DarbaraSKahlon7ਔਰਤਾਂ ਨਾਲ ਲਗਾਤਾਰ ਦੂਸਰੇ ਦਰਜੇ ਦੇ ਸ਼ਹਿਰੀਆਂ ਦੀ ਤਰ੍ਹਾਂ ਵਿਵਹਾਰ ਅਤੇ ਡੌਨਾਲਡ ਟਰੰਪ ਦੇ ਔਰਤਾਂ ...
(4 ਨਵੰਬਰ 2024)

 
ਅਮਰੀਕਾ ਅੰਦਰ ਐਂਤਕੀ 47ਵੇਂ ਰਾਸ਼ਟਰਪਤੀ ਦੀ ਚੋਣ ਨੂੰ ਲੈ ਅਤਿ ਦਿਲਚਸਪ ਸਥਿਤੀ ਬਣੀ ਹੋਈ ਹੈਪੂਰੇ ਵਿਸ਼ਵ ਦੀਆਂ ਅੱਖਾਂ ਅਮਰੀਕੀ ਮਹਾਸ਼ਕਤੀ ਦੇ ਲੋਕਤੰਤਰ ਦੇ ਸਭ ਤੋਂ ਤਾਕਤਵਰ ਰਾਸ਼ਟਰਪਤੀ ਪਦ ਦੀਆਂ ਚੋਣਾਂ ਵੱਲ ਲੱਗੀਆਂ ਹੋਈਆਂ ਹਨਮੁਕਾਬਲਾ ਦੋ ਤਾਕਤਵਰ ਰਵਾਇਤੀ ਰਾਜਨੀਤਕ ਪਾਰਟੀਆਂ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦੇ ਔਰਤ ਉਮੀਦਵਾਰ ਉਪਰਾਸ਼ਟਰਪਤੀ ਸ਼੍ਰੀਮਤੀ ਕਮਲਾ ਹੈਰਿਸ (ਜਿਸਦਾ ਪਿਛੋਕੜ ਭਾਰਤ ਦੇ ਤਾਮਿਲਨਾਡੂ ਪ੍ਰਾਂਤ ਨਾਲ ਸੰਬੰਧਿਤ ਹੈ) ਅਤੇ ਰਿਪਬਲਿਕਨ ਪਾਰਟੀ ਉਮੀਦਵਾਰ ਸਾਬਕਾ ਦਬੰਗ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੈ

ਅਮਰੀਕਾ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਪਦ ਲਈ ਚੋਣਾਂ ਨਵੰਬਰ ਦੇ ਪਹਿਲੇ ਸੋਮਵਾਰ ਤੋਂ ਅਗਲੇ ਮੰਗਲਵਾਰ (ਨਾ 2 ਨਵੰਬਰ ਤੋਂ ਪਹਿਲਾਂ, ਨਾ 8 ਨਵੰਬਰ ਤੋਂ ਬਾਅਦ) ਹੁੰਦੀਆਂ ਹਨਸੋ ਇਸ ਵਾਰ ਇਹ ਚੋਣਾਂ 5 ਨਵੰਬਰ, 2024 ਨੂੰ ਹੋਣ ਜਾ ਰਹੀਆਂ ਹਨਉਸੇ ਦਿਨ 435 ਕਾਂਗਰਸ ਹਾਊਸ, ਗਵਰਨਰਾਂ, 34 ਸੈਨੇਟਰਾਂ ਅਤੇ ਰਾਜ ਵਿਧਾਨ ਸਭਾਵਾਂ ਲਈ ਵੀ ਚੋਣਾਂ ਹੋਣ ਜਾ ਰਹੀਆਂ ਹਨ

ਉਲਟ ਫੇਰ:

ਹਕੀਕਤ ਵਿੱਚ ਇਹ ਚੋਣਾਂ ਰਾਸ਼ਟਰਪਤੀ ਜੋਅ ਬਾਈਡਨ ਡੈਮੋਕ੍ਰੈਟਿਕ ਅਤੇ ਡੋਨਾਲਡ ਟਰੰਪ ਰਿਪਬਲੀਕਨ ਉਮੀਦਵਾਰਾਂ ਦਰਮਿਆਨ ਤੈਅ ਸਨਪਰ ਦੋਹਾਂ ਉਮੀਦਵਾਰਾਂ ਦਰਮਿਆਨ 27 ਜੂਨ, 2024 ਨੂੰ ਅਟਲਾਂਟਾ (ਜੋਰਜੀਆ) ਵਿਖੇ ਹੋਏ ਪਹਿਲੇ ਡਿਬੇਟ ਵਿੱਚ 82 ਸਾਲਾ ਬੁੱਢੇ, ਭੁਲੱਕੜ, ਨੀਰਸ ਰਾਸ਼ਟਰਪਤੀ ਬਾਇਡਨ ਦੀ ਨਿਰਾਸ਼ਾਜਨਤਕ ਕਾਰਗੁਜ਼ਾਰੀ ਕਰਕੇ ਪਾਰਟੀ ਅਤੇ ਦੇਸ਼-ਵਿਦੇਸ਼ ਵਿੱਚ ਅਜਿਹਾ ਦਬਾ ਭਰਿਆ ਮਾਹੌਲ ਬਣਿਆਅ, ਜਿਸ ਕਰਕੇ ਪਾਰਟੀ ਅਤੇ ਦੇਸ ਦੇ ਭਵਿੱਖ ਦੇ ਮੱਦੇ ਨਜ਼ਰ ਉਨ੍ਹਾਂ 21 ਜੁਲਾਈ ਨੂੰ ਚੋਣਾਂ ਤੋਂ ਪਿੱਛੇ ਹਟਣ ਦਾ ਨਿਰਣਾ ਲਿਆਅਗਸਤ 5, 2024 ਨੂੰ ਡੈਮੋਕ੍ਰੈਟਿਕ ਪਾਰਟੀ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਚੁਣ ਲਿਆ, ਜੋ ਪਹਿਲਾਂ ਕੈਲੇਫੋਰਨੀਆਂ ਰਾਜ ਦੀ ਅਟਾਰਨੀ ਜਨਰਲ, ਫਿਰ ਸੈਨੇਟਰ ਰਹਿ ਚੁੱਕੀ ਹੈਇਹ ਅਮਰੀਕੀ ਰਾਸ਼ਟਰਪਤੀ ਪਦ ਸੰਬੰਧੀ ਚੋਣ ਦੇ ਸੰਦਰਭ ਵਿੱਚ ਇਤਿਹਾਸਕ ਉਲਟ ਫੇਰ ਸੀ

ਦੂਸਰੀ ਬਹਿਸ:

ਕਮਜ਼ੋਰ ਮੁਖਾਲਿਫ ਬਾਅਦ ਜਦੋਂ ਔਰਤ ਉਮੀਦਵਾਰ ਸਾਹਮਣੇ ਆਈ ਤਾਂ ਤੇਜ਼ ਤਰਾਰ, ਵਿਗੜੈਲ, ਹਮਲਾਵਰ ਟਰੰਪ ਕੰਛਾਂ ਵਜਾਉਂਦਾ ਨਜ਼ਰ ਆਇਆਪਰ 10 ਸਤੰਬਰ, 2024 ਨੂੰ ਦੋਹਾਂ ਉਮੀਦਵਾਰਾਂ ਦਰਮਿਆਨ ਫਿਲਾਡੈਲਫੀਆ (ਪੈਨਸਿਲਵੇਨੀਆ) ਵਿਖੇ ਚੱਲੀ 90 ਮਿੰਟ ਬਹਿਸ ਵਿੱਚ 59 ਸਾਲਾ ਕਮਲਾ ਹੈਰਿਸ ਨੇ 78 ਸਾਲਾ ਹੰਕਾਰੀ ਬੁੱਢੇ ਟਰੰਪ ਨੂੰ ਨਾਨੀ ਚੇਤੇ ਕਰਾ ਕੇ ਰੱਖ ਦਿੱਤੀਭਾਵੇਂ ਉਹ ਇਸ ਬਹਿਸ ਵਿੱਚ ਆਪੇ ਆਪਣੀ ਜਿੱਤ ਦੇ ਦਾਅਵੇ ਕਰ ਰਿਹਾ ਸੀ ਪਰ ਹਕੀਕਤ ਵਿੱਚ ਟੈਸਲਾ ਕੰਪਨੀ ਦੇ ਨਾਮਵਰ ਸੀ.ਈ.ਓ. ਐਲਨ ਮਸਕ ਅਨੁਸਾਰ 10 ਸਤੰਬਰ ਦੀ ਰਾਤ ਟਰੰਪ ਲਈ ਬੁਰੀ ਸਾਬਤ ਹੋਈਉਹ ਦੂਸਰੀ ਬਹਿਸ ਨਵੀਂ ਉਮੀਦਵਾਰ ਕਮਲਾ ਹੈਰਿਸ ਨਾਲ ਕਰਨ ਤੋਂ ਭੱਜ ਉੱਠਿਆਇਸ ਸਥਿਤੀ ਨੇ ਕਮਲਾ ਹੈਰਿਸ ਨੂੰ ਟਰੰਪ ਲਈ ਇੱਕ ਵੱਡੀ ਚੁਣੌਤੀ ਭਰੇ ਮੁਕਾਮ ’ਤੇ ਲਿਆ ਖੜ੍ਹਾ ਕੀਤਾਇਸ ਬਹਿਸ ਨੇ ਅਮਰੀਕੀ ਔਰਤ ਵਰਗ ਨੂੰ ਕਮਲਾ ਹੈਰਿਸ ਪਿੱਛੇ ਲਾਮਬੰਦ ਹੋਣ ਲਈ ਉਤਸ਼ਾਹਿਤ ਕੀਤਾਤੀਸਰੇ ਮੁਕਾਬਲੇ ਵਿੱਚੋਂ ਭੱਜਣ ਵਾਲੇ ਟਰੰਪ ਨੂੰ ਉਨ੍ਹਾਂ ‘ਡਰਾਕਲ’ ਕਹਿ ਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ

ਪਾੜਾ:

ਟਰੰਪ ਮੁਕਾਬਲੇ ਤਾਕਤਵਰ ਔਰਤ ਉਮੀਦਵਾਰ ਖੜ੍ਹੀ ਹੋਣ ਕਰਕੇ ਅਮਰੀਕਾ ਅੰਦਰ ਲਿੰਗ ਪਾੜਾ ਵਧਦਾ ਜਾ ਰਿਹਾ ਹੈ ਜੋ ਗੁਆਂਢੀ ਰਾਜ ਕੈਨੇਡਾ ਹੀ ਨਹੀਂ ਬਲਕਿ ਪੂਰੇ ਵਿਸ਼ਵ ਅੰਦਰ ਔਰਤ ਵਰਗ ਨੂੰ ਮਰਦ ਬਰਾਬਰ ਅਧਿਕਾਰਾਂ ਲਈ ਤਣ ਜਾਣ ਲਈ ਉਤੇਜਤ ਕਰ ਰਿਹਾ ਹੈਇੰਜ ਲੱਗ ਰਿਹਾ ਹੈ ਕਿ ਅਮਰੀਕਾ ਅੰਦਰ ਜੋ ਰਾਸ਼ਟਰਪਤੀ ਪਦ ਲਈ ਚੋਣਾਂ ਅਕਸਰ ਦੋ ਪ੍ਰਮੁੱਖ ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਦੇ ਪ੍ਰਮੁੱਖ ਨਾਮਵਰ ਉਮੀਦਵਾਰਾਂ ਵਿੱਚ ਅਤਿ ਸੰਜੀਦਾ ਮੁੱਦਿਆਂ ਅਧਾਰਤ ਹੁੰਦੀਆਂ ਹਨ, ਐਤਕੀਂ ਲਿੰਗ ਅਧਾਰਤ ਹੋਣ ਦਾ ਜ਼ੋਰ ਫੜ ਰਹੀਆਂ ਹਨ ਅਤੇ ਇਹ ਫਰਕ ਖਾਈ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ

ਵਕਾਰ:

