JaggiBrarSmalsar7ਕੈਨੇਡਾ ਵਿੱਚ ਸੁਦਾਗਰ ਬਰਾੜ ਲੰਡੇ ਪੰਜਾਬੀ ਸਾਹਿਤ ਸਭਾ ‘ਕਲਮਾਂ ਦੇ ਕਾਫ਼ਲੇ’ ਦੇ ...”15June2022
(15 ਜੂਨ 2022)
ਮਹਿਮਾਨ: 651.


15June2022ਸੁਦਾਗਰ
ਸਿੰਘ ਬਰਾੜਲੰਡੇ’ ਦਾ ਜਨਮ 31 ਜੁਲਾਈ 1939 ਨੂੰ ਸਰਦਾਰ ਬਲਵੀਰ ਸਿੰਘ ਦੇ ਘਰ ਹੋਇਆਦਸਵੀਂ ਵਿੱਚ ਹੀ ਪੜ੍ਹ ਰਹੇ ਸਨ ਜਦੋਂ ਪਿਤਾ ਜੀ ਦਾ ਦਿਹਾਂਤ ਹੋ ਗਿਆਇਨ੍ਹਾਂ ਦੇ ਤਾਇਆ ਜੀ ਸਰਦਾਰ ਪ੍ਰਿਥੀ ਸਿੰਘ ਨੇ ਇਨ੍ਹਾਂ ਦੀ ਜ਼ਿੰਮੇਵਾਰੀ ਲਈ ਜੋ ਤਹਿਸੀਲਦਾਰ ਸਨਸੁਦਾਗਰ ਬਰਾੜ ਲੰਡੇ ਨੂੰ ਪੜ੍ਹਨ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀਇਨ੍ਹਾਂ ਨੇ ਬਤੌਰ ਅਧਿਆਪਕ ਫਰੀਦਕੋਟ, ਦੁਆਰੇ ਆਉਣਾ, ਚੁੱਘੇ, ਡੇਮਰੂ, ਰੋਡੇ ਅਤੇ ਲੰਡੇ ਪਿੰਡ ਵਿੱਚ ਪੜ੍ਹਾਇਆਇਨ੍ਹਾਂ ਦੀ ਸ਼ਾਦੀ ਨਵੰਬਰ 1962 ਵਿੱਚ ਡਾਲਾ ਪਿੰਡ ਦੀ ਧੀ ਗੁਰਚਰਨ ਕੌਰ ਨਾਲ ਹੋਈਗੁਰਚਰਨ ਕੌਰ ਜੀ ਨੇ ਦਸਵੀਂ ਜਮਾਤ ਖਾਲਸਾ ਸਕੂਲ ਜਗਰਾਓਂ ਤੋਂ ਕੀਤੀ ਅਤੇ ਟੀਚਰ ਟਰੇਨਿੰਗ ਮੋਗੇ ਤੋਂ ਕੀਤੀਸੁਦਾਗਰ ਸਿੰਘ ਬਰਾੜ ਜਨਵਰੀ 1987 ਵਿੱਚ ਸੇਵਾ ਮੁਕਤ ਹੋਏ, ਅਗਸਤ 1992 ਵਿੱਚ ਕੈਨੇਡਾ ਆ ਗਏ

