PrabhjitpalSAdvocate7ਭਵਿੱਖ ਬਰਬਾਦੀ ਵੱਲ ਜਾ ਰਿਹਾ ਹੈ, ਹੁਣ ਗੱਲਾਂ ਅਤੇ ਭਾਸ਼ਣਾਂ ਨਾਲ ਕੁਝ ਨਹੀਂ ਹੋਣਾ। ਨੌਜਵਾਨ ਪੀੜ੍ਹੀ ਨੂੰ ...
(31 ਅਕਤੂਬਰ 2023)


ਅੱਜ ਸੜਕਾਂ ’ਤੇ ਨਸ਼ੇ ਵਿੱਚ ਝੂਮਦੇ ਨੌਜਵਾਨ
, ਮੁਟਿਆਰਾਂ ਨਜ਼ਰ ਆਉਂਦੇ ਹਨ। ਸੜਕਾਂ ਦੇ ਕੰਢੇ ਅਤੇ ਸੁੰਨੀਆਂ ਥਾਵਾਂ ਉੱਤੇ ਬਾਹਾਂ ਵਿੱਚ ਟੀਕੇ ਲਾਈ ਜਾਂ ਮੂੰਹਾਂ ਵਿੱਚ ਚਿੱਟਾ ਪਾਈ ਬੈਠੀਆਂ ਕੁੜੀਆਂ-ਮੁੰਡਿਆਂ ਦੀ ਢਾਣੀਆਂ ਨਜ਼ਰੀਂ ਪੈਂਦੀਆਂ ਹਨ। ਸ਼ਮਸ਼ਾਨਾਂ ਵਿੱਚੋਂ ਮਾਵਾਂ ਦੀਆਂ ਚੀਕਾਂ ਦੀਆਂ, ਸੁਹਾਗਣਾਂ ਦੀਆਂ ਟੁੱਟਦੀਆਂ ਚੂੜੀਆਂ ਦੀਆਂ ਅਤੇ ਭੈਣਾਂ ਦੀਆਂ ਚੀਕਾਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ। ਇਵੇਂ ਜਾਪਦਾ ਹੈ ਸਿਵੇ ਕੋਲ ਖੜ੍ਹਾ ਵਿਲਕਦਾ ਹੋਇਆ ਬਾਪ ਉੱਚੀ ਉੱਚੀ ਲੋਕਾਂ ਨੂੰ ਕਹਿ ਰਿਹਾ ਹੋਵੇ, “ਜੇ ਪੰਜਾਬ ਬਚਾਇਆ ਜਾਂਦਾ ਹੈ ਤਾਂ ਬਚਾ ਲਓ ਇਸ ਨਰਕ ਤੋਂ।”

ਅੱਜ ਕੋਈ ਗਲੀ, ਮਹੱਲਾ, ਪਿੰਡ, ਸ਼ਹਿਰ, ਇਲਾਕਾ ਅਜਿਹਾ ਨਹੀਂ ਜਿਸ ਨੂੰ ਨਸ਼ੇ ਨੇ ਆਪਣੀ ਲਪੇਟ ਵਿੱਚ ਨਾ ਲਿਆ ਹੋਇਆ ਹੋਵੇਨਸ਼ਾ ਇੱਕ ਭਿਆਨਕ ਬਿਮਾਰੀ ਹੈਨਸ਼ਾ ਇਨਸਾਨ ਦੀ ਸਿਹਤ ਦਾ ਨਾਸ਼ ਕਰਦਾ ਹੈ ਪਰ ਫਿਰ ਵੀ ਲੋਕ ਨਸ਼ਿਆਂ ਦੀ ਦਲਦਲ ਵਿੱਚ ਡਿਗੀ ਜਾ ਰਹੇ ਹਨਅੱਜ ਸਾਡੇ ਸਮਾਜ ਵਿੱਚ ਅੰਧਾ-ਧੁੰਦ ਫੈਲ ਚੁੱਕੇ ਨਸ਼ੇ, ਸਮੈਕ, ਹੈਰੋਇਨ, ਭੁੱਕੀ, ਅਫ਼ੀਮ, ਨਸ਼ੀਲੇ ਟੀਕੇ, ਕੈਪਸੂਲ, ਨਸ਼ੀਲੀਆਂ ਗੋਲੀਆਂ ਆਦਿ ਨੇ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ। ਕਿਸੇ ਸਮੇਂ ਪੰਜਾਬ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ। ਪੰਜਾਬ ਸੰਤਾਂ-ਮਹਾਪੁਰਸ਼ਾਂ, ਰਿਸ਼ੀਆਂ-ਮੁਨੀਆਂ, ਭਗਤਾਂ, ਪੀਰਾਂ-ਫ਼ਕੀਰਾਂ, ਮਿਹਨਤਕਸ਼ ਲੋਕਾਂ, ਹਾਸੇ-ਖੇੜਿਆਂ, ਛਿੰਝਾਂ, ਮੇਲਿਆਂ, ਜੋਧਿਆਂ, ਸੂਰਬੀਰਾਂ, ਬਹਾਦਰਾਂ ਦੀ ਭੂਮੀ ਵਜੋਂ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਰਿਹਾ ਹੈਪਰ ਅਫ਼ਸੋਸ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਜਾਲ਼ ਵਿੱਚ ਫਸ ਕੇ ਬਰਬਾਦੀ ਦੇ ਦਰਿਆ ਵਿੱਚ ਪੂਰੀ ਤਰ੍ਹਾਂ ਵਹਿੰਦੀ ਜਾ ਰਹੀ ਹੈ ਤੇ ਨੌਜਵਾਨ ਪੀੜ੍ਹੀ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ

