HarjoginderToor7“ਮੈਂ ਕੁਝ ਬੋਲੀ ਤਾਂ ਨਾ ਪਰ ਮੇਰੇ ਦਿਲ ਨੂੰ ਵੱਟ ਜਿਹਾ ਚੜ੍ਹ ਗਿਆ ਕਿ ਆਹ ਹੈ ...”
(26 ਫਰਵਰੀ 2025)

 

ਇਹ ਗੱਲ 1983 ਦੀ ਹੈਦਸੰਬਰ ਦਾ ਮਹੀਨਾ, ਸੋਹਣੀ ਮਿੱਠੀ ਠੰਢੀ ਰੁੱਤਉਦੋਂ ਰੁੱਤਾਂ ਵਿੱਚ ਐਨਾ ਫਰਕ ਨਹੀਂ ਸੀ ਹੁੰਦਾਜਿਵੇਂ ਹੁਣ ਗਰਮੀ ਜ਼ਿਆਦਾ ਹੈ ਤੇ ਠੰਢ ਦਾ ਮੌਸਮ ਘੱਟ ਹੈਜਿਵੇਂ ਕਿ ਹੁਣ ਥੋੜ੍ਹਾ ਸਮਾਂ ਹੀ ਠੰਢ ਰਹਿੰਦੀ ਹੈ, ਮਹੀਨਾ ਜਾਂ ਦੋ ਮਹੀਨੇਮੇਰਾ ਵਿਆਹ ਦਸੰਬਰ ਮਹੀਨੇ ਦਾ ਸੀ ਮੈਨੂੰ ਬੜਾ ਹੀ ਚਾਅ ਕਿ ਮੈਂ ਬਹੁਤ ਵਧੀਆ ਨਵੇਂ ਸਾਂਝੇ ਘਰ ਵਿੱਚ ਜਾ ਰਹੀ ਹਾਂ, ਜਿੱਥੇ ਸਾਰਾ ਪਰਿਵਾਰ ਭਾਵ ਚਾਚੇ ਤਾਏ ਇਕੱਠੇ ਰਹਿੰਦੇ ਹਨਕਿਉਂਕਿ ਮੇਰਾ ਪੇਕਾ ਪਰਿਵਾਰ ਵੀ ਕਾਫੀ ਵੱਡਾ ਸੀਅਸੀਂ ਚਾਚੇ ਤਾਏ ਦੀਆਂ ਕੁੜੀਆਂ ਇਕੱਠੀਆਂ ਹੀ ਸਮਾਂ ਬਤੀਤ ਕਰਦੀਆਂ ਸੀਸਾਡੇ ਵਿੱਚ ਤੇਰਾ-ਮੇਰਾ ਘੱਟ ਹੀ ਸੀ

