RashpalKGill7ਸੌ ਸਾਲ ਤੋਂ ਵੱਧ ਸਮੇਂ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਕਿ ਪੰਜਾਬੀਆਂ ਨੂੰ ਕੈਨੇਡਾ ਦੀ ਧਰਤੀ ’ਤੇ ...
(21 ਸਤੰਬਰ 2023)


RashpalKGillBookShabdan1ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਵਿੱਦਿਅਕ ਅਦਾਰਿਆਂ ਦੇ ਦਰਵਾਜ਼ੇ ਖੁੱਲ੍ਹਣ ਬਾਰੇ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਇਸ ਧਰਤੀ ’ਤੇ ਪੈਰ ਧਰਨ ਦੇ ਇਤਿਹਾਸ ਤੇ ਉਨ੍ਹਾਂ ਦੇ ਸੰਘਰਸ਼ ਬਾਰੇ ਗੱਲ ਕਰਨਾ ਬਹੁਤ ਹੀ ਜ਼ਰੂਰੀ ਬਣਦਾ ਹੈ
ਪੰਜਾਬੀ ਲੋਕ ਮਿਹਨਤਕਸ਼ ਹੋਣ ਦੇ ਨਾਲ ਨਾਲ ਪਰਵਾਸ ਕਰਨ ਦੀ ਯੋਗਤਾ ਤੇ ਉਤਸੁਕਤਾ ਰੱਖਣ ਕਰਕੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਜਾ ਕੇ ਵਸੇ ਦੇਖੇ ਜਾ ਸਕਦੇ ਹਨ, ਭਾਵੇਂ ਆਪਣੀਆਂ ਜੜ੍ਹਾਂ, ਆਪਣੀ ਧਰਤੀ ਤੋਂ ਉਖੇੜ ਕੇ ਕਿਸੇ ਨਵੀਂ ਧਰਤੀ ’ਤੇ ਲਾਉਣੀਆਂ ਤੇ ਪ੍ਰਫ਼ੁਲਤ ਕਰਨੀਆਂ ਸੌਖੀਆਂ ਨਹੀਂ ਹੁੰਦੀਆਂਜਿਵੇਂ ਵਿਦੇਸ਼ ਦੀ ਧਰਤੀ ’ਤੇ ਪੁੱਜ ਕੇ ਹਰ ਪ੍ਰਵਾਸੀ ਨੂੰ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਦੇ ਇਲਾਵਾ ਆਪਣੀ ਹੋਂਦ, ਪਹਿਚਾਣ, ਧਰਮ, ਕਲਚਰ ਤੇ ਮੁਢਲੇ ਹੱਕਾਂ ਨੂੰ ਬਰਕਰਾਰ ਰੱਖਣ ਲਈ ਜੱਦੋਜਹਿਦ ਕਰਨੀ ਪੈਂਦੀ ਹੈ, ਇਸੇ ਤਰ੍ਹਾਂ ਪੰਜਾਬੀਆਂ ਨੂੰ ਵੀ ਕੈਨੇਡਾ ਦੀ ਧਰਤੀ ’ਤੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਲੰਬਾ ਸੰਘਰਸ਼ ਕਰਨਾ ਪਿਆ

ਕੈਨੇਡਾ ਵਿੱਚ ਪੰਜਾਬੀਆਂ ਦਾ ਸੰਖੇਪ ਇਤਿਹਾਸ:

ਪੰਜਾਬੀਆਂ ਨੂੰ ਕੈਨੇਡਾ ਆਇਆਂ ਨੂੰ ਸੌ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈਸਭ ਤੋਂ ਪਹਿਲਾਂ 1897 ਵਿੱਚ ਕੁਝ ਪੰਜਾਬੀ ਸਿੱਖਾਂ ਨੇ ਪਹਿਲੀ ਵਾਰ ਹਾਂਗਕਾਂਗ ਤੇ ਮਲਾਇਆ ਦੀਆਂ ਫ਼ੌਜਾਂ ਨਾਲ ਕੁਈਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਮਨਾਉਣ ਸਮੇਂ ਕੈਨੇਡਾ ਦੀ ਧਰਤੀ ’ਤੇ ਪੈਰ ਧਰਿਆ ਸੀਉਸ ਸਮੇਂ ਭਾਰਤ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਸੀ ਤੇ ਕੈਨੇਡਾ ਬ੍ਰਿਟਿਸ਼ ਕਲੋਨੀ ਸੀਉਸ ਤੋਂ ਬਾਦ 1902 ਵਿੱਚ ਕਿੰਗ ਐਡਵਰਡ ਸੱਤਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਕੁਝ ਕੁ ਪੰਜਾਬੀ ਲੋਕ ਆਏਕੈਨੇਡਾ ਦੀ ਧਰਤੀ ਬਾਰੇ ਜਾਣਕਾਰੀ ਮਿਲਣ ’ਤੇ 1903-04 ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਾਊਥ ਏਸ਼ੀਆ ਦੇ ਪ੍ਰਵਾਸੀਆਂ ਨੇ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰਾਂ ਵੈਨਕੂਵਰ ਤੇ ਵਿਕਟੋਰੀਆ ਵਿੱਚ ਵਸਣਾ ਸ਼ੁਰੂ ਕਰ ਦਿੱਤਾਉਸ ਸਮੇਂ ਸਾਊਥ ਏਸ਼ੀਅਨ ਪ੍ਰਵਾਸੀ ਹਾਂਗਕਾਂਗ ਤੇ ਜਪਾਨ ਦੇ ਰਸਤੇ ਸਮੁੰਦਰੀ ਜਹਾਜ਼ਾਂ ਰਾਹੀਂ ਆਇਆ ਕਰਦੇ ਸਨਉਸ ਸਮੇਂ ਕੋਈ ਵੀ ਇੰਮੀਗਰੈਂਟ ਕੈਨੇਡਾ ਵਿੱਚ ਤਿੰਨ ਸਾਲ ਰਹਿਣ ਤੋਂ ਬਾਦ ਇੱਥੋਂ ਦਾ ਬਾਸ਼ਿੰਦਾ ਬਣ ਸਕਦਾ ਸੀ ਅਤੇ ਵੋਟ ਦਾ ਹੱਕ ਪ੍ਰਾਪਤ ਕਰ ਸਕਦਾ ਸੀ, ਪਰ ਬ੍ਰਿਟਿਸ਼ ਕਲੰਬੀਆ ਦੀ ਕੰਜ਼ਰਵੇਟਿਵ ਸਰਕਾਰ ਨੇ 27 ਮਾਰਚ, 1907 ਵਾਲੇ ਦਿਨ ਬਿੱਲ ਪਾਸ ਕਰਕੇ ਭਾਰਤੀਆਂ ਕੋਲੋਂ ਵੋਟ ਦਾ ਹੱਕ ਖੋਹ ਲਿਆ

1908 ਵਿੱਚ ਇੰਮੀਗਰੇਸ਼ਨ ’ਤੇ ਰੋਕ ਲੱਗਣ ਤਕ ਤਕਰੀਬਨ 5000 ਸਾਊਥ ਏਸ਼ੀਅਨ ਪ੍ਰਵਾਸੀ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਸ ਚੁੱਕੇ ਸਨ, ਜਿਨ੍ਹਾਂ ਵਿੱਚ ਨੱਬੇ ਪ੍ਰਤੀਸ਼ਤ ਪੰਜਾਬੀ ਸਿੱਖ ਸਨ8 ਜਨਵਰੀ 1908 ਵਿੱਚ ਗੌਰਮਿੰਟ ਨੇ ਆਰਡਰ-ਇਨ-ਕੌਂਸਲ ਪਾਸ ਕੀਤਾ ਕਿ ਇੰਮੀਗਰੈਂਟ ਲੋਕਾਂ ਉੱਤੇ ਕੈਨੇਡਾ ਆਉਣ ’ਤੇ ਬੰਦਸ਼ਾਂ ਲਾਈਆਂ ਜਾ ਸਕਣਇਸ ਆਰਡਰ ਦੇ ਰੇਗੂਲੇਸ਼ਨਾਂ ਅਨੁਸਾਰ ਉਸੇ ਸਾਲ 10 ਅਪਰੈਲ ਤੇ 27 ਮਈ ਨੂੰ ਇੰਮੀਗਰੇਸ਼ਨ ਐਕਟ ਵਿੱਚ ਸੋਧਾਂ ਕਰਕੇ 3 ਜੂਨ 1908 ਨੂੰ ਲਾਗੂ ਕੀਤਾ ਕਿ ਉਹ ਲੋਕ ਹੀ ਕੈਨੇਡਾ ਵਿੱਚ ਦਾਖਲ ਹੋ ਸਕਣਗੇ, ਜੋ ਆਪਣੀ ਜਨਮ-ਭੁਮੀ ਤੋਂ ਉਨ੍ਹਾਂ ਸਮੁੰਦਰੀ ਜਹਾਜ਼ਾਂ ਰਾਹੀਂ ਆ ਸਕਣਗੇ ਜੋ ਸਿੱਧੇ ਜਾਣੀ ਕਿਸੇ ਹੋਰ ਦੇਸ਼ ਵਿੱਚ ਬਿਨਾਂ ਰੁਕੇ ਪੁੱਜਣਗੇ ਇਸਦਾ ਬਹੁਤਾ ਅਸਰ ਭਾਰਤੀ ਲੋਕਾਂ ’ਤੇ ਪਿਆ ਕਿਉਂਕਿ ਉਸ ਵਕਤ ਕੋਈ ਵੀ ਸਮੁੰਦਰੀ ਜਹਾਜ਼ ਸਿੱਧਾ ਕੈਨੇਡਾ ਨਹੀਂ ਆਉਂਦਾ ਸੀਕੈਨੇਡਾ ਤੋਂ ਭਾਰਤ ਦਾ ਫ਼ਾਸਲਾ ਜ਼ਿਆਦਾ ਹੋਣ ਕਰਕੇ ਸਮੁੰਦਰੀ ਜਹਾਜ਼ਾਂ ਨੂੰ ਜਪਾਨ ਜਾਂ ਹਵਾਈ ਦੀਆਂ ਬੰਦਰਗਾਹਾਂ ’ਤੇ ਰੁਕ ਕੇ ਆਉਣਾ ਪੈਂਦਾ ਸੀਨਾਲ ਹੀ 7 ਜਨਵਰੀ, 1914 ਵਿੱਚ ਆਰਡਰ-ਇੰਨ-ਕੌਂਸਲ ਨੇ ਨਵਾਂ ਰੈਗੂਲੇਸ਼ਨ ਪਾਸ ਕਰਕੇ ਭਾਰਤੀ ਲੋਕਾਂ ’ਤੇ ਕੈਨੇਡਾ ਵਿੱਚ ਦਾਖ਼ਲ ਹੋਣ ਲਈ 200 ਡਾਲਰ ਨਾਲ ਲੈ ਕੇ ਆਉਣ ਦੀ ਸ਼ਰਤ ਵੀ ਰੱਖੀ ਗਈ, ਜੋ ਉਸ ਸਮੇਂ ਬਹੁਤ ਵੱਡੀ ਰਕਮ ਸੀ ਇਸਦੇ ਇਲਾਵਾ ਸਮੁੰਦਰੀ ਜਹਾਜ਼ਾਂ ਦੀਆਂ ਕੰਪਨੀਆਂ ’ਤੇ ਸਿੱਧਾ ਭਾਰਤ ਤੋਂ ਇੰਮੀਗਰੈਂਟ ਨਾ ਲਿਆਉਣ ’ਤੇ ਵੀ ਦਬਾਅ ਪਾਇਆ ਗਿਆਇਹ ਉਹ ਸਮਾਂ ਸੀ ਜਦੋਂ ਭਾਰੀ ਗਿਣਤੀ ਵਿੱਚ ਇੰਮੀਗਰੈਂਟ ਕੈਨੇਡਾ ਆ ਰਹੇ ਸਨਇਕੱਲੇ ਸਾਲ 1913 ਵਿੱਚ 400, 000 ਇੰਮੀਗਰੈਂਟ ਕੈਨੇਡਾ ਨੇ ਸਵੀਕਾਰ ਕੀਤੇ ਜਿਨ੍ਹਾਂ ਵਿੱਚ ਤਕਰੀਬਨ ਸਾਰੇ ਦੇ ਸਾਰੇ ਯੋਰਪੀਅਨ ਲੋਕ ਸਨਉਸ ਵਕਤ ਕੈਨੇਡਾ ਵਿੱਚ ਨਸਲਵਾਦ ਤੇ ਵਿੱਤਕਰਾ ਪੁਰ ਜੋਬਨ ਤੇ ਸੀਨਸਲਵਾਦੀ ਗੋਰਿਆਂ ਨੇ ਭਾਰਤੀਆਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ “ਸਲੇਵ ਇੰਡੀਅਨ” ਕਹਿਣ ਲੱਗੇ ਜਿਸਦੇ ਕਾਰਨ ਭਾਰਤੀਆਂ ਵਿੱਚ ਰੋਹ ਜਾਗਿਆ ਤੇ “ਗਦਰ ਲਹਿਰ” ਹੋਂਦ ਵਿੱਚ ਆਈ