ਵਿੱਦਿਅਕ ਅਦਾਰਿਆਂ ਵਿੱਚ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਨਸ਼ਿਆਂ ਦੀਆਂ ਆਦੀ ਹੋ ਗਈਆਂ ਹਨਨਸ਼ਿਆਂ ਨੇ ਆਪਣੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਜਮਾ ਲਈਆਂ ਹਨ ਕਿ ਇਨ੍ਹਾਂ ਨੂੰ ਜੜ੍ਹੋਂ ਪੁੱਟਣਾ ਬਹੁਤ ਔਖਾ ਹੋ ਗਿਆ ਹੈਅੱਜ ਹਰ ਛੋਟੇ-ਵੱਡੇ ਕਸਬੇ, ਸ਼ਹਿਰ ਵਿੱਚ ਖੁੱਲ੍ਹੀਆਂ ਕੈਮਿਸਟਾਂ ਦੀਆਂ ਦੁਕਾਨਾਂ ’ਤੇ ਦਵਾਈਆਂ ਦੇ ਨਾਮ ਹੇਠ ਵੱਡੇ ਪੱਧਰ ’ਤੇ ਨਸ਼ੀਲੀਆਂ ਦਵਾਈਆਂ ਵਿਕ ਰਹੀਆਂ ਹਨਕਈ ਕੈਮਿਸਟਾਂ ਕੋਲ ਆਪਣਾ ਲਾਈਸੈਂਸ ਵੀ ਨਹੀਂ ਹੁੰਦਾ, ਜੇ ਹੁੰਦਾ ਹੈ ਤਾਂ ਕਿਰਾਏ ’ਤੇ ਬਾਰਡਰ ਪਾਰ ਤੋਂ ਚਿੱਟਾ ਸ਼ਰੇਆਮ ਗਲੀ-ਗਲੀ ਵਿਕ ਰਿਹਾ ਹੈ ਤੇ ਮਾਵਾਂ ਦੀਆਂ ਕੁੱਖਾਂ ਖ਼ਾਲੀ ਕਰੀ ਜਾ ਰਿਹਾ ਹੈਸਰਕਾਰਾਂ ਨਸ਼ਾ ਵੇਚਣ ਵਾਲਿਆਂ, ਨਸ਼ਾ ਕਰਨ ਵਾਲਿਆਂ ਅਤੇ ਹੋ ਰਹੀਆਂ ਮੌਤਾਂ ਦੇ ਅੰਕੜੇ ਦੱਸੀ ਜਾ ਰਹੀਆਂ ਨੇ, ਇਨ੍ਹਾਂ ਨਸ਼ਿਆਂ ਦੇ ਸੌਦਾਗਰਾਂ ਨੂੰ ਪੁੱਛਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ

ਸ਼ੁਰੂ-ਸ਼ੁਰੂ ਵਿੱਚ ਨਸ਼ੇ ਨਾਲ ਮੁਹੱਬਤ ਸ਼ੌਂਕੀਆਂ ਤੌਰ ’ਤੇ ਹੁੰਦੀ ਹੈਹੌਲੀ ਹੌਲੀ ਇਹ ਸ਼ੌਕ ਮਜਬੂਰੀ ਬਣ ਜਾਂਦਾ ਹੈ। ਫਿਰ ਇਹ ਮਜਬੂਰੀ ਕਦੋਂ ਮੌਤ ਬਣ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾਨਸ਼ੇ ਦਾ ਚੱਲ ਰਿਹਾ ਇਹ ਦੌਰ ਬੜੀ ਤੇਜ਼ੀ ਨਾਲ ਹੁਣ ਪੰਜਾਬ ਸਮੇਤ ਭਾਰਤ ਅਤੇ ਪੂਰੀ ਦੁਨੀਆਂ ਲਈ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈਆਪਣੇ ਆਸ-ਪਾਸ ਅਗਰ ਅਸੀਂ ਝਾਤੀ ਮਾਰੀਏ ਤਾਂ ਕੋਈ ਨਾ ਕੋਈ ਨਸ਼ੇ ਨਾਲ ਹੋਈ ਬਰਬਾਦੀ ਦੀ ਉਦਾਹਰਣ ਮਿਲ ਹੀ ਜਾਂਦੀ ਹੈਵੱਡਾ ਸਵਾਲ ਹੈ ਇਹ ਹੈ ਕਿ ਇਹ ਸਭ ਕਿਵੇਂ ਚੱਲ ਰਿਹਾ ਹੈ? ਕੌਣ ਅਤੇ ਕਿਉਂ ਇਸ ਨੂੰ ਚਲਾ ਰਿਹਾ ਹੈ? ਜਵਾਨੀ ਨਸ਼ੇ ਵੱਲ ਕਿਉਂ ਆਕਰਸ਼ਿਤ ਹੋ ਰਹੀ ਹੈ? ਇਸ ਨਾਲ ਨਿਪਟਿਆ ਕਿਵੇਂ ਜਾਵੇ?

ਨਸ਼ੇ ਦੇ ਸੌਦਾਗਰ ਇਹ ਭਲੀ-ਭਾਂਤੀ ਜਾਣਦੇ ਹਨ ਕਿ ਨਸ਼ੇ ਦੀ ਚੇਟਕ ਕਿਸ ਨੂੰ, ਕਦੋਂ ਅਤੇ ਕਿਵੇਂ ਲਾਉਣੀ ਹੈਬੇਰੁਜ਼ਗਾਰੀ, ਪ੍ਰੇਸ਼ਾਨੀ ਅਤੇ ਚੜ੍ਹਦੀ ਜਵਾਨੀ ਨੂੰ ਉਹ ਫਰਜ਼ੀ ਸਬਜ਼ਬਾਗ਼ ਵਿਖਾ ਕੇ, ਸੁਫਨਿਆਂ ਦੇ ਮਹਿਲ ਖੜ੍ਹੇ ਕਰਕੇ ਨਿਸ਼ਾਨਾ ਬਣਾਉਂਦੇ ਹਨ ਅਤੇ ਫਿਰ ‘ਦਮ ਮਾਰੋ ਦਮ, ਮਿਟ ਜਾਏ ਗਮ’ ਦੀ ਚੇਟਕ ਲਾ ਕੇ ਹਮੇਸ਼ਾ ਲਈ ਨਸ਼ੇ ਦਾ ਸ਼ਿਕਾਰ ਬਣਾ ਕੇ ਆਪਣਾ ਪੱਕਾ ਗਾਹਕ ਬਣਾ ਲੈਂਦੇ ਹਨ