ਜਦੋਂ ਮੈਂ ਵਿਆਹ ਕਰਵਾ ਕੇ ਸਹੁਰੇ ਘਰ ਗਈ ਤਾਂ ਉਸ ਦਿਨ ਦੇਖਿਆ ਕਿ ਮੇਰੀ ਸੱਸ ਨੇ ਮੈਨੂੰ ਬੜੇ ਚਾਅ ਨਾਲ ਸਗਨ ਦਿੱਤਾ ਤੇ ਬਹੁਤ ਪਿਆਰ ਦਿੱਤਾਮੈਂ ਬੜੀ ਖ਼ੁਸ਼ਪਰ ਥੋੜ੍ਹੀ ਦੇਰ ਬਾਅਦ ਮੇਰੀਆਂ ਨਣਦਾਂ ਮੈਨੂੰ ਬਾਹਰ ਸੱਦ ਕੇ ਲੈ ਕੇ ਗਈਆਂ ਕਿ ਬਾਹਰ ਚੱਲ, ਘਰ ਦੇ ਗਿੱਧਾ ਪਾ ਰਹੇ ਹਨਮੈਂ ਦੇਖਿਆ ਕਿ ਗਿੱਧੇ ਵਿੱਚ ਕੇਵਲ ਮੇਰੀਆਂ ਤਿੰਨ ਨਣਦਾਂ ਤੇ ਇੱਕ ਮੇਰੀ ਵਿਚੋਲਣ ਤੇ ਬਾਕੀ ਮੇਰੇ ਪਤੀ ਦੇ ਦੋਸਤ ਸਨਮੈਂ ਹੈਰਾਨ ਰਹਿ ਗਈ ਕਿ ਆਹ ਕੀ? ਇਹ ਤਾਂ ਕਹਿੰਦੇ ਸਨ ਸਾਡੇ ਪਰਿਵਾਰ ਵਿੱਚ ਪਿਆਰ ਹੀ ਬੜਾ ਹੈਪਰ ਇਹ ਗਿੱਧਾ ਇਕਹਿਰਾ ਜਿਹਾ ਕਿਉਂ? ਬਾਕੀ ਤਾਏ, ਚਾਚੇ ਸਾਰੇ ਹੀ ਜਾ ਕੇ ਸੁੱਸਰੀ ਵਾਂਗ ਸੌਂ ਗਏ? ਮੈਂ ਕੁਝ ਬੋਲੀ ਤਾਂ ਨਾ ਪਰ ਮੇਰੇ ਦਿਲ ਨੂੰ ਵੱਟ ਜਿਹਾ ਚੜ੍ਹ ਗਿਆ ਕਿ ਆਹ ਹੈ ਸਾਂਝਾ ਪਰਿਵਾਰ? ਤੇ ਉਸਦਾ ਸਿਖਰਾਂ ਦਾ ਪਿਆਰ? ਬਾਅਦ ਵਿੱਚ ਮੈਨੂੰ ਮੇਰੀ ਸੱਸ ਨੇ ਦੱਸਿਆ ਕਿ ਪੁੱਤ ਜਦੋਂ ਚਰਨ ਦੇ ਚਾਚੇ ਦੇ ਮੁੰਡਿਆਂ ਦਾ ਵਿਆਹ ਸੀ, ਉਦੋਂ ਤਾਂ ਇਹ ਅੱਧੀ ਰਾਤ ਤਕ ਘੜਮੱਸ ਪਾਉਂਦੇ ਰਹੇ ਸਨ ਅਤੇ ਪੈਸੇ ਵਾਰਦੇ ਰਹੇ ਸਨ ਪਰ ਅੱਜ ਪਤਾ ਨਹੀਂ ਇਨ੍ਹਾਂ ਨੂੰ ਕੀ ਸੱਪ ਸੁੰਘ ਗਿਆ ਹੈ?

ਚੱਲੋ, ਵਕਤ ਹੌਲ਼ੀ-ਹੌਲ਼ੀ ਚਲਦਾ ਰਿਹਾ ਤੇ ਮੇਰੀਆਂ ਇਕੱਠੇ ਰਹਿਣ ਵਾਲ਼ੀਆਂ ਆਸਾਂ ’ਤੇ ਪਾਣੀ ਫਿਰਦਾ ਗਿਆ ਤੇ ਫਿਰਦਾ ਹੀ ਗਿਆਮੇਰਾ ਸਾਂਝੇ ਪਰਿਵਾਰ ਵਿੱਚ ਰਹਿਣ ਦਾ ਸੁਪਨਾ ਕਿਰਦਾ ਗਿਆ ਤੇ ਕਿਰਦਾ ਹੀ ਗਿਆਕੋਈ ਵੀ ਘਰ ਦਾ ਜੀਅ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਗੱਲ ਕਰਦਾ ਮੈਂ ਕਦੀ ਨਾ ਦੇਖਿਆਹਰ ਤੀਜੇ ਦਿਨ ਕਿਸੇ ਨਾ ਕਿਸੇ ਗੱਲ ਪਿੱਛੇ ਲੜਾਈ ਝਗੜਾ ਹੋਇਆ ਹੀ ਰਹਿੰਦਾ ਤੇ ਦਾਲ਼ ਜੁੱਤੀਆਂ ਵਿੱਚ ਵੰਡ ਹੁੰਦੀ ਰਹੀ

