MukhtarGill8ਚੀਨ ਸੀਮਾ ਵਿਵਾਦ ਸਬੰਧੀ ਮੀਟਿੰਗਾਂ ਵਿੱਚ ਭਾਗ ਲੈ ਕੇ ਉਨ੍ਹਾਂ ਨੂੰ ਸੁਲਝਾਉਣ ਦਾ ਭਰੋਸਾ ਤਾਂ ਦਿਵਾਉਂਦਾ ਹੈ ਪਰ ...
(22 ਦਸੰਬਰ 2023)
ਇਸ ਸਮੇਂ ਪਾਠਕ: 210.


20 ਜੂਨ ਦੇ ਗਲਵਾਨ ਟਕਰਾਅ ਤੋਂ ਬਾਅਦ ਭਾਰਤ ਚੀਨ ਦੇ ਰਿਸ਼ਤੇ ਸੁਖਾਵੇਂ ਨਹੀਂ ਰਹੇ
ਭਾਰਤੀ ਫੌਜ ਨੇ ਚੀਨੀ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਹੁਣ ਆਧੁਨਿਕ ਫੌਜੀ ਸਾਜ਼ੋ ਸਮਾਨ ਨਾਲ ਲੈਸ ਭਾਰਤੀ ਫੌਜ ਚੀਨੀ ਫੌਜ ਦੇ ਕਿਸੇ ਵੀ ਹਮਲੇ ਨੂੰ ਪਛਾੜਨ ਦੇ ਸਮਰੱਥ ਹੈਚੀਨ ਨੂੰ ਗਲਤ ਫਹਿਮੀ ਨਾ ਰਹੇ ਕਿ ਭਾਰਤੀ ਫੌਜ 1962 ਵਾਲੀ ਇੰਡੀਅਨ ਆਰਮੀ ਹੈਚੀਨ ਨੇ ਕੌਮਾਂਤਰੀ ਸਰਹੱਦ ਨਾਾਲ ਲਗਦੇ ਭਾਰਤੀ ਇਲਾਕਿਆਂ ਉੱਤੇ ਕਬਜ਼ਾ ਜਮਾਇਆ ਹੋਇਆ ਹੈਸਭ ਤੋਂ ਵੱਧ ਲੱਦਾਖ ਦੇ 38 ਹਜ਼ਾਰ ਵਰਗ ਕਿਲੋਮੀਟਰ ਇਲਾਕੇ ਉੱਤੇ ਚੀਨ ਦਾ ਨਾਜਾਇਜ਼ ਕਬਜ਼ਾ ਹੈਇਸ ਇਲਾਕੇ ਉੱਤੇ ਉਸਦਾ 1963 ਤੋਂ ਕਬਜ਼ਾ ਹੈਕਰਾਕਰਮ, ਅਕਸਾਈਚਿਨ, ਡੈਮਰੋਕ (ਲੇਹ) ਚੁਮਾਰ, ਕੋਰਿਕ (ਹਿਮਾਚਲ ਪ੍ਰਦੇਸ਼) ਤਾਸ਼ੀਗਾਂਗ ਸ਼ਿਪਕੀ ਲਾ (ਜ਼ਿਲ੍ਹਾ ਕਿਨੌਰ ਹਿਮਾਚਲ) ਸਾਂਗ ਨੇਤਾਂਗ, ਪੁਲਮ, ਬਾਰਹਪਟੀ (ਉਤਰਾਖੰਡ) ਅਜਿਹੇ ਇਲਕੇ ਭਾਰਤ ਅਤੇ ਚੀਨ ਵਿਚਾਲੇ ਵਿਵਾਦਗ੍ਰਸਤ ਖੇਤਰ ਮੰਨੇ ਜਾਂਦੇ ਹਨਚੀਨ ਦੇ ਨਾਪਾਕ ਇਰਾਦਿਆਂ ਦੀਆਂ ਘਟਨਾਵਾਂ ਦੀ ਲੜੀ ਲੰਮੀ ਹੈ ਮਸਲਨ ਨਵੰਬਰ 2017 ਵਿੱਚ ਚੀਨ ਨੇ ਜਾਰੀ ਕੀਤੇ ਆਪਣੇ ਨਕਸ਼ਿਆਂ ਵਿੱਚ ਅਰੁਣਾਚਲ ਦੀਆਂ ਛੇ ਥਾਵਾਂ ਅਤੇ 2021 ਵਿੱਚ 15 ਥਾਵਾਂ ਦੇ ਨਾਂ ਬਦਲੇ ਸਨਅਪਰੈਲ 2023 ਵਿੱਚ ਉਸਨੇ ਆਪਣੇ ਨਕਸ਼ੇ ਵਿੱਚ ਅਰੁਣਾਚਲ ਦੇ 11 ਥਾਵਾਂ ਦੇ ਨਾਂ ਬਦਲੇ ਸਨਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਬਿਆਨ ਦਿੱਤਾ ਸੀ, “ਚੀਨੀ ਸਰਕਾਰ ਨੇ ਕਦੀ ਵੀ ਅਖੌਤੀ ਅਰੁਣਾਚਲ ਨੂੰ ਮਾਨਤਾ ਨਹੀਂ ਦਿੱਤੀ