ਐੱਨ ਬੀ ਸੀ ਪੋਲ ਅਨੁਸਾਰ ਮਰਦ 12 ਪੁਆਇੰਟ ਕਮਲਾ ਹੈਰਿਸ ਨਾਲੋਂ ਡੋਨਾਲਡ ਟਰੰਪ ਵੱਲ ਝੁਕੇ ਹੋਏ ਹਨ52 ਪ੍ਰਤੀਸ਼ਤ ਮਰਦ ਟਰੰਪ ਵੱਲ ਜਦਕਿ 40 ਪ੍ਰਤੀਸ਼ਤ ਕਮਲਾ ਹੈਰਿਸ ਵੱਲ ਝੁਕੇ ਹੋਏ ਹਨਉਲਟ ਔਰਤਾਂ 21 ਪੁਆਇੰਟ ਮਰਦਾਂ ਨਾਲੋਂ ਵੱਧ ਕਮਲਾ ਹੈਰਿਸ ਪ੍ਰਤੀ ਝੁਕੀਆਂ ਹੋਈਆਂ ਹਨ58 ਪ੍ਰਤੀਸ਼ਤ ਔਰਤਾਂ ਕਮਲਾ ਹੈਰਿਸ ਵੱਲ ਜਦ ਕਿ 37 ਪ੍ਰਤੀਸ਼ਤ ਟਰੰਪ ਵੱਲ ਝੁਕੀਆਂ ਹੋਈਆਂ ਹਨਇਸ ਲਈ ਟਰੰਪ ਦਾ ਨਿੱਜੀ ਤੌਰ ’ਤੇ ਔਰਤ ਨਾਲ ਜਿਣਸੀ ਛੇੜ-ਛਾੜ ਦਾ ਵਿਵਹਾਰ, ਪੋਰਨ ਫਿਲਮਾਂ ਦੀ ਹੀਰੋਇਨ ਨਾਲ ਜਿਣਸੀ ਸੰਬੰਧ ਦਬਾਉਣ ਲਈ ‘ਹਸ਼ ਮਨੀ’ ਦੇਣ ਦਾ ਅਪਰਾਧ, ਉਸਦਾ ਗਰਭਪਾਤ ਵਿਰੋਧੀ ਸਟੈਂਡ, ਟਰੰਪ ਦੀਆਂ ਰੈਲੀਆਂ ਵਿੱਚ ਮਰਦਾਂ ਵੱਲੋਂ ਮਰਦਾਊਪੁਣੇ ਦੇ ਪੱਖ ਵਿੱਚ ਫੁੰਕਾਰੇ ਮਾਰਨਾ, ਟਰੰਪ ਨਾਲ ਰਿਪਬਲੀਕਨ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਦੀ ਚੋਣ ਲਈ ਖੜ੍ਹੇ ਓਹਾਇਓ ਰਾਜ ਦੇ ਸੈਨੇਟਰ ਜੇ ਡੀ ਵਾਂਸ ਵੱਲੋਂ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਿਤ ਪ੍ਰਮੁੱਖ ਔਰਤਾਂ ਨੂੰ ਚਾਈਲਡਲੈੱਸ ਕੈਟ ਲੇਡੀਜ਼ ਜਿਹੇ ਭੱਦੇ ਸ਼ਬਦ ਵਰਤਣਾ ਆਦਿ ਕਰਕੇ ਔਰਤ ਵਰਗ ਉਨ੍ਹਾਂ ਵਿਰੁੱਧ ਹੁੰਦਾ ਜਾ ਰਿਹਾ ਹੈ

