RupinderSGill7ਭਾਰਤ ਇਸ ਸੂਚੀ ਵਿੱਚ ਇੱਕ ਸੋਨ ਤਗਮਾ ਜਿੱਤ ਕੇ 16ਵੇਂ ਨੰਬਰ ’ਤੇ ਰਿਹਾ ...
(29 ਜੁਲਾਈ 2018)

 

HimaDasAB1

Under-20 World Athletics
Hima Das wins gold in 400M

Born: 9 January 2000, Dhing, Nagaon, Assam, India.

 

ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਖਿਡਾਰੀ

ਵਿਸ਼ਵ ਅੰਡਰ-20 ਅਥਲੈਟਿਕ ਚੈਂਪੀਅਨਸ਼ਿੱਪ 10 ਤੋਂ 15 ਜੁਲਾਈ 2018 ਤੱਕ ਫਿਨਲੈਂਡ ਦੇਸ਼ ਦੇ ਟੈਮਪੇਰੇ ਸ਼ਹਿਰ ਦੇ ਰਤੀਨਾ ਸਟੇਡੀਅਮ ਵਿੱਚ ਹੋਈਆਂਇਨ੍ਹਾਂ ਵਿੱਚ 156 ਦੇਸ਼ਾਂ ਤੋਂ ਇਲਾਵਾ ਦੋ ਟੀਮਾਂ ਏ.ਐਨ.ਏ ਅਤੇ ਆਈ.ਏ. ਏ. ਐੱਫ ਟੀਮ ਵੱਲੋਂ ਭਾਗ ਲਿਆ ਗਿਆ। ਇਸ ਚੈਂਪੀਅਨਸ਼ਿੱਪ ਵਿੱਚ 44 ਦੇ ਕਰੀਬ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ 1462 ਖਿਡਾਰੀਆਂ ਵੱਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਗ਼ਿਆ।

ਵਿਸ਼ਵ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿੱਪ ਵਿੱਚ ਭਾਰਤ ਦੀ ਤਰਫੋਂ 31 ਖਿਡਾਰੀਆਂ ਵੱਲੋਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਇਨ੍ਹਾਂ 31 ਖਿਡਾਰੀਆਂ ਵਿੱਚੋ ਇਕਲੌਤੀ ਹਿਮਾ ਦਾਸ ਨੇ 400 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਤਿਰੰਗਾ ਅੰਤਰ ਰਾਸ਼ਟਰੀ ਸਟੇਜ਼ ’ਤੇ ਸਭ ਤੋਂ ਉੱਚਾ ਲਹਿਰਾਇਆ ਹੈ। ਚੈਂਪੀਅਨਸ਼ਿਪ ਵਿੱਚ ਕੀਨੀਆ ਦੇ 27 ਖਿਡਾਰੀਆਂ ਵਿੱਚੋਂ 6 ਨੇ ਸੋਨ ਤਗਮੇ, 4 ਨੇ ਚਾਂਦੀ ਤਗਮੇ ਤੇ 1 ਖਿਡਾਰੀ ਨੇ ਕਾਂਸੀ ਦਾ ਤਗਮਾ ਜਿੱਤ ਕੇ ਓਵਰਆਲ ਲੜੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਜਮੇਕਾ ਦੇ 42 ਖਿਡਾਰੀਆਂ ਵਿੱਚੋਂ 4 ਨੇ ਸੋਨ ਤਗਮੇ, 5 ਨੇ ਚਾਂਦੀ ਤਗਮੇ ਅਤੇ 3 ਨੇ ਕਾਂਸੀ ਦੇ ਤਗਮੇ ਜਿੱਤ ਕੇ ਦੂਜਾ ਸਥਾਨ ਅਤੇ ਅਮਰੀਕਾ ਦੇ 79 ਖਿਡਾਰੀਆਂ ਵਿੱਚੋਂ 3 ਨੇ ਸੋਨ ਤਗਮੇ, 8 ਨੇ ਚਾਂਦੀ ਤਗਮੇ ਅਤੇ 7 ਖਿਡਾਰੀਆਂ ਨੇ ਕਾਂਸੀ ਤਗਮੇ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਭਾਰਤ ਇਸ ਸੂਚੀ ਵਿੱਚ ਇੱਕ ਸੋਨ ਤਗਮਾ ਜਿੱਤ ਕੇ 16ਵੇਂ ਨੰਬਰ ’ਤੇ ਰਿਹਾ। ਚੈਂਪੀਅਨਸ਼ਿੱਪ ਦੌਰਾਨ ਪਹਿਲੇ 8 ਸਥਾਨ ਹਾਸਿਲ ਕਰਨ ਵਾਲੇ ਖਿਡਾਰੀਆਂ ਦੇ ਅਧਾਰ ’ਤੇ ਜਾਰੀ ਕੀਤੀ ਰੈਕਿੰਗ ਲਿਸਟ ਵਿੱਚ ਅਮਰੀਕਾ 155 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ’ਤੇ ਰਿਹਾ, ਜਦਕਿ ਕੀਨੀਆ ਨੇ 112 ਅੰਕ ਲੈ ਕੇ ਦੂਜਾ ਤੇ ਜਮੈਕਾ ਨੇ 101 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਰਤ ਇਸ ਲੜੀ ਵਿੱਚ 23 ਅੰਕ ਪ੍ਰਾਪਤ ਕਰਕੇ 21ਵੇਂ ਸਥਾਨ ’ਤੇ ਰਿਹਾ।