ਅੱਜ ਜਿੰਨੇ ਵੀ ਨਸ਼ੇ ਵਿਕ ਰਹੇ ਹਨ, ਉਹਨਾਂ ਪਿੱਛੇ ਅਫਗਾਨਿਸਤਾਨ ਨਾਲ ਨਸ਼ੇ ਦੀ ਸਪਲਾਈ ਦੇ ਸਿੱਧੇ ਤਾਰ ਜੁੜਦੇ ਹਨ ਜਦੋਂ ਤੋਂ ਅਫਗਾਨਿਸਤਾਨ ਉੱਤੇ ਤਾਲੀਬਾਨੀਆਂ ਦਾ ਕਬਜ਼ਾ ਹੋਇਆ ਹੈ. ਪੰਜਾਬ ਸਮੇਤ ਪੂਰੇ ਦੇਸ਼, ਦੁਨੀਆਂ ਨੂੰ ਨਸ਼ੇ ਨੇ ਬੜੀ ਤੇਜ਼ੀ ਨਾਲ ਆਪਣੀ ਲਪੇਟ ਵਿੱਚ ਲੈ ਲਿਆ ਹੈ“ਯੂਨਾਈਟਿਡ ਨੇਸ਼ਨ ਆਫਿਸ ਆਨ ਡਰੱਗਸ ਐਂਡ ਕ੍ਰਾਈਮ” ਦੇ ਅੰਕੜਿਆਂ ਮੁਤਾਬਕ ਦੁਨੀਆਂ ਦੀ 80 ਫ਼ੀਸਦੀ ਅਫ਼ੀਮ ਅਫਗਾਨਿਸਤਾਨ ਪੈਦਾ ਕਰਦਾ ਹੈ ਅਤੇ 15 ਫ਼ੀਸਦੀ ਮੈਕਸੀਕੋ। ਅਫ਼ੀਮ ਤੋਂ ਹੀ ਹੋਰ ਖ਼ਤਰਨਾਕ ਨਸ਼ੇ ਹੈਰੋਇਨ ਆਦਿ ਤਿਆਰ ਹੁੰਦੇ ਹਨਇਹ ਮੁਲਕ ਲੋਕਾਂ ਨੂੰ ਬੜੀ ਡੂੰਗੀ ਸਾਜ਼ਿਸ਼ ਤਹਿਤ ਇਨ੍ਹਾਂ ਨਸ਼ਿਆਂ ਦਾ ਆਦੀ ਬਣਾ ਕੇ ਆਪਣੇ ਨਾਪਾਕ ਇਰਾਦੇ ਪੂਰੇ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨਜਿੰਨੇ ਵੀ ਲੋਕ ਇਸ ਧੰਦੇ ਵਿੱਚ ਲੱਗੇ ਹੋਏ ਹਨ, ਉਹ ਰਾਤੋ-ਰਾਤ ਮਾਲਾ-ਮਾਲ ਹੋ ਰਹੇ ਹਨ ਇਸੇ ਕਰਕੇ ਉੱਥੇ ਇਸ ਨੂੰ ‘ਕਾਲਾ ਸੋਨਾ’ ਦੇ ਨਾਮ ਨਾਲ ਜਾਣਿਆ ਜਾਂਦਾ ਹੈਇਸੇ ਕਾਲੇ ਸੋਨੇ ਨਾਲ ਉਹ ਗੋਲਾ-ਬਾਰੂਦ ਖਰੀਦਦੇ ਹਨ ਅਤੇ ਗਰੀਬ, ਮਾਸੂਮ ਲੋਕਾਂ ਨੂੰ ਮੋਟੇ ਪੈਸੇ ਦਾ ਲਾਲਚ ਦੇ ਕੇ ਅੱਤਵਾਦੀ ਬਣਾ ਕੇ ਦਹਿਸ਼ਤਗਰਦੀ ਦਾ ਸਰਗਣਾ ਪੈਦਾ ਕਰਕੇ ਪੂਰੀ ਦੁਨੀਆਂ ਵਿੱਚ ਜਿਹਾਦ ਦੇ ਨਾਮ ’ਤੇ ਮਾਸੂਮ ਲੋਕਾਂ ਲਈ ਮੌਤ ਬਣਾ ਕੇ ਭੇਜਦੇ ਹਨ ਨਸ਼ੇ, ਪੈਸੇ ਅਤੇ ਆਤੰਕ ਰਾਹੀਂ ਇਹ ਮੌਤ ਦੇ ਸੌਦਾਗਰ ਖ਼ੌਫ਼ਨਾਕ ਖੇਡ ਖੇਡ ਰਹੇ ਹਨ