ਗਲੋਬਲ ਪੱਧਰ ’ਤੇ ਅਪਰੈਲ, 2024 ਵਿੱਚ ਤਿੰਨ ਲੱਖ ਲੋਕਾਂ ਤੇ ਅਧਾਰਤ ਇੱਕ ਸਰਵੇ ਕਰਾਇਆ ਗਿਆ ਸੀ, ਇਸ ਵਿੱਚ ਇਹ ਅਹਿਮ ਇੰਕਸ਼ਾਫ ਉੱਭਰ ਕੇ ਅੱਗੇ ਆਇਆ ਕਿ ਪਿਛਲੇ ਇੱਕ ਦਹਾਕੇ ਤੋਂ ਵਿਸ਼ਵ ਪੱਧਰ ’ਤੇ ਔਰਤਾਂ ਵਿੱਚ ਜਾਗ੍ਰਤੀ ਪੈਦਾ ਹੋਣ ਕਰਕੇ ਉਹ ਪਿਤਾ ਪੁਰਖੀ ਦਬਾਵਾਂ, ਗੁਲਾਮੀ ਅਤੇ ਦਹਿਸ਼ਤ ਦੀਆਂ ਜ਼ੰਜੀਰਾਂ ਤੋੜ ਕੇ ਅਜ਼ਾਦ ਹੋ ਰਹੀਆਂ ਹਨਉਹ ਕਨਸਰਵੇਟਿਵ ਸਮਾਜ ਅਤੇ ਰਾਜਨੀਤਕ ਪਾਰਟੀਆਂ ਵਿਰੁੱਧ ਲਾਮਬੰਦ ਹੋ ਰਹੀਆਂ ਹਨ ਇਸਦਾ ਪ੍ਰਭਾਵ ਕੈਨੇਡਾ ਅੰਦਰ ਈਕੋਸ ਪੋਲ ਤੋਂ ਮਿਲਦਾ ਹੈ, ਜਿਸ ਅਨੁਸਾਰ ਜੇ ਅਗਲੀਆਂ ਚੋਣਾਂ ਜੋ 2025 ਵਿੱਚ ਹੋਣੀਆਂ ਹਨ, ਵਿੱਚ ਔਰਤਾਂ ਲਿਬਰਲਾਂ ਨੂੰ ਵੱਡੇ ਪੱਧਰ ’ਤੇ ਵੋਟ ਪਾਉਂਦੀਆਂ ਹਨ ਤਾਂ ਸੱਤਾ ਵਿਰੋਧ ਦੇ ਬਾਵਜੂਦ ਲਿਬਰਲ ਅਤੇ ਕੰਜ਼ਰਵੇਟਿਵ ਬਰਾਬਰੀ ’ਤੇ ਖੜ੍ਹੇ ਪਾਏ ਜਾਣਗੇ

ਅਮਰੀਕਾ ਅੰਦਰ 78 ਪ੍ਰਤੀਸ਼ਤ ਔਰਤਾਂ ਗੰਨ ਕੰਟਰੋਲ ਦੇ ਹੱਕ ਵਿੱਚ ਹਨਅਮਰੀਕੀ ਔਰਤਾਂ ਦੇਸ਼ ਅੰਦਰ ਪ੍ਰਵਾਸੀਆਂ ਦੀ ਆਮਦ ਦੇ ਹੱਕ ਵਿੱਚ ਹਨ ਜਦਕਿ ਟਰੰਪ ਉਨ੍ਹਾਂ ਨੂੰ ਬਲਾਤਕਾਰੀ, ਕਾਤਲ, ਨਸ਼ੀਲੇ ਪਦਾਰਥਾਂ ਦੇ ਸੌਦਾਗਰ ਕਹਿ ਕੇ ਵਿਰੋਧ ਕਰਦਾ ਹੈਅਮਰੀਕਾ ਵਿਸ਼ਵ ਦੇ ਉਨ੍ਹਾਂ 6 ਦੇਸ਼ਾਂ ਵਿੱਚ ਸ਼ਮਿਲ ਹੈ, ਜਿੱਥੇ ਪੇਡ ਫੈਮਲੀ ਲੀਵ ਲਈ ਰਾਸ਼ਟਰੀ ਨੀਤੀ ਨਹੀਂਬੱਚੇ ਨੂੰ ਜਨਮ ਦੇਣ ਤੋਂ 6 ਹਫਤਿਆਂ ਬਾਅਦ ਅਮਰੀਕੀ ਔਰਤਾਂ ਕੰਮ ’ਤੇ ਪਰਤ ਜਾਂਦੀਆਂ ਹਨ ਜਦਕਿ ਇਹ ਸਮਾਂ 12 ਹਫਤੇ ਚਾਹੀਦਾ ਹੈਯੂ.ਕੇ. ਵਿਚ ਤਾਂ ਇਹ ਸਮਾਂ 40 ਹਫਤੇ ਹੈ ਤਨਖਾਹ ਸਹਿਤ ਛੁੱਟੀ ਲਈਔਰਤਾਂ ਨੂੰ ਵਿਸ਼ਵਾਸ ਹੈ ਕਿ ਜੇ ਕਮਲਾ ਹੈਰਿਸ ਰਾਸ਼ਟਰਪਤੀ ਚੁਣੀ ਜਾਂਦੀ ਹੈ ਤਾਂ ਉਨ੍ਹਾਂ ਲਈ ਤਨਖਾਹ ਸਹਿਤ ਪ੍ਰਸੂਤੀ ਛੁੱਟੀ ਘੱਟੋ-ਘੱਟ 12 ਹਫਤੇ ਰਾਸ਼ਟਰੀ ਨੀਤੀ ਬਣ ਸਕਦੀ ਹੈ