ਸੁਦਾਗਰ ਬਰਾੜ ਲੰਡੇ ਆਪਣੇ ਪਰਿਵਾਰ ਨਾਲ ਕਈ ਦਹਾਕਿਆਂ ਤੋਂ ਕੈਨੇਡਾ ਦੇ ਸੂਬੇ ਓਨਟੇਰੀਉ (ਟੋਰੰਟੋ) ਵਿੱਚ ਰਹਿ ਰਹੇ ਹਨ ਕੁਝ ਦੇਰ ਪਹਿਲਾਂ ਆਪ ਜੀ ਦੇ ਦਿਮਾਗ ਅੰਦਰ ਰੱਬ ਜਾਣੇ ਕੀ ਵਿਗਾੜ ਪਿਆ ਕਿ ਆਪ ਆਪਣੀ ਯਾਦ ਸ਼ਕਤੀ ਤੇ ਆਪਣੇ ਹੋਸ਼ ਨੂੰ ਕਾਬੂ ਕਰਨ ਦੀ ਸਮਰੱਥਾ ਗੁਆ ਬੈਠੇਡਾਕਟਰਾਂ ਬਹੁਤ ਜ਼ੋਰ ਲਗਾਇਆ ਪਰ ਆਪ ਜੀ ਦਾ ਦਿਮਾਗ ਕੌਮਾ ਵਿੱਚ ਚਲਾ ਗਿਆਜਿਸ ਵਕਤ ਮੈਨੂੰ ਖ਼ਬਰ ਮਿਲੀ ਕਿ ਮਾਸਟਰ ਜੀ (ਆਪ ਨੇ ਬਤੌਰ ਅਧਿਆਪਕ ਲੰਬਾ ਸਮਾਂ ਨੌਕਰੀ ਕੀਤੀ ਜਿਸ ਕਰਕੇ ਸਾਡਾ ਇਲਾਕਾ ਆਪ ਨੂੰ ਮਾਸਟਰ ਕਹਿ ਕੇ ਬੁਲਾਉਂਦਾ ਹੈ) ਦੀ ਸਿਹਤ ਵਿੱਚ ਵਿਗਾੜ ਗਿਆ ਹੈ ਤਾਂ ਮੈਂ ਭਾਵੁਕ ਹੋ ਕੇ ਸੋਚ ਰਹੀ ਸਾਂ ਕਿ ਜਿਸ ਇਨਸਾਨ ਨੇ ਸਾਡੇ ਇਲਾਕੇ ਦੇ ਇਤਿਹਾਸ ਨੂੰ ਕਿਤਾਬੀ ਰੂਪ ਦਿੱਤਾ ਉਹ ਅੱਜ ਆਪ ਪ੍ਰਦੇਸ ਦੀ ਧਰਤੀ ’ਤੇ ਅਜਿਹੇ ਹਾਲਾਤ ਵਿੱਚ ਕਿਉਂ ਹੈ? ਸੋ ਮੇਰੀ ਇਹ ਲਿਖਤ ਮਾਸਟਰ ਜੀ ਦੀ ਮਿਹਨਤ ਨੂੰਪ੍ਰਣਾਮ’ ਦੇ ਰੂਪ ਵਿੱਚ ਹੈ

