MoolChandSharma 7ਭਾਵੇਂ ਸਤਾਈ ਦੇ ਸਤਾਈ ਲੇਖਾਂ ਬਾਰੇ ਵੱਖੋ ਵੱਖ ਗੱਲ ਕੀਤੀ ਜਾ ਸਕਦੀ ਹੈ ਲੇਕਿਨ ਸਾਂਝੇ ਤੌਰ ’ਤੇ ਕੁਝ ਨੁਕਤੇ ...
(28 ਦਸੰਬਰ 2023)
ਇਸ ਸਮੇਂ ਪਾਠਕ: 304.


MohanSharmaBookA1ਮਨੁੱਖ ਇੱਕ ਸਮਾਜਿਕ ਜੀਵ ਹੈ
ਬਾਕੀ ਜੀਵਾਂ ਦੇ ਮੁਕਾਬਲੇ ਬੰਦੇ ਨੂੰ ਦਿਲ, ਦਿਮਾਗ, ਭਾਸ਼ਾ ਅਤੇ ਲਿਪੀ ਦੇ ਉੱਤਮ ਗੁਣ ਕੁਦਰਤ ਵੱਲੋਂ ਪ੍ਰਦਾਨ ਹੋਏ ਹਨਸੁੰਦਰ ਤਨ ਦੇ ਨਾਲ ਸੋਚਵਾਨ ਮਨ ਵੀ ਬਖ਼ਸ਼ਿਆ ਹੈ, ਜਿਸਦੇ ਸਦਕੇ ਉਹ ਕੁਦਰਤ ਦੇ ਵਰਤਾਰਿਆਂ ਦੇ ਨਾਲ-ਨਾਲ ਸਮਾਜ ਦੇ ਵਰਤਾਰਿਆਂ ਨੂੰ ਵੀ ਗੌਰ ਨਾਲ ਵੇਖਦਾ, ਵਿਚਾਰਦਾ ਅਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਾ ਹੈਆਮ ਆਦਮੀ ਤਾਂ ਆਪਣੀ ਗੱਲ ਬੋਲ ਕੇ ਦੱਸਦਾ ਹੈ ਪ੍ਰੰਤੂ ਲੇਖਕ ਉਸ ਨੂੰ ਆਪਣੀ ਲਿਖਤਾਂ ਵਿੱਚ ਢਾਲਕੇ ਅਮਰ ਕਰ ਦਿੰਦਾ ਹੈ ‘ਚੰਗਾ ਲੇਖਕ ਹੂਬਹੂ ਪੇਸ਼ ਕਰਨ ਦੀ ਥਾਂ ਉਸ ਨੂੰ ਕਲਪਨਾ ਦੀ ਚਾਸ਼ਨੀ ਵਿੱਚ ਡੁਬੋ ਕੇ ਹੋਰ ਵੀ ਸੁੰਦਰ ਬਣਾ ਦਿੰਦਾ ਹੈ

ਸਾਹਿਤ ਰਚਨਾ ਦੀਆਂ ਬਹੁਤ ਸਾਰੀਆਂ ਵਿਧਾਵਾਂ ਹਨ, ਉਹਨਾਂ ਵਿੱਚੋਂ ਵਾਰਤਕ ਵਿਧਾ ਦਾ ਵਿਸ਼ੇਸ਼ ਸਥਾਨ ਹੈਇਸ ਰਾਹੀਂ ਲੇਖਕ ਆਪਣੇ ਵਿਚਾਰਾਂ ਨੂੰ ਵਿਸਥਾਰ ਸਹਿਤ ਪੇਸ਼ ਕਰ ਸਕਦਾ ਹੈ, ਉਦਾਹਰਣਾਂ ਅਤੇ ਹਵਾਲੇ ਦੇ ਸਕਦਾ ਹੈਘਟਨਾਵਾਂ ਨੂੰ ਕਹਾਣੀਆਂ ਦਾ ਰੂਪ ਦੇ ਕੇ ਆਪਣੇ ਨਿਬੰਧ ਨੂੰ ਰੌਚਿਕ ਬਣਾ ਸਕਦਾ ਹੈਅੰਤ ਕਰਨ ਸਮੇਂ ਪਾਠਕਾਂ ਲਈਂ ਕੋਈ ਸਾਰਥਿਕ ਸੇਧ, ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕਰ ਸਕਦਾ ਹੈਅੱਜ ਦੀ ਵਿਚਾਰ ਅਧੀਨ ਪੁਸਤਕ “ਕਿੰਝ ਨਸ਼ਾ ਮੁਕਤ ਹੋਵੇ ਪੰਜਾਬ’ ਨੂੰ ਪੜ੍ਹਨ ਵਾਚਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਮੋਹਨ ਸ਼ਰਮਾ ਜੀ ਲੇਖਕ ਹੀ ਨਹੀਂ, ਚੰਗੇ ਲੇਖਕ ਸਾਬਤ ਹੋਏ ਹਨਉਹਨਾਂ ਨੇ ਇੱਕੋ ਮੁੱਖ ਵਿਸ਼ੇ ਨੂੰ ਵੱਖੋ-ਵੱਖ ਕੋਣਾਂ ਤੋਂ ਨਿਰਮਾਣ ਕਰਨ ਦੀ ਪੂਰੀ ਪੂਰੀ ਅਤੇ ਸਫ਼ਲ ਕੋਸ਼ਿਸ਼ ਕੀਤੀ ਹੈ