ਅਜੇ ਤਕ ਅਮਰੀਕਾ ਅੰਦਰ ਔਰਤਾਂ ਨੂੰ ਮਰਦ ਬਰਾਬਰ ਉਜਰਤਾਂ ਅਤੇ ਰਾਜਨੀਤਕ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ, ਵੈਸੇ ਕਹਿਣ ਅਤੇ ਸੁਣਨ ਨੂੰ ਇਹ ਵਿਸ਼ਵ ਦੀ ਇੱਕੋ-ਇੱਕ ਮਹਾਸ਼ਕਤੀ ਅਤੇ ਤਾਕਤਵਰ ਲੋਕਤੰਤਰ ਅਖਵਾਉਂਦਾ ਹੈਇਸ ਅੰਦਰ ਔਰਤ ਵਰਗ ਦੀ ਦੁਰਦਸ਼ਾ ਵੋਖੋਸੰਨ 1965 ਤੋਂ 1991 ਤਕ ਸਿਰਫ 2 ਪ੍ਰਤੀਸ਼ਤ ਔਰਤਾਂ 100 ਵਿਅਕਤੀਆਂ ਅਧਾਰਤ ਸੈਨੇਟਰ ਹਾਊਸ ਵਿੱਚ ਸੈਨੇਟ ਸਨਸੰਨ 2001 ਵਿੱਚ ਇਹ ਗਿਣਤੀ 12 ਪ੍ਰਤੀਸ਼ਤ ਸੀਅੱਜਕਲ 25 ਪ੍ਰਤੀਸ਼ਤ ਹੈਇਸਦੇ 435 ਮੈਂਬਰੀ ਪ੍ਰਤੀਨਿਧ ਹਾਊਸ ਵਿੱਚ ਵੀ ਕਾਂਗਰਸ ਵਿਮਿਨ ਦੀ ਗਿਣਤੀ 25 ਪ੍ਰਤੀਸ਼ਤ ਹੈਗਵਰਨਰਾਂ ਵਿੱਚ ਗਿਣਤੀ 20 ਪ੍ਰਤੀਸ਼ਤ ਅਤੇ ਸੂਬਾਈ ਅਸੈਂਬਲੀਆਂ ਵਿੱਚ ਕਦੇ ਇੱਕ-ਤਿਹਾਈ ਤੋਂ ਵੱਧ ਔਰਤ ਪ੍ਰਤੀਨਿਧਤਾ ਨਹੀਂ ਰਹੀਇਹ ਕਿੰਨਾ ਮਰਦ ਪ੍ਰਧਾਨ ਅਤੇ ਕਨਸਰਵੇਟਿਵ ਦੇਸ਼ ਹੈ, ਇਸ ਤੋਂ ਪਤਾ ਚਲਦਾ ਹੈ ਕਿ ਭਾਵੇਂ ਪਿਛਲੇ 40 ਸਾਲਾਂ ਤੋਂ ਔਰਤ ਵੋਟਰ ਵੱਧ ਵੋਟਿੰਗ ਕਰਦੀਆਂ ਆ ਰਹੀਆਂ ਹਨ ਤਾਂ ਇਹ ਹਾਲ ਹੈਇਸ ਸਮੇਂ 10 ਮਿਲੀਅਨ ਔਰਤਾਂ ਵੋਟਰਾਂ ਵਜੋਂ ਮਰਦਾਂ ਨਾਲੋਂ ਵੱਧ ਰਜਿਸਟਰਡ ਹਨਇਸੇ ਕਰਕੇ ਐਤਕੀਂ ਔਰਤਾਂ ਸੰਨ 2016 ਵਿੱਚ ਡੋਨਾਲਡ ਟਰੰਪ ਤੋਂ ਹਿਲੇਰੀ ਕਲਿੰਟਨ ਦੀ ਰਾਸ਼ਟਰਪਤੀ ਚੋਣਾਂ ਵਿੱਚ ਹਾਰ ਦਾ ਬਦਲਾ ਲੈਣ ਦਾ ਇਰਾਦਾ ਰੱਖਦੀਆਂ ਹਨ