ਵੱਡੀ ਗੱਲ ਇਹ ਸੀ ਕਿ ਸਾਰੇ ਘਰ ਦੀ ਆਮਦਨ ਮੇਰੇ ਪਤੀ ਚਰਨ ਦੇ ਚਾਚੇ ਦੇ ਹੱਥ ਵਿੱਚ ਸੀ ਤੇ ਓਹੀ ਕਰਤਾ ਧਰਤਾ ਸੀਆਪਣੀ ਮਰਜ਼ੀ ਨਾਲ ਕਿਸੇ ਨੂੰ ਕੌਡੀ ਦੇਵੇ, ਚਾਹੇ ਨਾ ਦੇਵੇਇਸ ਪਰਿਵਾਰ ਦੇ ਤਿੰਨ ਭਾਈ ਸਨਬਾਪੂ ਜੀ, ਮੇਰੇ ਸਹੁਰਾ ਸਾਹਿਬ, ਸਭ ਤੋਂ ਵੱਡੇ ਤੇ ਫਿਰ ਦੋ ਚਾਚੇ, ਜਿਨ੍ਹਾਂ ਵਿੱਚੋਂ ਇੱਕ ਦੀ ਡੈੱਥ ਹੋ ਗਈ ਸੀਪਰ ਉਨ੍ਹਾਂ ਦਾ ਪਰਿਵਾਰ ਵੀ ਨਾਲ ਹੀ ਸੀਉਨ੍ਹਾਂ ਦੇ ਬੱਚੇ ਵੀ ਹੁਣ ਵਿਆਹੁਣ ਯੋਗ ਹੋ ਗਏ ਸਨਘਰ ਵਿੱਚ ਲਾ ਪਾ ਕੇ ਕੇਵਲ ਰੋਟੀ ਹੀ ਹਰ ਇੱਕ ਨੂੰ ਨਸੀਬ ਹੁੰਦੀ ਸੀਬਾਕੀ ਕਿਸੇ ਨੂੰ ਵੀ ਕੋਈ ਪੈਸਾ ਖਰਚਾ ਨਹੀਂ ਸੀ ਮਿਲ਼ਦਾਆਪਸੀ ਤਰੇੜ ਦਿਨੋਂ ਦਿਨ ਵਧਦੀ ਹੀ ਗਈਮੈਂ ਇੱਕ ਦਿਨ ਸੋਚੀਂ ਪੈ ਗਈ ਕਿ ਮਹਾ ਭਾਰਤ ਦਾ ਯੁੱਧ ਵੀ ਇਸੇ ਤਰ੍ਹਾਂ ਹੀ ਹੋਇਆ ਹੋਵੇਗਾ ਕਿ ਜਿਸ ਦੇ ਹੱਥ ਵਿੱਚ ਸਭ ਪੈਸਾ ਟਕਾ ਹੈ, ਉਹ ਆਪਣਿਆਂ ਲਈ ਖਰਚੇ ਪਰ ਦੂਜੇ ਨੂੰ ਦੇ ਕੇ ਰਾਜ਼ੀ ਨਾ ਹੋਵੇਦਰਯੋਧਨ ਨੇ ਤਾਂ ਆਪਣੀ ਭਰਜਾਈ ਦਰੋਪਤੀ ਦੀ ਇੱਜ਼ਤ ਮਿੱਟੀ ਵਿੱਚ ਮੇਲਣ ਦੀ ਕੋਈ ਵੀ ਕਸਰ ਬਾਕੀ ਨਹੀਂ ਸੀ ਛੱਡੀਮੈਂ ਸੋਚਿਆ, ਇਹ ਸ਼ਰੀਕਾ ਕਿੱਥੋਂ ਤਕ ਭਾਜੀ ਚਾੜ੍ਹ ਦਿੰਦਾ ਹੈ! ਇਹ ਕੋਈ ਅੱਜ ਦੀ ਗੱਲ ਨਹੀਂ, ਇਹ ਤਾਂ ਮੁੱਦਤਾਂ ਤੋਂ ਚਲਿਆ ਆ ਰਿਹਾ ਹੈ

ਅਖੀਰ ਵਿੱਚ ਜਦੋਂ ਸਾਨੂੰ ਅੱਡ ਕੀਤਾ ਗਿਆ ਤਾਂ ਆਪ ਚਾਚਾ ਜੀ ਨੇ ਵਧੀਆ ਬਣਿਆ ਘਰ ਸਾਂਭ ਲਿਆ ਅਤੇ ਘਰ ਦਾ ਸਾਰਾ ਚੰਗਾ-ਚੰਗਾ ਸਮਾਨ ਚੱਕ ਕੇ ਉਸ ਵਿੱਚ ਰੱਖ ਲਿਆਸਾਨੂੰ ਇੱਕ ਖੰਡਰ ਪਿਆ ਮਕਾਨ, ਜੋ ਇੱਕ ਪਾਸੇ ਸੀ, ਦੇ ਦਿੱਤਾ ਅਤੇ ਘਰ ਦੇ ਸਮਾਨ ਵਿੱਚੋਂ ਵੀ ਕੋਈ ਹਿੱਸਾ ਨਹੀਂ ਦਿੱਤਾਸਾਬਕਾ ਪਟਵਾਰੀ ਹੋਣ ਕਰਕੇ ਜ਼ਮੀਨ ਦੀ ਵੰਡ ਵਿੱਚ ਵੀ ਉਹ ਜਿੰਨਾ ਘਪਲਾ ਕਰ ਸਕਦਾ ਸੀ, ਰੱਜ ਕੇ ਕੀਤਾਜਦੋਂ ਚਰਨ ਨੇ ਪੁੱਛਣਾ ਕਿ ਚਾਚਾ ਜੀ, ਛੇ ਕਿੱਲੇ ਜ਼ਮੀਨ ਦਾ ਕੋਈ ਹਿਸਾਬ ਨਹੀਂ ਮਿਲ਼ਦਾ ਤਾਂ ਅੱਗੋਂ ਜਵਾਬ ਮਿਲਣਾ, ਲੀਰਾਂ ਦੇ ਖੁੱਦੋ ਨੂੰ ਫੋਲੇਂਗਾ ਤਾਂ ਵਿੱਚੋਂ ਲੀਰਾਂ ਹੀ ਨਿੱਕਲਣਗੀਆਂ