ਚੀਨ ਨੇ ਹਾਂਗਝੂ ਵਿੱਚ ਹੋਈਆਂ ਏਸ਼ਿਆਈ ਖੇਡਾਂ ਦੇ ਵੁਸ਼ੂ ਮੁਕਾਬਲਿਆਂ ਵਿੱਚ ਅਰੁਣਾਚਲ ਦੀਆਂ ਤਿੰਨ ਖਿਡਾਰਨਾਂ ਨੂੰ ਦਾਖਲਾ ਦੇਣ ਤੋਂ ਨਾਂਹ ਕਰ ਦਿੱਤੀ ਸੀਉਹ ਅਰੁਣਾਚਲ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ ਸਗੋਂ ਦੱਖਣੀ ਤਿੱਬਤ ਵਜੋਂ ਮਾਨਤਾ ਦਿੰਦਾ ਹੈਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੀਨ ਅਰੁਣਾਚਲ ਪ੍ਰਦੇਸ਼, ਤਾਇਵਾਨ ਆਦਿ ਉੱਤੇ ਕਬਜ਼ੇ ਦਾ ਮੌਕਾ ਤਲਾਸ਼ਦਾ ਰਹਿੰਦਾ ਹੈ ਚੀਨ ਦੇ ਇਸ ਰਵੱਈਏ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾਉਹ ਭਾਰਤ ਵਾਲੇ ਹਿੱਸੇ ਵਿੱਚ ਸੜਕਾਂ, ਪੁਲ ਅਤੇ ਛਾਉਣੀ ਆਦਿ ਬਣਾਉਣਾ ਅਤੇ ਗਸ਼ਤੀ ਬਿੰਦੂਆਂ ਉੱਤੇ ਕਬਜ਼ਾ ਜਮਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ

ਤਤਕਾਲੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਅਰੁਣਾਚਲ ਦੇ ਦੌਰੇ ਦਾ ਵੀ ਚੀਨ ਨੇ ਵਿਰੋਧ ਕੀਤਾ ਸੀਇਸੇ ਤਰ੍ਹਾਂ ਅਪਰੈਲ 2023 ਵਿੱਚ ਚੀਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਰੁਣਾਚਲ ਦੌਰੇ ਦਾ ਵਿਰੋਧ ਕੀਤਾ ਸੀਪਿੱਛੇ ਜਿਹੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਰੁਣਾਚਲ ਪ੍ਰਦੇਸ਼ ਬਾਰੇ ਚੀਨ ਦਾ ਰਵੱਈਆ ਕਦੇ ਵੀ ਮਨਜ਼ੂਰ ਨਹੀਂ ਕੀਤਾ ਜਾ ਸਕਦਾਇਸੇ ਤਰ੍ਹਾਂ ਪਿਛਲੇ ਦਿਨੀਂ ਭਾਰਤ ਅਤੇ ਅਮਰੀਕਾ ਵਿਚਾਲੇ ਹੋਈ 2+2 ਮੀਟਿੰਗ ਦੌਰਾਨ ਦੋਵਾਂ ਮੁਲਕਾਂ ਨੇ ਚੀਨ ਦਾ ਟਾਕਰਾ ਮਿਲ ਕੇ ਕਰਨ ਸਬੰਧੀ ਵਚਨਬੱਧਤਾ ਜ਼ਾਹਰ ਕੀਤੀ ਸੀ ਤੇ ਨਾਲ ਹੀ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਯਕੀਨੀ ਬਣਾਉਣ ਉੱਤੇ ਵੀ ਸਹਿਮਤੀ ਬਣੀ ਸੀਇਸ ਮੀਟਿੰਗ ਵਿੱਚ ਰੱਖਿਆ ਸਹਿਯੋਗ ਉੱਤੇ ਵੀ ਚਰਚਾ ਹੋਈ ਸੀਇਸ ਦੌਰਾਨ ਭਾਰਤ ਦੇ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਲੌਇਡ ਆਸਟਿਨ ਤੇ ਐਂਟਨੀ ਬਲਿੰਕਨ ਨਾਲ ਵਿਚਾਰ ਵਿਟਾਂਦਰਾ ਕੀਤਾ ਸੀਰੱਖਿਆ ਮੰਤਰੀ ਰਾਜ ਨਾਥ ਸਿੰਘ ਨੇ ਆਸਟਿਨ ਨਾਲ ਇੱਕ ਹੋਰ ਮੁਲਾਕਾਤ ਵਿੱਚ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਦੌਰਾਨ ਰਣਨੀਤਕ ਮੁੱਦਿਆਂ ’ਤੇ ਸਹਿਮਤੀ ਲਗਾਤਾਰ ਵਧੀ ਹੈ ਜਿਸ ਵਿੱਚ ਚੀਨ ਦੇ ਹਮਲਾਵਰ ਰੁਖ਼ ਦਾ ਟਾਕਰਾ ਕਰਨਾ ਵੀ ਸ਼ਾਮਲ ਹੈਉਨ੍ਹਾਂ ਕਿਹਾ ਦੋਵੇਂ ਮੁਲਕ ਹਿੰਦ ਪ੍ਰਸ਼ਾਂਤ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ਇੱਕੋ ਨਜ਼ਰੀਆ ਰੱਖਦੇ ਹਨਸਾਂਝੇ ਬਿਆਨ ਵਿੱਚ ਦੋਵਾਂ ਮੁਲਕਾਂ ਨੇ ਇੱਕ ਮੁਕਤ, ਆਜ਼ਾਦ ਅਤੇ ਸਾਰਿਆਂ ਲਈ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦਾ ਪੱਖ ਪੂਰਿਆ ਹੈ ਜ਼ਿਕਰਯੋਗ ਹੈ ਕਿ ਹਿੰਦ ਪ੍ਰਸ਼ਾਂਤ ਵਿੱਚ ਚੀਨ ਦਾ ਰਵੱਈਆ ਹਮਲਾਵਰ ਹੈ ਤੇ ਉਹ ਸਾਰੇ ਦਖਣੀ ਸਾਗਰ ਉੱਤੇ ਦਾਅਵੇ ਕਰਦਾ ਹੈਇਹੀ ਸਾਗਰ ਹਿੰਦ ਮਹਾਂਸਾਗਰ ਨੂੰ ਪ੍ਰਸ਼ਾਂਤ ਨਾਲ ਜੋੜਦਾ ਹੈ

