AmritKShergill7ਮੋਬਾਇਲ ਫ਼ੋਨ ਹੱਥ ਆਉਣ ’ਤੇ ਸ਼ੁਰੂ ਸ਼ੁਰੂ ਵਿੱਚ ਬੜੇ ਚਾਵਾਂ ਨਾਲ ਰਿਸ਼ਤੇਦਾਰਾਂਭੈਣ ਭਰਾਵਾਂ ...
(6 ਅਪਰੈਲ 2025)

 

ਸਾਡਾ ਨਵਾਂ ਵਰ੍ਹਾ ਆਮ ਕਰਕੇ ਅੰਗਰੇਜ਼ੀ ਮਹੀਨੇ ਦੀ ਪਹਿਲੀ ਜਨਵਰੀ ਤੋਂ ਹੀ ਧੂਮ ਧੜੱਕੇ ਨਾਲ ਮਨਾਇਆ ਜਾਂਦਾ ਹੈਚੜ੍ਹਦੇ ਚੇਤ ਨੂੰ ਨਵੇਂ ਵਰ੍ਹੇ ਦੇ ਰੂਪ ਵਿੱਚ ਤਾਂ ਕੋਈ ਟਾਵਾਂ ਟਾਵਾਂ ਹੀ ਯਾਦ ਕਰਦਾ ਹੈਨਵਾਂ ਵਰ੍ਹਾ ਸਭ ਲਈ ਖੁਸ਼ੀਆਂ ਬਰਕਤਾਂ ਭਰਿਆ ਹੋਵੇ ਇਸਦੀ ਅਸੀਂ ਹਰ ਸਾਲ ਦੁਆ ਕਰਦੇ ਹਾਂ ਐਸ ਵਾਰ ਵੀ ਇਹੀ ਦੁਆ ਕੀਤੀ ਹੈਖੁਸ਼ੀਆਂ ਬਰਕਤਾਂ ਕਿਵੇਂ ਆਉਣਗੀਆਂ ਇਹ ਤਾਂ ਹਰ ਬੰਦੇ ਨੇ ਆਪਣੇ ਹਿਸਾਬ ਨਾਲ ਸੋਚਣਾ ਅਤੇ ਕਰਨਾ ਹੈਹਰ ਬੰਦਾ ਆਪਣੇ ਆਪ ਵਿੱਚ ਹੱਦੋਂ ਵੱਧ ਸਿਆਣਾ ਹੈ ਅਤੇ ਹਰ ਕਿਸੇ ਦੀ ਖੁਸ਼ੀ ਵੱਖਰੀਆਂ ਚੀਜ਼ਾਂ ਵਿੱਚ ਹੁੰਦੀ ਹੈਕੋਈ ਮਹਿਲਾਂ ਵਿੱਚ ਰਹਿ ਕੇ ਵੀ ਮੱਥਿਓਂ ਤਿਊੜੀ ਨਹੀਂ ਖੋਲ੍ਹਦਾ, ਕੋਈ ਕੱਚੇ ਕੋਠੇ ਵਿੱਚ ਵੀ ਖਿੜੇ ਮੱਥੇ ਰਹਿ ਲੈਂਦਾ ਹੈ

ਜਦੋਂ ਅਜੇ ਟੈਲੀਵਿਜ਼ਨ, ਟੈਲੀਫੋਨ ਅਤੇ ਮੋਬਾਇਲ ਨਹੀਂ ਸਨ ਆਏ, ਨਵੇਂ ਵਰ੍ਹੇ ’ਤੇ ਐਨਾ ਕੁ ਹੁੰਦਾ ਸੀ ਕਿ ਸਾਲ ਦਾ ਪਹਿਲਾ ਦਿਨ ਐ, ਕੋਈ ਬਹੁਤਾ ਖ਼ਰਚ ਨਾ ਕਰੀਏ … … ਕਿਸੇ ਨੂੰ ਗਲਤ ਨਾ ਬੋਲੀਏ … … ਕਿਸੇ ਨਾਲ ਲੜਾਈ ਝਗੜਾ ਨਾ ਕਰੀਏਘਰ ਦੇ ਵੱਡੇ ਇਹੀ ਆਖਦੇ ਹੁੰਦੇ ਸਨ ਕਿ ਸਾਲ ਦੇ ਪਹਿਲੇ ਦਿਨ ਜੇ ਚੰਗਾ ਕੰਮ ਕਰੀਏ ਤਾਂ ਸਾਰਾ ਸਾਲ ਚੰਗਾ ਹੀ ਰਹੇਗਾਇਸ ਕਰਕੇ ਸੰਭਲ ਕੇ ਰਹੀਦਾ ਸੀ ਕਿ ਕੁਝ ਵੀ ਬੁਰਾ ਨਾ ਹੋਵੇਬਹੁਤੀ ਗੱਲ ਹੁੰਦੀ ਤਾਂ ਜਿਵੇਂ ਪ੍ਰੋ. ਪੂਰਨ ਸਿੰਘ ਦੇ ਕਹਿਣ ਅਨੁਸਾਰ ਆਪਾਂ ਸਾਰੇ ਜਾਣਦੇ ਹਾਂ ‘ਪੰਜਾਬ ਸਾਰਾ ਜਿਊਂਦਾ ਗੁਰਾਂ ਦੇ ਨਾਂ ਉੱਤੇਤਾਂ ਮਾਂ ਦੇਗ਼ ਬਣਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੇ ਪਰਿਵਾਰ ਦੇ ਨਾਲ ਨਾਲ ਸਰਬੱਤ ਦੇ ਭਲੇ ਲਈ ਅਰਦਾਸ ਕਰਵਾ ਆਉਂਦੀ ਅੱਗੇ ਇੱਦਾਂ ਹੀ ਹੁੰਦਾ ਸੀ, ਕਿਸੇ ਦਾ ਜਨਮ ਦਿਨ ਵੀ ਮਨਾਉਣਾ ਹੁੰਦਾ ਤਾਂ ਵੀ ਦੇਗ਼ ਬਣਾ ਕੇ ਗੁਰੂ ਘਰ ਅਰਦਾਸ ਕਰ ਆਉਣੀ ਜਾਂ ਕਰਵਾ ਆਉਣੀਤਿੱਥ ਤਿਉਹਾਰ ਵੀ ਤਕਰੀਬਨ ਇੱਦਾਂ ਹੀ ਮਨਾਏ ਜਾਂਦੇ ਸਨਨਵੇਂ ਵਰ੍ਹੇ ਅਤੇ ਤਿਉਹਾਰਾਂ ਤੋਂ ਕਈ ਦਿਨ ਪਹਿਲਾਂ ਹੀ ਦੂਰ ਵਸਦੇ ਰਿਸ਼ਤੇਦਾਰਾਂ, ਭੈਣ ਭਰਾਵਾਂ ਨੂੰ, ਖਾਸ ਸਹੇਲੀਆਂ ਜਾਂ ਦੋਸਤਾਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸਨ ਜਾਂ ਕਈ ਲੋਕ ਕਾਰਡ ਭੇਜਦੇ ਸਨਵਰਨਣਯੋਗ ਗੱਲ ਇਹ ਹੈ ਕਿ ਉਸ ਸਮੇਂ ਕੁੜੀਆਂ ਦੀਆਂ ਸਹੇਲੀਆਂ ਈ ਹੁੰਦੀਆਂ ਸਨ ਅਤੇ ਮੁੰਡਿਆਂ ਦੇ ਦੋਸਤ ਮਿੱਤਰ ਹੁੰਦੇ ਸਨ

ਜਿਹੜੇ ਭੈਣ ਭਰਾਵਾਂ ਦੇ ਵਿਆਹ ਹੋ ਚੁੱਕੇ ਹੁੰਦੇ ਤਾਂ ਉਹਨਾਂ ਨਾਲ ਜੁੜੇ ਪਰਿਵਾਰਾਂ ਨੂੰ ਚਿੱਠੀਆਂ ਭੇਜ ਕੇ ਨਵੇਂ ਸਾਲ ਜਾਂ ਕਿਸੇ ਤਿੱਥ ਤਿਉਹਾਰ ’ਤੇ ਸ਼ੁਭ ਕਾਮਨਾਵਾਂ ਭੇਜੀਆਂ ਜਾਂਦੀਆਂ ਭੈਣਾਂ ਨੂੰ ਤਾਂ ਲੰਮੀਆਂ ਲੰਮੀਆਂ ਚਿੱਠੀਆਂ ਲਿਖੀਆਂ ਜਾਂਦੀਆਂਚਿੱਠੀਆਂ ਲਿਖਣ ਵੇਲੇ ਪੁਣ ਛਾਣ ਕੇ ਲਿਖਿਆ ਜਾਂਦਾ ਸੀਪੁਣਨਾ ਛਾਣਨਾ ਇਸ ਲਈ ਜ਼ਰੂਰੀ ਹੁੰਦਾ ਤਾਂ ਕਿ ਰਿਸ਼ਤਿਆਂ ਵਿੱਚ ਕੋਈ ਗਲਤਫ਼ਹਿਮੀ ਜਾਂ ਕੁੜੱਤਣ ਨਾ ਆ ਜਾਵੇਖ਼ਿਆਲ ਰੱਖਿਆ ਜਾਂਦਾ ਕਿ ਭੈਣ ਦੇ ਸਹੁਰੇ ਪਰਿਵਾਰ ਦਾ ਕੋਈ ਵੀ ਜੀਅ ਚਿੱਠੀ ਪੜ੍ਹ ਲਵੇ ਤਾਂ ਉਹਨੂੰ ਕੁਝ ਵੀ ਬੁਰਾ ਨਾ ਲੱਗੇਸਾਰਿਆਂ ਲਈ ਪਿਆਰ ਸਤਕਾਰ ਹੁੰਦਾ ਸੀਸਾਰੇ ਪਰਿਵਾਰ ਦੇ ਜੀਆਂ ਦੇ ਨਾਂ ਲਿਖੇ ਜਾਂਦੇ, ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਲਈ ਸਤਕਾਰ ਭੇਜਿਆ ਜਾਂਦਾਪੜ੍ਹਨ ਸੁਣਨ ਵਾਲੇ ਨੂੰ ਵੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਜਾਂ ਰਾਮ ਰਾਮ ਆਦਿ ਲਿਖਿਆ ਜਾਂਦਾਇਸ ਲਈ ਕਿਸੇ ਰਿਸ਼ਤੇਦਾਰ ਦੀ ਚਿੱਠੀ ਆਉਣ ਨਾਲ ਸਾਰੇ ਜਣਿਆਂ ਨੂੰ ਚੰਗਾ ਮਹਿਸੂਸ ਹੁੰਦਾ ਸੀ

ਜਦੋਂ ਪਿੰਡਾਂ ਦਾ ਸ਼ਹਿਰਾਂ ਵੱਲ ਰੁਝਾਨ ਵਧਿਆ ਤਾਂ ਫਿਰ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਸਖ਼ੀਆਂ-ਸਹੇਲੀਆਂ ਨੂੰ ਸ਼ੁਭ ਕਾਮਨਾਵਾਂ ਭੇਜਣ ਲਈ ਛਪੇ ਛਪਾਏ ਕਾਰਡ ਭੇਜੇ ਜਾਣ ਲੱਗ ਪਏਉਹਨਾਂ ’ਤੇ ਸਾਰਾ ਕੁਝ ਛਪਿਆ ਛਪਾਇਆ ਹੁੰਦਾ ਸੀ ਪਰ ਐਨੇ ਕੁ ਨਾਲ ਸਬਰ ਨਹੀਂ ਸੀ ਆਉਂਦਾਸਾਰੇ ਹੀ ਸ਼ਾਇਰ ਹੁੰਦੇ ਸਨ, ਕਾਰਡ ਵਿਚਲੀ ਖਾਲੀ ਥਾਂ ਸ਼ੇਅਰੋ-ਸ਼ਾਇਰੀ ਨਾਲ ਭਰ ਦਿੱਤੀ ਜਾਂਦੀਇਹ ਕਾਰਡ, ਚਿੱਠੀਆਂ ਸੰਭਾਲ ਕੇ ਰੱਖੇ ਜਾਂਦੇ ਸਨਕਈ ਘਰਾਂ ਵਿੱਚ ਤਾਂ ਹੁਣ ਵੀ ਪਏ ਹੋਣਗੇ ਭਾਵੇਂ ਵਕਤ ਦੀ ਧੂੜ ਨਾਲ ਉਹਨਾਂ ਕਾਗਜ਼ਾਂ ਦਾ ਰੰਗ ਬਦਲ ਗਿਆ ਹੋਵੇ ਅਤੇ ਅੱਖਰ ਵੀ ਧੁੰਦਲੇ ਪੈ ਗਏ ਹੋਣ ਪਰ ਉਹਨਾਂ ਨੂੰ ਪੜ੍ਹ ਕੇ ਜੋ ਸਕੂਨ ਮਿਲਦਾ ਹੈ, ਉਹ ਉਹੀ ਜਾਣ ਸਕਦਾ ਹੈ, ਜਿਸ ਨੇ ਇਨ੍ਹਾਂ ਨੂੰ ਸੰਭਾਲ ਕੇ ਰੱਖਿਆ ਹੁੰਦਾ ਹੈਜਦੋਂ ਕਈ ਵਾਰ ਸਾਫ਼-ਸਫ਼ਾਈ ਵੇਲੇ ਪੁਰਾਣੇ ਖਜ਼ਾਨੇ ਨੂੰ ਫਰੋਲਦੇ ਹਾਂ ਤਾਂ ਓਨਾ ਸਮਾਂ ਝਾੜ ਪੂੰਝ ਕਰਨ ਨੂੰ ਨਹੀਂ ਲਗਦਾ, ਜਿੰਨਾ ਪੁਰਾਣੀਆਂ ਚਿੱਠੀਆਂ, ਕਾਰਡ ਪੜ੍ਹ ਕੇ ਮਹਿਸੂਸ ਕਰਨ ਨੂੰ, ਇਨ੍ਹਾਂ ਪਰਤਾਂ ਨੂੰ ਫਰੋਲਦਿਆਂ ਉਹਨਾਂ ਸਮਿਆਂ ਵਿੱਚ ਪਰਤ ਜਾਣ ਅਤੇ ਉੱਥੋਂ ਪਰਤ ਆਉਣ ਨੂੰ ਲੱਗ ਜਾਂਦਾ ਹੈ

ਜਦੋਂ ਘਰਾਂ ਵਿੱਚ ਫ਼ੋਨ ਲੱਗ ਗਏ ਤਾਂ ਚਿੱਠੀਆਂ ਕਾਰਡਾਂ ਵਾਲਾ ਕੰਮ ਘਟਣਾ ਸ਼ੁਰੂ ਹੋ ਗਿਆ ਅਤੇ ੴ ਸਤਿਗੁਰ ਪ੍ਰਸਾਦਿ, ਸਤਿ ਸ੍ਰੀ ਅਕਾਲ, ਨਮਸਤੇ, ਲਿਖਤੁਮ, ਪਿਆਰੇ, ਸਤਕਾਰਯੋਗ ਆਦਿ ਤੋਂ ਸ਼ੁਰੂ ਹੋਣ ਵਾਲੇ ਸੁਨੇਹੇ ‘ਹੈਲੋਤੋਂ ਸ਼ੁਰੂ ਹੋਣ ਲੱਗ ਪਏ ਅਤੇ ਤੁਹਾਡੀ ਪਿਆਰੀ ਭੈਣ, ਪਿਆਰਾ ਵੀਰ, ਪਿਆਰਾ ਬੇਟਾ, ਪਿਆਰੀ ਬੇਟੀ ਆਦਿ ਬਹੁਤ ਬਹੁਤ ਪਿਆਰ ਅਤੇ ਸਤਕਾਰ, ਢੇਰ ਸਾਰੀਆਂ ਦੁਆਵਾਂ ਆਦਿ ਤੋਂ ਖ਼ਤਮ ਹੋਣ ਵਾਲੇ ਸ਼ਬਦ ਓ ਕੇ, ਬਾਏ ਤਕ ਸਿਮਟ ਗਏਇਹ ਪਿਆਰ ਸਤਕਾਰ ਅਤੇ ਦੁਆਵਾਂ ਮੇਟੀਆਂ ਨਹੀਂ ਜਾ ਸਕਦੀਆਂ ਯਾਨੀ ਕਿ ਡਿਲੀਟ ਨਹੀਂ ਕੀਤੀਆਂ ਜਾ ਸਕਦੀਆਂ; ਜਦੋਂ ਪੜ੍ਹੋ ਨਵੀਂਆਂ ਲੱਗਦੀਆਂ ਹਨ ਜਾਪਦਾ ਹੈ ਜਿਵੇਂ ਹੁਣੇ ਹੁਣੇ ਕਿਸੇ ਨੇ ਸਿਰ ’ਤੇ ਹੱਥ ਧਰ ਕੇ ਪਿਆਰ ਅਤੇ ਅਸ਼ੀਰਵਾਦ ਦਿੱਤਾ ਹੋਵੇ