RashpalKGillBookTahnio1ਕੈਨੇਡਾ ਵਿੱਚ ਭਾਰਤੀਆਂ ਨਾਲ ਵਿਤਕਰੇ ਬਾਰੇ ਅੰਮ੍ਰਿਤਸਰ ਜ਼ਿਲ੍ਹੇ ਪਿੰਡ ਸਰਹਾਲੀ ਦੇ ਗੁਰਦਿੱਤ ਸਿੰਘ ਸੰਧੂ ਜੋ ਸਿੰਘਾਪੁਰ ਵਿੱਚ ਗੌਰਮਿੰਟ ਕੰਨਟਰੈਟਰ ਸੀ, ਨੇ ਚੈਲਿੰਜ ਦੇ ਤੌਰ ’ਤੇ ਲਿਆਇਸ ਮਸਲੇ ਨੂੰ ਹੱਲ ਕਰਨ ਲਈ ਇੱਕ ਜਪਾਨੀ ਸਮੁੰਦਰੀ ਜਹਾਜ਼ ‘ਕਾਮਾਗਾਟਾਮਾਰੂ’ ਕਿਰਾਏ ਉੱਤੇ ਲੈ ਲਿਆ ਤਾਂ ਕਿ ਕੈਨੇਡਾ ਦੀਆਂ ਕਾਨੂੰਨੀ ਅੜਚਨਾਂ ਦਾ ਮੁਕਾਬਲਾ ਕੀਤਾ ਜਾ ਸਕੇ ਤੇ ਭਾਰਤੀਆਂ ਵਾਸਤੇ ਕੈਨੇਡਾ ਆਉਣ ਲਈ ਇੰਮੀਗ੍ਰੇਸ਼ਨ ਦੇ ਦਰਵਾਜੇ਼ ਖੋਲ੍ਹੇ ਜਾ ਸਕਣਕਾਮਾਗਾਟਾਮਾਰੂ ਵਿੱਚ ਕੁੱਲ 376 ਯਾਤਰੀ, ਜਿਨ੍ਹਾਂ ਵਿੱਚ 337 ਪੰਜਾਬੀ ਸਿੱਖ, 27 ਮੁਸਲਿਮ ਤੇ 12 ਹਿੰਦੂ ਸਵਾਰ ਸਨਭਾਰਤ ਬ੍ਰਿਟਿਸ਼ ਰਾਜ ਦੇ ਅਧੀਨ ਹੋਣ ਕਰਕੇ ਸਾਰੇ ਯਾਤਰੀ ਬ੍ਰਿਟਿਸ਼ ਸਬਜੈਕਟ ਸਨਜਦੋਂ ਕਾਮਾਗਾਟਾਮਾਰੂ 4 ਅਪਰੈਲ, 1914 ਨੂੰ ਹਾਂਗਕਾਂਗ ਤੋਂ ਚੱਲ ਕੇ 23 ਮਈ, 1914 ਨੂੰ ਵੈਨਕੂਵਰ ਦੀ ਇੱਕ ਬੰਦਰਗਾਹ ’ਤੇ ਪੁੱਜਾ ਤਾਂ ਯਾਤਰੀਆਂ ਨੂੰ ਉੱਤਰਨ ਤੋਂ ਇਸ ਕਰਕੇ ਰੋਕਿਆ ਗਿਆ ਕਿ ਜਹਾਜ਼ ਸਿੱਧਾ ਇੰਡੀਆ ਤੋਂ ਨਹੀਂ ਆਇਆਉਸ ਵਕਤ ਵੈਨਕੂਵਰ ਵਿੱਚ ਵਸਦੇ ਸਾਊਥ ਏਸ਼ੀਅਨ ਇੰਮੀਗਰੈਂਟ ਲੋਕਾਂ ਦੇ ਅਣਥੱਕ ਯਤਨ ਕਰਨ ਦੇ ਬਾਵਜੂਦ ਸਿਰਫ਼ 20 ਯਾਤਰੀਆਂ ਨੂੰ ਉੱਤਰਨ ਦੀ ਆਗਿਆ ਦਿੱਤੀ ਗਈਦੋ ਮਹੀਨੇ ਯਾਤਰੀਆਂ ਨੂੰ ਜਹਾਜ਼ ਵਿੱਚ ਫ਼ੌਜ ਦੀ ਨਿਗਰਾਨੀ ਹੇਠ ਰੱਖਣ ਦੇ ਬਾਦ 23 ਜੁਲਾਈ ਨੂੰ ਜਹਾਜ਼ ਵਾਪਸ ਇੰਡੀਆ ਨੂੰ ਮੋੜਿਆ ਗਿਆ

27 ਸਤੰਬਰ ਨੂੰ ਜਦੋਂ ਕਾਮਾਗਾਟਾਮਾਰੂ ਕੱਲਕਤੇ ਪੁੱਜਾ ਤਾਂ ਬ੍ਰਿਟਿਸ਼ ਪੁਲੀਸ ਵੱਲੋਂ ਗੋਲੀਆਂ ਚਲਾਈਆ ਗਈਆਂ, ਜਿਸ ਕਰਕੇ 19 ਯਾਤਰੀ ਮਾਰੇ ਗੲ ਇੰਨੀਆਂ ਪਾਬੰਦੀਆਂ ਦੇ ਬਾਵਜੂਦ 1966 ਤਕ 2233 ਈਸਟ ਇੰਡੀਅਨ ਕੈਨੇਡਾ ਆ ਚੁੱਕੇ ਸਨ ਜਿਨ੍ਹਾਂ ਵਿੱਚ 85% ਪੰਜਾਬੀ ਸਿੱਖ ਸਨ1960ਵੇਂ ਤੇ 1970ਵੇਂ ਦੇ ਦਹਾਕੇ ਹਜ਼ਾਰਾਂ ਦੀ ਗਿਣਤੀ ਚੰਗੇ ਪੜ੍ਹੇ ਪੰਜਾਬੀ ਕੈਨੇਡਾ ਆ ਕੇ ਸੈਟਲ ਹੋਏ ਕਿਉਂਕਿ 1967 ਵਿੱਚ ਕੈਨੇਡਾ ਗੌਰਮਿੰਟ ਨੇ ਪੁਆਇੰਟ ਸਿਸਟਮ, ਜਿਸ ਵਿੱਚ ਪੜ੍ਹਾਈ, ਹੁਨਰ ਤੇ ਕਿੱਤੇ ਦੇ ਆਧਾਰ ’ਤੇ 50 ਪੋਇੰਟਸ ਲੈ ਕੇ ਇੰਮੀਗ੍ਰੇਸ਼ਨ ਲੈਣ ਦੀ ਖੁੱਲ੍ਹ ਦਿੱਤੀ

1971 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਪੀਅਰ ਟਰੂਡੋ ਨੇ ਕੈਨੇਡਾ ਨੂੰ ਮਲਟੀਕਲਚਰਲ ਦੇਸ਼ ਦੀ ਪਾਲਿਸੀ ਦਾ ਐਲਾਨ ਕਰਕੇ ਵੱਖ ਵੱਖ ਦੇਸ਼ਾਂ ਦੇ ਕਲਚਰਾਂ ਲਈ ਬਰਾਬਰਤਾ ਦਾ ਰਾਹ ਖੋਲ੍ਹਿਆਇਸਦੇ ਆਧਾਰ ’ਤੇ 1976 ਵਿੱਚ ਇੰਮੀਗ੍ਰੇਸ਼ਨ ਐਕਟ ਵਿੱਚ ਕਾਫ਼ੀ ਛੋਟਾਂ ਦਿੱਤੀਆਂ ਗਈਆਂ ਤੇ ਸੋਧਾਂ ਕੀਤੀਆਂ ਗਈਆਂ1982 ਵਿੱਚ ਪ੍ਰਧਾਨ ਮੰਤਰੀ ਪੀਅਰ ਟਰੂਡੋ ਨੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਨੂੰ ਕੈਨੇਡਾ ਦੇ ਸੰਵਿਧਾਨ ਵਿੱਚ ਸ਼ਾਮਲ ਕਰਕੇ ਬੀ ਐੱਨ ਏ (ਬ੍ਰਿਟਿਸ਼ ਨਾਰਥ ਅਮੈਰਿਕਾ ਐਕਟ) ਉੱਤੇ ਆਪਣੇ ਅਤੇ ਕੁਵੀਨ ਅਲਿਜ਼ਬਥ ਸੈਕਿੰਡ ਦੇ ਦਸਖ਼ਤ ਕਰਵਾ ਕੇ ਕੰਸਟੀਚਿਊਸ਼ਨ ਐਕਟ ਲਾਗੂ ਕੀਤਾ, ਜਿਸਦੇ ਤਹਿਤ ਸਭ ਕੌਮਾਂ ਨੂੰ ਬਿਨਾਂ ਭੇਦ-ਭਾਵ ਬਰਾਬਰਤਾ ਦੇ ਅਧਿਕਾਰ ਦਿੱਤੇ ਗਏਮਲਟੀਕਲਚਰਲ ਪਾਲਿਸੀ ਦੇ ਆਧਾਰ ’ਤੇ 1988 ਵਿੱਚ ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਸੀ ਜਿਸਨੇ ਨੈਸ਼ਨਲ ਮਲਟੀਕਲਚਰਲਿਜ਼ਮ ਲਾਅ ਪਾਸ ਕੀਤਾ, ਜਿਸ ਕਰਕੇ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਕੈਨੇਡਾ ਵਿੱਚ ਸਿਟੀਜ਼ਨ ਅਤੇ ਇੰਮੀਗ੍ਰਾਂਟਸ ਬਣਕੇ ਵੱਖ ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ

ਹੁਣ ਤਕ 700, 000 ਤੋਂ ਵੱਧ ਪੰਜਾਬੀ ਲੋਕ ਕੈਨੇਡਾ ਦੀ ਧਰਤੀ ’ਤੇ ਆਪਣੇ ਪੈਰ ਪੱਕੀ ਤਰ੍ਹਾਂ ਜਮਾ ਚੁੱਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾ ਲੋਕ ਬ੍ਰਿਟਿਸ਼ ਕੋਲੰਬੀਆ ਵਿੱਚ ਵਸੇ ਹੋਏ ਹਨਜੋ ਕੈਨੇਡਾ ਦੀ ਕੁਲ ਅਬਾਦੀ 37 ਮਿਲੀਅਨ ਦਾ ਕੋਈ ਤਕਰੀਬਨ 2% ਦੇ ਕਰੀਬ ਬਣਦਾ ਹੈ2020 ਤਕ ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦਾ ਪੰਜਵਾਂ ਸਥਾਨ ਹੈ (ਇੰਗਲਸ਼, ਫਰੈਂਚ, ਮੈਂਡਰਿਨ (ਚੀਨੀ), ਕੈਂਟਨੀਜ਼ (ਚੀਨੀ), ਪੰਜਾਬੀ)ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਬੋਲਣ ਵਾਲਿਆਂ ਦਾ ਤੀਸਰਾ ਨੰਬਰ ਹੈ(ਸਰੋਤ: ਵਿਕੀਪੀਡੀਆ ਅਤੇ ਕੈਨੇਡੀਅਨ ਹਿਸਟਰੀ)