ਔਰਤਾਂ ਨਾਲ ਲਗਾਤਾਰ ਦੂਸਰੇ ਦਰਜੇ ਦੇ ਸ਼ਹਿਰੀਆਂ ਦੀ ਤਰ੍ਹਾਂ ਵਿਵਹਾਰ ਅਤੇ ਡੌਨਾਲਡ ਟਰੰਪ ਦੇ ਔਰਤਾਂ ਪ੍ਰਤੀ ਲਗਾਤਾਰ ਭੱਦੇ ਵਤੀਰੇ ਤੋਂ ਤੰਗ ਆਈਆਂ ਜਿੰਮੇਵਾਰ ਅਤੇ ਉੱਚ ਅਹੁਦਿਆਂ ਤੇ ਸਾਬਕਾ ਸਹਾਇਕਾਂ ਵਜੋਂ ਤਾਇਨਾਤ ਔਰਤਾਂ ਜਿਵੇਂ ਲਿਜ਼ ਚੈਨੀ, ਕਾਸਿਡੀ ਹਚਿਨਸਨ, ਸਾਰਾ ਮੈਥਿਊਜ਼, ਅਲਾਇਸਾ ਫਾਰਾਹ ਅਤੇ ਨਾਮਵਰ ਗਾਇਕਾ ਟੇਲਰ ਸਵਿਫਟ ਆਦਿ ਨੇ ਕਮਲਾ ਹੈਰਿਸ ਦੀ ਮਦਦ ਦਾ ਐਲਾਨ ਕਰ ਦਿੱਤਾ ਹੈਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਔਰਤਾਂ ਦੇ ਗਰਭਪਾਤ ਅਧਿਕਾਰ ਦੀ ਹਿਮਾਇਤ ਦਾ ਐਲਾਨ ਕਰਕੇ ਟਰੰਪ ਲਈ ਵੱਡੀ ਦੁਬਿਧਾ ਖੜ੍ਹੀ ਕਰ ਦਿੱਤੀ ਹੈ

ਰੰਗ, ਨਸਲ, ਭਾਸ਼ਾ, ਇਲਾਕੇ, ਵਰਗ ਦੀਆਂ ਦੀਵਾਰਾਂ ਉਲੰਘ ਕੇ ਵੱਡੇ ਪੱਧਰ ’ਤੇ ਡੈਮੋਕ੍ਰੈਟ ਉਮੀਦਵਾਰ ਕਮਲਾ ਹੈਰਿਸ ਦੀ ਮਦਦ ਕਰਨ ਪ੍ਰਤੀ ਇੱਕ ਔਰਤ ਇਨਕਲਾਬ ਸਿਰਜ ਰਹੀਆਂ ਔਰਤਾਂ ਦੇ ਤਿੱਖੇ ਤੇਵਰਾਂ ਤੋਂ ਘਬਰਾਏ ਡੌਨਾਲਡ ਟਰੰਪ ਨੇ ਔਰਤਾਂ ਨੂੰ ਯਕੀਨ ਦਿਵਾਉਂਦੇ ਐਲਾਨ ਕੀਤਾ, “ਮੈਂ ਤੁਹਾਡਾ ਰਾਖਾ ਹੋਵਾਂਗਾ” ਜ਼ਰਾ ਵੇਖੋ, ਔਰਤਾਂ ’ਤੇ ਜਿਣਸੀ ਹਮਲੇ ਕਰਨ ਅਤੇ ਅਤਿ ਭੱਦੀ ਸ਼ਬਦਾਵਲੀ ਵਰਤਣ ਵਾਲੇ ਟਰੰਪ ਦਾ ਮਖੌਟਾ