ਅੰਡਰ-20 ਅਥਲੈਟਿਕਸ ਚੈਂਪੀਅਨਸ਼ਿੱਪ ਵਿੱਚ ਭਾਗ ਲੈਣ ਵਾਲੇ ਅਤੇ ਉੱਪਰਲੇ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਗਿਣਤੀ ਤੋਂ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਖੇਡਾਂ ਨੂੰ ਪ੍ਰਫੁਲਿਤ ਕਰਨ ਅਤੇ ਖਿਡਾਰੀਆਂ ਨੂੰ ਤਿਆਰ ਕਰਨ ਪ੍ਰਤੀ ਕਿੰਨੀਆਂ ਕੁ ਕਾਰਜਸ਼ੀਲ ਹਨ। ਭਾਵੇਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ‘ਖੇਲੋ ਇੰਡੀਆ’ ਰਾਹੀਂ ਖੇਡਾਂ ਦੇ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਕਾਲਰਸ਼ਿੱਪ ਦੇਣ ਅਤੇ ਉੱਚ ਪੱਧਰ ਦੀ ਟ੍ਰੇਨਿੰਗ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ, ਪ੍ਰੰਤੂ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਸੁਵਿਧਾ ਤੱਕ ਪਹੁੰਚਣ ਲਈ ਸੂਬਾ ਸਰਕਾਰਾਂ ਵੱਲੋਂ ਵੀ ਸਕੂਲ ਪੱਧਰ ’ਤੇ ਖੇਡਾਂ ਵਿੱਚ ਆਪਣੀ ਰੁਚੀ ਵਿਖਾਉਣ ਵਾਲੇ ਵਿਦਿਆਰਥੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਗ਼ੋਦ ਲੈ ਕੇ ਉੱਚ ਪੱਧਰ ਦੀ ਟ੍ਰੇਨਿੰਗ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਉਲੰਪਿਕਸ, ਕਾਮਨ ਵੈਲਥ ਅਤੇ ਹੋਰ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਇਹ ਖਿਡਾਰੀ ਦੁਨੀਆ ਭਰ ਵਿੱਚ ਭਾਰਤ ਦਾ ਨਾਮ ਉੱਚਾ ਕਰ ਸਕਣ।

*****

About the Author

ਰੁਪਿੰਦਰ ਸਿੰਘ ਗਿੱਲ

ਰੁਪਿੰਦਰ ਸਿੰਘ ਗਿੱਲ

Samrala, Ludhiana, Punjab, India.
Phone: (91 - 99144 - 36666)