ਮੈਂ ਹਮੇਸ਼ਾ ਮਾਸਟਰ ਸੁਦਾਗਰ ਬਰਾੜ ਨੂੰ ਅਸਮਾਨੀ ਰੰਗੀ ਪੱਗ ਵਿੱਚ ਹੀ ਦੇਖਿਆਵੱਡੇ ਜਿਗਰੇ ਵਾਲਾ, ਸਹਿਜਤਾ ਦਾ ਰੰਗ ਲੱਗਦਾ ਅਸਮਾਨੀ ਰੰਗਆਪਣੇ ਪਿੰਡ ਦੇ ਇਹੋ ਜਿਹੇ ਲੋਕ ਮੀਲ ਪੱਥਰ ਹੁੰਦੇ ਨੇਮਾਸਟਰ ਸੁਦਾਗਰ ਬਰਾੜ ਆਪਣੇ ਪੁਰਖ਼ਿਆਂ ਦੀ ਮਿੱਟੀ ਨਾਲ ਜੁੜਿਆ ਨਾਂ ਹੈਆਪਣੇ ਪਿੰਡ ਲੰਡੇ ਦੀ ਤਰੱਕੀ ਲਈ ਮਾਸਟਰ ਸੁਦਾਗਰ ਬਰਾੜ ਬਹੁਤ ਚੇਤੰਨ ਰਹੇ ਹਨਇਨ੍ਹਾਂ ਨੇ ਨੌਜੁਆਨ ਸਭਾ ਬਣਾਈ ਜੋ ਅਗਾਂਹਵਧੂ ਖਿਆਲਾਂ ਦੀ ਧਾਰਨੀ ਸੀਆਪ ਜੀ ਹਮੇਸ਼ਾ ਸਾਦਾ ਜੀਵਨ ਬਤੀਤ ਕਰਨ ਦੇ ਹੱਕ ਵਿੱਚ ਰਹੇ ਹਨਵਹਿਮਾਂ ਭਰਮਾਂ ਤੋਂ ਦੂਰੀ ਬਣਾ ਕੇ ਰੱਖੀਆਪ ਜੀ ਨੇ ਤਿੰਨ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ। ‘ਢਾਈ ਸਦੀਆਂ ਦਾ ਹਾਣੀ’ ਜੋ ਲੰਡੇ ਪਿੰਡ ਬਾਰੇ ਹੈਦੂਜੀ ਕਿਤਾਬ ਜੀ.ਟੀ.ਬੀ.ਗੜ੍ਹ ਸਕੂਲ ਬਾਰੇ ਹੈ ਅਤੇ ਤੀਜੀ ਕਿਤਾਬਸ਼ਤਾਬਦੀਆਂ’ ਹੈ ਜੋ ਹਾਕਮ ਸਿੰਘ ਸ਼ਤਾਬ ਜੀ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਉਨ੍ਹਾਂ ਦੁਆਰਾ ਕੀਤੇ ਕੰਮਾਂ ਬਾਰੇ ਹੈ1975-76 ਦੇ ਕਰੀਬ ਮੁਲਾਜ਼ਮ ਕਮੇਟੀ ਪਿੰਡ ਪੱਧਰ ’ਤੇ ਬਣਾਈ, ਜਿਸ ਵਿੱਚ ਰਿਟਾਇਰ ਹੋ ਚੁੱਕੇ ਹਰੇਕ ਮੁਲਾਜ਼ਮ ਦੇ ਸਤਿਕਾਰ ਵਿੱਚ ਕਮੇਟੀ ਪਾਰਟੀ ਦਿੰਦੀ ਸੀਇੱਕ ਵਾਰ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਬੁਲਾ ਕੇ ਨਾਟਕ ਵੀ ਕਰਵਾਇਆ ਸੀਡਾਇਰੈਕਟਰ ਹਰਨਾਮ ਸਿੰਘ ਨੂੰ ਕਹਿ ਕੇ ਇੱਕ ਹੋਰ ਪ੍ਰਾਇਮਰੀ ਸਕੂਲ ਬਣਵਾਇਆਹਾਕਮ ਸਿੰਘ ਸ਼ਤਾਬ ਨਾਲ ਮਿਲ ਕੇ ਇਲਾਕੇ ਦੇ MLA ਤਕ ਪਹੁੰਚ ਕਰਕੇ ਮਿਡਲ ਤੋਂ ਹਾਈ ਸਕੂਲ ਬਣਵਾਇਆ

ਆਪ ਜੀ ਨੇ ਬਿਨਾਂ ਦਾਜ ਤੋਂ ਸ਼ਾਦੀ ਕੀਤੀ ਸਿਰਫ ਪੰਜ ਬੰਦੇ ਬਰਾਤ ਗਏ ਸਨਪਿੰਡ ਵਿੱਚ ਆਪ ਜੀ ਉਹ ਪਹਿਲਾ ਵਿਆਹੁਤਾ ਜੋੜਾ ਸਨ ਜਿਹੜੇ ਦੋਨੋਂ ਹੀ ਅਧਿਆਪਕ ਸਨ ਅਤੇ ਬਿਨਾ ਦਹੇਜ ਵਿਆਹ ਕਰਨ ਵਾਲਾ ਵੀ ਪਿੰਡ ਦਾ ਪਹਿਲਾ ਜੋੜਾ ਹੀ ਸਨਆਪ ਜੀ ਦੀ ਧਰਮ ਪਤਨੀ ਬੀਬੀ ਗੁਰਚਰਨ ਕੌਰ ਜੀ ਨੇ ਬਤੌਰ ਅਧਿਆਪਕ ਪਿੰਡ ਲੰਗੇਆਣਾ, ਡੇਮਰੂ, ਰੋਡੇ ਅਤੇ ਲੰਡੇ ਪੜ੍ਹਾਇਆਇਨ੍ਹਾਂ ਨੇ 1986 ਵਿੱਚ ਆਪਣੇ ਬੇਟੇ ਦੀ ਸ਼ਾਦੀ ਵੀ ਬਿਨਾਂ ਦਾਜ ਲਏ ਪਿੰਡ ਕਿਸ਼ਨਪੁਰੇ ਕੀਤੀਆਪ ਜੀ ਦਾ ਬੇਟਾ ਮਨਜੀਤ ਸਿੰਘ ਬਰਾੜ ਸਾਰਨੀਆਂ ਕੈਨੇਡਾ ਵਿਖੇ ਰਹਿ ਰਿਹਾ ਹੈਸੁਦਾਗਰ ਸਿੰਘ ਬਰਾੜ ਅੱਜ-ਕੱਲ੍ਹ ਆਪਣੇ ਬੇਟੇ ਨਾਲ ਰਹਿ ਰਹੇ ਹਨ