ਕੈਨੇਡਾ ਵਿੱਚ ਪੰਜਾਬੀਆਂ ਦਾ ਸੰਘਰਸ਼:

ਸੌ ਸਾਲ ਤੋਂ ਵੱਧ ਸਮੇਂ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਕਿ ਪੰਜਾਬੀਆਂ ਨੂੰ ਕੈਨੇਡਾ ਦੀ ਧਰਤੀ ’ਤੇ ਸਥਾਪਤ ਹੋਣ ਲਈ ਕਿੰਨਾ ਸੰਘਰਸ਼ ਕਰਨਾ ਪਿਆਬ੍ਰਿਟਿਸ਼ ਸਾਮਰਾਜ ਦੇ ਵਫ਼ਾਦਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਸਿੱਖਾਂ ਉੱਤੇ ਕੈਨੇਡਾ ਵਿੱਚ ਦਾਖ਼ਲ ਹੋਣ ’ਤੇ ਸਭ ਤੋਂ ਵੱਧ ਪਾਬੰਦੀਆਂ ਲਾਈਆਂ ਗਈਆਂਪੰਜਾਬੀਆਂ ਨੂੰ ਆਪਣੇ ਪਰਿਵਾਰ ਮੰਗਵਾਉਣ ਦੀ ਆਗਿਆ ਨਹੀਂ ਸੀਜੇਕਰ ਕੋਈ ਪੰਜਾਬੀ ਤਿੰਨ ਦਿਨ ਤੋਂ ਵੱਧ ਕੈਨੇਡਾ ਤੋਂ ਬਾਹਰ ਰਹਿ ਜਾਵੇ ਵਾਪਸ ਨਹੀਂ ਸੀ ਆ ਸਕਦਾ ਇੰਮੀਗਰੈਂਟ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਬਹੁ-ਗਿਣਤੀ ਪੰਜਾਬੀਆਂ ਦੀ 1975 ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆਂ ਸੂਬੇ ਵਿੱਚ ਹੀ ਸੈਟਲ ਹੋਈ ਸੀ, ਜਿੱਥੇ ਉਹ ਲਕੜੀ ਦੀਆਂ ਮਿੱਲਾਂ, ਫਾਰਮਾਂ ਤੇ ਰੇਲਵੇਂ ਦੀਆਂ ਲਾਇਨਾਂ ਆਦਿ ’ਤੇ 1 ਡਾਲਰ ਤੋਂ ਲੈ ਕੇ 1 ਡਾਲਰ 25 ਸੈਂਟ ਪ੍ਰਤੀ ਦਿਹਾੜੀ ਔਸਤਨ ਤੇ ਲੇਬਰ ਕਰਦੇ ਸਨਉਨ੍ਹਾਂ ਦਿਨਾਂ ਵਿੱਚ ਸਾਊਥ ਏਸ਼ੀਅਨ ਵੱਧ ਤੋਂ ਵੱਧ 1 ਡਾਲਰ 50 ਸੈਂਟ ਤੋਂ ਲੈ ਕੇ 2 ਡਾਲਰ ਹੀ ਕਮਾ ਸਕਦੇ ਸਨਆਪਣਾ ਗੁਜ਼ਾਰਾ ਕਰਨ ਲਈ 20 ਤੋਂ ਲੈ ਕੇ 50 ਤਕ ਪੰਜਾਬੀ ਇੱਕੋ ਛੱਤ ਹੇਠ ਰਹਿੰਦੇ ਸਨ, ਜਿਨ੍ਹਾਂ ਨੂੰ ਆਮ ਤੌਰ ’ਤੇ ਬੰਕਹਾਊਸ ਕਿਹਾ ਜਾਂਦਾ ਸੀ

‘ਖਾਲਸਾ ਦੀਵਾਨ ਸੁਸਾਇਟੀ’ ਵੱਲੋਂ 1908 ਸੈਕਿੰਡ ਐਵਨਿਊ ’ਤੇ ਉੱਤਰੀ ਅਮਰੀਕਾ ਦਾ ਪਹਿਲਾ ਗੁਰਦਵਾਰਾ ਉਸਾਰਿਆ ਗਿਆ, ਜੋ ਸਾਰੇ ਧਰਮਾਂ ਦੇ ਭਾਰਤੀ ਇੰਮੀਗ੍ਰਾਟਾਂ ਲਈ ਰੂਹਾਨੀ, ਸਿਆਸੀ ਤੇ ਸਮਾਜਿਕ ਜੀਵਨ ਦਾ ਕੇਂਦਰ ਸੀਇਸ ਤੋਂ ਬਾਦ 1908 ਵਿੱਚ ਹੀ ਪੰਜਾਬੀ ਸਿੱਖਾਂ ਨੇ ਇੱਕ ਲੱਕੜੀ ਦੀ ਮਿੱਲ ਵੱਲੋਂ ਦਾਨ ਕੀਤੀ ਲੱਕੜ ਨਾਲ ਬੀ. ਸੀ. ਦੇ ਸ਼ਹਿਰ ਐਬਸਫੋਰਡ ਵਿੱਚ “ਖਾਲਸਾ ਦੀਵਾਨ ਸੁਸਾਇਟੀ” ਵੱਲੋਂ ਹੀ ਗੁਰਸਿੱਖ ਟੈਂਮਲ ਗੁਰਦਵਾਰੇ ਦੀ ਬਿਲਡਿੰਗ ਬਣਾਉਣੀ ਸ਼ੁਰੂ ਕੀਤੀ, ਜੋ 1911 ਵਿੱਚ ਬਣ ਕੇ ਤਿਆਰ ਹੋਈ1912 ਵਿੱਚ ਗੁਰਦੁਵਾਰਾ ਸੰਗਤ ਲਈ ਖੋਲ੍ਹਿਆ ਗਿਆ ਤੇ ਪਹਿਲੀ ਮਾਰਚ, 1912 ਨੂੰ ਸੰਤ ਤੇਜਾ ਸਿੰਘ ਨੇ ਸੰਗਤਾਂ ਨੂੰ ਪਹਿਲੀ ਵਾਰ ਸੰਬੋਧਨ ਕੀਤਾ

ਇਹ ਗੁਰਦੁਵਾਰੇ ਪੰਜਾਬੀਆਂ ਵਾਸਤੇ ਆਪਣੀ ਧਾਰਮਿਕ ਆਸਥਾ ਦੀ ਪੂਰਤੀ ਦੇ ਇਲਾਵਾ ਆਪਣੇ ਬਾਕੀ ਸਮਾਜਕ ਤੇ ਇੰਮੀਗ੍ਰੇਸ਼ਨ ਦੇ ਮਸਲਿਆਂ ਬਾਰੇ ਮਿਲ ਬੈਠ ਕੇ ਗੱਲਬਾਤ ਕਰਨ ਲਈ ਵਧੀਆ ਪਲੇਟਫ਼ਾਰਮ ਬਣ ਗਿਆ1912 ਵਿੱਚ ਡਾ. ਸੁੰਦਰ ਸਿੰਘ ਦੀ ਅਗਵਾਈ ਹੇਠ ਇੱਕ ਡੈਲੀਗੇਟ ਔਟਵਾ ਗਿਆਉਨ੍ਹਾਂ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਆਦਮੀਆਂ ਦੀਆਂ ਪਤਨੀਆਂ ਤੇ ਬਚਿੱਆਂ ਨੂੰ ਕੈਨੇਡਾ ਆਉਣ ਲਈ ਇੰਮੀਗ੍ਰੇਸ਼ਨ ਵਿੱਚ ਤਬਦੀਲੀ ਕਰਨ ਲਈ ਬੇਨਤੀ ਕੀਤੀ1912 ਵਿੱਚ ਬਲਵੰਤ ਸਿੰਘ ਜੋ ਸੈਕਿੰਡ ਦਾ ਪਹਿਲਾ ਗਰੰਥੀ ਸੀ, ਨੇ ਆਪਣੀ ਪਤਨੀ ਕਰਤਾਰ ਕੌਰ ਤੇ ਆਪਣੀਆਂ ਦੋ ਬੇਟੀਆਂ ਨੂੰ ਸਪੌਂਸਰ ਕਰਕੇ ਮੰਗਾਇਆਉਨ੍ਹਾਂ ਦੇ ਘਰ ਅਗਸਤ 28, 1912 ਵਿੱਚ ਪਹਿਲਾ ਪੰਜਾਬੀ ਸਿੱਖ ਬੱਚਾ ਹਰਦਿਆਲ ਸਿੰਘ ਅਟਵਾਲ ਕੈਨੇਡਾ ਵਿੱਚ ਪੈਦਾ ਹੋਇਆ

11 ਜਨਵਰੀ, 1915 ਵਿੱਚ ਇੰਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਹੌਪਕਿੰਨਸਨ ਨੂੰ ਮਾਰਨ ਦੇ ਦੋਸ਼ ਵਿੱਚ ਮੇਵਾ ਸਿੰਘ ਨੂੰ ਫ਼ਾਂਸੀ ਦਿੱਤੀ ਗਈਦਸੰਬਰ 1919 ਵਿੱਚ ਆਰਡਰ-ਇੰਨ-ਕੌਂਸਿਲ ਨੇ ਇੰਮੀਗਰੈਂਟ ਲੋਕਾਂ ਨੂੰ ਪਤਨੀਆਂ ਤੇ ਅਠਾਰਾਂ ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਮੰਗਾਉਣ ਦੀ ਇਜਾਜ਼ਤ ਦੇ ਦਿੱਤੀਭਾਰਤ ਵਿੱਚ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਮਨਜ਼ੂਰੀ ਕਾਫ਼ੀ ਔਖੀ ਤੇ ਟਾਈਮ ਲੱਗਣ ਕਰਕੇ 1914 ਤੋਂ 1922 ਤਕ ਸਿਰਫ਼ 11 ਬੱਚੇ ਹੀ ਆ ਸਕੇ

ਔਖੇ ਸਮੇਂ ਝੱਲਦੇ ਹੋਏ, 1923-24 ਤਕ ਕੋਈ ਸੌ ਦੇ ਕਰੀਬ ਲੋਕ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੇ ਬਿਜ਼ਨਸ ਜਿਵੇਂ ਗਰੌਸਰੀ ਸਟੋਰ, ਗੈਸ ਸਟੇਸ਼ਨ, ਫਾਰਮ, ਲੱਕੜੀ ਦੀਆਂ ਮਿੱਲਾਂ ਆਦਿ ਸਥਾਪਤ ਕਰ ਚੁੱਕੇ ਸਨਉਨ੍ਹਾਂ ਦਿਨਾਂ ਵਿੱਚ ਪੰਜਾਬੀ ਜ਼ਿਆਦਾ ਲੱਕੜੀ ਦੀਆਂ ਮਿੱਲਾਂ ਵਿੱਚ ਹੀ ਕੰਮ ਕਰਦੇ ਸਨ1925 ਤਕ ‘ਖਾਲਸਾ ਦੀਵਾਨ ਸੁਸਾਇਟੀ’ “ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵੱਖ ਵੱਖ ਇਲਾਕਿਆਂ ਵਿੱਚ ਗੁਰਦਵਾਰੇ ਬਣਾਏ ਜਾ ਚੁੱਕੇ ਸਨ ‘ਖਾਲਸਾ ਦੀਵਾਨ ਸੁਸਾਇਟੀ’ ਨੇ 1929 ਵਿੱਚ ਮਹਾਤਮਾ ਗਾਂਧੀ ਦੇ ਦੋਸਤ ਚਾਰਲਸ ਐਂਡਰਿਉ ਤੇ ਰਬਿੰਦਰ ਨਾਥ ਟਗੋਰ, ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਆਇਆ ਸੀ, ਨੂੰ ਸੈਕਿੰਡ ਐਵਨਿਊ ਦੇ ਗੁਰਦਵਾਰੇ ਵਿੱਚ ਭਾਰਤੀਆਂ ਨਾਲ ਹੋ ਰਹੇ ਵਿੱਤਕਰੇ ਬਾਰੇ ਗੱਲਬਾਤ ਕਰਨ ਲਈ ਸੱਦਾ ਦਿੱਤਾ1933 ਵਿੱਚ ਮਾਓ ਸਿੰਘ ਦੀ 1918 ਵਿੱਚ ਸਥਾਪਿਤ ਕੀਤੀ ਮਾਓ ਲੰਬਰ ਕੰਪਨੀ ਦੀ ਮਿੱਲ ਸਾੜ ਦਿੱਤੀ ਗਈ, ਜਿੱਥੇ ਜ਼ਿਆਦਾ ਪੰਜਾਬੀ ਇੰਮੀਗਰੈਂਟ ਹੀ ਕੰਮ ਕਰਦੇ ਸਨ ਜਿਨ੍ਹਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ

1943 ਵਿੱਚ 12 ਮੈਂਬਰਾਂ ਦੇ ਡੈਲੀਗੇਟ, ਜਿਨ੍ਹਾਂ ਵਿੱਚ ‘ਖਾਲਸਾ ਦੀਵਾਨ ਸੁਸਾਇਟੀ’ ਦੇ ਮੈਂਬਰ ਵੀ ਸਨ, ਨਾਗਿੰਦਰ ਸਿੰਘ ਗਿੱਲ ਨੇ ਪ੍ਰੀਮੀਅਰ ਹਾਰਟ ਅੱਗੇ ਕੇਸ ਪੇਸ਼ ਕੀਤਾ ਕਿ ਸਾਊਥ ਏਸ਼ੀਅਨ ਕੈਨੇਡੀਅਨ ਨਾਗਰਿਕ ਲੋਕ ਉਨ੍ਹਾਂ ਹੱਕਾਂ ਤੋਂ ਬਿਨਾਂ ਜੋ ਦੂਸਰੇ ਕੈਨੇਡੀਅਨ ਨਾਗਰਿਕਾ ਨੂੰ ਦਿੱਤੇ ਜਾ ਰਹੇ ਹਨ, ਜਿਵੇਂ ਵੋਟ ਦਾ ਹੱਕ, ਆਪਣੇ ਆਪ ਨੂੰ ਦੂਸਰੇ ਦਰਜੇ ਦੇ ਨਾਗਰਿਕ ਸਮਝਦੇ ਹਨ1945 ਵਿੱਚ ਸਿਰਫ਼ ਉਨ੍ਹਾਂ ਏਸ਼ੀਅਨ ਅਤੇ ਸਾਊਥ ਏਸ਼ੀਅਨ ਨੂੰ ਵੋਟ ਦਾ ਹੱਕ ਦਿੱਤਾ ਗਿਆ ਜੋ ਦੂਸਰੀ ਵਿਸ਼ਵ ਜੰਗ ਵਿੱਚ ਲੜੇ ਸਨਕਾਫ਼ੀ ਯਤਨਾਂ ਦੇ ਬਾਦ 2 ਅਪਰੈਲ, 1947 ਜਾਣੀ ਭਾਰਤ ਦੀ ਅਜ਼ਾਦੀ ਦੇ ਐਲਾਨ ਦੇ ਬਾਦ ਸਾਊਥ ਏਸ਼ੀਅਨ ਨੂੰ ਕੈਨੇਡਾ ਵਿੱਚ ਪਰੋਵਿੰਸ਼ੀਅਲ ਤੇ ਫੈਡਰਲ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲਿਆ

ਮਈ, 1948 ਵਿੱਚ ਹਰਦਿੱਤ ਸਿੰਘ ਮਾਲਿਕ ਪਹਿਲਾ ਪੰਜਾਬੀ ਸਿੱਖ ਭਾਰਤੀ ਹਾਈ ਕਮਿਸ਼ਨਰ ਬਣ ਕੇ ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ ਆਇਆ1949 ਵਿੱਚ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਆਪਣੀ ਧੀ ਇੰਦਰਾ ਨਾਲ ਜਦੋਂ ਬ੍ਰਿਟਿਸ਼ ਕੋਲੰਬੀਆ ਆਏ, ਉਨ੍ਹਾਂ ਨੇ ਵੈਨਕੂਵਰ ਦੇ ਗੁਰਦੁਵਾਰੇ ਵਿੱਚ ਵੀ ਹਾਜ਼ਰੀ ਲੁਵਾਈ(ਸਰੋਤ ਹਿਸਟਰੀ ਆਫ ਸਾਊਥ ਏਸ਼ੀਅਨ ਇੰਨ ਕੈਨੇਡਾ ਅਤੇ ਕੈਨੇਡੀਅਨ ਸਿੱਖ ਹੈਰੀਟੇਜ਼)

ਜਦੋਂ 70ਵੇਂ ਦੇ ਦਹਾਕੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਕੈਨੇਡਾ ਵਿੱਚ ਆਉਣਾ ਸ਼ੁਰੁ ਕੀਤਾ ਤਾਂ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰਾਂ ਦੇ ਇਲਾਵਾ ਕੈਨੇਡਾ ਦੇ ਬਾਕੀ ਸੂਬਿਆਂ ਦੇ ਸ਼ਹਿਰਾਂ ਜਿਵੇਂ ਟਰੋਂਟੋ, ਔਟਵਾ, ਕੈਲਗਰੀ, ਮੌਂਟਰੀਅਲ ਵਿੱਚ ਸੈਟਲ ਹੋਣਾ ਸ਼ੁਰੂ ਕੀਤਾਪਰ ਬਹੁ-ਗਿਣਤੀ ਪੰਜਾਬੀ ਵੈਨਕੂਵਰ ਅਤੇ ਟਰੋਂਟੋ ਵਿੱਚ ਆਏਕੁਝ ਕੁ ਪੰਜਾਬੀ ਜੋ ਪਹਿਲਾਂ ਵੈਨਕੂਵਰ ਆਏ ਸੀ, ਰੁਜ਼ਗਾਰ ਦੀ ਭਾਲ ਵਿੱਚ ਟਰੋਂਟੋ ਆ ਕੇ ਰਹਿਣ ਲੱਗ ਪਏਜਦੋਂ ਮੈਂ 1975 ਵਿੱਚ ਟਰੋਂਟੋ ਆਈ ਸੀ, ਬਹੁਤ ਸਾਰੇ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਪਹਿਲਾਂ ਵੈਨਕੂਵਰ ਆਏ ਸਨਉਨ੍ਹਾਂ ਦਿਨਾਂ ਵਿੱਚ ਪੰਜਾਬੀਆਂ ਨੂੰ ਆਪਣੀ ਵੱਖਰੀ ਦਿੱਖ ਕਰਕੇ ਨਸਲੀ ਵਿੱਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਸੀਗੋਰੇ ਲੋਕਾਂ ਵਲੋਂ ਪੰਜਾਬੀਆਂ ਨੂੰ ‘ਪਾਕੀ’ ਕਿਹਾ ਜਾਂਦਾ ਤੇ ਕਈ ਵਾਰ ਉਨ੍ਹਾਂ ਉੱਤੇ ਜਿਸਮਾਨੀ ਹਮਲੇ ਵੀ ਕੀਤੇ ਜਾਂਦੇ ਇਕੱਲੇ ਬਾਹਰ ਜਾਣ ’ਤੇ ਉਨ੍ਹਾਂ ਨੂੰ ਡਰ ਲੱਗਦਾ ਸੀ, ਕਿਉਂਕਿ ਕਈ ਵਾਰ ਉਨ੍ਹਾਂ ਨੂੰ ਇਕੱਲਿਆਂ ਦੇਖ ਕੇ ਅੰਡਰਗ੍ਰਾਊਂਡ ਟਰੇਨ ਪਲੇਟਫ਼ਾਰਮਾਂ ’ਤੇ ਨਸਲੀ ਗੋਰਿਆਂ ਵੱਲੋਂ ਕੁੱਟਿਆ ਜਾਂਦਾਆਪਣੀਆਂ ਮੁਢਲੀਆਂ ਲੋੜਾਂ (ਰੋਟੀ, ਕੱਪੜਾ ਤੇ ਮਕਾਨ) ਦੀ ਪੂਰਤੀ ਲਈ ਪੜ੍ਹੇ ਲਿਖੇ ਪੰਜਾਬੀ ਵੀ ਜੋ ਵੀ ਕੰਮ ਮਿਲਦਾ ਕਰ ਲੈਂਦੇਉਨ੍ਹੀਂ ਦਿਨੀਂ ਬਹੁਤੇ ਪੰਜਾਬੀ ਫੈਕਟਰੀਆਂ, ਰੈਸਟੋਰੈਂਟਾਂ, ਫਾਰਮਾਂ, ਭੱਠਿਆਂ ਤੇ ਸਿਕਊਰਿਟੀ ਗਾਰਡਾਂ ਦਾ ਕੰਮ ਕਰਦੇ ਸਨਪੰਜਾਬੀ ਔਰਤਾਂ ਆਮ ਤੌਰ ’ਤੇ ਸਿਲਾਈ ਦੀਆਂ ਫੈਕਟਰੀਆਂ ਜਾਂ ਫਾਰਮਾਂ ਵਿੱਚ ਕੰਮ ਕਰਦੀਆਂ ਸਨਮੈਂ ਵੀ ਕੁਝ ਸਮਾਂ ਇੱਕ ਫਾਰਮ ਤੇ ਰੈਸਟੋਰੈਂਟ ਵਿੱਚ ਕੰਮ ਕੀਤਾਕੁਝ ਕੁ ਪੜ੍ਹੇ ਲਿਖੇ ਪੰਜਾਬੀ ਪੜ੍ਹਾਈ ਕਰਨ ਜਾਂ ਇੰਗਲਿਸ਼ ਸਿੱਖਣ ਦੀਆਂ ਕਲਾਸਾਂ ਵਿੱਚ ਦਾਖ਼ਲਾ ਲੈ ਲੈਂਦੇ, ਜਿਸ ਕਰਕੇ ਉਨ੍ਹਾਂ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਗੁਜ਼ਾਰੇ ਜੋਗੇ ਡਾਲਰ ਮਿਲ ਜਾਂਦੇਕੁਝ ਕੁ ਪੰਜਬੀਆਂ ਨੇ ਆਪਣੇ ਬਿਜ਼ਨਸ (ਗਰੌਸਰੀ, ਕੱਪੜੇ, ਗਹਿਣਿਆਂ ਦੇ ਸਟੋਰ) ਖੋਲ੍ਹਣੇ ਸ਼ੁਰੁ ਕੀਤੇ

80ਵੇਂ ਦੇ ਦਹਾਕੇ ਵਿੱਚ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਰਕੇ ਭਾਰੀ ਗਿਣਤੀ ਵਿੱਚ ਪੰਜਾਬੀ ਰਫ਼ਿਊਜੀ ਬਣਕੇ ਕੈਨੇਡਾ ਦੀ ਧਰਤੀ ’ਤੇ ਆਏਉਸ ਸਮੇਂ ਤਕ ਪਹਿਲੇ ਪੰਜਾਬੀ ਕਾਫ਼ੀ ਹੱਦ ਤਕ ਸੈਟਲ ਹੋ ਚੁੱਕੇ ਸਨਨਵੇਂ ਆਏ ਪੰਜਾਬੀਆਂ ਨੂੰ ਪੱਕੇ ਹੋਣ, ਰੁਜ਼ਗਾਰ ਲੱਭਣ, ਗੋਰਿਆਂ ਦੇ ਵਿੱਤਕਰੇ ਦੇ ਨਾਲ ਨਾਲ ਆਪਣਿਆਂ ਦੇ ਵਿੱਤਕਰੇ ਦਾ ਵੀ ਸਾਹਮਣਾ ਕਰਨਾ ਪਿਆ