ਚੀਨ ਸੀਮਾ ਵਿਵਾਦ ਸਬੰਧੀ ਮੀਟਿੰਗਾਂ ਵਿੱਚ ਭਾਗ ਲੈ ਕੇ ਉਨ੍ਹਾਂ ਨੂੰ ਸੁਲਝਾਉਣ ਦਾ ਭਰੋਸਾ ਤਾਂ ਦਿਵਾਉਂਦਾ ਹੈ ਪਰ ਅਮਲ ਵਿੱਚ ਉਸਦਾ ਇਰਾਦਾ ਆਪਣੇ ਇਲਾਕੇ ਦੇ ਵਿਸਥਾਰ ਨੂੰ ਲੈ ਕੇ ਰਹਿੰਦਾ ਹੈ ਹਾਲਾਂਕਿ ਭਾਰਤੀ ਫੌਜ ਸਰਹੱਦਾਂ ਉੱਤੇ ਚੀਨ ਵੱਲੋਂ ਕੀਤੇ ਗਏ ਅਨੇਕ ਹਮਲਿਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦੀ ਰਹੀ ਹੈਪਰ ਜਿਸ ਤਰ੍ਹਾਂ ਲੱਦਾਖ ਤੇ ਅਰੁਣਾਚਲ ਨੂੰ ਲੈ ਕੇ ਚੀਨ ਦੀਆਂ ਹਰਕਤਾਂ ਸਾਹਮਣੇ ਆ ਰਹੀਆਂ ਹਨ, ਉਹ ਉਸਦੇ ਨਾਪਾਕ ਅਤੇ ਖਤਰਨਾਕ ਮਨਸੂਬਿਆਂ ਦੀ ਸ਼ਾਹਦੀ ਭਰਦੀਆਂ ਹਨਚੀਨ ਦੇ ਹਿੰਦ ਪ੍ਰਸ਼ਾਂਤ ਵਿੱਚ ਹਮਲਾਵਰ ਰਵਈਏ ਅਤੇ ਸਰਹੱਦੀ ਇਲਾਕਿਆਂ ਉੱਤੇ ਨਾਜਾਇਜ਼ ਕਬਜ਼ਿਆਂ ਖਿਲਾਫ ਭਾਰਤ ਨੂੰ ਸਖਤ ਕੂਟਨੀਤਕ ਕਦਮ ਉਠਾਉਣ ਦੀ ਜ਼ਰੂਰਤ ਹੈਦੂਸਰਾ, ਚੀਨ ਦੀ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਭਾਰਤ ਅਮਰੀਕਾ ਵਿਚਾਲੇ ਬਣੀ ਸਹਿਮਤੀ ਵੀ ਮਹੱਤਵਪੂਰਨ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4563)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੁਖਤਾਰ ਗਿੱਲ

ਮੁਖਤਾਰ ਗਿੱਲ

Preet Nagar, Amritsar, Punjab, India.
Phone: (91 -  98140 82217)
Email: (Kantugill@gmail.com)