ਇੱਕ ਦਿਨ ਮੇਰੇ ਪਤੀ ਰੋਂਦੇ ਹੋਏ ਘਰ ਆਏਮੈਂ ਪੁੱਛਿਆ, ਕੀ ਹੋਇਆ? ਤਾਂ ਸਾਰੀ ਗੱਲ ਦਾ ਪਤਾ ਲੱਗਿਆਮੈਂ ਕਿਹਾ ਕਿ ਚਲੋ ਕੋਈ ਗੱਲ ਨਹੀਂਬਾਪੂ ਜੀ ਨੇ ਕਹਿਣਾ, ਮੈਂ ਤੇਰੇ ਚਾਚੇ ਨੂੰ ਪੁੱਤਾਂ ਵਾਂਗ ਪਾਲ਼ਿਆ ਸੀ, ਮੇਰੇ ਨਾਲ ਇਸ ਨੇ ਇੰਜ ਕਿਉਂ ਕੀਤਾ? ਇਹ ਤਾਂ ਇੱਕ ਬੱਚਾ ਸੀ ਤੇ ਮੈਂ ਇੰਨੀਆਂ ਕਮਾਈਆਂ ਕੀਤੀਆਂ ਤੇ ਮੇਰੇ ਹਿੱਸੇ ਕੀ ਆਇਆ? ਮੈਂ ਕਿਹਾ, “ਬਾਪੂ ਜੀ, ਇਹ ਸਮਝ ਲਵੋ ਕਿ ਆਪਾਂ ਇੱਕ ਵਾਰੀ ਫਿਰ ਪਾਕਿਸਤਾਨੋਂ ਉੱਜੜ ਕੇ ਆਏ ਹਾਂ

ਬਾਪੂ ਜੀ 1947 ਦੇ ਹੱਲਿਆਂ ਵੇਲੇ ਪਾਕਿਸਤਾਨ ਤੋਂ ਇੱਧਰ ਆਏ ਸਨਪਰ ਇਹ ਸ਼ਰੀਕੇਬਾਜ਼ੀ ਅੱਜ ਤਕ ਖਤਮ ਨਹੀਂ ਹੋਈ