ਦੂਰ ਵਸਦੇ ਰਿਸ਼ਤੇਦਾਰਾਂ ਨਾਲ ਫ਼ੋਨ ’ਤੇ ਹੀ ਗੱਲਾਂ ਹੋਣ ਲੱਗੀਆਂਗੱਲ ਕਰਨ ਲਈ ਕਾਲ ਬੁੱਕ ਕਰਾਉਣੀ ਪੈਂਦੀ ਸੀਪਿੰਡਾਂ ਵਿੱਚ ਬੰਦਾ ਕਈ ਕਈ ਘੰਟੇ ਗੁਆਂਢੀਆਂ ਦੇ ਘਰ ਬੈਠਾ ਫ਼ੋਨ ਉਡੀਕਦਾ ਰਹਿੰਦਾਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਸੀ, ਨਾ ਬੈਠਣ ਵਾਲੇ ਨੂੰ, ਨਾ ਹੀ ਘਰ ਵਾਲਿਆਂ ਨੂੰ। ਜਾਂ ਫਿਰ ਜਦੋਂ ਫੋਨ ਆਉਂਦਾ ਤਾਂ ਕੰਧ ਉੱਤੋਂ ਦੀ, ਕੋਠੇ ਉੱਤੋਂ ਦੀ ਅਗਲਾ ਹਾਕ ਮਾਰ ਕੇ ਬੁਲਾ ਲੈਂਦਾਇਹ ਕੰਮ ਕਈ ਸਾਲ ਚੱਲਿਆ ਫਿਰ ਮੋਬਾਇਲ ਆ ਗਏਸ਼ੁਰੂ ਸ਼ੁਰੂ ਵਿੱਚ ਇਨ੍ਹਾਂ ਦਾ ਆਕਾਰ ਛੋਟਾ ਸੀਹਰ ਕਿਸੇ ਨੂੰ ਨੈੱਟ ਪੈਕ ਦੀ ਜ਼ਰੂਰਤ ਨਹੀਂ ਸੀ ਹੁੰਦੀਇਸ ’ਤੇ ਸੁਨੇਹੇ ਲਿਖ ਕੇ ਭੇਜੇ ਜਾਂਦੇਇਸ ਤੋਂ ਬਾਅਦ ਕਾਹਲ ਵਧ ਗਈ। ਲਿਖਣ ਦੀ ਖੇਚਲ਼ ਕਰਨ ਨਾਲੋਂ ਕਿਸੇ ਦਾ ਆਇਆ ਸਨੇਹਾ ਹੀ ਅੱਗੇ ਭੇਜ ਦਿੱਤਾ ਜਾਂਦਾਕਈ ਵਾਰ ਤਾਂ ਘੁੰਮ-ਘੁਮਾ ਕੇ ਉਸੇ ਇਨਸਾਨ ਕੋਲ ਵਾਪਸ ਆ ਜਾਂਦਾ, ਜਿਸ ਨੇ ਲਿਖਿਆ ਹੁੰਦਾ

ਜਦੋਂ ਮੋਬਾਇਲ ਫ਼ੋਨ ਆ ਗਏ ਤਾਂ ਇਨ੍ਹਾਂ ਵਿੱਚ ਸ਼ੈਤਾਨੀ ਮਿਲਾਵਟ ਸ਼ੁਰੂ ਹੋ ਗਈ, ਮਤਲਬ ਕਿ ਪਰਿਵਾਰਕ ਜੀਆਂ ਦੀ ਨਿੰਦਿਆ ਚੁਗ਼ਲੀ ਦਾ ਕੰਮਘਰ ਦੇ ਸਾਰੇ ਜੀਆਂ ਨੂੰ ਗੱਲ ਦਾ ਪਤਾ ਨਹੀਂ ਹੁੰਦਾ, ਰਿਸ਼ਤੇਦਾਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾਸਹਿਣਸ਼ੀਲਤਾ ਦੀ ਕਮੀ ਕਾਰਨ ਘਰਾਂ ਦੇ ਪਰਦੇ ਚੁੱਕੇ ਜਾਣ ਲੱਗ ਪਏਮਾੜੇ ਹਾਜ਼ਮੇ ਵਾਲਿਆਂ ਨੇ ਆਪਣੇ ਘਰ ਪਰਿਵਾਰ ਦਾ ਕੁਝ ਵੀ ਢਕਿਆ ਨਹੀਂ ਰਹਿਣ ਦਿੱਤਾਆਪਣੇ ਆਪ ਹੀ ਆਪਣੇ ਘਰਾਂ ਦੇ ਪਰਦੇ ਚੁੱਕ ਕੇ ਆਪਣੇ ਢਿੱਡ ਆਪੇ ਨੰਗੇ ਕਰ ਲਏ ਮੋਬਾਇਲ ਇੱਕ ਅਜਿਹਾ ਤੂਫ਼ਾਨ ਲੈ ਕੇ ਆਇਆ, ਸਾਡੀਆਂ ਚਿੱਠੀਆਂ, ਕਾਰਡ, ਕਿਤਾਬਾਂ, ਕਾਪੀਆਂ, ਰਿਸ਼ਤੇ-ਨਾਤੇ, ਅਦਬ-ਸਤਕਾਰ, ਸ਼ਰਮ-ਲਿਹਾਜ਼ ਅਤੇ ਹੋਰ ਬਹੁਤ ਕੁਝ ਸਾਡੀ ਜ਼ਿੰਦਗੀ ਵਿੱਚੋਂ ਉਡਾ ਕੇ ਲੈ ਗਿਆ ਅਤੇ ਬੜਾ ਕੁਝ ਸਾਡੀਆਂ ਝੋਲ਼ੀਆਂ ਵਿੱਚ ਭਰ ਦਿੱਤਾ। ਪਰ ਇਹ ਚੰਗਾ ਮਾੜਾ ਜੋ ਸਾਡੀ ਝੋਲ਼ੀ ਆ ਪਿਆ, ਇਸ ਵਿੱਚੋਂ ਜਿਸ ਨੂੰ ਵੀ ਮਾੜਾ ਛਾਂਟ ਕੇ ਪਰੇ ਸੁੱਟਣਾ ਨਹੀਂ ਆਇਆ, ਉਹਨਾਂ ਦੀ ਜ਼ਿੰਦਗੀ ਵਿੱਚੋਂ ਬਹੁਤ ਕੁਝ ਚੰਗਾ ਮਨਫ਼ੀ ਹੋ ਗਿਆ

ਮੋਬਾਇਲ ਫ਼ੋਨ ਹੱਥ ਆਉਣ ’ਤੇ ਸ਼ੁਰੂ ਸ਼ੁਰੂ ਵਿੱਚ ਬੜੇ ਚਾਵਾਂ ਨਾਲ ਰਿਸ਼ਤੇਦਾਰਾਂ, ਭੈਣ ਭਰਾਵਾਂ ਅਤੇ ਜਾਣ ਪਛਾਣ ਵਾਲਿਆਂ ਨੂੰ ਰੰਗ ਬਰੰਗੀਆਂ ਤਸਵੀਰਾਂ ਨਾਲ ਰੰਗ ਬਰੰਗੇ ਸੁਨੇਹੇ ਭੇਜੇ ਜਾਂਦੇਕਈ ਵੀਰ ਭੈਣਾਂ ਤਾਂ ‘ਗੁੱਡ ਮੌਰਨਿੰਗ’ ਭੇਜਣ ਲਈ ਸੁੱਤੇ ਉੱਠਦੇ ਹੀ ਮੋਬਾਇਲ ਚੁੱਕ ਲੈਂਦੇਨਵੇਂ ਸਾਲ ਦੇ ਜਾਂ ਤਿੱਥ ਤਿਉਹਾਰ ਉੱਤੇ ਉਹਨਾਂ ਨਾਲ ਸੰਬੰਧਿਤ ਢੁਕਵੀਆਂ ਫੋਟੋਆਂ ਅਤੇ ਵੀਡੀਓ ਲਾ ਕੇ ਸੁਨੇਹੇ ਲਿਖ ਕੇ ਭੇਜੇ ਜਾਣ ਲੱਗੇਫਿਰ ਥੋੜ੍ਹੇ ਵੱਡੇ ਫ਼ੋਨ ਆਏ, ਅਤੇ ਨਾਲ ਹੀ ਵਟਸੈਪ, ਫੇਸਬੁੱਕ ਅਤੇ ਹੋਰ ਪਤਾ ਨਹੀਂ ਕਿੰਨੀਆਂ ਐਪਾਂ ਆ ਗਈਆਂਫਿਰ ਦਿਲੋਂ ਨਿਕਲਣ ਵਾਲੀਆਂ ਦੁਆਵਾਂ ਕਾਪੀ ਪੇਸਟ ਹੋਣ ਲੱਗੀਆਂ ਜਾਂ ਫਿਰ ਜਿਵੇਂ ਕਿਸੇ ਦਾ ਸੁਨੇਹਾ ਆ ਜਾਂਦਾ, ਉਸੇ ਤਰ੍ਹਾਂ ਅੱਗੇ ਭੇਜ ਦਿੱਤਾ ਜਾਂਦਾਕੰਮ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਨਿੱਬੜ ਜਾਂਦਾਨਵੇਂ ਨਵੇਂ ਮੋਬਾਈਲਾਂ ਨੂੰ ਤਾਂ ਕੁਝ ਨਹੀਂ ਸੀ ਹੁੰਦਾਫਿਰ ਫ਼ੋਨ ਵਿਚਾਰੇ ਜਵਾਬ ਦੇਣ ਲੱਗ ਪਏ ਕਿ ਭਾਈ ਸਾਡੇ ਅੰਦਰ ਐਨਾ ਕੁਝ ਸੰਭਾਲਣ ਦੀ ਥਾਂ ਨਹੀਂ ਐਫਿਰ ਇਹ ਕੰਮ ਘਟਾ ਦਿੱਤਾ ਗਿਆ, ਰੋਜ਼ ਰੋਜ਼ ਸੁਨੇਹੇ ਭੇਜਣ ਕੰਨੀਓਂ ਕੀ ਥੁੜਿਆ ਪਿਆ

ਅਜੇ ਵੀ ਗਿਣੇ ਚੁਣੇ ਲੋਕ ਖੁਦ ਹੀ ਲਿਖ ਕੇ ਭੇਜਦੇ ਹਨਲੋਕਾਂ ਦੀ ਕਾਹਲ਼ ਦਾ ਇੱਥੋਂ ਪਤਾ ਲਗਦਾ ਹੈ ਕਿ ਸੌ ਤਰ੍ਹਾਂ ਦੀਆਂ ਗਲਤੀਆਂ ਹੋਣ ਤੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਬਿਨਾਂ ਸੋਧ ਕੀਤਿਆਂ, ਬਿਨਾਂ ਸੋਚੇ ਵਿਚਾਰੇ ਅੱਗੇ ਦੀ ਅੱਗੇ ਸੇਨੇਹੇ ਉਸੇ ਤਰ੍ਹਾਂ ਭੇਜ ਦਿੱਤੇ ਜਾਂਦੇ ਹਨ, ਜਿਸ ਨਾਲ ਭਾਸ਼ਾਈ ਵਿਗਾੜ ਸ਼ੁਰੂ ਹੋ ਗਿਆਪੰਜਾਬੀ ਭਾਸ਼ਾ ਸਿੱਖਣ ਵਾਲਿਆਂ ਲਈ ਸਹੀ ਗਲਤ ਦੀ ਪਛਾਣ ਔਖੀ ਹੋਈ ਜਾਂਦੀ ਹੈਹੁਣ ਤਾਂ ਸਾਰੀ ਦੁਨੀਆਂ ਹੀ ਜਿਵੇਂ ਮੋਬਾਈਲਾਂ ਵਿੱਚ ਸਮਾ ਗਈ ਹੋਵੇ; ਸਾਡਾ ਖਾਣ-ਪੀਣ, ਪਹਿਨਣ, ਪੜ੍ਹਾਈ-ਲਿਖਾਈ, ਦੁੱਖ-ਸੁਖ, ਹੱਸਣਾ-ਰੋਣਾ, ਸਭ ਕੁਝਰਿਸ਼ਤੇਦਾਰ, ਭੈਣ ਭਰਾ, ਬੱਚੇ, ਬਜ਼ੁਰਗ ਸਭ ਮੋਬਾਇਲ ਵਿੱਚੋਂ ਹੀ ਨਜ਼ਰ ਆਉਂਦੇ ਹਨਬੱਚੇ ਮਾਪਿਆਂ ਨੂੰ ਅਤੇ ਮਾਪੇ ਬੱਚਿਆਂ ਨੂੰ ਮੋਬਾਇਲਾਂ ਵਿੱਚੋਂ ਹੀ ਦਿਸਦੇ ਹਨ, ਜਦੋਂ ਵੀਡੀਓ ਕਾਲ ਹੁੰਦੀ ਹੈਕੋਈ ਕਰਮਾਂ ਵਾਲਾ ਹੀ ਹੋਵੇਗਾ ਜਿਹੜਾ ਆਪਣੇ ਬੱਚਿਆਂ ਨਾਲ ਰਹਿ ਕੇ ਪੋਤੇ ਪੋਤੀਆਂ ਨਾਲ ਖੇਡਦਾ ਹੋਵੇਗਾ।