ਸਮਾਜ ਵਿੱਚ ਵਿਚਰਦਿਆਂ ਉਹ ਭਾਵੇਂ ਪਹਿਲਾਂ ਵੀ ਨਸ਼ਿਆਂ ਦੇ ਕੋਹੜ ਤੋਂ ਚੰਗੀ ਤਰ੍ਹਾਂ ਵਾਕਿਫ਼ ਸਨ, ਆਪਣੇ ਗੀਤਾਂ, ਗਜ਼ਲਾਂ ਤੇ ਕਵਿਤਾਵਾਂ ਰਾਹੀਂ ਵੀ ਇਸਦੀ ਗੱਲ ਕਰਦੇ ਸਨ ਪ੍ਰੰਤੂ ਮਾਰਚ 2006 ਵਿੱਚ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਬਣਨ ਕਾਰਨ ਉਹਨਾਂ ਨੂੰ ਇਹਨਾਂ ਨਸ਼ਿਆਂ ਦੀ ਕਿਸਮਾਂ, ਨਸ਼ਾ ਕਰਨ ਦੇ ਕਾਰਨ, ਮਾੜੇ ਪ੍ਰਭਾਵ, ਸਮਾਜ ’ਤੇ ਪੈਂਦੇ ਭੈੜੇ ਅਸਰ ਦਾ ਅਹਿਸਾਸ ਤਾਂ ਹੋਇਆ ਹੀ, ਸਮਾਜ ਨੂੰ ਇਹਨਾਂ ਲਤਾਂ ਛੁਟਕਾਰਾ ਦਿਵਾਉਣ ਦੇ ਹੱਲ ਸੋਚਣ ਲਈ ਅਤੇ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਵੀ ਮਜਬੂਰ ਕਰ ਦਿੱਤਾ ਜਾਪਦਾ ਹੈਉਹਨਾਂ ਨੇ ਇਸ ਨੂੰ ਮਜਬੂਰੀ ਨਾ ਸਮਝਦਿਆਂ ਹੋਇਆਂ ਆਪਣਾ ਫ਼ਰਜ਼ ਸਮਝਿਆ ਅਤੇ ਆਪਣਾ ਸ਼ੌਕ ਬਣਾ ਕੇ ਲਿਆ ਜਾਪਦਾ ਹੈ