ਵਸਤਾਂ, ਸੇਵਾਵਾਂ, ਹਾਊਸਿੰਗ ਕੀਮਤਾਂ ਵਿੱਚ ਵਾਧੇ ਕਰਕੇ ਫੈਡਰਲ ਰਿਜ਼ਰਵ ਬੈਂਕ ਅਨੁਸਾਰ ਅੱਜ ਹਰ ਅਮਰੀਕੀ ਕਰਜ਼ਾਈ ਹੈ88 ਪ੍ਰਤੀਸ਼ਤ ਔਰਤਾਂ ਆਰਥਿਕ ਮੰਦਹਾਲੀ, 83 ਪ੍ਰਤੀਸ਼ਤ ਸਿਹਤ ਦੁਰਦਸ਼ਾ, 72 ਪ੍ਰਤੀਸ਼ਤ ਅਪਰਾਧਿਕ ਇਨਸਾਫ ਨਾ ਮਿਲਣ, 71 ਪ੍ਰਤੀਸ਼ਤ ਗੰਨ ਕੰਟਰੋਲ ਨਾ ਕਰਨ, 65 ਪ੍ਰਤੀਸ਼ਤ ਵਿਦੇਸ਼ ਨੀਤੀ, 64 ਪ੍ਰਤੀਸ਼ਤ ਗਰਭਪਾਤ ਅਧਿਕਾਰ ਨਾ ਹੋਣ ਕਰਨ ਤੋਂ ਬੁਰੀ ਤਰ੍ਹਾਂ ਅਵਾਜ਼ਾਰ ਹਨ ਨਿਸ਼ਚਿਤ ਤੌਰ ’ਤੇ ਉਹ ਅਮਰੀਕੀ ਲੋਕਤੰਤਰੀ ਵਿਵਸਥਾ ਵਿੱਚ ਬਰਾਬਰ ਅਧਿਕਾਰਾਂ ਸੰਬੰਧੀ ਇਨਕਲਾਬੀ ਨੀਤੀਗਤ ਅਤੇ ਸੰਵਿਧਾਨਿਕ ਤਬਦੀਲੀਆਂ ਚਾਹੁੰਦੀਆਂ ਹਨਇਸੇ ਕਰਕੇ ਵੱਡੇ ਪੱਧਰ ਤੇ ਉਹ ਕਮਲਾ ਹੈਰਿਸ ਦੀ ਪਿੱਠ ’ਤੇ ਚਟਾਨ ਵਾਂਗ ਖੜ੍ਹੀਆਂ ਵਿਖਾਈ ਦੇ ਰਹੀਆਂ ਹਨ

ਸੋ ਇਸ ਸਮੇਂ ਰਾਜਸੀ ਪੰਡਤ ਅਤੇ ਪ੍ਰਬੁੱਧ ਚਿੰਤਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਜੇਕਰ 5 ਨਵੰਬਰ, 2024 ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਕਮਲਾ ਹੈਰਿਸ ਜਿੱਤ ਪ੍ਰਾਪਤ ਕਰਦੀ ਹੈ ਤਾਂ ਇਸ ਨਾਲ ਨਾ ਸਿਰਫ ਅਮਰੀਕਾ ਬਲਕਿ ਪੂਰੇ ਵਿਸ਼ਵ ਅੰਦਰ ਔਰਤ ਦੇ ਵਕਾਰ ਵਿੱਚ ਵੱਡਾ ਵਾਧਾ ਵੇਖਣ ਨੂੰ ਮਿਲੇਗਾ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5417)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author