ਅਫਗਾਨਿਸਤਾਨ ਅਤੇ ਪਾਕਿਸਤਾਨ ਆਈ.ਐੱਸ.ਆਈ. ਦੀ ਮਦਦ ਨਾਲ ਰਾਜਸਥਾਨ, ਜੰਮੂ ਕਸ਼ਮੀਰ, ਪੰਜਾਬ, ਮੁੰਬਈ ਬਦਰਗਾਹਾਂ ਰਾਹੀਂ ਇਹ ਨਸ਼ਾ ਪੂਰੇ ਦੇਸ਼ ਵਿੱਚ ਭੇਜ ਰਹੇ ਹਨਹਰ ਰੋਜ਼ ਨਸ਼ੇ ਦੀਆਂ ਵੱਡੀਆਂ ਖੇਪਾਂ ਫੜੀਆ ਜਾ ਰਹੀਆਂ ਹਨਪਿਛਲੇ ਸਮੇਂ ਮੁੰਬਈ ਦੇ ਛੇਵਾ ਪੋਰਟ ਤੋਂ ਇੱਕ ਹਜ਼ਾਰ ਕਰੋੜ ਦੀ ਡਰੱਗ ਫੜੀ ਗਈ ਸੀ, ਜੋ ਅਫਗਾਨਿਸਤਾਨ ਤੋਂ ਆਈ ਸੀਗੁਜਰਾਤ ਦੇ ਮੁਦਰਾ ਪੋਰਟ ਤੋਂ 3 ਹਜ਼ਾਰ ਕਿਲੋ ਹੀਰੋਇਨ ਮਿਲੀ ਸੀ, ਜਿਸਦੀ ਕੀਮਤ 21 ਹਜ਼ਾਰ ਕਰੋੜ ਰੁਪਏ ਸੀ, ਇਹ ਟੈਲਕਮ ਪਾਊਡਰ ਦੇ ਨਾਮ ਹੇਠ ਭਾਰਤ ਆਈ ਸੀਇਸੇ ਤਰ੍ਹਾਂ ਹਰ ਰੋਜ਼ ਹੈਰੋਇਨ ਅਤੇ ਅਸਲੇ ਦੇ ਭਰੇ ਡ੍ਰੋਨ ਪੰਜਾਬ ਵਿੱਚ ਉੱਤਰਦੇ ਹੀ ਰਹਿੰਦੇ ਹਨ ਜੋ ਪੰਜਾਬ ਦੀ ਜਵਾਨੀ ਨੂੰ ਖਾ ਮਾਵਾਂ ਦੀਆਂ ਕੁੱਖਾਂ ਖਾਲੀ ਕਰੀ ਜਾ ਰਹੇ ਹਨ

ਪੂਰੀ ਦੁਨੀਆਂ ਦੀਆਂ ਸਰਕਾਰਾਂ ਇਸ ਖੌਫਨਾਕ ਮੌਤ ਦੇ ਮੰਜ਼ਰ ਦੀ ਕਹਾਣੀ ਅਤੇ ਨਸ਼ੇ ਦੇ ਸੌਦਾਗਰਾਂ ਦੇ ਮਨਸੂਬੇ ਜਾਣ ਗਈਆਂ ਹਨਪੰਜਾਬ ਸੂਬਾ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਨੇੜੇ ਹੋਣ ਕਾਰਨ ਸਭ ਤੋਂ ਜਲਦੀ ਇਸਦੀ ਲਪੇਟ ਵਿੱਚ ਆਉਂਦਾ ਜਾ ਰਿਹਾ ਹੈਹੁਣ ਸਾਡੀ ਜਵਾਨੀ ਨੂੰ ਸਮਝਣ ਦੀ ਵੱਡੀ ਲੋੜ ਹੈ ਕਿ ਉਹ ਸ਼ਿਰਫ ਇੱਕ ਵਿਅਕਤੀ ਹੀ ਨਹੀਂ ਉਹ ਆਪਣੇ ਘਰ, ਪਰਿਵਾਰ, ਸਮਾਜ, ਦੇਸ਼ ਦਾ ਉਹ ਹਿੱਸਾ ਹਨ ਜਿਨ੍ਹਾਂ ਦੇ ਮੋਢਿਆਂ ਉੱਤੇ ਇਨ੍ਹਾਂ ਸਭਨਾਂ ਦੀ ਜ਼ਿੰਮੇਵਾਰੀ ਹੈਸਰਕਾਰ ਅਤੇ ਪੁਲਿਸ, ਪ੍ਰਸਾਸ਼ਨ ਜੋ ਨਸ਼ੇ ਖਿਲਾਫ਼ ਨੀਤੀਆਂ ਬਣਾ ਕੇ ਕਾਰਵਾਈਆਂ ਕਰ ਰਹੇ ਹਨ, ਇਨ੍ਹਾਂ ਨਸ਼ੇ ਦੇ ਸੌਦਾਗਰਾਂ ਸਾਹਮਣੇ ਇਹ ਸਭ ਬੌਣੀਆਂ ਜਾਪਦੀਆਂ ਹਨਸਾਡੇ ਆਪਣੇ ਹੀ ਕੁਝ ਭ੍ਰਿਸ਼ਟ ਅਫਸਰ, ਨੇਤਾ ਅਤੇ ਪੈਸੇ ਦੇ ਲਾਲਚੀ ਲੋਕ, ਜੋ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਨਾਲ ਸਾਂਝਾਂ ਰੱਖਦੇ ਹਨ, ਇਹ ਭੁੱਲ ਬੈਠੇ ਹਨ ਕਿ ਇਹ ਅੱਗ ਇੱਕ ਦਿਨ ਉਹਨਾਂ ਦੇ ਘਰਾਂ ਤਕ ਵੀ ਪਹੁੰਚ ਜਾਣੀ ਹੈ