ਇਸ ਨੇਕ ਕਾਰਜ ਵਿੱਚ ਕਿਸ ਕਿਸ ਦਾ, ਕਿਹੜਾ ਕਿਹੜਾ ਅਤੇ ਕਿਵੇਂ ਕਿਵੇਂ ਸਹਿਯੋਗ ਲੈਣਾ ਹੈ, ਸੋਚਿਆ ਅਤੇ ਅਮਲ ਕੀਤਾਉਹਨਾਂ ਆਪਣੇ ਤਜਰਬਿਆਂ ਨੂੰ ਨਾਲ ਦੀ ਨਾਲ ਆਪਣੇ ਨਿਬੰਧਾਂ ਵਿੱਚ ਕਲਮਬੱਧ ਕੀਤਾਅਖ਼ਬਾਰਾਂ, ਰਿਸਾਲਿਆਂ, ਰੇਡੀਓ, ਟੀ.ਵੀ. ਅਤੇ ਹੋਰ ਪ੍ਰਾਈਵੇਟ ਚੈਨਲਾਂ ਰਾਹੀਂ ਸਮੁੱਚੇ ਪੰਜਾਬੀਆਂ ਤੇ ਦੇਸ਼ ਵਿਦੇਸ਼ ਦੇ ਪਾਠਕਾਂ, ਸਰੋਤਿਆਂ ਤਕ ਸਮੇਂ ਸਮੇਂ ’ਤੇ ਪਹੰਚਾਉਣ ਦੀ ਕੋਸ਼ਿਸ਼ ਕੀਤੀਲੋਕਾਂ ਵੱਲੋਂ ਮਿਲੇ ਸਾਰਥਿਕ ਹੁੰਗਾਰੇ ਨੇ ਉਹਨਾਂ ਨੂੰ ਸਾਰੇ ਲੇਖਾਂ ਨੂੰ ਇੱਕ ਥਾਂ ਇਕੱਠੇ ਕਰਕੇ ਕਿਤਾਬੀ ਰੂਪ ਦੇਣ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਜਿਸਦਾ ਪਾਠਕਾਂ, ਲੇਖਕਾਂ ਅਤੇ ਆਲੋਚਕਾਂ ਨੇ ਭਰਵਾਂ ਸਵਾਗਤ ਵੀ ਕੀਤਾ ਹੈਇਸ ਵਿੱਚ ਭਾਵੇਂ ਕੁੱਲ 27 ਲੇਖ ਹਨ ਪ੍ਰੰਤੂ ਕੁਝ ਇੱਕ ਨੂੰ ਛੱਡ ਕੇ ਬਹੁ-ਗਿਣਤੀ ਦਾ ਵਿਸ਼ਾ ਮਹਾਂਮਾਰੀ ਦਾ ਰੂਪ ਧਾਰ ਚੁੱਕੇ ਨਸ਼ਿਆਂ ਨਾਲ ਸੰਬੰਧਤ ਹੈਕਿਸੇ ਵੀ ਕਿਤਾਬ ਦੀਆਂ ਸਮੁੱਚੀਆਂ ਰਚਨਾਵਾਂ ਨੂੰ ਵਾਚਣ ਸਮੇਂ ਮੁੱਖ ਤੌਰ ’ਤੇ ਤਿੰਨ ਪੱਖ ਵਿਚਾਰਨਯੋਗ ਹੁੰਦੇ ਹਨ:

* ਵਿਚਾਰ ਪੱਖ ਕਿ ਲੇਖਕ ਕਹਿਣਾ ਕੀ ਚਾਹੁੰਦਾ ਹੈ

* ਕਲਾ ਪੱਖ ਕਿ ਕਿਸ ਤਰ੍ਹਾਂ ਕਹਿਣਾ ਚਾਹੁੰਦਾ ਹੈ ਉਸ ਦੀ ਵਿਧਾ, ਤਕਨੀਕ ਅਤੇ ਕਲਾਤਮਿਕਤਾ

* ਵਿਚਾਰਧਾਰਾ - ਸਾਰੀ ਕਿਤਾਬ ਪੜ੍ਹਕੇ ਲੇਖਕ ਦੀ ਵਿਚਾਰਧਾਰਾ ਅਤੇ ਪ੍ਰਤੀਬੱਧਤਾ ਕੀ ਵਿਅਕਤ ਹੁੰਦੀ ਹੈ