ਸੁਦਾਗਰ ਬਰਾੜ ਲੰਡੇ ਜੀ ਨੂੰ 25 ਜਨਵਰੀ 2016 ਵਿੱਚ ਅਟੈਕ ਆਇਆ ਜਿਸ ਕਰਕੇ ਉਸ ਸਮੇਂ ਤੋਂ ਆਪ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ‘ਢਾਈ ਸਦੀਆਂ ਦਾ ਹਾਣੀ’ ਕਿਤਾਬ ਲਿਖਦਿਆਂ ਇਨ੍ਹਾਂ ਦੀ ਟਾਈਪਿੰਗ ਵਿੱਚ ਕਿਰਪਾਲ ਸਿੰਘ ਪੰਨੂੰ ਜੀ (ਕੈਨੇਡਾ) ਨੇ ਬਹੁਤ ਮਦਦ ਕੀਤੀਸੁਦਾਗਰ ਬਰਾੜ ਲੰਡੇ ਨੇ ਆਪਣੇ ਜੀਵਨ ਵਿੱਚ ਬਹੁਤ ਉਤਰਾਓ-ਚੜ੍ਹਾਓ ਦੇਖੇ ਹਨ ਮੈਨੂੰ ਆਪ ਜੀ 2013 ਵਿੱਚ ਮੇਰੀ ਕਿਤਾਬ ਦੇ ਲੋਕ ਅਰਪਣ ਸਮਾਰੋਹ ਤੇ ਬਰੈਂਪਟਨ ਵਿਖੇ ਮਿਲੇ ਸਨਉਸ ਵਕਤ ਇਨ੍ਹਾਂ ਨੇ ਦੱਸਿਆ ਸੀ ਕਿ ਆਪ ਜੀ ਰੋਡੇ ਕਾਲਜ ਬਾਰੇ ਕਿਤਾਬ ਲਿਖ ਰਹੇ ਹਨ ਅਤੇ ਇਨ੍ਹਾਂ ਨੇ ਮੇਰੇ ਦੁਆਰਾ ਲਿਖੀ ਇੱਕ ਕਵਿਤਾ ਉਸ ਕਿਤਾਬ ਵਿੱਚ ਸ਼ਾਮਲ ਕੀਤੀ ਹੈ ਜੋ ਰੋਡੇ ਕਾਲਜ ਬਾਰੇ ਸੀਜੀ.ਟੀ.ਬੀ.ਗੜ੍ਹ ਕਾਲਜ ਬਾਰੇ ਜਦੋਂ ਕਿਤਾਬ ਤਿਆਰ ਹੋ ਰਹੀ ਸੀ ਤਾਂ ਆਪ ਜੀ ਦੀ ਸਿਹਤ ਕਾਫ਼ੀ ਖਰਾਬ ਹੋ ਗਈਉਸ ਵਕਤ ਇਨ੍ਹਾਂ ਦੀ ਪਤਨੀ ਗੁਰਚਰਨ ਕੌਰ ਨੇ ਕਿਰਪਾਲ ਸਿੰਘ ਪੰਨੂੰ ਨੂੰ ਕਿਹਾ ਕਿ ਇਹ ਕਿਤਾਬ ਮੁਕੰਮਲ ਕਰੋ ਅਤੇ ਨਾਲ ਹੀ ਸਾਰਾ ਮੈਟਰ ਦੇ ਦਿੱਤਾਇੰਜ ਕਿਰਪਾਲ ਸਿੰਘ ਪੰਨੂੰ ਨੇ ਬਰਾੜ ਪਰਿਵਾਰ ਦੀ ਮਦਦ ਨਾਲ ਇਹ ਕਿਤਾਬ ਛਪਵਾ ਦਿੱਤੀਆਪ ਜੀ ਨੇ ਬਚਨ ਸਿੰਘ ਘੋਲੀਆ ਅਤੇ ਸਰਵਣ ਸਿੰਘ ਬਰਾੜ ਚੂਹੜਚੱਕ ਬਾਰੇ ਆਰਟੀਕਲ ਲਿਖੇ

ਸੁਦਾਗਰ ਸਿੰਘ ਬਰਾੜ ਇੱਕ ਵਧੀਆ ਇਨਸਾਨ ਅਤੇ ਡੂੰਘੀ ਸੋਚ ਦੇ ਮਾਲਕ ਹਨ। ਇੱਕ ਸਮਰਪਿਤ ਕਿਸਮ ਦੇ ਅਧਿਆਪਕ, ਸੰਪੂਰਨ ਪਿਤਾ, ਯਾਦ ਰੱਖਣ ਵਾਲੇ ਦੋਸਤ, ਚੰਗੀ ਅਤੇ ਨੇਕ ਸੁਲਾਹ ਦੇਣ ਵਾਲੇ ਅਤੇ ਜੀਵਨ ਸਾਥੀ ਦੀ ਹਰ ਪੱਖੋਂ ਕਦਰ ਕਰਨ ਵਾਲੇ ਸ਼ਖਸ ਹਨਕਿਰਪਾਲ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਸੁਦਾਗਰ ਬਰਾੜ ਲੰਡੇ ਮੇਰੇ ਪਹਿਲੇ ਦਰਜੇ ਦੇ ਦੋਸਤਾਂ ਵਿੱਚੋਂ ਇੱਕ ਹਨਪੰਜਾਬ ਫੇਰੀ ਦੌਰਾਨ ਜੇ ਕੋਈ ਵਿਅਕਤੀ ਕੋਈ ਵੀ ਕਿਤਾਬ ਕੈਨੇਡਾ ਵਿੱਚ ਆਪਣੇ ਕਿਸੇ ਚਾਹੁਣ ਵਾਲੇ ਨੂੰ ਆਪ ਜੀ ਰਾਹੀਂ ਭੇਜਣਾ ਚਾਹੁੰਦਾ ਤਾਂ ਆਪ ਜੀ ਆਪਣਾ ਘਰ ਦਾ ਸਮਾਨ ਕੱਢ ਕੇ ਉਸਦੀ ਕਿਤਾਬ ਕੈਨੇਡਾ ਵਿੱਚ ਹਰ ਹੀਲੇ ਅੱਪੜਦੀ ਕਰਦੇਆਪ ਜਗਿਆਸੂ ਕਿਸਮ ਦੇ ਸੁਭਾਅ ਵਾਲੇ ਇਤਿਹਾਸਕਾਰ ਆਦਮੀ ਹਨਆਪ ਅਕਸਰ ਤੇਜਾ ਸਿੰਘ ਸੁਤੰਤਰਤਾ ਸੰਗਰਾਮੀ ਬਾਰੇ ਅਤੇ ਚਿੱਤਰਕਾਰ ਸੋਭਾ ਸਿੰਘ ਬਾਰੇ ਬਹੁਤ ਜਾਣਕਾਰੀ ਭਰਭੂਰ ਗੱਲਾਂ ਕਰਿਆ ਕਰਦੇ ਸਨਆਪ ਅੰਧਰੇਟੇ ਵੀ ਜਾ ਕੇ ਆਏ ਹਨਅੰਮ੍ਰਿਤਸਰ ਹਰਿਮੰਦਰ ਸਾਹਿਬ ਜਾਂਦਿਆਂ ਆਪ ਜੀ ਦਾ ਦਾਮਾਦ ਅਤੇ ਦੋਹਤਰੀ ਪੱਟੀ ਖਾਲੜਾ ਚੌਂਕ ਵਿੱਚ ਇੱਕ ਸੜਕ ਹਾਦਸੇ ਵਿੱਚ ਜਾਨ ਗਵਾ ਬੈਠੇ ਅਤੇ ਬੇਟੀ ਦੇ ਕਾਫ਼ੀ ਸੱਟਾਂ ਲੱਗੀਆਂਜਿਸ ਕਰਕੇ ਜੀਵਨ ਵਿੱਚ ਉਥਲ-ਪੁਥਲ ਹੋ ਗਈ ਬੇਟੀ ਕੈਨੇਡਾ ਕੇ ਕੁਝ ਕੁ ਠੀਕ ਹੋਈ ਤਾਂ ਫਿਰ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਈਜਿਸ ਕਰਕੇ ਉਸ ਨੂੰ ਲੰਬੇ ਸਮੇਂ ਤਕ ਸਰੀਰਕ ਕਸ਼ਟ ਸਹਿਣਾ ਪਿਆਇਨ੍ਹਾਂ ਦੀ ਪਤਨੀ ਗੁਰਚਰਨ ਕੌਰ ਆਪਣੀ ਬੇਟੀ ਦੀ ਘਰੇਲੂ ਕੰਮਾਂ ਵਿੱਚ ਸਹਾਇਤਾ ਕਰਦੇ ਹਨ