90ਵੇਂ ਦੇ ਦਹਾਕੇ ਤੋਂ ਲੈ ਕੇ ਹੁਣ ਤਕ ਫੈਮਿਲੀ ਕਲਾਸ ਦੇ ਤਹਿਤ ਤੇ ਵਿਦਿਆਰਥੀਆਂ ਦੇ ਤੌਰ ’ਤੇ ਬਹੁਤ ਸਾਰੇ ਪੰਜਾਬੀ ਕੈਨੇਡਾ ਆਏਬਹੁ-ਗਿਣਤੀ ਵਿਦਿਆਰਥੀ ਬਹੁਤ ਮਿਹਨਤੀ ਅਤੇ ਕੈਨੇਡਾ ਦੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਦ ਕੈਨੇਡਾ ਵਿੱਚ ਸੈਟਲ ਹੋ ਗਏ ਤੇ ਹੋ ਰਹੇ ਹਨਮੁੱਠੀ ਭਰ ਵਿਦਿਆਰਥੀਆਂ ਦੇ ਗਲਤ ਕੰਮਾਂ, ਜਿਵੇਂ ਕਿ ਲੜਾਈਆਂ ਕਰਨੀਆਂ, ਰਹਿਣ ਵਾਲੀਆਂ ਥਾਂਵਾਂ ਨੂੰ ਗੰਦਾ ਕਰਨਾ, ਕਾਨੂੰਨ ਦੀ ਪਾਲਣਾ ਨਾ ਕਰਨਾ, ਕਰਕੇ ਪੰਜਾਬੀਆਂ ਨੂੰ ਸ਼ਰਮਸਾਰ ਵੀ ਹੋਣਾ ਪਿਆਇਸੇ ਤਰ੍ਹਾਂ ਕੁਝ ਕੁ ਪਹਿਲੇ ਆ ਕੇ ਸੈਟਲ ਹੋਏ ਪੰਜਾਬੀਆਂ ਨੇ ਵਿਦਿਆਰਥੀਆਂ ਨਾਲ ਵਿਤਕਰਾ ਵੀ ਕੀਤਾ ਜਿਵੇਂ ਉਨ੍ਹਾਂ ਕੋਲੋਂ ਘੱਟ ਤਨਖ਼ਾਹ ਦੇ ਕੇ ਕੰਮ ਕਰਵਾਉਣਾ, ਜਾਂ ਕਿਰਾਏ ’ਤੇ ਮਕਾਨ ਦੇਣ ਤੋਂ ਇਨਕਾਰ ਕਰਨਾ ਆਦਿਕੈਨੇਡਾ ਵਿੱਚ ਆ ਕੇ ਪੰਜਾਬੀ ਵਿਦਿਆਰਥੀਆਂ ਨੂੰ ਵੀ ਸੈਟਲ ਹੋਣ ਲਈ ਸੰਘਰਸ਼ ਕਰਨਾ ਪਿਆ ਤੇ ਪੈ ਰਿਹਾ ਹੈ

ਕੈਨੇਡਾ ਵਿੱਚ ਪੰਜਾਬੀਆਂ ਲਈ ਵਿੱਦਿਅਕ ਅਦਾਰਿਆਂ ਦੇ ਦਰਵਾਜ਼ੇ ਖੁੱਲ੍ਹਣਾ:

1950 ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਪਹਿਲੀ ਪੰਜਾਬੀ ਸਿੱਖ ਔਰਤ ਨਸੀਬ ਕੌਰ ਪੁਰੀ ਸੀ, ਜੋ ਹਾਈ ਸਕੂਲ ਤੋਂ ਗਰੇਜੂਏਟ ਹੋਈ ਸੀ1972-73 ਵਿੱਚ ਜਦੋਂ ਯੁਗੰਡਾ ਵਿੱਚੋਂ ਸਾਊਥ ਏਸ਼ੀਅਨ ਨੂੰ ਕੱਢਿਆ ਗਿਆ, ਉਨ੍ਹਾਂ ਵਿੱਚ ਕੁਝ ਪੜ੍ਹੇ ਲਿਖੇ ਪੰਜਾਬੀ ਵੀ ਸਨ, ਜੋ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਨਾ ਚਾਹੁੰਦੇ ਸਨ ਇਸਦੇ ਇਲਾਵਾ 70ਵੇਂ, 80ਵੇਂ ਦਹਾਕਿਆਂ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਪੰਜਾਬੀ ਸੈਟਲ ਹੋ ਚੁੱਕੇ ਸਨ, ਜੋ ਅਧਿਆਪਨ ਦੇ ਕਿੱਤੇ ਨੂੰ ਅਪਣਾਉਣਾ ਚਾਹੁੰਦੇ ਹੋਏ ਵੀ ਨਾ ਅਪਣਾ ਸਕੇ70ਵੇਂ ਦੇ ਦਹਾਕੇ ਵਿੱਚ ਬਹੁਤ ਥੋੜ੍ਹੇ ਜਿਹੇ ਪੰਜਾਬੀ ਸਨ, ਜਿਨ੍ਹਾਂ ਨੂੰ ਕੈਨੇਡਾ ਦੇ ਛੋਟੇ ਛੋਟੇ ਕਸਬਿਆਂ ਵਿੱਚ ਤੇ ਕੁਝ ਕੁ ਯੂਨੀਵਰਸਿਟੀਆਂ ਵਿੱਚ ਜਿੱਥੇ ਅਧਿਆਪਕਾਂ ਦੀ ਘਾਟ ਹੋਣ ਕਰਕੇ ਉਨ੍ਹਾਂ ਨੂੰ ਪੜ੍ਹਾਉਣ ਦਾ ਮੌਕਾ ਮਿਲਿਆ80ਵੇਂ ਦੇ ਦਹਾਕੇ ਵਿੱਚ ਵੱਡੀ ਗਿਣਤੀ ਪੰਜਾਬੀ ਇੰਮੀਗਰੈਂਟ ਮਾਪਿਆਂ ਦੇ ਬੱਚੇ ਸਕੂਲਾਂ ਵਿੱਚ ਪੜ੍ਹ ਰਹੇ ਸਨ, ਜੋ ਆਪਣੇ ਘਰਾਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਬੋਲਦੇ ਹੋਣ ਕਰਕੇ ਉਨ੍ਹਾਂ ਨੂੰ ਇੰਗਲਸ਼ ਦੀ ਪੜ੍ਹਾਈ ਲਈ ਮਦਦ ਵਾਸਤੇ ਅਧਿਆਪਕਾਂ ਦੀ ਲੋੜ ਨੂੰ ਮੁੱਖ ਰੱਖਕੇ ਉਨ੍ਹਾਂ ਅਧਿਆਪਕਾਂ ਨੂੰ ਸਕੂ਼ਲ ਬੋਰਡਾਂ ਵੱਲੋਂ ਨੌਕਰੀ ਦਿੱਤੀ ਗਈ, ਜਿਨ੍ਹਾਂ ਨੇ ਇੰਗਲਸ਼ ਐਜ਼ ਏ ਸੈਕਿੰਡ ਲੈਂਗੁਏਜ਼ ਦੇ ਕੋਰਸ ਕੀਤੇ ਹੋਏ ਸਨ ਇਸਦੇ ਇਲਾਵਾ ਕੈਨੇਡੀਅਨ ਗੌਰਮਿੰਟ ਵੱਲੋਂ ਨਵੇਂ ਆਏ ਇੰਮੀਗਰੈਂਟ ਵਾਸਤੇ ਇੰਗਲਸ਼ ਸਿੱਖਾਉਣ ਲਈ ਪ੍ਰੋਗਰਾਮ - ਲੈਂਜੂਏਜ ਇੰਨਸਟਰਕੱਸ਼ਨ ਫਾਰ ਨਿਊ ਕੰਮਰਜ਼ - ਉਪਲਬਧ ਕੀਤਾ ਗਿਆ, ਜਿਸ ਕਰਕੇ ਕੁਝ ਕੁ ਪੰਜਾਬੀਆਂ ਨੂੰ ਵੀ ਉਸ ਪ੍ਰੋਗਰਾਮ ਦੇ ਤਹਿਤ ਪੜ੍ਹਾਉਣ ਦੇ ਮੌਕੇ ਮਿਲੇਮੈਂ ਵੀ ਕੁਝ ਸਮਾਂ ਉਸ ਪ੍ਰੋਗਰਾਮ ਦੇ ਤਹਿਤ ਨਵੇਂ ਆਏ ਇੰਮੀਗਰੈਂਟਾਂ ਨੂੰ ਪੜ੍ਹਾਇਆ

ਪੰਜਾਬੀ ਇੰਮੀਗਰੈਂਟ ਲੋਕਾਂ ਵੱਲੋਂ ਆਪਣੀ ਮਾਂ ਬੋਲੀ ਨੂੰ ਜਿਊਂਦਾ ਰੱਖਣ ਲਈ ਵੈਨਕੂਵਰ ਤੇ ਟਰੋਂਟੋ ਵਿੱਚ ਕਾਫ਼ੀ ਯਤਨ ਹੋਣੇ ਸ਼ੁਰੂ ਹੋਏਕੁਝ ਕੁ ਮਾਪਿਆਂ ਵੱਲੋਂ ਮੀਟਿੰਗਾਂ ਕਰਕੇ ਸਕੂਲ ਬੋਰਡਾਂ ਅਤੇ ਮਨਿਸਟਰੀ ਆਫ ਐਜੂਕੇਸ਼ਨ ਨੂੰ ਬੇਨਤੀ ਪੱਤਰ ਲਿਖੇ ਗਏਮੈਂ ਵੀ ਉਨ੍ਹਾਂ ਮੀਟਿੰਗਾਂ ਵਿੱਚ ਹਾਜ਼ਰੀ ਲੁਵਾਈ ਇਸਦੇ ਨਤੀਜੇ ਵਜੋਂ ਟੋਰੌਂਟੋ ਬੋਰਡ ਆਫ ਐਜੂਕੇਸ਼ਨ ਵੱਲੋਂ ਸਕੂਲਾਂ ਵਿੱਚ ਦਿਨ ਵੇਲੇ ਆਖਰੀ ਪੀਰੀਅਡ ਵਿੱਚ ਲੈਂਗੁਏਜ ਸਿੱਖਣ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਜਿਸ ਵਿੱਚ ਪੰਜਾਬੀ ਵੀ ਸ਼ਾਮਲ ਸੀਇਸ ਨਾਲ ਪੰਜਾਬੀ ਦੇ ਅਧਿਆਪਕਾਂ ਨੂੰ ਪੜ੍ਹਾਉਣ ਦੇ ਮੌਕੇ ਪ੍ਰਾਪਤ ਹੋਏਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਨੂੰ ਪ੍ਰਫ਼ੁਲਤ ਕਰਨ ਲਈ ਸਾਧੂ ਬਿਨਿੰਗ ਵਰਗੇ ਸੁਹਿਰਦ ਬੁੱਧੀਜੀਵੀਆਂ ਦੀ ਸਰਪ੍ਰਸਤੀ ਹੇਠ ਔਨਟੇਰੀਓ ਨਾਲੋਂ ਕਿਤੇ ਵੱਧ ਯਤਨ ਕੀਤੇ ਗਏਉਂਜ ਭਾਵੇਂ ਔਨਟੇਰੀਓ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਕਾਫ਼ੀ ਭਰਮਾਰ ਰਹੀ ਹੈ, ਜਿਨ੍ਹਾਂ ਦਾ ਫਾਇਦਾ ਬੱਚਿਆਂ ਤੇ ਮਾਪਿਆਂ ਦੀ ਬਜਾਏ ਵੱਖ ਵੱਖ ਦੇਸ਼ਾਂ ਵਿੱਚ ਵਸਦੇ ਪੰਜਾਬੀ ਲੇਖਕਾਂ, ਬੁੱਧੀਜੀਵੀਆਂ ਤੇ ਵਿਦਵਾਨਾਂ ਦੇ ਆਪਸੀ ਮੇਲ-ਮਿਲਾਪ ਤੇ ਵਿਚਾਰ ਵਟਾਂਦਰੇ ਲਈ ਵੱਧ ਹੋਇਆ

ਬ੍ਰਿਟਿਸ਼ ਕੋਲੰਬੀਆ ਵਿੱਚ ਸਾਧੂ ਬਿਨਿੰਗ ਨੇ ਖ਼ੁਦ 1988 ਤੋਂ 2008 ਤਕ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਈ ਤੇ ਇਸਦੇ ਇਲਾਵਾ ਉਸ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਪੰਜਾਬੀ ਦੇ ਪਸਾਰ ਲਈ ਅਣਥੱਕ ਯਤਨ ਕੀਤੇ, ਜਿਸਦੇ ਨਤੀਜੇ ਵਜੋਂ 1996 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਿੱਚ ਪੰਜਵੇਂ ਗਰੇਡ ਤੋਂ ਬਾਹਰਵੇਂ ਗਰੇਡ ਤਕ ਪੰਜਾਬੀ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਸਫੋਰਡ ਵਿੱਚ 1983 ਵਿੱਚ 142 ਪੰਜਾਬੀ ਬੱਚਿਆਂ ਦੇ ਦਾਖ਼ਲੇ ਨਾਲ ਦਸਮੇਸ਼ ਪੰਜਾਬੀ ਸਕੂਲ ਵੀ ਖੋਲ੍ਹਿਆ ਗਿਆ ਜਿੱਥੇ ਵੀਕਐਂਡ ’ਤੇ ਬੱਚੇ ਪੰਜਾਬੀ ਸਿੱਖਦੇਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਜਿੱਥੇ ਜਿੱਥੇ ਪੰਜਾਬੀ ਵਸਦੇ ਸਨ, ਗੁਰਦੁਵਾਰੇ ਬਣਾਏ ਗਏ ਜਿਨ੍ਹਾਂ ਵਿੱਚ ਵੀਕਐਂਡ ’ਤੇ ਬੱਚਿਆਂ ਲਈ ਪੰਜਾਬੀ ਭਾਸ਼ਾ ਸਿੱਖਣ ਦੇ ਪ੍ਰਬੰਧ ਵੀ ਪ੍ਰਬੰਧਕਾਂ ਵੱਲੋਂ ਕੀਤੇ ਗਏਟੋਰੌਂਟੋ ਤੇ ਆਸ-ਪਾਸ ਦੇ ਦੋ ਗੁਰਦੁਵਾਰਿਆਂ ਵਿੱਚ ਮੈਨੂੰ ਵੀ ਵੀਕਐਂਡ ’ਤੇ ਸਕੂਲ ਚਾਲੂ ਕਰਨ ’ਤੇ ਪ੍ਰਿੰਸੀਪਲ ਦੇ ਤੌਰ ’ਤੇ ਕੁਝ ਚਿਰ ਲਈ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਵੱਡੀ ਗਿਣਤੀ ਵਿੱਚ ਬੱਚੇ ਵੀਕਐਂਡ ’ਤੇ ਪੰਜਾਬੀ ਸਿੱਖਦੇ ਰਹੇਇੱਕ ਹੋਰ ਗੁਰਦੁਵਾਰੇ ਵਿੱਚ ਜਿੱਥੇ ਮੇਰੇ ਬੱਚੇ ਪੰਜਾਬੀ ਸਿੱਖਦੇ ਸਨ, ਕੁਝ ਚਿਰ ਲਈ ਮੈਂਨੂੰ ਵੀ ਉੱਥੇ ਪੜ੍ਹਾਉਣ ਦਾ ਮੌਕਾ ਮਿਲਿਆਜਿਵੇਂ ਜਿਵੇਂ ਪੰਜਾਬੀ ਲੋਕ ਟੋਰੌਂਟੋ ਤੋਂ ਬਾਹਰ ਦੇ ਏਰੀਏ ਵਿੱਚ ਜਾਣ ਲੱਗੇ ਤਾਂ ਪੰਜਾਬੀ ਬੱਚਿਆਂ ਦੀ ਗਿਣਤੀ ਘਟਣ ਨਾਲ ਬੋਰਡ ਨੂੰ ਦਿਨ ਵੇਲੇ ਦੀਆਂ ਕਲਾਸਾਂ ਬੰਦ ਕਰਨੀ ਪਈਆਂ ਪਰ ਬਦਲ ਵਿੱਚ ਵੀਕਐਂਡ ਅਤੇ ਸ਼ਾਮ ਦੀਆਂ ਕਲਾਸਾਂ ਚਾਲੂ ਕੀਤੀਆਂ ਗਈਆਂਉਨ੍ਹਾਂ ਕਲਾਸਾਂ ਲਈ ਬੱਚਿਆਂ ਦੀ ਇੱਕ ਕਲਾਸ ਦੀ ਗਿਣਤੀ ਦੀ ਸ਼ਰਤ 25 ਵਿਦਿਆਰਥੀ ਰੱਖੀ ਗਈਕਈ ਵਾਰ ਅਧਿਆਪਕਾਂ ਨੂੰ ਇਹ ਗਿਣਤੀ ਪੂਰੀ ਕਰਨ ਲਈ ਜੱਦੋਜਹਿਦ ਕਰਨੀ ਪੈਂਦੀ, ਕਿਉਂਕਿ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਬੋਰਡ ਦੀਆਂ ਕਲਾਸਾਂ ਵਿੱਚ ਭੇਜਣ ਦੀ ਬਜਾਏ ਗੁਰਦੁਵਾਰੇ ਦੀਆਂ ਕਲਾਸਾਂ ਵਿੱਚ ਲਿਜਾਣ ਨੂੰ ਜ਼ਿਆਦਾ ਤਰਜੀਹ ਦਿੰਦੇਮੈਂ ਵੀ ਕੁਝ ਸਾਲ ਆਪਣੇ ਦਿਨ ਦੀ ਨੌਕਰੀ ਵਾਲੇ ਸਕੂਲ ਦੇ ਨਾਲ ਲੱਗਦੇ, ਸਕੂ਼ਲ ਵਿੱਚ ਬੋਰਡ ਵੱਲੋਂ ਲਗਦੀ ਪੰਜਾਬੀ ਕਲਾਸ ਨੂੰ ਵੀ ਪੜ੍ਹਾਇਆ

ਟੋਰੌਂਟੋ ਦੇ ਨਾਲ ਇਲਾਕੇ ਦੇ ਪੀਲ ਬੋਰਡ ਦੇ ਕਾਫ਼ੀ ਸਕੂ਼ਲਾਂ ਵਿੱਚ ਵੀਕਐਂਡ ਪੰਜਾਬੀ ਦੀਆਂ ਕਲਾਸਾਂ ਵਿੱਚ ਭਾਰੀ ਗਿਣਤੀ ਵਿੱਚ ਬੱਚੇ ਪੜ੍ਹ ਰਹੇ ਹਨਇਨ੍ਹਾਂ ਕਲਾਸਾਂ ਨੂੰ ਪੀਲ ਬੋਰਡ ਦੇ ਵੱਖ ਵੱਖ ਸਕੂਲਾਂ ਵਿੱਚ ਚਾਲੂ ਕਰਾਉਣ ਲਈ ਸਵਰਗਵਾਸੀ ਸ. ਤਰਲੋਚਨ ਸਿੰਘ ਗਿੱਲ ਨੇ ਵੀ ਕਾਫ਼ੀ ਮਿਹਨਤ ਕੀਤੀਉਸਨੇ ਹੀ 70ਵੇਂ ਦਹਾਕੇ ਵਿੱਚ ਟੋਰੌਂਟੋ ਵਿੱਚ ਪੰਜਾਬੀ ਪਰੈੱਸ ਲਾਈ ਸੀ, ਜਿਸ ਉੱਤੇ ਉਹ ਇੱਕ ਪੰਜਾਬੀ ਪੱਤਰਿਕਾ ਤੇ ਆਪਣੀਆਂ ਕਿਤਾਬਾਂ ਵੀ ਛਾਪਦੇ ਰਹੇਉਸ ਨੂੰ ਪੰਜਾਬ ਤੋਂ ਅਧਿਆਪਕ ਦੀ ਯੋਗਤਾ ਰੱਖਣ ਦੇ ਬਾਵਜੂਦ ਵੀ ਗੌਰਮਿੰਟ ਸਕੂਲ ਵਿੱਚ ਪੜ੍ਹਾਉਣ ਦੀ ਨੌਕਰੀ ਨਾ ਮਿਲ ਸਕੀ, ਉਂਜ 80ਵੇਂ ਦੇ ਦਹਾਕੇ ਵਿੱਚ ਉਹ ਵੀਕਐਂਡ ’ਤੇ ਪੰਜਾਬੀ ਦੀਆਂ ਕਲਾਸਾਂ ਜ਼ਰੂਰ ਪੜ੍ਹਾਉਂਦੇ ਰਹੇਉਨ੍ਹਾਂ ਦਿਨਾਂ ਵਿੱਚ ਸ. ਗੁਰਦੀਪ ਸਿੰਘ ਨਾਗਰਾ ਤੇ ਉਨ੍ਹਾਂ ਦੀ ਸੁਪਤਨੀ ਗਿਆਨ ਕੌਰ ਨਾਗਰਾ ਨੇ ਪੰਜਾਬੀ ਪੜ੍ਹਾਉਣ ਵਿੱਚ ਆਪਣਾ ਯੋਗਦਾਨ ਪਾਇਆਸ. ਗੁਰਦੀਪ ਸਿੰਘ ਨਾਗਰਾ ਗੌਰਮਿੰਟ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਾਉਣ ਦੀ ਯੋਗਤਾ ਰੱਖਣ ਦੇ ਬਾਵਜੂਦ ਵੀ ਉਸ ਨੂੰ 90ਵੇਂ ਦਹਾਕੇ ਵਿੱਚ ਟੋਰੌਂਟੋ ਬੋਰਡ ਆਫ ਐਜੂਕੇਸ਼ਨ ਵਿੱਚ ਸਪਲਾਈ ਟੀਚਰ (ਜਦੋਂ ਕੋਈ ਟੀਚਰ ਛੁੱਟੀ ਲੈਂਦਾ, ਉਸਦੀ ਥਾਂ ’ਤੇ ਪੜ੍ਹਾਉਣਾ) ਦੇ ਤੌਰ ਨੌਕਰੀ ਮਿਲੀ