ਵਾਰ ਵਾਰ ਇਹ ਵੀ ਸਮਝਾਇਆ ਜਾ ਰਿਹਾ ਹੈ ਕਿ ਕਿਸੇ ਵੀ ਤਿੱਥ ਤਿਉਹਾਰ ਮੌਕੇ ਜਾਂ ਫਿਰ ਨਵੇਂ ਸਾਲ ਦੀਆਂ ਵਧਾਈਆਂ ਦੇਣ ਦੀ ਆੜ ਵਿੱਚ ਠੱਗਣ ਲਈ ਠੱਗ ਲੋਕ ਵੀ ਤਿਆਰ ਬੈਠੇ ਹਨਇਸ ਲਈ ਹਰੇਕ ਨੂੰ ਕਿਸੇ ਵੀ ਲਿੰਕ ’ਤੇ ਕਲਿੱਕ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈਤਿਉਹਾਰਾਂ ਅਤੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦੇ ਓਹਲੇ ਵੀ ਤੰਦ-ਤਾਣੀ ਉਲਝੀ ਜਾਪਦੀ ਹੈਇਸ ਲਈ ਹੁਣ ਤਾਂ ਬੰਦਾ ਇਸ ਤਰ੍ਹਾਂ ਦੇ ਸੁਨੇਹੇ ਵੀ ਖੋਲ੍ਹਣ ਤੋਂ ਡਰਦਾ ਹੈਕਿਉਂ ਨਾ ਹੁਣ ਵੀ ਚਿੱਠੀਆਂ ਵੱਲ ਮੁੜਿਆ ਜਾਵੇ? ਨਾ ਠੱਗੇ ਜਾਣ ਦਾ ਡਰ, ਨਾ ਕਿਸੇ ਦੇ ਅੰਦਰੋਂ ਬਲੌਕ ਜਾਂ ਡਿਲੀਟ ਹੋਣ ਦਾ ਖ਼ਦਸ਼ਾਚਿੱਠੀ ਜਿੰਨੀ ਵਾਰੀ ਪੜ੍ਹੋ, ਸਾਂਝ ਹੋਰ ਮਜ਼ਬੂਤ ਹੁੰਦੀ ਹੈਜੇ ਪੁਰਾਣੀਆਂ ਚਿੱਠੀਆਂ ਸਾਂਭ ਕੇ ਰੱਖੀਆਂ ਹੋਣ, ਜਦੋਂ ਉਹਨਾਂ ਨੂੰ ਕੁਝ ਸਮੇਂ ਬਾਅਦ ਦੁਬਾਰਾ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਜ਼ਿੰਦਗੀ ਦੀ ਦੌੜ ਵਿੱਚ ਖੱਟਿਆ ਤਾਂ ਪਤਾ ਨਹੀਂ ਕੁਝ ਹੈ ਵੀ ਜਾਂ ਨਹੀਂ ਪਰ ਗਵਾ ਬਹੁਤ ਕੁਝ ਲਿਆ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author