ਕੈਨੇਡਾ ਵਿੱਚ ਸੁਦਾਗਰ ਬਰਾੜ ਲੰਡੇ ਪੰਜਾਬੀ ਸਾਹਿਤ ਸਭਾਕਲਮਾਂ ਦੇ ਕਾਫ਼ਲੇ’ ਦੇ ਕੋਆਰਡੀਨੇਟਰ ਵੀ ਰਹੇਇਨ੍ਹਾਂ ਕਈ ਕਹਾਣੀਆਂ ਵੀ ਲਿਖੀਆਂਇਨ੍ਹਾਂ ਦੇ ਸਾਥੀ ਜਰਨੈਲ ਸਿੰਘ ਕਹਾਣੀਕਾਰ, ਬਲਬੀਰ ਕੌਰ ਸੰਘੇੜਾ ਅਤੇ ਕ੍ਰਿਪਾਲ ਸਿੰਘ ਪੰਨੂੰ ਕਹਾਣੀ ਬੈਠਕਾਂ ਵੀ ਕਰਦੇ ਰਹੇ ਹਨ ਅਤੇ ਅਦਬੀ ਗੱਲਾਂ ਵੀ ਸਾਂਝੀਆਂ ਕਰਦੇ ਰਹੇ ਹਨ

ਪੰਜਾਬ ਰਹਿੰਦਿਆਂ ਆਪ ਜੀ ਦੀ ਸਿਹਤ ਕਈ ਵਾਰੀ ਵਿਗੜ ਵੀ ਜਾਂਦੀ ਰਹੀ ਪਰ ਫਿਰ ਵੀ ਇਹ ਹਮੇਸ਼ਾ ਐਕਟਿਵ ਹੀ ਰਹੇਆਪ ਕਬੱਡੀ ਦੇ ਤੇਜ਼ ਖਿਡਾਰੀ ਵੀ ਰਹੇ ਹਨ

ਆਪ ਲਾਲ ਸਿੰਘ ਢਿੱਲੋਂ, ਜੋ ਪ੍ਰੋਫੈਸਰ ਕੰਵਲਜੀਤ ਕੌਰ ਢਿੱਲੋਂ ਦੇ ਪਿਤਾ ਜੀ ਹਨ, ਨੂੰ ਸਦਾ ਕਹਿੰਦੇ ਰਹੇ ਕਿ ਉਹਨਾਂ ਦੀ ਯਾਦਦਾਸ਼ਤ ਬਹੁਤ ਤੇਜ਼ ਹੈ, ਉਨ੍ਹਾਂ ਨੂੰ ਉਹ ਸਭ ਲਿਖਣਾ ਚਾਹੀਦਾ ਹੈ ਜੋ ਉਨ੍ਹਾਂ ਨੇ ਜੀਵਨ ਵਿੱਚ ਹੰਢਾਇਆ ਹੈ ਅਤੇ ਕਿੰਜ ਅਧਿਆਪਕਾਂ ਦੇ ਅਧਿਕਾਰਾਂ ਲਈ ਹੜਤਾਲਾਂ ਕਰਦੇ ਰਹੇ ਹਨ ਅਤੇ ਕਿਸ ਤਰ੍ਹਾਂ ਜੇਲ੍ਹ ਹੋਈਅੱਜਕੱਲ੍ਹ ਲਾਲ ਸਿੰਘ ਢਿੱਲੋਂ ਲਿਖ ਵੀ ਰਹੇ ਹਨ

