmail.com)