ਜਿੱਥੋਂ ਤਕ ਪਹਿਲੇ ਪੱਖ, ਵਿਚਾਰਾਂ ਦੀ ਗੱਲ ਹੈ, ਮੋਹਨ ਸ਼ਰਮਾ ਜੀ ਪੇਂਡੂ ਪਿਛੋਕੜ ਦੇ ਗਰੀਬ ਪਰਿਵਾਰ ਵਿੱਚ ਜਨਮ ਲੈ ਕੇ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉੱਚ ਵਿੱਦਿਆ ਪ੍ਰਾਪਤ ਕਰਕੇ ਅਧਿਆਪਕ, ਮੁੱਖ ਅਧਿਆਪਕ, ਸੀਨੀਅਰ ਜ਼ਿਲ੍ਹਾ ਬੱਚਤ ਅਫਸਰ ਅਤੇ ਕੇਂਦਰ ਸਰਕਾਰ ਅਧੀਨ ਚਲਦੇ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਬਣਨ ਕਾਰਨ ਇਨ੍ਹਾਂ ਦਾ ਲੰਮਾ ਤਜਰਬਾ ਹੈਇਸ ਲਈ ਇਹਨਾਂ ਕੋਲ ਵਿਚਾਰਾਂ ਦਾ ਭਰਭੂਰ ਖ਼ਜ਼ਾਨਾ ਹੈਦੂਸਰੇ, ਕਲਾ ਪੱਖ ਤੋਂ ਉਹ ਲੰਮੇ ਸਮੇਂ ਤੋਂ ਕਵਿਤਾ, ਗੀਤ, ਗਜ਼ਲ, ਕਹਾਣੀ ਅਤੇ ਮਿੰਨੀ ਕਹਾਣੀ ਦੇ ਲੇਖਕ ਹੋਣ ਕਾਰਨ ਸਾਹਿਤ ਦੀ ਹਰ ਵਿਧਾ, ਤਕਨੀਕ ਅਤੇ ਕਲਾਤਮਿਕ ਪੱਖ ਤੋਂ ਭਲੀਭਾਂਤ ਜਾਣੂ ਹਨਕਈ ਲੇਖਕ ਇਕੱਲੇ ਵਿਚਾਰਾਂ ਨੂੰ ਹੀ ਮੁੱਖ ਰੱਖਦੇ ਹਨ ਅਤੇ ਕਈ ਕਲਾ ’ਤੇ ਹੀ ਜ਼ੋਰ ਦਿੰਦੇ ਹਨ, ਪ੍ਰੰਤੂ ਇਹਨਾਂ ਦਾ ਸੁਮੇਲ ਬਿਲਕੁਲ ਉਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਸ਼ੱਕਰ ਅਤੇ ਘਿਓ ਮਿਲ ਕੇ ਇੱਕ ਸਵਾਦਿਸ਼ਟ ਖੁਰਾਕ “ਸ਼ੱਕਰ ਘਿਓ” ਬਣ ਜਾਂਦਾ ਹੈਮੋਹਨ ਸ਼ਰਮਾ ਜੀ ਦੇ ਵਿਚਾਰ ਸ਼ੱਕਰ ਹਨ ਅਤੇ ਕਲਾ ਦੇਸੀ ਘਿਓਇਹਨਾਂ ਕੋਲ ਦੋਵਾਂ ਕੀਮਤੀ ਚੀਜ਼ਾਂ ਨੂੰ ਯੋਗ ਮਾਤਰਾ ਵਿੱਚ ਪਾਉਣ ਦੀ ਜਾਂਚ ਵੀ ਹੈਤੀਸਰਾ ਪੱਖ ਹੈ ਵਿਚਾਰਧਾਰਾ ਦਾ, ਉਹ ਮਾਨਵਵਾਦੀ ਵਾਰਤਿਕ ਲੇਖਕ ਵਜੋਂ ਪੂਰੀ ਤਰ੍ਹਾਂ ਸਫ਼ਲ ਹਨ