ਲੰਡੇ ਪਿੰਡ ਦਾ ਜ਼ਿਕਰ ਹੋਵੇ ਤਾਂ ਸੁਦਾਗਰ ਸਿੰਘ ਬਰਾੜ ਦਾ ਨਾਂ ਝੱਟ ਯਾਦ ਜਾਂਦਾ ਹੈਇਨ੍ਹਾਂ ਨੇਢਾਈ ਸਦੀਆਂ ਦਾ ਹਾਣੀ ਪਿੰਡ ਲੰਡੇ’ ਕਿਤਾਬ ਲਿਖੀ ਹੈਵੈਸੇ ਇਸ ਪਿੰਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਮ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਜਿਵੇਂ ਪ੍ਰੀਤਮ ਬਰਾੜ ਲੰਡੇ, ਨਵਦੀਪ ਬਰਾੜ ਲੰਡੇ, ਹਾਕਮ ਸ਼ਤਾਬ, ਮਨਜੀਤ ਸ਼ਤਾਬ, ਪ੍ਰਿਥੀਪਾਲ ਬਰਾੜ, ਸਰਦਾਰ ਅਰੂੜ ਸਿੰਘ ਬਰਾੜ, ਮਲਕੀਤ ਸਰਾਂ, ਕੰਵਲਜੀਤ ਭੋਲਾ, ਗੁਰਜੰਟ ਕਲਸੀ, ਜਸਕਰਨ ਲੰਡੇ, ਗੁਰਬਚਨ ਬਰਾੜ, ਗੁਰਮਖ ਸਿੰਘ ਅਕਾਲੀ, ਹਰਨਾਮ ਸਿੰਘ ਬਰਾੜ, ਪ੍ਰੋਫੈਸਰ ਹੁਸ਼ਿਆਰ ਸਿੰਘ, ਦਰਸ਼ਨ ਸਿੰਘ ਲਾਇਬਰੇਰੀਅਨ, ਪੂਰਨ ਲੰਡੇ, ਸੁਖਮੰਦਿਰ ਲੰਡੇ, ਤਰਸੇਮ ਖਾਨ, ਦਰਸ਼ਨ ਤੱਖੀ, ਗੁਰਮੀਤ ਸਾਜਣ, ਮਾਸਟਰ ਜੰਗ ਸਿੰਘ, ਮਾਸਟਰ ਬਹਾਲ ਸਿੰਘ ਆਦਿ

ਮਾਸਟਰ ਸੁਦਾਗਰ ਸਿੰਘ ਬਰਾੜ ਬਹੁਤ ਜਗਿਆਸੂ ਹਨਇਨ੍ਹਾਂ ਨੂੰ ਇਤਿਹਾਸ ਬਾਰੇ ਪੁਰਾਣੇ ਲੇਖ, ਆਰਟੀਕਲ, ਵੱਖ-ਵੱਖ ਥਾਂਵਾਂ ਬਾਰੇ ਲਿਖਤੀ ਸਮੱਗਰੀ ਇਕੱਤਰ ਕਰਨ ਦੀ ਰੁਚੀ ਹੈ

ਆਪ ਜੀ ਨੇ ਦਿਲੋਂ ਇਹ ਕੋਸ਼ਿਸ਼ ਵੀ ਕੀਤੀ ਕਿ ਇਨ੍ਹਾਂ ਦੇ ਪਿੰਡ ਦਾ ਨਾਮ ਲੰਡੇ ਦੀ ਥਾਂ ਹਰਗੋਬਿੰਦਪੁਰ ਵਜੋਂ ਜਾਣਿਆ ਜਾਵੇ ਕਿਉਂਕਿ ਇਸ ਧਰਤੀ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੋਹ ਪ੍ਰਾਪਤ ਹੈਮੇਰੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਹੈ ਕਿ ਮਾਸਟਰ ਸੁਦਾਗਰ ਸਿੰਘ ਬਰਾੜ ਵਾਸੀ ਪਿੰਡ ਲੰਡੇ ਨੂੰ ਤੰਦਰੁਸਤੀ ਦਾ ਵਰਦਾਨ ਮਿਲੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3629)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜੱਗੀ ਬਰਾੜ ਸਮਾਲਸਰ

ਜੱਗੀ ਬਰਾੜ ਸਮਾਲਸਰ

Brampton, Ontario, Canada.
Email: (jaggibrarsmalsar@yahoo.ca)