ਮਾਪੇ ਇਹ ਮੰਜ਼ਰ ਦੇਖ ਆਪਣੇ ਜਿਗਰ ਦੇ ਟੁਕੜਿਆਂ ਨੂੰ, ਜਿਹਨਾਂ ਅੰਗਰੇਜ਼ਾਂ ਨੂੰ ਅਸੀਂ ਦਿਨ-ਰਾਤ ਇੱਕ ਕਰ ਆਪਣੇ ਇਸ ਮੁਲਕ ਵਿੱਚੋਂ ਬਾਹਰ ਕੱਢਿਆ ਸੀ, ਉਨ੍ਹਾਂ ਕੋਲ ਜਾਣ ਲਈ ਦਿਨ-ਰਾਤ ਇੱਕ ਕਰ ਰਹੇ ਹਨਇਸ ਲਈ ਹੁਣ ਸਾਨੂੰ ਸਭ ਨੂੰ ਇਨ੍ਹਾਂ ਸਮਾਜ ਵਿਰੋਧੀਆਂ ਦੀ ਪਛਾਣ ਕਰਕੇ, ਸੁਚੇਤ ਹੋ ਕੇ ਜ਼ਿੰਮੇਵਾਰੀ ਨਾਲ ਹਰ ਪਿੰਡ, ਕਸਬੇ, ਸ਼ਹਿਰ ਵਿੱਚ, ਬਿਨਾਂ ਕਿਸੇ ਕਿਸਮ ਦਾ ਸਮਝੌਤਾ ਕੀਤੇ ਇਨ੍ਹਾਂ ਖਿਲਾਫ਼ ਜੰਗ ਵਿੱਢਣ ਦੀ ਜ਼ਰੂਰਤ ਹੈਸਾਨੂੰ ਆਪਣੇ ਧੀਆਂ, ਪੁੱਤਰਾਂ ਨੂੰ ਸਮਝਾ ਕੇ ਵਿਦੇਸ਼ ਭੇਜਣ ਦੀ ਬਜਾਏ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢ ਕੇ ਘਰ ਵਾਪਸੀ ਅਤੇ ਚੰਗੇ ਭਵਿੱਖ ਵੱਲ ਲੈ ਕੇ ਜਾਣ ਦੀ ਲੋੜ ਹੈਇਸ ਵਿੱਚ ਹਰ ਇੱਕ ਸੂਝਵਾਨ ਵਿਅਕਤੀ ਦੇ ਯੋਗਦਾਨ ਦੀ ਜ਼ਰੂਰਤ ਹੈ, ਤਾਂ ਹੀ ਅਸੀਂ ਗੌਰਵਸ਼ਾਲੀ ਭਵਿੱਖ ਅਤੇ ਸਮਾਜ ਕਲਪਨਾ ਕਰ ਸਕਦੇ ਹਾਂਭਵਿੱਖ ਬਰਬਾਦੀ ਵੱਲ ਜਾ ਰਿਹਾ ਹੈ, ਹੁਣ ਗੱਲਾਂ ਅਤੇ ਭਾਸ਼ਣਾਂ ਨਾਲ ਕੁਝ ਨਹੀਂ ਹੋਣਾ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿੱਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ, ਸਿਹਤ ਵਿਭਾਗ, ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਪ੍ਰਤੀ ਗੰਭੀਰਤਾ ਨਾਲ ਨੀਤੀ ਬਣਾਕੇ ਵਿਉਂਤਬੰਦੀ ਨਾਲ ਸਮਾਜ ਸੇਵੀਆਂ, ਬੁੱਧੀਜੀਵੀਆਂ ਤੇ ਚੰਗੇ ਧਾਰਮਿਕ ਆਗੂਆਂ ਦੇ ਸਹਿਯੋਗ ਨਾਲ ਠੋਸ ਉਪਰਾਲੇ ਕਰਕੇ ਵੱਡੀ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4437)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਪ੍ਰਭਜੀਤਪਾਲ ਸਿੰਘ

ਐਡਵੋਕੇਟ ਪ੍ਰਭਜੀਤਪਾਲ ਸਿੰਘ

Senior Advocate Patiala, Punjab, India.
Phone: (91 - 98884 - 91406)
Email: (Prabhjitpalsingh@gmail.com)