80ਵੇਂ ਦਹਾਕੇ ਤੋਂ ਪਹਿਲੇ ਆਏ ਪੰਜਾਬੀ ਇੰਮੀਗਰੈਂਟ ਅਧਿਆਪਕਾਂ ਲਈ ਗੌਰਮਿੰਟ ਦੇ ਸਕੂਲਾਂ ਵਿੱਚ ਪੜ੍ਹਾਉਣ ਦੀ ਨੌਕਰੀ ਹਾਸਲ ਕਰਨੀ ਅਸਾਨ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਬੀ ਐੱਡ ਦੀ ਡਿਗਰੀ ਹੋਣ ਦੇ ਬਾਵਜੂਦ ਵੀ ਕੁਝ ਬੇਸਿਕ ਕੋਰਸ ਕਰਨੇ ਪੈਂਦੇ ਸਨ ਤੇ ਇਸਦੇ ਇਲਾਵਾ ਰੈਫਰੈਂਸ ਲੈਣ ਲਈ ਕਈ ਵਾਰ ਐਜੂਕੇਸ਼ਨ ਸਿਸਟਮ ਵਿੱਚ ਜਾਣ-ਪਹਿਚਾਣ ਬਣਾਉਣ ਲਈ ਸਕੂਲਾਂ ਵਿੱਚ ਵਲੰਟੀਅਰ ਤੌਰ ’ਤੇ ਕੰਮ ਵੀ ਕਰਨਾ ਪੈਂਦਾ, ਜੋ ਆਪਣੇ ਪਰਿਵਾਰਾਂ ਨੂੰ ਪਾਲਦਿਆਂ ਹੋਇਆਂ, ਕਰਨੇ ਕਾਫ਼ੀ ਮੁਸ਼ਕਲ ਸਨਇਸੇ ਕਰਕੇ ਬਹੁਤ ਸਾਰੇ ਪੜ੍ਹੇ ਲਿਖੇ ਪੰਜਾਬੀ, ਟਰੱਕਾਂ, ਟੈਕਸੀਆਂ, ਫੈਕਟਰੀਆਂ, ਰੈਸਟੋਰੈਂਟਾਂ, ਫਾਰਮਾਂ ਤੇ ਰੀਅਲ ਅਸਟੇਟ ਆਦਿ ਦੇ ਕੰਮਾਂ ਵਿੱਚ ਪੈ ਗਏ ਇਸਦੇ ਇਲਾਵਾ ਬਹੁਤ ਸਾਰੇ ਪੰਜਾਬੀਆਂ ਨੇ ਮਿਲ ਕੇ ਗੁਰਦੁਵਾਰੇ ਬਣਾਉਣ, ਕਬੱਡੀ ਦੇ ਮੈਚ ਕਰਾਉਣ, ਗੀਤਕਾਰਾਂ ਤੇ ਫਿਲਮੀ ਐਕਟਰਾਂ ਦੇ ਸ਼ੋ ਕਰਵਾਉਣ, ਰੇਡੀਓ, ਟੈਲੀਵਿਯਨਾਂ ’ਤੇ ਪ੍ਰੋਗਰਾਮ ਚਾਲੂ ਕਰਨ ’ਤੇ ਸਿਆਸਤ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਸ਼ੁਰੂ ਕੀਤਾਮੈਂ ਵੀ 1993-94 ਵਿੱਚ ਕੁਝ ਸਮੇਂ ਲਈ AM 1320 ’ਤੇ ਇੱਕ ਪ੍ਰੋਗਰਾਮ ਨਾਲ ਮਿਲਕੇ ‘ਰੂਹ ਪੰਜਾਬ ਦੀ’ ਪ੍ਰੋਗਰਾਮ ਸ਼ੁਰੂ ਕਰਕੇ ਹੋਸਟ ਕੀਤਾ ਇਸਦੇ ਇਲਾਵਾ ਯਾਰਕ ਯੂਨੀਵਰਸਿਟੀ ਤੋਂ ਬੀ ਐੱਡ ਕਰਨ ਤੋਂ ਪਹਿਲਾਂ ਮੈਂ ਵੀ ਕੁਝ ਚਿਰ ਆਪਣੇ ਬੱਚਿਆਂ ਦੇ ਸਕੂਲ ਵਿੱਚ ਵਲੰਟੀਅਰ ਦੇ ਤੌਰ ’ਤੇ ਕੰਮ ਕੀਤਾ, ਜਿਸ ਕਰਕੇ ਮੇਰੀ ਕਾਰਗੁਜ਼ਾਰੀ ਦੇ ਅਧਾਰ ’ਤੇ ਉਸ ਸਕੂਲ ਦੇ ਪ੍ਰਿੰਸੀਪਲ ਤੇ ਦੋ ਅਧਿਆਪਕਾਂ ਨੇ ਵਧੀਆ ਰੈਫਰੈਂਸ ਲੈਟਰ ਲਿਖ ਕੇ ਦਿੱਤੇ, ਜਿਸ ਕਰਕੇ ਮੈਂਨੂੰ ਬੀ ਐੱਡ ਵਿੱਚ ਅਸਾਨੀ ਨਾਲ ਦਾਖ਼ਲਾ ਮਿਲ ਗਿਆਪਰ ਉਹ ਦਾਖ਼ਲਾ ਸ਼ਰਤੀਆ ਸੀਸ਼ਰਤ ਇਹ ਸੀ ਕਿ ਕਲਾਸ ਸ਼ੁਰੂ ਕਰਨ ਪਹਿਲਾਂ ਪਹਿਲਾਂ ਮੈਂਨੂੰ ਯੂਨੀਵਰਸਿਟੀ ਵਿੱਚ ਇੰਗਲਸ਼ ਬੋਲਣ ਦਾ ਟੈੱਸਟ ਤੇ ਇੱਕ ਦੋ ਮਹੀਨੇ ਵਿੱਚ ਯੂਨੀਵਰਸਿਟੀ ਲੈਵਲ ਦਾ ਇੰਗਲਸ਼ ਕੋਰਸ ਪਾਸ ਕਰਨਾ ਸੀਸਤੰਬਰ ਵਿੱਚ ਕਲਾਸ ਸ਼ੁਰੂ ਹੋਣ ਤੋਂ ਪਹਿਲਾ ਮੈਂ ਦੋਵੇਂ ਸ਼ਰਤਾਂ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਪੂਰੀਆਂ ਕੀਤੀਆਂਇੰਗਲਸ਼ ਕੋਰਸ ਦੀ ਕਲਾਸ ਵਿੱਚ ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੇ ਇਲਾਵਾ ਸਰਬਜੀਤ ਕੌਰ ਵੀ ਸੀ ਜਿਸਨੇ ਪੰਜਾਬ ਤੋਂ ਬੀ ਐੱਡ ਕੀਤੀ ਹੋਈ ਸੀਉਸ ਤੋਂ ਕੁਝ ਚਿਰ ਪਹਿਲਾਂ ਉਸ ਨੂੰ ਔਨਟੇਰੀਓ ਦੇ ਕਿਸੇ ਹੋਰ ਸ਼ਹਿਰ ਦੇ ਬੋਰਡ (ਥਾਮਸਵੈਲੀ ਬੋਰਡ ਆਫ ਐਜੂਕੇਸ਼ਨ) ਵਿੱਚ ਸਪਲਾਈ ਟੀਚਰ ਦੀ ਨੌਕਰੀ ਮਿਲੀ ਜੋ ਅੱਜ ਕੱਲ੍ਹ ਪੀਲ ਬੋਰਡ ਆਫ ਐਜੂਕੇਸ਼ਨ ਦੇ ਸਕੂਲ ਵਿੱਚ ਪੜ੍ਹਾ ਰਹੀ ਹੈਬੀ ਐੱਡ ਦੀ ਪਹਿਲੀ ਕਲਾਸ ਵਿੱਚ ਹੀ ਜਦੋਂ ਦੱਸਿਆ ਗਿਆ ਕਿ ਛੇ ਹਜ਼ਾਰ ਅਰਜ਼ੀਆਂ ਵਿੱਚੋਂ ਛੇ ਕੈਂਪਸ ਲਈ ਸਿਰਫ਼ ਛੇ ਸੌ ਬਿਨੈਕਾਰਾਂ ਨੂੰ ਹੀ ਦਾਖ਼ਲਾ ਦਿੱਤਾ ਗਿਆ, ਸੁਣ ਕੇ ਬਹੁਤ ਚੰਗਾ ਲੱਗਾਉਨ੍ਹਾਂ ਵਿੱਚ ਸਿਰਫ਼ ਅਸੀਂ ਦੋ ਜਣੇ ਹੀ (ਇੱਕ ਮੈਂ ਤੇ ਦੂਸਰਾ ਹੈਮਿਲਟਨ ਸ਼ਹਿਰ ਤੋਂ ਦਲਜੀਤ ਸਿੰਘ) ਜਿਨ੍ਹਾਂ ਪੰਜਾਬ ਤੋਂ ਐੱਮ ਕੀਤੀ ਹੋਈ ਸੀਬਾਕੀ ਸਾਰੇ ਕੈਨੇਡੀਅਨ ਯੂਨੀਵਰਸਿਟੀਆਂ ਤੋਂ ਪੜ੍ਹੇ ਵਿਦਿਆਰਥੀ ਸਨ ਜਿਨ੍ਹਾਂ ਵਿੱਚ ਕੁਝ ਕੁ ਸਾਊਥ ਏਸ਼ੀਅਨ ਤੇ ਪੰਜਾਬੀ ਇੰਮੀਗਰੈਂਟਾਂ ਦੀ ਪਹਿਲੀ ਅਤੇ ਦੂਸਰੀ ਪੀੜ੍ਹੀ ਦੇ ਬੱਚੇ ਵੀ ਸਨ

1996-97 ਦੀ ਕਲਾਸ ਵਿੱਚ ਮੇਰੀ ਬੀ ਐੱਡ ਦੀ ਡਿਗਰੀ ਮਈ 1997 ਵਿੱਚ ਪੂਰੀ ਹੋਣ ਤੋਂ ਪਹਿਲਾਂ ਹੀ ਮਾਰਚ ਵਿੱਚ ਮੈਂਨੂੰ ਟੋਰੌਂਟੋ ਬੋਰਡ ਆਫ ਐਜੂਕੇਸ਼ਨ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈਪੱਕੀ ਹੋਣ ਲਈ ਅਸਾਮੀਆਂ ਦਾ ਖ਼ਾਲੀ ਹੋਣਾ ਜਾਂ ਨਵੀਆਂ ਨੌਕਰੀਆਂ ਨਿਕਲਣ ਤਕ ਮੈਂ ਦੋ ਸਾਲ ਤਕ ਸਪਲਾਈ ਟੀਚਰ ਦੇ ਤੌਰ ’ਤੇ ਪੜ੍ਹਾਇਆਦੋ ਸਾਲ ਬਾਦ ਪੱਕੀ ਨੌਕਰੀ ਮਿਲਣ ਤੋਂ ਲੈ ਕੇ 2019 ਵਿੱਚ ਰੀਟਾਰਮੈਂਟ ਤਕ ਟੋਰੌਂਟੋ ਬੋਰਡ ਆਫ ਐਜੂਕੇਸ਼ਨ ਵਿੱਚ ਵੱਖ ਵੱਖ ਪੁਜ਼ੀਸ਼ਨਾਂ ’ਤੇ ਕੰਮ ਕੀਤਾ