ਸਾਡੇ ਪਦਾਰਥਵਾਦੀ ਸਮਾਜ ਵਿੱਚ ਨਸ਼ਿਆਂ ਦੀ ਸ਼ੁਰੂਆਤ, ਵੱਖੋ ਵੱਖ ਕਿਸਮਾਂ, ਲੋਕਾਂ ਵਿੱਚ ਵਧਦਾ ਪ੍ਰਚਲਣ, ਫੈਲਣ ਦੇ ਕਾਰਨ, ਮੰਡੀ ਦੀ ਵਸਤ ਬਣਨ, ਪੂੰਜੀਵਾਦੀ ਪ੍ਰਬੰਧ ਵਿੱਚ ਨਸ਼ਾ ਤਸਕਰਾਂ, ਪ੍ਰਸ਼ਾਸਨ ਅਤੇ ਸਿਆਸੀ ਲੋਕਾਂ ਦੇ ਆਪਸੀ ਸੰਬੰਧਾਂ ਬਾਰੇ ਉਹਨਾਂ ਨੂੰ ਪੂਰਾ ਪੂਰਾ ਗਿਆਨ ਅਤੇ ਤਜਰਬਾ ਹੋਣ ਕਾਰਨ ਉਹਨਾਂ ਨੇ ਸਮੇਂ ਸਮੇਂ ’ਤੇ ਆਪਣੇ ਜਜ਼ਬਾਤਾਂ ਨੂੰ ਆਪਣੀਆਂ ਲਿਖਤਾਂ ਵਿੱਚ ਬਾਖ਼ੂਬੀ ਢਾਲਿਆ ਹੈਉਨ੍ਹਾਂ ਨੇ ਸਮਾਜਿਕ ਵਰਤਾਰਿਆਂ ਨੂੰ ਜਿਸ ਤਰ੍ਹਾਂ ਵੀ ਮਹਿਸੂਸ ਕੀਤਾ, ਬੇਬਾਕ ਹੋ ਕੇ ਪ੍ਰਗਟ ਕੀਤਾ ਹੈ ਅਤੇ ਸਫ਼ਲਤਾ ਵੀ ਹਾਸਲ ਕੀਤੀ ਹੈਨਿਬੰਧ ਸੰਗ੍ਰਹਿ ਹੋਣ ਦੇ ਬਾਵਜੂਦ ਵੀ ਇਹ ਅਕਾਊ ਨਹੀਂ ਹੈ, ਸਗੋਂ ਉਤਸੁਕਤਾ ਭਰਭੂਰ ਹੈਇੱਕ ਲੇਖ ਨੂੰ ਸ਼ੁਰੂ ਕਰਕੇ ਅੱਗੇ ਕੀ, ਅੱਗੇ ਕੀ ਅਤੇ ਅੰਤ ਕੀ ਹੋਵੇਗਾ ਦਿਲਚਸਪੀ ਬਣੀ ਰਹਿੰਦੀ ਹੈਇੱਕ ਲੇਖ ਖ਼ਤਮ ਹੋਣ ’ਤੇ ਦੂਸਰੇ ਵਿੱਚ ਕੀ ਹੋਵੇਗਾ ਅਤੇ ਉਸ ਤੋਂ ਅਗਲੇ ਵਿੱਚ ਕੀ, ਇਸ ਤਰ੍ਹਾਂ ਸਾਰੀ ਪੁਸਤਕ ਇੱਕ ਬੈਠਕ ਵਿੱਚ ਪੜ੍ਹਨ ਦੀ ਚੇਸ਼ਟਾ ਬਣੀ ਰਹਿੰਦੀ ਹੈ

ਬਹੁਤੇ ਲੇਖਾਂ ਵਿੱਚ ਕਹਾਣੀ ਵਰਗਾ ਅਤੇ ਕਈਆਂ ਵਿੱਚ ਕਵਿਤਾ ਵਰਗੇ ਭਾਵ, ਕਲਪਨਾ ਅਤੇ ਰਸ ਵੀ ਰੂਪਮਾਨ ਹਨਸਾਰੇ ਨਿਬੰਧਾਂ ਦੇ ਸਿਰਲੇਖ ਢੁਕਵੇਂ ਅਤੇ ਦਿਲਕਸ਼ ਹਨਕਿਤੇ ਕਿਤੇ ਪ੍ਰਸ਼ਨ ਉੱਤਰ ਵਰਗੀ ਸ਼ੈਲੀ ਵੀ ਹੈਉਹ ਖੁਦ ਹੀ ਸਵਾਲ ਉਤਪਨ ਕਰਦੇ ਅਤੇ ਖੁਦ ਹੀ ਜਵਾਬ ਦਿੰਦੇ ਹਨ ਜਾਂ ਫਿਰ ਸਵਾਲਾਂ ਵਿੱਚ ਜਵਾਬ ਲੁਪਤ ਹਨਲਗਭਗ ਸਾਰੇ ਹੀ ਲੇਖਾਂ ਵਿੱਚ ਆਸ਼ਾਵਾਦ ਭਾਰੂ ਹੈਲੋਕ ਹਿਤ ਦੀ ਅਵਾਜ਼ ਹੈ, ਕਰਤਾ ਅਤੇ ਲਿਖਤ ਆਭੇਦ ਹੋਏ ਜਾਪਦੇ ਹਨ, ਇਹ ਸਾਹਿਤਕਾਰ ਦੀ ਸੰਵੇਦਨਾ ਦਾ ਸਿਖਰ ਹੈਬੋਲੀ, ਸ਼ੈਲੀ ਸ਼ਰਲ ਅਤੇ ਸਪਸ਼ਟ ਹੈਹਰ ਲੇਖ ਸੰਵਾਦ ਸਿਰਜਦਾ ਹੈਪੁਸਤਕ ਦਾ ਨਾਂ ਭਾਵੇਂ ਇੱਕ ਲੇਖ ਦੇ ਸਿਰਲੇਖ ਉੱਤੇ ਆਧਾਰਤ ਹੈ ਪ੍ਰੰਤੂ ਪ੍ਰਭਾਵਸ਼ਾਲੀ ਅਤੇ ਖਿੱਚ ਭਰਭੂਰ ਹੈਮੌਲਿਕਤਾ ਨਿਬੰਧ ਵਿੱਚੋਂ ਉੱਭਰ ਕੇ ਸਾਹਮਣੇ ਆਉਂਦੀ ਹੈ ਅਤੇ ਵਿਚਾਰਾਂ ਨੂੰ ਪੂਰਨ ਰੂਪ ਵਿੱਚ ਰੂਪਮਾਨ ਕਰਦੀ ਹੈਸਾਰੇ ਹੀ ਨਿਬੰਧ ਉਦੇਸ਼ ਭਰਭੂਰ ਅਤੇ ਪ੍ਰੇਰਕ ਹਨਸਮੁੱਚੀ ਲਿਖਤ ਲੋਕ ਹਿਤੈਸ਼ੀ ਹੈ, ਜਿਸਦਾ ਉਦੇਸ਼ ਸੱਤਿਅਮ, ਸ਼ਿਵਮ, ਸੁੰਦਰਮ ਦੇ ਸਿਧਾਂਤ ਨੂੰ ਦਰਸਾਉਣਾ ਹੈ