ਚਾਚਾ ਜੀ ਦੇ ਦੋ ਮੁੰਡੇ ਹਨਇੱਕ ਕੈਨੇਡਾ ਹੈ ਤੇ ਦੂਜਾ ਭਾਰਤ ਵਿੱਚਕੈਨੇਡਾ ਵਾਲਾ ਸੁੱਖ ਨਾਲ ਸੁੱਖੀਂ ਵਸਦਾ ਹੈਉਸਦਾ ਆਪਣਾ ਤਕੜਾ ਕਾਰੋਬਾਰ ਹੈਡਾਲਰ ਦੋਹੀਂ ਹੱਥੀਂ ਲੁਟਾਵੇ ਤਾਂ ਵੀ ਨਾ ਮੁੱਕਣਘੱਟ ਇੰਡੀਆ ਵਾਲੇ ਕੋਲ ਵੀ ਨਹੀਂ, ਕਿਉਂਕਿ ਚਾਚਾ ਜੀ ਦੋ ਵਾਰ ਐੱਮ.ਐੱਲ.ਏ ਬਣੇ ਸੀ ਤੇ ਚੇਅਰਮੈਨ ਵੀ ਰਹੇ ਸੀ ਇੰਨਾ ਕੁਝ ਹੋਣ ਦੇ ਵਾਬਜੂਦ ਵੀ ਅਜੇ ਵੀ ਸ਼ਰੀਕੇਬਾਜ਼ੀ ਘਟੀ ਨਹੀਂ, ਸਗੋਂ ਵਧੀ ਹੀ ਹੈਸ਼ਰੀਕੇ ਦੀ ਰੁਚੀ ਅਨੁਸਾਰ, ਜਿੱਥੇ ਦਾਅ ਲਗਦਾ ਹੈ, ਡੰਗ ਮਾਰ ਹੀ ਜਾਂਦਾ ਹੈਅਸੀਂ ਤਾਂ ਉਸ ਕੁਦਰਤ ਉੱਤੇ ਹੀ ਛੱਡਿਆ ਹੋਇਆ ਹੈ ਕਿ ਆਪਣਾ ਹੀ ਖਾਣਾ ਪੀਣਾ ਹੈਜੋ ਸਾਡੇ ਜੋਗਾ ਬਹੁਤ ਹੈਅਸੀਂ ਕਿਸੇ ਪੈਂਚੀ ਜਾਂ ਸਰਪੈਂਚੀ ਵਿੱਚ ਵੀ ਹਿੱਸਾ ਨਹੀਂ ਲੈਂਦੇ ਪਰ ਫਿਰ ਵੀ ਪਤਾ ਨਹੀਂ ਸ਼ਰੀਕਾਂ ਨੂੰ ਕੀ ਤਕਲੀਫ ਹੈ, ਸਾਨੂੰ ਆਪਣੇ ਘਰ ਵਸਦਿਆਂ ਨੂੰ ਕਿਉਂ ਨਹੀਂ ਜਰਦੇਇਨ੍ਹਾਂ ਦੀਆਂ ਦਿੱਤੀਆਂ ਦੁੱਖ-ਤਕਲੀਫਾਂ ਨੂੰ ਜਰਦਿਆਂ ਅੱਜ ਸਾਨੂੰ 40 ਸਾਲ ਹੋ ਗਏ ਹਨਅਸੀਂ ਥੱਕ ਗਏ ਹਾਂ ਪਰ ਸ਼ਰੀਕਾ ਨਹੀਂ ਥੱਕਿਆ

ਸੱਚੀਂ ਹੀ ਦਰਯੋਧਨ ਅੱਜ ਘਰ-ਘਰ ਜੰਮੇ ਹੋਏ ਨੇਜਿਸ ਪਾਸੇ ਦੇਖੋ ਇਹੀ ਕੁਝ ਹੋ ਰਿਹਾ ਹੈਮੇਰੀ ਮੰਮੀ ਦਾ ਕਹਿਣਾ ਮੈਨੂੰ ਕਈ ਵਾਰ ਯਾਦ ਆਉਂਦਾ ਹੈ ਕਿ ਪੁੱਤ! ਸ਼ਰੀਕ ਬੇਦੀ ਗੱਡ ਕੇ ਫੇਰੇ ਨਹੀਂ ਲੈਂਦਾ, ਬਾਕੀ ਕਸਰ ਨਹੀਂ ਛੱਡਦਾਤੇ ਸਾਰੇ ਪਾਸੇ ਹੋ ਵੀ ਇਹੋ ਹੀ ਰਿਹਾ ਹੈਜੇ ਇੱਕ ਇਨਸਾਨ ਥੋੜ੍ਹਾ ਭਲਾਮਾਣਸ ਹੈ ਤਾਂ ਦੂਜਾ ਉਸ ਨੂੰ ਢਾਹੁਣ ਦੀ ਕੋਸ਼ਿਸ਼ ਕਰਦਾ ਹੈਭਾਈਚਾਰੇ ਦੀ ਸੰਗ ਸ਼ਰਮ ਤਾਂ ਕੀ ਹੋਣੀ ਸੀ, ਉਸ ਨੂੰ ਤਾਂ ਇਹ ਟਿੱਚ ਸਮਝਦੇ ਹਨਸਗੋਂ ਮਸਾਲੇ ਲਾ-ਲਾ ਖ਼ੁਸ਼ ਹੁੰਦੇ ਹਨਕਾਸ਼! ਕੋਈ ਇਨ੍ਹਾਂ ਨੂੰ ਸਮੁੱਤ ਦੇਵੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Harjoginder Toor

Harjoginder Toor

WhatsApp: (Canada: 647 - 926 - 9797)
Email: (har.toor1@gmail.com)