1997 ਵਿੱਚ ਓਂਟਾਰੀਓ ਸਰਕਾਰ ਵੱਲੋਂ ਅਧਿਆਪਕਾਂ ਨੂੰ ਰੇਗੂਲੇਟ ਕਰਨ ਲਈ ਉਨਟਾਰੀਓ ਕਾਲਜ ਆਫ ਟੀਚਰਜ਼ (OCT) ਦੀ ਸਥਾਪਨਾ ਕੀਤੀ ਗਈ, ਜਿਸਦੀ ਮੈਂਬਰਸ਼ਿੱਪ ਲੈਣੀ ਓਂਟਾਰੀਓ ਦੇ ਗੌਰਮਿੰਟ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਜ਼ਰੂਰੀ ਹੈ, ਜੋ ਹਰ ਸਾਲ ਫੀਸ ਅਦਾ ਕਰਕੇ ਰੀਨਿਊ ਕਰਵਾਉਣੀ ਪੈਂਦੀ ਹੈਸਾਡੀ ਬੀ ਐੱਡ ਕਰਨ ਵਾਲਿਆਂ ਦੀ ਪਹਿਲੀ ਕਲਾਸ ਸੀ, ਜਿਸਦੀ OCT ਰਜ਼ਿਸਟਰੇਸ਼ਨ ਸਿੱਧੀ ਯੂਨੀਵਰਸਿਟੀ ਵੱਲੋਂ ਕਰਵਾਈ ਗਈਉਸੇ ਸਾਲ ਉਸ ਤੋਂ ਪਹਿਲਾਂ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਫਾਰਮ ਭਰ ਕੇ ਤੇ ਫੀਸ ਅਦਾ ਕਰਕੇ OCT ਦੀ ਮੈਂਬਰਸ਼ਿੱਪ ਲੈਣੀ ਪਈਉਸ ਵੇਲੇ ਸਲਾਨਾ ਫੀਸ 120 ਡਾਲਰ ਸੀ, ਜੋ ਹੁਣ 170 ਹੈਆਪਣੀ ਨੌਕਰੀ ਦੌਰਾਨ ਮੈਂ ਮਹਿਸੂਸ ਕੀਤਾ ਕਿ ਰੰਗਦਾਰ ਲੋਕਾਂ ਨੂੰ ਗੋਰੇ ਲੋਕਾਂ ਦੇ ਮੁਕਾਬਲੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਕਈ ਗੁਣਾਂ ਵੱਧ ਮਿਹਨਤ ਕਰਨੀ ਪੈਂਦੀਸਾਰੇ ਗੋਰੇ ਲੋਕ ਨਸਲੀ ਨਹੀਂ ਕਹੇ ਜਾ ਸਕਦੇ, ਕਿਉਂਕਿ ਉਹ ਵੀ ਗੋਰੇ ਹੀ ਸਨ ਜਿਨ੍ਹਾਂ ਨੇ ਮੈਂਨੂੰ ਬੀ ਐੱਡ ਦੇ ਦਾਖ਼ਲੇ ਲਈ ਵਧੀਆ ਰੈਫਰੈਂਸ ਲੈਟਰ ਦਿੱਤੇ ਤੇ ਇੱਕ ਗੋਰੀ ਪ੍ਰਿੰਸੀਪਲ ਨੇ ਹੀ ਮੈਂਨੂੰ ਪੱਕੀ ਨੌਕਰੀ ’ਤੇ ਵੀ ਰੱਖਿਆ ਸੀਨੌਕਰੀ ਦੇ ਦੌਰਾਨ ਆਪਣੇ ਪੈਰ ਜਮਾਉਣ ਤੇ ਪ੍ਰੋਮੋਸ਼ਨ ਸਮੇਂ ਕਈ ਨਸਲੀ ਗੋਰਿਆਂ ਨਾਲ ਜੱਦੋਜਇਦ ਵੀ ਕਰਨੀ ਪਈਓਂਟਾਰੀਓ ਵਿੱਚ ਕਿਸੇ ਵੀ ਅਧਿਆਪਕ ਨੂੰ ਨੌਕਰੀ ਮਿਲਣ ਦੇ ਪਹਿਲੇ ਦੋ ਸਾਲ ਜੋ ਹੁਣ ਇੱਕ ਸਾਲ ਹੈ, ਉਸ ਤੋਂ ਬਾਦ ਹਰ ਪੰਜ ਸਾਲ ਅਧਿਆਪਕ ਦੀ ਕਾਰਗੁਜ਼ਾਰੀ ਦੀ ਰਿਪੋਰਟ ਪ੍ਰਿੰਸੀਪਲ ਵੱਲੋਂ ਤਿਆਰ ਕਰਕੇ ਬੋਰਡ ਨੂੰ ਭੇਜਣੀ ਪੈਂਦੀ ਹੈ, ਜਿਸਦੇ ਤਹਿਤ ਕਈ ਵਾਰ ਨਸਲੀ ਵਿਤਕਰਾ ਕਰਨ ਵਾਲੇ ਪ੍ਰਿੰਸੀਪਲਾਂ ਵੱਲੋਂ ਉਹ ਰਿਪੋਰਟ ਸੰਤੋਖਜਨਕ ਨਾ ਦਿੱਤੀ ਜਾਣ ਕਰਕੇ ਕਈ ਵਾਰ ਅਧਿਆਪਕਾਂ ਨੂੰ ਕਠਨਾਈਆਂ ਦਾ ਸਾਹਮਣਾ ਜਾਂ ਨੌਕਰੀ ਤੋਂ ਹੱਥ ਵੀ ਧੋਣੇ ਪੈ ਜਾਂਦੇ ਸਨਅਜਿਹਾ ਹੀ ਸਾਡੇ ਸਕੂ਼ਲ ਵਿੱਚ ਪੜ੍ਹਾਉਂਦੀ ਇੱਕ ਭਾਰਤੀ ਮੂ਼ਲ ਦੀ ਆਧਿਆਪਕ ਮਿਸਿਜ਼ ਗੁਪਤਾ ਨਾਲ ਹੋਇਆ, ਜਿਸ ਨੂੰ ਦੇਖ ਕੇ ਮੈਂਨੂੰ ਯੂਨੀਅਨ ਤਕ ਆਵਾਜ਼ ਉਠਾਉਣੀ ਪਈ, ਜਿਸਦੇ ਨਤੀਜੇ ਵਜੋਂ ਯੁਨੀਅਨ ਨੇ ਯੂਨੀਵਰਸਿਟੀ ਆਫ ਟੋਰੌਂਟੋ ਦੇ ਇੱਕ ਪੀ. ਐੱਚਡੀ ਸਕਾਲਰ ਨੂੰ ਹਦਾਇਤ ਕੀਤੀ ਕਿ ਉਹ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਘੱਟ-ਗਿਣਤੀ ਅਧਿਆਪਕਾਂ ਦੀ ਇੰਟਰਵਿਊ ਲਵੇ ਤੇ ਉਨ੍ਹਾਂ ਨਾਲ ਹੋ ਰਹੇ ਵਿਤਕਰੇ ਦੀ ਰਿਪੋਰਟ ਤਿਆਰ ਕਰੇਉਸਦੀ ਰਿਪੋਰਟ ਦੇ ਆਧਾਰ ’ਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਵਿੱਚ ਓਂਟਾਰੀਓ ਦੀ ਮਨਿਸਟਰੀ ਆਫ ਐਜੂਕੇਸ਼ਨ ਨੂੰ ਤਬਦੀਲੀ ਕਰਨੀ ਪਈਇਕੱਲੇ ਗੋਰੇ ਲੋਕਾਂ ਨਾਲ ਹੀ ਨਹੀਂ, ਸਗੋਂ ਆਪਣੇ ਲੋਕਾਂ ਨਾਲ ਵੀ ਕਈ ਵਾਰ ਜੱਦੋਜਇਦ ਕਰਨੀ ਪੈਂਦੀ, ਜੋ ਤੁਹਾਡੀ ਤਰੱਕੀ ਨਹੀਂ ਜਰਦੇਖ਼ਾਸ ਕਰਕੇ ਜਦੋਂ ਤੁਸੀਂ ਉਨ੍ਹਾਂ ਦੀ ‘ਜੀ ਹਜ਼ੂਰੀ’ ਨਹੀਂ ਕਰਦੇਅਜਿਹਾ ਤਜਰਬਾ ਮੈਂਨੂੰ ਗੁਰਦਵਾਰਿਆਂ ਵਿੱਚ ਪੜ੍ਹਾਉਂਦਿਆਂ ਤੇ ਸਕੂਲ ਚਲਾਉਂਦਿਆਂ ਵੀ ਹੋਇਆਸਕੂਲ ਵਿੱਚ ਯੂਨੀਅਨ ਦੀ ਆਗੂ, ਪ੍ਰਿੰਸੀਪਲਸ਼ਿੱਪ ਸਮੇਂ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕੁਝ ਕੁ ਨਸਲੀ ਲੋਕ ਰੰਗਦਾਰ ਲੋਕਾਂ ਨੂੰ ਲੀਡਰਸ਼ਿੱਪ ਰੋਲ ਵਿੱਚ ਦੇਖਣਾ ਪਸੰਦ ਅਜੇ ਵੀ ਨਹੀਂ ਕਰਦੇ ਕਿਉਂਕਿ ਉਹ ਘੱਟ-ਗਿਣਤੀ ਜਾਂ ਰੰਗਦਾਰ ਲੋਕਾਂ ਦੇ ਬਣਾਏ ਨਿਯਮਾਂ ਦੀ ਪਾਲਣਾ ਕਰਨਾ ਜਾਂ ਉਨ੍ਹਾਂ ਦੀ ਸਰਪਸ੍ਰਤੀ ਹੇਠ ਕੰਮ ਕਰਨਾ ਆਪਣੀ ਹੇਠੀ ਸਮਝਦੇ ਹਨ90ਵੇਂ ਦਹਾਕੇ ਤੋਂ ਲੈ ਕੇ ਤਕ ਹੁਣ ਪੰਜਾਬੀ ਇੰਮੀਗਰੈਂਟਾਂ ਦੇ ਪਹਿਲੀ, ਦੂਸਰੀ ਪੀੜ੍ਹੀ ਦੇ ਕੈਨੇਡੀਅਨ ਯੂਨੀਵਰਸਿਟੀਆਂ ਦੇ ਪੜ੍ਹੇ ਬੱਚੇ ਤੇ ਕੈਨੇਡਾ ਤੋਂ ਬਾਹਰ ਦੇ ਪੜ੍ਹੇ ਪੰਜਾਬੀ ਲੋਕ ਵਿੱਦਿਅਕ ਖੇਤਰਾਂ ਵਿੱਚ ਆਮ ਦੇਖੇ ਜਾ ਸਕਦੇ ਹਨਪਰ 80ਵੇਂ ਦਹਾਕੇ ਤਕ ਟਾਵੇਂ ਟਾਵੇਂ ਪੰਜਾਬੀ ਹੀ ਅਧਿਆਪਨ ਦੇ ਕਿੱਤੇ ਵਿੱਚ ਵੇਖੇ ਜਾਂਦੇ ਸਨ, ਉਹ ਵੀ ਸਪਲਾਈ ਟੀਚਿੰਗ ਵਿੱਚ

ਮੈਂ 1982-83 ਵਿੱਚ ਪਹਿਲੀ ਵਾਰ ਸੁਰਗਵਾਸੀ ਇਕਬਾਲ ਸਿੰਘ ਗਿੱਲ (ਰਾਮੂਵਾਲੀਆ) ਨੂੰ ਮਿਲੀ, ਜੋ ਉਸ ਸਮੇਂ ਪੀਲ ਬੋਰਡ ਵਿੱਚ ਸਪਲਾਈ ਟੀਚਰ ਦੇ ਤੌਰ ’ਤੇ ਪੜ੍ਹਾਉਂਦੇ ਸਨਉਸ ਤੋਂ ਬਾਦ ਉਸਨੇ ਨਾਰਥ ਯਾਰਕ ਬੋਰਡ ਆਫ ਐਜੂਕੇਸ਼ਨ ਵਿੱਚ ਵੱਖ ਵੱਖ ਪੁਜ਼ੀਸ਼ਨਾਂ ’ਤੇ ਕੰਮ ਕੀਤਾਇਸ ਤੋਂ ਇਲਾਵਾ ਹਰਭਜਨ ਸਿੰਘ ਪੰਡੋਰੀ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਟੋਰੌਂਟੋ ਬੋਰਡ ਆਫ ਐਜੂਕੇਸ਼ਨ ਦੇ ਇੱਕ ਹਾਈ ਸਕੂਲ ਵਿੱਚ ਕੰਪਿਊਟਰ ਸਾਇੰਸ ਦੀਆਂ ਕਲਾਸਾਂ ਪੜ੍ਹਾਉਂਦੇ ਸਨ, ਜੋ ਹੁਣ ਰੀਟਾਇਰ ਹੋ ਚੁੱਕੇ ਹਨ2014 ਤੋਂ ਪਹਿਲਾਂ ਕੈਨੇਡਾ ਵਿੱਚ ਬੀਐੱਡ ਦੀ ਡਿਗਰੀ ਇੱਕ ਸਾਲ ਦੀ ਸੀ, ਪਰ 2014 ਤਕ ਅਧਿਆਪਕਾਂ ਦੀ ਬਹੁਲਤਾ ਅਤੇ ਨੌਕਰੀਆਂ ਦੀ ਘਾਟ ਕਰਕੇ ਇਹ ਡਿਗਰੀ ਦੋ ਸਾਲ ਦੀ ਕਰ ਦਿੱਤੀ ਗਈਇਸਦੇ ਬਾਵਜੂਦ ਵੀ ਬਹੁਤ ਸਾਰੇ ਪੰਜਾਬੀ ਇਸ ਕਿਤੇ ਨੂੰ ਅਪਣਾ ਰਹੇ ਹਨਸਾਡੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਮੇਰੀ ਬੇਟੀ ਭੁਪਿੰਦਰਜੀਤ ਕੌਰ ਕੰਵਲ, ਨੂੰਹ ਕਿਰਨਵੀਰ ਕੌਰ ਗਿੱਲ ਤੇ ਭਤੀਜੀ ਨਵਦੀਪ ਕੌਰ ਭੁੱਲਰ ਨੇ ਵੀ ਅਧਿਆਪਨ ਦੇ ਕਿਤੇ ਨੂੰ ਅਪਣਾਇਆ ਹੋਇਆ ਹੈਲੰਬੇ ਸਮੇਂ ਤਕ ਵਿਤਕਰਿਆ ਨੂੰ ਸਹਿੰਦੇ, ਕਠਨਾਈਆਂ ਨੂੰ ਝੱਲਦੇ ਹੋਏ ਪੰਜਾਬੀ ਅੱਜ ਦੀ ਸਥਿਤੀ ਵਿੱਚ ਬਾਕੀ ਖੇਤਰਾਂ ਦੀ ਤਰ੍ਹਾਂ ਵਿੱਦਿਅਕ ਖੇਤਰ ਵਿੱਚ ਵੀ ਮੱਲਾਂ ਮਾਰ ਰਹੇ ਹਨਅਧਿਆਪਨ ਦੇ ਇਲਾਵਾ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਹੋਰ ਕਈ ਪੁਜ਼ੀਸ਼ਨਾਂ ’ਤੇ ਕੰਮ ਕਰ ਰਹੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4236)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਛਪਾਲ ਕੌਰ ਗਿੱਲ

ਰਛਪਾਲ ਕੌਰ ਗਿੱਲ

Phone: Canada (1 - 905 - 915 - 3839)
Email: (rachhpalgill@hotmail.com)