ਭਾਵੇਂ ਸਤਾਈ ਦੇ ਸਤਾਈ ਲੇਖਾਂ ਬਾਰੇ ਵੱਖੋ ਵੱਖ ਗੱਲ ਕੀਤੀ ਜਾ ਸਕਦੀ ਹੈ ਲੇਕਿਨ ਸਾਂਝੇ ਤੌਰ ’ਤੇ ਕੁਝ ਨੁਕਤੇ ਉਭਾਰਨ ਦੀ ਮੈਂ ਲੋੜ ਮਹਿਸੂਸ ਕਰਦਾ ਹਾਂ:

* ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਹੋਰ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਨੈਤਿਕ ਸਿੱਖਿਆ ’ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਬੱਚੇ ਗਲਤ ਰਾਹਾਂ ’ਤੇ ਤੁਰਨ ਹੀ ਨਾ

* ਬੱਚਿਆਂ ਦੀ ਸੰਗਤ ਵੱਲ ਨਿਗਰਾਨੀ ਰੱਖੀ ਜਾਵੇਭਰੀਆਂ ਜੇਬਾਂ, ਕਾਰਾਂ, ਕੋਠੀਆਂ ਅਤੇ ਬੈਂਕਾਂ ਵਿੱਚ ਪਈਆਂ ਰਕਮਾਂ ਨਾਲੋਂ ਵੀ ਜ਼ਰੂਰੀ ਜਾਇਦਾਦ ਤੁਹਾਡੀ ਔਲਾਦ ਹੋਣੀ ਚਾਹੀਦੀ ਹੈ

* ਜੇਕਰ ਕੋਈ ਬੱਚਾ ਗਲਤੀ ਕਰ ਹੀ ਬੈਠਾ ਹੈ ਤਾਂ ਉਸ ਨੂੰ ਦੋਸ਼ੀ ਸਮਝਣ ਦੀ ਥਾਂ ਪੀੜਤ ਸਮਝ ਕੇ ਉਸ ਦਾ ਸਹੀ ਥਾਂ ਤੋਂ ਸਹੀ ਇਲਾਜ ਕਰਵਾਇਆ ਜਾਵੇ

* ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਥਾਂ ਸਰਕਾਰੀ ਅਤੇ ਭਰੋਸੇਯੋਗ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇ

* ਕਿਸੇ ਨਸ਼ੇੜੀ ਨੂੰ ਧੱਕੇ ਨਾਲ ਮੁੱਖ ਧਾਰਾ ਵਿੱਚ ਨਹੀਂ ਲਿਆਂਦਾ ਜਾ ਸਕਦਾ ਸਗੋਂ ਸਰੀਰਕ ਇਲਾਜ ਤੋਂ ਜ਼ਿਆਦਾ ਮਾਨਸਿਕ ਇਲਾਜ ਦੀ ਲੋੜ ਹੈ। ਧਰਮ, ਸਾਹਿਤ, ਕਿਰਤ ਅਤੇ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ

* ਪ੍ਰਸ਼ਾਸਨ ਅਤੇ ਸਰਕਾਰ ਦੀਆਂ ਨਸ਼ਿਆਂ ਵਿਰੁੱਧ ਕਾਗਜ਼ੀ ਜਾਗਰੂਕ ਮੁਹਿੰਮਾਂ ਦੀ ਬਜਾਏ ਅਮਲੀ ਰੂਪ ਵਿੱਚ ਲੋਕ ਏਕਤਾ ਮੁਹਿੰਮਾਂ ਚਲਾਈਆਂ ਜਾਣ

* ਨਸ਼ਾ ਤਸਕਰਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਦੀ ਮਿਲੀ ਭੁਗਤ ਦੇ ਜੂਲੇ ਵਿੱਚੋਂ ਨਿਕਲਣ ਲਈ ਪੰਚ ਸਰਪੰਚ ਤੋਂ ਲੈ ਕੇ ਵਿਧਾਇਕ ਅਤੇ ਸੰਸਦ ਮੈਂਬਰ ਚੁਣਨ ਵੇਲੇ ਸੁਚੇਤ ਅਤੇ ਇਮਾਨਦਾਰ ਰਿਹਾ ਜਾਵੇ

ਅਖੀਰ ਵਿੱਚ ਮੈਨੂੰ ਇੱਕ ਗੱਲ ਜ਼ਰੂਰ ਰੜਕੀ ਹੈ ਕਿ ਕਈ ਲੇਖਾਂ ਵਿੱਚ ਦੁਹਰਾਓ ਜ਼ਰੂਰ ਮਹਿਸੂਸ ਹੋਇਆ ਹੈ, ਕਿਉਂਕਿ ਮੁੱਖ ਵਿਸ਼ਾ ਇੱਕ ਸੀ, ਲਿਖਣ ਦਾ ਸਮਾਂ ਵੱਖੋ ਵੱਖ ਸੀਉਹ ਅਖ਼ਬਾਰਾਂ ਰਿਸਾਲਿਆਂ ਵਿੱਚ ਤਾਂ ਪਾਠਕਾਂ ਨੂੰ ਨਹੀਂ ਰੜਕਿਆ ਹੋਵੇਗਾਹੁਣ ਕਿਤਾਬੀ ਰੂਪ ਵਿੱਚ ਪੜ੍ਹਦਿਆਂ ਮਹਿਸੂਸ ਹੋਇਆ ਹੈਉਹਨਾਂ ਦੀ ਸੁਧਾਈ ਹੋ ਸਕਦੀ ਸੀ ਜਾਂ ਹੁਣ ਦੂਸਰੇ ਐਡੀਸ਼ਨ ਵਿੱਚ ਕੀਤੀ ਜਾ ਸਕਦੀ ਹੈ

ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਖ਼ਤਮ ਕਰਾਂ, ਮਾਲਵਾ ਲਿਖਾਰੀ ਸਭਾ ਅਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਮਤੇ ਰਾਹੀਂ ਸਰਕਾਰ ਤੋਂ ਮੰਗ ਕੀਤੀ ਜਾਵੇ ਕਿ ਇਹ ਕਿਤਾਬ ਜਾਂ ਇਸਦੇ ਕੁਝ ਨਿਬੰਧ ਸਕੂਲਾਂ ਕਾਲਜਾਂ ਦੇ ਸਿਲੇਬਸਾਂ ਵਿੱਚ ਸ਼ਾਮਲ ਕੀਤੇ ਜਾਣ ਤਾਂ ਕਿ ਸਾਡੇ ਵਿਦਿਆਰਥੀ ਸਮਾਂ ਰਹਿੰਦੇ ਹੀ ਸੁਚੇਤ ਹੋ ਸਕਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ

***

ਪ੍ਰਧਾਨ, ਪੰਜਾਬੀ ਸਾਹਿਤ ਸਭਾ ਧੂਰੀ, ਅਤੇ ਮੀਤ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੰਪਰਕ: 99148-36037*

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4579)

(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੂਲ ਚੰਦ ਸ਼ਰਮਾ

ਮੂਲ ਚੰਦ ਸ਼ਰਮਾ

Dhuri, Sangrur, Punjab, India.
Whatsapp: (99148-36037)